ਭਾਗ 21 ਔਰਤ ਨੂੰ ਮਰਦ ਗ਼ੁਲਾਮ ਬਣਾ ਕੇ ਰੱਖਦਾ ਹੈ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ

-ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ satwinder_7@hotmail.com

ਔਰਤ ਦੀ ਮਰਦ ਹੀ ਕਿਉਂ ਜਾਨ ਲੈਂਦਾ ਹੈ? ਕਦੇ ਔਰਤ ਨੇ ਮਰਦ ਦੀ ਜਾਨ ਨਹੀਂ ਲਈ ਹੈ। ਪਤੀ, ਬਾਪ ਭਰਾ ਜਦੋਂ ਪਤਨੀ, ਧੀ, ਭੈਣ ਦੀ ਜਾਨ ਲੈ ਲੈਂਦਾ ਹੈ। ਤਾਂ ਲੋਕ ਗੱਲਾਂ ਕਰਦੇ ਹਨ, “ ਇਸ ਔਰਤ ਦਾ ਚਾਲ ਚੱਲਣ ਠੀਕ ਨਹੀਂ ਹੈ। ਤਾਂ ਮਾਰ ਦਿੱਤੀ। “” ਮਰਦ ਦਾ ਚਾਲ ਚਲਣ ਕਿੰਨਾ ਕੁ ਸੁਥਰਾ ਹੈ? ਅਸੀਂ ਸਭ ਜਾਣਦੇ ਹਾਂ। ਆਸ-ਗੁਆਂਢ ਦੀਆਂ ਧੀਆਂ ਭੈਣਾਂ ਲੁਕੋ ਕੇ ਰੱਖਣੀਆਂ ਪੈਂਦੀਆਂ ਹਨ। ਸਹੁਰੇ ਘਰ ਦੀ ਕੋਈ ਗੱਲ ਕੁੜੀਆਂ ਦੇ ਮਾਪੇ ਨਹੀਂ ਸੁਣਦੇ, ਕਹਿੰਦੇ ਹਨ,” ਤੈਨੂੰ ਇਵੇਂ ਹੀ ਰਹਿਣਾ ਪੈਣਾ ਹੈ। ਤੈਨੂੰ ਸਹੁਰੇ ਮਾਰਨ ਚਾਹੇ ਰੱਖਣ, ਤਲਾਕ ਵੀ ਨਹੀਂ ਲੈਣਾ। ਲੋਕਾਂ ਵਿੱਚ ਬਦਨਾਮੀ ਹੋਵੇਗੀ। “” ਔਰਤ ਨੂੰ ਮਰਦ ਪਿਆਰ ਕਰਦਾ ਹੈ, ਜਾਂ ਹੱਦੋਂ ਵਧ ਕੇ ਨਫ਼ਰਤ ਕਰਦਾ ਹੈ। ਪਿਆਰ ਤੇ ਨਫ਼ਰਤ ਵਿੱਚ ਕਿੰਨਾ ਕੁ ਫ਼ਰਕ ਹੈ। ਨਫ਼ਰਤ ਪਿਆਰ ਤੋਂ ਬਾਅਦ ਸ਼ੁਰੂ ਹੁੰਦੀ ਹੈ। ਜਿਸ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਜਾਂਦਾ ਹੈ। ਉਸੇ ਨੂੰ ਆਪਣਾ ਪਿਆਰਾ ਹੀ ਨਫ਼ਰਤ ਕਰਦਾ ਹੈ। ਕਦੇ ਪਹਿਲਾਂ ਨਫ਼ਰਤ ਸ਼ੁਰੂ ਹੁੰਦੀ ਹੈ। ਫਿਰ ਪਿਆਰ ਹੁੰਦਾ ਹੈ। ਪਤਾ ਹੀ ਨਹੀਂ ਲੱਗਦਾ ਕਦੋਂ ਨਫ਼ਰਤ ਵਿੱਚ ਬਦਲ ਜਾਂਦਾ ਹੈ। ਭੈਣ-ਭਰਾ, ਪਤੀ-ਪਤਨੀ ਦਾ ਪਿਆਰ ਮਤਲਬ ਦਾ ਹੁੰਦਾ ਹੈ। ਜਦੋਂ ਤਕ ਲੋੜ ਹੈ ਕੜੀ ਜੁੜੀ ਰਹਿੰਦੀ ਹੈ। ਔਰਤ ਨੂੰ ਪਤਾ ਹੀ ਨਹੀਂ ਲੱਗਦਾ। ਕਿ ਉਹ ਗ਼ੁਲਾਮ ਹੁੰਦੀ ਜਾਂ ਰਹੀ ਹੈ। ਔਰਤ ਮਰਦ ਦੇ ਥੱਲੇ ਲੱਗ ਕੇ ਜਿਉਂਦੀ ਹੈ ਤਾਂ ਇਹ ਆਪ ਨੂੰ ਧਨਾਢ ਸਮਝਦਾ ਹੈ। ਪੱਲੇ ਭਾਵੇਂ ਦੁਆਨੀ ਨਾਂ ਹੋਵੇ। ਆਪ ਦੁਆਨੀ ਦਾ ਬੰਦਾ ਵੀ ਨਾਂ ਹੋਵੇ। ਬਹੁਤੇ ਮਰਦ ਸੋਚਦੇ ਹਨ। ਘਰ ਦਾ ਸਾਰਾ ਕੰਮ ਖਾਣਾ ਬਣਾਉਣਾ ਔਰਤਾਂ ਦਾ ਹੀ ਕੰਮ ਹੈ। ਜੇ ਔਰਤ ਬਾਹਰੋਂ ਡਿਊਟੀ ਕਰਕੇ ਆਉਂਦੀ ਹੈ। ਮਰਦ ਵੀ ਖਾਣਾ ਬਣਾ ਸਕਦਾ ਹੈ। ਹੋਰ ਘਰ ਦੇ ਕੰਮ ਕਰਾ ਸਕਦਾ ਹੈ। ਪਰ ਔਰਤ ਉੱਤੇ ਰੱਜ ਕੇ ਜ਼ੁਲਮ ਕਰਦਾ ਹੈ। ਔਰਤ ਨੂੰ ਮਰਦ ਗ਼ੁਲਾਮ ਬਣਾ ਕੇ ਰੱਖਦਾ ਹੈ। ਔਰਤ ਜੇ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜੇ ਤਾਂ ਮਰਦ ਉਸ ਨੂੰ ਜਾਨੋਂ ਮਾਰ ਦਿੰਦਾ ਹੈ। ਔਰਤ ਆਜ਼ਾਦ ਹੋ ਵੀ ਜਾਵੇ, ਘਰ ਛੱਡ ਕੇ ਚਲੀ ਜਾਵੇ। ਉਸ ਨੂੰ ਲੱਭ ਕੇ ਟੁਕੜੇ-ਟੁਕੜੇ ਕਰ ਦਿੰਦਾ ਹੈ। ਔਰਤ ਮਰਦ ਦੇ ਰਿਸ਼ਤੇ ਦੀ ਗੱਲ ਕਰ ਰਹੇ ਹਾਂ। ਪਿਆਰ ਇੱਕ ਸ਼ਬਦ ਦਾ ਨਾਮ ਹੈ। ਜਦੋਂ ਔਰਤ-ਮਰਦ ਰਜ਼ਾਮੰਦੀ ਜਾਂ ਧੱਕੇ ਨਾਲ ਸਰੀਰਕ ਹਵਸ ਮਿਟਾਉਂਦੇ ਹਨ। ਤਾਲ-ਮੇਲ ਬੈਠ ਜਾਵੇ ਤਾਂ ਪਿਆਰ ਕਹਾਉਂਦਾ ਹੈ। ਵਿਆਹ ਰਚਾਉਂਦਾ ਹੈ। ਉਸ ਲਈ ਮਾਪਿਆਂ ਸਭ ਨਾਲ ਲੜਦਾ ਫਿਰਦਾ ਹੈ। ਮਤਲਬ ਹੱਲ ਜਿਉਂ ਹੁੰਦਾ ਹੈ। ਸਰੀਰਕ ਸੰਤੁਸ਼ਟੀ ਮਿਲਦੀ ਹੁੰਦੀ ਹੈ। ਜੇ ਤਾਲ-ਮੇਲ ਪਸੰਦ ਨਾਂ ਆਵੇ ਬਲਾਤਕਾਰ ਬਣ ਜਾਂਦਾ ਹੈ। ਬਹੁਤੇ ਤਾਂ ਸਾਲਾਂ ਬੰਦੀ ਸਰੀਰਕ ਸਬੰਧ ਜਾਰੀ ਰੱਖਦੇ ਹਨ। ਫਿਰ ਇੱਕ ਦੂਜੇ ਦੀ ਭੰਡੀ ਕੀਤੀ ਜਾਂਦੀ ਹੈ। ਪਿਆਰ ਵਿੱਚ ਵਿਆਹ ਰਚਾ ਕੇ ਕਿਹੜਾ ਬੰਦਾ ਸ਼ਾਂਤ ਹੋ ਕੇ ਬੈਠਦਾ ਹੈ। ਨਿੱਕੀਆਂ ਨਿੱਕੀਆਂ ਗੱਲਾਂ ਉੱਤੇ ਝਪਟਾਂ ਲੱਗਦੀਆਂ ਰਹਿੰਦੀਆਂ। ਚੁੰਬੜ-ਚੁੰਬੜੀਆਂ ਹੁੰਦਾ ਹੈ। ਛੋਟਿਆ ਤੋਂ ਵੱਡੇ ਝਗੜੇ ਬਣ ਜਾਂਦੇ ਹਨ। ਨਿੱਤ ਨਵੀਂ ਗੱਲ ਉੱਤੇ ਲੜਨ ਦੇ ਢੰਗ ਲੱਭੇ ਜਾਂਦੇ ਹਨ। ਪਿਆਰ ਵਿੱਚ ਤਾਂ ਤੂੰ-ਤੂੰ, ਮੈਂ-ਮੈਂ ਦੀ ਗੱਲ ਨਹੀਂ ਹੋਣੀ ਚਾਹੀਦੀ। ਜੇ ਤੂੰ-ਤੂੰ, ਮੈਂ-ਮੈਂ ਹੁੰਦੀ ਹੈ ਤਾਂ ਇੱਕ ਦੂਜੇ ਨੂੰ ਸਖ਼ਤੀ ਨਾਲ ਰੋਕੋ, ਕਹੋ. “ ਮੇਰੇ ਨਾਲ ਤਮੀਜ਼ ਨਾਲ ਗਲ ਕਰ। “ ਜੇ ਤੁਹਾਡੀ ਇਸ ਗੱਲ ਦਾ ਅਸਰ ਨਹੀਂ ਹੋਇਆ। ਤਾਂ ਉਸ ਦੀਆਂ ਗੱਲਾਂ ਮਿਹਣੇ ਸੁਣਨ ਦੀ ਬਜਾਏ, ਉਸ ਤੋਂ ਬਹੁਤ ਦੂਰ ਹੋ ਜਾਵੋ। ਤਾਂ ਕੇ ਗੱਲ ਹੋਰ ਨਾਂ ਵਧੇ। ਆਮ ਹੀ ਵਿਆਹੀ ਹੋਈ ਪਤਨੀ ਨੂੰ ਬਹੁਤ ਜ਼ਿਆਦਾ ਦੁਖੀ ਕੀਤਾ ਜਾਂਦਾ ਹੈ। ਕੁੱਟਿਆ-ਮਾਰਿਆ ਜਾਂਦਾ ਹੈ। ਉਸ ਤੋਂ ਲੋੜ ਤੋਂ ਵੱਧ ਕੰਮ ਲਿਆ ਜਾਂਦਾ ਹੈ। ਔਰਤ ਦੇ ਬੱਚਾ ਪੇਟ ਵਿੱਚ ਹੋਵੇ ਤਾਂ ਵੀ ਕੰਮ ਕਰਦੀ ਫਿਰਦੀ ਹੈ। ਰਾਤ ਨੂੰ ਸਭ ਤੋਂ ਪਿੱਛੋਂ ਮੰਜੇ ਉੱਤੇ ਜਾ ਕੇ ਪੈਂਦੀ ਹੈ। ਸਵੇਰੇ ਫਿਰ ਹੋਰ ਜੀਆਂ ਤੋਂ ਪਹਿਲਾਂ ਉੱਠ ਕੇ ਚੁਲਾ ਚੌਕਾਂ ਕਰਦੀ ਹੈ। ਫਿਰ ਵੀ ਮਰਦ ਉਸ ਨੂੰ ਟਕੋਰਾਂ ਮਾਰਦਾ ਕਹਿੰਦਾ ਹੈ, “ ਤੂੰ ਘਰ ਵਿੱਚ ਕੀ ਕਰਦੀ ਹੈ? ਕੀ ਅਨੋਖਾ ਕਰਦੀ ਹੈ? ਇਹ ਸਮ ਕਰਨ ਦਾ ਤੇਰਾ ਫਰਜ਼ ਬਣਦਾ ਹੈ। “ ਬਹੁਤੀਆਂ ਔਰਤਾਂ ਤਾਂ ਪਤੀ ਤੇ ਉਸ ਦੇ ਰਿਸ਼ਤੇਦਾਰਾਂ ਦੇ ਬੋਲ-ਕਬੋਲ ਸੁਣ ਕੇ ਵੀ ਉਵੇਂ ਹੀ ਘਸੀ ਪਿੱਟੀ ਜ਼ਿੰਦਗੀ ਜਿਉਂ ਰਹੀਆਂ ਹਨ। ਜਦੋਂ ਸਰੀਰਕ ਤ੍ਰਿਪਤੀ ਕਰਦੀ ਹੈ, ਤਾਂ ਪਤਨੀ, ਪ੍ਰੇਮਿਕਾ ਹੈ। ਨਹੀਂ ਤਾਂ ਬਹੁਤ ਸਖ਼ਤੀ ਕਰਦਾ ਹੈ। ਜਾਨ ਤੋਂ ਮਾਰ ਦਿੰਦਾ ਹੈ। ਬਹੁਤੀਆਂ ਤਾਂ ਵਿੱਚੇ-ਵਿੱਚੇ ਖ਼ੂਨ ਸਕਾਈ ਜਾਂਦੀਆਂ ਹਨ। ਬਾਹਰ ਸਾਹ ਨਹੀਂ ਕੱਢਦੀਆਂ।

ਅਗਸਤ 2 ਮੰਗਲਵਾਰ ਦੇ ਅੰਗਰੇਜ਼ੀ ਦੇ ਨੈਸ਼ਨਲ ਪੋਸਟ ਕਮ ਨਿਊਜ਼ ਪੇਪਰ ਵਿੱਚ ਦੋ ਏਸ਼ੀਅਨ ਕੁੜੀਆਂ ਦੀਆਂ ਕਹਾਣੀਆਂ ਛਪੀਆਂ ਹਨ। ਵੈਨਕੂਵਰ ਕੈਨੇਡਾ ਦੀ 24 ਸਾਲਾ ਰਵਿੰਦਰ ਭੰਗੂ ਲੜਾਈਆਂ ਝਗੜਿਆ ਕਾਰਨ ਆਪਣੇ ਪਤੀ ਤੋਂ ਅਲੱਗ ਹੋ ਗਈ। ਕਿਸੇ ਰਿਸ਼ਤੇਦਾਰ ਆਂਟੀ ਨਾਲ ਰਹਿਣ ਲੱਗ ਗਈ। ਉਸ ਦਾ ਪਤੀ ਉਸ ਦੇ ਕੰਮ ਉੱਤੇ ਤਿੱਖਾ ਚਾਕੂ ਲੈ ਕੇ ਜਾਂਦਾ ਹੈ। ਲੋਕਾਂ ਦੇ ਦੇਖਦੇ-ਦੇਖਦੇ ਦਿਨ ਦਿਹਾੜੇ ਉਸ ਨੂੰ ਇਸ ਤਿੱਖੇ ਧਾਰ ਦੇ ਚਾਕੂ ਹਥਿਆਰ ਨਾਲ ਵੱਢ ਦਿੰਦਾ ਹੈ। ਜਿਉਂਦੀ ਨੂੰ ਜਾਨੋਂ ਮਾਰ ਦਿੰਦਾ ਹੈ। ਦਲੇਰੀ ਦੇਖੋ, ਲੋਕ ਬਚਾਉਣ ਲਈ ਭੱਜੇ ਫਿਰ ਇਹ ਵਾਰ ਕਰ ਗਿਆ। ਕੁੜੀ ਮਰ ਗਈ।

ਦੂਜੀ ਕੁੜੀ 12 ਕੁ ਸਾਲ ਦੀ ਨੂੰ ਮੁਸਲਿਮ ਪਰਵਾਰ ਨੇ ਪਾਕਿਸਤਾਨ ਭੇਜ ਦਿੱਤਾ। 18 ਸਾਲ ਦੀ ਦਾ ਵਿਆਹ ਕਰ ਦਿੱਤਾ। ਉਹ ਫਿਰ ਵਾਪਸ ਕੈਨੇਡਾ ਆਈ ਤਾਂ ਉਸ ਨੂੰ ਸਮਝ ਆਉਣ ਲੱਗੀ, ਉਸ ਨਾਲ ਸਭ ਕੁੱਝ ਉਸ ਦੀ ਮਰਜ਼ੀ ਦੇ ਖ਼ਿਲਾਫ਼ ਹੋਇਆ ਹੈ। ਪੜ੍ਹਾਈ ਵੀ ਪੂਰੀ ਨਹੀਂ ਕਰਾਈ ਗਈ। ਛੋਟੀ ਉਮਰ ਵਿੱਚ ਵਿਆਹ ਕਰ ਦਿੱਤਾ ਗਿਆ ਹੈ। ਉਸ ਦਾ ਪਤੀ ਉਸ ਨੂੰ ਤੰਗ ਕਰਦਾ ਹੈ। ਉਸ ਨੇ ਆਪਣੇ ਪਤੀ ਨੂੰ ਕੈਨੇਡਾ ਬੁਲਾ ਲਿਆ। ਪਰ ਉਸ ਨਾਲ ਹੋਰ ਰਹਿਣ ਤੋਂ ਇਨਕਾਰ ਕਰ ਦਿੱਤਾ। ਇਸ ਨੇ ਵੀ ਆਪਣੀ 19 ਸਾਲਾਂ ਪਤਨੀ ਨੂੰ ਮਾਰ ਦਿੱਤਾ। ਗੁਆਂਢੀਆਂ ਨੇ ਪੁਲਿਸ ਨੂੰ ਦੱਸਿਆ, ” ਰਾਤ ਬੱਚਾ ਰੋਂਦਾ ਰਿਹਾ ਸੀ। ਜੋ ਬਾਹਰ ਤੱਕ ਸੁਣਦਾ ਸੀ। ਪੁਲਿਸ ਨੇ ਅਗਲੇ ਦਿਨ ਉਸ ਕੁੜੀ ਦੀ ਲਾਸ਼ ਨੂੰ ਚੱਕਿਆਂ। ਇਹ ਮੁਸਲਮਾਨ ਮਰਦ ਆਪਣੇ ਵਾਰਸ ਬੱਚੇ ਨੂੰ ਲਾਸ਼ ਕੋਲ ਛੱਡ ਗਿਆ। 2 ਸੱਲਾ ਦਾ ਬੱਚਾ 12 ਘੰਟੇ ਤੋਂ ਵੀ ਵੱਧ ਮਰੀ ਮਾਂ ਦੇ ਕੋਲ ਰਿਹਾ। ਐਸੇ ਬੱਚੇ ਤੋਂ ਜਵਾਨੀ ਵਿੱਚ ਕੀ ਆਸ ਰੱਖੋਗੇ? ਜਿਸ ਨੇ ਦੁੱਧ ਚੁਗਾਉਣ ਵਾਲੀ ਮਾਂ ਤੜਫ਼-ਤੜਫ਼ ਕੇ ਮਰਦੀ ਅੱਖਾਂ ਥਾਣੀ ਦੇਖੀ ਹੈ। ਬੰਗਲਾ ਦੇਸ਼ ਦੀ ਔਰਤ ਦੇ ਪਤੀ ਨੇ ਉਸ ਦੀਆਂ ਅੱਖਾਂ ਵਿੱਚ ਤਿੱਖੀ ਧਾਰ ਨਾਲ ਵਾਰ ਕਰਕੇ ਉਸ ਨੂੰ ਅੱਖੋਂ ਅੰਨ੍ਹੀ ਕਰ ਦਿੱਤਾ। ਇਹ ਵੀ ਹੋ ਸਕਦਾ ਹੈ। ਧੱਕਾ ਦੇਣ ਨਾਲ ਉਹ ਕਿਸੇ ਚੀਜ਼ ਨਾਲ ਜਾ ਟਕਰਾਈ। ਅੱਖਾਂ ਖੋ ਬੈਠੀ। ਹੁਣ ਉਸ ਦੀਆ ਅੱਖਾਂ ਦਾ ਇਲਾਜ ਵੈਨਕੂਵਰ ਕੈਨੇਡਾ ਵਿੱਚ ਚੱਲ ਰਿਹਾ ਹੈ। ਐਸੀ ਲੜਾਈ ਵਿੱਚ ਆਮ ਹੀ ਕਿਹਾ ਜਾਂਦਾ ਹੈ। ਔਰਤ ਦਾ ਚਾਲ ਚੱਲਣ ਠੀਕ ਨਹੀਂ ਸੀ ਤਾਂ ਮਾਰ ਦਿੱਤੀ ਹੈ। ਮਰਦ  ਦਾ ਚਾਲ ਚਲਣ ਕਿਹੜੀ ਲੈਬ ਵਿੱਚ ਚੈਕ ਕਰਾਈਏ?

ਹੋਰ ਪਤਾ ਨਹੀਂ ਕਿੰਨੇ ਮਰਦ ਹਨ? ਜਿਹੜੇ ਆਪਣੀ ਪਸੰਦ ਦੀ ਮਰਜ਼ੀ ਦੀ ਕੁੜੀ ਨਾਲ ਵਿਆਹ ਕਰਾਉਂਦੇ ਹਨ। ਕੁੱਝ ਸਮੇਂ ਬਾਦ ਹੋਰ ਪਸੰਦ ਆ ਜਾਂਦੀ ਹੈ। ਉਸ ਨੂੰ ਛੱਡ ਕੇ ਹੋਰ ਸ਼ਰੇਆਮ ਵਿਆਹ ਕਰਾ ਲੈਂਦਾ ਹੈ। ਅਗਰ ਉਸ ਦੀ ਔਰਤ ਹੋਰ ਵਿਆਹ ਕਰਾ ਲਵੇ, ਲੋਕ ਉਸ ਦਾ ਜਿਉਣਾ ਮੁਸ਼ਕਲ ਕਰ ਦਿੰਦੇ ਹਨ। ਪਹਿਲਾ ਪਤੀ ਹੀ ਉਸ ਨੂੰ ਲੱਭ ਕੇ ਮਾਰ ਹੀ ਦਿੰਦਾ ਹੈ। 

ਵੈਨਕੂਵਰ ਕੈਨੇਡਾ ਵਿੱਚ ਹੀ ਸਕੇ ਤਾਏ ਦਾ ਮੁੰਡਾ ਚਾਚੇ ਦੀ ਕੁੜੀ ਨੇ ਕੈਨੇਡਾ ਅਨੰਦ ਕਾਰਜ ਵਿਆਹ ਕਰਾ ਕੇ ਸੱਦ ਲਿਆ। ਤਾਏ ਦਾ ਮੁੰਡਾ ਚਾਚੇ ਦੇ ਘਰ ਕੁੜੀ ਦੇ ਘਰ ਹੀ ਰਹਿਣ ਲੱਗਾ। ਕੁੜੀ ਨਾਲ ਸਰੀਰਕ ਸਬੰਧ ਬਣ ਗਏ। ਬੱਚਾ ਠਹਿਰ ਗਿਆ। ਘਰ ਵਾਲਿਆਂ ਨੇ ਵਿਰੋਧ ਕੀਤਾ। ਉਹ ਉੱਥੋਂ ਨੱਠ ਕੇ ਕੈਲਗਰੀ ਆ ਗਏ। ਕਿਰਾਏ ਤੇ ਬੇਸਮਿੰਟ ਵਿੱਚ ਰਹਿਣ ਲੱਗੇ। ਇੱਕ ਹਫ਼ਤੇ ਬਾਅਦ ਕੁੜੀ ਦਾ ਸਕਾ ਭਰਾ ਕੈਲਗਰੀ ਆਇਆ। ਉਨ੍ਹਾਂ ਦੀ ਕਾਰ ਉੱਤੇ ਅਣਗਿਣਤ ਗੋਲੀਆਂ ਚਲਾਈਆਂ। ਕੁੜੀ ਤੇ ਪੇਟ ਦਾ ਬੱਚਾ, ਤਾਏ ਦਾ ਮੁੰਡਾ ਤੇ ਹੋਰ ਦੋਸਤ ਜਿਸ ਕੋਲ ਰਹਿ ਰਹੇ ਸੀ। ਚਾਰ ਜਾਣੇ ਮਾਰ ਦਿੱਤੇ। ਆਪ ਸਕੇ ਭਰਾ ਨੇ 15 ਸਾਲਾਂ ਜੇਲ ਕੱਟੀ ਹੈ। ਸਕੀ ਭੈਣ ਮਾਰ ਕੇ। ਸਕੇ ਤਾਏ ਦੇ ਮੁੰਡੇ ਨੂੰ ਵਿਆਹ ਕੇ। ਦੁਨੀਆ ਵਿੱਚ ਚਰਚਾ ਵਾਧੂ ਦੀ ਕਰਾਈ ਹੈ। ਹਰ ਬਾਰ ਬਦਨਾਮੀ ਔਰਤ ਦੀ ਹੀ ਹੁੰਦੀ ਹੈ।

Comments

Popular Posts