ਭਾਗ 32 ਅਫ਼ੀਮ, ਪੋਸਤ ਦੀਆਂ ਦੁਕਾਨਾਂ ਖੋਲਣ ਦੇ ਇਸ਼ਤਿਹਾਰ ਗਰਮ ਹਨ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਹਰ ਬਿਜ਼ਨਸ ਮੈਨ ਚੋਰ ਠੱਗ ਸਾਧ ਸਬ ਨੂੰ ਆਪੋ-ਆਪਣਾ ਬਿਜ਼ਨਸ ਪਿਆਰਾ ਹੈ। ਖ਼ਰੀਦ ਦਾਰ ਨੇ ਦੇਖਣਾ ਹੈ, ਇਸ ਵਿੱਚ ਸਾਡਾ ਕੀ ਫ਼ਾਇਦਾ ਹੈ? ਕੀ ਨੁਕਸਾਨ ਹੋ ਸਕਦਾ ਹੈ? ਪਿੰਡਾ ਦੇ ਬੱਚੇ ਨਸ਼ਿਆਂ ਵੱਲ ਜਾ ਰਹੇ ਹਨ। ਬੱਚੇ ਕੋਰਾ ਕਾਗ਼ਜ਼ ਹੁੰਦੇ ਹਨ। ਜੋ ਚਾਹੋ ਉਨ੍ਹਾਂ ਨੂੰ ਆਕਾਰ ਦੇ ਦਿਉ। ਉਹੀ ਬਣ ਜਾਣਗੇ। ਪਿੰਡ, ਸ਼ਹਿਰ ਵਿੱਚ ਸਕੂਲ, ਕਾਲਜ, ਯੂਨੀਵਰਸਿਟੀ, ਕੰਮ ਕਰਨ ਲਈ ਖੇਤੀ-ਬਾੜੀ, ਦੁਕਾਂਨਾਂ, ਫ਼ੈਕਟਰੀਆਂ ਹੋਣਗੇ। ਨੌਜਵਾਨ ਉਹੀ ਬਣਨਗੇ। ਜੇ ਸ਼ਰਾਬ ਦੇ ਠੇਕੇ, ਅਫ਼ੀਮ, ਪੋਸਤ, ਡੋਡਿਆਂ ਤੇ ਭੰਗ ਦੀਆਂ ਦੁਕਾਨਾਂ ਹੋਣਗੀਆਂ। ਬੱਚੇ ਅਮਲੀ ਬਣਨਗੇ। ਪਰ ਅਜੇ ਤਾਂ ਬੱਚਿਆਂ ਦੇ ਬਾਪ ਹੀ ਲੋਟ ਨਹੀਂ ਆਉਂਦੇ। ਇਹ ਵਿਚਕਾਰਲੀ ਪੀੜ੍ਹੀ ਦੇ ਮਰਦ ਔਰਤਾਂ ਤੇ ਬੁੱਢੇ ਬਹੁਤੇ ਵਿਗੜੇ ਹੋਏ ਹਨ। ਮਾਡਰਨ ਔਰਤਾਂ ਨੂੰ ਛੱਡ ਕੇ, ਕਈ ਔਰਤਾਂ ਤਾਂ ਚੋਰੀ ਉਹਲੇ ਨਾਲ ਪੀਂਦੀਆਂ ਹਨ। ਮਰਦ ਖੁੱਲ੍ਹੇਆਮ ਪੀਂਦੇ ਹਨ। ਕੋਈ ਆਲ਼ੇ ਦੁਆਲੇ ਪਾਰਟੀ ਹੋਵੇ। ਸੁੱਕੀ ਨਹੀਂ ਜਾਣ ਦਿੰਦੇ। ਮੁੱਧੇ-ਮੂੰਹ ਡਿਗ ਕੇ ਦਮ ਲੈਂਦੇ ਹਨ। ਐਸੇ ਸ਼ੇਰਾਂ ਦੇ ਬੱਚੇ ਕੈਸੇ ਪੈਦਾ ਹੋਣਗੇ? ਸੋਚਣਾਂ ਤੁਸੀਂ ਜਨਤਾ ਨੇ ਹੈ। ਇਹ ਨਸ਼ੇ ਦੀਆਂ ਦੁਕਾਂਨਾਂ, ਫ਼ੈਕਟਰੀਆਂ ਪਿੰਡਾਂ, ਸ਼ਹਿਰਾਂ, ਦੇਸ਼ ਵਿੱਚ ਖੁੱਲਣ ਦੇਣੇ ਹਨ। ਜਾਂ ਭੰਨ ਤੋੜ ਕੇ, ਇਹ ਫੂਕਣੇ ਹਨ। ਸਬ ਆਪ ਹੀ ਭੰਨ ਦਿਉ। ਜੋ ਤੁਹਾਡੇ ਸਾਡੇ ਨੌਜਵਾਨ ਬੱਚੇ, ਧੀਆਂ, ਪੁੱਤਰਾਂ, ਪਿਉ, ਪਤੀਆਂ, ਭਰਾਵਾਂ, ਔਰਤਾਂ ਸਮਾਜ ਨੂੰ ਜਿਉਂਦੇ ਜਲਾ ਰਹੇ ਹਨ। ਘਰ ਤਬਾਹ ਕਰ ਰਹੇ ਹਨ। ਉਹ ਬੀਜ ਅਸੀਂ ਆਪਣੇ ਆਲੇ-ਦੁਆਲੇ ਉੱਗਣ ਦੇਣਾ ਹੈ। ਜਾਂ ਜੰਮਦਾ ਹੀ ਨਾਸ਼ ਕਰਨਾ ਹੈ। ਜੇ ਨਾਂ ਨਾਸ਼ ਕੀਤਾ। ਸਮਾਜ ਆਪੇ ਨਾਸ਼ ਹੋ ਜਾਵੇਗਾ। ਕੀ ਤੁਸੀਂ ਚਾਹੁੰਦੇ ਹੋ? ਤੁਹਾਡੇ ਘਰੋਂ ਵਿਚੋਂ ਨਸ਼ਿਆਂ ਦੀ ਸੜਾਦ ਆਵੇ। ਘਰ ਦੀਆਂ ਔਰਤਾਂ ਜਿਸ ਨਾਲ ਦਮ ਘੁੱਟ ਕੇ ਮਰ ਜਾਣ। ਇਹ ਕੰਮ ਕਿਸੇ ਲੀਡਰ ਨੇ ਨਹੀਂ ਕਰਨਾ। ਲੀਡਰ ਤਾਂ ਬਿਆਨ ਬਾਜੀ ਕਰਨ ਦੀਆਂ ਮੱਲਾ ਮਾਰਦੇ ਹਨ। ਅਸਲੀ ਅਮਲ ਘਰ-ਘਰ ਵਿਚੋਂ ਸ਼ੁਰੂ ਹੋਣਾ ਹੈ।

ਅੱਜ ਕਲ ਲੋਕ ਕਿਸੇ ਹੋਰ ਕੋਲ ਸਮਾਂ ਬਰਬਾਦ ਨਹੀਂ ਕਰਦੇ। ਜੋ ਵੀ ਸਮਾਂ ਹੁੰਦਾ ਹੈ। ਉਸ ਵਿੱਚ ਇੰਟਰਨੈੱਟ, ਅਖ਼ਬਾਰ, ਟੀਵੀ ਦੇਖਦੇ ਹਨ। ਰੇਡੀਉ ਸੁਣਦੇ ਹਨ। ਪੜ੍ਹੇ ਲਿਖੇ ਬੰਦੇ ਦਾ ਧਿਆਨ ਇੱਧਰ ਹੁੰਦਾ ਹੈ। ਲੋਕੀ ਘਰ ਪਰਿਵਾਰ ਵਾਲੇ ਨਾਲੋਂ ਮੀਡੀਏ ਦਾ ਅਸਰ ਵੱਧ ਕਰਦੇ ਹਨ। ਦੁਨੀਆ ਉੱਤੇ ਕੀ ਹੋ ਰਿਹਾ ਹੈ? ਕਿਹੜੀ ਗੱਲ ਫ਼ਾਇਦੇ ਵਾਲੀ ਹੋ ਸਕਦੀ ਹੈ? ਰਸਤਿਆਂ ਵਿੱਚ ਜੁੰਡਲੀਆਂ ਬਣਾ ਕੇ ਅਨਪੜ੍ਹ ਲੋਕ ਹੀ ਬੈਠਦੇ ਹਨ। ਜੋ ਵੀ ਮੀਡੀਆ ਇਸ਼ਤਿਹਾਰ ਦਿੰਦਾ ਹੈ। ਲੋਕ ਅੱਖਾਂ ਮੀਚ ਕੇ ਜ਼ਕੀਨ ਕਰ ਲੈਂਦੇ ਹਨ। ਅਫ਼ੀਮ, ਪੋਸਤ, ਡੋਡਿਆਂ ਭੰਗ ਦੀਆਂ ਦੁਕਾਨਾਂ ਖੋਲਣ ਦੇ ਇਸ਼ਤਿਹਾਰ ਮੀਡੀਆ ਪ੍ਰਕਾਸ਼ਿਤ ਕਰ ਰਿਹਾ ਹੈ। ਸ਼ਰਾਬ ਦੇ ਠੇਕਿਆਂ ਨੇ ਹੀ ਲੋਕ ਪੈਰਾਂ ਵਿੱਚੋਂ ਕੱਢ ਦਿੱਤੇ ਹਨ। ਹਰ ਘਰ ਵਿੱਚ ਸ਼ਰਾਬ ਦਾ ਰਾਜ ਹੈ। ਲੋਕ ਪੀ ਕੇ ਮਸਤੀ ਵਿੱਚ ਪਏ ਰਹਿੰਦੇ ਹਨ। ਅਮਲ ਲੱਗਾ ਮਾੜਾ ਹੁੰਦਾ ਹੈ। ਅਮਲ ਤਾਂ ਰੋਟੀ ਦਾ ਬਹੁਤ ਹੈ। ਹਰ ਘਰ ਦੀਆਂ ਔਰਤਾਂ ਜਾਗ ਜਾਣ। ਹਰ ਹਾਲਤ ਵਿੱਚ ਕੋਸ਼ਿਸ਼ ਕੀਤੀ ਜਾਵੇ। ਨਸ਼ੇੜੀ ਨੂੰ ਕਿਵੇ ਬਚਾਇਆ ਜਾਵੇ? ਨਸ਼ੇੜੀ ਕੋਲ ਜਿੰਨੇ ਵੱਧ ਪੈਸੇ ਹੋਣਗੇ। ਉਨਾ ਹੀ ਨਸ਼ਾ ਵੱਧ ਕਰੇਗਾ। ਨਸ਼ੇੜੀ ਨੂੰ ਇੱਕ ਵੀ ਪੈਸਾ ਨਾ ਦਿੱਤਾ ਜਾਵੇ। ਕਿਸੇ ਕੰਮ ਵਿੱਚ ਲਗਾਇਆ ਜਾਵੇ। ਔਰਤਾਂ ਸਫਾਈ, ਖਾਣਾ ਬਣਾਉਣ, ਬੱਚੇ ਪਾਲਣ ਘਰ ਦੇ ਕੰਮਾਂ ਵਿੱਚ ਮਰਦਾਂ ਨੂੰ ਵੀ ਲਗਾਉਣ। ਪਿੰਡਾ ਸ਼ਹਿਰਾਂ ਦੇ ਮੁਖੀ, ਸਰਪੰਚ ਨਸ਼ੇ ਵਿਕਣ ਨਾ ਦੇਣ।

ਰੇਡੀਉ. ਟੀਵੀ ਵਿੱਚ ਆਂਮ ਹੀ ਸਰਾਬ ਦੀ ਵਿਕਰੀ ਲਈ ਬੋਲਿਆ ਜਾਂਦਾ ਹੈ। ਇਸ਼ਤਿਹਾਰ ਦੇ ਪੈਸੇ ਮਿਲਦੇ ਹਨ। ਰੇਡੀਉ ਹੋਸਟ ਨੇ ਇੰਟਰਵਿਊ ਲਈ ਸੀ। ਇੰਟਰਵਿਊ ਦੇਣ ਵਾਲੇ ਦਾ ਮਾਮਾ ਅਫ਼ੀਮ, ਪੋਸਤ, ਡੋਡਿਆਂ ਭੰਗ ਦੀਆਂ ਦੁਕਾਨਾਂ ਖੋਲਣ ਦੇ ਇਸ਼ਤਿਹਾਰ ਮੀਡੀਆ ਵਿੱਚ ਪ੍ਰਕਾਸ਼ਿਤ ਕਰਦਾ ਹੈ। ਭਾਣਜਾ ਪੂਰੀ ਲੋਰ ਵਿੱਚ ਗੱਲ ਕਰ ਰਿਹਾ ਸੀ। ਬੰਦੇ ਦੀ ਪਿੱਛੇ ਚੰਗੀ ਅਮਲੀਆਂ ਦੀ ਮਹਿਫ਼ਲ ਲੱਗੀ ਲੱਗਦੀ ਸੀ। ਗੱਲ ਬਾਤ ਸਮਝਣ ਵਿੱਚ ਦਿੱਕਤ ਆਉਂਦੀ ਸੀ। ਉਸ ਨੇ ਕਿਹਾ,” ਇਹ ਨਸ਼ੇ ਖਾਣ ਨਾਲ ਕਿਸੇ ਦਵਾਈ ਦੀ ਲੋੜ ਨਹੀਂ ਰਹੇਗੀ। ਨਸ਼ੇ ਬਹੁਤ ਬਿਮਾਰੀਆਂ ਦਾ ਇਲਾਜ ਹੈ। ਬੱਚੇ ਚਾਹੇ ਮੇਰੇ ਵੀ ਖਾਣ ਲੱਗ ਜਾਣ। 90% ਪੰਜਾਬ ਸੂਬਾ ਸਾਡੇ ਨਾਲ ਹੋਰ ਨਸ਼ਿਆਂ ਦੀਆਂ ਦੁਕਾਨਾਂ ਖੋਲਣ ਨੂੰ ਸਹਿਮਤ ਹਨ। “ ਨਸ਼ਿਆਂ ਦਾ ਵੱਧ ਚੜ੍ਹ ਕੇ ਵਪਾਰ ਕਰਦੇ ਹਨ। “ ਕਈ ਸਿੱਖ ਦੇ ਰੂਪ ਵਿੱਚ ਲੋਕਾਂ ਨੂੰ ਹੀ ਜ਼ਹਿਰ ਦੇ ਕੇ ਮਾਰਨ ਵਾਲੇ ਦੁਸ਼ਮਣ ਹਨ। ਕਈ ਲੋਕਾਂ ਦਾ ਗਾਤਰਾ ਸ੍ਰੀ ਸਾਹਿਬ ਉੱਤੇ ਦੀ ਪਾਉਣਾ ਬਿਜ਼ਨਸ ਹੈ। ਇਸ ਨੂੰ ਪਾ ਕੇ ਸ਼ਰੇਆਮ ਲੋਕਾਂ ਨਾਲ ਗ਼ੱਦਾਰੀ ਕਰਦੇ ਹਨ। ਇਹ ਸ਼ਰੀਫ਼ ਹੋਣ ਦਾ ਲਾਇਸੈਂਸ ਹੈ। ਇਹ ਪਾ ਕੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਬਾਣੀ ਦੇ ਅੱਖਰਾਂ ਦੀ ਥਾਂ ‘ਤੇ ਅਫ਼ੀਮ ਭਰ ਕੇ ਕੈਨੇਡਾ ਲੈ ਆਏ ਸਨ। ਐਸੇ ਬਿਜ਼ਨਸ ਵਾਲੇ ਬੰਦੇ ਨੂੰ ਇਹ ਕੀ ਜਾਣਦੇ ਹਨ? ਪੈਸਾ ਬਟੋਰਨ ਲਈ ਸਕੇ ਪੁੱਤ ਨੂੰ ਵੀ ਨਸ਼ੇ ਉੱਤੇ ਲੱਗਾ ਸਕਦੇ ਹਨ। ਇਹ ਕਿਸੇ ਦੇ ਮਿੱਤ ਨਹੀਂ ਹਨ।

ਅਫ਼ੀਮ ਥੋੜੇ ਥਾਂ ਵਿੱਚ ਲੁਕੋ ਹੋ ਸਕਦੀ ਹੈ। ਬੋਤਲ ਲੁਕੋਣੀ ਔਖੀ ਹੈ। ਬੋਤਲਾਂ ਖੜਕਦੀਆਂ ਹਨ। ਜਿਹੜੀਆਂ ਜ਼ਮੀਨਾਂ ਵਿਕਣੋਂ ਬੱਚਗੀਆਂ ਹਨ। ਐਸੇ ਬਲੈਕੀਏ ਲੋਕਾਂ ਦੇ ਉਹ ਅੱਖਾਂ ਵਿੱਚ ਰੜਕਦੀਆਂ ਹਨ। ਜਿਹੜੇ ਕਿਸਾਨ ਮਜ਼ਦੂਰ ਜਿਉਂਦੇ ਬਚੇ ਹਨ। ਉਨ੍ਹਾਂ ਨੂੰ ਇਹ ਦੇਸ਼ ਕੌਮ ਦੇ ਗ਼ੱਦਾਰ ਇਸ ਤਰਾਂ ਜ਼ਹਿਰ ਦੇ ਕੇ ਮਾਰਨਗੇ। ਸ਼ਰਾਬ ਪੀ ਕੇ ਤਾਂ ਥੋੜ੍ਹੀ ਬਹੁਤ ਸੁਰਤ ਰਹਿ ਜਾਂਦੀ ਹੈ। ਅਫ਼ੀਮ ਖਾਣ ਵਾਲਾ ਤਾਂ ਜਮਾਂ ਹੀ ਘਰ ਪੱਟ ਦਿੰਦਾ ਹੈ। ਅਫ਼ੀਮ ਨੂੰ ਕਾਲਾ ਸੋਨਾ ਵੀ ਕਹਿੰਦੇ ਹਨ। ਤੋਲਾ, ਮਾਸਾ, ਰੱਤੀ ਕਰਕੇ ਵਿਕਦੀ ਹੈ। ਸਰੋਂ ਦੇ ਦਾਣੇ ਜਿੰਨੀ ਖਾਣ ਉੱਤੇ ਬੰਦਾ ਚਕਵੇ ਪੈਰੀਂ ਹੋ ਜਾਂਦਾ ਹੈ। ਉਸ ਨੂੰ ਚਾਹੇ ਹੱਲ ਅੱਗੇ ਜੋਤ ਲਵੋ। ਜੇ ਕਿਤੇ ਗ਼ਲਤੀ ਨਾਲ ਵੱਧ ਖਾਦੀ ਜਾਵੇ। ਬੰਦਾ ਦੇ ਸਾਹ ਉੱਤੇ ਚੜ ਜਾਂਦੇ ਹਨ। ਕਈ ਤਾਂ ਪਾਰ ਵੀ ਹੋ ਜਾਂਦੇ ਹਨ। ਅਫ਼ੀਮ ਨੂੰ ਹਰ ਬੰਦਾ ਨਹੀਂ ਖ਼ਰੀਦ ਸਕਦਾ। ਜ਼ਮੀਨ, ਘਰ, ਜਾਨ ਦਾਅ ਉੱਤੇ ਲੱਗ ਜਾਂਦੇ ਹਨ। 1980 ਵਿੱਚ ਇੱਕ ਬੰਦਾ ਅਫ਼ੀਮ ਖਾਂਦਾ ਸੀ। ਉਸ ਦਾ ਅਫ਼ੀਮ ਖ਼ਰੀਦਣ ਖਾਣ ਦਾ ਲਾਇਸੈਂਸ ਬਣਿਆ ਹੋਇਆ ਸੀ। ਉਸ ਨੇ ਸੋਚਿਆ, ਤੋਲਾ, ਛਟਾਂਕ ਨਾਲ ਗੱਲ ਨਹੀਂ ਬਣਦੀ। ਨਾਲੇ ਮਿਲਾਵਟ ਵਾਲੀ ਅਫ਼ੀਮ ਮਿਲਦੀ ਹੈ। ਚੱਜ ਦਾ ਨਸ਼ਾ ਨਹੀਂ ਦਿੰਦੀ। ਇੱਕ ਰੱਤੀ 100 ਰੁਪਏ ਦੀ ਮਿਲਦੀ ਹੈ। ਟਰੱਕਾਂ ਵਾਲੇ ਇੰਦੌਰ ਨੂੰ ਜਾਂਦੇ ਹਨ। ਉੱਥੇ ਅਫ਼ੀਮ ਸਸਤੀ ਹੈ। ਉਧਰੋਂ 5 ਕਿੱਲੋ ਇਕੱਠੀ ਹੀ ਅਫ਼ੀਮ ਮੰਗਾ ਲਵਾਂ। ਜੋ ਉੱਧਰ ਦੇ ਟਰੱਕ ਗੇੜੇ ਲਗਾਉਂਦਾ ਸੀ। ਉਸ ਨੇ ਉਸ ਨੂੰ ਕਹਿ ਦਿੱਤਾ। 5 ਕਿੱਲੋ ਅਫ਼ੀਮ ਲੈ ਆਵੇ। ਉਸ ਦੀ ਅਫ਼ੀਮ ਤਾਂ ਆ ਗਈ। ਮੁੰਡੇ ਐਡੀ ਰਕਮ ਦੇਣ ਲਈ ਤਿਆਰ ਨਹੀਂ ਸਨ। ਮੁੰਡਿਆ ਨੇ ਉਸ ਦੀ ਅਫ਼ੀਮ ਬਿਲਕੁਲ ਬੰਦ ਕਰ ਦਿੱਤੀ। ਬੰਦਾ 20 ਸਾਲਾਂ ਦਾ ਅਫ਼ੀਮ ਖਾਂਦਾ ਸੀ। ਖ਼ੂਨ ਦਾ ਦੌਰਾ ਪੂਰੇ ਜ਼ੋਰਾਂ ਉੱਤੇ ਚੱਲਦਾ ਸੀ। ਅਫ਼ੀਮ ਨਾਂ ਮਿਲਣ ਕਰਕੇ ਖੂਨ ਜੰਮ ਗਿਆ ਤੇ ਉਸ ਨੂੰ ਅਧਰੰਗ ਦਾ ਦੌਰਾ ਪੈ ਗਿਆ। ਖੱਬਾ ਪਾਸਾ ਮਾਰਿਆਂ ਗਿਆ। ਹਸਪਤਾਲ ਵਿੱਚ ਦਾਖ਼ਲ ਕਰਾ ਦਿੱਤਾ ਸੀ। ਅਫ਼ੀਮ ਸਿਰੇ ਦਾ ਨਸ਼ਾਂ ਹੈ। ਇਸ ਦੇ ਉੱਪਰ ਦੀ ਕੋਈ ਦਵਾਈ ਕੰਮ ਨਹੀਂ ਕਰਦੀ ਸੀ। ਪੂਰੇ ਦਸਵੇਂ ਦਿਨ ਪਰਲੋਕ ਸੁਧਾਰ ਗਿਆ। ਜੋ 5 ਕਿੱਲੋ ਅਫ਼ੀਮ ਮੰਗਾਈ ਸੀ। ਅਗਲਿਆਂ ਨੇ ਤੋਲਾ ਰੱਤੀ ਕਰਕੇ ਵੇਚੀ। ਉਸ ਨੇ ਹੋਰ ਕੋਈ ਅਮਲੀ ਪੈਦਾ ਕਰ ਦਿੱਤੇ।

ਡੋਡਿਆਂ ਵਾਲਿਆਂ ਦਾ ਹਾਲ ਦੇਖਿਆ ਹੋਣਾ ਹੈ। ਉਨ੍ਹਾਂ ਦੇ ਬੱਚੇ ਰੁਲ ਜਾਂਦੇ ਹਨ। ਪਤਨੀਆਂ ਹੋਰਾਂ ਮਰਦਾ ਨਾਲ ਹਮ ਬਿਸਤਰ ਹੁੰਦੀਆਂ ਹਨ। ਇਹ ਬਲੈਕੀਏ ਹੀ ਉਨ੍ਹਾਂ ਦੀਆਂ ਪਤਨੀਆਂ ਦੇ ਯਾਰ ਬਣ ਜਾਂਦੇ ਹਨ। ਨਸ਼ਾ ਪੱਤਾ ਮੁਫ਼ਤ ਮਿਲ ਜਾਂਦਾ ਹੈ। ਸੁੱਖਾ ਪੀਣ ਵਾਲੇ ਵਿਹਲੜ ਨਿਹਿੰਗ ਦੇਖੇ ਹੋਣੇ ਹਨ। ਖੇਤਾਂ ਵਿੱਚ ਹੀ ਲਿਟੇ ਪਏ ਹੁੰਦੇ ਹਨ। ਇੰਨਾ ਦਾ ਵੀ ਕੋਈ ਘਰ-ਬਾਰ, ਬਾਲ ਬੱਚਾ ਨਹੀਂ ਹੁੰਦਾ। ਲੁੱਟਾਂ ਖੋਹਾਂ ਕਰਕੇ ਖਾਂਦੇ ਹਨ। ਔਰਤਾਂ ਦੀਆਂ ਇੱਜ਼ਤ ਵੀ ਲੁੱਟਦੇ ਹਨ। ਸਾਡੇ ਗੁਆਂਢ ਇਹੀ ਲੱਛਣਾਂ ਦੇ ਨੀਲੇ ਚੱਲਿਆਂ ਵਾਲੇ ਸਨ। ਘਰ ਭੰਗ ਭੁੱਜਦੀ ਸੀ। ਸਾਰੇ ਖੇਤ ਵਿੱਚ ਭੰਗ ਜਿਉਂ ਬੀਜੀ ਹੋਈ ਸੀ। ਇੱਕ ਬਾਰ ਉਹ ਰੱਤੋਵਾਲ ਪਿੰਡ ਆਪਣੀ ਭੈਣ ਕੋਲ ਰਾਤ ਨੂੰ ਗਏ। ਰਸਤੇ ਵਿੱਚ ਕਿਸੇ ਦਾ ਕਣਕ ਦਾ ਕੱਢਿਆ ਬੋਹਲ਼ ਦਿਸ ਪਿਆ। ਇੰਨਾ ਨੇ ਟਰਾਲੀ ਬੋਹਲ਼ ਨੂੰ ਲੱਦਣ ਲਈ ਲੱਗਾ ਲਈ। ਜੋ ਬੰਦਾ ਰਾਖੀ ਪਿਆ ਸੀ। ਉਹ ਹਟਾਉਣ ਲੱਗਾ। ਇੰਨਾ ਨੇ ਭੰਗ ਦੇ ਨਸ਼ੇ ਵਿੱਚ ਬੰਦਾ ਮਾਰ ਦਿੱਤਾ। ਦੋ ਬੰਦਿਆ 7 ਸਾਲਾਂ ਦੀ ਜੇਲ ਨੂੰ ਹੋਈ। ਹੁਣ ਤੁਸੀਂ ਦੇਖਣਾ ਹੈ। ਕੈਸਾ ਸਮਾਜ ਬਣਾਉਣਾ ਹੈ। ਇਸ ਦਾ ਵਿਰੋਧ ਕਰਨਾ ਹੈ। ਜਾਂ ਨਸ਼ੇ ਹੋਰ ਖ਼ਰੀਦ ਕੇ ਨੋਟ ਨਾਲ ਸਵਾਗਤ ਕਰਨਾ ਹੈ। ਹਰ ਪਿੰਡ ਵਿੱਚ 10 ਬੰਦੇ ਤੇ ਘਰ-ਘਰ ਦੀਆਂ ਔਰਤਾਂ ਹੀ ਨਸ਼ਿਆਂ ਦੇ ਖ਼ਿਲਾਫ਼ ਹੋ ਜਾਣ। ਜ਼ਰੂਰ ਜਾਗਰਿਤਾ ਆਵੇਗੀ। ਕੋਈ ਤਾਂ ਜਾਨ ਬਚਾ ਸਕਾਂਗੇ। ਆਲੇ-ਦੁਆਲੇ ਜੋ ਵੀ ਹੁੰਦਾ ਹੈ। ਉਸ ਦਾ ਅਸਲ ਜ਼ਰੂਰ ਹੁੰਦਾ ਹੈ। ਆਲ਼ੇ ਦੁਆਲੇ ਅਮਲੀ ਹੋਣਗੇ। ਸਾਰੇ ਸਮਾਜ ਲਈ ਖ਼ਤਰਾ ਹਨ।

 

 

Comments

Popular Posts