ਭਾਗ 31 ਦੁਨੀਆ ਦੇ ਸਬ ਦੇਸ਼ਾਂ ਤੋਂ ਵੱਡੇ ਪਾਵਰ ਫੁੱਲ ਦੇਸ਼ ਅਮਰੀਕਾ ਦੇ 45 ਵੇਂ ਰਾਸ਼ਟਰਪਤੀ ਡੋਨਾਲਡ ਜਾਨ ਟਰੰਪ ਬਣੇ ਹਨ। ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ

-ਸਤਵਿੰਦਰ ਕੌਰ ਸੱਤੀ ਕੈਨੇਡਾ (ਕੈਲਗਰੀ)- satwinder_7@hotmail.com

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ 44 ਵੇਂ ਰਾਸ਼ਟਰਪਤੀ ਹੋਏ ਹਨ। ਦੁਨੀਆਂ ਦੇ ਸਬ ਦੇਸ਼ਾਂ ਤੋਂ ਵੱਡੇ ਪਾਵਰ ਫੁੱਲ ਦੇਸ਼ ਅਮਰੀਕਾ ਦੇ 45 ਵੇਂ ਰਾਸ਼ਟਰਪਤੀ ਡੋਨਾਲਡ ਜਾਨ ਟਰੰਪ ਨਿਯੁਕਤ ਹੋਏ ਹਨ। ਅਮਰੀਕਾ ਦੇ 45 ਵੇਂ ਰਾਸ਼ਟਰਪਤੀ ਡੋਨਾਲਡ ਜਾਨ ਟਰੰਪ ਨੇ ਜਿੱਤ ਦੀ ਸ਼ੁਰੂਆਤ ਸਿੱਖ ਅਰਦਾਸ ਦੇ ਦੋਹਰੇ ਨਾਲ ਕੀਤੀ। ਸਿੱਖ ਔਰਤ ਨੇ ਪੰਜਾਬੀ ਵਿੱਚ ਅਰਦਾਸ ਦਾ ਦੋਹਰੇ ਆਗਿਆ ਭਈ ਅਕਾਲ ਕੀ ਆਗਿਆ ਤਬੀ ਚਲਾਇਉ ਪੰਥ॥ ਦਾ ਸਾਰਾ ਸ਼ਬਦ ਪੰਜਾਬੀ ਵਿੱਚ ਪੜ੍ਹਿਆ। ਸਿੱਖਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਮੰਗਲਵਾਰ ਨੂੰ 8 ਨਵੰਬਰ, 2016 ਨੂੰ ਅਮਰੀਕੀ ਰਾਸ਼ਟਰਪਤੀ ਲਈ ਹੋਈਆਂ ਚੋਣਾਂ ਦੇ ਆਏ ਨਤੀਜਿਆਂ ਵਿਚ ਡੋਨਾਲਡ ਜਾਨ ਟਰੰਪ ਨੇ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਹਰਾ ਕੇ 9 ਨਵੰਬਰ 2016 ਨੂੰ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇਉਹ 20 ਜਨਵਰੀ, 2017 ਨੂੰ ਸਹੁੰ ਚੁੱਕਣਗੇ। ਇੰਨਾ ਚੋਣਾਂ ਵਿਚ ਭਾਰਤੀ ਮੂਲ ਦੇ ਪੰਜ ਉਮੀਦਵਾਰ ਵੀ ਜੇਤੂ ਰਹੇ ਹਨ। ਟਰੰਪ ਨੇ 29 ਸੂਬਿਆਂ ਅਤੇ ਹਿਲੇਰੀ ਨੇ 18 ਸੂਬਿਆਂ ਵਿਚ ਜਿੱਤ ਹਾਸਲ ਕੀਤੀ ਹੈ। ਟਰੰਪ ਦੀ ਵੱਡੀ ਜਿੱਤ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਟਰੰਪ ਨੇ ਵੋਟਾਂ ਵਿੱਚੋਂ 48.5 ਫ਼ੀਸਦੀ ਵੋਟ ਹਾਸਲ ਕੀਤੇ ਹਨਜਦੋਂ ਕਿ ਹਿਲੇਰੀ ਕਲਿੰਟਨ ਨੇ 47 ਫ਼ੀਸਦੀ ਵੋਟ ਹਾਸਲ ਕੀਤੇ ਹਨ। ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਜਿੱਤ ਗਏ ਹਨ। ਉਨ੍ਹਾਂ 276 ਸੀਟਾਂ ਹਾਸਲ ਕੀਤੀਆਂ। ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੀ ਹਿਲੇਰੀ ਕਲਿੰਟਨ ਨੂੰ 218 ਸੀਟਾਂ ਮਿਲੀਆਂ। ਜਿੱਤ ਲਈ 270 ਸੀਟਾਂ ਦੀ ਜ਼ਰੂਰਤ ਸੀ। ਮੁੱਢਲੇ ਰੁਝਾਨਾਂ ਵਿੱਚ ਟਰੰਪ ਨੇ ਚੜਤ ਬਣਾ ਲਈ ਸੀ। ਟਰੰਪ ਨੇ ਵੋਟਾਂ ਪਾਉਣ ਲਈ ਅਮਰੀਕੀਅਨ ਵੋਟਰਾਂ ਦਾ ਧੰਨਵਾਦ ਕੀਤਾ। ਭਾਵੇਂ ਵਿਰੋਧੀ ਵੀ ਤਾਕਤਵਰ ਸੀ। ਫਿਰ ਵੀ ਟਰੰਪ ਨੇ ਹਾਰ ਨਹੀਂ ਮੰਨੀ। ਜਿੱਤ ਹਾਸਲ ਕੀਤੀ ਹੈ। ਲੋਕ ਆਪਦੀ ਮਰਜ਼ੀ ਨਾਲ ਵੋਟ ਪਾਉਂਦੇ ਹਨ। ਟਰੰਪ ਨੇ ਜਨਤਾ ਨਾਲ ਵਾਧਾ ਕੀਤਾ ਸੀ ਕਿ ਉਹ ਦੇਸ਼ ਨੂੰ ਪੁਰਾਣੇ ਅਮਰੀਕਾ ਵਿੱਚ ਬਦਲਣਾ ਚਾਹੁੰਦੇ ਹੈ। ਟਰੰਪ ਦੇ ਵਾਹਦੇ ਨੇ ਨੌਜਵਾਨ ਵੋਟਰਾਂ ਨੂੰ ਉਸ ਵੱਲ ਕਰ ਦਿੱਤਾ।

ਫੋਡਮਰ ਯੂਨੀਵਰਸਿਟੀ ਅਤੇ ਪੈਨਸਲੇਵਾਨੀਆ ਯੂਨੀਵਰਸਿਟੀ ਦੇ ਵਾਟਰਨ ਸਕੂਲ ਆਫ਼ ਫਾਈਨੰਸ ਐਂਡ ਕਾਮਰਸ ਤੋਂ ਟਰੰਪ ਨੇ ਵਿੱਦਿਆ ਹਾਸਿਲ ਕੀਤੀ ਹੈਡੋਨਲਡ ਜਾਨ ਟਰੰਪ ਨੂੰ ਪਿਆਰ ਕਰਨ ਵਾਲੇ ਨੌਜਵਾਨ ਅਤੇ ਪੜ੍ਹੇ ਲਿਖੇ ਲੋਕ ਹਨ। ਟਰੰਪ ਸੰਗਠਨ ਦਾ ਚੇਅਰਮੈਨ ਅਤੇ ਟਰੰਪ ਐਂਟਰਟੇਨਮੇਂਟ ਰਿਜ਼ੌਰਟ ਦਾ ਬਾਨੀ ਹੈ। ਡੋਨਲਡ ਜੌਨ ਟਰੰਪ ਅਮਰੀਕਾ ਦਾ ਰਾਸ਼ਟਰਪਤੀ, ਵਪਾਰੀ, ਟੈਲੀਵਿਜ਼ਨ ਹੋਸਟ, ਲੇਖਕ ਹੈ। ਡੋਨਲਡ ਜਾਨ ਟਰੰਪ 70 ਸਾਲਾ ਅਰਬਾ ਪਤੀ ਬਹੁਤ ਅਮੀਰ ਹਨ। ਕਮਾਲ ਦੀ ਗੱਲ ਹੈਇਸ ਉਮਰ ਵਿੱਚ ਡੋਨਲਡ ਜਾਨ ਟਰੰਪ ਬਹੁਤ ਜੋਸ਼ ਵਾਲੇ ਦਲੇਰ ਤੇ ਇਰਾਦੇ ਦੇ ਪੱਕੇ ਹਨ। ਕੈਨੇਡਾ ਵਿੱਚ 65 ਸਾਲਾਂ ਦੇ ਲੋਕ ਰਿਟਾਇਰ ਹੋ ਕੇ ਪੈਨਸ਼ਨ ਲੈਣ ਲੱਗ ਜਾਂਦੇ ਹਨ। ਭਾਰਤ ਵਰਗੇ ਦੇਸ਼ ਵਿੱਚ ਜਦੋਂ ਨਵੀਂ ਪਨੀਰੀ ਧੀਆਂ ਪੁੱਤਰ ਕੰਮ ਕਰਨ ਲੱਗ ਜਾਣ। ਮਾਪੇ ਮੰਜੇ ਤੇ ਬੈਠ ਜਾਂਦੇ ਹਨ। ਟਰੰਪ ਦਾ ਜਨਮ 14 ਜੂਨ, 1946 ਨੂੰ ਕਵੀਨਸ ਨਿਊ ਯਾਰਕ ਸ਼ਹਿਰ ਵਿੱਚ ਹੋਇਆ ਸੀ। ਟਰੰਪ ਉਸਦੇ ਪਿਤਾ ਦਾ ਨਾਂਮ ਫਰੇਮ ਟਰੰਪ, ਮਾਤਾ ਮਰੀਅਮ ਏਨੀ ਹੈ। ਇਹ ਪਰਿਵਾਰ ਇਸਾਈ ਧਰਮ ਨੂੰ ਮੰਨਦਾ ਹੈ। ਡੋਨਲਡ ਜਾਨ ਟਰੰਪ ਨੇ ਤਿੰਨ ਵਿਆਹ ਕੀਤੇ ਹਨ। ਪਹਿਲਾ ਵਿਆਹ ਇਵਾਨਾ ਫੈਸ਼ਨ ਮਾਡਲ ਨਾਲ ਕੀਤਾ ਸੀ। ਇਹ ਵਿਆਹ 1977 ਤੋਂ 1992 ਤੱਕ ਚੱਲਿਆ। ਦੂਜਾ ਵਿਆਹ 1993 ਵਿੱਚ ਟਰੰਪ ਦਾ ਵਿਆਹ ਮਾਲਰਾ ਐਕਟਰਸ ਨਾਲ ਕੀਤਾ। 1999 ਵਿੱਚ ਤਲਾਕ ਹੋ ਗਿਆ। ਤੀਜਾ ਵਿਆਹ 2005 ਵਿੱਚ ਟਰੰਪ ਨੇ ਮੇਲਾਨਿਆ ਮਾਡਲ ਨਾਲ ਵਿਆਹ ਕੀਤਾ ਹੈ। ਟਰੰਪ ਡੋਨਾਲਡ ਮੁਸਲਮਾਨਾਂ ਨੂੰ ਛੱਡ ਕੇ ਭਾਰਤੀ, ਯਹੂਦੀ, ਗੈਰ ਅਮਰੀਕੀ ਟਰੰਪ ਦੇ ਫੇਵਰ ਵਿੱਚ ਸਨ ਟਰੰਪ ਵਿੱਚ ਫੈਨੇਟਿਕ ਨੇਸ਼ਨਲਿਜਮ ਹੈ। ਦੁਨੀਆ ਐਸੇ ਨੇਤਾ ਨੂੰ ਪਸੰਦ ਕਰਦੀ ਹੈ ।

ਅਮਰੀਕਾ ਵਿੱਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਦੇਸ਼ ਦੇ ਬਹੁਤ ਸਾਰੇ ਵੱਡੇ ਸ਼ਹਿਰਾਂ ਵਿੱਚ ਟਰੰਪ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਵੱਖ-ਵੱਖ ਰਾਜਾਂ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਭੀੜ ਸੜਕਾਂ ਤੇ ਆ ਗਈ ਹੈ। ਟਰੰਪ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਕੈਲੇਫੋਰਨੀਆ ਦੇ ਸ਼ਹਿਰ ਸਾਨਫਰਾਂਸਿਸਕੋ, ਓਕ ਲੈਂਡ ਅਤੇ ਲਾਸ ਐਂਜਲਸ ਵਿੱਚ ਵੀ ਰੋਸ ਮਾਰਚ ਕੱਢੇ ਗਏ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 8 ਨਵੰਬਰ ਦੀ ਰਾਤ ਨੂੰ ਹੀ ਸੜਕਾਂ ‘ਤੇ ਆ ਕੇ ਟਰੰਪ ਵਿਰੁੱਧ ਰੋਸ ਮੁਜ਼ਾਹਿਰੇ ਕੀਤੇ। ਬਰਕਲੇ ਵਿੱਚ ਭੰਨਤੋੜ ਅਤੇ ਸਾੜ ਫ਼ੂਕ ਦੀਆਂ ਘਟਨਾਵਾਂ ਵੀ ਹੋਈਆਂ। ਹਿਲਰੀ ਦੇ ਸਮੱਰਥਕ ਬਹੁਤ ਗ਼ੁੱਸੇ ਵਿੱਚ ਹਨਕੁੱਝ ਲੋਕਾਂ ਵੱਲੋਂ ਕੈਲੇਫੋਰਨੀਆ ਨੂੰ ਅਮਰੀਕਾ ਤੋਂ ਵੱਖਰਾ ਕਰਨ ਦੀ ਮੰਗ ਵੀ ਉਠਾਈ ਜਾ ਰਹੀ ਹੈ। ਭੀੜ ਨੇ ਸਾਈਨ ਬੋਰਡ ਪਕੜੇ ਹੋਏ ਸਨ। ਕੈਲੇਫੋਰਨੀਆ ਦੁਨੀਆ ਦਾ ਛੇਵਾਂ ਵੱਡਾ ਸ਼ਹਿਰ ਹੈ। ਕਈ ਲੋਕ ਇਸ ਨੂੰ ਅਲੱਗ ਕਰਨ ਦੀ ਮੰਗ ਕਰ ਰਹੇ ਹਨ।

ਜਦੋਂ ਕਿਸੇ ਦੀ ਕੋਈ ਭੰਡੀ ਪ੍ਰਚਾਰ, ਨਿੰਦਿਆ ਕਰਦਾ ਹੈ। ਉਨ੍ਹਾਂ ਹੀ ਉਹ ਬੰਦਾ ਦੁਨੀਆ ਵਿੱਚ ਮਸ਼ਹੂਰ ਹੁੰਦਾ ਹੈ। ਲੋਕ ਉਸ ਨੂੰ ਜਾਣਾ ਚਾਹੁੰਦੇ ਹਨ। ਭੰਡੀ ਹੋਣ ਪਿੱਛੋਂ ਬੰਦੇ ਵਿੱਚ ਐਸੀ ਤਾਕਤ ਆਉਂਦੀ ਹੈ। ਜੋ ਉਸ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ। ਉਹ ਕੰਮ ਮਰਨ ਲਈ ਕਮਰ ਕੱਸੇ ਕੱਸ ਲੈਂਦਾ ਹੈ। ਡੋਨਲਡ ਜਾਨ ਟਰੰਪ ਵੀ ਆਪਦਾ ਸਟੈਂਡ ਲੈਣ ਲਈ ਪੱਕੇ ਪੈਰੀਂ ਹੋ ਗਏ ਹਨ। ਰੱਬ ਕਰੇ ਉਹ ਕਾਨੂੰਨ ਦੀ ਰਾਖੀ ਲਈ ਸਹੀ ਕੰਮ ਕਰਨ ਤੇ ਲੋਕਾਂ ਵਿੱਚ ਹਰਮਨ ਪਿਆਰੇ ਹੋ ਜਾਣਗ਼ਲਤ ਤਰੀਕੇ ਨਾਲ ਹੋ ਰਹੇ ਕੰਮਾਂ ਨੂੰ ਠੱਲ੍ਹ ਪਾਉਣ। ਅਮਰੀਕਾ ਦਿਨ ਦੂਗਣੀ ਰਾਤ ਚੌਬਣੀ ਤਰੱਕੀ ਕਰੇ। ਅਮਰੀਕਾ ਚੜ੍ਹਦੀ ਕਲਾ ਵਿੱਚ ਹੋਵੇਗਾ, ਤਾਂ ਗੁਆਢੀ ਦੇਸ਼ ਵੀ ਸੁਖੀ ਰਹੇਗਾ ਤੇ ਤਰੱਕੀ ਕਰੇਗਾ।

ਜੇਕਰ ਟਰੰਪ ਚੋਣ ਮੁਹਿੰਮ ਦੌਰਾਨ ਅਮਰੀਕਾ ਵਾਸੀਆਂ ਨਾਲ ਕੀਤੇ ਆਪਣੇ ਵਾਅਦਿਆਂ ਤੇ ਕਾਇਮ ਰਹੇ ਤਾਂ ਭਾਰਤੀਆਂ ਲਈ ਇਹ ਗੱਲ ਖਤਰੇ ਦੀ ਘੰਟੀ ਹੋ ਸਕਦੀ ਹੈ ਕਿਉਂਕਿ ਆਪਣੀ ਚੋਣ ਮੁਹਿੰਮ ਦੌਰਾਨ ਟਰੰਪ ਕਈ ਨੀਤੀਆਂ ਨੂੰ ਬਦਲਣ ਦੀ ਗੱਲ ਕਹਿ ਚੁੱਕੇ ਹਨ। ਖ਼ਾਸ ਤੌਰ ਤੇ ਪਰਵਾਸੀਆਂ ਦਾ ਮੁੱਦਾ ਉਨ੍ਹਾਂ ਦੀ ਚੋਣ ਮੁਹਿੰਮ ਦੌਰਾਨ ਛਾਇਆ ਰਿਹਾ। ਟਰੰਪ ਭਾਰਤੀਆਂ ਅਤੇ ਚੀਨੀਆਂ ਨੂੰ ਅਮਰੀਕਾ ਦੇ ‘ਨੌਕਰੀ ਚੋਰ’ ਦੱਸ ਚੁੱਕੇ ਹਨ ਅਤੇ ਕਹਿ ਚੁੱਕੇ ਹਨ ਕਿ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਭਾਰਤੀਆਂ ਅਤੇ ਚੀਨੀ ਪਰਵਾਸੀਆਂ ਤੋਂ ਨੌਕਰੀਆਂ ਖੋਹ ਕੇ ਆਪਣੇ ਅਮਰੀਕੀਆਂ ਨੂੰ ਦੇਣਗੇ। ਹਾਲਾਂਕਿ ਟਰੰਪ ਦੀ ਜਿੱਤ ਦੇ ਅਮਰੀਕੀਆਂ ਦੇ ਮਿਲੇ-ਜੁੱਲੇ ਪ੍ਰਭਾਵ ਹੋਣਗੇ

ਅਮਰੀਕਾ ਵਿਚ ਕਰੀਬ 20 ਲੱਖ ਗੈਰ-ਕਾਨੂੰਨੀ ਪਰਵਾਸੀ ਰਹਿੰਦੇ ਹਨ। ਟਰੰਪ ਨੇ ਕਿਹਾ ਸੀ ਕਿ ਉਹ ਅੱਤਵਾਦ ਪ੍ਰਭਾਵਿਤ ਦੇਸ਼ਾਂ ਤੋਂ ਪਰਵਾਸੀਆਂ ਦੇ ਆਉਣ ਤੇ ਬੈਨ ਲਗਾਉਣਗੇ। ਅਮਰੀਕਾ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਪਰਵਾਸੀਆਂ ਨੂੰ ਉਹ ਅਮਰੀਕਾ ਤੋਂ ਬਾਹਰ ਦਾ ਰਸਤਾ ਦਿਖਾ ਸਕਦੇ ਹਨ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਦੀ ਦੱਖਣੀ ਸੀਮਾ ਤੋਂ ਆਉਣ ਵਾਲੇ ਪਰਵਾਸੀਆਂ ਤੇ ਵੀ ਰੋਕ ਲਗਾਉਣਗੇ। ਅਮਰੀਕਾ ਚ ਭਾਰਤੀਆਂ ਦੀ ਨੌਕਰੀ ਖ਼ਤਰੇ ਵਿਚ ਅਮਰੀਕਾ ਵਿਚ ਭਾਰਤੀਆਂ ਦੀ ਨੌਕਰੀ ਵੀ ਖ਼ਤਰੇ ਵਿਚ ਪੈ ਸਕਦੀ ਹੈ। ਟਰੰਪ ਅਮਰੀਕੀਆਂ ਨੂੰ ਨੌਕਰੀ ਦਿਵਾਉਣ ਲਈ ਪਰਵਾਸੀਆਂ ਖ਼ਾਸ ਤੌਰ ਤੇ ਭਾਰਤੀਆਂ ਅਤੇ ਚੀਨੀਆਂ ਦੀਆਂ ਨੌਕਰੀਆਂ ਖੋਹ ਸਕਦੇ ਹਨ।

ਟਰੰਪ ਐੱਚ.1 ਬੀ ਵੀਜ਼ਾ ਤੇ ਵੀ ਰੋਕ ਲੱਗਾ ਸਕਦੇ ਹਨ। ਵੱਡੀ ਗਿਣਤੀ ਵਿਚ ਭਾਰਤੀ ਆਈ. ਟੀ. ਪੇਸ਼ਾਵਰ ਇਸ ਵੀਜ਼ਾ ਤੇ ਅਮਰੀਕਾ ਜਾਂਦੇ ਹਨ। ਉਨ੍ਹਾਂ ਲਈ ਇਹ ਖ਼ਬਰ ਇੱਕ ਝਟਕਾ ਸਾਬਤ ਹੋ ਸਕਦੀ ਹੈ। ਉਹ ਉਦਾਰ ਅੰਤਰਰਾਸ਼ਟਰੀ ਵਪਾਰ ਕਾਨੂੰਨਾਂ ਦਾ ਸਮਰਥਨ ਨਹੀਂ ਕਰਦੇ। ਭਾਰਤ, ਅਮਰੀਕਾ ਨਾਲ ਕਈ ਤਰਾਂ ਦੇ ਵਪਾਰ ਕਰਦਾ ਹੈ। ਅੱਤਵਾਦ ਦੇ ਖ਼ਿਲਾਫ਼ ਰੁੱਖ ਟਰੰਕ ਅੱਤਵਾਦ ਦੇ ਖ਼ਿਲਾਫ਼ ਕਾਫ਼ੀ ਖੁੱਲ ਕੇ ਬੋਲ ਚੁੱਕੇ ਹਨ। ਖ਼ਾਸ ਤੌਰ ਤੇ ਪਾਕਿਸਤਾਨ ਨੂੰ ਲੈ ਕੇ ਉਹ ਆਪਣਾ ਸਖ਼ਤ ਸਟੈਂਡ ਦਿਖਾ ਚੁੱਕੇ ਹਨ। ਇਹ ਗੱਲ ਭਾਰਤ ਲਈ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਚੀਨ ਦੇ ਵਧਦੇ ਪ੍ਰਭਾਵ ਤੇ ਵੀ ਟਰੰਪ ਚਿੰਤਾ ਦਾ ਪ੍ਰਗਟਾਵਾ ਕਰ ਚੁੱਕੇ ਹਨ। ਉਹ ਮੰਨਦੇ ਹਨ ਕਿ ਚੀਨ ਦਾ ਇਕਦਮ ਇੰਨੀ ਤੇਜ਼ੀ ਨਾਲ ਵਧਣਾ ਦੁਨੀਆ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸ ਤੇ ਰੋਕ ਲਗਾਈ ਜਾਣੀ ਚਾਹੀਦੀ ਹੈ। ਚੀਨ ਸ਼ੁਰੂ ਤੋਂ ਹੀ ਭਾਰਤ ਵਿਰੋਧੀ ਰਿਹਾ ਹੈ ਅਤੇ ਅਮਰੀਕਾ ਵੱਲੋਂ ਉਸ ਦਾ ਵਿਰੋਧ ਭਾਰਤ ਲਈ ਲਾਭਦਾਇਕ ਰਹੇਗਾ। ਹਾਲਾਂਕਿ ਟਰੰਪ ਆਪਣੇ ਬਿਆਨ ਵਿਚ ਕਈ ਵਾਰ ਭਾਰਤ ਅਤੇ ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਤਾਰੀਫ਼ ਕਰ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਦੇ ਸੰਬੰਧ ਹੋਰ ਮਜ਼ਬੂਤ ਹੋਣਗੇ। ਅਜਿਹੇ ਵਿਚ ਜੇਕਰ ਟਰੰਪ ਆਪਣੀ ਇਸ ਗੱਲ ਤੇ ਕਾਇਮ ਰਹਿੰਦੇ ਹਨ ਤਾਂ ਭਾਰਤੀਆਂ ਨੂੰ ਲਾਭ ਵੀ ਹੋ ਸਕਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਜਾਨ ਟਰੰਪ ਨੂੰ ਸੰਦੇਸ਼ ਭੇਜੇ ਗਏ ਹਨ।

ਜੇ ਡੋਨਾਲਡ ਟਰੰਪ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਵਧੀਆ ਦੋਸਤੀ ਕਰਨਗੇ ਉਹ ਭਾਰਤ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨਗੇ। ਨਾਲ ਹੀ ਅੱਤਵਾਦ ਵਿਰੁੱਧ ਲੜਾਈ ਵਿੱਚ ਵੀ ਭਾਰਤ ਨੂੰ ਅਮਰੀਕਾ ਦਾ ਪੂਰਾ ਸਾਥ ਦੇਣਗੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਉਨ੍ਹਾਂ ਨੂੰ ਚੋਣਾਂ ਵਿੱਚ ਮਿਲੀ ਇਤਿਹਾਸਕ ਜਿੱਤ ਉੱਤੇ ਵਧਾਈ ਦੇਣ ਲਈ ਫ਼ੋਨ ਕੀਤਾ ਸੀ। ਦੋਵਾਂ ਆਗੂਆਂ ਨੇ ਵਿਸ਼ਵ ਸਾਹਮਣੇ ਅਤਿਵਾਦ ਦੀ ਚੁਨੌਤੀ, ਰਣ ਨੀਤਕ ਆਰਥਿਕ ਮਾਮਲੇ ਅਤੇ ਦੋਵਾਂ ਦੇਸ਼ਾਂ ਵਿੱਚ ਗੈਰ ਤਸੱਲੀਬਖ਼ਸ਼ ਦੁਵੱਲੇ ਸੰਬੰਧਾਂ ਵਿੱਚ ਸੁਧਾਰਾਂ ਲਈ ਚਰਚਾ ਕੀਤੀ। ਟਰੰਪ ਨੇ ਕਿਹਾ ਕਿ ਉਹ ਰੂਸ ਨਾਲ ਅਤੇ ਰੂਸ ਦੇ ਲੋਕਾਂ ਨਾਲ ਬੇਹੱਦ ਚੰਗੇ ਸੰਬੰਧਾਂ ਦੇ ਹਾਮੀ ਹਨ।

ਡੋਨਲਡ ਜਾਨ ਟਰੰਮ ਅਮਰੀਕਾ ਤੇ ਮੈਕਸੀਕੋ ਵਿਚਕਾਰ ਮਜ਼ਬੂਤ ਕੰਧ ਕਰਨੀ ਚਾਹੁੰਦੇ ਹਨ। ਤਾਂ ਕਿ ਅਮਰੀਕਾ ਤੇ ਮੈਕਸੀਕੋ ਦੀ ਕੀਤੀ ਹੁਣ ਵਾਲੀ ਵਾੜ ਵਾਂਗ ਲੋਕ ਆ ਜਾ ਨਾਂ ਸਕਣ। ਦੋਨੇਂ ਪਾਸੇ ਤੋਂ ਲੋਕ ਚੋਰੀ ਵਾੜ ਟੱਪ ਜਾਂਦੇ ਹਨ। ਗ਼ੈਰ ਕਾਨੂੰਨੀ ਪਰਵਾਸੀਆਂ ਨੂੰ ਫੜਨਾ ਹੈ। ਕਾਨੂੰਨੀ ਇਮੀਗ੍ਰੇਸ਼ਨ ਸਿਸਟਮ ਵਿੱਚ ਸੁਧਾਰ ਹੋਵੇਗਾ। ਅਮਰੀਕਾ ਵਿੱਚ ਮੁਸਲਮਾਨਾਂ ਦੇ ਦਾਖ਼ਲੇ ਤੇ ਰੋਕ ਲਾਉਣ ਬਾਰੇ ਕਿਹਾ ਗਿਆ ਸੀ।

ਚੁਣੇ ਹੋਏ ਰਾਸ਼ਟਰਪਤੀ ਦੀ ਸਫਲਤਾ ਦੇ ਲਈ ਜੋ ਮਦਦ ਕਰ ਸਕਦੇ ਹਾਂ ਉਹ ਕਰਨੀ ਬਣਦੀ ਹੈ। ਆਪ ਸਫਲ ਹੋਣਗੇ ਤਾਂ ਦੇਸ਼ ਸਫਲ ਹੋਵੇਗਾ। ਮੌਜੂਦ ਚੁਨੌਤੀਆਂ ਨਾਲ ਨਿਪਟਣ ਦੇ ਲਈ ਕੰਮ ਕਰੇਗਾ। ਰਾਸ਼ਟਰਪਤੀ ਨੇ ਆਪਣੇ ਪ੍ਰਚਾਰ ਦੌਰਾਨ ਭਾਰਤ ਦੇ ਬਾਰੇ ਚ ਕਈ ਸਕਾਰਾਤਮਿਕ ਟਿੱਪਣੀਆਂ ਕੀਤੀਆਂ  ਹਨ। ਜਿਸ ਨਾਲ ਇਸ ਗੱਲਬਾਤ ਚ ਉਨ੍ਹਾਂ ਦਾ ਸਮਰਥਨ ਝਲਕਦਾ ਪ੍ਰਤੀਤ ਹੁੰਦਾ ਹੈ। ਟਰੰਪ ਦਾ ਸਖ਼ਤ ਰਵੱਈਆ ਹੈ। ਲੱਗਦਾ ਹੈ,

ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਸੋਨਾ ਅੱਗ ਵਿੱਚ ਤੱਪ, ਡਲ ਕੇ ਸੁੰਦਰ ਗਹਿਣੇ ਬਣਦੇ ਹਨ। ਪੱਥਰਾਂ ਵਿਚੋਂ ਹੀ ਲਾਲ ਹੀਰੇ ਹੁੰਦੇ ਹਨ। ਅਖਰੋਟ ਦੇ ਸਖ਼ਤ ਛਿਲਕੇ ਵਿਚੋਂ ਸੁਆਦੀ ਤਾਕਤਵਰ ਪਦਾਰਥ ਨਿਕਲਦਾ ਹੈ। ਡੋਨਾਲਡ ਜਾਨ ਟਰੰਪ ਤੋਂ ਬਹੁਤ ਸਾਰੀਆਂ ਉਮੀਦਾਂ ਹਨ। ਇੰਨਾ ਉਮੀਦਾਂ ਪੂਰਾ ਕਰਨਾ ਤੇ ਅਮਰੀਕਾ ਦੀ ਵਾਂਗ ਡੋਰ ਡੋਨਾਲਡ ਜਾਨ ਟਰੰਪ ਦੇ ਹੱਥ ਵਿੱਚ ਹੈ। ਜੋ ਉਮਰ ਦੇ ਤਜਰਬੇ ਤੇ ਪੜ੍ਹਾਈ ਪੱਖੋਂ ਜ਼ਬਰਦਸਤ ਸਫ਼ਲ ਇਨਸਾਨ ਹਨ। 

Comments

Popular Posts