ਪਿਆਰ ਦੀ ਲੋਰ ਰੂਹ ਦੀ ਖ਼ੁਰਾਕ ਬਣਗੀ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
ਪਿਆਰ ਵਿੱਚ ਦੇਰੀ ਮੱਖਿਆ ਚੰਗੀ ਨਹੀਂ ਹੁੰਦੀ।
ਮਿਲ ਜਾਵੇ ਪਿਆਰ ਬਹੁਤੀ ਸੋਚ ਨੀ ਕਰੀਦੀ।
ਪਿਆਰ ਉੱਤੇ ਹੀ ਮੈਂ ਤਾਂ ਜ਼ਕੀਨ ਕਰਦੀ।
ਮਾਰ ਭਾਵੇਂ ਰੱਖ ਮੈਂ ਤੈਨੂੰ ਪਿਆਰ ਕਰਦੀ।
ਰੱਬ ਝੂਠ ਨਾਂ ਬੁਲਾਏ ਮੈਂ ਤੇਰੇ ਉੱਤੇ ਮਰਦੀ।
ਦੁਨੀਆ ਦੀ ਹੁਣ ਕੋਈ ਪ੍ਰਵਾਹ ਨਹੀਂ ਲੱਗਦੀ।
ਤੇਰੀ ਫ਼ੋਟੋ ਨੂੰ ਮੈਂ ਹਿੱਕ ਨਾਲ ਲਾ ਕੇ ਰੱਖਦੀ।
ਪਿਆਰ ਦੀ ਲੋਰ ਰੂਹ ਦੀ ਖ਼ੁਰਾਕ ਬਣਗੀ।
ਤੇਰੀਆਂ ਅੱਖ ਵਿੱਚੋਂ ਮੈਂ ਪਿਆਰ ਦਾ ਘੁੱਟ ਭਰਦੀ।
ਮੁਖੜੇ ਤੇਰੇ ਦੇ ਉੱਤੋਂ ਮੈਂ ਤਾਂ ਕਰੋੜਾਂ ਚੰਨ ਵਾਰਦੀ।
ਸੱਤੀ ਤੇਰੇ ਬਦਨ ਫੁੱਲਾਂ ਵਰਗੀ ਮਹਿਕ ਆਉਂਦੀ।
ਤੇਰੇ ਬੁੱਲ੍ਹਾਂ ਦੀ ਹੀ ਚੁੱਪ ਸਤਵਿੰਦਰ ਨੂੰ ਮਾਰਦੀ।
ਤੇਰੀਆਂ ਸੋਹਣੀਆਂ ਅੱਖਾਂ ਨੂੰ ਮੈਂ ਪਿਆਰ ਕਰਦੀ।
ਤੇਰੀ ਸੋਹਣੀ ਸੂਰਤ ਨਸ਼ਾ ਜਾਂਦੀ ਮੈਨੂੰ ਚਾੜ੍ਹਦੀ।
ਤਾਂਹੀਂ ਤਾਂ ਸਾਰੇ ਕੰਮ ਕਰਨੇ ਮੈਂ ਜਾਂਦੀ ਭੁੱਲਦੀ।
ਸੂਰਤ ਤੇਰੀ ਨੇ ਯਾਰਾ ਜਾਨ ਕਮਲੀ ਕਰਤੀ।

Comments