ਸਮੇਂ ਦੀ ਕਦਰ ਕਰਨੀ ਸਿੱਖੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਅਗਰ ਸਮੇਂ ਦੇ ਨਾਲ ਚਲਦੇ ਹਾਂ। ਤਾਂ ਸਮਾਂ ਹੀ ਸਾਨੂੰ ਸੋਨਾਂ, ਚਾਂਦੀ ਬਣਾ ਦਿੰਦਾ ਹੈ। ਵੇਲੇ ਦਾ ਖੂੰਜਿਆ ਕਵੇਲੇ ਦੀਆਂ ਟੱਕਰਾਂ ਮਾਨੀਆਂ ਹੁੰਦੀਆਂ ਹਨ। ਸਮਾਂ ਲੰਘ ਜਾਵੇ, ਸਮਾਂ ਹੀ ਤਬਾਹ ਕਰ ਦਿੰਦਾ ਹੈ। ਇਹ ਲੰਘਿਆ, ਮੁੜ ਕੇ ਹੱਥ ਨਹੀਂ ਲੱਗਦਾ। ਸਮੇਂ ਨੇ ਕਿਸੇ ਦੀ ਉਡੀਕ ਨਹੀਂ ਕਰਨੀ। ਅੱਗੇ ਹੀ ਅੱਗੇ ਵੱਧਦਾ ਜਾਣਾਂ ਹੈ। ਇਸ ਸਮੇਂ ਤੋਂ ਹੀ ਅਸੀਂ ਸਿੱਖ ਲਈਏ। ਰੁਕਣਾਂ ਖੜ੍ਹਨਾਂ ਜਿੰਦਗੀ ਨਹੀਂ ਹੈ। ਸਗੋਂ ਸਮੇ ਦੇ ਨਾਲ ਹੱਥ ਪੈਰ ਕਿਸੇ ਚੰਗੇ ਕੰਮ ਕਰਨ ਲਈ ਅੱਗੇ ਵਧਣੇ ਚਾਹੀਦੇ ਹਨ। ਸਮਾਂ ਬਹੁਤ ਕੀਮਤੀ ਹੈ। ਕੋਈ ਵੀ ਸਮਾਂ ਜਾਇਆ ਨਹੀਂ ਜਾਣਾਂ ਚਾਹੀਦਾ। ਹਰ ਸਮੇਂ ਆਪ ਨੂੰ ਕਿਸੇ ਕੰਮ ਵਿੱਚ ਲਗਾਈ ਰੱਖਣਾ ਚਾਹੀਦਾ ਹੈ। ਸਮੇਂ ਦੀ ਕਦਰ ਕਰਨੀ ਸਿੱਖੀਏ। ਬਹੁਤ ਲੋਕ ਐਸੇ ਹਨ। ਘੜੀ ਦੀਆਂ ਸੂਈਆਂ ਨਹੀਂ ਦੇਖਦੇ। ਸਗੋਂ ਸਵੇਰਾ, ਦੁਪਿਹਰਾ, ਰਾਤਾਂ, ਦਿਨਾਂ, ਮਹੀਨਿਆ ਦਾ ਹਿਸਾਬ ਰੱਖਦੇ ਹਨ। ਮਹੀਨੇ ਦਿਨ ਲੰਘਣ ਦਾ ਹੀ ਪਤਾ ਹੁੰਦਾ ਹੈ। ਪੂਰੀ ਦਿਹਾੜੀ ਬੈਠ ਕੇ, ਗੱਪਾ ਮਾਰਕੇ, ਕੱਢ ਦਿੰਦੇ ਹਨ। ਜਾਂ ਫਿਰ ਕਿਸੇ ਰਿਸ਼ਤੇਦਾਰੀ ਵਿੱਚ ਹੀ ਜਾ ਕੇ ਬੈਠੇ ਰਹਿੱਣਗੇ। ਹਰ ਆਢ-ਗੁਆਂਢ ਵਿੱਚ ਵਿਆਹ, ਪਾਲਟੀਆਂ ਵਿੱਚ ਜਰੂਰ ਜਾਣਾਂ ਹੁੰਦਾ ਹੈ। ਅੱਜ ਕੱਲ ਫੇਸ ਬੁੱਕ ਦੀ ਸਾਈਡ ਉਤੇ ਸਮਾਂ ਬਰਬਾਦ ਕਰਦੇ ਹਨ। ਪਿੰਡਾ ਵਿੱਚ ਬੰਦਿਆਂ ਦੀਆਂ ਟਰਾਲੀਆਂ ਭਰ ਕੇ ਡੇਰਿਆਂ, ਗੁਰਦੁਆਰਿਆਂ ਨੂੰ ਤੁਰ ਪੈਂਦੇ ਹਨ। ਘਰ ਦੇ ਜਰੂਰੀ ਕੰਮ ਉਵੇਂ ਹੀ ਪਏ ਹੁੰਦੇ ਹਨ। ਅਸੀਂ ਹੱਥ-ਕੜੀ ਲਗਾਉਣ ਦਾ ਕੋਰਸ ਕਰ ਰਹੇ ਸੀ। ਕਈਆਂ ਤੋਂ ਪੂਰੇ ਸਮੇਂ ਵਿੱਚ ਹੱਥ-ਕੜੀ ਲੱਗ ਨਹੀਂ ਰਹੀਂ ਸੀ। ਸਿਰਫ਼ ਤਿੰਨ ਸੈਂਕਿੰਡ ਵਿੱਚ ਹੱਥ-ਕੜੀ ਲਗਾਉਣੀ ਸੀ। ਸਿੱਖਾਉਣ ਵਾਲਾ ਬੰਦਾ ਕਹਿ ਰਿਹਾ ਸੀ," ਇਹ ਹੱਥ-ਕੜੀ ਲਗਾਉਣ ਦੇ ਤਿੰਨ ਸੈਂਕਿੰਡ ਟੱਨ ਸਮਾਂ ਹੈ। ਫਿਰ ਉਹ ਗਿਣਤੀ ਕਰਨ ਲੱਗਾ। ਇੱਕ, ਦੋ, ਤਿੰਨ ਉਸ ਨੇ ਬਾਰ-ਬਾਰ ਦੁਹਰਾਇਆ। ਸਭ ਦੇ ਦਿਲਾਂ ਵਿੱਚੋ ਡਰ ਜਿਹਾ ਨਿੱਕਲ ਗਿਆ। ਸਭ ਨੇ ਤਿੰਨ ਸੈਂਕਿੰਡ ਸਮੇਂ ਦੇ ਅੰਦਰ ਹੀ ਹੱਥ-ਕੜੀ ਲਗਾਉਣ ਦੀ ਟਰੇਨਿੰਗ ਕਰ ਲਈ। ਗੱਲ ਧਿਆਨ ਦੇਣਦੀ ਹੈ। ਬਹੁਤੇ ਲੋਕ ਸਮੇਂ ਦੀ ਕਦਰ ਬਾਰੇ ਸੋਚਦੇ ਹੀ ਨਹੀਂ। ਕੋਈ ਕੰਮ ਨਾਂ ਕਰਕੇ, ਗੱਪਾਂ ਦੇ ਮਾਰਨ ਨਾਲ ਕੀ ਫੈਇਦਾ ਹੋਵੇਗਾ। ਹਰ ਕੰਮ ਕਰਨ ਦਾ ਸਮਾਂ ਹੁੰਦਾ ਹੈ। ਸਮੇਂ ਤੋਂ ਖੂੰਜਿਆਂ ਬੰਦਾ ਖੋਹਾ ਦੂਰ ਜਾ ਪੈਦਾ ਹੈ। ਅਗਰ ਕਿਸੇ ਦੀ ਉਮਰ ਵੱਡੀ ਹੋ ਜਾਵੇ। ਫਿਰ ਉਹ ਵਿਆਹ ਕਰਾਉਣ ਲੱਗੇ। ਆਮ ਹੀ ਲੋਕੀਂ ਗੱਲਾਂ ਕਰਦੇ ਹਨ," ਇਸ ਦੀ ਉਮਰ ਹੋ ਗਈ ਹੈ। ਜਦੋਂ ਵਿਆਹ ਕਰਾਉਣ ਦਾ ਸਮਾਂ ਸੀ। ਉਦੋਂ ਸੋਚਿਆ ਨਹੀਂ।" ਰਾਜ ਕਨੇਡਾ ਆਇਆ ਤਾਂ ਪਿਛੇ ਮਾਂ-ਬਾਪ ਰਹਿ ਗਏ ਸਨ। ਉਸ ਨੇ ਕਨੇਡਾ ਵਿੱਚ ਹੀ ਵਿਆਹ ਕਰਾ ਲਿਆ। ਰਾਜ ਨੂੰ ਕਨੇਡਾ ਆਇਆਂ 10 ਸਾਲ ਹੋ ਗਏ ਸਨ। ਉਸ ਦੇ ਮਾਂਪੇ ਬਿਮਾਰ ਵੀ ਰਹਿੱਣ ਲੱਗ ਗਏ ਸਨ। ਹਰ ਵਾਰ ਕਿਸੇ ਕਨੇਡਾ ਤੋਂ ਮਿਲਣ ਗਏ ਕੋਲ ਸੁਨੇਹਾ ਭੇਜਦੇ," ਰਾਜ ਸਾਨੂੰ ਆ ਕੇ ਮਿਲ ਜਾਵੇ। ਜਿੰਦਗੀ ਦਾ ਕੀ ਪਤਾ ਹੁੰਦਾ ਹੈ? ਕਦੋਂ ਕੀ ਜਾਵੇ? ਬੁੱਢੇ ਸਰੀਰ ਹਨ। " ਹਰ ਵਾਰ ਰਾਜ ਕਹਿ ਦਿੰਦਾ," ਅਗਲੇ ਸਿਆਲਾਂ ਨੂੰ ਆਵਾਗਾ। ਗਰਮੀਆਂ ਵਿੱਚ ਜੋਬ ਤੇ ਕੰਮ ਬਹੁਤ ਹੁੰਦਾ ਹੈ। " ਮਾਂ ਬਾਪੂ ਨੇ ਵੀ ਬਿਮਾਰ ਹੋ ਜਾਣ ਤੇ ਫੋਨ ਕੀਤੇ। ਪਰ ਉਸ ਤੋਂ ਵਾਪਸ ਭਾਰਤ ਨਹੀਂ ਜਾ ਹੋਇਆ। ਪਹਿਲਾਂ ਉਸ ਦੀ ਮਾਂ ਮਰ ਗਈ। ਉਹ ਫਿਰ ਵੀ ਨਾਂ ਗਿਆ। ਫਿਰ ਦੋ ਹਫ਼ਤੇ ਪਿਛੋਂ ਉਸ ਦਾ ਬਾਪੂ ਵੀ ਦੁਨੀਆਂ ਤੋਂ ਤੁਰ ਗਿਆ। ਬਾਪੂ ਦੀ ਖ਼ਬਰ ਸੁਣਦੇ ਹੀ ਰਾਜ ਭੋਗ ਵੇਲੇ ਪਹੁੰਚ ਗਿਆ। ਪਰ ਉਸ ਨੂੰ ਬਹੁਤ ਪਛਤਾਵਾਂ ਹੋ ਰਿਹਾ ਸੀ। ਇਹੀ ਉਹ ਸਮੇਂ ਸਿਰ ਆ ਜਾਂਦਾ ਹੈ। ਆਪਣੇ ਮਾਪਿਆਂ ਨੂੰ ਮਿਲ ਲੈਂਦਾ। ਕਈ ਕੰਮ ਜੇ ਨਾਂ ਬਣਦੇ ਦਿਸਣ, ਤਾਂ ਆਉਣ ਵਾਲੇ ਸਮੇਂ ਉਤੇ ਛੱਡ ਦੇਣੇ ਚਾਹੀਦੇ ਹਨ। ਲੜਾਈ-ਝਗੜੇ ਦਾ ਮਿਟਾਉਣਾਂ, ਕਿਸੇ ਰੁਸੇ ਨੂੰ ਮਨਾਉਣਾਂ ਸਭ ਆਉਣ ਵਾਲੇ ਸਮੇਂ ਉਤੇ ਛੱਡ ਦੇਣੇ ਚਾਹੀਦੇ ਹਨ। ਗੁੱਸਾ ਠੰਡਾ ਹੋਣ ਨਾਲ ਸਭ ਨਰਮ ਪੈ ਜਾਂਦੇ ਹਨ। ਆਪੇ ਸੁਲਾ ਹੋ ਜਾਂਦੀ ਹੈ। ਤੱਤਾ ਖਾਣ ਨਾਲ ਜੀਭ ਮੱਚ ਜਾਂਦੀ ਹੈ। ਜਖ਼ਮ ਆਉਣ ਵਾਲਾ ਸਮਾਂ ਹੀ ਭਰਦਾ ਹੈ।
ਸਕੂਲਾਂ ਕਾਲਜਾਂ ਵਿੱਚ ਬਹੁਤੇ ਵਿਦਿਆਰਥੀ ਪੂਰਾ ਸਾਲ ਪੜ੍ਹਾਈ ਵਿੱਚ ਧਿਆਨ ਨਹੀਂ ਦਿੰਦੇ। ਕਲਾਸ ਲੱਗੀ ਹੋਣ ਤੇ ਵੀ ਧਿਆਨ ਨਾਲ ਸਬਕ ਸੁਣਿਆ ਵੀ ਨਹੀਂ ਜਾਂਦਾ। ਅਧਿਆਪਕ ਵੀ ਜੇ ਚਹੁੰਣ ਤਾਂ ਇੱਕ ਇੱਕ ਨੂੰ ਮੇਹਨਤ ਕਰਾ ਕੇ, ਪਹਿਲੇ ਨੰਬਰ ਤੇ ਖੜ੍ਹਾ ਕਰ ਸਕਦੇ ਹਨ। ਐਸੀ ਸਿਰ ਦਰਦੀ ਲੈਣ ਦੀ ਉਨਾਂ ਨੂੰ ਕੀ ਲੋੜ ਹੈ? ਤੱਨਖ਼ਾਹ ਤਾਂ ਮਿਲ ਹੀ ਜਾਣੀ ਹੈ। ਸਗੋਂ ਟੂਸ਼ਨ ਦੇ ਪੈਸੇ ਵੀ ਬਣਾ ਲੈਂਦੇ ਹਨ। ਅੱਧੀ ਕਲਾਸ ਦੀ ਕੰਪਾਡਮਿੰਡ ਹੁੰਦੀ ਹੈ। ਕਈ ਤਾਂ ਰਵਰਸ ਵਿੱਚ ਲੱਗ ਕੇ, ਦੋ ਸਾਲ ਪਿਛੇ ਪੈ ਜਾਂਦੇ ਹਨ। ਜਿਸ ਨੇ ਗੱਡੀਆਂ ਜਹਾਜ਼ਾ ਦੀ ਮੇਹਨਤ ਕਰਕੇ, ਕਾਡ ਕੱਢੀ ਹੈ। ਉਨਾਂ ਨੂੰ ਲੋਕ ਯਾਦ ਕਰਦੇ ਹਨ। ਕਈ ਐਸੇ ਵੀ ਹਨ। ਸਮੇਂ ਸਿਰ ਨਾਂ ਪਹੁੰਚ ਕੇ ਗੱਡੀ ਖੂੰਜ ਾ ਦਿੰਦੇ ਹਨ। ਬਿਜਲੀ ਤੇ ਬੱਲਬਾਂ ਤੋਂ ਅਸੀਂ ਲਾਭ ਲੈ ਰਹੇ ਹਾਂ। ਅਗਰ ਇਹ ਖੋਜ ਕਰਨ ਵਾਲੇ ਵੀ ਗੱਪਾਂ ਮਾਰਕੇ ਹੀ ਟਾਇਮ ਪਾਸ ਕਰਦੇ ਰਹਿੰਦੇ। ਦੁਨੀਆਂ ਰੋਸ਼ਨ ਹੋਣ ਦੀ ਬਜਾਏ, ਹਨੇਰੇ ਵਿੱਚ ਹੀ ਰਹਿੰਦੀ। ਕਾਮਜ਼ਾਬ ਬਿਜ਼ਨਸ ਸਮੇਂ ਦੇ ਘੇਰੇ ਵਿੱਚ ਹੀ ਖੋਲੇ ਜਾਂਦੇ ਹਨ। ਹਰ ਰੋਜ਼ ਖੁੱਲਣ ਤੇ ਬੰਦ ਹੋਣ ਦਾ ਸਮਾਂ ਹੁੰਦਾ ਹੈ। ਅਗਰ ਇਹ ਖੋਲਣ ਦਾ ਸਮਾਂ ਮਿਥਿਆ ਨਾਂ ਹੋਵੇ। ਹਰ ਰੋਜ਼ ਲੇਟ ਹੀ ਦਕਾਨਾਂ ਖੋਲਣ ਤੇ ਜਲਦੀ ਬੰਦ ਕਰ ਦੇਣ, ਲੋਕ ਐਸੀ ਜਗਾ ਤੇ ਜਾਣਾਂ ਛੱਡ ਦੇਣਗੇ। ਕੋਈ ਆਪਣਾਂ ਸਮਾਂ ਉਥੇ ਖ਼ਰਾਬ ਨਹੀਂ ਕਰਦਾ, ਜਿਥੇ ਕੰਮ ਸਿਰੇ ਨਾਂ ਚੜੇ। ਜਦੋਂ ਕਈ ਚੀਜ਼ਾਂ ਖ੍ਰੀਦਣੀਆਂ ਹੋਣ ਤਾਂ ਐਸੀ ਦੁਕਾਨ ਤੇ ਜਾਇਆ ਜਾਵੇ। ਜਿਥੇ ਸਭ ਕੁੱਝ ਮਿਲਦਾ ਹੋਵੇ। ਹੋ ਸਕੇ ਅਗਰ ਉਧਰ ਦੀ ਹਰ ਰੋਜ਼ ਲੰਘਦੇ ਹਾਂ। ਤਾਂ ਰਸਤੇ ਵਿਚੋਂ ਹੀ ਲੋੜਦੀਆਂ ਚੀਜ਼ਾਂ ਦੀ ਅਪਸੀ ਸਮੇਂ ਖ੍ਰੀਦਦਾਰੀ ਵੀ ਕਰ ਲਈ ਜਾਵੇ। ਗੱਡੀ ਵਿੱਚ ਤੇਲ-ਪਾਣੀ ਪੁਆ ਲਿਆ ਜਾਵੇ। ਘਰੋਂ ਵਾਪਸ ਜਾਣ ਦਾ ਸਮਾਂ ਬੱਚ ਜਾਵੇਗਾ। ਘਰ ਵਿੱਚ ਵੀ ਅਸੀਂ ਇਕੋਂ ਸਮੇਂ ਕਈ ਕੰਮ ਕਰ ਸਕਦੇ ਹਾਂ। ਦੰਦਾ ਨੂੰ ਬੁਰਸ਼ ਕਰਨ ਸਮੇਂ ਹੀ ਨਹ੍ਹਾ ਕੇ ਸਾਫ਼ ਕੱਪੜੇ ਪਾ ਕੇ, ਉਦੋਂ ਹੀ ਕੰਘੀ ਕੀਤੀ ਜਾਵੇ। ਪੂਰਾ ਦਿਨ ਤਾਜਾ ਨਿੱਕਲਦਾ ਹੈ। ਰਸੋਈ ਕਰਦੇ ਸਮੇਂ ਕੱਪੜੇ ਮਸ਼ੀਨ ਵਿੱਚ ਧੋਣ ਸਕਾਉਣ ਲਈ ਪਾ ਸਕਦੇ ਹਾਂ। ਸਬਜੀ ਦਾ ਮਸਾਲਾ ਭੁੰਨਦੇ ਹੋਏ, ਸਬਜ਼ੀ ਕੱਟ ਸਕਦੇ ਹਾਂ। ਸਬਜ਼ੀ ਬਣਦੇ ਸਮੇਂ ਆਟਾ ਗੁੰਨ ਸਕਦੇ ਹਾਂ। ਹੋਰ ਵੀ ਝਾੜੂ ਪੋਚਾ ਸਫ਼ਾਈ ਕੀਤੀ ਜਾ ਸਕਦੀ ਹੈ। ਬੱਚਿਆਂ ਨੂੰ ਪੜ੍ਹਇਆ ਜਾ ਸਕਦਾ ਹੈ। ਉਸੇ ਸਮੇਂ ਰੇਡੀਉ ਟੈਲੀਵੀਜ਼ਨ ਵੀ ਦੇਖਿਆ ਜਾ ਸਕਦਾ ਹੈ। ਪਤੀ-ਪਤਨੀ ਨੂੰ ਮਿਲਕੇ ਘਰ ਦੇ ਕੰਮ ਨਿਪਟਾਉਣੇ ਚਾਹੀਦੇ ਹਨ। ਕਿਸੇ ਵੀ ਕੰਮ ਵਿੱਚ ਸ਼ਰਮ ਝਿਜ਼ਕ ਨਹੀਂ ਚਾਹੀਦੀ। ਅਗਰ ਬੱਚਾ ਦੋਨੇਂ ਪੈਦਾ ਕਰਦੇ ਹਨ। ਤਾਂ ਦੋਂਨਾਂ ਨੂੰ ਬੱਚੇ ਦੀ ਸਾਰੀ ਦੇਖ-ਭਾਲ ਕਰਨੀ ਚਾਹੀਦੀ ਹੈ। ਬੱਚੇ ਦੇ ਨਾਲ ਸਕੂਲ ਜਾਣਾ-ਆਉਣਾਂ ਤੇ ਸਕੂਲ ਦਾ ਕੰਮ ਹੋਮਵਰਕ ਦੋਂਨਾਂ ਨੂੰ ਕਰਾਉਣਾਂ ਚਾਹੀਦਾ ਹੈ। ਖਾਸ ਕਰਕੇ ਬਾਹਰਲੇ ਦੇਸ਼ਾਂ ਵਿੱਚ ਤੇ ਬਾਹਰ ਜੋਬ ਕਰਨ ਵਾਲਿਆਂ ਨੂੰ ਤਾਂ ਹੋਰ ਵੀ ਛੇਤੀ-ਛੇਤੀ ਕੰਮ ਨਪਟਾਉਣੇ ਚਾਹੀਦੇ ਹਨ। ਤਾਂ ਕੇ ਅਰਾਮ ਕਰਨ ਤੇ ਮੰਨੋਰੰਜ਼ਨ ਲਈ ਸਮਾਂ ਬੱਚਾਇਆ ਜਾ ਸਕੇ। ਹਰ ਕੰਮ ਦਾ ਸੀਮਤ ਸਮਾਂ ਮਿਥਣਾਂ ਚਾਹੀਦਾ ਹੈ। ਇੰਨੇ ਸਮੇਂ ਵਿੱਚ ਇਹ-ਇਹ ਕੰਮ ਮੁਕਾਉਣੇ ਹਨ। ਕਈ ਲੋਕ ਐਸੇ ਹੀ ਨਿੱਕੇ-ਨਿੱਕੇ ਕੰਮਾ ਨੂੰ ਸਾਰੀ ਦਿਹਾੜੀ ਲਟਕਾਈ ਰੱਖਦੇ ਹਨ। ਮੈਨੂੰ ਵੀ ਸੁਆਲ ਕਰਦੇ ਹਨ। ਤੇਰੇ ਕੋਲੋਂ ਲਿਖਣ ਦਾ ਸਮਾਂ ਕਦੋਂ ਲੱਗਦਾ ਹੈ? ਸਮਾਂ ਲੱਭਿਆ ਨਹੀਂ ਜਾਂਦਾ। ਸਮੇਂ ਨਾਲ ਚੱਲਿਆ ਜਾਂਦਾ ਹੈ। ਮੈਨੂੰ ਰੋਟੀ ਬਣਾਉਂਦੀ-ਖਾਂਦੀ ਨੂੰ, ਜਾਂ ਕਾਰ ਚਲਾਉਂਦੀ ਨੂੰ ਕੋਈ ਲਈਨ ਆਉਂਦੀ ਹੈ। ਉਸੇ ਸਮੇ ਹੱਥ ਵਾਲਾਂ ਕੰਮ ਛੱਡ ਕੇ ਲਿਖਦੀ ਹਾਂ। ਰਾਤ ਨੂੰ ਵੀ ਬੈਠ ਕੇ ਸ਼ੁਰੂ ਕੀਤਾ ਪੂਰਾ ਕਰਨਾ ਪੈਂਦਾ ਹੈ। ਕੋਈ ਐਸਾ ਕੰਮ ਕੀਤਾ ਜਾਵੇ। ਆਮ ਨਿੱਤ ਦੇ ਕੰਮਾਂ ਤੋਂ ਵਖਰਾ, ਤਾਂ ਕੇ ਆਉਣ ਵਾਲੇ ਸਮੇਂ ਵਿੱਚ ਹੋਰ ਲੋਕ ਲਾਭ ਲੈ ਸਕਣ। ਸਦਾ ਚਲਣ ਵਾਲੇ ਕਦੇ ਥੱਕਦੇ ਨਹੀਂ। ਸਗੋਂ ਪੈਂਡਾ ਤਹਿ ਕਰਕੇ ਮੰਜ਼ਲ ਪਾਉਂਦੇ ਹਨ। ਬੇਅੰਤ ਲੋਕ ਇਸ ਦੁਨੀਆਂ ਤੇ ਆਏ ਹਨ। ਪਰ ਦੁਨੀਆ ਸਫ਼ਲ ਲੋਕਾਂ ਨੂੰ ਯਾਦ ਕਰਦੀ ਹੈ। ਸਫ਼ਲਤਾਂ ਉਨਾਂ ਨੂੰ ਮਿਲਦੀ ਹੈ। ਜੋ ਸਮੇਂ ਸਿਰ ਮੇਹਨਤ ਕਰਦੇ ਹਨ। ਇੱਕ ਮਿੰਟ ਲੇਟ ਜੋਬ ਤੇ ਪਹੁੰਚਿਆ ਬੰਦਾ ਜੋਬ ਤੋਂ ਹੱਥ ਧੋ ਸਕਦਾ ਹੈ। ਸਮੇਂ ਸਿਰ ਪਹੁੰਚ ਕੇ ਕੰਮ ਵੀ ਸਿਰੇ ਲਾ ਸਕਦਾ ਹੈ। ਆਪਣਾਂ ਤੇ ਹੋਰਾਂ ਦਾ ਪੈਸੇ ਕਮਾ ਕੇ ਢਿੱਡ ਵੀ ਭਰ ਸਕਦਾ ਹੈ।

Comments

Popular Posts