ਰਹੀਂ ਤੂੰ ਬੱਚ ਕੇ ਸਮਾਗਮਾਂ ਤੇ ਜਾਣ ਵਾਲੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਸਾਧ ਆਗ ਨੰਗੀਆਂ ਲੱਤਾਂ ਵਾਲੇ। ਰਹੀਂ ਤੂੰ ਬੱਚ ਕੇ ਸਮਾਗਮਾਂ ਤੇ ਜਾਣ ਵਾਲੀਏ।
ਇਹ ਕਾਮ ਕ੍ਰੋਧ ਤੋਂ ਬਚਣ ਵਾਲੇ। ਬਣ ਕਾਮਨ ਛੜਿਆਂ ਦੇ ਨਾਂ ਮੂਹਰੇ ਜਾਈਏ। 
ਸਾਧ ਭੌਰੇ ਨੇ ਮਹਿਕਾਂ ਲੈਣ ਵਾਲੇ। ਬਣ ਤਿਤਲੀਆਂ ਨਾਂ ਸਾਧਾਂ ਨੂੰ ਭਰਮਾਈਏ।
ਉਪਦੇਸ਼ ਦਿੰਦੇ ਬਣੋ ਗ੍ਰਹਿਸਤੀ ਵਾਲੇ। ਕਰ ਸ਼ਾਦੀ ਜਲ-ਪ੍ਰਸ਼ਾਦੇ ਦਾ ਪ੍ਰਬੰਧ ਕਰੀਏ।
ਸਾਧ ਕੁਆਰੀਆਂ ਦੇ ਬਲਾਤਕਾਰ ਵਾਲੇ। ਬੋਲਣ ਪ੍ਰੇਮ ਕਰ ਕੇ ਪ੍ਰਭੂ ਨੂੰ ਪਾ ਲਈਏ।
ਸਾਧ ਵਿਹਲੇ ਰੋਟੀਆਂ ਨੇ ਖਾਣ ਵਾਲੇ। ਕਹਿਣ ਦਸਾਂ ਨੋਂਹਾਂ ਦੀ ਸਾਰੇ ਕਿਰਤ ਕਰੀਏ।
ਮਾਲਕ ਮਾਇਆ ਦੀਆਂ ਗੋਲਕਾਂ ਵਾਲੇ। ਕਹਿੰਦੇ ਮਾਇਆ ਨਾਗਣ ਤੋਂ ਦੂਰ ਰਹੀਏ।
ਸੱਤੀ ਸੱਤ ਛੱਡ ਕੇ ਨੇ ਖ਼ੂਨ ਪੀਣ ਵਾਲੇ। ਇੰਨਾ ਜੋਕਾਂ ਤੋਂ ਜਾਨ, ਮਾਲ ਬੱਚਾ ਲਈਏ
ਸਤਵਿੰਦਰ ਸਾਧ ਗਾਣੇ ਗਾਉਣ ਵਾਲੇ। ਸੰਗਤ ਜੀ ਗੁਰੂ ਗ੍ਰੰਥ ਸਾਹਿਬ ਆਪ ਪੜ੍ਹੀਏ।
ਜ਼ਨਾਨੀ ਦੇਖ ਅੱਖਾਂ ਤੱਤੀਆਂ ਕਰਨ ਵਾਲੇ। ਜ਼ਨਾਨੀਆਂ ਕਾਲੇ ਕਾਂਵਾਂ ਤੋਂ ਬੱਚਾ ਲਈਏ।
ਸਾਧ ਮਗਰ ਤੀਵੀਆਂ ਭਜਾਉਣ ਵਾਲੇ। ਇੱਜ਼ਤ ਆਪਣੀ ਸਾਰੇ ਆਪੇ ਸੰਭਾਲ ਲਈਏ।
ਇਹ ਨਾਂ ਆਪਣਾ ਵਿਆਹ ਕਰਾਉਣ ਵਾਲੇ। ਕੰਜਰ ਛੜਿਆਂ ਤੋਂ ਲੁੱਕ ਛਿਪ ਕੇ ਰਹੀਏ।

Comments

Popular Posts