ਦਿਲਾਂ ਤੂੰ ਠੋਕਰਾਂ ਖਾਣੋਂ ਨਹੀਂ ਹਟਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
ਦਿਲਾਂ ਜਿਹਦਾ ਤੈਨੂੰ ਸੀ ਸਹਾਰਾ ਉਹ ਹੋਰਾਂ ਉੱਤੇ ਮਰਦਾ।
ਦਿਲਾਂ ਤੈਨੂੰ ਬੋਲ ਮਾਰ ਮਾਰ ਕੇ ਦੁਰਕਾਰਨਾ।
ਤੂੰ ਦਿਲਾਂ ਕਿਉਂ ਕੰਧੀਂ ਕੌਲੀ ਲੱਗ ਕੇ ਰੋਣ ਬਹਿੰਦਾ।
ਮਰਿਆ ਮੁੱਕਿਆਂ ਨਾ ਕਿਸੇ ਦਾ ਮਿੱਤ ਹੁੰਦਾ।
ਸਾਡੀ ਬਰਬਾਦੀ ਵਿੱਚ ਦਿਲਾਂ ਤੇਰਾ ਨਾ ਲੱਗਦਾ।
ਦਿਲਾਂ ਤੂੰ ਠੋਕਰਾਂ ਖਾਣੋਂ ਨਹੀਂ ਹਟਦਾ। ਤੂੰ ਖੱਜਲ ਖ਼ੁਆਰ ਕਰਦਾ।
ਸੋਹਣਿਆ ਦੇ ਅੱਗੇ ਪਿੱਛੇ ਫਿਰਦਾ। ਤੇਰਾ ਇਕੱਲੇ ਮਨ ਰ ਝੱਲੀ ਨੂੰ ਨੀ ਲੱਗਦਾ।
ਅੱਖਾਂ ਮੀਚ ਕੇ ਜਕੀਨ ਕਰਦਾ। ਜਿਹਦੀ ਝੋਲੀ ਜੀਅ ਕਰੇ ਜਾ ਡਿਗਦਾ।
ਬੇਗਾਨੇ ਦਿਲਾਂ ਦਾ ਮੋਹ ਕਰਦਾ। ਸਾਨੂੰ ਭੁੱਬੀਂ ਰੋਣ ਨੂੰ ਥਾਂ ਕਰਦਾ।
ਤੈਨੂੰ ਦਿਲਾਂ ਦੁੱਖ ਨਹੀਂ ਲੱਗਦਾ। ਪੀੜਾ ਨਾਲ ਕੁਰਲਾਉਂਦਾ।
ਦਿਲਾਂ ਕਿਉਂ ਨੀ ਤੂੰ ਮਰਦਾ? ਸਤੀ ਦਾ ਤੂਂ ਖਹਿੜਾ ਨਹੀਂ ਛੱਡਦਾ।
ਦਰ ਦਰ ਦਿਲਾਂ ਤੂੰ ਭਟਕਦਾ। ਸਭ ਕਾਸੇ ਵਿੱਚ ਰੱਬਾ ਤੇਰਾ ਹੱਥ ਆ।
ਮੰਨਦੇ ਆ ਸਭ ਤੇਰੇ ਬੱਸ ਆ। ਭਾਵੇਂ ਮਾਰ ਭਾਵੇਂ ਜੀਵਤ ਤੂੰ ਰੱਖ ਲਾ।
ਦਿਲਾਂ ਕਿਉਂ ਤੂੰ ਕੁਰਲਾਈ ਜਾਨਾਂ।ਕੋਣ ਸੁਣਦਾ ਤੂੰ ਡੌਢੀ ਪਾਈ ਜਾਨਾਂ।
ਦਿਲਾਂ ਤੂੰ ਸਾਨੂੰ ਮਰਨ ਵੀ ਨਹੀਂ ਦਿੰਦਾ। ਤੂੰ ਸਾਨੂੰ ਜਿਊਣ ਵੀ ਨਾਂ ਦਿੰਦਾ।
ਸਤਵਿੰਦਰ ਦਿਲ 'ਤੇ ਮਰ ਮਿਟ ਤੂੰ ਜਾਂਦਾ। ਦਿਲਾਂ ਸੰਭਲ ਜਾਂ ਝੱਲੇ ਕਰੀ ਜਾਂਦਾ।
ਜਾਣ ਬੁਝ ਕੇ ਤੂੰ ਤਿਲ੍ਹਕੀ ਜਾਂਦਾ। ਪਿਆਰਿਆ ਦੇ ਕੋਲ ਸਾਨੂੰ ਬੈਠਾਈ ਜਾਂਦਾ।
Comments
Post a Comment