ਇੱਕ ਹੱਥ ਨਾਲ ਦਾਨ ਕਰੋਂ ਤਾਂ ਦੂਜੇ ਨੂੰ ਪਤਾ ਨਾਂ ਲੱਗੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਦਾਨ ਹਰ ਬੰਦਾ ਨਹੀ ਕਰ ਸਕਦਾ। ਦਾਨ ਕਰਨ ਲਈ ਜੇਬ ਵਿੱਚ ਨੋਟ ਚਾਹੀਦੇ ਹਨ। ਦੇਣ ਲਈ ਜਿੰਗਰਾ ਚਾਹੀਦਾ ਹੈ। ਕਿਸੇ ਨੂੰ ਬਗੈਰ ਸੋਚੇ ਸਮਝੇ ਦਾਨ ਦੇ ਦੇਣਾਂ, ਜਿਥੇ ਜਰੂਰਤ ਵੀ ਨਾਂ ਹੋਵੇ। ਉਹ ਦਾਨ ਕੀਤਾ ਸਹੀਂ ਥਾਂ ਨਹੀਂ ਲੱਗਾਵੇਗਾ। ਸਾਨੂੰ ਪਤਾ ਹੁੰਦਾ ਹੈ। ਕਿਸ ਬੰਦੇ ਨੂੰ ਮੱਦਦ ਦੀ ਲੋੜ ਹੈ। ਗਰੀਬ ਹੈ। ਕਿਸੇ ਦੇ ਬੱਚੇ ਨੂੰ ਦੁੱਧ ਰੋਟੀ ਚਾਹੀਦੀ ਹੋਵੇ। ਕੋਈ ਭੁੱਖਾ ਮਰਦਾ ਹੋਵੇ। ਭਾਰਤ, ਅਫਰੀਕਾ ਵਰਗੇ ਦੇਸ਼ਾਂ ਵਿੱਚ ਲੋਕ ਭੁੱਖ ਨਾਲ ਸੁੱਕ ਰਹੇ ਹਨ। ਪਿੰਜਰ ਬਣ ਰਹੇ ਹਨ। ਉਨਾਂ ਵਿਚੋਂ ਬੱਚਾ ਗੋਦ ਲੈ ਲਈਏ। ਇਕ ਡਾਲਰ ਰੋਜ਼ ਦਾ ਬਣਦਾ ਹੈ। ਪਰ ਕਈ ਵਾਰ ਜਾਣਦੇ ਬੁੱਝਦੇ ਹੋਏ ਵੀ ਦਾਨ ਉਸ ਨੂੰ ਨਹੀਂ ਦਿੰਦੇ। ਕਿਉਂਕਿ ਅਸੀਂ ਆਪ ਚਹੁੰਦੇ ਹਾਂ। ਜਦੋਂ ਅਸੀਂ ਕਿਸੇ ਦੀ ਤਲੀ ਤੇ ਕੋਈ ਮੱਦਦ ਲਈ ਕੁੱਝ ਦੇਈਏ। ਚਾਰ ਬੰਦੇ ਸਾਨੂੰ ਦੇਖਣ। ਮਜ਼ਾ ਫਿਰ ਆਵੇਗਾ। ਅਗਲੇ ਨੂੰ ਲੋਕ ਚਾਹੇ ਤਾਹਨਿਆਂ ਨਾਲ ਮਾਰ ਦੇਣ। ਕਈ ਜਰੂਰਤ ਹੋਣ ਦੇ ਬਾਵਜ਼ੂਦ ਵੀ ਕਿਸੇ ਤੋਂ ਸ਼ਰਮ ਦੇ ਮਾਰੇ ਮੱਦਦ ਨਹੀਂ ਲੈਂਦੇ। ਭੁੱਖੇ ਮਰ ਜਾਂਦੇ ਹਨ। ਅੱਜ ਕੱਲ ਜ਼ਹਿਰ ਖਾ ਕੇ ਮਰ ਰਹੇ ਹਨ। ਅਗਰ ਕਿਸੇ ਕੋਲ ਦਾਨ ਕਰਨ ਲਈ ਕੁੱਝ ਹੈ। ਤਾਂ ਕਿਉਂ ਨਹੀਂ ਗਰੀਬ ਕਿਸਾਨਾਂ ਲਈ ਕੁੱਝ ਕਰਦੇ। ਉਨਾਂ ਦੀ ਮੱਦਦ ਕਰੋ। ਜੋ ਗਰੀਬੀ ਕਾਰਨ ਆਪਣੇ ਪਰਵਾਰ ਮਾਰ ਰਹੇ। ਕੋਈ ਐਸੀ ਸੰਸਥਾਂ ਬਣਾਵੋਂ। ਜੋ ਨੋਜਵਾਨ ਆਪਣੇ ਆਪ ਸ਼ਾਦੀਆਂ ਕਰਾਉਣਾਂ ਚਹੁੰਦੇ ਹਨ। ਘਰ ਦੇ ਮੰਨਦੇ ਨਹੀਂ ਹਨ। ਜਦੋਂ ਉਨਾਂ ਦੀ ਤਮੱਨਾਂ ਪੂਰੀ ਨਹੀਂ ਹੁੰਦੀ। ਉਹ ਵੀ ਮਰ ਜਾਂਦੇ ਹਨ। ਇਹ ਸੰਸਥਾਂ ਮਾਪਿਆਂ ਨੋਜਵਾਨਾਂ ਮੁੰਡੇ ਕੁੜੀਆਂ ਨੂੰ ਸਮਝਾਵੇ। ਮਰਨ ਤੋਂ ਬੇਹਤਰ ਹੋਵੇਗਾ। ਉਨਾਂ ਦੇ ਵਿਆਹ ਕਰਨ ਵਿੱਚ ਦਾਨ ਦੇ ਕੇ ਮੱਦਦ ਦੇਵੇ। ਜਿੰਨਾਂ ਦਾ ਖ਼ਰਚਾ ਪੜ੍ਹਾਈ ਦਾ ਮਾਂਪੇ ਨਹੀਂ ਕਰ ਸਕਦੇ। ਦਾਨੀ ਸੱਜਣ ਆਢ-ਗਆਂਢ ਵਿੱਚ ਦੇਖ ਕੇ ਮੱੱਦਦ ਕਰਨ, ਤੇ ਕਿਸੇ ਗਰੀਬ ਦੇ ਧੀ-ਪੁੱਤ ਦਾ ਵਿਆਹ ਕਰ ਦੇਣ। ਗੋਦ ਲੈ ਲੈਣ, ਤੇ ਲੋਕ ਧੀਆਂ ਮਾਰਨੀਆਂ ਛੱਡ ਦੇਣਗੇ। ਪਰ ਸਾਰਾ ਦਾਨ ਮੱਦਦ ਪਰਦੇ ਵਿੱਚ ਹੋਣੇ ਚਾਹੀਦੇ ਹਨ। ਨਾਂ ਕਿ ਆਪਣੀ ਸ਼ੋਰਤ ਲੋਕਾਂ ਨੂੰ ਦਿਖਾਉਣ ਲਈ, ਗਰੀਬ ਲੋੜ ਬੰਦ ਦੀ ਸ਼ੋਤ ਇੱਜ਼ਤ ਲਾਹੀ ਜਾਵੇ। ਰੱਬ ਸਭ ਦੀਆਂ ਇੱਜ਼ਤਾਂ ਉਤੇ ਪਰਦੇ ਕੱਜ਼ੀ ਰੱਖੇ। ਪਤਾ ਨਹੀਂ ਕਦੋਂ ਕਿਸ ਉਤੇ ਮਾੜਾ ਸਮਾਂ ਆ ਜਾਵੇ। ਰੱਬ ਬਿੰਦ ਵਿੱਚ ਤੱਖਤ ਉਤੋਂ ਉਤਾਰ ਦਿੰਦਾ ਹੈ। ਰਾਜ ਵੀ ਕਰਾ ਦਿੰਦੇ ਹੈ। 1884 ਦੇ ਦੰਗਿਆਂ, ਘੱਲੂ-ਘਾਰੇ ਵਿੱਚ ਵੱਡੇ-ਵੱਡੇ ਬਿਜ਼ਨਸ ਵਾਲੇ ਅਸਮਾਨ ਛੂਹਣ ਵਾਲੇ ਵੀ ਧਰਤੀ ਤੇ ਆ ਡਿੱਗੇ। ਮਿੱਟੀ ਮਿਲ ਗਏ। ਸਭ ਤਬਾਹ ਹੋ ਗਿਆ। ਭੱਜ ਕੇ ਜਾਨਾਂ ਬਚਾਈਆ। ਇੱਕ ਡੰਗ ਦੀ ਰੋਟੀ ਨੂੰ ਵੀ ਤਰਸ ਰਹੇ ਸਨ। ਤੇੜ ਦੇ ਕੱਪੜੇ ਹੀ ਪਾਏ ਹੋਏ ਬਚੇ ਸਨ। ਕਈਆਂ ਧੀਆਂ ਭੈਣਾਂ ਦੇ ਤਾਂ ਉਹ ਵੀ ਉਤਾਰ ਦਿੱਤੇ ਸਨ। ਜੇ ਕਿਸੇ ਨੇ ਉਨਾਂ ਦੀ ਤੇ ਐਸੇ ਕਿਸੇ ਦੀ ਮੱਦਦ ਕੀਤੀ ਹੈ। ਉਹ ਅਸਲ ਦਾਨ ਹੈ। ਅਗਰ ਕਿਸੇ ਗਰੀਬ ਨੂੰ ਦਾਨ ਦੇ ਰਹੇ ਹੋ। ਲੋਕਾਂ ਵਿੱਚ ਬੱਲੇ ਬੱਲੇ ਕਰਾਉਣ ਲਈ ਕਈਆਂ ਨੂੰ ਦੱਸਿਆ ਜਾਂਦਾ ਹੈ। ਇੱਕ ਹੱਥ ਨਾਲ ਦਾਨ ਕਰੋਂ ਤਾਂ ਦੂਜੇ ਨੂੰ ਪਤਾ ਨਾਂ ਲੱਗੇ। ਦਾਨ ਲੈਣ ਵਾਲਾ ਸ਼ਰਮ ਨਾਂ ਮਹਿਸੂਸ ਨਾਂ ਕਰੇ। ਪਰ ਅਸੀਂ ਤਾਂ 100, 2000 ਦੇ ਕੇ ਵੱਡੀਆਂ ਵੱਡੀਆਂ ਅਰਦਾਸਾਂ ਕਰਾਉਂਦੇ ਹਾਂ। ਕਈ ਬਾਰ ਲਾਊਡ ਸਪੀਕਰ ਵਿੱਚ ਨਾਂਮ ਬੋਲਵਾਉਂਦੇ ਹਾਂ। ਰੇਡੀਉ ਟੈਲੀਵੀਜ਼ਨ ਉਤੇ ਨਾਂਮਾਂ ਦੀ ਲਿਸਟ ਪੜ੍ਹ ਕੇ ਸੁਣਾਉਂਦੇ ਹਾਂ। ਅਗਰ ਕਸਰ ਰਹਿ ਗਈ ਲੱਗਦੀ ਹੈ। ਆਪ ਲੋਕਾਂ ਨੂੰ ਦੱਸਦੇ ਫਿਰਦੇ ਹਾਂ। ਲੰਗਰ ਖਿਲਾਂਇਆ, ਦੇਗ ਕੜਾਹ ਪ੍ਰਸ਼ਾਦ ਕਰਾਇਆ, ਨੋਟ ਦਿੱਤੇ ਸਭ ਲੋਕਾਂ ਨੂੰ ਦੱਸਦੇ ਹਾਂ। ਘਰ ਵਿੱਚ ਅਖੰਡਪਾਠ ਕਰਾਇਆ ਫਿਰ ਵੀ ਆਪਣਿਆਂ ਨੂੰ ਵੀ ਸੱਦ ਕੇ ਦਿਖਾਉਂਦੇ ਖਿਲਾਉਂਦੇ ਹਾਂ। ਕਿਸੇ ਗਰੀਬ ਨੂੰ ਅੰਦਰ ਨਹੀਂ ਵੜਨ ਦਿੰਦੇ। ਸਾਡੇ ਵਰਗਾ ਕੋਈ ਦਾਨਾਂ ਨਹੀਂ ਨਹੀਂ ਹੈ। ਮਾਹਾਰਾਜ ਨੂੰ ਦਾਨ ਦਿੰਦੇ ਹਾਂ। ਜੋ ਸਾਨੂੰ ਰੋਜ਼ ਖਾਣ ਲਈ ਰਿਜ਼ਕ ਦਿੰਦਾ ਹੈ। ਪਰ ਤੁਸੀਂ ਤਾਂ ਦਾਨ ਸਾਧਾਂ ਨੂੰ ਦਿੰਦੇ ਹੋ। ਦੇਖੋ ਤੁਹਾਡਾ ਦਾਨ ਕਿਵੇਂ ਫਲਦਾ ਹੈ? ਸਾਧਾਂ ਦੇ ਜੇਬ ਖ਼ਰਚੇ ਲਈ ਜੇਬਾਂ ਭਰਦੇ ਹੋ। ਸਾਧ ਜੋ ਲਾਲ ਬੱਤੀ ਲੁਆ ਕੇ ਕਾਰਾਂ ਦੇ ਕਾਫ਼ਲੇ ਲੈ ਕੇ ਥਾਂ-ਥਾਂ ਦਰਬਾਰ ਲਾ ਕੇ, ਆਪਣੇ ਗੀਤ ਰਿਕਾਡ ਕਰਾ ਕੇ, ਘਰ-ਘਰ ਵਜਾਉਂਦੇ ਤੁਰੇ ਫਿਰਦੇ ਹਨ। ਆਪ ਤਾਜ ਮਹਿਲ ਵਰਗੇ ਡੇਰਿਆਂ-ਗੁਰਦੁਆਰਿਆਂ ਵਿੱਚ 5 ਸਟਾਰ ਜਿਵੇਂ ਐਸ਼ ਕਰਦੇ ਹਨ। ਇਹ ਸੰਗਤਾਂ ਤੇ ਲੋਕਾਂ ਨੂੰ ਕਹਿੰਦੇ ਹਨ," ਮਨੁੱਖਤਾ ਦੀ ਸੇਵਾ ਕਰੋਂ, ਦਸਾ ਨੌਹਾਂ ਦੀ ਕਿਰਤ ਕਰੋ। " ਕੀ ਆਪ ਇਹ ਸਾਰਾ ਕੁੱਝ ਕਰਦੇ ਹਨ? ਸਗੋਂ ਕਈਆਂ ਔਰਤਾਂ ਨੂੰ ਮਗਰ ਲਾਈ ਫਿਰਦੇ ਹਨ। ਉਹ ਘਰ ਦੀਆਂ ਰੋਟੀਆਂ ਨਹੀਂ ਪਕਾਉਂਦੀਆਂ। ਅਗਲੀਆਂ ਆਪਣੇ ਖ਼ਸਮ, ਨੂੰਹੁ-ਪੁੱਤ ਛੱਡ ਕੇ ਡੇਰਿਆਂ-ਗੁਰਦੁਆਰਿਆਂ ਵਿੱਚ ਡੇਰੇ ਲਾਈ ਬੈਠੀਆਂ ਹਨ। ਸਾਧ ਤਾਂ ਪਹਿਲਾਂ ਹੀ ਛੜੇ ਹੀ ਹੁੰਦੇ ਹਨ। ਛੱੜਿਆਂ ਨੂੰ ਉਦਾ ਵੀ ਪਰੋਸਾ ਕੜਾਹ ਨਾਲ ਫੇਰਦੀਆਂ ਕਈ ਦੋ-ਦੋ ਮੰਡੇ ਦੇ ਜਾਂਦੀਆਂ ਹਨ। ਛੱੜੇ ਬੰਦੇ ਨੂੰ ਕਈ ਵਾਰ ਕਈ ਪਾਸਿਆਂ ਤੋਂ ਚੋਪੜਮੀਆਂ ਆ ਜਾਂਦੀਆਂ ਹਨ। ਐਵੇ ਨਹੀਂ ਸਾਰੀ ਜਿੰਦਗੀ ਕੰਧਾਂ ਵਿੱਚ ਵੱਜ ਕੇ ਤਾਂ ਨਹੀਂ ਨਿੱਕਲਦੀ। ਉਹ ਵਿਆਹਇਆਂ ਨਾਲੋਂ ਵੱਧ ਮੌਜ਼ ਲੁੱਟਦੇ ਹਨ। ਹਰ ਲੰਘਦੀ ਜ਼ਨਾਨੀ ਨੂੰ ਮਸ਼ਕਰੀ ਕਰ ਲੈਂਦੇ ਹਨ। ਹੋਰ ਰੱਬ ਜਾਣੇ ਜਾਂ ਛੱੜਿਆਂ ਦੀਆਂ ਗੁਆਂਢਣਾਂ ਜਨਣ। ਜਦੋਂ ਸਾਧਾਂ ਦੇ ਦੁਆਲੇ ਡਗਮਾਉਂਦੀਆਂ ਰਹਿਦੀਆਂ ਹਨ। ਆਪੇ ਸਾਧਾਂ ਤੋਂ ਰੇਪ ਕਰਾਉਂਦੀਆਂ ਹਨ। ਫਿਰ ਅਦਾਲਤਾਂ ਤੋਂ ਇਨਸਾਫ਼ ਮੰਗਦੀਆਂ ਹਨ। ਜੱਜ ਨੇ ਇਨਾਂ ਨੂੰ ਮੁਆਜ਼ਾ ਦੋਉਣ ਦਾ ਠੇਕਾ ਲਿਆ ਹੈ।
ਕਿਸੇ ਹੋਰ ਧਰਮ ਵਿੱਚ ਐਸੀ ਡੌਡੀ ਨਹੀਂ ਪਿਟੀ ਜਾਂਦੀ। ਰੇਡੀਉ ਟੈਲੀਵੀਜ਼ਨ ਉਤੇ ਪੈਸਾ ਨਹੀਂ ਇੱਕਠਾ ਕੀਤਾ ਜਾਂਦਾ। ਪੈਸਾ ਇੱਕਠਾਂ ਕਰਨ ਲਈ, ਗੋਲਕ ਨਹੀਂ ਰੱਖੀ ਜਾਂਦੀ। ਧਰਮ ਨੂੰ ਚਲਾਉਣ ਲਈ ਇਮਾਰਤਾਂ ਹੋਰਾਂ ਧਰਮਾਂ ਵਿੱਚ ਵੀ ਬਣਦੀਆਂ ਹਨ। ਇਮਾਰਤਾਂ ਦੇ ਨਾਂਮ ਤੇ ਦਾਨ ਮੰਗਣ ਵਾਲੀ ਹੁਲੜ-ਵਾਜੀ ਹੋਰਾਂ ਧਰਮਾਂ ਵਿੱਚ ਨਹੀਂ ਦੇਖੀ। ।

Comments

Popular Posts