ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com
ਅੱਖਾਂ-ਮਾਲ ਅੱਖਾਂ ਨੂੰ ਮਿਲਾਈ ਜਾਂਦੇਉ। ਐਵੇਂ ਨਾਂਮ ਸਾਡੇ ਤੁਸੀਂ ਲਗਾਈ ਜਾਂਦੇਉ।
ਹਾਮੀ ਸਾਡੇ ਕੋਲੋ ਤੁਸੀਂ ਭਰਾਈ ਜਾਂਦੇਉ। ਅਸੀਂ ਬੱਚਦੇ ਤੁਸੀਂ ਗੱਲ ਵਧਾਈ ਜਾਂਦੇਉ।
ਹਾਏ ਸਾਡੇ ਗਰੀਬਾਂ ਸਿਰ ਲਾਈ ਜਾਂਦੇਉ। ਅੱਖਾਂ ਦੇ ਡੰਗ ਦਿਲ ਤੇ ਚਲਾਈ ਜਾਂਦੇਉ।
ਇਸ਼ਕੇ ਦਾ ਨਸ਼ਾਂ ਸਾਨੂੰ ਚੜ੍ਹਾਈ ਜਾਂਦੇਉ। ਅੱਖਾਂ ਦੇ ਤੀਰ ਦਿਲ ਤੇ ਖਬੋਈ ਜਾਂਦੇਉ।
ਸਾਨੂੰ ਦੇਖ਼-ਦੇਖ਼ ਮੁਸਕਰਾਈ ਵੀ ਜਾਂਦੇਉ। ਫਿਰ ਵੀ ਕਸੂਰ ਸਾਡਾ ਬਤਾਈ ਜਾਂਦੇਉ।
ਮਿੰਨਾਂ ਜਿਹਾ ਹੱਸ ਕੇ ਮੱਤ ਮਾਰੀ ਜਾਂਦੇਉ। ਇਸ਼ਕੇ ਦੀ ਮਾਰ ਬੁਰੀ ਚੇਤੇ ਕਰਾਂਉਂਦੇਉ।
ਲੋਕਾਂ ਮੂਹਰੇ ਮਾੜੇ ਸੱਤੀ ਕਹੀ ਜਾਂਦੇਉ। ਸਤਵਿੰਦਰ ਨਾਲ ਅੱਖਾਂ ਮਿਲਾਈ ਜਾਂਦੇਉ।

Comments

Popular Posts