ਮੈਨੂੰ ਵੀ ਮੇਲੇ ਲੈ ਚੱਲ ਵਿਸਾਖ਼ੀ ਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com
ਵਿਸਾਖ਼ੀ ਵਾਲਾ ਦਿਨ ਆ ਗਿਆ। ਲੋਕੀਂ ਵਿਸਾਖ਼ੀ ਦੇ ਮੇਲੇ ਉਤੇ ਜਾਂਦੇ।
ਮੈਨੂੰ ਵੀ ਮੇਲੇ ਲੈ ਚੱਲ ਵਿਸਾਖ਼ੀ ਦੇ। ਚੱਲ ਕੇ ਜਲੇਬੀਆਂ ਪਕੌੜੇ ਖਾਂਈਏ।
ਖੱਟੇ-ਮਿੱਠੇ ਗੋਲਗੱਪੇ ਚਾਟ ਖਾਂਈਏ। ਮੇਲੇ ਵਿਚ ਮਿੱਠਿਆਈਆਂ ਖਾਂਈਏ।ਰੰਗ
ਬਰੰਗੀਆਂ ਡੋਰੀਆਂ ਖ੍ਰੀਦੀਏ। ਲਾਲ ਪੀਲੀਆਂ ਚੂੜੀਆਂ ਨੂੰ ਚੜ੍ਹਾਈਏ।
ਆਪਾਂ ਵੀ ਊਚੇ-ਊਚੇ ਚਡੋਲ ਝੂਟੀਏ। ਮੇਲੇ ਵਿੱਚ ਨੱਚੀਏ ਚਾਅ ਪੂਰੇ ਕਰੀਏ।
ਗਬਰੂ ਮੱਟਕ-ਮੱਟਕ ਪੱਬ ਚੱਕਦੇ। ਲਾ ਕੇ ਚਾਦਰੇ ਦੋਂਨੇ ਪਾਸੇ ਲੜ ਟੰਗਦੇ।
ਕਈ ਊਚੀ ਬੋਲੀ ਪਾ ਕੇ ਹੇਕਾਂ ਕੱਢਦੇ। ਕਈ ਬਾਂਹ ਫੜ ਹਾਂਨਣਾਂ ਨੱਚਾਉਂਦੇ।
ਇੱਕ ਦੂਜੇ ਨੂੰ ਨੱਚਣੇ ਨੂੰ ਇਸ਼ਾਰੇ ਕਰਦੇ। ਮੇਲੇ ਵਿੱਚ ਰੰਗ ਬੰਨ ਕੇ ਨੇ ਨੱਚਦੇ।
ਇੱਕ ਦੂਜੇ ਨਾਲ ਮੁੱਕਾਬਲਾ ਨੇ ਕਰਦੇ। ਸਬ ਸਾਥੀਆਂ ਨੂੰ ਨੱਚਣੇ ਨੂੰ ਆਖਦੇ।
ਨੌਜੁਵਾਨ ਕੁੜੀਆਂ ਮੁੰਡੇ ਭੰਗੜੇ ਵਿੱਚ ਨੱਚਦੇ। ਨੱਚ ਕੇ ਚਾਅ ਨੇ ਪੂਰੇ ਕਰਦੇ।
ਕਈ ਮੋਡਿਆਂ ਤੇ ਡਾਂਗਾਂ ਰੱਖ ਨੱਚਦੇ। ਕਈ ਦਾਰੂ ਪੀ ਕੇ ਲੱਲਕਾਰੇ ਮਾਰਦੇ।
ਸਤਵਿੰਦਰ ਨੂੰ ਨੱਚਣ ਲਗਾਉਂਦੇ। ਸੱਤੀ ਨਾਲ ਨੱਚਣੇ ਨੂੰ ਗੇੜੀਆਂ ਲਗਾਉਂਦੇ।

Comments

Popular Posts