ਲਾਲਚੀ ਬੰਦੇ ਤੋਂ ਬਚੋ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਲਾਲਚ ਬਾਰੇ ਸਾਰੇ ਜਾਣਦੇ ਹਨ। ਲਾਲਚੀ ਉਤੇ ਜਮਾਂ ਵੀ ਜ਼ਕੀਨ ਨਾਂ ਕਰੋ। ਲਾਲਚੀ ਬੰਦਾ ਵਿੱਕ ਸਕਦਾ ਹੈ। ਦੂਜੇ ਨੂੰ ਵੀ ਵੇਚ ਸਕਦਾ ਹੈ। ਉਸ ਨੂੰ ਦੌਲਤ, ਸ਼ੌਰਤ, ਹੁਸਨ ਹਾਸਲ ਕਰਨ ਦਾ ਅਸਲੀ ਟਿੱਚਾ ਹੁੰਦਾ ਹੈ। ਇਸੇ ਦਾ ਹੀ ਮਾਣ ਕਰਦਾ ਹੈ। ਇਸ ਲਈ ਇਹ ਕਿਸੇ ਦੀ ਇੱਜ਼ਤ ਉਤਾਰ ਸਕਦਾ ਹੈ। ਲੁੱਟ ਸਕਦਾ ਹੈ। ਕਿਸੇ ਨੂੰ ਜਾਨੋਂ ਮਾਰ ਵੀ ਸਕਦਾ ਹੈ। ਕੋਈ ਵੀ ਹੇਰਾ ਫੇਰੀ ਕਰ ਸਕਦਾ ਹੈ। ਰੱਬ ਚੇਤੇ ਨਹੀਂ ਰਹਿੰਦਾ। ਹਰ ਕੂੜ ਤੋਲਦਾ ਹੈ। ਹਰ ਹੇਰ ਫੇਰ ਕਰਦਾ ਹੈ। ਉਸ ਨੂੰ ਪੈਸੇ ਤੱਕ ਮਤਲੱਬ ਹੁੰਦਾ ਹੈ। ਥੋੜਾ ਹੋਰ ਇੱਕਠਾ ਕਰਦਾ ਕਰਦਾ ਰੱਜ਼ਦਾ ਨਹੀਂ। ਜੇ ਰੱਬ ਹੱਥ ਆ ਜਾਵੇ, ਉਸ ਨੂੰ ਵੀ ਵੇਚ ਸਕਦਾ ਹੈ। ਬੰਦਾਂ ਸਭ ਨੂੰ ਉਸ ਨੂੰ ਹੀ ਵੇਚਦੇ ਹਨ। ਲਾਲਚ ਵਿੱਚ ਆ ਕੇ ਤੁਹਾਡੇ ਸਾਰੇ ਭੇਤ ਦੂਜਿਆਂ ਨੂੰ ਦੱਸ ਸਕਦਾ ਹੈ। ਹੋ ਸਕਦਾ ਹੈ, ਆਪਣਾਂ ਫੈਇਦਾ ਲੈਣ ਲਈ ਝੂਠ ਵੀ ਬੋਲ ਦੇਵੇ। ਐਸੀ ਥਾਂ ਫਸਾ ਦੇਵੇਗਾ ਮੁੜ ਕੇ ਬਾਹਰ ਨਿੱਕਲਣ ਦਾ ਰਸਤਾ ਨਹੀਂ ਲੱਭੇਗਾ। ਗੁਰੂ ਗੰਥਿ ਸਾਹਿਬ ਵੀ ਕਹਿੰਦੇ ਹਨ।
ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ ॥ ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ ॥ ਮਨਮੁਖ ਸੇਤੀ ਸੰਗੁ ਕਰੇ ਮੁਹਿ ਕਾਲਖ ਦਾਗੁ ਲਗਾਇ ॥ ਮੁਹ ਕਾਲੇ ਤਿਨ੍ਹ੍ਹ ਲੋਭੀਆਂ ਜਾਸਨਿ ਜਨਮੁ ਗਵਾਇ ॥ ਸਤਸੰਗਤਿ ਹਰਿ ਮੇਲਿ ਪ੍ਰਭ ਹਰਿ ਨਾਮੁ ਵਸੈ ਮਨਿ ਆਇ ॥ ਜਨਮ ਮਰਨ ਕੀ ਮਲੁ ਉਤਰੈ ਜਨ ਨਾਨਕ ਹਰਿ ਗੁਨ ਗਾਇ ॥੪੦॥ {ਪੰਨਾ 1417}
ਲੋਭ ਬਹੁਤ ਤਰਾਂ ਦਾ ਹੁੰਦਾ ਹੈ। ਕਿਸੇ ਨੂੰ ਪੈਸੇ ਦਾ ਹੁੰਦਾ ਹੈ। ਕਈ ਨਾਲ ਸੁੰਦਰ ਔਰਤਾਂ ਵੀ ਵੱਧ ਤੋਂ ਵੱਧ ਹੁੰਢੇਉਂਦੇ ਹਨ। ਕਈ ਆਪ ਨੂੰ ਗਹਿੱਣਿਆਂ ਨਾਲ ਸਜਾਉਂਦੇ ਹਨ। ਕਈਆਂ ਨੂੰ ਰਾਜਨੀਤੀ ਦਾ ਸ਼ੌਕ ਹੁੰਦਾ ਹੈ। ਕਈ ਆਪ ਨੂੰ ਧਰਮਿਕ ਹੋ ਕੇ ਦਿਖਾਉਂਦੇ ਹਨ। ਧਰਮੀ ਬੰਦੇ ਵੀ ਇਸ ਲਾਲਚ ਦੀ ਲਪੇਟ ਵਿੱਚ ਆ ਜਾਂਦੇ ਹਨ। ਰੱਬ ਦੇ ਘਰ ਤਾਂ ਬਹੁਤ ਕੀਮਤੀ ਚੀਜ਼ਾਂ ਹਨ। ਧਰਮੀ ਬੰਦੇ ਉਨਾਂ ਨੂੰ ਆਪਣੀ ਲਪੇਟ ਵਿੱਚ ਕਰਨ ਲਈ, ਲੋਕਾਂ ਦੀ ਨਜ਼ਰ ਵਿੱਚ ਆਪ ਨੂੰ ਦੁੱਧ ਧੋਤਾ ਸਾਬਤ ਕਰਨ ਲਈ, ਹੋਰਾਂ ਨੂੰ ਪੈਰਾਂ ਵਿੱਚ ਰੋਲਣ ਦੀ ਕੋਸ਼ਸ਼ ਕਰਦੇ ਹਨ। ਇਸ ਨਾਲ ਪਹਿਲਾਂ ਆਪ ਉਹ ਉਸ ਦੀਆਂ ਨਜ਼ਰਾਂ ਵਿੱਚ ਗਿਰ ਜਾਂਦੇ ਹਨ। ਆਪਾ ਸਭ ਆਪਣੇ ਬਾਰੇ ਪੂਰੀ ਤਰਾਂ ਜਾਣਦੇ ਹਾਂ। ਦੂਜੇ ਹਰ ਬੰਦੇ ਬਾਰੇ ਵੀ ਸਭ ਪਤਾ ਹੁੰਦਾ ਹੈ। ਕਿੰਨੀ ਕੁ ਕਰਨੀ ਦਾ ਮਾਲਕ ਹੈ। ਪਰ ਜੇ ਲਾਲਚੀ ਬੰਦੇ ਬਾਰੇ ਜਾਣਦੇ ਹੋ। ਉਸ ਤੋਂ ਪਰੇ ਦੂਰ ਹੱਟ ਜਾਵੋ। ਪਤਾ ਨਹੀਂ ਕਿਹੜੀ ਚਾਲ ਨਾਲ ਰਗੜਾ ਲਾ ਜਾਵੇ। ਇਹ ਕਿਸੇ ਦਾ ਮਿੱਤ ਨਹੀਂ ਹੁੰਦਾ। ਹਰ ਕੀਮਤੀ ਸਮਾਨ ਤੇ ਲੋਕਾਂ ਦੀ ਸ਼ੋਰਤ ਕਮਾਉਣ ਲਈ ਕੋਈ ਵੀ ਪੁੱਠਾ ਸਿਧਾਂ ਕੰਮ ਕਰਨ ਵਿੱਚ ਢਿੱਲ ਨਹੀਂ ਕਰੇਗਾ। ਲਾਲਚੀ ਨੂੰ ਹੋਰ-ਹੋਰ ਕੰਮ ਦਾ ਲਾਲਚ ਵਧੀ ਜਾਂਦਾ ਹੈ। ਬਹੁਤ ਲੋਕ ਧੰਨ ਇੱਕਠਾ ਕਰਦੇ ਰਹਿੰਦੇ ਹਨ। ਖ਼ਰਚਾ ਘੱਟ ਕਰਦੇ ਹਨ। ਇੱਕਠਾ ਵੱਧ ਕਰਦੇ ਹਨ। ਬੰਦੇ ਦੇ ਮਰਨ ਵੇਲੇ ਨਾਲ ਕੁੱਝ ਸਾਥ ਨਹੀਂ ਜਾਂਦਾ। ਉਨਾਂ ਹੀ ਕਮਾਵੋ, ਜਿੰਦਗੀ ਸੌਖੀ ਤਰਾਂ ਲੰਘ ਜਾਵੇ। ਉਹ ਕੰਮ ਕਰੀਏ, ਜੋ ਦੂਜਿਆਂ ਨੂੰ ਵੀ ਨੁਕਸਾਨ ਨਾਂ ਪਹੁੰਚਾਵੇ। ਔਰਗਜੇਬ ਨੂੰ ਲੋਕ ਲਾਲਚੀ ਕਹਿੰਦੇ ਹਨ। ਉਸ ਨੇ ਆਪਣੇ ਸਭ ਮਾਰ ਦਿੱਤੇ ਸਨ। ਕੀ ਅੱਜ ਦੇ ਲੋਕ ਵੀ ਐਸੇ ਤਾਂ ਨਹੀਂ ਹਨ? ਪੁੱਤਰ ਆਪਣੇ ਹੀ ਬਾਪ ਦੀ ਜਿਉਂਦੇ ਜੀਅ ਜਇਦਾਦ ਆਪਣੇ ਨਾਂਮ ਕਰਾ ਲੈਂਦਾ ਹੈ। ਕਈਆਂ ਵੱਲੋ ਮਾਪਿਆਂ ਨੂੰ ਮਾਰ ਵੀ ਦਿੱਤਾ ਜਾਂਦਾ ਹੈ।ਜ਼ਮੀਨ ਕਿਸੇ ਦੇ ਵੀ ਨਾਂਮ ਹੋਵੇ। ਰੋਟੀ ਤਾਂ ਖਾਣ ਨੂੰ ਮਿਲ ਹੀ ਜਾਣੀ ਹੈ। ਪਰ ਬੰਦਾ ਸੋਚਦਾ ਹੈ। ਮੇਰਾ ਹੀ ਸਭ ਕੁੱਛ ਹੋ ਜਾਵੇ। ਮੈਂ ਹੀ ਦੁਨੀਆਂ ਉਤੇ ਸਭ ਤੋਂ ਉਚਾ ਹੋਵਾਂ। ਸਾਰੀ ਪਾਵਰ ਮੇਰੇ ਹੱਥ ਵਿੱਚ ਆ ਜਾਵੇ। ਸਭ ਨੂੰ ਭੁੱਖਾ ਮਾਰ ਦੇਵਾ। ਭਰਾ-ਭਰਾ ਨੂੰ ਸੁੱਖੀ ਦੇਖ ਕੇ ਰਾਜ਼ੀ ਨਹੀਂ ਹੈ। ਗੁਆਂਢੀਂ ਦੀ ਘਰ ਦੀ ਛੱਤ ਉਸ ਦੇ ਘਰ ਤੋਂ ਉਚੀ ਨਾਂ ਹੋਵੇ। ਅਗਰ ਕੁਛ ਦੂਜੇ ਕੋਲ ਵੱਧ ਦਿਸ ਜਾਵੇਂ। ਅੱਗ ਲਾਉਣ ਦੀ ਪੂਰੀ ਕੋਸ਼ਸ਼ ਕੀਤੀ ਜਾਂਦੀ ਹੈ।
ਅਮਨ ਨੂੰ ਨਾਨਕਿਆਂ ਦੀ ਬਹੁਤ ਜ਼ਮੀਨ ਮਿਲ ਗਈ ਸੀ। ਉਹ ਨਾਨਕੇ ਢੇਰੀ ਤੇ ਬੈਠਾ ਸੀ। ਉਸ ਦੀ ਮੰਮੀ ਇੱਕਲੀ ਔਲਾਦ ਸੀ। ਹੋਰ ਕੋਈ ਉਸ ਦੇ ਭੈਣ ਭਰਾ ਨਹੀਂ ਸੀ। 100 ਕਿੱਲਾ ਇੱਕਲੀ ਨੂੰ ਹੀ ਆਉਂਦਾ ਸੀ। ਮਾਂ ਦੇ ਮਰਨ ਪਿਛੋਂ ਸਾਰੀ ਜ਼ਮੀਨ ਉਸ ਦੇ ਪੁੱਤਰ ਅਮਨ ਦੀ ਹੋ ਗਈ ਸੀ। ਕੰਮ ਨੂੰ ਉਸ ਨੇ ਕਦੇ ਹੱਥ ਨਹੀਂ ਲਾਇਆ ਸੀ। ਇੱਕਲਾ ਪੁੱਤਰ ਹੋਣ ਦੇ ਕਰਕੇ ਬਹੁਤ ਲਾਡਲਾ ਸੀ। ਸਗੋ ਉਸ ਦੇ ਆਪਣੇ ਕੰਮਾਂ ਲਈ ਚਾਹ-ਪਾਣੀ ਪਿਲਾਉਣ ਲਈ ਖ਼ਾਸ ਨੌਕਰ ਸਨ। ਮਾਂ ਨੇ ਮਰਨ ਪਿਛੋਂ ਹੀ ਉਸ ਨੇ ਵਿਆਹ ਕਰਾਉਣ ਬਾਰੇ ਸੋਚਿਆ। ਉਹ ਕੋਈ ਐਸੀ ਸਾਮੀ ਲੱਭ ਰਿਹਾ ਸੀ। ਜੋ ਮਾਂ ਵਾਂਗ ਪੇਕਿਆਂ ਤੋਂ ਜ਼ਮੀਨ ਲੈ ਕੇ ਆਵੇ। ਵਿਚੋਲੇ ਬਣਨ ਵਾਲਿਆ ਨੂੰ ਉਸ ਨੇ ਮਨ ਦੀ ਇਛਾ ਦਸ ਦਿੱਤੀ ਸੀ। ਉਸ ਦੇ ਨਾਨਕਿਆਂ ਨੂੰ ਤਾਂ ਮੁਰੱਬੇ ਬੰਦੀ ਵੇਲੇ ਜ਼ਮੀਨ ਮਿਲੀ ਸੀ। ਅੱਜ ਕੱਲ ਕਿਸੇ ਕੋਲ ਹੀ ਐਨੀ ਜ਼ਮੀਨ ਹੋਵੇਗੀ। ਪਰ ਉਸ ਨੂੰ 50 ਕਿੱਲਿਆਂ ਵਾਲੀ ਕੁੜੀ ਦਾ ਰਿਸ਼ਤਾ ਆਇਆ ਸੀ। ਅਮਨ ਦਾ ਜਦੋਂ ਵਿਆਹ ਹੋਇਆ ਸੀ। ਉਹ ਦਾਜ ਵਿੱਚ ਹੀ ਜ਼ਮੀਨ ਦੀ ਰਿਜ਼ਸਟੀ ਆਪਣੇ ਨਾਂਮ ਲੈ ਕੇ ਆਈ ਸੀ। ਅਮਨ ਦਾ ਧਰਤੀ ਤੇ ਪੈਰ ਨਹੀਂ ਲੱਗ ਰਿਹਾ ਸੀ। 150 ਕਿਲਿਆਂ ਦੀ ਜਾਇਦਾਰ ਬਣ ਗਈ। ਸੀ। ਉਹ ਕਿਸੇ ਦੀ ਇੱਜ਼ਤ ਨਹੀਂ ਕਰਦਾ ਸੀ। ਗਰੀਬ ਲੋਕਾਂ ਦੀ ਪੈਲੀ ਵੀ ਆਪਣੇ ਨਾਂਮ ਕਰ ਰਿਹਾ ਸੀ। ਉਨਾਂ ਨੂੰ ਥੋੜੀ ਲੋੜੀਦੀ ਰਾਸ਼ੀ ਦੇ ਕੇ ਆਪ ਮਾਲਕ ਬਣੀ ਜਾਂਦਾ ਸੀ। ਪਤਨੀ ਨਾਲ ਵੀ ਲੜਦਾ ਰਹਿੰਦਾ ਸੀ। ਅੱਕੀ ਹੋਈ ਉਸ ਦੀ ਪਤਨੀ ਉਸ ਨੂੰ ਛੱਡ ਗਈ। ਕਨੂੰਨ ਨੇ ਅਮਨ ਦੀ ਜੱਦੀ ਜਇਦਾਦ ਦਾ ਅੱਧਾ ਹਿੱਸਾ ਉਸ ਦੀ ਵਹੁਟੀ ਨੂੰ ਵੰਡ ਦਿੱਤਾ ਸੀ। ਅਮਨ ਨੇ ਉਸ ਦਿਨ ਹੀ ਮੰਜਾ ਫੜ ਲਿਆ ਸੀ। ਜ਼ਮੀਨ ਦਾ ਗਮ ਖਾ ਗਿਆ। ਉਹ ਮਰ ਗਿਆ।

Comments

Popular Posts