ਅੱਖ ਕਰ ਟੇਡੀ ਨਜ਼ਰਾਂ ਨੂੰ ਸਾਡੇ ਵਿੱਚ ਰੱਖਦੇ, ਹਾਮੀ ਮੱਲੋ-ਮੱਲੀ ਭਰਾ ਯਾਰ ਆਸ਼ਕੀ ਕਰਦੇ
Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਲੋਕ ਪਿਆਰ ਵਿੱਚ ਸਿੱਟੀ ਸਬ ਹੀ ਮਾਰਦੇ। ਪੂਜਾ, ਗੀਤਾ ਜੈਲਦਾਰ ਨੂੰ ਬਦਨਾਂਮ ਕਰਦੇ।
ਮੁੰਡੇ ਕੁੜੀ ਦੀ ਗਲੀਂ ਵਿੱਚੋਂ ਗੇੜੀਆਂ ਮਾਰਦੇ। ਜਾਂਣ-ਜਾਂਣ ਦਰਾਂ ਮੂਹਰੇ ਸਤਵਿੰਦਰ ਆਉਂਦੇ।
ਬਹਾਨਿਆਂ ਦੇ ਨਾਲ ਸਾਨੂੰ ਰਹਿੰਦੇ ਬਲੋਂਉਂਦੇ। ਦੇਖ ਕੁੜੀ ਲੋਕਾਂ ਦੇ ਦਿਲ ਫੱਟ ਸਿਟੀ ਮਾਰਦੇ।
ਦੇਖ ਕੁੜੀ ਨੂੰ ਤਿੱਤਲੀ ਸੋਹਣੀ ਹੀਰ ਕਹਿੰਦੇ। ਲੋਕ ਨੀਵੀ ਪਾ ਕੇ ਵੀ ਅੱਖ ਕੁੜੀ ਵਿੱਚ ਰੱਖਦੇ।
ਸੱਤੀ ਉਤੋਂ ਦੀ ਵੀ ਬਥੇਰੇ ਜਿੰਦ-ਜਾਨ ਵਾਰਦੇ। ਸ਼ਕੀਨ ਲਾ ਕੇ ਸ਼ਕੀਨੀ ਸਾਡਾ ਰਾਹ ਰੋਕਦੇ।
ਸਮਝ ਨਾਂ ਲੱਗੇ ਲੋਕੀ ਨੇ ਕਿਦਾ ਇੰਝ ਕਰਦੇ? ਲੋਕ ਪਿਆਰ ਕਰਦੇ ਕਦੇ ਬਦਨਾਂਮ ਕਰਦੇ।
ਅੱਖ ਕਰ ਟੇਡੀ ਨਜ਼ਰਾਂ ਨੂੰ ਸਾਡੇ ਵਿੱਚ ਰੱਖਦੇ। ਹਾਮੀ ਮੱਲੋ-ਮੱਲੀ ਭਰਾ ਯਾਰ ਆਸ਼ਕੀ ਕਰਦੇ।
ਲੋਕ ਇਸ਼ਕ ਦਾ ਚੋਗਾ ਪਾ ਹੱਵਸ ਪੂਰੀ ਕਰਦੇ। ਔਰਤ-ਮਰਦ ਇੱਕ ਦੂਜੇ ਤੋਂ ਬੱਚਦੇ ਨਾਂ ਟੱਲਦੇ।

Comments

Popular Posts