-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
Satwinder_7@hotmail.com
ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਅੱਖਰਾਂ ਦਾ ਭੰਡਾਰ ਹੈ। ਇਸ ਨੂੰ ਪੜ੍ਹਾਗੇ ਤਾਂ ਸਮਝਾਗੇ। ਤਾਂ ਗਿਆਨ ਹੋਣਾਂ ਹੈ। ਅੱਖ਼ਰ ਹੀ ਸਾਨੂੰ ਇੱਕ ਦੂਜੇ ਨਾਲ ਗੱਲ ਕਰਾਉਂਦੇ ਹਨ। ਅੰਦਰ ਦੀ ਭਾਵਨਾ ਤੋਂ ਜਾਣੂ ਕਰਾਉਂਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਉਹੀ ਅੱਖਰਾਂ ਵਿੱਚ ਲਿਖਇਆ ਗਿਆ ਹੈ। ਅਖ਼ਬਾਰ ਘਰ ਆਉਂਦਾ ਹੋਵੇ। ਉਸ ਦਾ ਮੁੱਲ ਵੀ ਉਤਾਰੀ ਜਾਈਏ। ਵੰਡਲ ਬਣਾ ਕੇ ਘਰ ਅੰਦਰ ਹੀ ਇੱਕਠੇ ਕਰੀ ਜਾਈਏ। ਕੀ ਸਾਨੂੰ ਕੋਈ ਇਲਮ ਹੋ ਜਾਵੇਗਾ। ਦੁਨੀਆਂ ਵਿੱਚ ਕੀ ਵਾਪਰ ਰਿਹਾ ਹੈ। ਪੜ੍ਹ ਕੇ ਪਤਾ ਚੱਲੇਗਾ। ਅੱਜ ਦੇ ਅਖ਼ਬਾਰ ਕੀ ਕਹਿੰਦੇ ਹਨ। ਟੈਲੀਵੀਜ਼ਨ, ਰੇਡੀਉ ਦੇਖਣ ਦੀ ਜਰੂਰਤ ਹੀ ਨਾਂ ਸਮਝੀਏ। ਇਹ ਸਭ ਸਾਨੂੰ ਅੱਖਰਾਂ, ਵਿਚਾਰਾਂ ਨਾਲ ਹਰ ਸੂਚਨਾ, ਗਿਆਨ, ਖ਼ਬਰ, ਚੰਗੀ, ਮਾੜੀ ਸੋਜੀ ਦਿਂੰਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਉਤੇ ਚੌਰ ਕਰਨ, ਰਮਾਲੇ ਚੜ੍ਹਾਉਣ ਨਾਲ, ਮੱਥੇ ਟੇਕਨ ਨਾਲ, ਲੰਗਰ ਕਰਾਉਣ ਨਾਲ ਕੋਈ ਗਿਆਨ ਵਿੱਚ ਵਾਦਾ ਨਹੀਂ ਹੋਣ ਲੱਗਾ। ਕੀ ਪਾਠ ਕਰਦੇ ਪਾਠੀ ਉਤੋਂ ਦੀ ਉਲਰ-ਉਲਰ ਕੇ ਚੌਰ ਕਰਨਾ ਠੀਕ ਹੈ? ਮਰਦ ਜਾਂ ਔਰਤ ਪਾਠ ਕਰੇ, ਔਰਤ ਜਾਂ ਮਰਦ ਚੌਰ ਕਰੇ ਦੇਖਣ ਵਾਲੇ ਨੂੰ ਵੀ ਕੰਭਣੀ ਛਿੜ ਜਾਂਦੀ ਹੈ। ਦੂਜੀ ਗੱਲ ਚੌਰ ਮਾਹਾਰਾਜ ਉਤੇ ਨਹੀਂ ਹੁੰਦਾ। ਮਰਦ ਜਾਂ ਔਰਤ ਵੀ ਚੌਰ ਕਰਦੇ ਇੱਕ ਦੂਜੇ ਨੂੰ ਅਣਜਾਣੇ-ਜਾਣੇ ਵਿੱਚ ਸਰੀਰ ਨਾਲ ਲੱਗੀ ਜਾਂਦੇ ਹਨ। ਬਹੁਤੇ ਪਾਠੀ ਉਤੇ ਹੀ ਚੌਰ ਕਰੀ ਜਾਂਦੇ ਹਨ। ਚੌਰ ਕਰਦੇ ਸਮੇਂ ਚੌਰ ਪਾਠੀ ਦੇ ਸਰੀਰ ਪੱਗ ਚੂੰਨੀ ਨੂੰ ਲੱਗੀ ਜਾਂਦਾ ਹੈ। ਜਦੋਂ ਕੋਈ ਪਾਠ ਕਰਦੇ ਸੁਣਦੇ ਨੂੰ ਬੇਧਿਆਨਾਂ ਹੀ ਛੂਹਦਾਂ ਹੈ। ਇਕਗਾਰਤਾ ਭੰਗ ਹੁੰਦੀ ਹੈ। ਨਾਲ ਹੀ ਪਾਠੀ ਦਾ ਧਿਆਨ ਬਾਣੀ ਪਾਠ ਵਿੱਚ ਜੁੜਨੋਂ ਹੱਟ ਜਾਂਦਾ ਹੈ। ਬਹੁਤੇ ਪਾਠੀ ਉਕਣ ਲੱਗ ਜਾਂਦੇ ਹਨ। ਇਹ ਸਭ ਮੈਂ ਆਪ ਨੋਟ ਕੀਤਾ ਹੈ। ਬਹੁਤ ਵਾਰ ਮੈਂ ਖੁਦ ਗੁਰਦੁਆਰਾ ਸਾਹਿਬ ਪਾਠ ਕਰਦੀ ਹੁੰਦੀ ਸੀ। ਬੜਾ ਅਜੀਬ ਲੱਗਦਾ ਸੀ। ਜਦੋਂ ਕੋਈ ਮਰਦ ਔਰਤ ਖ਼ਾਸ ਕਰ ਨੌਜੁਵਾਨ ਉਮਰ ਦੇ ਚੌਰ ਕਰਨ ਲੱਗ ਜਾਂਦੇ ਹਨ। ਕਈ ਪਾਠੀ ਤਾਂ ਹਰ ਆਉਣ ਜਾਣ ਵਾਲੇ ਨੂੰ ਪਾਠ ਛੱਡ ਕੇ ਤੱਕਦੇ ਹਨ। ਐਸੇ ਪਾਠੀ ਉਤੇ ਨੌਜਵਾਨ ਬੀਬੀ ਰਾਤ ਦੇ ਸਮੇ ਚੌਰ ਕਰਨ ਲੱਗ ਜਾਵੇ। ਜਦੋਂ ਕੋਈ ਹੋਰ ਗੁਰਦੁਆਰਾ ਸਾਹਿਬ ਦੇਗ ਵਾਲਾ ਹੀ ਨਹੀ ਹੁੰਦਾ। ਆਪੇ ਸੋਚ ਲਵੋ ਕਿਵੇ ਦਾ ਪਾਠ ਹੁੰਦਾ ਹੋਵੇਗਾ? ਦੇਖਣ ਵਿਚ ਬਹੁਤ ਅਜੀਬ ਲੱਗਦਾ ਹੈ। ਉਹੀ ਜਾਨਣ ਉਨਾਂ ਦੋਂਨਾਂ ਨੂੰ ਕੀ ਲੱਗਦਾ ਹੋਵੇਗਾ? ਚੌਰ ਪਾਠੀ ਦੇ ਉਤੋਂ ਦੀ ਅੱਡੀਆਂ ਚੱਕ-ਚੱਕ ਕਰਨ ਨਾਲੋਂ, ਜਪੁ ਜੀ ਦੇ ਪਾਠ ਜਾਂ ਹੋਰ ਬਾਣੀ ਦੇ ਪਾਠ ਕਰ ਲੈਣ ਤਾਂ ਜੀਭ, ਦਿਮਾਗ, ਰੂਹ ਨੂੰ ਅੰਨਦ ਦਾ ਰਸ ਤੇ ਸ਼ਕਤੀ ਮਿਲੇਗੀ। ਬਹੁਤੇ ਚੌਰ ਕਰਨ ਵਾਲੇ ਗਲਤੀਆਂ ਵੀ ਕੱਢਣ ਲੱਗ ਜਾਂਦੇ ਹਨ। ਇੱਕ ਵਾਰ ਗੁਰਦੁਆਰਾ ਸਾਹਿਬ ਅੰਖਡ ਪਾਠ ਚੱਲ ਰਿਹਾ ਸੀ। ਹੋਰ ਚਾਰ ਕੁ ਜਾਣੇ ਤੇ ਮੈਂ ਬੈਠੀ ਪਾਠ ਸੁਣ ਰਹੀ ਸੀ। ਜੋ ਬੰਦਾ ਆ ਕੇ ਚੌਰ ਕਰਨ ਲੱਗਾ। ਉਹ ਨਵੀਂ-ਨਵੀਂ ਸੰਥਿਆ ਪਾਠ ਸਿੱਖਣ ਦੀ ਕਲਾਸ ਵਿੱਚ ਜਾਂਦਾ ਸੀ। ਪਾਠੀ ਵੀ ਪਾਠ ਸਿੱਖਣ ਜਾਂਦਾ ਸੀ। ਹੁਣ ਇਹ ਚੌਰ ਵੀ ਕਰੀ ਜਾਂਦਾ ਸੀ । ਪਾਠੀ ਦੀਆਂ ਗਲ਼ਤੀਆਂ ਵੀ ਕੱਢੀ ਜਾਂਦਾ ਸੀ। ਪਾਠੀ ਤੇ ਸੰਗਤ ਦਾ ਧਿਆਨ ਚੌਰ ਕਰਨ ਵਾਲੇ ਵੱਲ ਹੀ ਸੀ। ਉਹ ਮਿੱਠੀ ਬਾਣੀ ਸੁਣਨ ਦੀ ਸ਼ਾਂਤੀ ਭੰਗ ਕਰ ਰਿਹਾ ਸੀ। ਜਦੋਂ ਉਸ ਨੇ ਕਈ ਵਾਰ ਇਸ ਤਰਾਂ ਪਾਠੀ ਨੂੰ ਟੋਕਿਆ, ਪਾਠੀ ਤਾਬਿਆ ਨੂੰ ਛੱਡ ਕੇ ਖੜ੍ਹਾ ਹੋ ਗਿਆ। ਇਹ ਦਬਾ ਦੱਬ ਪਾਠ ਕਰਨ ਲੱਗ ਗਿਆ। ਪਹਿਲਾ ਪਾਠੀ ਚੌਰ ਕਰ ਲੱਗ ਗਿਆ। ਹੁਣ ਉਹ ਗਲ਼ਤੀਆਂ ਕੱਢਣ ਲੱਗ ਗਿਆ। ਲੱਗਦਾ ਸੀ ਦੋਨੇਂ ਹੀ ਸੰਥਿਆ ਪਾਠ ਸਿੱਖਣ ਦੀ ਕਲਾਸ ਵਿੱਚ ਬੈਠੈ ਹਨ। ਉਨਾਂ ਨੂੰ ਇੱਕ ਦੂਜੇ ਦੀਆਂ ਗਲ਼ਤੀਆਂ ਚਿਤਾਰ ਕੇ ਅੰਨਦ ਆ ਰਿਹਾ ਸੀ। ਪਰ ਬਾਕੀ ਸਭ ਦਾ ਸੁਣਨ ਦਾ ਧਿਆਨ ਕਿਰਕਰਾ ਹੋ ਰਿਹਾ ਸੀ। ਇਹ ਗੱਲ ਬਾਹਰ ਆ ਕੇ ਵੀ ਕਰ ਸਕਦੇ ਸਨ। ਅੱਧੇ ਘੰਟੇ ਪਿਛੋਂ ਪਾਠੀ ਹੋਰ ਆਇਆ ਤਾਂ ਦੋਂਨੇ ਹੀ ਉਥੇ ਬੈਠ ਕੇ ਇਕ ਦੂਜੇ ਨਾਲ ਤੂੰ-ਤੂੰ, ਮੈਂ-ਮੈਂ ਕਰਨ ਲੱਗ ਗਏ।
ਇਹ ਸ੍ਰੀ ਗੁਰੂ ਗ੍ਰੰਥਿ ਸਾਹਿਬ ਤਾਂ ਸਮਝ ਵਿੱਚ ਪਵੇਗਾ। ਜੇ ਆਪ ਪੜ੍ਹਾਂਗੇ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਅੱਖਰਾਂ ਦੇ ਰੂਪ ਵਿੱਚ ਠੇਠ ਪੰਜਾਬੀ A ਅ e ਵਿeਚ ਸਿਹਾਰੀ ਬਿਹਾਰੀ ਲਾ ਕੇ ਲਿਖਿਆ ਗਿਆ ਹੈ। ਉਹੀ ਅਸੀਂ ਸਕੂਲਾਂ ਵਿੱਚ ਪੜ੍ਹੀ ਹੈ। ਬੀ ਏ ਐਮ ਏ ਪੜ੍ਹੇ ਲੋਕ ਵੀ ਹੱਥ ਖੜ੍ਹੇ ਕਰ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਤੇ ਹੋਰ ਕੁੱਝ ਵੀ ਪੜ੍ਹਨ ਲਈ ਲਿਖਿਆ ਜਾਂਦਾ ਹੈ। ਨਾਂ ਕਿ ਰੁਮਾਲਿਆਂ ਵਿੱਚ ਲਪੇਟ ਕੇ ਚੌਰ ਕਰਨ ਲਈ ਜਾਂ ਮੱਥੇ ਟੇਕਨ ਲਈ ਹੁੰਦਾ ਹੈ। ਇਹ ਸ੍ਰੀ ਗੁਰੂ ਗ੍ਰੰਥਿ ਸਾਹਿਬ ਤਾਂ ਸਮਝ ਵਿੱਚ ਪਵੇਗਾ। ਜੇ ਆਪ ਪੜ੍ਹੋਂਗੇ। ਲੰਗਰ ਕੀਤਾ ਤਾਂ ਦਰਗਾਹ ਵਿੱਚ ਪ੍ਰਵਾਨ ਹੈ। ਜੇ ਕਿਸੇ ਗਰੀਬ ਭੁੱਖੇ ਨੂੰ ਢਿੱਡ ਭਰਨ ਲਈ ਦਿੱਤਾ ਜਾਵੇਗਾ। ਮੇਰੇ ਅੱਖੀ ਦੇਖਣ ਦੀ ਗੱਲ ਹੈ। ਰਿਸਟੋਂਰਿੰਟ ਦੇ ਮਾਲਕ ਆਪਣੇ ਕੰਮਇਆਂ ਨੂੰ ਨਾਂ ਤਾਂ ਸਮੇਂ ਸਿਰ ਖਾਣ ਨੂੰ ਦਿੰਦੇ ਸਨ। ਨਾਂ ਹੀ ਖਾਣਾਂ ਖਾਣ ਦਾ ਸਮਾਂ ਦਿੰਦੇ ਸਨ। ਹਮੇਸ਼ਾਂ ਹੀ ਬੇਹੀ ਦਾਲ-ਸਬਜ਼ੀ, ਰੋਟੀ ਦਿੱਤੀ ਜਾਂਦੀ ਸੀ। ਤਨਖ਼ਾਹ ਵੀ ਸਮੇਂ ਸਿਰ ਨਹੀਂ ਦਿੱਤੀ ਜਾਂਦੀ ਸੀ। ਸਗੋਂ ਵਰਕ ਪਰਮਿੰਟ ਵਾਲਿਆਂ ਨੂੰ ਤਾਂ ਦਿੱਤੀ ਹੀ ਨਹੀਂ ਜਾਂਦੀ ਸੀ। ਪਰ ਗੁਰਦੁਆਰਾ ਸਾਹਿਬ ਹਰ ਰੋਜ਼ ਦੋ ਪਾਈਆਂ ਜਲੇਬੀਆਂ ਜਰੂਰ ਦੇ ਕੇ ਆਉਂਦੇ ਸਨ। ਉਸ ਦਾ ਇਹੀ ਮਤਲੱਬ ਸੀ। ਲੋਕ ਸਾਨੂੰ ਹਰ ਰੋਜ਼ ਦੇਖ ਕੇ ਕਹਿੱਣ, " ਧੰਨ ਨੇ ਇਹ ਬਿਜ਼ਨਸ ਮੈਨ, ਭੋਰਾ ਆਕੜ ਨਹੀਂ। ਹਰ ਰੋਜ਼ ਵੱਡਾ ਡੱਬਾ ਗੁਰਦੁਆਰਾ ਸਾਹਿਬ ਮਿੱਠਆਈ ਦਾ ਦੇ ਕੇ ਜਾਂਦੇ ਹਨ। " ਭਾਵੇ ਜਲੇਬੀਆਂ 4 ਡਾਲਰ ਦੀਆਂ ਹੀ ਹਨ। ਇੱਕ ਦਿਨ ਮੈਂ ਉਨਾਂ ਨੂੰ ਕਿਹਾ," ਜਲੇਬੀਆਂ ਨਾਲੋਂ ਤੁਸੀਂ ਕੋਈ ਹੋਰ ਨਮਕੀਨ ਪਕੋੜੀਆਂ ਮਟਰੀ ਗੁਰਦੁਆਰਾ ਸਾਹਿਬ ਦੇ ਕੇ ਆਇਆ ਕਰੋ।" ਉਸ ਦਾ ਜੁਆਬ ਸੀ," ਅਸੀਂ ਆਪਣਾਂ ਝੁਗਾ ਥੋੜੀ ਲੁਟਾਉਣਾ ਹੈ। ਨਮਕੀਨ ਦੇ ਤਿਗਣੇ ਮੁੱਲ ਹਨ।"
ਇੰਨੇ ਰੁਮਾਲੇ ਗੁਰੂ ਮਾਹਾਰਾਜ ਨੇ ਉਤੇ ਨਹੀਂ ਲੈਣੇ ਹੁੰਦੇ। ਗੱਠੜੀਆਂ ਬੰਨ ਕੇ ਫਿਰ ਦੁਕਾਨਾਂ ਉਤੇ ਵੇਚੇ ਜਾਂਦੇ ਹਨ। ਉਗੜ ਦੁਘੜ ਹੋਏ, ਅੱਗ ਲਾ ਕੇ ਫੂਕੇ ਜਾਂਦੇ ਹਨ। ਸ਼ੜਕ ਉਤੇ ਵੰਗੇ ਫਿਰਦੇ ਕਿਸੇ ਗਰੀਬ ਨੂੰ ਕੱਪੜੇ ਪੁਆ ਦਿਉ। ਜੁੱਤੀ ਲੈ ਕੇ ਦੇ ਦਿਉ। ਮਨ ਨੂੰ ਸਕੂਨ ਮਿਲੇਗਾ। ਪੈਸਾ ਤੇ ਸਮਾਂ ਸੰਭਾਲਣਾਂ ਚਾਹੀਦਾ ਹੈ। ਗਿਆਨ ਅੱਖਰਾਂ ਨੂੰ ਪੜ੍ਹ ਸੁਣ ਕੇ ਆਉਣਾਂ ਹੈ

Comments

Popular Posts