ਗੱਲੀ-ਬਾਤੀ ਅਸੀ ਬੰਦਾ ਪਟਾ ਲੈਂਦੇ ਆਂ।

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com

ਪੰਜਾਬੀ ਖਾਨਦਾਨ ਵਿਚੋਂ ਕਹਾਂਉਂਦੇ ਆਂ। ਦਿਲ ਦੇ ਦਲੇਰ ਅਸੀਂ ਕਹਾਂਉਂਦੇ ਆਂ।

ਅਸੀਂ ਬੰਗਾਲ ਦੇ ਜੰਮਪਲ਼ ਕਹਾਂਉਂਦੇ ਆਂ। ਬੰਦੇ ਉਤੇ ਜਾਦੂ ਅਸੀਂ ਕਰ ਲੈਂਦੇ ਆਂ।

ਅੱਖ ਦੇ ਇਸ਼ਾਰੇ ਨਾਲ ਕੀਲ ਲੈਂਦੇ ਆਂ। ਨਾਗਾਂ ਨੂੰ ਪਟਾਰੀ ਵਿੱਚ ਪਾ ਲੈਂਦੇ ਆਂ।

ਮਿੱਠੇ ਬੋਲਾਂ ਨਾਲ ਜਹਿਰ ਉਤਾਰਦੇ ਆਂ। ਬੰਦਾ ਛੱਡ ਪੰਛੀ ਅਕਾਸ਼ੋ ਲਾਉਂਦੇ ਆਂ।

ਉਗਲਾਂ ਉਤੇ ਸਬ ਨੂੰ ਨੱਚਾਂਉਂਦੇ ਆਂ। ਸੱਤੀ ਅੱਖਰਾਂ ਦਾ ਜਾਲ ਵਿਛਾ ਦਿੰਦੇ ਆਂ।

ਅੱਖਰਾਂ ਦੇ ਐਸੇ ਤਾਣੇ-ਬਾਣੇ ਪਾਉਂਦੇ ਆਂ। ਦਿਲਾਂ ਉਤੇ ਪਿਆਰ ਬਰਸੌਨੇ ਆਂ।

ਬੰਦੇ ਨੂੰ ਕੀਲ ਕੇ ਕੋਲ ਬੈਠਾ ਲੈਦੇ ਆਂ। ਸਤਵਿੰਦਰ ਸ਼ੇਅਰ ਐਸੇ ਸੁਣਾਉਂਦੇ ਆਂ।

ਗੱਲੀ-ਬਾਤੀ ਅਸੀ ਬੰਦਾ ਪਟਾ ਲੈਂਦੇ ਆਂ। ਕਰਕੇ ਸੇਵਾ ਮਨ ਨੂੰ ਮੋਹ ਲੈਂਦੇ ਆਂ।

Comments

Popular Posts