ਵੱਡੇ ਹੋ ਰਹੇ ਬੱਚਿਆਂ ਨੌਜਵਾਨਾਂ ਲਈ ਹੈਲਥ ਕਲੱਬ ਬਣਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਬੱਚੇ ਸਮਾਜ ਦਾ ਭਵਿੱਖ ਹੈ। ਬੱਚੇ ਪੂਰੇ ਆਉਣ ਵਾਲੀ ਜਿੰਦਗੀ ਲਈ ਟਰੇਡ ਤਿਆਰ ਹੋਣੇ ਚਾਹੀਦੇ ਹਨ। ਸੇਹਿਤ ਰਿਸ਼ਟ-ਪੁਸ਼ਟ ਹੋਵੇਗੀ। ਤਾਂ ਹੀ ਹਰ ਮੁਸ਼ਕਲ ਨਾਲ ਲੜ ਸਕਣਗੇ। ਨਹੀਂ ਤਾਂ ਆਤਮਹੱਤਿਆ ਹੀ ਕਰਨਗੇ। ਪਹਿਲਾਂ ਅਸੀਂ ਆਪ ਬੱਚਿਆਂ ਦੀਆਂ ਭਵਨਾਵਾਂ ਨੂੰ ਬਲੂਦਰਦੇ ਹਾਂ। ਬੱਚੇ ਦੀ ਗੱਲ ਨਹੀਂ ਸੁਣਦੇ। ਆਪਣੀ ਪਗਾਉਂਦੇ ਹਾਂ। ਬੱਚਾ ਕਚਚੀਆਂ ਲੈਂਦਾ ਰਹਿ ਜਾਂਦਾ ਹੈ। ਬੱਚਾ ਜਦੋਂ 13 ਕੁ ਸਾਲਾਂ ਦਾ ਹੁੰਦਾ ਹੈ। ਨਾਂ ਤਾਂ ਉਸ ਨੂੰ ਹੋਰ ਬੱਚੇ ਆਪਣੇ ਨਾਲ ਖਿਡਾAੁਂਦੇ ਹਨ। ਨਾਂ ਹੀ ਵੱਡੇ ਆਪਣੀ ਗੱਲ ਬਾਤ ਵਿੱਚ ਹਿੱਸਾ ਪਾਉਣ ਦਿੰਦੇ ਹਨ। ਜੇ ਉਹ ਘਰ ਦੇ ਕੰਮ ਵਿੱਚ ਮੱਦਦ ਕਰਨੀ ਚਾਹੁਣ ਤਾਂ ਵੀ ਕਈ ਮਾਂਪੇ ਅਜ਼ਾਜ਼ਤ ਨਹੀਂ ਦਿੰਦੇ। ਮੁੰਡੇ ਵੀ ਛੋਟੇ-ਛੋਟੇ ਕੰਮ ਕਰਨਾਂ ਚਹੁੰਦੇ ਹਨ। ਕੁੜੀਆਂ ਮਾਂ ਦੀ ਰਸੋਈ ਵਿੱਚ ਹੱਥ ਵਟਾਉਣਾਂ ਚਹੁੰਦੀਆਂ ਹਨ। ਬੱਚਿਆਂ ਨੂੰ ਸ਼ੌਕ ਹੁੰਦਾ ਹੈ। ਜੋ ਮਾਂਪੇ ਕਰਦੇ ਹਨ। ਉਹ ਵੀ ਉਸ ਨੂੰ ਕਰਨਾਂ ਸਿੱਖਣ। ਪਰ ਮਾਂਪੇ ਸੋਚਦੇ ਹਨ। ਸ਼ਇਦ ਸਾਡਾ ਕੰਮ ਖ਼ਰਾਬ ਨਾਂ ਹੋ ਜਾਵੇ। ਇਹੀ ਉਮਰ ਗਲ਼ਤੀਆਂ ਕਰਕੇ ਸਿੱਖਣ ਦੀ ਹੁੰਦੀ ਹੈ। ਤਾਂਹੀ ਨੌਜਵਾਨਾਂ ਦਾ ਹਰ ਕੰਮ ਟੋਕਨ ਦੀ, ਵੱਡਿਆਂ ਨੂੰ ਆਦਤ ਬਣ ਗਈ। ਕਦੇ ਇਹ ਨਹੀ ਸੋਚਿਆ, ਇਹ ਆਪ ਕਿਵੇਂ ਵੱਧਣ ਫੁਲਣਗੇ? ਜਦੋਂ ਮੈਂ ਜਾਂ ਬੱਚਿਆਂ ਦੀ ਦਾਦੀ ਰਸੋਈ ਵਿੱਚ ਕੰਮ ਕਰਦੀਆਂ ਸੀ। ਮੇਰੇ ਦੋਂਨੇਂ ਬੱਚੇ ਮੁੰਡਾ, ਕੁੜੀ ਜਦੋਂ 7 ਕੁ ਸਾਲਾਂ ਦੇ ਹੋਏ ਸਨ। ਭੁਜਦੇ ਮਸਾਲੇ ਵਿੱਚ ਕੜਸ਼ੀ ਫੇਰਨ ਲੱਗ ਜਾਂਦੇ ਸਨ। ਉਦੋਂ ਉਹ ਜਾਣ ਗਏ ਸਨ। ਅਸੀਂ ਕੰਮ ਕਿਵੇ ਨੇਬੜਦੀਆਂ ਹਾਂ। ਰੋਟੀਆਂ ਵੇਲਣ ਲੱਗ ਜਾਂਦੇ ਸਨ। ਮੈਨੂੰ ਬਹੁਤ ਫ਼ਕਰ ਹੈ। ਉਹ ਅੱਜ ਰਸੋਈ ਦਾ ਸਾਰਾ ਕੰਮ ਦੋਂਨੇਂ ਵੀ ਕਰ ਲੈਂਦੇ ਹਨ। ਬੱਚੇ ਵੱਲ ਧਿਆਨ ਦੇਣ ਦਾ ਸਾਡੇ ਆਪਣੇ ਕੋਲ ਸਮਾਂ ਨਹੀਂ ਹੈ। ਸਾਨੂੰ ਆਪ ਆਪਣੇ ਕਾਰੋਬਾਰਾਂ ਵਿਚੋਂ ਵਿਹਲ ਨਹੀਂ ਮਿਲਦਾ। ਸਕੂਲਾਂ ਵਿੱਚ ਵੀ ਜੇ ਉਹ ਕੋਈ ਡਰਾਮੇ ਖੇਡਾਂ ਵਿੱਚ ਹਿੱਸਾ ਲੈਣਾਂ ਚਹੁੰਦੇ ਹਨ। ਹੋਰ ਕਈ ਸਕੂਲ ਦੇ ਕੰਮਾਂ ਵਿੱਚ ਮੱਦਦ ਕਰਨੀ ਚਹੁੰਦੇ ਹਨ। ਅਸੀਂ ਬਹੁਤੇ ਸਾਰੇ ਅਜ਼ਾਜ਼ਤ ਨਹੀਂ ਦਿੰਦੇ। ਬੱਚੇ ਘੂਟੇ-ਡਰੇ ਜਿਹੇ ਬਣ ਜਾਂਦੇ ਹਨ। ਆਤਮ ਵਿਸ਼ਵਾਸ਼ ਨਹੀਂ ਬਣਦਾ। ਬੱਚਿਆਂ ਕੋਲ ਬਹੁਤ ਵਿਹਲਾ ਸਮਾਂ ਹੁੰਦਾ ਹੈ। ਵਿਹਲੇ ਸਮੇਂ ਨੂੰ ਗਲ਼ਤ ਥਾਂ ਵਰਤਦੇ ਹਨ। ਕਈ ਤਾਂ ਮਾੜੀਆਂ ਫਿਲਮਾਂ ਦੇਖਦੇ ਹਨ। ਹਿੱਸਾ ਵੀ ਲੈਣ ਲੱਗ ਜਾਂਦੇ ਹਨ। ਝੂਠ ਲੱਗਦਾ ਹੈ। ਜੂ-ਟੀਊਬ ਤੇ ਫਿਲਮਾਂ ਦੇਖ ਲੈਣੀਆਂ। ਨਸ਼ੇ ਕਰਦੇ ਹਨ। ਫਿਰ ਭੰਨ ਤੋੜ੍ਹ ਸ਼ੁਰੂ ਕਰ ਦਿੰਦੇ ਹਨ। ਸਕੂਲਾਂ ਕਾਲਜਾ ਵਿੱਚ ਵੀ ਹੂਲੜ ਬਾਜੀ ਕਰਦੇ ਹਨ। ਮਾਪਿਆਂ ਅਧਿਆਪਕ ਕਿਸੇ ਦਾ ਸਤਿਕਾਰ ਨਹੀਂ ਕਰਦੇ। ਕਿਉਂਕਿ ਪਹਿਲਾਂ ਮਾਪੇ ਟੀਚਰ ਬੱਚਿਆਂ ਦੀ ਗੱਲ ਨਹੀਂ ਸੁਣਦੇ। ਥੋੜਾ ਵੱਡੇ ਹੋ ਕੇ ਫਿਰ ਇਹ ਐਸੀਆਂ ਹਰਕਤਾਂ ਕਰਦੇ ਹਨ। ਜੋ ਸਮਾਜ ਵਾਲਿਆਂ ਦੇ ਬਰਦਾਸਤ ਤੋਂ ਬਾਹਰ ਹਨ।
ਸਾਡਾ ਸਮਾਜ ਬੜਾ ਅਮੀਰ ਹੈ। ਲੋਕਾਂ ਕੋਲ ਬੜੇ ਪੈਸੇ ਹਨ। ਜੇ ਕਿਸੇ ਕੋਲ ਆਪਣੀਆਂ ਲੋੜਾ ਤੋਂ ਵੱਧ ਪੈਸਾ ਹੈ ਤਾ ਕੋਈ ਬੱਚਿਆਂ ਦੇ ਖੇਡ ਨੌਜਵਾਨਾਂ ਦੇ ਕਸਰਤ ਕਰਨ ਲਈ ਹੈਲਥ ਕਲੱਬ ਬਣਾਈਏ। ਅੱਜ ਦੇ ਬੱਚੇ ਜੋ ਜੁਵਾਨੀ ਵਿੱਚ ਪੈਰ ਧਰ ਰਹੇ ਹਨ। ਕਈ ਬਿਮਾਰ ਜਿਹੇ ਲੱਗਦੇ ਹਨ। ਜਾਂ ਫਿਰ ਬਹੁਤ ਜ਼ਿਆਦਾ ਮੋਟੇ ਹਨ। ਉਪਰ ਨੂੰ ਵਧੀ ਹੀ ਜਾਂਦੇ ਹਨ। ਅੰਦਰ ਕੋਈ ਤਾਕਤ ਨਹੀਂ ਹੈ। ਨਾਂ ਹੀ ਕੋਈ ਕੰਮ ਕਰਨਾਂ ਚਹੁੰਦੇ ਹਨ। ਖੇਡਾਂ ਦੇ ਮੈਦਾਨ ਬਣਾਈਏ। ਕਸਰਤ ਕਰਨ ਲਈ ਜਿਮ ਬਣਾਈਏ। ਬੱਚੇ ਨੂੰ ਘਰ ਤੋਂ ਹੀ ਖੇਡਣ ਕਸਰਤ ਕਰਨ ਲਈ ਉਤਸ਼ਾਹਤ ਕਰੀਏ। ਮਾਪਿਆਂ ਨੂੰ ਆਪ ਵੀ ਕਸਰਤ ਨੂੰ ਕਰਨਾ ਪਵੇਗਾ। ਬੱਚੇ ਜੋਂ ਦੇਖਦੇ ਹਨ। ਉਹੀ ਕਰਦੇ ਹਨ। ਡੈਡੀ ਨੇ ਘਰ ਕਸਰਤ ਕਰਨ ਦਾ ਜਗਾੜ ਰੱਖਿਆ ਹੋਵੇਗਾ। ਤਾਂ ਬੱਚੇ ਜਰੂਰ ਉਸ ਮਸ਼ੀਨ ਨਾਲ ਕਸਰਤ ਕਰਨਗੇ। ਜੇ ਡੈਡੀ ਦੀ ਟੇਬਲ ਉਤੇ ਬੋਤਲ ਰੱਖੀ ਹੋਵੇਗੀ ਤਾਂ ਬੱਚੇ ਵੀ ਵਿੱਚੋਂ ਚੋਰੀ ਜਾਂ ਸੀਦਕ ਸ਼ਰੇਅਮ ਪਿਗ ਲਗਾ ਰਹਿਣਗੇ। ਖਬਰਦਾਰ ਹੋ ਜਾਵੋਂ। ਮੁੰਡੇ ਤਾਂ 90% ਨਸ਼ੇ ਸਾਰੀ ਦੁਨੀਆਂ ਦੇ ਕਰਦੇ ਹਨ। ਅੱਜ ਦੀਆਂ ਬਹੁਤ ਕੁੜੀਆਂ ਸ਼ਰਾਬ ਤੇ ਹੋਰ ਨਸ਼ੇ ਕਰਦੀਆਂ ਹਨ। ਇਹ ਕੋਈ ਬਾਹਰੋਂ ਨਹੀਂ ਸਿੱਖਿਆ ਜਾਂਦਾ। ਵਿਆਹ ਵਾਲੇ ਦਿਨ ਨਵੇ ਜੋੜੇ ਲਈ ਸ਼ੈਮਪਇੰਗ ਦੀ ਬੋਤਲ ਹੋਰ ਸਾਰੇ ਕਾਰਜ਼ਾਂ ਤੋਂ ਪਹਿਲਾਂ ਖੋਲੀ ਜਾਂਦੀ ਹੈ। ਅੱਗੇ ਨਵੀਂ ਬਹੂ ਦੇ ਮੂੰਹ ਵਿੱਚ ਮਿੱਠਆਂਈਆਂ, ਦੁੱਧ , ਬਦਾਮਾਂ, ਸ਼ੋਰਿਆਂ ਨਾਲ ਸ਼ਗਨ ਕੀਤਾ ਜਾਂਦਾ ਸੀ। ਅੱਜ ਕੇਕ ਦੇ ਨਾਲ ਬੋਤਲ ਖੁੱਲਦੀ ਹੈ। ਅਤਰ ਵਾਂਗ ਛਿੜਕੀ ਜਾਂਦੀ ਹੈ। ਫਿਰ ਨਵਾ ਜੋੜਾਂ ਤੇ ਹੋਰ ਇਸ ਨੂੰ ਪੀਂਦੇ ਹਨ। ਕਈ ਔਰਤਾਂ ਪੰਜਾਬ ਤੋਂ ਲੱਸੀ ਦੁੱਧ ਪੀਂਦੀਆਂ ਆਈਆਂ ਹਨ। ਬਾਹਰ ਆ ਕੇ ਬੀਅਰ ਤੇ ਹੋਰ ਸ਼ਰਾਬ ਪੀਣ ਲੱਗ ਗਈਆਂ ਹਨ। ਜਦੋਂ ਮੈਂ 25 ਸਾਲ ਪਹਿਲਾਂ ਕਨੇਡਾ ਆਈ। ਤਾਂ ਮੇਰੇ ਆਪਣੇ ਹੀ ਰਿਸ਼ਤੇਦਾਰ ਦੇ ਘਰ ਕ੍ਰਿਸਮਿਸ ਪਾਰਟੀ ਲਈ ਗਏ ਸੀ। ਮੈਂ ਹੈਰਾਨ ਰਹਿ ਗਈ। ਮੇਰੇ ਅੰਮ੍ਰਿਤਧਾਰੀ ਅੱਗੇ ਔਰਤਾਂ ਨੇ ਬੀਅਰ ਪਾ ਕੇ ਰੱਖ ਦਿੱਤੀ। ਉਨਾਂ ਦੇ ਛੋਟੇ-ਛੋਟੇ ਬੱਚੇ ਮਾਵਾਂ ਨੂੰ ਸ਼ੈਮਪਇੰਗ ਤੇ ਬੀਅਰ ਪੀਂਦੇ ਦੇਖ ਰਹੇ ਸਨ। ਕਈ ਬੱਚੇ ਤਾਂ ਗਲਾਸ ਚੱਟ ਰਹੇ ਸਨ। ਮੈਨੂੰ ਇੱਕ ਔਰਤ ਕਹਿੱਣ ਲੱਗੀ, " ਇਸ ਵਿੱਚ ਲੂਣ ਪਾ ਕੇ ਪੀ ਕੇ ਦੇਖ, ਬਹੁਤ ਸੁਆਦ ਲੱਗੇਗੀ। " ਦੂਜੀ ਨੇ ਕਿਹਾ," ਅੱਖਾਂ ਮੀਚ ਕੇ ਖਿਚਦੇ। ਦੇਖੀ ਕਿੰਨਾਂ ਸਰੂਰ ਆਉਂਦਾ ਹੈ। " ਜਦੋਂ ਮੈਂ ਕਿਸੇ ਦੀ ਗੱਲ ਨਹੀਂ ਸੁਣੀ ਤਾਂ ਘਰ ਦੀ ਮਾਲਕਣ ਕਹਿੱਣ ਲੱਗੀ," ਪਾਰਟੀ ਵਿੱਚ ਆ ਕੇ ਜਲੂਸ ਨਹੀਂ ਕੱਢੀਦਾ। ਦੇਖਾਂ ਦੇਖੀ ਉਵੇਂ ਕਰੀਦਾ ਹੈ। ਜਿਵੇ ਬਾਕੀ ਕਰਦੇ ਹਨ। ਕਨੇਡਾ ਵਿੱਚ ਸਾਰੇ ਸਟੈਂਡਡ ਨਾਲ ਰਹਿੰਦੇ ਵਿਚਰਦੇ ਹਨ। ਇਥੇ ਤਾਂ ਬੀਅਰ, ਸ਼ੈਮਪਇੰਗ ਪਾਰਟੀਆਂ ਤੇ ਹੋਰ ਪਿਗ ਵੀ ਔਰਤਾਂ ਪੀਂਦੀਆਂ ਹਨ। ਅੱਜ ਤੈਨੂੰ ਵੀ ਸਾਡੇ ਨਾਲ ਚੀਅਸ ਕਰਨੀ ਪੈਣੀ ਹੈ। " ਮੇਰੇ ਲੰਬੇ ਵਾਲਾ ਬਾਰੇ ਤਾਂ ਅਜੇ ਵੀ ਕਈ ਖ਼ਾਸ ਔਰਤਾਂ ਕਹਿੰਦੀਆਂ," ਵਾਲਾਂ ਨੂੰ ਕੀ ਅੰਬ ਲੱਗਣੇ ਹਨ। ਕਨੇਡੀਅਨ ਲੱਗਣ ਲਈ ਜੀਨ ਨਾਲ ਵਾਲ ਕੱਟੇ ਫਬਦੇ ਹਨ। ਤੂੰ ਵੀ ਸਾਡੇ ਵਾਂਗ ਵਾਲ ਛੋਟੇ ਕਰਾਦੇ। " ਮੈਂ ਤਾਂ ਉਸ ਦਿਨ ਤੋਂ ਪਰਨ ਕਰ ਲਿਆ ਐਸੀਆਂ ਪਾਰਟੀਆਂ ਤੇ ਜਾਣਾਂ ਹੀ ਨਹੀਂ ਹੈ। ਐਸੀਆਂ ਮਾਵਾਂ ਕੈਸੇ ਬੱਚੇ ਸਮਾਜ ਨੂੰ ਦੇਣਗੀਆਂ। ਜੋ ਘਰ ਦੀ ਮਾਲਕ ਸੀ। ਉਸ ਦਾ ਇੱਕ ਬੇਟਾ ਚੋਰੀ ਦੀ ਕਾਰ ਭਜਾਈ ਜਾਂਦਾਂ ਮਰ ਗਿਆ। ਪੁਲੀਸ ਨੇ ਪੁਲੀਸ ਦੀ ਕਾਰ ਅੱਗੇ ਕਾਰ ਕਰ ਦਿੱਤੀ। ਪੁਲੀਸ ਵਾਲਾ ਬਚ ਗਿਆ। ਦੋ ਬੇਟੇ ਘਰ ਹੀ ਨਹੀਂ ਵੜਦੇ। ਮਾਂਪੇ ਆਪਣੀ ਮੌਜ਼ ਕਰਦੇ ਹਨ। ਬੱਚੇ ਵੀ ਮਾਂੜੀ ਸੰਗਤ ਵਿੱਚ ਪੈ ਜਾਂਦੇ ਹਨ। ਗੈਂਗ ਬਣਾਈ ਫਿਰਦੇ ਹਨ। ਰਾਤਾ ਜਾਗਦੇ ਹਨ। ਹੁਣ ਪਾਠਕ ਆਪ ਹੀ ਦੇਖ ਲੈਣ ਬੱਚਿਆਂ ਦੇ ਖੇਡ ਨੌਜਵਾਨਾਂ ਦੇ ਕਸਰਤ ਕਰਨ ਲਈ ਹੈਲਥ ਕਲੱਬ ਬਣਾਉਣ ਦੀ ਕਿੰਨੀ ਕੁ ਜਰੂਰਤ ਹੈ। ਹਰ ਸ਼ਹਿਰ ਵਿੱਚ ਬਹੁਤ ਦਾਨੀ ਬੰਦੇ ਹਨ। ਐਸੇ ਕੰਮ ਕਰਨ ਲਈ ਅੱਗੇ ਆਈਏ। ਮੈਰਿਜ਼ ਪਲੇਸ ਤੇ ਗੁਰਦੁਆਰਿਆਂ ਵਾਂਗ ਹੀ ਹਰ ਮੱਹਲੇ ਨੁਕਰ ਉਤੇ ਹੈਲਥ ਕਲੱਬ, ਖੇਡ ਦੇ ਮੈਦਾਨ ਬਣਾਈਏ। ਘਰਾਂ ਵਿੱਚ ਵੀ ਕਸਰਤ ਕਰਨ ਦੀਆਂ ਮਸ਼ੀਨਾਂ ਰੱਖੀਏ। ਬੱਚਿਆਂ ਦੀ ਆਦਤ ਕਸਰਤ ਕਰਨ ਦੀ ਬਣਾ ਦੇਈਏ। ਖਾਂਣਾਂ ਖਾਣ ਵਾਂਗ ਤੰਦਰੁਸਤੀ ਲਈ ਕਸਰਤ ਕਰਨ ਦੀ ਲੋੜ ਹੈ। ਹੋਰ ਮੈਰਿਜ਼ ਪਲੇਸ ਤੇ ਗੁਰਦੁਆਰੇ ਬਣਾਉਣ ਦੇ ਚੱਕਰ ਵਿੱਚ ਕਿਤੇ ਅਸੀਂ ਆਪਣੀ ਨਵੀਂ ਪੀੜੀ ਦੇ ਬੱਚੇ ਨਾਂ ਗੁਆ ਲਈਏ। ਗੁਰਦੁਆਰਿਆਂ ਵਿੱਚ ਜੋ ਹੁੰਦਾ ਹੈ। ਬੱਚੇ ਉਹ ਦੇਖ ਕੇ ਧਰਮ ਨੂੰ ਛੱਡਦੇ ਜਾ ਰਹੇ ਹਨ। ਧਰਮ ਪਖੰਡ ਬਣਦਾ ਜਾ ਰਿਹਾ ਹੈ। ਜੇ ਬੱਚਿਆ ਕੋਲੋ ਧਰਨ ਤੇ ਸੇਹਿਤ ਦੋਂਨੇ ਹੀ ਛੁੱਟ ਗਏ। ਸਾਡੇ ਕੋਲੇ ਕੁੱਝ ਨਹੀਂ ਬੱਚੇਗਾ। ਬੱਚਿਆਂ ਨੌਜਵਾਨਾਂ ਦੀ ਸੇਹਿਤ ਬਚਾ ਲਈਏ। ਸਮਾਜ ਆਪੇ ਤੰਦਰੁਸਤ ਹੋ ਜਾਵੇਗਾ।

Comments

Popular Posts