ਜੱਟ ਹਾੜੀ ਸੌਣੀ ਦੀ ਤਰੀਕ ਲੰਬੀ ਪਾਈ ਰੱਖਦੇ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਜੇ ਜੱਟਾਂ ਦੇ ਮੁੰਡੇ ਦੇ ਨਾਲ ਵਿਆਹ ਕਰਾਂਵਾਂਗੇ।
ਲਾਰਿਆਂ ਦੇ ਵਿੱਚ ਜੂਨ ਸਾਰੀ ਨੂੰ ਹੁੰਢਾਂਵਾਂਗੇ।
ਉਹ ਲਾਰਾ-ਲੱਪਾ, ਲੱਪਾ-ਲਾਰਾ ਲਾਈ ਰੱਖਦੇ।
ਜੱਟ ਹਾੜੀ ਸੌਣੀ ਦੀ ਤਰੀਕ ਲੰਬੀ ਪਾਈ ਰੱਖਦੇ।
ਕਹੇ ਆਊਗੀ ਹਾੜੀ ਕੱਣਕ ਦੇ ਬੋਹਲ ਲਾਵਾਂਗੇ।
ਮੱਕੀ ਦੀਆਂ ਛੱਲੀਆਂ ਦੇ ਦਾਣਿਆਂ ਦੇ ਢੇਰ ਲਾਵਾਂਗੇ।
ਛੋਲਿਆਂ ਸਰੋਂ ਨੂੰ ਖੇਤੋਂ ਝਾੜ-ਛੱਟ ਕੇ ਲਿਆਵਾਂਗੇ।
ਚੁਗ ਕੇ ਕਪਾਹ ਦੀਆਂ ਗੱਠੜੀਆਂ ਬੰਨ ਲਾਵਾਂਗੇ।
ਮੱਕੀ ਦੀਆਂ ਛੱਲੀਆਂ ਖਿੱਲਾਂ ਤੇ ਹੋਲਾਂ ਚੱਬਾਬਾਗੇ।
ਸੰਭਾਲੀ ਹੋਈ ਫਸਲ ਨੂੰ ਚੱਕ ਸ਼ਹਿਰ ਲਿਜਾਵਾਂਗੇ।
ਚੰਗਾ ਮੁੱਲ ਵੱਟਣੇ ਦੀ ਆਸ ਵਿੱਚ ਬੈਠ ਜਾਵਾਂਗੇ।
ਆੜਤੀਆਂ ਦੇ ਹੱਥਾਂ ਵੱਲ ਦੇਖਦੇ ਬਖ਼ਤ ਲੰਘਾਵਾਂਗੇ।
ਬਹਿ ਕੇ ਦਿਨ ਰਾਤ ਇੰਨਸਪੈਕਟਰ ਦੀ ਉਡੀਕ ਕਰਾਂਗੇ।
ਫਸਲ ਆਪਣੀ ਦਾ ਭਾਅ ਉਹ ਦੀ ਮਰਜ਼ੀ ਦਾ ਲੁਆਵਾਂਗੇ।
ਪੈਸੇ ਵੱਟ ਕੇ ਲਾਲਿਆਂ ਦਾ ਚੱਕਿਆਂ ਕਰਜ਼ਾ ਉਤਾਰਾਂਗੇ।
ਜੋ ਬਚ ਗਿਆ ਪੈਸਾ ਤੇਰੇ ਹਾਰ, ਸ਼ਿੰਗਾਰ ਉਤੇ ਲਾਵਾਂਗੇ।
ਤੇਰੀ ਪਸੰਦ ਦਾ ਆਪਾਂ ਦੇਨੇਂ ਇੱਕ-ਇੱਕ ਸੂਟ ਸਵਾਂਗੇ।
ਜੇ ਪੈਸਾ ਨਾਂ ਬਚਿਆਂ ਅੱਗਲੇ ਸਾਲ ਨੂੰ ਹੋਰ ਕਮਾਂਵੇਗੇ।
ਸੱਤੀ ਜੇ ਕਨੇਡੀਅਨ ਫੌਰਨਰ ਨਾਲ ਸ਼ਾਦੀ ਕਰਾਵਾਂਗੇ।
ਕੰਮ ਤੇ ਜਾ ਕੇ ਇੱਕ ਦੂਜੇ ਤੋਂ ਮੂਹਰੇ ਸ਼ਿਫਟਾ ਲਾਵਾਂਗੇ।
ਕਰ ਜੌਬ, ਬੱਣਾਂਕੇ ਵੱਡਾ ਚੈਕ ਬੈਂਕ ਵਿੱਚ ਜੰਮਾਂ ਕਰਾਂਵੇਗੇ।
ਹਰ ਰੋਜ਼ ਗਿੱਣ-ਗਿੱਣ ਕੇ, ਬੈਂਕ ਵਿੱਚੋਂ ਡਾਲਰ ਕੱਢਾਵਾਂਗੇ।
ਮਨ ਭਾਉਂਦਾ ਖਾਂਵਾਂਗੇ, ਪੀਵਾਂਗੇ, ਹੰਢਾਂਵਾਂਗੇ ਨਾਲੇ ਸੌਂਵਾਂਗੇ।
ਸਤਵਿੰਦਰ ਘਰ ਮੁੱਲ ਮਰਜ਼ੀ ਦੀ ਹਰ ਚੀਜ਼ ਲਿਆਵਾਂਗੇ।
ਮੌਰਗੇਜ਼ ਕਿਸ਼ਤਾਂ ਬਿੱਲ, ਬੱਤੀਆਂ ਦੋਂਨੇ ਮਿਲ ਕੇ ਉਤਾਰਾਂਗੇ।
ਡਾਲਰ ਦੱਬ ਕੇ ਕਮਾਂ ਕੇ ਪਿੰਡ ਵਿੱਚ ਉਚਾ ਚੁਬਾਰਾ ਪਾਵਾਗੇ।

Comments

Popular Posts