ਭਾਗ 25 ਅਗਲਾ ਆਪ ਦੀ ਪ੍ਰਾਈਵੇਟ ਜ਼ਿੰਦਗੀ ਵਿੱਚ ਕੁੱਝ ਕਰੇ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕਈ ਵਰਤ ਰੱਖਣ ਵਾਲੀਆਂ ਔਰਤਾਂ ਨੂੰ ਅਬਲਾ, ਬੇਸਮਝ, ਬੇਅਕਲ ਸਮਝਦੇ ਹਨ। ਉਨ੍ਹਾ ਔਰਤਾਂ ਦੇ ਹਜ਼ਾਰਾਂ ਦੀ ਕੀਮਤ ਦੇ ਕੱਪੜੇ ਪਾਏ ਹੁੰਦੇ ਹਨ। ਸ਼ਾਮ ਨੂੰ 36 ਪਦਾਰਥ ਮੂਹਰੇ ਹੁੰਦੇ ਹਨ। ਪਤੀ ਬਗ਼ਲ ਵਿੱਚ ਹੁੰਦਾ ਹੈ। ਇਹ ਅਗਲੇ ਦੀ ਰਸਮ ਹੈ। ਅਗਲਾ ਆਪ ਦੀ ਪ੍ਰਾਈਵੇਟ ਜ਼ਿੰਦਗੀ ਵਿੱਚ ਕੁੱਝ ਕਰੇ। ਕਈ ਲੋਕਾਂ ਦੇ ਘਰਾਂ ਵਿੱਚ ਕਿਉਂ ਝਾਕਦੇ ਹਨ? ਜੋ ਸਿੱਖ ਵਿਆਹਾਂ ਉੱਤੇ 36 ਪਖੰਡ, ਬਟਨਾਂ ਲਾਉਣਾ, ਘੋੜੀ ਚੜ੍ਹਾਉਣਾ, ਪੈਲੇਸ ਵਿੱਚ ਬਾਜ਼ਾਰੂ ਔਰਤਾਂ ਸਟੇਜ ਉੱਤੇ ਨਚਾਉਣਾ, ਸ਼ਰਾਬਾਂ ਪੀਣ ਦੇ ਲੱਛਣ ਕਰਦੇ ਹਨ। ਉਹ ਗੁਰੂ ਗ੍ਰੰਥ ਸਾਹਿਬ ਵਿੱਚ ਕਿਥੇ ਲਿਖੇ ਹਨ?
ਜੇ ਕੋਈ ਔਰਤ ਵਰਤ ਰੱਖਦੀ ਹੈ। ਕਿਸੇ ਦਾ ਕਿਉਂ ਢਿੱਡ ਦੁਖਦਾ ਹੈ? ਹੋ ਸਕਦਾ ਹੈ, ਅਗਲੀ ਨੇ ਭੋਜਨ ਨਾ ਖਾ ਕੇ ਪੇਟ ਨੂੰ ਅਰਾਮ ਦੇਣਾ ਹੋਵੇ। ਕਿਸੇ ਦੀ ਜ਼ਨਾਨੀ ਦੇ ਧਰਮ ਤੋਂ ਕੀ ਲੈਣਾਂ ਹੈ? ਕਈਆਂ ਦਾ ਹਿੰਦੂਆਂ ਨਾਲ ਇੱਟ ਕੁੱਤੇ ਦਾ ਵੈਰ ਹੈ। ਔਰਤਾਂ ਉਨ੍ਹਾਂ ਦੀਆਂ ਭੁੱਖੀਆਂ ਰਹਿਣ ਜਾਂ ਰੱਜੀਆਂ। ਬੇਗਾਨੀਆਂ ਔਰਤਾਂ ਵੱਲ ਤਾਕ-ਝਾਕ ਨਹੀਂ ਕਰਨੀ ਚਾਹੀਦੀ। ਕਈ ਜਿੰਨਾ ਦੂਜੇ ਦੀ ਤੀਮੀ ਵੱਲ ਬੋਕ ਵਾਂਗ ਝਾਕਦੇ ਹਨ। ਹੋਰ ਕਈ ਐਡਾ ਬੇਸ਼ਰਮ ਹੋ ਕੇ ਜ਼ਨਾਨੀਆਂ ਨਹੀਂ ਦੇਖਦਾ। ਫੇਸ ਬੁੱਕ ਉੱਤੇ ਵੀ ਕਈ ਮਰਦ ਹੀ ਜ਼ਨਾਨੀ ਦੁਆਲੇ ਹੋਏ ਹੁੰਦੇ ਹਨ। ਖੂੰਡਾ ਉੱਤੇ ਬੈਠਣ ਵਾਲੀ ਆਦਤਾਂ ਨਹੀਂ ਜਾਂਦੀਆਂ। ਕਈਆਂ ਨੂੰ ਹੁਣ ਫੇਸਬੁੱਕ ਲੱਭੀ ਹੈ। ਔਰਤਾਂ ਸ਼ਰਮਾ ਕੇ ਚੁੱਪ ਕਰ ਜਾਂਦੀਆਂ ਹਨ। ਗੰਦ ਨੂੰ ਛੇੜਨ ਨਾਲ ਛਿੱਟੇ ਪੈਂਦੇ ਹਨ। ਫੇਸਬੁੱਕ ਉੱਤੇ ਕੋਈ ਹਿੰਦੂ ਰੌਮਟਿਕ ਨਹੀਂ ਦੇਖਿਆ। ਮੁਸਲਮਾਨ, ਹਿੰਦੂ ,ਗੋਰੇ, ਕਾਲੇ ਕਦੇ ਫੇਸਬੁੱਕ ਉੱਤੇ ਮਜ਼ਾਕ ਕਰਨ ਨਹੀਂ ਆਉਂਦੇ। ਆਮ ਜਿੰਦਗੀ ਵਿੱਚ ਵਿੱਚ ਵੀ ਸਿਆਣਾ ਬੰਦਾ ਦੂਜੇ ਦੀ ਔਰਤ ਵੱਲ ਧਿਆਨ ਨਹੀਂ ਦਿੰਦਾ।
ਜੇ ਕੁੱਝ ਵੀ ਦੂਜੀਆਂ ਔਰਤਾਂ ਦਾ ਪਖੰਡ ਲੱਗਦਾ ਹੈ। ਆਪ ਦੀਆਂ ਔਰਤਾਂ ਸੰਭਾਲੀਏ। ਦੂਜੀਆਂ ਔਰਤਾਂ ਭੁੱਖੀਆਂ ਮਰਦੀਆਂ ਦੇਖ ਕੇ ਕਿਉਂ ਦਰਦ ਹੁੰਦਾ ਹੈ? ਬਾਬੇ ਵੀ ਸਟੇਜਾਂ ਉੱਤੇ ਹਿੰਦੂਆਂ ਦੀਆਂ ਜ਼ਨਾਨੀਆਂ ਦੀ ਹਮਦਰਦੀ ਵਿੱਚ ਘੰਟਾ- ਘੰਟਾ ਲੈਕਚਰ ਕਰ ਰਹੇ ਹਨ। ਨਾਲੇ ਪਤਾ ਹੈ, ਇਹ ਲੈਕਚਰ ਨੂੰ ਕੋਈ ਹਿੰਦੂ ਔਰਤ-ਮਰਦ ਨਹੀਂ ਸੁਣ ਰਿਹਾ। ਮਾਰਨੀ ਤਾਂ ਚੌਧਰ ਹੈ। ਚਾਹੇ ਮੂਹਰੇ ਕੰਧਾਂ, ਜੰਗਲ ਦੇ ਦਰਖ਼ਤ ਹੀ ਹੋਣ। ਦੂਜੇ ਦੀ ਗੱਲ ਵਿਚ ਲੱਤ ਅੜਾਉਣੀ ਹੁੰਦੀ ਹੈ।
ਦੂਜੇ ਦੀ ਜ਼ਨਾਨੀ ਨਾਲ ਸੁਆਦ ਹੀ ਹੋਰ ਹੈ। ਕੀ ਆਪਣੇ ਧਰਮ ਦੇ ਕੰਮ ਮੁੱਕ ਗਏ ਹਨ? ਜੋ ਹਿੰਦੂਆਂ ਦੀਆਂ ਜ਼ਨਾਨੀਆਂ ਦੁਆਲੇ ਹੋਏ ਫਿਰਦੇ ਹਨ? ਗੁਰਬਾਣੀ ਦਾ ਆਪਦੇ ਉੱਤੇ ਭੋਰਾ ਅਸਰ ਨਹੀਂ ਹੁੰਦਾ। ਹਿੰਦੂਆਂ ਦੀਆਂ ਔਰਤਾਂ ਨੂੰ ਅਰਥ ਸਮਝਾਉਣ ਚੱਲੇ ਹਨ। ਕੀ ਆਪਦੀਆਂ ਘਰ ਦੀਆਂ ਜ਼ਨਾਨੀਆਂ ਗੱਲ ਸੁਣਦੀਆਂ ਹਨ? ਜਿਹਦੀ ਆਪਦੀ ਜ਼ਨਾਨੀ ਗੱਲ ਨਾਂ ਸੁਣੇ। ਦੂਜੀਆਂ ਔਰਤਾਂ ਨੂੰ ਮਤਾ ਦਿੰਦੇ ਹਨ। ਧਰਮਿਕ ਥਾਵਾਂ ‘ਤੇ ਬਹੁਤੇ ਉਹੀ ਹੁੰਦੇ ਹਨ। ਘਰ ਦੀਆਂ ਔਰਤਾਂ ਬੱਚਿਆਂ ਨੇ ਕੱਢੇ ਹੁੰਦੇ ਹਨ। ਧਰਮਿਕ ਥਾਵਾਂ ਰੋਟੀਆਂ ਖਾਣ ਨੂੰ ਹੈ। ਆਪਦੀ ਮੌਜ ਬਣਾਵੋ। ਦੂਜੇ ਦੀ ਜ਼ਨਾਨੀ ਦੇ ਭੁੱਖੇ ਮਰਨ ਦੀ ਕਿਉਂ ਤਕਲੀਫ਼ ਹੈ? ਉਹ ਕੀ ਲੱਗਦੀਆਂ ਹੈ?
ਆਪਦੀ ਰਾਖੀ ਨਹੀਂ ਹੁੰਦੀ। ਦੂਜੇ ਦੇ ਧਰਮ ਦੀ ਰਾਖੀ ਕਰਨ ਤੁਰ ਪੈਂਦੇ ਹਨ। ਕਈਆਂ ਨੂੰ ਹੋਰ ਕੁੱਝ ਗੱਲ ਨਹੀਂ ਆਉਂਦੀ। ਵਿਹਲੇ ਫੇਸ ਬੁੱਕ ਉੱਤੇ ਜ਼ਨਾਨੀਆਂ ਦੇ ਫ਼ੈਸ਼ਨ ਜਾਂ ਹਰਕਤਾਂ ਹੀ ਦੇਖੀ ਜਾਂਦੇ ਹਨ। ਫੇਸਬੁੱਕ ਇਸੇ ਲਈ ਤਾਂ ਹੈ। ਇੱਕ ਬਾਰ ਔਰਤ ਦੇ ਨਾਮ ਦੀ ਫੇਸ ਬੁੱਕ ਬਣਾਂ ਕੇ ਦੇਖੋ। ਇਹ ਕੀ ਹਾਲ ਕਰਦੇ ਹਨ? ਕਈ ਤਾਂ ਐਵੇਂ ਲੋਕਾਂ ਦੇ ਦੁਆਲੇ ਹੋਈ ਫਿਰਦੇ ਹਨ। ਬਈ ਮੇਰਾ ਗ੍ਰੰਥ ਠੀਕ ਹੇ। ਸਭ ਦੇ ਆਪਦੇ ਗ੍ਰੰਥ ਹਨ। ਉਨ੍ਹਾਂ ਨੂੰ ਆਪਦੇ ਗ੍ਰੰਥਾਂ ਦੀ ਵੀ ਸੋਜੀ ਹੈ। ਜਦੋਂ ਆਪਦੀ ਅਕਲ ਮੁੱਕ ਜਾਂਦੀ ਹੈ। ਫਿਰ ਆਪਦੇ ਗੁਰੂਆਂ ਤੇ ਗ੍ਰੰਥ ਸਾਹਿਬ ਵੱਲ ਹੋ ਜਾਂਦੇ ਹਨ। ਕਈ ਕਹਿੰਦੇ ਹਨ, “ ਮੇਰਾ ਹੀ ਗ੍ਰੰਥ ਠੀਕ ਹੈ। “ ਕੀ ਪਤਾ ਅਗਲੇ ਦੇ ਗ੍ਰੰਥ ਵਿੱਚ ਕੀ ਕਿਹਾ ਹੈ? ਆਪਦਾ ਧਰਮ ਹੀ ਬਚਾ ਲਈਏ। ਅੱਜ ਦੇ ਬੱਚੇ ਗੁਰਦੁਆਰੇ ਨਹੀਂ ਜਾਂਦੇ। ਕਹਿੰਦੇ, " ਇੱਕ ਦੂਜੇ ਦੀਆ ਦਾੜ੍ਹੀਆਂ ਪੱਟਦੇ ਹਨ। ਪੱਗਾਂ ਲਹਾਉਂਦੇ ਹਨ। ਅਦਾਲਤਾਂ ਵਿੱਚ ਧੱਕੇ ਖਾਂਦੇ ਹਨ। ਅਸੀਂ ਇਹ ਦੇਖਣ ਨੂੰ ਧਰਮ ਨਹੀਂ ਮੰਬਦੇ। " ਗੁਰਦੁਆਰੇ ਵਾਲੇ ਵੀ ਕਈਆਂ ਨਾਲ ਕੇਸ ਲੜ ਰਹੇ ਹਨ। ਇੱਕ ਦੂਜੇ ਦੀਆ ਦਾੜ੍ਹੀਆਂ ਪੱਟਣ, ਪਗਾਂ ਲਹਾਉਣ, ਕੁੱਟਣ ਕਰਕੇ, ਪੁਲਿਸ ਗੁਰਦੁਆਰੇ ਕਈ ਬਾਰ ਆ ਚੁੱਕੀ ਹੈ। ਜੇ ਪੁਲੀਸ, ਅਦਾਲਤਾਂ ਵਿੱਚ ਪਾ ਕੇ, ਲੋਕ ਰਸਤੇ ਪਾਉਣੇ ਹਨ। ਤਾਂ ਧਰਮਿਕ ਥਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ, ਪ੍ਰਧਾਨ ਮੈਂਬਰਾਂ ਦੀ ਕੀ ਲੋੜ ਹੈ? ਘਰ, ਸੜਕ, ਬਾਰਾ ਵਿਚ ਲੜਨ ਨੂੰ ਬਥੇਰੀ ਥਾਂ ਹੈ। ਗੁਰਦੁਆਰੇ ਵੀ ਤਾਂ ਕੋਈ ਧਰਮੀ ਨਹੀਂ ਦਿਸਦਾ। ਪ੍ਰਧਾਨ ਮੈਂਬਰ ਸਬ ਗੋਲਕਾਂ ਦੇ ਯਾਰ ਹਨ। ਬਾਕੀ ਸਬ ਲੋਕ ਡਾਲਰ ਪਾ ਕੇ ਰੋਟੀਆਂ ਖਾਣ ਜਾਂਦੇ ਹਨ। ਜਿਆਦਾਤਰ ਕਈ ਪਾਠ ਪੜ੍ਹਨ, ਸੁਣਨ ਨਹੀਂ ਜਾਂਦੇ। ਪ੍ਰਚਾਰਕ ਵੀ ਕੈਨੇਡਾ ਨੋਟ ਉਗਰਾਉਣ ਆਉਂਦੇ ਹਨ। ਆਪ ਬੰਦੇ ਦੇ ਪੁੱਤ ਮਰਦ ਕੀ ਕਰਦੇ ਹਨ? ਅਖੰਡ ਪਾਠ ਪ੍ਰਕਾਸ਼ ਹੁੰਦਾ ਹੈ। ਸਾਈਡ ਤੇ ਬੋਤਲਾਂ-ਮੀਟ ਨਾਲ ਮਹਿਮਾਨਾਂ ਦੀ ਸੇਵਾ ਹੁੰਦੀ ਹੈ। ਪਰ ਹੁਣ ਤਾਂ ਸੁਖਮਣੀ ਤੋਂ ਵਾਹਿਗੁਰੂ ਤੇ ਆ ਗਏ ਹਨ। ਸੁਖਮਣੀ, ਵਾਹਿਗੁਰੂ ਛੇਤੀ ਮੁੱਕ ਜਾਂਦੇ ਹਨ।
ਜਿੰਨਾ ਨੂੰ ਹੋਰਾਂ ਦੀਆ ਔਰਤਾਂ ਭੁੱਖੀਆਂ ਬੈਠੀਆਂ ਦੀ ਬਹੁਤੀ ਹਮਦਰਦੀ ਹੈ। ਉਹੀ ਆਪਦੀਆਂ ਧੀਆਂ ਮਾਰੀ ਜਾਂਦੇ ਹਨ। ਵਰਤ ਰੱਖਣ ਵਾਲੀਆਂ ਦਾ ਫ਼ਿਕਰ ਹੈ। ਬਈ ਉਹ ਮਰ ਹੀ ਨਾਂ ਜਾਣ। ਸੰਭਾਲਣ ਨੂੰ ਉਨ੍ਹਾਂ ਦੇ ਆਪਦੇ ਪਤੀ ਹਨ। ਇਹੀ ਪੰਜਾਬੀ ਮਰਦ ਔਰਤ ਨੂੰ ਪੈਰ ਦੀ ਜੁੱਤੀ, ਗਿੱਚੀ ਪਿੱਛੇ ਮੱਤ ਕਹਿੰਦੇ ਹਨ। ਔਰਤ ਨੂੰ ਪੈਰ ਦੀ ਜੁੱਤੀ , ਗਿੱਚੀ ਪਿੱਛੇ ਮੱਤ ਕਦੇ ਗੋਰੇ, ਕਾਲੇ ਨਹੀਂ ਕਹਿੰਦੇ। ਪੱਛਮੀ ਦੇਸ਼ਾਂ ਵਿੱਚ ਔਰਤ ਨੂੰ ਹਰ ਤਰਾ ਦੀ ਇੱਜ਼ਤ ਦਿੱਤੀ ਜਾਂਦੀ ਹੈ। ਗੁਰੂਆਂ ਵਿੱਚ ਪੰਜ ਪਿਆਰਿਆਂ ਵਿੱਚ ਕੋਈ ਔਤਰ ਨਹੀਂ ਹੈ। ਗ੍ਰੰਥ ਸਾਹਿਬ ਵਿੱਚ ਵੀ ਕਿਸੇ ਔਰਤ ਦੀ ਬਾਣੀ ਨੂੰ ਦਰਜ ਨਹੀਂ ਕੀਤਾ ਗਿਆ। ਉਦੋਂ ਵੀ ਮੀਰਾਂ ਵਾਂਗ ਬਹੁਤ ਕਾਵਿਤ੍ਰੀਆਂ ਸਨ। ਸਿੱਖ ਤਾਂ ਔਰਤ ਨੂੰ ਮੂਹਰੇ ਬੋਲਣ ਨਹੀਂ ਦਿੰਦੇ। ਕਿਤਾਬ ਕਿਥੇ ਲਿਖਣ ਦੇਣਗੇ? ਇਹ ਕਵਿਤਾਵਾਂ ਕਹਾਣੀਆਂ ਸਾਰੀਆਂ ਲਿਖਤਾਂ ਸਬ ਨੂੰ ਫੁਰਨੇ ਵਿੱਚੋਂ ਹੀ, ਰੱਬੀ ਸ਼ਕਤੀ ਕਰਕੇ ਫੁੱਟਦੀਆਂ ਹਨ। ਮਰਦ ਪ੍ਰਧਾਨ ਜ਼ਮਾਨਾ ਹੈ। ਜੋ ਮਰਦ ਚਾਹੁਣਗੇ। ਉਹੀ ਔਰਤ ਕਰੇਗੀ। ਗੁਰੂ ਵੀ ਮਰਦ ਹੀ ਸਨ। ਉਨ੍ਹਾਂ ਵਿਚੋਂ ਵੀ ਗੁਰੂਆਂ ਇੱਕ ਤੋਂ ਵੱਧ ਵਿਆਹ ਕਰਾਏ ਸਨ। ਪਰ ਹਾਏ ਗੁਰੂਆਂ ਵੱਲ, ਉਂਗਲ ਨਹੀਂ ਚੁੱਕਣੀ, ਪਾਪ ਲੱਗੇਗਾ। ਜਦੋਂ ਆਪਦਾ ਮਰਦ ਸੌਂਕਣ ਲੈ ਆਵੇ, ਫਿਰ ਕਿਉਂ ਸਿਆਪਾ ਕਰਦੇ ਹਨ? ਵਰਤ ਰੱਖਣ ਵਾਲੀਆਂ ਬਾਰੇ ਨਾਅਰੇ ਲਗਾਉਂਦੇ ਹਨ। ਗੁਰੂਆਂ ਦੇ ਇੱਕ ਤੋਂ ਵੱਧ ਵਿਆਹ ਕਰਾਏ ਬਾਰੇ ਕੀ ਖ਼ਿਆਲ ਹੈ।

Comments

Popular Posts