ਤੇਰੇ ਵਰਗੇ ਪੁੱਤ ਹਰ ਘਰ ਵਿੱਚ ਜੰਮਣ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਤੇਰੇ ਵਰਗੇ ਪੁੱਤ ਹਰ ਘਰ ਵਿੱਚ ਜੰਮਣ। ਘਰ ਦੇਸ਼ ਦੀ ਆਣ-ਸ਼ਾਨ ਸਭਾਂਲ ਰੱਖਣ।
ਹਰ ਇੱਕ ਦੀ ਇੱਜ਼ਤ ਆਪਦੀ ਸਮਝਣ। ਮਾਂ ਦੀ ਕੁੱਖ ਦੀ ਲਾਜ਼ ਦੁਨੀਆਂ ਤੇ ਰੱਖਣ।
ਸਤਵਿੰਦਰ ਪੁੱਤ-ਪੁੱਤ ਕਹਿੰਦੇ ਨਾਂ ਥੱਕਣ। ਸਾਊ ਪੁੱਤ ਬਣ ਕੇ ਫਰਜ਼ਾ ਨੂੰ ਸਮਝਣ।
ਦੇਸ਼ ਕੌਮ ਨੂੰ ਆਪਦਾ ਪਰਿਵਾਰ ਸਮਝਣ। ਸਬ ਦੁਨੀਆਂ ਆਪਦੇ ਬਰਾਬਰ ਸਮਝਣ।
ਸੱਤੀ ਐਸਾ ਸੋਹਣਾਂ ਸਮਾਜ ਨੂੰ ਸਿਰਜਣ। ਕਮਾਈਆ ਕਰਕੇ ਸਬ ਦਾ ਢਿੱਡ ਭਰਣ।
ਨਿਤਾਣੀ ਔਰਤਾ ਨੂੰ ਇਨਸਾਨ ਸਮਝਣ। ਪੂਰੀ ਦੁਨੀਆਂ ਨੂੰ ਪਰਾਇਆ ਨਾਂ ਸਮਝਣ।

Comments

Popular Posts