ਦਿਲ ਸੱਤੀ ਦੇ ਨੂੰ ਉਹਦੇ ਪੈਰਾਂ ਚ ਰੋਲਦੀ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਹਰ ਬਾਰ ਤੈਨੂੰ ਮੈਂ ਹੀ ਹਾਂ ਦਿਸਦੀ। ਜਿੱਤਾ ਦਿੰਦਾ ਤੂੰ ਯਾਰ ਮੈਂ ਹਰਦੀ।
ਤੈਨੂੰ ਮੇਰੀ ਫਿਰਆਦ ਨੀ ਸੁਣਦੀ। ਨਾਂ ਮੇਰੀ ਹੰਝੂਆਂ ਦੀ ਝੜੀ ਦਿਸਦੀ।
ਰੱਬ ਤੇਰੀ ਖੁਦਾਈ ਮੇਰੇ ਕਿਸ ਕੰਮਦੀ। ਦੇ ਲਾ ਦੁੱਖ, ਨਾਂ ਇਹ ਮੈਂ ਡਰਦੀ।
ਮੁਸੀਬਤਾ ਨੂੰ ਦੇਖ ਕੇ ਵੀ ਨਹੀਂ ਹਾਰਦੀ। ਉਮਰ ਕਿਉਂ ਲੰਬੀ ਹੋਰ ਵੱਧਦੀ।
ਇਹ ਉਮਰ ਮੁੱਕ ਕਿਉਂ ਨਹੀਂ ਜਾਂਦੀ। ਉਮਰ ਕਾਹਤੋਂ ਜਾਂਦੀ ਹੋਰ ਲੱਗਦੀ।
ਉਸ ਨੂੰ ਕਾਹਤੋਂ ਆਪਣਾਂ ਸਮਝਦੀ। ਆਪਣਾਂ ਸਮਝ ਜਿੰਨੂ ਪਿਆਰ ਕਰਦੀ।
ਸਤਵਿੰਦਰ ਉਸੇ ਨੂੰ ਬੇਗਾਨੀ ਲੱਗਦੀ। ਜਿੰਦ ਧੋਖੇ ਖਾਂਣੋ ਕਿਉਂ ਨਹੀ ਹੱਟਦੀ।
ਦਿਲ ਸੱਤੀ ਦੇ ਨੂੰ ਉਹਦੇ ਪੈਰਾਂ ਚ ਰੋਲਦੀ। ਮਾਰ ਠੋਕਰ ਰੱਸਤੇ ਚੋਂ ਪਰੇ ਕਰਤੀ।
ਤੂੰ ਤਾਂ ਠੋਕਰਾਂ ਨੇ ਤੋੜ ਚੂਰ-ਚੂਰ ਕਰਤੀ। ਹਰ ਇੱਕ ਦੇ ਪੈਰਾਂ ਦੀ ਧੂੜ ਕਰਤੀ।
Comments
Post a Comment