ਸਰਦੀ ਠੰਡ ਤੋਂ ਬਚੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਹਰ ਰੁਤ ਆਪਣਾਂ ਰੰਗ ਦਿਖਾਉਂਦੀ ਹੈ। ਠੰਡ ਆਉਂਂਦੀ ਜਾਂਦੀ ਮਾਰ ਕਰਦੀ ਹੈ। ਠੰਡ ਆਉਣ ਸਮੇਂ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ। ਕੱਪੜੇ ਮੋਟੇ ਪਾਉਣੇ ਚਾਹੀਦੇ ਹਨ। ਰੁਤ ਕੋਈ ਵੀ ਹੋਵੇ, ਜਾਕਟ ਜਰੂਰ ਕੋਲ ਰੱਖਣੀ ਚਾਹੀਦੀ ਹੈ। ਜਾਕਟ ਗਰਮੀ, ਮੀਂਹ, ਠੰਡ, ਹਵਾ ਤੋਂ ਬਚਾਉਂਦੀ ਹੈ। ਬਰਫ਼ ਪੈਣ ਵਾਲੀਆਂ ਥਾਵਾਂ ਤੇ ਤਾਂ ਹਿਟਰ ਲਗਾਤਾਰ ਚਲਦੇ ਰਹਿੰਦੇ ਹਨ। ਬਿਲ ਤਾਂ ਜਰੂਰ ਜ਼ਿਆਦਾ ਭਰਨੇ ਪੈਦੇ ਹਨ। ਘਰਾਂ ਦਫ਼ਤਰਾਂ ਵਿੱਚ ਠੰਡ -40 ਮਹਿਸੂਸ ਵੀ ਨਹੀਂ ਹੁੰਦੀ। ਭਾਰਤ ਵਰਗੇ ਦੇਸ਼ ਵਿੱਚ ਠੰਡ ਤਾਂ ਨਹੀਂ ਪੈਂਦੀ। ਥੋੜੀ ਜਿਹੀ ਠੰਡ ਕਾਂਭਾਂ ਲਗਾ ਦਿੰਦੀ ਹੈ। -10 -15 ਤੋਂ ਵੱਧ ਨਹੀਂ ਹੁੰਦੀ। ਹੀਟਰ ਹੋਣ ਦੇ ਬਾਵਜੂਦ ਵੀ ਉਨਾਂ ਨੂੰ ਵਰਤ ਨਹੀਂ ਸਕਦੇ। ਬਿਜਲੀ ਨਹੀਂ ਆਉਂਦੀ। ਅਸੀਂ ਇਸੇ ਸਾਲ 2011 ਵਿੱਚ ਇੰਡੀਆਂ ਹੀ ਸੀ ਜਦੋਂ ਬਹੁਤ ਠੰਡ ਪਈ ਸੀ। ਮੇਰਾ ਭਾਣਜਾ 10 ਕੁ ਸਾਲਾਂ ਦਾ ਹੈ। ਉਹ ਕਨੇਡਾ ਵਾਪਸ ਆ ਕੇ ਸਭ ਨੂੰ ਇਹੀ ਕਹਿੰਦਾ ਸੀ," ਮੈਨੂੰ ਤਾ ਅਜੇ ਤੱਕ ਠੰਡ ਲੱਗੀ ਜਾਂਦੀ ਹੈ। " ਭਾਰਤ ਪੰਜਾਬ ਵਿੱਚ ਜਿਹੜੇ ਗਰੀਬ ਲੋਕ ਮਜ਼ਦੂਰ ਕਿਸਾਨ ਹਨ। ਉਹ ਤਾਂ ਹੀਟਰ ਲਗਾ ਕੇ ਨਹੀਂ ਬੈਠ ਸਕਦੇ। ਨਾਂ ਹੀ ਬਿਲ ਦੇਣ ਦੀ ਹਿੰਮਤ ਹੁੰਦੀ ਹੈ। ਮੀਡਲ ਕਲਾਸ ਵਾਲੇ ਸ਼ਰਾਬ ਨਸ਼ਿਆਂ ਉਤੇ ਪੈਸੇ ਫੂਕ ਦੇਣਗੇ। ਪਰ ਬਿਜਲੀ ਦਾ ਬਿਲ ਨਹੀਂ ਦੇਣਾਂ ਚਹੁੰਦੇ। ਹੀਟਰ ਉਹ ਵੀ ਨਹੀਂ ਲਗਾਉਂਦੇ। ਨਾਂ ਹੀ ਲੋਕ ਚੁਲੇ ਵਿੱਚ ਅੱਗ ਪਾਉਂਦੇ ਹਨ। ਗਰੀਬ ਬੰਦੇ ਵੀ ਗੈਸ ਦੇ ਚੂਲੇ ਹੀ ਵਰਦੇ ਹਨ। ਸਰਦੀ ਠੰਡ ਤੋਂ ਬਚੀਏ। ਹੋ ਸਕੇ ਤਾਂ ਰਾਤ ਨੂੰ ਵੀ ਗਰਮ ਕੱਪੜੇ ਪਾ ਕੇ ਪੈਣਾ ਚਾਹੀਦਾ ਹੈ। ਬਿਸਤਰਾਂ ਵੀ ਰੁੱਤ ਦੇ ਮੁਤਾਬਕ ਸਿਆਲਾਂ ਨੂੰ ਰਜਾਈ ਸਣੇ ਗਰਮ ਹੀ ਚਾਹੀਦਾ ਹੈ। ਗਰਮ ਬੰਦ ਬੂਟ, ਸਵਾਟਰ, ਜਾਕਟ, ਗਰਮ ਉਨ ਦੀ ਟੋਪੀ, ਹੱਥਾਂ ਦੇ ਦਸਤਾਨੇ ਗਲਬਜ਼, ਮੋਟੀਆਂ ਜ਼ਰਾਬਾਂ ਦੇ ਦੋ ਜੋੜੇ ਹਮੇਸ਼ਾਂ ਠੰਡ ਵਿੱਚ ਪਾ ਕੇ ਰੱਖਣੀਆਂ ਚਾਹੀਦੀਆਂ ਹਨ। ਮੋਟੇ ਕੱਪੜੇ ਹੋਣਗੇ ਤਾਂ ਕੁੱਝ ਸਮਾਂ ਬਾਹਰ ਲੰਘ ਸਕਦਾ ਹੈ। ਨਹੀਂ ਤਾਂ ਕਨੇਡਾ ਵਰਗੇ ਦੇਸ਼ ਵਿੱਚ ਸਰਦੀਆਂ ਨੂੰ ਦੋ ਮਿੰਟ ਪਿਛੋਂ ਹੱਥ, ਪੈਰ, ਕੰਨ, ਨੱਕ ਤੇ ਬਾਕੀ ਸਰੀਰ ਸੁੰਨ ਹੋਣ ਲੱਗ ਜਾਂਦਾ ਹੈ। ਜੇ ਠੰਡ ਕਾਰਨ ਹੱਥ ਜਾਂ ਕੋਈ ਹੋਰ ਅੰਗ ਸੁੰਨ ਹੋ ਜਾਣ। ਉਸ ਨੂੰ ਹੀਟਰ ਕੋਲ ਜਾਂ ਤੱਤੇ ਪਾਣੀ ਵਿੱਚ ਨਹੀਂ ਰੱਖਣਾ ਚਾਹੀਦਾ। ਠੰਡ ਨਾਲ ਮਾਸ ਤੇ ਹੱਡੀਆਂ ਜੰਮ ਜਾਂਦੀਆਂ ਹਨ। ਇੱਕ ਦਮ ਗਰਮ ਕਰਨ ਨਾਲ ਮਾਸ ਤੇ ਹੱਡੀਆਂ ਫੱਟ ਜਾਂਦੇ ਹਨ। ਹੋ ਸਕੇ ਤਾਂ ਆਪਣੇ ਆਪ ਜਾਂ ਕਿਸੇ ਹੋਰ ਕੋਲੋ ਮਸ਼ਾਜ਼ ਕਰਾ ਲਈ ਜਾਵੇ। ਛੇਤੀ ਤੋਂ ਛੇਤੀ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਠੰਡ ਨਾਲ ਸਰੀਰ ਤੇ ਅੰਗ ਇੰਨੇ ਸੁੰਨ ਵੀ ਹੋ ਜਾਂਦੇ ਹਨ। ਮਾਸ ਤੇ ਹੱਡੀਆਂ ਵਿੱਚਲਾ ਲਹੂ ਦਾ ਤਾਲ ਮੇਲ ਮੁੱਕ ਜਾਂਦਾ ਹੈ। ਅੰਗ ਸੁਕਣੇ ਸ਼ੁਰੂ ਹੋ ਜਾਂਦੇ ਹਨ। ਛੇਤੀ ਤੋਂ ਛੇਤੀ ਡਾਕਟਰ ਨੂੰ ਐਸੇ ਸਰੀਰ ਦੇ ਹਿੱਸੇ ਵੱਡ ਕੇ ਅਲਗ ਕਰਨੇ ਪੈਂਦੇ ਹਨ। ਐਸੇ ਅੰਗਾ ਵਿੱਚ ਦੁਬਾਰਾ ਹਰਕਤ ਨਹੀਂ ਹੁੰਦੀ। ਕਈ ਬੰਦੇ ਭਰਫ਼ ਨਾਲ ਜੰਮ ਕੇ ਮਰ ਹੀ ਜਾਂਦੇ ਹਨ। ਇਸ ਲਈ ਆਪਣੇ ਬਚਾ ਵਿੱਚ ਹੀ ਭਲਾ ਹੈ। ਘਰਾਂ ਦੇ ਦਰਵਾਜੇ ਬਾਰੀਆਂ ਬੰਦ ਹੀ ਰੱਖਣੇ ਚਾਹੀਦੇ ਹਨ। -30 ਵਿੱਚ ਬਾਹਰ ਕੰਮ ਕਰਨਾ ਪੈ ਜਾਵੇ। ਧਿਆਨ ਰੱਖਣਾਂ ਚਾਹੀਦਾ ਹੈ। ਠੰਡ ਲੱਗੇ ਤਾਂ ਸਰੀਰ ਨੂੰ ਗਰਮ ਕਰਨ ਲਈ ਗਰਮ ਥਾਂ ਤੇ ਵਾਪਸ ਆ ਜਾਣਾ ਚਾਹੀਦਾ ਹੈ। 5, 10 ਮਿੰਟ ਬਾਹਰ ਤੇ ਫਿਰ ਅੰਦਰ ਆ ਕੇ ਸਰੀਰ ਨੂੰ ਗਰਮ ਕਰਨ ਦੀ ਲੋੜ ਪੈਂਦੀ ਹੈ। ਕਾਰ ਖ਼ਰਾਬ ਹੋ ਜਾਵੇ, ਤੁਫਾਨ ਵਿੱਚ ਫਸ ਜਾਣ ਤੇ ਗੱਡੀ ਮੋਟਰ ਵਾਲੇ ਜਾਂ ਕਿਸੇ ਦੇ ਘਰ ਜਾ ਕੇ, ਕਿਸੇ ਦੀ ਵੀ ਮੱਦਦ ਲੈ ਲਵੋਂ। ਰੇਡੀਉ ਟੈਲੀਵੀਜ਼ਨ ਉਤੇ ਦੱਸਦੇ ਰਹਿੰਦੇ ਹਨ, " ਠੰਡ ਬਹੁਤ ਹੈ। ਅਗਰ ਕੋਈ ਕੰਮ ਨਹੀਂ ਹੈ। ਘਰ ਹੀ ਰਹੋ। " ਬਰਫ਼ ਪੈਣ ਨਾਲ ਸ਼ੜਕਾਂ ਵੀ ਤਿਲਕਣੀਆਂ ਹੋ ਜਾਂਦੀ ਹਨ। ਗਡੀਆਂ ਕਾਰਾਂ ਦੇ ਬਰੇਕ ਨਹੀਂ ਲਗਦੇ। ਐਕਸੀਡੈਂਟ ਬਹੁਤ ਹੁੰਦੇ ਹਨ। ਜਾਨਾ ਬਹੁਤ ਜਾਂਦੀਆਂ ਹਨ।
ਕਈਆਂ ਨੂੰ ਸਰਦੀਆਂ ਵਿੱਚ ਖੰਘ, ਜ਼ਕਾਮ ਹੋਇਆ ਹੀ ਰਹਿੰਦਾ ਹੈ। ਅਗਰ ਪਾਣੀ ਉਬਾਲ ਕੇ ਜਾਂ ਫਿਲਟਰ ਕੀਤਾ ਹੋਇਆ ਪੀਤਾ ਜਾਵੇ। ਖੰਘ, ਜ਼ਕਾਮ ਤੋਂ ਬਚਾ ਰਹਿੰਦਾ ਹੈ। ਇਸ ਦਾ ਵੀ ਇਲਾਜ਼ ਛੇਤੀ ਕਰਾਉਣਾ ਚਾਹੀਦਾ ਹੈ। ਵਾਰ-ਵਾਰ ਛਿਕਾਂ, ਖੰਘ ਆਉਣ ਨਾਲ, ਆਪਣੀ ਹਾਲਤ ਤਾਂ ਮਰੀਜ਼ ਦੀ ਖ਼ਰਾਬ ਹੁੰਦੀ ਹੀ ਹੈ। ਦੂਜੇ ਬੰਦੇ ਨੂੰ ਵੀ ਬਿਮਾਰੀ ਲੱਗਦੀ ਹੈ। ਹੋਰਾਂ ਨੂੰ ਐਸੀ ਹਾਲਤ ਦੇæਖ ਕੇ, ਨੱਕ ਦਾ ਵਗਣਾ, ਖੰਘਣਾਂ ਦੇਖ ਕੇ, ਕਿਚਆਣ ਵੀ ਆਉਂਦੀ ਹੈ। ਸਰਦੀਆਂ ਵਿੱਚ ਆਪਣੀ ਸੇਹਿਤ ਦਾ ਖਿਆਲ ਜਰੂਰ ਰੱਖੋਂ। ਮੋਟੇ ਕੱਪੜੇ ਪਾ ਕੇ ਰੱਖੋ।

Comments

Popular Posts