ਮੁੰਡਾ ਖੰਡ ਦਾ ਕੜਾਹ ਬਣ ਜਾਂਦਾ ਆਪਣੇ ਮਤਲੱਭ ਨੂੰ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਕੜਾਹ ਸਭ ਤੋਂ ਮਿੱਠਾਂ ਥੱਦਾ ਤੇ ਤਾਕਤਵਾਰ ਹੁੰਦਾ ਹੈ। ਸਿਆਣੇ ਬੰਦੇ ਇਸ ਨੂੰ ਤੰਦਰੁਸਤ ਖੁਰਾਕ ਮੰਨਦੇ ਹਨ। ਕੜਾਹ ਸ਼ੌਕ ਨਾਲ ਖਾਦਾ ਜਾਂਦਾ ਹੈ। ਆਟਾ, ਖੰਡ, ਘਿਉ ਤੇ ਪਾਣੀ ਦੇ ਇਕੋਂ ਮੇਲ ਦੇ ਪਾਉਣ ਨਾਲ ਬਣਦਾ ਹੈ। ਜੋ ਕੀਮਤੀ ਵੀ ਬਹੁਤ ਹੋਣ ਕਰਕੇ ਕੀਮਤੀ ਸ਼ੈ ਮੰਨਿਆ ਜਾਂਦਾ ਹੈ। ਸਾਡੇ ਸਰੀਰ ਲਈ ਸਾਰੇ ਜਰੂਰੀ ਵੀ ਹਨ। ਮਰਦ ਔਰਤ ਇੱਕ ਦੂਜੇ ਬਗੈਰ ਅਧੂਰੇ ਹਨ। ਤਾਂਹੀ ਤਾਂ ਜਦੋਂ ਇੱਕ ਦੂਜੇ ਦੇ ਨੇੜੇ ਹੁੰਦੇ ਹਨ। ਇੱਕ ਦੂਜੇ ਵਿੱਚ ਰੁਝ ਕੇ ਲੀਨ ਹੋ ਜਾਂਦੇ ਹਨ। ਉਦੋਂ ਅੰਨਦ ਵਿੱਚ ਹੁੰਦੇ ਹਨ। ਇੱਕ ਦੂਜੇ ਨੂੰ ਖੂਬ ਪਿਆਰ ਕਰਦੇ ਹਨ। ਮੁੰਡਾ ਖੰਡ ਦਾ ਕੜਾਹ ਬਣ ਜਾਂਦਾ ਆਪਣੇ ਮਤਲੱਭ ਨੂੰ ਅਸਲ ਵਿੱਚ ਰੱਬ ਨੇ ਮਰਦ ਔਰਤ ਨੂੰ ਇੱਕ ਦੂਜੇ ਨਾਲ ਕੜਾਹ ਵਾਂਗ ਇੱਕ-ਮਿੱਕ ਹੋਣ ਲਈ ਹੀ ਹੈ। ਜਿੰਨੀ ਨੇੜਤਾ ਹੋਵੇਗੀ, ਉਨੀ ਹੀ ਦੂਰੀ ਘੱਟ ਹੋਵੇਗੀ। ਉਨਾਂ ਹੀ ਇੱਕ ਦੂਜੇ ਨੂੰ ਸਮਝ ਸਕਦੇ ਹਨ। ਪਿਆਰ ਨਾਲ ਅਸੀਂ ਦੂਜੇ ਦੇ ਨੇੜੇ ਜਾ ਸਕਦੇ ਹਾਂ। ਘੁਲ-ਮਿਲ ਸਕਦੇ ਹਾਂ। ਪਿਆਰ ਵਿੱਚ ਸਾਨੂੰ ਕੋਈ ਕਮੀ ਨੁਕਤਾ ਚੀਨੀ ਨਹੀਂ ਲੱਭਦੀ। ਆਪਣੇ ਪਿਆਰੇ ਦੀ ਹਰ ਗੱਲ ਵਧੀਆ ਲੱਗਦੀ ਹੈ। ਪਿਆਰ ਕਰਨ ਦੀ ਸਭ ਨੂੰ ਇਹ ਸੂਜ ਆ ਜਾਵੇ। ਰਲ ਮਿਲ ਕੇ ਰਹੀਏ। ਜੀਵਨ ਸਾਥੀ ਨਾਲ ਪਿਆਰ ਕਰਨ ਵਾਲੇ ਨੂੰ ਸਮਾਜ ਪਿਆਰ ਕਰਦਾ ਹੈ। ਅਗਰ ਕਿਸੇ ਦਾ ਤਲਾਕ ਹੋ ਜਾਂਦਾ ਹੈ। ਕਸੂਰ ਕਿਸੇ ਦਾ ਵੀ ਹੋਵੇ। ਉਸ ਨੂੰ ਅਸੀਂ ਮਾੜੇ ਨਜ਼ਰੀਏ ਨਾਲ ਦੇਖਦੇ ਹਾਂ। ਕਈਆਂ ਔਰਤਾਂ ਨੂੰ ਸੱਸਾਂ ਦੀਆ ਗੱਲਾਂ ਸੁਣਾਂ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਔਰਤਾਂ ਦੀ ਤਰਫੋਂæ ਐਸਾ ਆਮ ਹੀ ਸੁਣਨ ਵਿੱਚ ਆਇਆ ਹੈ, " ਮਾਂ ਦੇ ਸਹਮਣੇ ਤਾਂ ਘਰਵਾਲਾ ਲੜਦਾ ਰਹਿੰਦਾ ਹੈ। ਗੁੱਸੇ ਹੋਇਆ ਰਹਿੰਦਾ ਹੈ। ਉਸ ਤੋਂ ਚੋਰੀ ਘਿਉ ਖਿਚੜੀ ਬਣ ਜਾਦਾ ਹੈ।" ਕੀ ਸੱਚ ਮੁੱਚ ਕੋਈ ਮਾਂ ਚਹੁੰਦੀ ਹੈ। ਉਸ ਦੇ ਨੂੰਹੁ-ਪੁੱਤਰ ਹੱਸਣ-ਖੇਡਣ ਦੀ ਬਜਾਏ ਇਕ ਦੂਸਰੇ ਨਾਲ ਖਿਜ਼ਦੇ ਲੜਦੇ ਰਹਿੱਣ। ਉਸ ਨੇ ਆਪਣਾਂ ਪੁੱਤਰ ਤਾਂ ਵਿਆਹਿਆ ਹੁੰਦਾ ਹੈ। ਉਹ ਆਪਣੇ ਪ੍ਰਵਾਰ ਨੂੰ ਪ੍ਰਫੁੱਲਤ ਖੁਸ, ਹੱਸਦਾ-ਖੇਡਦਾ ਦੇਖਣਾਂ ਚਹੁੰਦੀ ਹੈ। ਜਦੋਂ ਕਿਸੇ ਗੱਲੋਂ ਨੂੰਹੁ-ਪੁੱਤਰ ਵਿੱਚ ਤੂੰ-ਤੂੰ, ਮੈਂ ਮੈਂ ਹੁੰਦੀ ਹੈ। ਘਰ ਦੇ ਬਾਕੀ ਜੀਅ ਵੀ ਇਸ ਤਮਾਸ਼ੇ ਵਿੱਚ ਸ਼ਾਮਲ ਹੋ ਜਾਂਦੇ ਹਨ। ਆਪ ਹੀ ਪਤੀ-ਪਤਨੀ ਇਕ-ਮਿਕ ਹੋ ਜਾਂਦੇ ਹਨ। ਇਕ ਦੂਸਰੇ ਨੂੰ ਘਰ ਦੇ ਜੀਆਂ ਤੋਂ ਚੋਰੀ ਬੁਲਾਉਂਦੇ ਹਨ। ਜਦੋਂ ਕੋਈ ਪੁੱਛ ਲੈਂਦਾ ਹੈ," ਤੁਸੀਂ ਆਪਸ ਵਿੱਚ ਗੁੱਸੇ ਸੀ। ਕੀ ਸੁਲਾਹ ਹੋ ਗਈ ਹੈ? " ਇਸ ਗੱਲ ਦੀ ਦੋਂਨਾਂ ਪਤੀ-ਪਤਨੀ ਨੂੰ ਤਕਲੀਫ਼ ਹੁੰਦੀ ਹੈ। ਬਈ ਇਹ ਸਾਡੀ ਸ਼ਇਦ ਰਾਖੀ ਹੀ ਕਰਦੇ ਹਨ।
ਇਸੇ ਲਈ ਸਿਆਣਾ ਬੰਦਾ ਪਤੀ-ਪਤਨੀ ਦੀ ਗੱਲ ਵਿੱਚ ਨਹੀਂ ਆਉਂਦਾ। ਪਤੀ-ਪਤਨੀ ਨਿੱਕੀ-ਨਿੱਕੀ ਗੱਲ ਵਿੱਚ ਰੁਸ ਵੀ ਸਕਦੇ ਹਨ। ਵੱਡੀ ਤੋਂ ਵੱਡੀ ਗਲ਼ਤੀ ਨਜ਼ਰ ਅਨਦਾਜ਼ ਵੀ ਕਰ ਸਕਦੇ ਹਨ। ਆਮ ਹੀ ਮਰਦ ਦਾ ਜਿਗਰਾ ਬਹੁਤ ਵੱਡਾ ਹੁੰਦਾ ਹੈ। ਪਤਨੀ ਦਾ ਬਚਪਨਾਂ ਸਮਝਕੇ ਮੁਆਫ਼ ਕਰ ਦਿੰਦਾ ਹੈ। ਅਗਰ ਕੋਈ ਮਰਦ ਪਤਨੀ ਨਾਲ ਬਹਿਸ ਕਰਦਾ ਹੈ। ਆਮ ਹੀ ਕਹਿ ਦੇਈਦਾ ਹੈ," ਬਲਿਣ ਨੂੰ ਔਰਤਾਂ ਵਰਗਾ ਸਭਾਅ ਹੈ। ਨਿੱਕੀ-ਨਿੱਕੀ ਗੱਲ ਉਤੇ ਰੁਸ ਜਾਂਦਾ ਹੈ। " ਪਤਨੀ ਰੁੱਸ ਜਾਵੇ। ਇਹ ਪਤੀ ਮਨਾਉਣਾਂ ਜਾਣਦੇ ਹਨ। ਔਰਤਾਂ ਨੂੰ ਕੋਈ ਸੂਟ ਗਹਿੱਣਾ ਲੈ ਕੇ ਦੇ ਦਿੰਦੇ ਹਨ। ਪਤਨੀ ਦੇ ਪੇਕੇ ਘਰ ਫੇਰਾ ਪੁਆ ਆਉਂਦੇ ਹਨ। ਹੋਰ ਨਹੀਂ ਤਾਂ ਫੋਨ ਕਰਕੇ ਹੀ ਉਸ ਦੇ ਮਾਪਿਆ, ਭਰਾਵਾਂ-ਭੈਣਾਂ ਨਾਲ ਗੱਲਾ ਮਾਰ ਕੇ ਪਤਨੀ ਨੂੰ ਭੋਟ ਲੈਂਦੇ ਹਨ। ਦੋ ਚਾਰ ਪਤਨੀ ਦੀ ਸਿਫ਼ਤਾਂ ਕੀਤੀਆਂ ਜਾਂਦੀਆਂ ਹਨ। ਪਤਨੀ ਨੂੰ ਖੂਬ ਘੁੰਮਾਇਆ ਜਾਂਦਾ ਹੈ। ਅਗਲੇ ਡੰਗ ਪਤੀ ਨੂੰ ਰੋਟੀ ਵਧੀਆ ਮਿਲਦੀ ਹੈ। ਨਾਲ ਖੀਰ ਕੜਾਹ ਬਣਾ ਕੇ ਦਿੰਦੀ ਹੈ। ਥੋੜੀ ਜਿਹੀ ਮੇਹਰਬਾਨੀ ਕਰਨ ਨਾਲ ਜਿੰਦਗੀ ਕਿੰਨੀ ਸੁਖੀ ਬਣ ਜਾਂਦੀ ਹੈ। ਅੱਜ ਕੱਲ ਹਰ ਘਰ ਵਿੱਚ ਜਿੰਨੇ ਜੀਅ ਹਨ। ਉਨੇ ਕੰਮਰੇ ਬਣੇ ਹੁੰਦੇ ਹਨ। ਪਾਕਸਤਾਨ ਦੀ ਵੰਡ ਸਮੇਂ ਸੁਣਿਆ ਹੈ। ਸਾਰੇ ਪਰਵਾਰ ਦੇ ਮੈਂਬਰ ਇਕੋਂ ਛੱਤ ਥੱਲੇ ਸੌਂਦੇ ਸਨ। ਜਿੰਨਾਂ ਵਿੱਚ ਬੱਚੇ ਔਰਤਾਂ ਘਰ ਦੇ ਬੁਜਰੁਗ ਹੁੰਦੇ ਸਨ। ਨੌਜਵਾਨ ਮਰਦ ਵਿਪਾਰ ਜਾਂ ਕਿਸਾਨੀ ਕਿਤੇ ਵਿੱਚ ਘਰੋਂ ਬਾਹਰ ਹੀ ਰਹਿੰਦੇ ਸਨ। ਫ਼ਸਲਾਂ ਦੀ ਰਾਖੀ ਸਿੰਚਾਈ, ਕਟਾਈ, ਸੰਭਾਲੀ ਦੇ ਚੱਕਰ ਵਿੱਚ ਖੇਤਾਂ ਵਿੱਚ ਹੀ ਰਹਿਣਾਂ ਪੈਦਾ ਸੀ। ਡੰਗਰਾਂ ਦੀ ਰਾਖੀ ਵੀ ਕਰਨੀ ਪੈਂਦੀ ਸੀ। ਐਸੇ ਹਾਲਤਾਂ ਵਿੱਚ ਤਾਂ ਰੁਸੇ ਪਤੀ-ਪਤਨੀ ਨੂੰ ਮਨਾਉਣਾਂ ਬਹੁਤ ਮੁਸ਼ਕਲ ਹੁੰਦਾ ਹੋਵੇਗਾ। ਤਾਂਹੀ ਰਣਜੀਤ ਕੌਰ ਨੇ ਆਮ ਔਰਤ ਦੀ ਹਾਲਤ ਗਾ ਕੇ ਬਤਾਈ ਹੈ। ਦਿਨ ਨੂੰ ਕਰੇ ਲੜਾਈਆਂ ਰਾਤ ਨੂੰ ਸੁਲਾ ਸਫ਼ਾਈਆਂ। ਪੁਰਾਣੇ ਸਮੇਂ ਦੀ ਹੀ ਮੈਨੂੰ ਇੱਕ ਔਰਤ ਦੱਸ ਰਹੀ ਸੀ। ਉਹ ਸਾਰੀਆਂ ਦਰਾਣੀਆਂ ਜਿਠਾਣੀਆਂ ਸੱਸ ਕੋਲ ਹੀ ਪੈਂਦੀਆਂ ਸਨ। ਜਦੋਂ ਜਰੂਰਤ ਹੁੰਦੀ ਸੀ। ਉਨਾਂ ਦੇ ਪਤੀ ਆਪਣੀ ਮਾਂ ਤੋਂ ਚੋਰੀ ਰਾਤ ਨੂੰ ਉਠਾਲ ਕੇ ਲੈ ਜਾਂਦੇ ਸਨ। ਜਾਂ ਖੇਤ ਲੱਸੀ ਰੋਟੀ ਮੰਗਵਾਉਣ ਦਾ ਬਹਾਨਾਂ ਭਾਲਦੇ ਸਨ। ਜਿਹੜੇ ਨਹੀਂ ਸੰਗਦੇ ਸਨ। ਘਰ ਅੰਦਰ ਅੱਲਗ ਕੰਮਰਾਂ ਨਾਂ ਹੋਣ ਕਾਰਨ, ਉਹ ਕੋਠੇ ਉਤੇ ਰਾਤ ਨੂੰ ਸੌਂਦੇ ਸਨ। ਇਹ ਜਿੰਦਗੀ ਦੀ ਜਰੂਰੀ ਲੋੜ ਹੈ। ਤਾਂਹੀਂ ਤਾਂ ਜੁਵਾਨ ਹੋਣ ਤੇ ਵਿਆਹ ਕੀਤਾ ਜਾਂਦਾ ਹੈ। ਇਸ਼ਕ ਸਿਰ ਚੜ੍ਹ ਕੇ ਬੋਲਦਾ ਹੈ। ਅਗਰ ਪਤਨੀ ਚਾਰ ਦਿਨ ਪੇਕੇ ਘਰ ਗਈ ਹੁੰਦੀ ਹੈ। ਪਤੀ ਮਗਰ ਹੀ ਲੈਣ ਚਲਾ ਜਾਂਦਾ ਹੈ। ਕਹਿੰਦਾ ਹੈ," ਘਰ ਕੰਮ-ਕਾਰ ਦਾ ਬੜਾ ਔਖਾਂ ਹੈ। ਮਾਂ ਤੋਂ ਕੰਮ ਨਹੀਂ ਹੁੰਦਾ ਹੈ। ਇਸ ਬਗੈਰ ਘਰ ਦਾ ਗੁਜ਼ਾਰਾ ਮੁਸ਼ਕਲ ਹੈ। ਨਾਲ ਲੈ ਕੇ ਹੀ ਜਾਣੀ ਹੈ। " ਪਿਆਰ ਦੀਆਂ ਮਿਠੀਆਂ-ਮਿੱਠੀਆਂ ਗੱਲਾਂ ਮਾਰ ਕੇ, ਪਤਨੀ ਨੂੰ ਨਾਲ ਲੈ ਆਉਂਦਾ ਹੈ। ਕਈ ਕਬੀਲਿਆਂ ਵਿੱਚ ਪਤੀ ਤੋਂ ਪਤਨੀ ਚੂੰਨੀ ਦਾ ਪੱਲਾ ਕਰਕੇ ਘੁੰਡ ਕੱਢਦੀ ਹੈ। ਹੋਰ ਦੁਨੀਆਂ ਸਾਰੀ ਭਾਵੇਂ ਮੂੰਹ ਦੇਖੀ ਜਾਵੇ। ਕਿਆ ਬਾਤ ਹੈ। ਸ਼ਰਮਾਨੇ ਕਾ ਅਨਦਾਜ਼ ਵੱਖ਼ਰਾ ਹੈ। ਅਗਰ ਬੋ ਬੁਲਾਏ ਆਂਖ ਕਾ ਇਸ਼ਾਰਾ ਹੀ ਕਾਫ਼ੀ ਹੈ। ਅੱਜ ਕੱਲ ਜ਼ਿਆਦਾ ਤਰ ਮੁੰਡੇ ਕੁੜੀਆਂ ਵਿਆਹ ਕਰਾਉਣ ਲਈ ਜੀਵਨ ਸਾਥੀ ਆਪ ਹੀ ਲੱਭ ਲੈਂਦੇ ਹਨ। ਸਮਾਜ ਤੇ ਮਾਪਿਆਂ ਨੂੰ ਪ੍ਰਵਾਨ ਕਰ ਲੈਣੇ ਚਹੀਦੇ ਹਨ। ਸਮਝੋਂਤੇ ਕਰਨ ਨਾਲ ਜਿੰਦਗੀ ਧੱਕੇ ਨਾਲ ਚਲਦੀ। ਜਿਥੇ ਪਿਆਰ ਹੈ। ਉਹੀ ਸੁਵਰਗ ਹੈ। ਪਿਆਰ ਨਾਲ ਸ਼ਾਂਤੀ ਤੇ ਸਕੂਨ ਮਿਲਦਾ ਹੈ। ਪਿਆਰ ਬਗੈਰ ਜਿੰਦਗੀ ਮੁਸ਼ਕਲ ਹੈ।
ਪੁਰਾਣੇ ਸਮੇਂ ਵਿੱਚ ਪਤੀ-ਪਤਨੀ ਵਿੱਚ ਬਹੁਤ ਘੱਟ ਅਣਬਣ ਹੁੰਦੀ ਸੀ। ਤਲਾਕ ਬਾਰੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਸੀ। ਲੜਾਈ ਹੁੰਦੀ ਉਥੇ ਹੈ। ਜਿਥੇ ਬਹੁਤ ਜ਼ਿਆਦਾ ਨਜ਼ਦੀਕੀ ਵਿੱਚ ਕੋਈ ਸ਼ੱਕ ਦੀ ਚਿੰਗਆੜੀ ਪੈ ਜਾਂਦੀ ਹੈ।

Comments

Popular Posts