ਭਾਗ 46 ਜਿੰਦਗੀ ਜੀਨੇ ਦਾ ਨਾਮ ਹੈ

ਹੱਥ ਲਾ ਕੇ, ਕੱਪੜੇ ਉਤਾਰਨ, ਛੂਹਣ, ਸੈਕਸ ਕਰਨ ਤੇ ਗਾਲ਼ਾਂ ਕੱਢ ਕੇ, ਬੋਲ ਕੇ ਕਹਿੱਣ ਵਿੱਚ ਬਹੁਤ ਫਰਕ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ  satwinder_7@hotmail.com

ਦੁਨੀਆਂ ਉਤੇ 50% ਤੋਂ ਵੱਧ ਰਿਸ਼ਤੇ ਧੱਕੇ ਨਾਲ ਬੱਣੇ ਹੁੰਦੇ ਹਨ। ਵਿਆਹ ਜਿਹੇ ਰਿਸ਼ਤੇ ਵੀ ਔਰਤਾਂ ਦੀ ਦਿਲ ਦੀ ਮਰਜ਼ੀ ਬਿੰਨਾਂ ਜ਼ੋਰਾ ਜਬਰੀ ਨਾਲ ਬੱਣੇ ਹੋਏ ਹੁੰਦੇ ਹਨ। ਔਰਤਾਂ ਦਾ ਹਰ ਰੋਜ਼ ਬਲਾਤਕਾਰ ਹੁੰਦਾ ਹੈ। ਮਰਦ ਦਾ ਬਲਾਤਕਾਰ ਹੋ ਹੀ ਨਹੀਂ ਸਕਦਾ। ਮਰਦ ਦੀ ਮਰਜ਼ੀ ਹੁੰਦੀ ਹੈ ਤਾਂ ਕਾਂਮ ਉਛਲਦਾ ਹੈ। ਜੇ ਕੋਈ ਪੈਰਾਂ ਉਤੇ ਹੀ ਨਹੀਂ ਖੜ੍ਹੇਗਾ। ਤੁਰੇਗਾ ਕਿਵੇ? ਉਵੇਂ ਹੀ ਮਰਦਾਨਗੀ ਹੈ। ਔਰਤ ਕਿੰਨੀ ਬਾਰ ਰੇਪ ਹੁੰਦੀ ਹੈ? ਕਿਸੇ ਨੂੰ ਦੱਸ ਨਹੀਂ ਸਕਦੀ। ਉਸ ਦੀ ਗੱਲ ਦਾ ਕੋਈ ਜ਼ਕੀਨ ਨਹੀਂ ਕਰਦਾ। ਕਈ ਤਾਂ ਇੰਨੇ ਹਰਾਮੀਂ ਹੁੰਦੇ ਹਨ। ਕਿਸੇ ਨਿਰਬਲ ਔਰਤ ਨੂੰ ਦੇਖ਼ਦੇ ਹੀ ਆਪ ਸ਼ਿਕਾਰ ਖੇਡਣ ਲੱਗ ਜਾਂਦੇ ਹਨ। ਜਿੰਨਾਂ ਵਿੱਚ ਖ਼ਾਸ ਕਰਕੇ ਪੁਲੀਸ ਵਾਲੇ ਤੇ ਆਸ-ਪਾਸ ਦੇ ਗੁੰਡੇ ਹੁੰਦੇ ਹਨ। ਪੁਲੀਸ ਵਾਲੇ ਕਿਤੇ ਦੇ ਵੀ ਹੋਣ, ਕਿਸੇ ਟਾਂਵੇਂ ਨੂੰ ਛੱਡ ਕੇ, ਬਹੁਤੇ ਆਪ ਹੀ ਗੁੰਡੇ ਹੁੰਦੇ ਹਨ। ਇਹ ਵੀ ਦੂਜਿਆਂ ਮਰਦਾਂ ਵਾਂਗ, ਹਰ ਇਕ ਦੀ ਮਾਂ ਦੇ ਯਾਰ ਬੱਣਨ ਦੇ ਆਸ਼ਕ ਹੁੰਦੇ ਹਨ। ਕੈਲੋ ਦੋ ਰਿਪਰਟਾਂ ਲਿਖ ਕੇ ਪੁਲੀਸ ਨੂੰ ਦੇ ਚੁੱਕੀ ਸੀ। ਕੋਈ ਐਕਸ਼ਨ ਨਹੀਂ ਲਿਆ ਗਿਆ ਸੀ। ਕੈਲੋ ਨੇ ਆਪਣੀ ਭਾਂਸ਼ਾ ਵਿੱਚ ਪੁਲੀਸ ਚੀਫ਼ ਨੂੰ ਖੁੱਲੀ ਚਿੱਠੀ ਲਿਖ ਕੇ ਦਿੱਤੀ। ਉਸ ਨੇ ਕੈਲੋ ਦਾ ਨੋਟ ਲਿਖਿਆ ਦੇਖ਼ ਕੇ, ਪੰਜਾਬੀ ਪੁਲੀਸ ਵਾਲੇ ਨੂੰ ਦਿਖਾਇਆ। ਕੈਲੋ ਨੂੰ ਫੋਨ ਕੀਤਾ। ਪੁਲੀਸ ਵਾਲੇ ਜਦੋਂ ਕਿਸੇ ਨੂੰ ਫੋਨ ਕਰਦੇ ਹਨ। ਪਰਾਈਵੇਟ ਨੰਬਰ ਕਾਲਰ ਆਈਡੀ ਉਤੇ ਆਉਂਦਾ ਹੈ। ਵੈਸੇ ਤਾਂ ਪਰਾਈਵੇਟ ਕਾਲ ਕਰਨਾਂ, ਕਨੂੰਨਣ ਜੁਰਮ ਹੈ। ਇੰਨਾਂ ਨੂੰ ਪੁੱਛਣ ਦੀ ਕੀਹਦੀ ਹਿੰਮਤ ਹੈ? ਪਰਾਈਵੇਟ ਕਾਲ ਸੀ। ਕੈਲੋ ਨੇ ਫੋਨ ਨਹੀਂ ਚੱਕਿਆ। 20 ਮਿੰਟਾਂ ਵਿੱਚ ਪੁਲੀਸ ਵਾਲੇ ਆ ਗਏ। ਘਰ ਦੀ ਬਿਲ ਮਾਰ ਕੇ, ਦਰ ਉਤੇ ਠੱਕ-ਠੱਕ ਕਿੱਤੀ।

ਕੈਲੋ ਨੂੰ ਝੱਟ ਸਮਝ ਲੱਗ ਗਈ। ਪਰਾਈਵੇਟ ਕਾਲ ਵੀ ਪੁਲੀਸ ਵੱਲੋਂ ਆਈ ਸੀ। ਦਰਾਂ ਵਿੱਚ ਪੁਲੀਸ ਵਾਲੇ ਆਏ ਹਨ। ਪੁਲੀਸ ਵਾਲਿਆਂ ਦਾ ਇਹ ਅੰਨਦਾਜ਼ ਹੈ। ਆ ਕੇ ਡੋਰ ਠੋਕਦੇ ਹਨ। ਸਾਰਾ ਗੁੱਸਾ ਦਰਾਂ ਉਤੇ ਕੱਢ ਲੈਂਦੇ ਹਨ। ਬੰਦੇ ਨੂੰ ਤਾਂ ਸਿੱਧੇ ਤਰੀਕੇ ਨਾਲ ਹੱਥ ਨਹੀਂ ਪਾ ਸਕਦੇ। ਕੈਲੋ ਨੇ ਦਰਵਾਜ਼ਾ ਖੋਲ ਦਿੱਤਾ। ਪੁਲੀਸ ਔਫ਼ੀਸਰ ਨੇ ਕਿਹਾ, “ ਕੀ ਕੈਲੋ ਤੇਰਾ ਨਾਂਮ ਹੈ? “ ਕੈਲੋ ਨੇ ਕਿਹਾ, “ ਮੈਂ ਹੀ ਹਾਂ। “ “ ਕੀ ਤੂੰ ਕੱਲ ਸ਼ਾਮੀ 20:00 ਨੂੰ ਪੁਲੀਸ ਸਟੇਸ਼ਨ ਆ ਸਕਦੀ ਹੈ? “ “ ਮੇਰੇ ਤੋਂ ਕੀ ਕਰਾਂਉਣਾਂ ਹੈ? ਮੈਂ ਗੁੰਢਾ-ਗਰਦੀ ਦੀਆਂ ਰਿਪੋਰਟ ਤਿੰਨ ਬਾਰ ਲਿਖ ਕੇ ਦੇ ਚੁੱਕੀ ਹਾਂ। “ ਪੁਲੀਸ ਵਾਲੀ ਔਫ਼ੀਸਰ ਨੇ ਕਿਹਾ. “ ਤੇਰੀ ਰਿਪੋਰਟ ਟਰਾਂਸਲੇਟ ਕਰਨੀ ਹੈ। ਤੇਰੀ ਭਾਸ਼ਾਂ ਵਾਲਾ ਪੰਜਾਬੀ ਹੋਵੇਗਾ। ਸਾਨੂੰ ਤੇਰੀ ਮਦੱਦ ਚਾਹੀਦੀ ਹੈ। “ “ ਹਾਂ ਮੈਂ ਜਰੂਰ ਆਵਾਂਗੀ। “ ਦੋਂਨੇ ਔਫ਼ੀਸਰ ਬਹੁਤ ਪਿਆਰ ਨਾਲ ਬੋਲ ਰਹੇ ਸਨ।

ਕੈਲੋ ਪੂਰੇ ਸਮੇਂ ਉਤੇ ਪੁਲੀਸ ਸਟੇਸ਼ਨ ਪਹੁੰਚੀ ਸੀ।  ਪੁਲੀਸ ਵਾਲੇ ਔਰਤਾਂ ਦੇ ਸਿੰਗਾਰ ਕਰਨ ਵਾਂਗ ਟਸ਼ਣੇ-ਮਸ਼ਣੇ ਕਰਦੇ, ਅੱਧੇ ਘੰਟੇ ਪਿਛੋਂ ਆਏ। ਕੈਲੋ ਨੂੰ ਇੱਕ ਕੰਮਰੇ ਵਿੱਚ ਲੈ ਗਏ। ਇੰਨਾਂ ਵਿੱਚ ਉਹ ਪੁਲੀਸ ਔਫ਼ੀਸਰ ਸੀ। ਜੋ ਘਰ ਆਇਆ ਸੀ। ਉਸ ਨੇ ਪੰਜਾਬੀ ਪੁਲੀਸ ਔਫ਼ੀਸਰ ਨਾਲ ਕੈਲੋ ਨੂੰ ਮਿਲਾਇਆ। ਉਸ ਨੇ ਕਿਹਾ, “ ਇਹ ਪੰਜਾਬੀ ਪੁਲੀਸ ਔਫ਼ੀਸਰ ਤੇਰੀ ਸਾਰੀ ਗੱਲ ਸੁਣੇਗਾ। ਫਿਰ ਅਸੀ ਕਿਸੇ ਹੋਰ ਤੋਂ ਅੰਗਰੇਜ਼ੀ ਵਿੱਚ ਕਰਾਂਵੇਗਾ।“ “ ਠੀਕ ਹੈ। “ ਪੰਜਾਬੀ ਪੁਲੀਸ ਔਫ਼ੀਸਰ ਨੇ ਕਿਹਾ, “ ਮੈਨੂੰ ਕੇਸ ਬਾਰੇ ਕੁੱਝ ਨਹੀਂ ਪਤਾ। ਮੈਂ ਤੇਰੇ ਮੂੰਹੋਂ ਸਾਰਾ ਕੁੱਝ ਸੁਣਨਾਂ ਚਹੁੰਦਾ ਹਾਂ। “ ਇਹ ਗੱਲ ਦੋ ਬਾਰੀ ਕਹੀ। ਉਸ ਦੀ ਸ਼ਕਲ ਦੱਸ ਰਹੀ ਸੀ। ਉਸ ਨੂੰ ਸਬ ਪਤਾ ਹੈ। ਕੈਲੋ ਤੋਂ ਅੱਧੀ ਉਮਰ ਦਾ ਮੁੰਡਾ ਸੀ। ਮਾਂ ਵਰਗੀ ਔਰਤ ਨੂੰ ਚਾਰ ਰਿਹਾ ਸੀ। ਇਹ ਸੁਣ ਕੇ, ਕੈਲੋ ਦਿਲ ਵਿੱਚ ਹੱਸੀ। ਪੁਲੀਸ ਵਾਲੇ ਵੀ ਝੂਠ ਬੋਲਣ ਲੱਗੇ, ਹੱਦਾ ਬੰਨੇ ਟੱਪ ਜਾਂਦੇ ਹਨ। ਚਾਹੇ ਪੁਲੀਸ ਵਾਲਾ ਹੀ ਹੋਵੇ। ਉਸ ਅੱਗੇ ਹੋਸ਼-ਹਵਾਸ ਵਿੱਚ ਰਹਿੱਣਾਂ ਚਾਹੀਦਾ ਹੈ। ਐਵੇਂ ਵੀ ਪੁਲੀਸ ਤੋਂ ਡਰਨ ਦੀ ਕੋਈ ਲੋੜ ਨਹੀਂ। ਜੇ ਕਿਤੇ ਪੁਲੀਸ ਔਫ਼ੀਸਰ ਕਿਸੇ ਨੂੰ ਵੀ ਧੱਕੇ ਨਾਲ ਮੰਨਾਉਣ, ਡਰਾਉਣ, ਧੱਮਕਾਂਉਣ ਦੀ ਕੋਸ਼ਸ਼ ਕਰ ਰਹੇ ਹਨ। ਬਿਲਕੁਲ ਡਰਨ ਦੀ ਲੋੜ ਨਹੀਂ ਹੈ। ਜੇ ਪੁਲੀਸ ਔਫ਼ੀਸਰ ਐਸਾ ਕਰਨ ਵਿੱਚ ਕਾਂਮਜ਼ਾਬ ਹੋ ਗਏ ਹਨ। ਜੇ ਪੁਲੀਸ ਔਫ਼ੀਸਰ ਗੱਲਤ ਤਰੀਕੇ ਦਾ ਸਲੂਕ ਕਰਦੇ ਹਨ। ਕਈ ਬਾਰ ਤਾਂ ਉਸ ਦੇ ਨਾਲ ਵਾਲਾ ਪੁਲੀਸ ਔਫ਼ੀਸਰ ਬਹੁਤ ਇਮਾਂਨਦਾਰ ਹੁੰਦਾ ਹੈ। ਉਸ ਤੋਂ ਵੱਡੇ ਪੁਲੀਸ ਔਫ਼ੀਸਰ, ਮੇਅਰ, ਐਮ ਐਲ ਏ, ਪ੍ਰਿਟ, ਰੇਡੀਉ, ਟੀਵੀ ਮੀਡੀਆ ਵਾਲੇ ਹਨ। ਹਰ ਉਸ ਬੰਦੇ ਨੂੰ ਦੱਸੋ। ਜੋ ਮਦੱਦ ਕਰ ਸਕਦਾ ਹੈ। ਘਰ ਨੂੰ ਅੱਗ ਲੱਗਦੀ ਹੈ। ਡੌਡੀ ਪਿੱਟੀ ਜਾਂਦੀ ਹੈ। ਜੇ ਇੱਜ਼ਤ ਉਤੇ ਬਾਰ ਹੁੰਦਾ ਦਿਸੇ। ਚੁੱਪ ਨਹੀਂ ਕਰਨਾਂ ਚਾਹੀਦਾ। ਕੈਲਗਰੀ ਵਿੱਚ ਪੁਲੀਸ ਦੀ ਧੱਕੇਸ਼ਾਂਹੀ ਦੀ, ਰਿਪੋਰਟ ਕਰਨ ਦਾ ਫੋਨ ਨੰਬਰ 403-428-8444 ਹੈ। ਹਰ ਸ਼ਹਿਰ ਵਿੱਚ ਅੱਲਗ-ਅੱਲਗ ਫੋਨ ਨੰਬਰ ਤੇ ਪੱਤੇ ਹੁੰਦੇ ਹਨ।

ਪੰਜਾਬੀ ਪੁਲੀਸ ਔਫ਼ੀਸਰ ਨੇ ਕਿਹਾ, “ ਕੀ ਤੇਰਾ ਨਾਂਮ ਇਹ ਹੈ? ਕੀ ਤੇਰੇ ਕੋਲ ਕੋਈ ਫੋਟੋ ਆਈਡੀ ਹੈ? “ “ ਹਾਂ ਮੇਰੇ ਕੋਲ ਡਰਾਈਵਿੰਗ ਲਾਈਸੈਂਸ ਹੈ। “ “ ਇਸ ਇੰਟਰਵਿਊ ਦੀ ਟੇਪ ਰਿਕੋਡ ਵਿੱਚ ਅਵਾਜ਼ ਤੇ ਵੀਡੀਉ ਬੱਣ ਰਹੀ ਹੈ। ਜੇ ਇੰਨਾਂ ਬਿਆਨਾਂ ਤੋਂ ਮੁੱਕਰੀ 7 ਸਾਲਾਂ ਦੀ ਜੇਲ ਹੈ। ਸਾਰਾ ਸੱਚ ਦੱਸਣਾਂ ਹੈ। ਜੇ ਝੂਠ ਬੋਲਿਆ 3 ਤੋਂ 5 ਸਾਲਾਂ ਦੀ ਜੇਲ ਹੈ। ਇਸ ਪੇਪਰ ਉਤੇ ਸਾਈਨ ਕਰ ਦੇ। ਜੇ ਇਹ ਮਨਜ਼ੂਰ ਨਹੀਂ ਹੈ। ਸਾਈਨ ਨਾਂ ਕਰ। ਘਰ ਜਾ ਕੇ ਅਰਾਮ ਕਰ। “ “ ਮੈਂ ਆਪਦੇ ਕੇਸ ਬਾਰੇ ਦੱਸਣ ਆਂਈ ਹਾ। “ “ ਅੱਛਾ ਦੱਸ ਕੀ ਹੋਇਆ ਸੀ? ਉਸ ਦਿਨ ਤਰੀਕ ਤੇ ਸਮਾਂ ਕੀ ਸੀ? “ “ ਮੈਂ ਕਾਰ ਖੜ੍ਹਾ ਕੇ, ਗਰਾਜ਼ ਦਾ ਡੋਰ ਕਾਰ ਵਿੱਚ ਬੈਠੀ ਨੇ ਬੰਦ ਕਰ ਦਿੱਤਾ। ਜਿਉਂ ਹੀ ਮੈਂ ਕਾਰ ਵਿੱਚੋਂ ਉਤਰੀ ਰਵਿੰਦਰ ਤੇ ਸੁਖਦੇਵ ਨੇ ਮੇਰੇ ਉਤੇ ਹੱਮਲਾ ਕਰ ਦਿੱਤਾ। ਮੇਰੇ ਕੱਪੜੇ ਉਤਾਰ ਦਿੱਤੇ। “ “ ਕਿਹੜੇ ਕੱਪੜੇ ਉਤਾਰੇ ਸਨ? ਪਹਿਲਾ ਕੀ ਉਤਾਰਿਆ ਸੀ? “ “ ਮੇਰੇ ਮੂੰਹ ਉਤੇ ਹੱਥ ਧਰ ਦਿੱਤਾ। ਮੇਰੀ ਸਲਬਾਰ ਉਤਾਰ ਦਿੱਤੀ। “ ਕਿਹਨੇ ਤੇਰੇ ਮੂੰਹ ਉਤੇ ਹੱਥ ਧੱਰਿਆ ਸੀ? ਕਿਹੜੇ ਨੇ ਸਲਬਾਰ ਉਤਾਰੀ? ਤੂੰ ਉਦੋਂ ਕੀ ਕਰਦੀ ਸੀ? “ “ ਮੈਂ ਸਾਰਾ ਕੁੱਝ ਰਿਪੋਰਟ ਵਿੱਚ ਲਿਖ ਦਿੱਤਾ ਹੈ। “ “ ਤੈਨੂੰ ਬੋਲ ਕੇ ਦੱਸਣਾਂ ਪਵੇਗਾ। ਉਨਾਂ ਨੇ ਕਿਵੇਂ ਰੇਪ ਕਰਨ ਦੀ ਕੋਸ਼ਸ਼ ਕੀਤੀ? “ “ ਸੁਖਦੇਵ ਨੇ ਮੇਰੇ ਮੂੰਹ ਉਤੇ ਹੱਥ ਧੱਰ ਦਿੱਤਾ। ਰਵੀ ਨੇ ਸਲਬਾਰ ਉਤਾਰੀਫਿਰ ਉਨਾਂ ਨੇ ਬਲੀਡਿੰਗ ਦੇਖ਼ ਲਈ। ਇਸ ਲਈ ਬਚਾ ਹੋ ਗਿਆ। ਉਹ ਗੁੱਸੇ ਵਿੱਚ ਮੈਨੂੰ ਕੁੱਟਣ ਲੱਗ ਗਏ। “ “ ਕੀ ਤੂੰ ਰੇਪ ਵਾਲੀ ਗੱਲ ਉਸ ਦਿਨ ਪੁਲੀਸ ਔਫ਼ੀਸਰ ਨੂੰ ਦੱਸੀ? “ “ ਹਾਂ ਜਿਵੇਂ ਉਹ ਪੰਜਾਬੀ ਵਿੱਚ ਕਹਿ ਰਹੇ ਸਨ। ਤੇਰੇ ਉਤੇ ਮੈਂ ਚੜ੍ਹਾਂ, ਤੇਰੀ ਮਾਂ, ਭੈਣ, ਤੈਨੂੰ ਮੈਂ ਚੋ......ਉਵੇਂ ਮੈਂ ਪੰਜਾਬੀ ਪੁਲੀਸ ਔਫ਼ੀਸਰ ਨੂੰ ਦੱਸਿਆ ਸੀ। “ ਇਹ ਗੱਲਾਂ ਬਰਾਬਰ ਕਿਵੇ ਹੋ ਗਈਆਂ? ਗੱਲ ਕਹਿੱਣੀ ਤੇ ਕਰਨੀ ਵਿੱਚ ਬਹੁਤ ਫ਼ਰਕ ਹੈ। ਅਰਥ ਇੱਕੋ ਜਿਹੇ ਨਹੀਂ ਹਨ। ਹੱਥ ਲਾ ਕੇ, ਕੱਪੜੇ ਉਤਾਰਨ, ਛੂਹਣ, ਸੈਕਸ ਕਰਨ ਤੇ ਗਾਲ਼ਾਂ ਕੱਢ ਕੇ, ਬੋਲ ਕੇ ਕਹਿੱਣ ਵਿੱਚ ਬਹੁਤ ਫਰਕ ਹੈ। ਕੀ ਤੂੰ ਉਸ ਪੁਲੀਸ ਔਫ਼ੀਸਰ ਨੂੰ ਇਹ ਦੱਸਿਆ, “ ਮੇਰੀ ਸਲਬਾਰ ਉਤਾਰੀ ਸੀ। ਮੇਰਾ ਪਰਾਈਵੇਟ ਪਾਰਟ ਦੇਖ਼ਿਆ ਸੀ। ਤਾਂਹੀਂ ਤਾਂ ਬਲੀਡਿੰਗ ਦਾ ਪਤਾ ਲੱਗਾ। ਇਹ ਸਬ ਕੁੱਝ ਅਦਾਲਤ ਨੂੰ ਵੀ ਦੱਸਣਾਂ ਪੈਣਾਂ ਹੈ। ਪੁਲੀਸ ਔਫ਼ੀਸਰ ਨੂੰ ਦੱਸਣ ਵਿੱਚ ਕੀ ਸ਼ਰਮ ਸੀ? “ “ ਮੈਂ ਇਸ ਤਰਾਂ ਨਹੀਂ ਦੱਸਿਆ। ਪਰ ਜੋ ਉਹ ਬੋਲ ਰਹੇ ਸਨ। ਉਹ ਦੱਸ ਦਿੱਤਾ ਸੀ। ਬੋਲਣ ਦਾ ਵੀ ਉਹੀ ਮੱਤਲੱਬ ਹੈ। “ “ ਤੂੰ ਝੂਠੀਆਂ ਗੱਲਾਂ ਕਰ ਰਹੀ ਹੈ। ਮੈਂ ਜ਼ਕੀਨ ਨਹੀਂ ਕਾਰਦਾ। ਤੇਰਾ ਨਾਲ ਰੇਪ ਹੋਣ ਵਾਲਾ ਸੀ। ਮੇਰੀਆਂ ਗੱਲਾਂ ਦੇ ਚੰਗੀ ਤਰਾਂ ਜੁਆਬ ਨਹੀਂ ਦਿੰਦੀ। ਗੱਲ ਨੂੰ ਗੋਲ-ਮੋਲ ਕਰ ਰਹੀ ਹੈ। “ “ ਜੇ ਤੈਨੂੰ ਜ਼ਕੀਨ ਨਹੀਂ ਆਉਂਦਾ। ਇਸ ਵਿੱਚ ਮੈਂ ਕੀ ਕਰ ਸਕਦੀ ਹਾਂ? ਹੋਰ ਪੁੱਛ ਲੈ ਕੀ ਪੁੱਛਣਾਂ ਹੈ? ਕਈ ਤਾਂ ਕਿੰਨੀ ਬਾਰੀ ਰੇਪ ਹੋ ਕੇ ਵੀ ਸਾਰੀ ਉਮਰ ਮੂੰਹ ਨਹੀਂ ਖੋਲਦੀਆਂਮੈਂ ਆਪਦੇ ਰੱਬ ਨੂੰ ਮੂਹਰੇ ਰੱਖ ਕੇ, ਇਹ ਸਬ ਸੱਚ ਬੋਲਿਆ ਹੈ। ਮੇਰਾ ਰੱਬ ਆਪੇ ਨਿਤਾਰਾ ਕਰੇਗਾ। ਤੇਰੇ ਜਾਂ ਜੱਜ, ਵਕੀਲਾਂ ਦੇ ਮੰਨਣ ਨਾਂ ਮੰਨਣ ਨਾਲ ਮੈਨੁੰ ਕੋਈ ਫ਼ਰਕ ਨਹੀਂ ਪੈਂਦਾ।  “ “ ਹਾਂ ਐਸਾ ਵੀ ਹੁੰਦਾ ਹੈ। ਜ਼ਿਆਦਾਤਰ ਔਰਤਾਂ ਦੇ ਰੇਪ ਬਾਰ-ਬਾਰ ਹੁੰਦੇ ਹਨ। ਕਈ ਰੇਪ ਕਰਾ ਕੇ ਵੀ ਨਹੀਂ ਬੋਲਦੀਆਂ। ਧਰਮੀ ਗੁਰਦੁਆਰਿਆਂ ਵਿੱਚ ਲੁੱਟੇਰੇ ਬੈਠੇ ਹਨ। ਉਹ ਵੀ ਝੂਠ ਬੋਲਦੇ, ਰੇਪ ਕਰਦੇ ਹਨ। “ ਕੈਲੋ ਦੀ ਨਿਗਾ ਉਸ ਦੇ ਪਾਏ ਕੜੇ ਉਤੇ ਪਈ। ਉਸ ਨੂੰ ਪਤਾ ਲੱਗ ਗਿਆ। ਕੈਲੋ ਉਸ ਦਾ ਕੜਾ ਦੇਖ਼ ਰਹੀ ਹੈ। ਉਹ ਬੋਲਿਆ, “ ਸਤਿਗੁਰ ਮੇਰੇ ਦਿਲ ਵਿੱਚ ਹਨ। ਭੈਣ ਜੀ ਆਪਣੀ ਮੁਲਾਕਾਤ ਇੰਨੀ ਹੀ ਸੀ। ਤੁਸੀਂ ਹੁਣ ਜਾ ਸਕਦੇ ਹੋ। “

Comments

Popular Posts