ਦਿਲ ਮਨ ਮਰਜ਼ੀ ਦੀਆ ਪੁਗਾਉਂਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਕਿਆ ਕਰੀਏ ਦਿਲ ਬੜਾ ਬੇਈਮਾਨ ਬਣਦਾ।
ਦਿਲ ਮਨ ਮਰਜ਼ੀ ਦੀਆ ਰਹਿੰਦਾ ਪੁਗਾਉਂਦਾ।
ਕੋਈ ਕਹੇ ਦਿਲ ਟੁੱਟ ਕੇ ਕਦੇ ਨਹੀਂ ਜੁੜਦਾ ।
ਕੋਈ ਘੂਰ ਦੇਵੇ ਤਾਂ ਦਿਲ ਰਾਈ ਜਿੰਨਾ ਘਟਦਾ।
ਦਿਲ ਆਪਣੀ ਪ੍ਰਸੰਸਾ ਸੁਣ ਬਲੂਨ ਵਾਗ ਫੁੱਲਦਾ।
ਕਿਸੇ ਦੀ ਆਵਾਜ਼, ਕੱਦ, ਅੱਖ ਰੰਗ ਉਤੇ ਡੁੱਲ੍ਹਦਾ ।
ਬਹੁਤੀ ਚਿਕਨੀ ਥਾਂ ਦੇਖ ਕੇ ਦਿਲ ਝੱਟ ਤਿਲਕ ਦਾ ।
ਬੱਚਿਆਂ ਦਾ ਦਿਲ ਨਿੱਕੀ ਨਿੱਕੀ ਗੱਲ ਉੱਤੇ ਰੁੱਸਦਾ।
ਬੁੱਢਿਆਂ ਲਈ ਤਾਂ ਲੋਕਾਂ ਦਿਲ ਖਿਡਾਉਣਾ ਬਣਦਾ।
ਬੱਚਿਆਂ ਤੇ ਜਵਾਨਾ ਦਾ ਦਿਲ ਹੱਥੋ ਹੱਥੀ ਖੇਡਦਾ।
ਫ਼ੌਜੀ ਦਾ ਦਿਲ ਸਰਹੱਦ ਤੇ ਦੁਸ਼ਮਣ ਵਿੱਚ ਰਹਿੰਦਾ ।
ਡਰਾਈਵਰ ਦਾ ਦਿਲ ਸੜਕ ਤੇ ਗੱਡੀ ਵਿੱਚ ਰਹਿੰਦਾ ।
ਡਾਕਟਰ ਦਾ ਦਿਲ ਰੱਬ ਵਾਂਗ ਸਬ ਤੋਂ ਮਹਾਨ ਹੁੰਦਾ ।
ਵਕੀਲ ਦਾ ਦਿਲ ਦਿਲ ਦੀਆਂ ਪੜ੍ਹ ਵੀ ਝੂਠ ਬੋਲਦਾ।
ਲੀਡਰ ਦਾ ਦਿਲ ਲੋਕਾਂ ਦੇ ਦਿਲਾਂ ਦਾ ਵਪਾਰ ਕਰਦਾ ।
ਕਬਰਾਂ ਵਲਿਆਂ ਦਾ ਦਿਲ ਮਰਨ ਤੋ ਪਹਿਲਾ ਮਰਦਾ ।
ਆਸ਼ਕਾਂ ਦਾ ਦਿਲ ਤਾਂ ਸੋਹਣੀਆਂ ਸ਼ਕਲਾਂ ਉਤੇ ਮਰਦਾ।
ਸਤਵਿੰਦਰ ਦਾ ਦਿਲ ਪਾਠਕਾਂ, ਪ੍ਰਸ਼ਸ਼ਕਾ ਵਿੱਚ ਰਹਿੰਦਾ ।
ਸੱਤੀ ਦਾ ਦਿਲ ਪਿਆਰਿਆ ਦੇ ਪੈਰਾਂ ਵਿੱਚ ਰਹੇ ਰੁਲਦਾ ।

Yi

Comments

Popular Posts