ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾsatwinder_7@hotmail.com
ਭਾਈਆਂ-ਭਾਈਆਂ ਨਾਲ ਨੇ ਲੜਦੇ।ਲੜਦੇ ਛਵੀਆਂ ਦੇ ਘੁੰਡ ਮੋੜ ਦਿੰਦੇ।
ਭਾਈ ਇੱਟ ਨਾਲ ਇੱਟ ਵੰਡਾ ਲੈਂਦੇ। ਮਾਂ-ਬਾਪ ਦੀ ਜਾਇਦਾਦ ਵੰਡਾ ਲੈਂਦੇ।
ਮੰਮੀ-ਡੈਡੀ ਨੂੰ ਭਾਈ ਵੰਡ ਲੈਂਦੇ। ਮੰਮੀ-ਡੈਡੀ ਵਿੱਚ ਲੜਾਈ ਕਰਾ ਦਿੰਦੇ।
ਲੜਾ ਮੰਮੀ-ਡੈਡੀ ਨੂੰ ਅੱਡ ਕਰਦੇ। ਕੋਈ ਮੰਮੀ ਨੂੰ ਦੂਜੇ ਡੈਡੀ ਰੱਖ ਲੈਦੇ।
ਧੀਆਂ ਜੰਮੀਆਂ ਸਿਰ ਜੋ ਦੋਸ਼ ਦਿੰਦੇ। ਉਹ ਧੀਆਂ ਨੂੰ ਨਾਂ ਜਾਇਦਾਦ ਦਿੰਦੇ।
ਪੁੱਤਾਂ ਨੂੰ ਚੂਰੀਆਂ ਘਿਉ ਦੀਆਂ ਦਿੰਦੇ। ਧੀ ਨੂੰ ਬੱਚਿਆਂ ਹੋਇਆ ਅੰਨ ਦਿੰਦੇ।
ਧੀਆਂ ਨੂੰ ਝਿੜਕਾਂ ਦੇ ਕੰਮ ਕਰਾਉਂਦੇ। ਪੁੱਤਾਂ ਨੂੰ ਵਿਹਲੇ-ਅਵਾਰਾ ਨੇ ਰੱਖਦੇ।
ਧੀਆਂ ਚਾਰ ਦਿਵਾਰੀ ਵਿੱਚ ਰੱਖਦੇ। ਪੁੱਤ ਕੁੜੀਆਂ ਛੇੜਨ ਨੂੰ ਖੁੱਲੇ ਛੱਡਦੇ।
ਮਾਂਪੇਂ ਨਾਂ ਸਦਾ ਧੀਆਂ ਕੋਲ ਰਹਿੰਦੇ। ਜੁਵਾਨ ਹੋਈ ਧੀ ਸੌਹੁਰੀ ਧੱਕ ਦਿੰਦੇ।
ਧੀ ਨੂੰ ਬਿਸਤਰਾ ਮੰਜ਼ਾ ਨਹੀਂ ਦਿੰਦੇ। ਸੱਤੀ ਕਈ ਮਾਂਪੇਂ ਖ਼ਾਲੀ ਹੱਥ ਤੇਰਦੇ।
ਸਤਵਿੰਦਰ ਧੀ ਨੂੰ ਮਾਪੇਂ ਮਾਰ ਦਿੰਦੇ। ਪੁੱਤ ਨੂੰ ਸਾਰੀ ਕਮਾਈ ਵੀ ਦੇ ਦਿੰਦੇ।
ਧੀਆਂ ਨੂੰ ਤਾਨਿਆਂ ਨਾਲ ਮਾਰ ਦਿੰਦੇ।ਕਈ ਜੰਮਦੀ ਦਾ ਗਲ਼ਾ ਘੁੱਟ ਦਿੰਦੇ।
ਪੁੱਤਾਂ ਨੂੰ ਚੰਗੀਆਂ ਖ਼ੁਰਾਕਾਂ ਚਾਰਦੇ। ਮਾਂਪੇ ਆਪ ਧੀ ਨੂੰ ਗਰਭ ਵਿੱਚ ਮਾਰਦੇ।

Comments

Popular Posts