ਭਾਗ 26 ਭੋਜਨ ਸਿੱਟਣ ਦੀ ਬਜਾਏ ਕਿਸੇ ਭੁੱਖੇ ਨੂੰ ਦੇਵੋ  ਸੂਰਜ ਨੂੰ ਸਲਾਮਾਂ ਹੁੰਦੀਆਂ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਭੋਜਨ ਨੂੰ ਬਣਾਉਣ, ਪਕਾਉਣ ਲਈ ਤਾਂ ਬਹੁਤ ਥੋੜ੍ਹਾ ਸਮਾਂ ਲੱਗਦਾ ਹੈ ਇਸ ਨੂੰ ਪੈਦਾ ਕਰਨ ਲਈ 2 ਤੋਂ 6 ਮਹੀਨੇ ਲੱਗਦੇ ਹਨ ਫਲਾਂ ਦੇ ਦਰਖ਼ਤ ਨੂੰ ਵੱਡਾ ਹੋ ਕੇ ਫਲ ਲੱਗਣ ਤੱਕ ਹੋਰ ਵੀ ਲੰਬਾ ਸਮਾਂ ਕਈ ਸਾਲ ਲੱਗਦੇ ਹਨ ਪਦਾਰਥ ਬਹੁਤ ਮਿਹਨਤ ਨਾਲ ਖਾਣ ਲਈ ਪੈਦਾ ਕੀਤੇ ਜਾਂਦੇ ਹਨ। ਰੋਟੀਆਂ, ਫ਼ਲ, ਸਬਜੀਆਂ ‘ਤੇ ਥੋੜ੍ਹਾ ਜਿਹਾ ਦਾਗ਼ ਜਾਂ ਨੁਕਸ ਦੇਖ ਕੇ ਕਈ ਉਸ ਨੂੰ ਕੂੜੇ ਦੇ ਢੇਰ ਵਿੱਚ ਸਿੱਟ ਦਿੰਦੇ ਹਾਂ ਸਿੱਟੇ ਹੋਏ ਨੂੰ ਵੀ ਭਾਵੇਂ ਕੀੜੇ, ਮੱਖੀਆਂ, ਗ਼ਰੀਬ ਬੰਦੇ ਖਾ ਹੀ ਜਾਂਦੇ ਹਨ ਬੀਜ ਬੀਜਣ ਤੋਂ ਪਹਿਲਾਂ ਜ਼ਮੀਨ ਨੂੰ ਕਿਹੜੇ ਸਾਬਣ ਨਾਲ ਧੋ ਕੇ ਸੁੱਧ ਕੀਤਾ ਜਾਂਦਾ ਹੈ? ਨਹਿਰਾਂ, ਧਰਤੀ ਦੇ ਪਾਣੀ ਵਿੱਚ ਵੀ ਤਾਂ ਪਾਣੀ ਨੂੰ ਜੀਵਾਂ ਨੇ ਝੂਠਾ ਕੀਤਾ ਹੁੰਦਾ ਹੈ ਪਾਣੀ ਬਾਰ-ਬਾਰ ਥਾਂ-ਥਾਂ ਛੱਪੜਾਂ ਨਾਲਿਆਂ ਤੋਂ ਸੂਰਜ ਨਾਲ ਜਲ ਵਾਸ਼ਪ ਹੋ ਕੇ ਫਿਰ ਧਰਤੀ ਉੱਤੇ ਪੈਂਦਾ ਹੈ ਕੈਨੇਡਾ ਵਿੱਚ ਤਾਂ ਵਗਦੇ ਨਹਿਰਾਂ ਦਰਿਆਵਾਂ ਦੇ ਪਾਣੀ ਨੂੰ ਹੀ ਪੀਤਾ ਜਾਂਦਾ ਹੈ ਭਾਰਤ ਵਰਗੇ ਦੇਸ਼ ਵਿੱਚ ਧਰਤੀ ਵਿੱਚੋਂ ਵੀ ਪਾਣੀ ਕੱਢ ਕੇ ਪੀਤਾ ਜਾਂਦਾ ਹੈ ਉੱਥੇ ਹੀ ਬਾਥਰੂਮ ਬਣਿਆ ਹੁੰਦਾ ਹੈ ਲੈਟਰੀਨ ਗ਼ਰਕਾਈ ਹੁੰਦੀ ਹੈ ਆਲੂ, ਮੂੰਗਫਲੀ, ਗਾਜਰਾਂ ਹੋਰ ਪਦਾਰਥ ਧਰਤੀ ਵਿੱਚ ਹੀ ਮਹੀਨਿਆਂ ਦੇ ਹਿਸਾਬ ਨਾਲ ਧਰਤੀ ਵਿੱਚ ਰਹਿੰਦੇ ਹਨ ਧਰਤੀ ਵਾਲੇ ਸਾਰੇ ਤੱਤ ਫ਼ਲ, ਸਬਜੀਆਂ ਵਿੱਚ ਚਲੇ ਜਾਂਦੇ ਹਨ। ਕਈ ਬਾਰ ਖਾਣ ਵੇਲੇ ਭੋਜਨ ਫ਼ਲ, ਸਬਜੀਆਂ ਧਰਤੀ ‘ਤੇ ਡਿੱਗ ਜਾਂਦੇ ਹਨ। ਕਈ ਤਾਂ ਚੱਕ ਕੇ ਖਾ ਜਾਂਦੇ ਹਨ ਕੀ ਚੱਕ ਕੇ ਪਰੇ ਮਾਰਦੇ ਹਨ। ਐਸੇ ਕਿੰਨੇ ਕੁ ਹਨ?ਜੋ ਸੋਚਦੇ ਹਨ, ਧਰਤੀ ਗੰਦੀ ਨਹੀਂ ਹੈ ਅੰਨ ਪੈਦਾ ਕਰਕੇ ਧਰਤੀ ਹੀ ਸਾਡਾ ਢਿੱਡ ਭਰਦੀ ਹੈ। ਅਸੀਂ ਆਪ ਧਰਤੀ ਨੂੰ ਗੰਦਾ ਕਰਦੇ ਹਾਂ ਸਭ ਕੁੱਝ ਰੀਸਰਕਲ ਹੋ ਕੇ, ਜਾਣੀ ਕੇ ਖਪਤ ਹੋਣ ਪਿੱਛੋਂ, ਦੁਆਰਾ ਫਿਰ ਸਾਡੇ ਹੱਥਾਂ ਵਿੱਚ ਆ ਜਾਂਦਾ ਹੈ ਲੋਕ ਤਾਂ ਧਰਤੀ ਵਿੱਚੋਂ ਉੱਗੇ ਪੈਦਾ ਹੋਏ ਪਦਾਰਥਾਂ ਨੂੰ ਖਾਂਦੇ ਹਨ ਅਗਰ ਇਹੀ ਧਰਤੀ ਉੱਤੇ ਹੱਥੋਂ ਛੁੱਟ ਕੇ, ਡਿਗ ਜਾਵੇ, ਪਰੇ ਮਾਰਦੇ ਹਨ ਕਈ ਹਿੰਦੇ ਹਨ, “ ਇਹ ਗੰਦਾ ਹੋ ਗਿਆ ਇਸ ਤੋਂ ਪਹਿਲਾਂ ਚਾਹੇ ਕਣਕ ਦੇ ਬੋਹਲ਼ ਧਰਤੀ ਉੱਤੇ ਹੀ ਲੱਗਦੇ ਹਨ

ਬੰਦ ਡੱਬਿਆਂ ਲਿਫ਼ਫ਼ਾਇਆਂ ਵਿੱਚ ਖਾਣ ਦਾ ਸਮਾਨ ਮਿਲਦਾ ਹੈ ਇਸ ਉੱਪਰ ਪਹਿਲਾਂ ਹੀ ਤਰੀਕ ਲਿਖੀ ਜਾਂਦੀ ਹੈ ਇਸ ਤਰੀਕ ਤੋਂ ਬਾਅਦ ਇਹ ਭੋਜਨ ਖਾਣ ਵਾਲਾ ਨਹੀਂ ਰਹਿਣਾ ਇਹ ਵੀ ਹੋਰ ਵਿੱਕਰੀ ਕਰਨ ਦਾ ਇੱਕ ਨਵਾਂ ਸਾਧਨ ਹੈ ਜੇ ਭੋਜਨ ਖਾਂਦਾ ਨਹੀਂ ਜਾਂਦਾ ਤਾਂ ਪੈਕਿੰਗ ਦੀ ਇਕਸਪੈਅਰ ਤਰੀਕ ਦੇਖ ਕੇ ਇਸ ਨੂੰ ਖੋਲ੍ਹਣ ਖਾਣ ਤੋਂ ਬਗੈਰ ਹੀ ਸਿੱਟ ਦਿੱਤਾ ਜਾਵੇ ਕੀ ਇਹ ਸਾਫ਼ ਸੁਥਰੇ ਢੰਗ ਨਾਲ ਬੰਦ ਕੀਤਾ, ਖਾਣ ਦਾ ਭੋਜਨ ਸੱਚੀਂ ਜ਼ਹਿਰ ਬਣ ਜਾਂਦਾ ਹੈ? ਜਦੋਂ ਇਸ ਨੂੰ ਬੰਦ ਕਰਦੇ ਹਨ ਕਈ ਥਾਵਾਂ ਇੰਨੀਆਂ ਗੰਦੀਆਂ ਹੁੰਦੀਆਂ ਹਨ ਦੇਖ ਕੇ ਸਾਰਾ ਖਾਂਦਾ ਬਾਹਰ ਆ ਸਕਦਾ ਹੈ ਬੇਕਰੀ ਦੀਆਂ ਬਣੀਆਂ ਚੀਜ਼ਾਂ ਬਰੈੱਡ, ਡੌਨਟ, ਮਫ਼ਨ ਦੋ ਚਾਰ ਦਿਨਾਂ ਲਈ ਖਾਣ ਵਾਲੇ ਹੁੰਦੇ ਹਨ ਇੰਨਾ ਨੂੰ ਬਣਾਉਣ ਵਾਲਿਆਂ ਦਾ ਕਹਿਣਾ ਹੈ, “ ਉਸ ਉੱਪਰ ਲਿਖੀ ਤਰੀਕ ਪੜ੍ਹ ਲੈਣੀ ਜ਼ਰੂਰੀ ਹੈ ਗੱਲ ਵੀ ਠੀਕ ਹੈ ਜੇ ਲੋਕ ਸੁੱਟਣਗੇ ਨਹੀਂ ਹੋਰ ਵਿੱਕਰੀ ਨਹੀਂ ਹੋਵੇਗੀ ਆਂਡੇ ਦੁੱਧ ਤੋਂ ਬਣੀਆਂ ਚੀਜ਼ਾਂ ਸਭ ਦੀ ਮੁਨਿਆਦ ਤਿੰਨ ਕੁ ਹਫ਼ਤੇ ਦੀ ਲਿਖੀ ਹੁੰਦੀ ਹੈ ਭੋਜਨ ਸਿੱਟਣ ਦੀ ਬਜਾਏ ਕਿਸੇ ਭੁੱਖੇ ਨੂੰ ਦੇਵੋ ਉੱਲੀ ਲੱਗਾ ਭੋਜਨ ਸਿੱਟਣਾ ਹੀ ਪੈਂਦਾ ਹੈ ਉੱਥੇ ਸਿੱਟੋ, ਜਿੱਥੇ ਐਸੇ ਭੋਜਨ ਨੂੰ ਕੋਈ ਜੀਵ ਖਾ ਸਕੇ ਇਸ ਦੀ ਤੁਲਨਾ ਭਾਰਤ, ਅਫ਼ਰੀਕਾ ਨਾਲ ਕਰੀਏ ਲੋਕ ਭੁੱਖੇ ਮਰ ਰਹੇ ਹਨ ਗ਼ਰੀਬ ਲੋਕਾਂ ਲਈ ਫਲ ਤਾਂ ਖਾਣੇ ਬਹੁਤ ਵੱਡੀ ਗੱਲ ਹੈ ਢਿੱਡ ਭਰਨ ਲਈ ਚਾਵਲ, ਰੋਟੀ ਵੀ ਨਹੀਂ ਮਿਲਦੇ ਕਿੰਨੇ ਲੋਕ ਭੁੱਖੇ ਸੌਂਦੇ ਹਨ ਗ਼ਰੀਬ ਭਾਰਤੀਆਂ ਨੂੰ ਭੋਜਨ ਸਿੱਟਣ ਦਾ ਪਤਾ ਹੀ ਨਹੀਂ ਹੁੰਦਾ ਹੈ ਪਿੰਡਾਂ ਵਿੱਚ ਆਂਡੇ, ਘਿਉ, ਦਾਲਾਂ, ਕਣਕ, ਆਟੇ ਨੂੰ ਲੋੜ ਸਮਝ ਕੇ ਵਰਤਿਆ ਜਾਂਦਾ ਹੈ ਸਿੱਟਣ ਦਾ ਤਾਂ ਸੁਆਲ ਹੀ ਨਹੀਂ ਪੈਦਾ ਹੁੰਦਾ ਕਈ ਗ਼ਰੀਬ ਤਾਂ ਕੁੜੇ ਦੇ ਢੇਰ ਵਿਚੋਂ ਚੁੱਕ ਕੇ ਢਿੱਡ ਭਰਦੇ ਹਨ ਅੱਜ ਕਲ ਪਾਰਟੀਆਂ, ਵਿਆਹਾ ਵਿੱਚ ਬਹੁਤ ਭੋਜਨ ਖ਼ਰਾਬ ਕੀਤਾ ਜਾਂਦਾ ਹੈ ਲੋਕਾਂ ਦੀ ਖਾਣ ਦੀ ਭੁੱਖ ਉੱਨੀ ਨਹੀਂ ਹੁੰਦੀ ਜਿੰਨੀਆਂ ਚੀਜ਼ਾਂ ਖਾਣ ਲਈ ਮੂਹਰੇ ਰੱਖੀਆਂ ਜਾਂਦੀਆਂ ਹਨ ਲੋਕ ਪਲੇਟਾਂ ਭਰ ਕੇ ਸੁਆਦ ਦੇਖ ਕੇ ਸਿੱਟ ਦਿੰਦੇ ਹਨ ਫਿਰ ਹੋਰ ਖਾਲ਼ੀਂ ਪਲੇਟ ਲੈ ਕੇ ਸਿੱਟਣ ਲਈ ਹੋਰ ਉੱਪਰ ਤੱਕ ਭਰ ਲੈਂਦੇ ਹਨ ਲੁਧਿਆਣੇ ਇੱਕ ਵਿਆਹ ਵਿੱਚ 12 ਤਰਾਂ ਦੀ ਆਈਸ-ਕਰੀਮ ਹੀ ਸੀ 100 ਤਰਾਂ ਦਾ ਭੋਜਨ ਸੀ। ਲੋਕੀ ਖਾਣੇ ਨਾਲ ਰੱਜਣ ਤੋਂ ਬਾਅਦ ਸਾਰੇ ਕਿਸਮ ਦੀ ਆਈਸ-ਕਰੀਮ ਨਾਲ ਪਲੇਟਾਂ ਭਰ-ਭਰ ਸੁਆਦ ਦੇਖ ਕੇ ਬਚਦੀ ਕੂੜੇ ਵਿੱਚ ਸਿਟੀ ਜਾਂਦੇ ਸਨ ਰਿਸਟੋਂਰੈਟਾਂ, ਹੋਟਲਾਂ ਵਿੱਚ ਤਾਂ ਉਹੀ ਭੋਜਨ ਤੱਤਾ ਕਰ-ਕਰ ਕੇ ਲੋਕਾਂ ਨੂੰ ਦਿੱਤਾ ਜਾਂਦਾ ਹੈ ਕਿਉਂਕਿ ਉਹ ਆਪਣਾ ਨੁਕਸਾਨ ਨਹੀਂ ਚਾਹੁੰਦੇ ਕਈ ਸਬਜ਼ੀਆਂ ਵਾਲੇ ਇੰਨਾ ਨੂੰ ਗਲਿਆ ਸੜਿਆ ਖਾਣ ਦਾ ਸਮਾਨ ਸਬਜੀਆਂ, ਸਾਗ ਦੇ ਜਾਂਦੇ ਹਨ ਇਹ ਉਸ ਨੂੰ ਰਿਨ ਕੇ ਲੋਕਾਂ ਨੂੰ ਖਲ਼ਾਉਂਦੇ ਹਨ ਸਾਡੇ ਦਿਮਾਗ਼ ਵਿੱਚ ਰਿਸਟੋਂਰੈਟਾਂ, ਹੋਟਲਾਂ ਬਾਰੇ ਗ਼ਲਤ ਫਇਮੀ ਹੈ ਬਈ ਉੱਥੋਂ ਭੋਜਨ ਬਹੁਤ ਵਧੀਆਂ ਸਹਿਤਮੰਦ ਹੁੰਦਾ ਹੈ ਇਸ ਬਾਰੇ ਹੋਰ ਕਿਤੇ ਗੱਲ ਕਰਾਂਗੇ ਗੁਰਦੁਆਰਿਆਂ ਵਿੱਚ ਵਾਧੂ ਖਾਣਾ ਕੂੜੇ ਦੇ ਢੇਰ ਵਿੱਚ ਸਿੱਟ ਦਿੱਤਾ ਜਾਂਦਾ ਹੈ ਸੁੱਕੀਆਂ ਰੋਟੀਆਂ ਘਰਾਂ ਵਿੱਚ ਵੀ ਸਿੱਟਦੇ ਹੀ ਹਾਂ ਉਸ ਨੂੰ ਤੱਤਾ ਕਰਕੇ ਚਾਹ, ਦੁੱਧ, ਦਹੀਂ ਵਿੱਚ ਭਿਉਂ ਕੇ ਖਾਂਦਾ ਜਾਂ ਸਕਦਾ ਹੈ ਇੱਕ ਰੋਟੀ ਵਿੱਚ ਕਿੰਨੇ ਕਣਕ ਦੇ ਦਾਣੇ ਹੁੰਦੇ ਹਨ? ਉਨ੍ਹਾਂ ਨੂੰ ਉਗਾਉਣ ਤੋਂ ਲੈ ਕੇ ਰੋਟੀ ਬਣਾਉਣ ਤੱਕ ਛੇ ਮਹੀਨੇ ਤੋਂ ਵੱਧ ਸਮਾਂ ਲੱਗਦਾ ਹੈ ਕਿੰਨੇ ਪਾਪੜ ਪੇਲਣੇ ਪੈਂਦੇ ਹਨ ਕਣਕ ਨੂੰ ਬੀਜਣਾ, ਕੱਟਣਾ, ਛੱਟਣਾ, ਧੋਣਾ, ਸੁਕਾਉਣਾ, ਪੀਸਣਾ, ਗੁੰਨ੍ਹਣਾ ਫਿਰ ਜਾ ਕੇ ਸੇਕਣ ਨਾਲ ਰੋਟੀ ਬਣਦੀ ਹੈ ਭੋਜਨ ਬਣਾਉਂਦੇ ਸਮੇਂ ਅਗਰ ਜਲ ਜਾਵੇ, ਕੀਤੀ ਕਤਰੀ ਖੂਹ ਵਿੱਚ ਪੈ ਜਾਂਦੀ ਹੈ ਗੁਰਦੁਆਰੇ ਮੋਟੀ,ਕੱਚੀ, ਜਲੀ ਰੋਟੀ ਚੱਲ ਜਾਂਦੀ ਹੈ ਲੋਕ ਪ੍ਰਸ਼ਾਦ ਸਮਝ ਕੇ ਖਾ ਜਾਂਦੇ ਹਨ ਫਿਰ ਚਾਹੇ ਢਿੱਡ ਹੀ ਦੁਖਦੇ ਰਹਿਣ ਘਰ ਵਿੱਚ ਕੋਈ ਨਹੀਂ ਖਾਂਦਾ ਗੁਰਦੁਆਰੇ ਦਾ ਸੈਕਟਰੀ ਕਹਿ ਰਿਹਾ ਸੀ, “ ਲੋਕ ਖੁੱਲ੍ਹਾ ਰਾਸ਼ਨ, ਬਗੈਰ ਪੈਕਿੰਗ ਤੋਂ ਦਾਲ ਆਟਾ ਦੇ ਜਾਂਦੇ ਹਨ ਉਹ ਲੋਕ ਟੂਣਾ ਕਰਕੇ, ਮੇਖ਼ਾਂ ਪਾ ਕੇ ਦੇ ਜਾਂਦੇ ਹਨ ਅਸੀਂ ਕੂੜੇ ਵਿੱਚ ਸਿੱਟ ਦਿੰਦੇ ਹਾਂ “ ਹੈ ਨਾਂ ਰੱਜ ਨੂੰ ਚੱਜ ਆਇਆ ਹੋਇਆ ਗੁਰਦੁਆਰੇ ਚਲਾ ਰਹੇ ਹਨ ਟੂਣੇ-ਜਾਦੂ ਉੱਤੇ ਜ਼ਕੀਨ ਕਰਦੇ ਹਨ ਇਹ ਖਾ ਗਏ ਮਰ ਜਾਣਗੇ ਉਹ ਬੰਦਾ ਜੋ ਰੱyਖ ਕੇ ਗਿਆ ਹੈ ਤੇ ਉਹ ਥਾਂ ਭਸਮ ਨਹੀਂ ਹੋਈ, ਜਿੱਥੇ ਜਾਦੂ ਕੀਤਾ ਆਟਾ ਦਾਲ ਪਏ ਹਨ ਪੈਸਿਆਂ ਉੱਤੇ ਕਦੇ ਨਹੀਂ ਕਿਹਾ ਬਈ ਪੈਸਿਆਂ ਉੱਤੇ ਟੂਣਾ ਕੀਤਾ ਹੈ ਗੁਰਦੁਆਰੇ ਬਣੇ ਹੋਏ ਹਨ ਲੰਗਰ ਲੋਕੀਂ ਕਰਾਉਂਦੇ ਹਨ ਗੋਲਕਾਂ ਦਾ ਪੈਸਾ ਕਿਧਰ ਨੂੰ ਜਾਂਦਾ ਹੈ ਕਿਤੇ ਬਰਕਤ ਸਮਝ ਕੇ ਘਰਾਂ ਨੂੰ ਚੱਕ ਕੇ ਲੈ ਜਾਂਦੇ ਹਨ ਲੋਕਾਂ ਨੂੰ ਵੀ ਗੁਰਦੁਆਰੇ ਤੋਂ ਬਗੈਰ ਹੋਰ ਕੋਈ ਦਾਨ ਕਰਨ ਨੂੰ ਥਾਂ ਨਹੀਂ ਲੱਭਦੀ ਗੁਰਦੁਆਰੇ ਹੀ ਦੇਣ ਨਾਲ ਦਾਨ ਨਹੀਂ ਲੱਗਦਾ ਦਾਨ ਉੱਥੇ ਲੱਗਦਾ ਹੈ ਜਿੱਥੇ ਲੋਕ ਜੀਵ ਭੁੱਖ ਨਾਲ ਮਰ ਰਹੇ ਹਨ ਕਈ ਲੋਕ ਪਿੰਡਾਂ ਵਿੱਚ ਵੀ ਮੱਝਾਂ ਨੂੰ ਦਾਣਾ ਨਹੀਂ ਪਾਉਂਦੇ ਜੋ ਸਾਨੂੰ ਮਿੱਠਾ ਮਾਂ ਦੇ ਦੁੱਧ ਵਰਗਾ ਅੰਮ੍ਰਿਤ ਦਿੰਦੀਆਂ ਹਨ ਗੁਰਦੁਆਰੇ ਜ਼ਰੂਰ ਦਾਣਿਆਂ ਦਾ ਥਾਲ਼ ਪਾ ਪਾਉਂਦੇ ਹਨ ਦਾਣਿਆਂ ਦਾ ਥਾਲ਼ ਖੁੱਲ੍ਹਾ ਬੋਹਲ ਕੀ ਉਹ ਪੈਕਿੰਗ ਕੀਤਾ ਹੁੰਦਾ ਹੈ? ਖੇਤਾਂ ਵਿੱਚੋਂ ਦਾਣਾ, ਦਾਲਾਂ, ਚਾਵਲ ਸਿੱਧਾਂ ਪਹਿਲਾਂ ਗੁਰਦੁਆਰੇ ਚੜ੍ਹਾਉਣ ਜਾਂਦੇ ਹਨ ਉੱਥੇ ਵੱਡੇ ਢੇਰ ਖੁੱਲ੍ਹੇ ਆਟੇ ਦੇ ਹੀ ਲੱਗ ਜਾਂਦੇ ਹਨ

ਜੇ ਕਿਸੇ ਭੁੱਖੇ ਮਰਦੇ ਬੰਦੇ ਨੂੰ ਵਸਤੂਆਂ ਨਹੀਂ ਦਾਨ ਕਰਨੀਆਂ ਪਾਣੀ ਵਿੱਚ ਹੀ ਸੁੱਟ ਦਿਉ ਉੱਥੇ ਅਨੇਕਾਂ ਜੀਵ ਭੁੱਖੇ ਮਰਦੇ, ਇੱਕ ਦੂਜੇ ਨੂੰ ਖਾ ਰਹੇ ਹਨ ਅਗਰ ਇਹ ਸਮਾਨ ਲੋੜ ਬੰਦ ਲੋਕਾਂ ਨੂੰ ਦਿੱਤਾ ਜਾਵੇ ਕੈਨੇਡਾ ਵਰਗੇ ਦੇਸ਼ ਵਿੱਚ ਵੀ ਅਨੇਕਾਂ ਲੋਕ ਭੁੱਖੇ ਸੌਂਦੇ ਹਨ ਉਨ੍ਹਾ ਵਿੱਚ ਘਰੋਂ ਕੱਢੇ ਮਾਪੇ, ਔਰਤਾਂ-ਪਤਨੀਆਂ, ਪਤੀ ਤੇ ਬੱਚੇ ਹੁੰਦੇ ਹਨ ਮਾਪੇ ਤਾਂ ਘਰੋਂ ਕੱਢੇ ਜਾਂਦੇ ਹਨ ਬੁਢਾਪੇ ਵਿੱਚ ਉਨ੍ਹਾਂ ਦੀ ਨੌਜਵਾਨਾਂ ਨੂੰ ਕੋਈ ਲੋੜ ਨਹੀਂ ਹੈ ਪਤਨੀਆਂ ਤਾਂ ਘਰੋਂ ਕੱਢੀਆਂ ਜਾਂਦੀਆਂ ਹਨ  ਅਗਰ ਪਤਨੀਆਂ ਕੰਮ ਜੌਬ ਨਹੀਂ ਕਰਦੀਆਂ ਕੰਮ ਤੋਂ ਬਗੈਰ ਚੰਮ ਕਿਸੇ ਕੰਮ ਦਾ ਨਹੀਂ ਪਤਨੀਆਂ ਵੀ ਕੁੱਝ ਸਾਲਾਂ ਵਿੱਚ ਪਾਲਤੂ ਜਾਨਵਰ ਵਰਗੀ ਲੱਗਦੀਆਂ ਹਨ ਇੱਥੋਂ ਦੀ ਸੋਸ਼ਲ ਸਰਵਿਸ ਬੱਚੇ ਮਾਂ ਨੂੰ ਦਿੰਦੀ ਹੈ ਇੰਨਾ ਦੀ ਨਿਗਰਾਨੀ ਵਿੱਚ ਬੇਸਹਾਰਾ ਲੋਕ ਪਲਦੇ ਹਨ ਇੰਨਾ ਕੋਲ ਕਈ ਵਾਰ ਸਾਡੇ ਪੰਜਾਬੀਆਂ ਵਾਲਾ ਜਾਂ ਅਲੱਗ-ਅਲੱਗ ਕਲਚਰ ਦੇ ਲੋਕਾਂ ਦੀ ਪਸੰਦ ਦਾ ਭੋਜਨ ਨਹੀਂ ਹੁੰਦਾ ਜਿਵੇਂ ਕਿਸੇ ਨੇ ਸਬਜ਼ੀਆਂ ਦਾਲਾਂ ਖਾਣੀਆਂ ਹੁੰਦੀਆਂ ਹਨ ਉਸ ਅੱਗੇ ਸੂਰ ਦਾ ਮਾਸ ਰੱਖ ਦੇਵੋ ਹਰ ਬੰਦਾ ਖਾਣ ਵਿੱਚ ਆਪਣੀ ਮਰਜ਼ੀ ਵਰਤਦਾ ਹੈ ਖਾਵੇ ਮੰਨ ਭਾਉਂਦਾ, ਪਾਵੋਂ ਜੱਗ ਭਾਉਂਦਾ, ਪ੍ਰਚਾਵੋਂ ਜੀਅ ਜਿਵੇਂ ਲੋਟ ਆਉਂਦਾ ਇਹ ਤਿੰਨ ਚੀਜ਼ਾਂ ਬੰਦੇ ਦੀ ਲੋੜ ਹਨ ਅਗਰ ਅਸੀਂ ਅੰਨ ਦੀ ਕਦਰ ਕਰਨੋਂ ਹੱਟ ਗਏ ਇੱਕ ਦਿਨ ਕਾਲ ਪੈ ਜਾਵੇਗਾ ਲੋਕ ਦਾਣੇ-ਦਾਣੇ ਨੂੰ ਤਸਣਗੇ

Comments

Popular Posts