ਗੁੱਸੇ ਵਿੱਚ ਲੜ ਕੇ, ਕਿਸੇ ਨਾਲ ਅੰਨ-ਜਲ ਕਦੇ ਨਹੀਂ ਛੱਡਦੇ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
satwinder_7@hotmail.com
ਰੱਬਾ ਜਿਉਣ ਲਈ ਤੇਰੇ ਕੋਲੋ ਅੰਨ-ਜਲ ਪਾਣੀ ਮੰਗਦੇ।
ਦੋਨੇਂ ਵੇਲੇ ਦੋ ਰੋਟੀ, ਤੇਰੇ ਕੋਲੋ ਸਬਰ ਤੇ ਸੰਤੋਖ਼ ਮੰਗਦੇ।
ਮਿਲ ਜਾਂਣ ਦੋ ਰੋਟੀਆਂ, ਫੋਕਾ ਪਾਣੀ ਪੀ ਕੇ ਅਸੀਂ ਰੱਜਦੇ।
ਰੁਖੀ ਸੁਖੀ ਖਾ ਕੇ, ਤੇਰਾ ਸ਼ੂਕਰ ਰਹੀਏ ਪ੍ਰਭ ਅਸੀਂ ਕਰਦੇ।
ਅੰਨਜਲ ਕਰਕੇ, ਦੇਸ਼-ਪ੍ਰਦੇਸ਼, ਦਾਣਾਂ-ਪਾਣੀ ਫਿਰਦੇ ਚੁਗਦੇ।
ਦਾਣਾਂ-ਪਾਣੀ ਕਰਕੇ ਹੀ, ਬੰਦੇ ਦੇ ਸਾਹ-ਸੱਤ ਰਹਿੰਦੇ ਚੱਲਦੇ।
ਬੰਦੇ ਦੇ ਸਰੀਰ ਵਿੱਚ ਤੁਪਕੇ ਖੂਨ ਦੇ ਅੰਨ ਦੇ ਕਰਕੇ ਬੱਣਦੇ।
ਜੇ ਕਦੇ ਮਿਲਣ ਨਾਂ ਰੋਟੀਆਂ, ਰੋਟੀਆਂ ਬਿੰਨਾ ਜਾਂਦੇ ਹਾਂ ਮਰਦੇ।
ਬੰਦੇ ਇਸੇ ਦਾਣਾਂ-ਪਾਣੀ ਦੇ ਥੁੜੋ ਭੁੱਖੇ ਮਰਦੇ, ਕੰਮਜ਼ੋਰ ਬੱਣਦੇ।
ਛੱਡੀਏ ਨਾਂ ਅੰਨ-ਜਲ, ਸ਼ੂਕਰ ਅੰਨ-ਜਲ ਦਾ ਰਹੀਏ ਕਰਦੇ।
ਗੁੱਸੇ ਵਿੱਚ ਲੜ ਕੇ, ਕਿਸੇ ਨਾਲ ਅੰਨ-ਜਲ ਕਦੇ ਨਾਹੀਂ ਛੱਡਦੇ।
ਦਾਣਾ ਪਾਣੀ ਬਗੈਰ ਰੱਬਾ, ਸਤਵਿੰਦਰ ਦੇ ਗੁਜ਼ਾਰੇ ਨਾਂ ਚੱਲਦੇ।
ਸੱਤੀ ਅੰਨ ਦਾਤੇ ਦਾ ਭੁੱਲ ਕੇ ਕਦੇ ਨਿਰਾਦਰ ਨਹੀਂ ਕਰਦੇ।
ਦੋ ਰੋਟੀਆਂ ਸਬ ਦੇ ਰੱਬਾ ਹੱਥਾਂ ਉਤੇ ਉਤੇ ਦੇਂ ਵੇਲੇ ਧਰਦੇ

Comments

Popular Posts