ਦੁਨੀਆਂ ਨੂੰ ਸਮਝ ਨਾਂ ਸਕਦੇ, ਸਾਨੂੰ ਆਪਦੇ ਜਾਂ ਬੇਗਾਨੇ ਕਰਿਆ।
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਮਰੇ ਨੂੰ ਰੋ ਕੇ ਕਿਆ ਸਣਾਉਂਦੇ, ਉਹ ਤਾਂ ਆਪ ਹੈ ਮੋਆ ਪਿਆ।
ਉਸ ਦੀ ਕਦੇ ਬਾਤ ਨਾਂ ਪੁੱਛਦੇ, ਬੰਦਾ ਜਦੋਂ ਸੀ ਜੀਅ ਰਿਹਾ।
ਜਿਉਂਦਿਆਂ ਦੀ ਐਸੀ ਤੈਸੀ ਕਰਦੇ, ਮਰੇ ਤੋਂ ਵੀ ਪਿੱਟ ਲਿਆ।
ਜਿਉਂਦੇ ਦੀ ਨਾਂ ਪਛਾਣ ਕਰਦੇ, ਮਰੇ ਤੋ ਬੜਾ ਸਲ਼ਾਅ ਲਿਆ।
ਜਿਉਂਦੇ ਦਾ ਮੂੰਹ ਨਹੀ ਦੇਖਦੇ, ਸੱਤੀ ਤਾਂ ਮਰੇ ਦਰਸ਼ਨ ਕਰਿਆ।
ਜਿਉਂਦਾ ਦੇਖ ਕੇ ਪਿੱਠ ਕਰਦੇ, ਯਾਰ ਮਰੇ ਮੋਢਿਆ ਉਤੇ ਚੱਕਿਆ।
ਦੇਖ ਕੇ ਜੋ ਤਿਉੜੀ ਕੱਸਦੇ, ਉਨਾਂ ਸਤਵਿੰਦਰ ਮਰੀ ਦੇਖ ਹੱਸਿਆ।
ਦੁਨੀਆਂ ਨੂੰ ਸਮਝ ਨਾਂ ਸਕਦੇ, ਸਾਨੂੰ ਆਪਦੇ ਜਾਂ ਬੇਗਾਨੇ ਕਰਿਆ।

Comments

Popular Posts