ਲਾਟਰੀ ਦਾ ਟਿੱਕਟ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਲਾਟਰੀ ਬਾਰੇ ਸਭ ਜਾਣਦੇ ਹਨ। ਕਈ ਹੋਰ ਵੀ ਬਹੁਤ ਕੁਸ਼ ਘਰ ਕਾਰ ਵੀ ਜਿੱਤਣ ਲਈ ਕੱਢਦੇ ਹਨ। ਇਹ ਲੋਕਾਂ ਦੁਆਰਾ ਇੱਕਠਾ ਹੋਇਆ ਪੈਸਾ ਹੁੰਦਾ ਹੈ। ਜੋ ਪੈਸਾ ਆਪਣੇ ਲਈ ਹਜ਼ਮ ਨਹੀਂ ਹੁੰਦਾ। ਉਹ ਪੈਸਾ ਲੋਕ ਇਹੋਂ ਜਿਹੇ ਪਾਸੇ ਲਗਾ ਦਿੰਦੇ ਹਨ। । ਲੋਕੀ ਆਪੋ-ਆਪਣਾਂ ਪੈਸਾ ਲੱਗਾਉਂਦੇ ਹਨ। ਲੋਕਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ। ਇਹ 2, 4, 10, 20 ਲੱæਖ ਤੋਂ ਕਰੋੜਾਂ ਦੀ ਲਾਟਰੀ ਹੁੰਦੀ ਹੈ। ਲੋਕ ਹੋਰ ਟਿਕਟਾ ਖ੍ਰੀਦਦੇ ਹਨ। ਹੋਰਾਂ ਨੂੰ ਖ੍ਰੀਦਣ ਲਈ ਵੀ ਕਹਿੰਦੇ ਹਨ। ਕਈ ਤਾਂ ਛੋਟੀਆਂ ਸੰਸਥਾਵਾਂ ਵਾਲੇ ਆਪਣੇ ਆਪ ਨੂੰ, ਆਪਣਿਆਂ ਨੂੰ ਹੀ ਲਾਟਰੀ ਕੱਢ ਲੈਂਦੇ ਹਨ। ਇਹ ਪਤੀ-ਪਤਨੀ ਹਰ ਵਾਰ ਲਾਟਰੀ ਖ੍ਰੀਦਦੇ ਸਨ। ਇਸ ਵਾਰ ਲਾਟਰੀ ਖ੍ਰੀਦ ਕੇ ਪਤੀ ਨੇ ਜੇਬ ਵਿੱਚ ਪਾ ਲਈ। ਉਸ ਨੂੰ ਜਦੋਂ ਲਾਟਰੀ ਦੇ ਨੰਬਰਾਂ ਦਾ ਪਤਾ ਲੱਗਾ। ਸਾਰੇ ਨੰਬਰ ਮਿਲਦੇ ਸਨ। 2 ਕਰੋੜ ਡਾਲਰ ਜਿੱਤ ਚੁੱਕਾ ਸੀ। ਉਸ ਨੇ ਆਪਣੀ ਪਤਨੀ ਨੂੰ ਨਹੀਂ ਦੱਸਿਆ। ਉਸ ਦੇ ਦਿਮਾਗ ਵਿੱਚ ਆ ਗਿਆ। ਉਸ ਨੇ ਸੋਚਿਆ," ਲਾਟਰੀ ਜਿੱਤ ਲਈ ਹੈ। ਇਸ ਦਾ ਮੈਂ ਕੱਲਾ ਹੀ ਮਾਲਕ ਬਣ ਜਾਵਾ। ਅੱਧ ਹਿੱਸਾ ਪਤਨੀ ਨੂੰ ਨਾ ਹੀ ਦੇਵਾ। " ਉਸ ਨੇ ਆਪਣੀ ਪਤਨੀ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਕਿਹਾ," ਮੈਂ ਹੀ ਤੈਨੂੰ ਜ਼ਰ ਰਿਹਾ ਹਾਂ। ਕੋਈ ਹੋਰ ਹੁੰਦਾ, ਹੁਣ ਨੂੰ ਜੁੱਤੀਆਂ ਮਾਰ ਕੇ ਘਰੋਂ ਕੱਢ ਦਿੰਦਾ। " ਉਸ ਦੀ ਪਤਨੀ ਉਸ ਦਾ ਐਸਾ ਵਰਤਾ ਦੇਖ ਕੇ ਹੈਰਾਨ ਰਹਿ ਗਈ। ਉਸ ਨੇ ਪੁੱਛਿਆ, " ਤੁਸੀਂ ਠੀਕ ਵੀ ਹੋ। ਕਿਤੇ ਦਿਮਾਗ ਨੂੰ ਤਾਪ ਤਾਂ ਨਹੀਂ ਚੜ੍ਹਇਆ ਹੋਇਆ। " ਪਤੀ ਨੇ ਕਿਹਾ," ਸਭ ਪਤਾ ਹੈ। ਰੋਟੀ ਟੁੱਕ ਚੱਜ਼ ਦਾ ਤੈਨੂੰ ਨਹੀਂ ਬਣਾਉਣਾ ਆਉਂਦਾ। ਕੱਲ ਦਾਲ ਵਿੱਚ ਲੂਣ ਬਹੁਤਾ ਪਾ ਕੇ ਫਾਹਾ ਵੱਡ ਦਿੱਤਾ। ਬੋਲਣ ਦਾ ਤੈਨੂੰ ਢੰਗ ਨਹੀਂ ਹੈ।" ਉਸ ਨੇ ਫਿਰ ਕਿਹਾ," ਦਾਲ ਜੀ ਠੀਕ ਸੀ। ਬੱਚਿਆਂ ਨੇ ਵੀ ਬਹੁਤ ਵਧੀਆ ਰੋਂਟੀ ਖਾਦੀ ਹੈ। ਅੱਗੇ ਤਾਂ ਮੈਂ ਬਹੁਤ ਪਿਆਰੀ ਲੱਗਦੀ ਸੀ। ਅੱਜ ਇੱਕ ਦਮ ਮੈਂ ਤੇ ਮੇਰੀ ਦਾਲ ਕਿਉਂ ਕੋੜੇ ਲੱਗਣ ਲੱਗ ਗਏ।" ਪਤੀ ਨੇ ਹੱਥ ਬੰਨਦੇ ਕਿਹਾ," ਸੱਚ ਦੱਸਾਂ ਤੂੰ ਮੈਨੂੰ ਚੜੇਲ ਵਰਗੀ ਲੱਗਦੀ ਹੈ। ਅੱਜ ਮਸਾ ਮੈਂ ਸੱਚ ਬੋਲਣ ਦੀ ਹਿੰਮਤ ਕੀਤੀ। ਤੂੰ ਕਾਲੀ ਮੈਂਸ ਵਰਗੀ ਹੈ। ਮੇਰਾ ਤੈਨੂੰ ਦੇਖਣ ਨੂੰ ਜੀਅ ਨਹੀਂ ਕਰਦਾ।" ਪਤਨੀ ਨੇ ਕਿਹਾ," ਸੱਚੀ ਦਿਮਾਗ ਖਰਾਬ ਹੋ ਗਿਆ ਲੱਗਦਾ ਹੈ। ਕੀ ਕੀ ਬੋਲੀ ਜਾ ਰਹੇ ਹੋ, ਪਤਾ ਵੀ ਹੈ? ਕੀ ਦਾਰੂ ਪੀਤੀ ਹੈ? " ਪਤੀ ਨੇ ਕਿਹਾ, " ਹਾਂ ਮੇਰੀ ਦਾਰੂ ਪੀਤੀ ਹੈ। ਤੂੰ ਮੈਨੂੰ ਦਾਰੂ ਤੋਂ ਵੀ ਕੌੜੀ ਲੱਗਦੀ ਹੈ। ਮੇਰੀਆਂ ਅੱਖਾਂ ਅੱਗੋਂ ਦਫ਼ਾ ਹੋ ਜਾ। ਨਹੀ ਤਾਂ ਮੈਂ ਤੇਰਾ ਕਤਲ ਕਰ ਦੇਣਾ ਹੈ। ਮੇਰਾ ਖਹਿੜਾ ਛੱਡ ਦੇ। ਮੈਂ ਤੇਰੇ ਨਾਲ ਹੋਰ ਨਹੀਂ ਰਹਿ ਸਕਦਾ। ਮੈਨੂੰ ਤਲਾਕ ਚਹੀਦਾ ਹੈ। " ਪਤਨੀ ਹੋਰ ਕਿੰਨਾ ਬਰਦਾਸਤ ਕਰਦੀ ਉਸ ਨੂੰ ਵੀ ਗੁੱਸਾ ਆ ਗਿਆ, " ਤੇਰੇ ਹੱਥੋਂ ਮਰਨ ਨਾਲੋ ਤਾਂ ਚੰਗਾ ਹੈ। ਮੈਂ ਤੇਰੇ ਪਿੰਜਰੇ ਵਿੱਚੋਂ ਅਜ਼ਾਦ ਹੋ ਕੇ ਸੁੱਖ ਦਾ ਸਾਹ ਲੈਵਾ। ਤੁਹਾਡੇ ਨਾਲ ਰਹਿੱਣਾਂ ਕੌਣ ਚਹੁੰਦਾ ਹੈ। ਉਹ ਤਾ ਲੋਕਾਂ ਦੇ ਮੂੰਹ ਨੂੰ ਤੇ ਆਪਣੇ ਮਾਂ-ਬਾਪ ਦੀ ਇੱਜ਼ਤ ਲਈ ਰਹਿ ਰਹੀ ਸੀ। ਜੇ ਕਲਤ ਦੀ ਮੁੜ ਕੇ ਧਮਕੀ ਦਿੱਤੀ। ਮੈਂ ਪੁਲੀਸ ਸੱਦ ਲੈਣੀ ਹੈ। ਕੀ ਪਤਾ ਸੱਚੀ ਮਾਰ ਦੇਵੇਂ। " ਪਤੀ ਨੇ ਉਸ ਦੇ ਹੱਥ ਵਿੱਚ ਫੋਨ ਦਿੰਦੇ ਕਿਹਾ," ਲੈ ਮੈਂ ਫੋਨ ਪੁਲੀਸ ਨੂੰ ਮਿਲਾ ਦਿੱਤਾ ਹੈ। ਸੱਦ ਲੈ ਆਪਣੇ ਪੱਤਦੰਰਾਂ ਨੂੰ, ਦੇਖਦਾ ਕੀ ਕਰ ਲੈਣਗੇ? ਬੋਲ ਹੁਣ ਬੋਲਦੀ ਕਿਉਂ ਨਹੀ? ਦੱਸ ਮੇਰਾ ਪਤੀ ਮੇਰਾ ਮੌਡਰ ਕਤਲ ਕਰਨ ਵਾਲਾ ਹੈ। ਆਈ ਐਮ ਗੋਇੰਗ ਟੂ ਕਿਲ ਮਾਈ ਆਈਫ਼।" ਉਹ ਅਜੇ ਬੋਲਣ ਲਈ ਪਤਨੀ ਨੂੰ ਕਹਿ ਰਿਹਾ ਸੀ। ਪੁਲੀਸ ਦੀਆਂ ਚਾਰ ਕਾਰਾਂ ਆ ਗਈ। ਪਲੀਸ ਔਫ਼ੀਸਰ ਗੰਨਾਂ ਤਾਣ ਕੇ, ਚਾਰੇ ਪਾਸੇ ਦਗੜ-ਦਗੜ ਭੱਜਣ ਲੱਗੇ। ਉਨਾਂ ਨੂੰ ਅੰਦਰ ਵੜਨ ਲਈ ਥਾਂ ਨਹੀਂ ਲੱਭਦਾ ਸੀ। ਗੁਆਂਢੀਂ ਵੀ ਘਰਾਂ ਵਿਚੋਂ ਬਾਹਰ ਆ ਗਏ। ਸਭ ਹੈਰਾਨ ਸਨ। ਚੰਗੇ ਭਲੇ ਦੋਂਨੇ ਹੀ ਭੜੇ ਸਾਊ ਜੀਅ ਸਨ। ਇਹ ਕੀ ਭਾਂਣਾ ਵਰਤ ਗਿਆ?
ਉਹ ਪਤੀ-ਪਤਨੀ ਲੜਾਈ ਵਿੱਚ ਬਹੁਤ ਰੁਝੇ ਹੋਏ ਸਨ। ਦਰਵਾਜ਼ਾ ਕਿਸੇ ਨੇ ਨਹੀਂ ਖੋਲਿਆ। ਪਲੀਸ ਔਫ਼ੀਸਰਘਰ ਦੀਆਂ ਬਾਰੀਆਂ ਤੋੜ ਕੇ ਅੰਦਰ ਆ ਗਏ। ਪਲੀਸ ਔਫ਼ੀਸਰ ਨੇ ਕਿਹਾ।" ਗੰਨ ਚਾਕੂ ਜੋ ਵੀ ਹੈ। ਧਰਤੀ ਤੇ ਸਿੱਟ ਦਿਉ। ਦੋਂਨੇ ਹੀ ਹੱਥ ਉਪਰ ਕਰ ਲਵੋਂ। ਨਹੀਂ ਮੈਂ ਦੋਂਨਾਂ ਨੂੰ ਗੋਲ਼ੀ ਮਾਰਕੇ ਸੂਟ ਕਰ ਦਿਆਂਗਾ। " 7 ਹੋਰ ਪੁਲੀਸ ਵਾਲੇ ਦਗੜ-ਦਗੜ ਕਰਦੇ ਆ ਗਏ। ਇੱਕ ਹੋਰ ਪਲੀਸ ਔਫ਼ੀਸਰ ਨੇ ਕਿਹਾ," ਕਿਹਦੀ ਜਾਨ ਖ਼ਤਰੇ ਵਿੱਚ ਹੈ। ਘਰ ਹੋਰ ਕੌਣ ਹੈ। ਕੋਈ ਸਾਨੂੰ ਜੁਆਬ ਦੇਵੋ। ਛੇਤੀ ਬੋਲੋ 1,2,3। " ਉਸ ਦਾ ਪਤੀ ਬੋਲ ਪਿਆ," ਸਾਡੇ ਕੋਲ ਲੜਨ ਲਈ ਗੰਨ ਚਾਕੂ ਨਹੀਂ ਹਨ। ਅਸੀਂ ਮੂੰਹ ਨਾਲ ਲੜਦੇ ਸੀ।" ਪੁਲੀਸ ਵਾਲੇ ਨੇ ਕਿਹਾ," ਅਸੀ ਆਪ ਸੁਣਿਆ ਹੈ। ਤੂੰ ਇਸ ਨੂੰ ਕਤਲ ਕਰਨਾ ਚਹੁੰਦਾ ਹੈ। ਤੈਨੂੰ ਅਸੀਂ ਹੱਥ ਕੜੀ ਲੱਗਾ ਰਹੇ ਹਾਂ।" " ਮੈਨੂੰ ਪਹਿਲਾਂ ਇਸ ਪਤਨੀ ਦੀ ਹੱਥ ਕੜੀ ਤੋਂ ਛੱਡਾ ਦਿਉ। ਤਲਾਕ ਹੋ ਜਾਵੇ ਤਾ ਹੋਰ ਹੱਥਕੜੀ ਲਗਾ ਦੇਣਾ।" ਪਤਨੀ ਨੇ ਵੀ ਕਿਹਾ," ਇਸ ਨੂੰ ਮੇਰੇ ਘਰੋਂ ਕੱਢ ਦਿਉ। ਇਸ ਨਾਲ ਮੈਂ ਹੋਰ ਨਹੀਂ ਰਹਿ ਸਕਦੀ। ਇਹ ਮੈਨੂੰ ਮਾਰ ਦੇਵੇਗਾ। " ਪਲੀਸ ਔਫ਼ੀਸਰ ਨੇ ਪਤੀ ਉਤੇ ਚਾਰਜ਼ ਲਗਾ ਦਿੱਤਾ। ਦੋਂਨੇ ਅਲਗ ਹੋ ਗਏ। ਅਦਾਲਤ ਵਿੱਚ ਕੇਸ ਗਿਆ। ਤਲਾਕ ਹੋ ਗਿਆ। ਪਤਨੀ ਨੇ ਘਰ ਲੈ ਲਿਆ। ਬੱਚੇ 18 ਸਾਲਾਂ ਤੋਂ ਉਪਰ ਸਨ। ਘਰ ਘੱਟ ਹੀ ਆਉਂਦੇ ਸਨ। ਦੋਂਨਾਂ ਬੱਚਿਆਂ ਕੋਲ ਆਪਣੇ ਜੀਵਨ ਸਾਥੀ ਸਨ। ਘਰ ਦਾ ਅੱਧ ਪਤੀ ਨੂੰ ਮਿਲ ਗਿਆ।
ਕਿਸੇ ਨਜ਼ਦੀਕੀ ਦੋਸਤ ਨੇ ਪਤਨੀ ਨੂੰ ਖ਼ਬਰ ਦਿੱਤੀ," ਤੇਰਾ ਪਤੀ ਬੜੇ ਠਾਠ ਨਾਲ ਰਹਿ ਰਿਹਾ ਹੈ। ਚਾਰ ਘਰ ਖ੍ਰੀਦ ਕੇ ਕਿਰਾਏ ਉਤੇ ਦਿੱਤੇ ਹਨ। ਆਪਣੇ ਨਾਲੋਂ ਅੱਧੀ ਉਮਰ 18 ਸਾਲਾਂ ਦੀ ਕੁੜੀ ਨਾਲ ਵਿਆਹ ਕਰਾ ਲਿਆ ਹੈ। ਲਗਦਾ ਹੈ ਉਸ ਨੂੰ ਲਾਟਰੀ ਨਿੱਕਲੀ ਹੈ। ਉਸੇ ਲਾਟਰੀ ਦੇ ਟਿੱਕਟ ਨੇ ਦੁਵਾਇਆ ਤਲਾਕ, ਤੇਰਾ ਐਕਸ ਪਤੀ ਆਪਣੀ ਪਤਨੀ ਨੂੰ ਦਸਣਾ ਨਹੀ ਚਹੁੰਦਾ ਸੀ। " ਉਸ ਨੇ ਆਪਣੇ ਪਤੀ ਉਤੇ ਹੇਰਾ-ਫੇਰੀ ਦਾ ਮੁਕਦਮਾ ਕਰ ਦਿੱਤਾ। ਅਦਾਲਤ ਨੇ ਸਾਰੀ ਛਾਣ-ਬੀਣ ਕਰਕੇ ਲਾਟਰੀ ਦਾ ਅੱਧ ਪਤਨੀ ਨੂੰ ਦੁਆ ਦਿੱਤਾ। ਉਸ ਲਈ ਸੱਚੀ ਲਾਟਰੀ ਨਿੱਕਲ ਆਈ ਸੀ। ਪਤੀ ਦੀ ਬੇਬੀਸਿੰਟਗ ਤੋਂ ਬਚ ਗਈ ਸੀ। ਆਪਣੇ ਲਈ ਜੀਣ ਦਾ ਸਮਾਂ ਬਚ ਹਿਆ ਸੀ।

Comments

Popular Posts