ਮਨ ਮਰਜ਼ੀ ਕਰਦੀਆਂ ਅੱਖਾਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਇਹ ਤਾਂ ਮੈਨੂੰ ਵੀ ਨਾਂ ਕੁੱਝ ਦੱਸਣ ਅੱਖਾਂ। ਨਿੱਤ ਨਵਾਂ ਰੂਪ ਦੇਖਦੀਆਂ ਅੱਖਾਂ।
ਰੂਪਾਂ ਦੀ ਸਿਫ਼ਤ ਕਰਦੀਆਂ ਨੇ ਅੱਖਾਂ। ਸੋਹਣਿਆਂ ਉੱਤੇ ਟਿਕਦੀਆਂ ਨੇ ਅੱਖਾਂ।
ਤੇਰੀਆਂ ਅੱਖਾਂ ਨਾਲ ਰਲ ਮੇਰੀ ਅੱਖਾਂ। ਬੁਝਾਰਤ ਪਾਉਂਦੀਆਂ ਨੇ ਮਿਲ ਅੱਖਾਂ।
ਕਦੇ ਯਾਰ ਨੂੰ ਦੇਖ ਕੇ ਹੱਸਦੀਆਂ ਅੱਖਾਂ। ਪਿਆਰ ਕਰਨ ਤੈਨੂੰ ਮੇਰੀਆਂ ਅੱਖਾਂ।
ਮੇਰੀਆਂ ਆਪਣੀ ਸੋਹਣੀਆਂ ਅੱਖਾਂ। ਇੰਨਾ ਨੂੰ ਪਿਆਰੇ ਤੱਕਣ ਲੱਖਾਂ।
ਇੰਨਾ ਵਿੱਚ ਨੇ ਚਿਹਰੇ ਲੱਖਾਂ, ਮੈ ਕਾਹਤੋਂ ਤੈਨੂੰ ਦਿਲ ਦੀ ਦੱਸਾਂ?
ਲੋਕੀ ਵਾਰਨ ਦਿਲ ਲੱਖਾਂ। ਕੀਹਦਾ-ਕੀਹਦਾ ਨਾਮ ਮੈਂ ਦੱਸਾਂ?
ਇਹ ਮੇਰੀਆਂ ਆਪਣੀਆਂ ਅੱਖਾਂ। ਕੀਹਦੇ ਵਿੱਚ ਰੱਖਾ ਅੱਖਾਂ?
ਇਹ ਮੇਰੀਆਂ ਸੋਹਣੀਆਂ ਅੱਖਾਂ। ਇੰਨਾ ਵਿੱਚ ਕੀਹਦਾ ਦਿਲ ਰੱਖਾਂ?
ਮੇਰੇ ਉੱਤੇ ਵਾਰਨ ਦਿਲ ਲੱਖਾਂ। ਇੱਕ ਚੰਨ ਉੱਤੇ ਲੱਗੀਆਂ ਮੇਰੀਆਂ ਅੱਖਾਂ।
ਉਹ ਨੂੰ ਤੱਕ ਨਾਂ ਰੱਜਣ ਅੱਖਾਂ ਸਤਵਿੰਦਰ ਤੈਨੂੰ ਉਸ ਦਾ ਨਾਮ ਕਿਉਂ ਦੱਸਾਂ?
ਉਹ ਨੂੰ ਵਸਾਇਆਂ ਵਿੱਚ ਅੱਖਾਂ। ਉਸ ਚੰਨ ਨੂੰ ਦੇਖ ਦੇਖ ਨਾਂ ਰੱਜਣ ਅੱਖਾਂ।
ਤੈਨੂੰ ਮਿਸ ਕਰਾਂ ਰੋਂਦੀਆਂ ਨੇ ਅੱਖਾਂ। ਬੁੱਕ-ਬੁੱਕ ਹੂੰਝੂ ਰੋਂਦੀਆਂ ਅੱਖਾਂ।
ਤੈਨੂੰ ਕਿਵੇਂ ਦੱਸਾਂ ਕਿਉਂ ਰੋਂਦੀਆਂ ਅੱਖਾਂ? ਮੇਰੇ ਹੂੰਝੂ ਰੋਕ ਰੱਖਾਂ ਜਾਂ ਵਹਾ ਕੇ ਰੱਖਾਂ।
ਤੂੰ ਕੀ ਲੈਣਾ ਕਿਉਂ ਲਾਲ ਨੇ ਅੱਖਾਂ? ਸੱਤੀ ਯਾਰ ਦੀ ਜੁਦਾਈ ਵਿੱਚ ਰੋਵਣ ਅੱਖਾਂ।
ਮੇਰੀਆਂ ਇਸ਼ਕ ਵਿੱਚ ਲੱਗੀਆਂ ਅੱਖਾਂ। ਇਸ਼ਕ ਵਿੱਚ ਜੇ ਲੜੀਆਂ ਨੇ ਅੱਖਾਂ।
ਮੇਰੇ ਹੂੰਝੂ ਰੋਕ ਰੱਖਾਂ ਜਾਂ ਵਹਾ ਕੇ ਰੱਖਾਂ। ਅੱਖਾਂ ਨੂੰ ਜੇ ਗਹਿਣੇ ਵੀ ਮੈਂ ਰੱਖਾਂ।
ਮੇਰਾ ਦਿਲ ਮੇਰੀਆਂ ਨੇ ਅੱਖਾਂ। ਜਿੱਥੇ ਮਰਜ਼ੀ ਮੈਂ ਲਾ ਕੇ ਰੱਖਾਂ।
ਤੈਨੂੰ ਦੱਸ ਮੈਂ ਕਿਉਂ ਦੱਸਾਂ। ਸੱਤੀ ਮਨ ਮਰਜ਼ੀ ਕਰਦੀਆਂ ਅੱਖਾਂ।

Comments

Popular Posts