ਭਾਗ 3 ਬਾਬੇ ਦੂਜੇ ਦੀ ਔਰਤ ਉੱਤੇ ਆਸਾਨੀ ਨਾਲ ਹੱਥ ਫੇਰ ਜਾਂਦੇ ਹਨ  ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ

-ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ Satwinder_7@hotmail.com

ਸਾਧ ਬੀਨ ਵਜਾ ਕੇ ਨਾਂਗਣੀਆਂ ਨੂੰ ਕਿਲਣਾਂ ਜੋਗੀ ਜਾਣਦੇ ਹਨ। ਉਵੇਂ ਹੀ ਬਾਬਿਆਂ ਕੋਲ ਇੱਕੋ ਹੀ ਫ਼ਾਰਮੂਲਾ ਹੈ। ਸਾਧ ਕਹਿੰਦੇ ਹਨ, " ਅਸੀਂ ਜ਼ਿੰਦਗੀ ਭਰ ਵਿਆਹ ਨਹੀਂ ਕਰਾਉਣਾ। ਘਰ ਵਾਰ ਬੱਚੇ, ਪਤਨੀ ਤਿਆਗ ਦਿੱਤੇ ਹਨ। " ਅਗਰ ਐਸਾ ਇਸ਼ਤਿਹਾਰ ਪੇਪਰ ਵਿੱਚ ਲੱਗਾ ਹੋਵੇ। ਉਮੀਦ ਵਾਲੇ ਤਾਂ ਇਹੀ ਸਮਝਣਗੇ। ਮੇਰੀ ਕਹਾਣੀ ਫਿਟ ਹੋ ਸਕਦੀ ਹੈ। ਲੋੜ ਬੰਦ ਵਹੀਰਾ ਘੱਤ ਕੇ ਉਸ ਪਾਸੇ ਤੁਰ ਪੈਣਗੇ। ਅੱਗੇ ਜਾ ਕੇ ਪਤਾ ਲੱਗਦਾ ਹੈ। ਇੱਥੇ ਤਾਂ ਬਹੁਤ ਲੰਬੀ ਲਾਈਨ ਲੱਗੀ ਹੈ। ਲੋਕ ਕਹਿੰਦੇ ਹਨ, " ਫਲਾਣੇ ਬਾਬੇ ਦੀ ਕਮਾਈ ਬਹੁਤ ਹੈ। " ਸੱਚੀ ਗੱਲ ਹੈ। ਇੰਨਾ ਜਿੰਨੀ ਕਮਾਈ ਡਾਕਟਰੀ ਵਕਾਲਤ ਜਾਂ ਹੋਰ ਬਿਜ਼ਨਸ ਵਿਚੋਂ ਨਹੀਂ ਲੱਭਣੀ। ਚੰਦਾ ਇਕੱਠਾਂ ਕਰਦੇ ਰਹਿੰਦੇ ਹਨ। ਜੋ ਕੁੜੀਆਂ ਇੰਨਾ ਨਾਲ ਐਸ਼ ਕਰਦੀਆਂ ਹਨ। ਉਨ੍ਹਾਂ ਦੇ ਵਿਆਹਾਂ ਦੇ ਨਾਮ ਦਾ ਚੰਦਾ ਇਕੱਠਾ ਕਰਦੇ ਹਨ। ਦੁਨੀਆ ਬੜੀ ਭੋਲੀ ਹੈ। ਜੋ ਮੂੰਹ ਬੋਲਿਆ ਬਾਪ ,ਕੰਨਿਆ ਦਾਨ ਕਰਦਾ ਹੈ। ਉਸ ਉੱਤੇ ਸਹੁਰਾ ਪਰਵਾਰ ਸ਼ੱਕ ਵੀ ਨਹੀਂ ਕਰ ਸਕਦਾ। ਸਾਰੀ ਉਮਰ ਦੀਆਂ ਰੋਟੀਆਂ ਦਾ ਜੁਗਾੜ ਬਣ ਜਾਂਦਾ ਹੈ। ਹੈ ਨਾਂ ਵੱਡੀ ਕਮਾਈ। ਲੋਕ ਆਪੇ ਆਪਣੀਆਂ ਜੇਬਾਂ ਖ਼ਾਲੀ ਕਰੀ ਜਾਂਦੇ ਹਨ। ਬਾਬੇ ਸ਼ਰੇਆਮ ਹੱਥ ਫੇਰ ਕੇ ਔਰਤਾਂ ਦੀ ਤਸੱਲੀ ਕਰਾਈ ਜਾਂਦੇ ਹਨ। ਡੇਰਿਆਂ ਗੁਰਦੁਆਰਿਆਂ ਵਿੱਚ ਔਰਤਾਂ ਰੱਖੀ ਬੈਠੇ ਹਨ। ਔਰਤਾਂ ਘਰ ਮਾਪੇ, ਪਤੀ, ਬੱਚੇ ਛੱਡ ਕੇ ਇੰਨਾ ਸੇਵਾ ਨਾਲ ਮੌਜ ਮਸਤੀ ਕਰਦੀਆਂ ਹਨ। ਵੈਸੇ ਤਾਂ ਚੋਲ਼ਿਆਂ ਵਾਲੇ ਹੀ ਚਾਰ ਦੀਵਾਰੀ ਵਿੱਚ ਇਹੀ ਕੁੱਝ ਕਰਦੇ ਹਨ। ਮਿਲਣ ਲਈ ਸਪੈਸ਼ਲ ਸਮਾਂ ਰੱਖਿਆਂ ਹੁੰਦਾ ਹੈ। ਇੱਕ-ਇੱਕ ਕਰਕੇ ਔਰਤਾਂ ਮਰਦ ਅੰਦਰ ਜਾਂਦੇ ਹਨ। ਅੱਜ ਕਲ ਔਰਤ ਮਰਦ ਵਿੱਚ ਬਹੁਤਾ ਫ਼ਰਕ ਨਹੀਂ ਰਿਹਾ। ਦੋਨੇਂ ਹੀ ਗਹਿਣੇ ਪਾਉਂਦੇ ਤੇ ਮੇਕਅਪ ਵੀ ਕਰਦੇ ਹਨ। ਦੋਨੇਂ ਹੀ ਕੰਮ ਸਾਰ ਦਿੰਦੇ ਹਨ। ਬਾਬਿਆਂ ਦੀਆਂ ਜੂਟਿਊਬ ‘ਤੇ ਲੱਗੀਆਂ ਮੂਵੀਆਂ ਇੰਨਾ ਢੌਂਗੀਆਂ ਦਾ ਪਖੰਡ ਨੰਗਾ ਕਰ ਰਹੀਆਂ ਹਨ। ਔਰਤਾਂ ਰਾਤ ਨੂੰ ਕੰਮਾਂ-ਕਾਰਾਂ ਤੋਂ ਵਿਹਲੀਆਂ ਹੀ ਹੁੰਦੀਆਂ ਹਨ। ਅਗਰ ਲਾਈਨ ਲੱਗੀ ਵਿੱਚ ਕੁੜੀਆਂ ਬੂੜੀਆਂ ਸਭ ਉਮਰ ਦੀਆ ਨੂੰ ਜੱਫੀਆਂ ਪਾਈ ਜਾਂਦਾ ਹੈ। ਨਾਨੇ ਹੱਥ ਅੱਡ ਕੇ ਤੋਹਫ਼ੇ ਫੜੀ ਜਾਂਦੇ ਹਨ। ਸਿਰ ਉੱਤੇ ਹੱਥ ਫੇਰ ਕੇ ਆਪ ਨੂੰ ਜਾਦੂਗਰ ਸਮਝਦਾ ਹੈ। ਰਾਤ ਦੇ ਹਨੇਰੇ ਵਿੱਚ ਕੀ ਕਰਦੇ ਹੋਣਗੇ?ਇਸ ਦੇ ਹੱਥ ਫੇਰਨ ਨਾਲ ਦੁੱਖ ਟੁੱਟਦੇ ਹਨ। ਜਾਂ ਔਰਤ ਹੱਥ ਲਾਉਣ ਨਾਲ ਇਸ ਦੀ ਛੋਹੁ ਦਾ ਕਰੰਟ ਲੱਗਣ ਨਾਲ ਇਸ ਦੇ ਕੰਟਰੋਲ ਵਿੱਚ ਆ ਜਾਂਦੀ ਹੋਣੀ ਹੈ। ਇਹ ਬਾਬੇ ਕੋਈ ਵੱਡੀ ਉਮਰ ਦਾ ਵੀ ਨਹੀਂ ਹੁੰਦੇ। ਕਲ ਦੇ ਛੋਕਰੇ ਦਾਦੀਆਂ ਵਰਗੀਆਂ ਔਰਤਾਂ ਦੇ ਸਿਰ ਉੱਤੇ ਹੱਥ ਧਰ ਕੇ ਅਸ਼ੀਰ ਬਾਦ ਦਿੰਦੇ ਹਨ। ਔਰਤ ਦੇ ਮਰਦ ਨਾਲ ਵੀ ਹੁੰਦੇ ਹਨ। ਫਿਰ ਵੀ ਬਾਬੇ ਦੂਜੇ ਦੀ ਔਰਤ ਉੱਤੇ ਆਸਾਨੀ ਨਾਲ ਹੱਥ ਫੇਰ ਜਾਂਦੇ ਹਨ।

ਬਾਬਿਆਂ ਕੋਲ ਬਹੁਤੀਆਂ ਔਰਤਾਂ ਤਾਂ ਛੁੱਟੜਾਂ ਹੀ ਆਉਂਦੀਆਂ ਹਨ। ਪਤੀ-ਪਤਨੀ ਨੂੰ ਘਰੋਂ ਕੱਢ ਦੇਵੇ। ਪਤੀ ਮਰ ਜਾਵੇ। ਬਾਬਿਆਂ ਕੋਲੇ ਖੁੱਲ੍ਹੇ ਡੇਰੇ ਹਨ। ਪੱਲਿਉਂ ਪੂਰਾ ਮਾਲ ਜੋ ਕੁੱਝ ਮਰਜ਼ੀ ਲੁੱਟੀ-ਲੁਟਾਈ ਜਾਂਦੀਆਂ ਹਨ। ਅਗਰ ਹੋਰ ਵੀ ਕਿਸੇ ਦੀਆਂ ਔਰਤਾਂ ਜਾਂਦੀਆਂ ਹਨ। ਆਪੇ ਦੇਖ ਲਵੋ. ਬਾਬੇ ਤੇ ਇਹ ਔਰਤਾਂ ਕੀ ਲੱਛਣ ਕਰਦੇ ਹਨ। ਹਰ ਰੋਜ਼ ਮੀਡੀਆਂ ਖ਼ਬਰਾਂ ਵਿੱਚ ਦਸਦਾ ਹੈ। ਕੁੱਤੇ ਦੇ ਪੈਰ ਚੱਟਣ ਵਾਂਗ ਤਾਂ ਹੀ ਬੁਰਕੀ ਪਵਾਂਗਾ। ਜੇ ਕੁੱਤੇ ਨੂੰ ਝਿੜਕ ਦੇਵੋ। ਉਹ ਨੇੜੇ ਨਹੀਂ ਲੱਗੇਗਾ। ਜੇ ਬਾਬੇ ਔਰਤਾਂ ਨੂੰ ਛੂਹ ਕੇ ਨਾਲ ਲਾ ਕੇ ਨਹੀਂ ਰੱਖਣਗੇ। ਬਾਬਿਆਂ ਨੂੰ ਲੰਗਰ ਕੌਣ ਲਾ ਕੇ ਖਲ਼ਾਏਂਗਾ? ਪਤੀ-ਪਤਨੀ ਨੂੰ ਹੱਸ ਕੇ ਨਾਂ ਬੁਲਾਵੇ। ਸ਼ਾਮ ਨੂੰ ਰੋਟੀ ਨਹੀਂ ਬਣਾ ਕੇ ਦਿੰਦੀ। ਬਾਬੇ ਦੀਆਂ ਲੱਤਾਂ ਨੂੰ ਇਹ ਔਰਤਾਂ ਚੁੰਬੜਦੀਆਂ ਹਨ। ਬਾਬੇ ਆਪਣਾ-ਪਣ ਦਿਖਾਉਣ ਨੂੰ ਔਰਤਾਂ ਉੱਤੇ ਹੱਥ ਫੇਰਦੇ ਹਨ। ਭਾਵੇਂ ਸਾਧ ਔਰਤ ਕੱਢ ਕੇ ਲੈ ਜਾਵੇ। ਕੋਈ ਉਸ ਵੱਲ ਉਂਗਲ ਨਹੀਂ ਕਰ ਸਕਦਾ।

ਧਰਮ ਹੈ ਹੀ ਐਸਾ, ਕ੍ਰਿਸ਼ਨ ਔਰਤਾਂ ਗੋਪੀਆਂ ਉੱਤੇ ਮੋਹਿਤ ਸਨ। ਉਹ ਉਸ ਦੇ ਪਿਆਰੇ ਸਵੀਕਾਰ ਕਰਦੇ ਹਨ। ਗੁਰੂਆਂ ਦੀਆਂ ਜੀਵਨੀਆਂ ਪੜ੍ਹ ਕੇ ਦੇਖ ਲਵੋ। ਇੱਕ ਤੋਂ ਵੱਧ ਔਰਤਾਂ ਨਾਲ ਸਬੰਧ ਰਹੇ ਹਨ। ਇੰਨਾ ਬਾਬਿਆਂ, ਸੰਤਾਂ, ਗਿਆਨੀਆਂ ਦੇ ਕੀ ਬੱਸ ਹੈ? ਔਰਤ ਹੈ, ਹੀ ਮਜ਼ੇ ਦੀ ਚੀਜ਼ ਹੈ। ਜੋ ਮਰਜ਼ੀ ਆਪਣੀ ਪਰਾਪਰਟੀ ਸਮਝ ਲਵੇ। ਔਰਤਾਂ ਹੀ ਅਬਲਾ ਬਣ ਕੇ ਤਾਂਹੀ ਤਾਂ ਗੁਰੂਆਂ ਦੀ ਸ਼ਰਨ ਵਿੱਚ ਆਈਆਂ। ਉਨ੍ਹਾਂ ਨੇ ਸ਼ਾਦੀ ਕਰਾ ਕੇ ਜਾਂ ਕੁਆਰੀਆਂ ਆਪਣੇ ਲਈ ਰੱਖ ਲਈਆਂ ਸਨ। ਜੇ ਇੰਨਾ ਧਰਮ ਦੇ ਪ੍ਰਚਾਰਕਾਂ ਨੂੰ ਪੁੱਛ ਲਈਏ ਗੁਰੂ ਗੋਬਿੰਦ ਸਿੰਘ ਜੀ ਉੱਤੇ ਤਿੰਨ ਤੋਂ ਵੀ ਵੱਧ ਔਰਤਾਂ ਮੋਹਿਤ ਕਿਉਂ ਸਨ? ਉਹ ਆਪ ਇੱਕ ਔਰਤ ਪਤਨੀ ਤੋਂ ਸੰਤੁਸ਼ਟ ਕਿਉਂ ਨਹੀਂ ਸਨ? ਧਰਮੀ ਭਟਕ ਜਾਂਦੇ ਹਨ। ਆਪ ਪ੍ਰਚਾਰਿਕ ਭਾਵੇਂ ਕਥਾ ਕਰੀ ਜਾਦੇ ਹਨ, “ ਫਲਾਣੀ ਦਾ ਪਿਉ ਉਸ ਨੂੰ ਗੁਰੂ ਜੀ ਕੋਲ ਲੈ ਕੇ ਆਇਆ ਸੀ। ਸਾਹਿਬ ਕੌਰ ਉਸ ਤੋ ਮੋਹਿਤ ਸੀ। ਬਗੈਰ ਰਹਿੰਦੇ ਸਨ। ਛੇਵੇ ਪਾਤਸ਼ਾਹ ਨੇ ਕੋਲਾਂ ਦੀ ਯਾਦਗਰ ਬਾਬੇ ਟੱਲ ਦੇ ਬਣਾਈ ਹੈ। ਐਵੇਂ ਤਾਂ ਨਹੀਂ ਸਿਆਣੇ ਕਹਿੰਦੇ," ਸ਼ੇਰ ਦੀ ਪੂਛ ਨੂੰ ਕੌਣ ਹੱਥ ਲਾਵੇ? ਕੌਣ ਕਹੇ ਰਾਣੀ ਅੱਗਾ ਢੱਕ। " ਤੱਕੜਾਂ ਬੰਦਾ, ਪੈਸੇ ਵਾਲਾ,ਹਰ ਕੰਮ ਕਰ ਸਕਦਾ ਹੈ। ਮਰਦ ਔਰਤਾਂ ਤਾਂ ਕੀ ਦੁਨੀਆ ਖ਼ਰੀਦ ਸਕਦਾ ਹੈ। ਮਰਦਾਂ ਦਾ ਜ਼ੋਰ ਹੈ। ਔਰਤ ਆਪ ਇਸ ਦੇ ਮੁਤਾਬਿਕ ਜਿਊਣਾ ਚਾਹੁੰਦੀ ਹੈ।

 

Comments

Popular Posts