ਭਾਗ 20 ਔਰਤਾਂ ਕਿੰਨੀਆਂ ਕੁ ਬਰਾਬਰ ਕਰ ਲਈਆਂ ਹਨ?ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com

ਦੂਰ ਜਾਣ ਦੀ ਲੋੜ ਨਹੀਂ ਹੈ। ਆਪਣੀ ਹੀ ਚਾਰ ਦੁਆਰ ਵਿੱਚ ਨਿਗ੍ਹਾ ਮਾਰ ਲਈਏ। ਔਰਤਾਂ ਨੂੰ ਬਰਾਬਰ ਖੜ੍ਹਾ ਦੇਖ ਕੇ, ਕਿੰਨਾ ਕੁ ਜ਼ਰ ਸਕਦੇ ਹਾਂ। ਕਈ ਘਰਾਂ ਵਿੱਚ ਤਾਂ ਔਰਤ ਨੂੰ ਕਿਸੇ ਗੱਲ ਵਿੱਚ ਬੋਲਣ ਵੀ ਨਹੀਂ ਦਿੱਤਾ ਜਾਂਦਾ। ਇੰਜ ਲੱਗਦਾ ਹੈ, ਔਰਤਾਂ ਚੂਲਾ-ਚੌਕਾਂ ਹੀ ਕਰਨ ਜੋਗੀਆਂ ਹਨ। ਜਿਹੜੀਆਂ ਬਾਹਰ ਵੀ ਨੌਕਰੀ ਕਰਨ ਜਾਂਦੀਆਂ ਹਨ। ਕੀ ਉਹ ਆਜ਼ਾਦੀ ਨਾਲ ਹੋਰ ਮਰਦਾ ਦੇ ਬਰਾਬਰ ਕੰਮ ਕਰ ਸਕਦੀਆਂ ਹਨ? ਕੀ ਉਹ ਬਗੈਰ ਕਿਸੇ ਜਕ ਝਿਜਕ ਦੇ ਆਜ਼ਾਦ ਹੋ ਕੇ ਕੰਮ ਕਰ ਸਕਦੀਆਂ ਹਨ? ਕੰਮ ਉੱਤੇ ਸਾਰੇ ਗੋਰੇ ਹਨ। ਮੈਂ ਹੈਰਾਨ ਰਹਿ ਜਾਂਦੀ ਹਾਂ। ਕਿੰਨੀ ਇੱਜ਼ਤ ਨਾਲ ਗੱਲ ਕਰਦੇ ਹਨ? ਬੋਲਣ ਦਾ ਲਹਿਜ਼ਾ ਹੀ ਹੋਰ ਹੈ। ਕੋਈ ਗੋਰਾ, ਕਿਤੇ ਵੀ ਦੁਕਾਨ, ਜੌਬ ਤੇ ਦਰਵਾਜ਼ੇ ਅੱਗੇ ਮਿਲ ਜਾਵੇ, ਦਰ ਖ਼ੋਲ ਕੇ ਮੁਸਕਰਾ ਕੇ ਕਹਿੰਦੇ ਹਨ , “ ਲੇਡੀਜ਼ ਫ਼ਸਟ। “ ਔਰਤ ਨੂੰ ਆਪ ਤੋਂ ਪਹਿਲਾਂ ਅੱਗੇ ਕਰਦੇ ਹਨ। ਜੇ ਕਿਤੇ ਆਪਣੇ ਪੰਜਾਬੀ ਦੇ ਬਰਾਬਰ ਕੋਈ ਔਰਤ ਆ ਜਾਵੇ। ਪਹਿਲਾਂ ਤਾਂ ਉਸ ਨੂੰ ਅੱਖਾਂ ਨਾਲ ਮਾਪਦੇ ਤੋਲਦੇ ਹਨ। ਜੇ ਕਿਤੇ ਜਚ ਗਈ। ਰਿੱਛ ਵਾਗ ਉਸ ਦੇ ਦੁਆਲੇ ਟਪੂਸੀਆਂ ਮਾਰਦੇ ਹਨ। ਨਹੀਂ ਤਾਂ ਧੁੱਸ ਦੇ ਕੇ ਉਸ ਨੂੰ ਪਛਾੜਨ ਦੀ ਪੂਰੀ ਕੋਸ਼ਿਸ ਕਰਦੇ ਹਨ। ਔਰਤਾਂ ਨਾਲ ਬਹਾਨੇ ਨਾਲ ਇਧਰ-ਉਧਰ ਦੀਆਂ ਗੱਲਾਂ ਕਰਦੇ ਹਨ। ਪਾਰਟੀ ਤੇ ਜਾਂਦੇ ਪਤਨੀ ਦੇ ਨਾਲ ਹਨ। ਚੋਰੀ ਅੱਖ ਪਤਨੀ ਵਿੱਚ ਰੱਖਦੇ ਹਨ। ਉਹ ਕਿਧਰ ਦੇਖਦੀ ਹੈ? ਕਿਤੇ ਮੈਨੂੰ ਜਾਂ ਕਿਸੇ ਹੋਰ ਨੂੰ ਤਾਂ ਨਹੀਂ ਦੇਖਦੀ। ਆਪ ਆਜ਼ਾਦੀ ਨਾਲ ਚਾਰੇ ਪਾਸੇ ਦੇਖੀ ਜਾਂਦੇ ਹਨ। ਕਿਉਂ ਕਿ ਮਰਦ ਹੋਣ ਦੇ ਨਾਤੇ ਔਰਤਾਂ ਦਾ ਰੂਪ ਤੱਕਣਾ ਪੂਰਾ ਹੱਕ ਸਮਝਦੇ ਹਨ।

ਔਰਤਾਂ ਕਿੰਨੀਆਂ ਕੁ ਬਰਾਬਰ ਕਰ ਲਈਆਂ ਹਨ? ਮਾਂ ਬੱਚੇ ਨੂੰ ਪਾਲ ਕੇ ਸਿਰੋਂ ਉੱਚਾ ਕਰਦੀ ਹੈ। ਉਸ ਦੇ ਅੱਗੇ-ਪਿੱਛੇ ਫਿਰਦੀ ਦੀਆਂ ਅੱਡੀਆਂ ਘਸ ਜਾਂਦੀਆਂ ਹਨ। ਪੁੱਤਰ ਵੱਡਾ ਹੋ ਕੇ ਉਸ ਨੂੰ ਆਪਣੀ ਗਲਾਮ ਬਣਾ ਲੈਂਦਾ ਹੈ। ਕਹਿੰਦਾ ਹੈ, “ ਤੂੰ ਕਿਸੇ ਸਲਾਹ ਦੇਣ ਦੇ ਵੀ ਲਾਇਕ ਨਹੀਂ ਹੈ। ਤੈਨੂੰ ਧੇਲੇ ਦੀ ਅਕਲ ਨਹੀਂ ਹੈ। ਮੈਂ ਆਪ ਬਹੁਤ ਸਿਆਣਾਂ ਹਾਂ। ““ ਕਈਆਂ ਨੂੰ ਮਾਂ, ਪਤਨੀ, ਧੀ, ਭੈਣ ਨੂੰ ਖੂੰਜੇ ਲਾ ਕੇ ਬੜਾ ਸੁਆਦ ਆਉਂਦਾ ਹੈ। ਕੈਨੇਡਾ ਵਿੱਚ ਨੌਕਰ ਨਹੀਂ ਮਿਲਦੇ। ਦਾਦੀਆਂ ਘਰ ਵਿੱਚ ਪੋਤੇ-ਪੋਤੀਆਂ ਸੰਭਾਲਦੀਆਂ ਹਨ। ਨੂੰਹ ਦੇ ਅੱਗੇ ਸਾਰਾ ਘਰ ਦਾ ਕੰਮ ਕਰ ਕੇ ਰੱਖ ਦਿੰਦੀਆਂ ਹਨ। ਆਪ ਦੋਨੇਂ ਵੇਲੇ ਰੋਟੀ ਗੁਰਦੁਆਰੇ ਵਿਚੋਂ ਖਾਂਦੀਆਂ ਹਨ। ਕਈ ਤਾਂ ਸਾਰੀ ਦਿਹਾੜੀ ਵਕਤ ਪੂਰਾ ਕਰਨ ਲਈ ਗੁਰਦੁਆਰੇ ਵਿਚ ਹੀ ਰਹਿੰਦੀਆਂ ਹਨ। ਜਿੰਨਾ ਦੇ ਪਤੀ ਮਰ ਗਏ ਹਨ। ਉਨ੍ਹਾਂ ਲਈ ਤਾਂ ਹੋਰ ਵੀ ਔਖਾ ਹੈ।

ਪਹਿਲਾਂ ਤਾਂ ਪਤੀ ਆਪ ਹੀ ਪਤਨੀ ਨਾਲ ਘੱਟ ਨਹੀਂ ਕਰਦਾ। ਘਰ ਤੋਂ ਬਾਹਰ ਜਦੋਂ ਵਿਚਰਦਾ ਹੈ। ਲੋਕਾਂ ਅੱਗੇ ਬੜਾ ਸਾਊ ਸ਼ਰੀਫ਼ ਬਣ ਕੇ ਦਿਖਾਉਂਦਾ ਹੈ। ਘਰ ਵੜਦਾ ਹੀ ਸਭ ਕੁੱਝ ਛਿੱਕੂ ਵਾਂਗ ਦਰਾਂ ਮੂਹਰੇ ਹੀ ਟੰਗ ਦਿੰਦਾ ਹੈ। ਸ਼ਰਾਬੀ ਨਿਸ਼ੇੜੀ ਤਾਂ ਜੋ ਹੱਦਾਂ ਪਾਰ ਕਰਦੇ ਹਨ। ਸੋਫ਼ੀ ਤਾਂ ਉਨ੍ਹਾਂ ਤੋਂ ਵੀ ਲੰਘੇ ਗਏ ਗੁਜ਼ਰੇ ਹੁੰਦੇ ਹਨ। ਦੀਪ ਤੋਂ ਆਪਣੀ ਕਾਰ ਦਾ ਐਕਸੀਡੈਂਟ ਹੋਇਆ। ਕਸੂਰ ਦੂਜੇ ਦਾ ਸੀ। ਅਗਰ ਦੂਜੇ ਦਾ ਕਸੂਰ ਹੋਵੇ। ਕਲੇਮ ਦੇ ਪੈਸੇ ਦੂਜੇ ਬੰਦੇ ਦੀ ਗੱਡੀ ਦੀ ਇੰਸ਼ੋਰੈਂਸ ਦਿੰਦੀ ਹੈ।

ਐਕਸੀਡੈਂਟ ਸਮੇਂ ਇੱਕ ਦੂਜੇ ਦੀ ਸਾਰੀ ਜਾਣਕਾਰੀ ਲੈ ਲਈ ਸੀ। ਘਰ ਆ ਕੇ ਉਸ ਨੇ ਦੇਖਿਆ ਕਾਰ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ। ਉਸ ਨੇ ਸਮੀਤ ਨੂੰ ਕਿਹਾ,“” ਗੱਡੀ ਦਾ ਕੋਈ ਬਹੁਤ ਨੁਕਸਾਨ ਨਹੀਂ ਹੈ। ਤੂੰ ਮੇਰੇ ਨਾਲ ਕਾਰ ਵਿੱਚ ਬੈਠ, ਆਪਾਂ ਇੱਕ ਬਾਰ ਫਿਰ ਇਸ ਨੂੰ ਕਿਤੇ ਐਸੀ ਜਾਗ ਜਾ ਕੇ, ਐਕਸੀਡੈਂਟ ਕਰ ਦਿੰਦੇ ਹਾਂ। ਕਾਰ ਚਲਾਉਣ ਜੋਗੀ ਨਹੀਂ ਰਹੇਗੀ। ਇੰਸ਼ੋਰੈਂਸ ਕਾਰ ਦੇ ਪੂਰੇ ਪੈਸੇ ਦੇ ਦੇਵੇਗੀ। “” ਉਸ ਦੀ ਪਤਨੀ ਨੇ ਸਮੀਤ ਨੂੰ ਕਿਹਾ, “ ਕਿਥੇ ਜਾ ਕੇ ਕਾਰ ਮਾਰੋਗੇ? ਜੇ ਕਿਸ ਨੇ ਦੇਖ ਲਿਆ। ਪੱਲਿਉਂ ਨਾਂ ਦੇਣੇ ਪੈ ਜਾਣ। ਜਿੰਨੀ ਕੁ ਕਾਰ ਟੁੱਟੀ ਹੈ ਉਸ ਦੇ ਪੈਸੇ ਲੈ ਲਵੋ। ““ ਦੀਪ ਨੇ ਕਿਹਾ, “ “ ਤੈਨੂੰ ਕੀ ਪਤਾ ਹੈ? ਜੇ ਕੁੱਝ ਨਹੀਂ ਪਤਾ ਤਾਂ ਚੁੱਪ ਕਰ ਜਾਈਦਾ ਹੈ। ਤੂੰ ਮੈਨੂੰ ਕੀ ਅਕਲ ਦੇਵੇਗੀ? ਔਰਤ ਦੀ ਤਾਂ ਗਿੱਚੀ ਪਿੱਛੇ ਮੱਤ ਹੁੰਦੀ ਹੈ। ਬਹੁਤੀਆਂ ਗੱਲਾਂ ਨਾਂ ਕਰ। ਚੱਲ ਕੇ ਕਾਰ ਵਿੱਚ ਬੈਠ ਜਾ। “” ਸਮੀਤ ਨੇ ਕਿਹਾ, “ ਤੁਸੀਂ ਇਕੱਲੇ ਚਲੇ ਜਾਵੋ ਮੇਰਾ ਤਾਂ ਇਹ ਕਰਨ ਨੂੰ ਮਨ ਨਹੀਂ ਮੰਨਦਾ। ਬਹੁਤਾ ਮੂੰਹ ਅੱਡੇ ਤੋਂ ਮੱਖੀਆਂ ਪੈਂਦੀਆਂ ਹਨ। “ “ ਦੀਪ ਨੂੰ ਗ਼ੁੱਸਾ ਆ ਗਿਆ। ਉਹ ਸਮੀਤ ਨੂੰ ਬਾਂਹ ਤੋਂ ਖਿੱਚਦਾ ਹੋਇਆ, ਕਾਰ ਵਿੱਚ ਲੈ ਗਿਆ। ਬਹੁਤ ਗ਼ੁੱਸੇ ਨਾਲ ਕਾਰ ਚਲਾ ਰਿਹਾ ਸੀ। ਕੁਦਰਤ ਵੱਲੋਂ ਕਾਰ ਤੇਜ਼ ਹੋਣ ਨਾਲ ਅੋਵਰ-ਕੰਟਰੌਲ ਹੋ ਗਈ। ਕਾਰ ਸੀਮਿੰਮ ਦੇ ਬ੍ਰਿਜ ਦੀ ਬੰਨੀ ਵਿੱਚ ਜਾ ਲੱਗੀ। ਜੇ ਬੰਨੀ ਦੀ ਕੰਧ ਨਾਂ ਹੁੰਦੀ, ਕਾਰ ਬ੍ਰਿਜ ਟੱਪ ਕੇ ਥੱਲੇ ਵਾਲੀ ਸੜਕ ‘ਤੇ ਚਲੀ ਜਾਂਦੀ। ਹੋਰਾਂ ਦੀ ਵੀ ਜਾਨ ਲੈ ਲੈਂਦੀ। ਉਸ ਦੀ ਪਤਨੀ ਚੀਕਾਂ ਮਾਰਨ ਲੱਗੀ। ਕਾਰ ਦਾ ਇੰਜਣ ਅੰਦਰ ਨੂੰ ਧਸ ਗਿਆ ਸੀ। ਦੀਪ ਨੇ ਕਾਰ ਲਿਆ ਕੇ ਪਹਿਲੇ ਐਕਸੀਡੈਂਟ ਵਾਲੀ ਜਗਾ ਖੜ੍ਹਾ ਦਿੱਤੀ। ਪੁਲੀਸ ਬੁਲਾਈ ਗਈ। ਰਿਪੋਰਟ ਪਹਿਲੇ ਐਕਸੀਡੈਂਟ ਦੀ ਲਿਖਾਈ ਗਈ। ਦੀਪ ਨੂੰ ਦੂਜੇ ਐਕਸੀਡੈਂਟ ਦਾ ਇਨਾ ਨਸ਼ਾ ਹੋ ਗਿਆ ਸੀ। ਕਾਰ ਨਵੀਂ ਮਿਲਣ ਦੀ ਖ਼ੁਸ਼ੀ ਵਿੱਚ ਭੁੱਲ ਗਿਆ ਸੀ। ਪਤਨੀ ਕਿਉਂ ਰੋ ਰਹੀ ਹੈ? ਪੁਲੀਸ ਨੇ ਆ ਕੇ ਦੇਖਿਆ। ਸਮੀਤ ਦੀਆਂ ਦੋਨੇਂ ਲੱਤਾਂ ਟੁੱਟ ਗਈਆਂ ਸਨ। ਉਸ ਵਾਲਾ ਪਾਸਾ ਜ਼ਿਆਦਾ ਹੀ ਅੰਦਰ ਨੂੰ ਧਸ ਗਿਆ ਸੀ। ਉਸ ਨੂੰ ਹਸਪਤਾਲ ਭੇਜਿਆ ਗਿਆ। ਗੋਡਿਆਂ ਤੋਂ ਥੱਲੇ ਦੋਨੇਂ ਲੱਤਾਂ ਨਿਕਾਰਾ ਹੋ ਗਈਆਂ ਸਨ। ਦੀਪ ਆਪ ਵੀ ਜਾਂ ਕੇ ਦਾਖ਼ਲ ਹੋ ਗਿਆ। ਕੁੱਝ ਮਹੀਨਿਆਂ ਪਿੱਛੋਂ, ਇੰਸ਼ੋਰੈਂਸ ਨੇ ਫ਼ੈਸਲਾ ਕਰ ਦਿੱਤਾ। ਦੀਪ ਨੂੰ ਕਾਰ ਦਾ 60 ਹਜ਼ਾਰ ਡਾਲਰ ਮਿਲਣ ਦੀ ਬਹੁਤ ਖ਼ੁਸ਼ੀ ਸੀ। ਆਪਣੇ ਸੱਟਾਂ ਲੱਗੀਆਂ ਦੇ ਉਸ ਤੋਂ ਵੀ ਦੂਗਣੇ ਡਾਲਰ ਲੈ ਗਏ ਸਨ। ਇੰਸ਼ੋਰੈਂਸ ਵੱਲੋਂ ਸਮੀਤ ਨੂੰ ਸਾਰੀ ਉਮਰ ਲਈ ਭੱਤਾ ਲੱਗ ਗਿਆ ਸੀ। ਦੋਨੇਂ ਲੱਤਾਂ ਲੋਹੇ ਦੀਆਂ ਪਾ ਦਿੱਤੀਆਂ ਸਨ। ਇੱਕ ਅਪਾਹਜ ਵਾਲੀ ਗੱਡੀ ਉਸ ਦੇ ਚਲਾਉਣ ਲਈ ਦਿੱਤੀ ਗਈ। ਸਾਰਾ ਪੈਸਾ ਤੇ ਗੱਡੀ ਸਮੀਤ ਦੇ ਪਤੀ ਦੀਪ ਦੇ ਹੱਥ ਵਿੱਚ ਹੀ ਸੀ।

ਉਸ ਦੀ ਆਪਣੀ ਧੀ 15 ਸਾਲਾਂ ਦੀ ਸੀ। ਦੀਪ ਨੇ ਨਿਕਾਰਾ ਹੋਈ ਕਾਰ ਵਾਂਗ ਪਤਨੀ ਵੀ ਬਦਲਣ ਦੀ ਸੋਚ ਲਈ ਸੀ। ਉਨ੍ਹਾਂ ਹੀ ਦਿਨਾਂ ਵਿੱਚ ਉਸ ਦਾ ਸਹੁਰਾ ਪਰਵਾਰ ਇੰਡੀਆ ਤੋਂ ਆਇਆ ਸੀ। ਸਮੀਤ ਦਾ ਡੈਡੀ ਛੋਟੀ ਭੈਣ ਆਏ ਸਨ। ਉਸ ਦੀ ਮਾਂ ਦੋ ਕੁ ਸਾਲ ਪਹਿਲਾਂ ਮਰ ਗਈ ਸੀ। ਦੀਪ ਦਾ ਦਿਲ 22 ਸਾਲਾਂ ਜਵਾਨ ਸਾਲੀ ਦੇਖ ਕੇ ਬੇਈਮਾਨ ਹੋ ਗਿਆ। ਉਸ ਨੇ ਆਪਣੀ ਸਾਲੀ ਨੂੰ ਗੱਲਾਂ ਬਾਤਾਂ ਨਾਲ ਮੋਹ ਲਿਆ। ਘਰ ਦੀ ਗਰੋਸਰੀ ਖਾਣ ਦਾ ਸਮਾਨ ਉਸੇ ਨਾਲ ਲੈਣ ਜਾਂਦਾ ਸੀ। ਬਾਹਰ ਹੀ ਖਾਣਾ ਖਾ ਆਉਂਦੇ ਸਨ। ਦੋਨੇਂ ਘੁੰਮਦੇ ਰਹਿੰਦੇ ਸਨ। ਦੋਨਾਂ ਨੇ ਕਦੋਂ ਕੜੀਂ ਘੋਲੀ ਸਮੀਤ ਨੂੰ ਖ਼ਬਰ ਵੀ ਨਾਂ ਹੋਈ। ਉਹ ਘਰ ਹੀ ਘਰ ਦੇ ਕੰਮਾਂ ਵਿੱਚ ਲੱਗੀ ਰਹੀ। ਲੱਤਾਂ ਭਾਵੇਂ ਲੋਹੇ ਦੀਆਂ ਲੱਗੀਆਂ ਸਨ। ਸਭ ਜਾਣਦੇ ਹਨ। ਲੋਹਾ ਮਾਸ ਨੂੰ ਬਹੁਤ ਚੁਬਦਾ ਹੈ। ਸਰੀਰ ਨੂੰ ਮਹਿਸੂਸ ਹੁੰਦਾ ਹੈ। ਕੁੱਝ ਅਲੱਗ ਦਾ ਸਰੀਰ ਨੂੰ ਛੂੰਹਦਾ ਹੈ। ਘਰ ਦੇ ਬੈਠ ਕੇ ਕੰਮ ਕਰਨ ਵੇਲੇ ਉਹ ਲੱਤਾਂ ਉਤਾਰ ਕੇ ਰੱਖ ਦਿੰਦੀ ਸੀ। ਸਾਰਾ ਝਾੜੂ ਪੋਚਾ ਘਰ ਦਾ ਹੱਥਾਂ ਨਾਲ ਕਰਦੀ ਸੀ। ਸਟੋਪ ‘ਤੇ  ਬੈਠ ਕੇ ਕੰਮ ਕਰਨ ਵਾਲਾ ਹੀ ਵਰਤਦੀ ਸੀ। ਇਹ ਘਰ ਦੀ ਨੌਕਰਾਣੀ ਬਣ ਕੇ ਰਹਿ ਗਈ ਸੀ। ਸਮੀਤ ਨੂੰ ਮਹਿਸੂਸ ਹੋਣ ਲੱਗਾ ਉਸ ਦਾ ਪਤੀ ਉਸ ਦੀ ਬੱਚੀ ਵੱਲ ਧਿਆਨ ਨਹੀਂ ਦਿੰਦਾ। ਬੱਚੀ ਠੰਢ ਵਿੱਚ ਵੀ ਬੱਸ ਤੇ ਜਾਂਦੀ ਹੈ। ਸਕੂਲ ਦਾ ਹੋਮਵਰਕ ਵੀ ਨਹੀਂ ਪੁੱਛਦਾ। ਨਾਂ ਹੀ ਸਕੂਲ ਦੀ ਰੀਪੋਰਟ ਦੇਖਣ ਲਈ ਸਕੂਲ ਜਾਂਦਾ ਸੀ। ਬੱਚੀ ਨੂੰ ਕਦੇ ਕੋਈ ਨਵੀਂ ਚੀਜ਼ ਵੀ ਨਹੀਂ ਖ਼ਰੀਦ ਕੇ ਦਿੰਦਾ। ਸਮੀਤ ਵੱਲ ਵੀ ਧਿਆਨ ਨਹੀਂ ਦਿੰਦਾ ਸੀ। ਉਸ ਦਾ ਕਮਰਾਂ ਲੱਤਾਂ ਟੁੱਟਣ ਤੋਂ ਪਹਿਲਾਂ ਉੱਪਰ ਹੁੰਦਾ ਸੀ। ਬਿਮਾਰ ਹੋਣ ਪਿੱਛੋਂ ਉਸ ਨੇ ਰਸੋਈ ਕੋਲ ਵਾਲੇ ਕਮਰੇ ਵਿੱਚ ਸੌਣਾ ਸ਼ੁਰੂ ਕਰ ਦਿੱਤਾ ਸੀ। ਇੱਕ ਦਿਨ ਉਸ ਦੀ ਬੇਟੀ ਨੇ ਦੱਸਿਆ, “ ਮਾਸੀ ਡੈਡੀ ਵਾਲੇ ਕਮਰੇ ਵਿੱਚ ਸੌਂਦੀ ਹੈ। ਕਲ ਰਾਤ ਕਾਫ਼ੀ ਦੇਰ ਤੱਕ ਹੱਸਦੇ ਵੀ ਰਹੇ ਹਨ। ““ ਸਮੀਤ ਬੇਟੀ ਦੀ ਗੱਲ ਸੁਣ ਕੇ ਸੁੰਨ ਹੋ ਗਈ। ਬੇਟੀ ਸਕੂਲ ਚਲੀ ਗਈ।

ਸਮੀਤ ਦਾ ਡੈਡੀ ਰਾਤ ਦਾ ਕੰਮ ਤੇ ਗਿਆ। ਅਜੇ ਵਾਪਸ ਨਹੀਂ ਆਇਆ ਸੀ। ਉਸ ਦਾ ਪਤੀ ਚਾਹ ਪੀਣ ਲਈ ਥੱਲੇ ਆਇਆ। ਉਸ ਨੇ ਕਿਹਾ,“ ਤੁਸੀਂ ਥੱਲੇ ਹੀ ਮੇਰੇ ਵਾਲੇ ਕਮਰੇ ਵਿੱਚ ਸੌਂ ਜਾਇਆ ਕਰੋ। ਮੇਰੇ ਕੋਲੋਂ ਤਾਂ ਪੌੜੀਆਂ ਚੜ੍ਹ ਨਹੀਂ ਹੁੰਦਾ। ਆਪਣਾ ਬਿਸਤਰਾ ਅਲੱਗ ਕੀਤੇ ਨੂੰ ਛੇ ਮਹੀਨੇ ਹੋ ਗਏ। ““ ਦੀਪ ਨੇ ਕਿਹਾ,“: ਤੂੰ ਆਪ ਜਾਣਦੀ ਹੈ। ਮੈਂ ਟੁੱਟੀਆਂ ਭੱਜੀਆਂ ਚੀਜ਼ਾਂ ਪਸੰਦ ਨਹੀਂ ਕਰਦਾ। ਆਪਣੇ-ਆਪ ਵੱਲ ਦੇਖ, ਕੀ ਤੂੰ ਮੇਰੇ ਲਾਇਕ ਰਹੀ ਹੈ? ਮੈਨੂੰ ਤੇਰੇ ਕੋਲ ਆਉਣ ਦੀ ਲੋੜ ਨਹੀਂ ਰਹੀ। ਮੇਰਾ ਸਰੀ ਜਾਂਦਾ ਹੈ। ਮੇਰਾ ਫ਼ਿਕਰ ਨਾਂ ਕਰ। ਮੇਰੀ ਦੇਖ-ਭਾਲ ਤੇਰੀ ਛੋਟੀ ਕਰਦੀ ਹੈ। ““ ਸਮੀਤ ਨੇ ਕਿਹਾ,“” ਮੈਨੂੰ ਸਮਝ ਨਹੀਂ ਲੱਗੀ। ਤੁਹਾਡਾ ਕੀ ਮਤਲਬ ਹੈ? “ ਦੀਪ ਨੇ ਆਪਣੀ ਸਾਲੀ ਨੂੰ ਆਵਾਜ਼ ਮਾਰ ਲਈ, ਉਸ ਨੂੰ ਮੂਹਰੇ ਖੜ੍ਹੀ ਕਰਕੇ ਦੱਸਣ ਲੱਗਾ,“ਉਸ ਨੇ ਕਿਹਾ, “ ਮੈਂ ਤੇਰੀ ਭੈਣ ਦੀ ਗੱਲ ਕਰਦਾ ਹਾਂ। ਇਸ ਨੇ ਤਾਂ ਸਮਝੌਤਾ ਕਰ ਲਿਆ ਹੈ। ਤੂੰ ਵੀ ਸਮਝ ਜਾ। ਸਾਡੇ ਬੱਚਾ ਵੀ ਹੋਣ ਵਾਲਾ ਹੈ। ਜੋ ਬੇਟਾ ਹੀ ਹੈ। ਤੇਰੇ ਤਾਂ 16 ਸਾਲਾਂ ਵਿੱਚ ਪੁੱਤਰ ਨਹੀਂ ਹੋਇਆ। ਨਾਂ ਹੀ ਤੇਰੇ ਬਾਪ ਦੇ ਘਰ ਪੁੱਤਰ ਜੰਮਿਆ। ਤੂੰ ਆਪਣੀ ਮਾਂ ਵਰਗੀ ਹੀ ਨਿਕਲੀ। ਹੁਣ ਤਾਂ ਤੇਰੇ ਕੁੱਝ ਕੀ ਹੋਣਾ ਹੈ? ਤੇਰੇ ਵੱਲ ਦੇਖਣ ਨੂੰ ਜੀਅ ਨਹੀਂ ਕਰਦਾ। ਉਸ ਦੇ ਬੱਚਾ ਹੋਣ ਵਾਲਾ ਹੈ। ਤੂੰ ਘਰ ਦਾ ਕੰਮ ਆਪੇ ਸਾਰਾ ਕਰ ਲਿਆ ਕਰ। ਹੋਰ ਤੇਰੇ ਕੋਲੋਂ ਕੁੱਝ ਨਹੀਂ ਹੋ ਸਕਦਾ। “” ਸਮੀਤ ਨੇ ਆਪਣੀ ਛੋਟੀ ਭੈਣ ਵੱਲ ਦੇਖਿਆ। ਉਹ ਉਸ ਨਾਲ ਅੱਖਾਂ ਨਹੀਂ ਮਿਲਾ ਰਹੀ ਸੀ।  ਸਗੋਂ ਦੀਪ ਦੀ ਪਾਈ ਕਮੀਜ਼ ਦਾ ਬਟਨ ਟੁੱਟਿਆ ਦੇਖ ਕੇ, ਬਟਨ ਨੂੰ ਸੂਈ ਧਾਗੇ ਨਾਲ ਟੰਗਣ ਲੱਗ ਗਈ। ਉਹ ਬੋਲੀ, ਦੀਦੀ ਮੈਂ ਤਾਂ ਤੇਰਾ ਹੀ ਭਲਾ ਕੀਤਾ ਹੈ। ਮੈਂ ਵੀ ਤਾਂ ਦੀਪ ਨੂੰ ਵੰਡਣ ਲਈ ਰਾਜ਼ੀ ਹੋ ਗਈ। ਮੈਨੂੰ ਤੇਰੇ ਪਤੀ ਨਾਲ ਰਹਿਣ ਵਿੱਚ ਕੋਈ ਇਤਰਾਜ਼ ਨਹੀਂ ਹੈ। “” ਦੀਪ ਨੇ ਕਿਹਾ,“” ਜੇ ਤੈਨੂੰ ਜਾਂ ਤੇਰੀ ਭੈਣ ਨੂੰ ਕੋਈ ਇਤਰਾਜ਼ ਹੈ। ਮੈਂ ਕੋਈ ਤੀਜੀ ਲੈ ਆਵਾਂਗਾ। ਇਹ ਤੁਸੀਂ ਦੋਨੇਂ ਹੀ ਫ਼ੈਸਲਾ ਕਰ ਲਵੋ। ਕਿਸ ਵਿੱਚ ਭਲਾਈ ਹੈ? “ ਸਮੀਤ ਦੀ ਧੀ ਮੁੜ ਕੇ ਘਰ ਨਹੀਂ ਆਈ। ਉਸ ਨੇ ਆਪਣੀ ਮਾਂ ਨੂੰ ਫ਼ੋਨ ਕਰਕੇ ਕਿਹਾ, “ ਮੈਂ 5 ਘੰਟੇ ਸ਼ਾਮ ਨੂੰ ਕਲਾਸ ਤੋਂ ਪਿੱਛੋਂ ਕੰਮ ਕਰਦੀ ਹਾਂ। ਇੰਨਾ ਕੁ ਕੰਮਾਂ ਲੈਂਦੀ ਹੈ। ਖਾਣ ਤੇ ਕਿਰਾਏ ਦਾ ਖ਼ਰਚਾ ਚਲਾ ਸਕੇ। ਮੈਂ ਘਰ ਨਹੀਂ ਆਉਣਾ। ਮੰਮੀ ਤੇਰਾ ਜੋ ਹਾਲ ਹੈ। ਮੈਂ ਆਪਣਾ ਹਾਲ ਵੈਸਾ ਨਹੀਂ ਬਣਾਉਣਾ।  

Comments

Popular Posts