ਇਸ਼ਕ ਵਿੱਚ ਪਹਿਲਾਂ ਮੌਜ ਲੁੱਟਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਪਿਆਰ ਕੀ ਹੁੰਦਾ ਅਸੀਂ ਨਹੀਂ ਜਾਣਦੇ। ਜਿਹੜੇ ਰਸਤੇ ਤੋਂ ਲੰਘਣਾ ਪਹਿਲਾਂ ਰਾਹ ਪੁੱਛਦੇ।
ਪਿਆਰ ਵਿੱਚ ਪਹਿਲਾਂ ਕਿਉਂ ਨਾਂ ਪੁੱਛਦੇ। ਇਹ ਆਸ਼ਕ ਉਮਰਾਂ ਦੇ ਉੱਤੇ ਹੀ ਜਾਂ ਅੜਕਦੇ।
ਆਸ਼ਕ ਕਿਸੇ ਨੂੰ ਤਾਂ ਉਮਰੋਂ ਨਿਆਣਾ ਪਰਖਦੇ। ਕਿਸੇ ਨੂੰ ਬੁੱਢਾ ਠੇਰਾ ਜਵਾਨ ਨੇ ਦੱਸਦੇ।
ਇਸ਼ਕ ਵਿੱਚ ਪਹਿਲਾਂ ਯਾਰ ਮੌਜ ਲੁੱਟਦੇ। ਫਿਰ ਬੇਬੇ ਨਹੀਂ ਮੰਨਦੀ ਕਹਿ ਕੇ ਕਈ ਛੁੱਟਦੇ।
ਜਿਹੜੇ ਯਾਰ ਹੰਢਾ ਕੇ, ਛੱਡ ਕੇ ਨੇ ਤੁਰਦੇ। ਸਬ ਤੋਂ ਵੱਡੇ ਬੇਈਮਾਨ ਨੇ ਸਾਨੂੰ ਉਹ ਲੱਗਦੇ।
ਕਿਸੇ ਨੂੰ ਕਾਲਾ, ਚਿੱਟਾ ਰੰਗ ਕਹਿ ਕੇ ਛੁੱਟਦੇ। ਸੱਤੀ ਲੱਗੇ ਚਿੱਟੇ ਰੰਗ ਦੀ ਉਹ ਨੇ ਦੱਸਦੇ।
ਚਲਾਕ ਛੱਡ ਕੇ ਸਤਵਿੰਦਰ ਨੂੰ ਰਸਤੇ ਤੁਰਦੇ। ਇੰਨਾ ਨੂੰ ਇਹ ਕੱਚੇ ਹੀ ਰਿਸ਼ਤੇ ਨੇ ਦੱਸਦੇ।
Comments
Post a Comment