ਧੰਨ
ਧੰਨ ਗੁਰੂ ਨਾਨਕ ਜੀ ਤੇਰੀ ਕਮਾਂਈ

ਤੁਸੀਂ ਮਿਠੀ ਬਾਣੀ ਸੰਸਾਰ ਲਈ ਲਿਖਾਈ

ਬਾਣੀ ਤਾਂ ਨਾਨਕ ਜੀ ਬਾਰ ਬਾਰ ਪੜ੍ਹੀ

ਹਰ ਬਾਰ ਸਾਨੂੰ ਮਿਠੀ ਪਿਆਰੀ ਲੱਗੀ

ਦਸਾ ਨੌਹਾਂ ਦੀ ਕਮਾਂਈ ਕਰਨੀ ਸਿਖਾਈ

ਗ੍ਰਹਿਸਤੀ ਪਰਵਾਰ ਦੀ ਰੀਤ ਸਿਖਾਈ

ਠੱਗ ਨੂੰ ਸੱਜਣ ਨਾਨਕ ਜੀ ਨੇ ਬਣਾਇਆ।

ਪਾਪੀਆ ਨੂੰ ਆਪਣੇ ਚਰਨਾਂ ਨਾਲ ਲਾਇਆ।

ਜਾਤ-ਪਾਤ ਦਾ ਭੇਤ ਨਾਨਕ ਜੀ ਮੁਕਾਇਆ।

ਕੌੜਿਉ ਰੀਠਾ ਤਾਂ ਮਿਠਾ ਨਾਨਕ ਜੀ ਕਰਤਾ।

ਤੇਰਾ ਤੇਰਾ ਕਰ ਕੇ ਸਤਵਿੰਦਰ ਨੂੰ ਤੋਲਤਾ।

ਸੱਤੀ ਜੀ ਨਾਨਕ ਜੀ ਧੰਨ ਕਰਤਾਰ ਬੋਲਦਾ।

ਦੁਨੀਆਂ ਨੂੰ ਕਰ ਚਾਰ ਉਦਾਸੀਆਂ ਤਾਰਤਾ।

ਦਿਲ ਗੁਰੂ ਨਾਨਕ ਜੀ ਦੇ ਦਰ ਦਾ ਮੰਗਤਾ।

ਤਾਂਹੀਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਅੱਗੇ ਝੁਕਦਾ।

ਗੁਰੂ ਨਾਨਕ ਜੀ ਹਰ ਜਨਮ ਤੇਰੇ ਤੋਂ ਵਾਰਤਾ।

Comments

Popular Posts