ਵਿਆਹ ਵਪਾਰ ਬਣ ਗਿਆ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ satwinder_7@hotmail.com
ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗਦਾ ਜਾਂਦਾ ਸੀ। ਮੁੰਡਾ ਕੈਨੇਡਾ ਤੋ
ਆਇਆ ਹੈ। ਲੋਕ ਰਿਸ਼ਤੇ ਲਈ ਆ ਰਹੇ ਸਨ। ਕਈ ਤਾਂ ਝੋਲੇ ਵਿੱਚ ਪੈਸੇ ਪਾਈ ਫਿਰਦੇ ਸਨ। ਲੋਕ 40-80 ਲੱਖ ਰੁਪਿਆ ਦੇਣ
ਨੂੰ ਤਿਆਰ ਸਨ। ਘਰ-ਜ਼ਮੀਨ ਨਾਮ ਕਰਨ ਨੂੰ ਤਿਆਰ ਸਨ। ਆਪ ਦੀਆਂ ਕੁੜੀਆਂ ਨੂੰ ਕਾਰ ਵਿੱਚ ਬਠਾਈ
ਫਿਰਦੇ ਸਨ। ਪੁੱਛਦੇ ਸਨ,
" ਘਰ ਹੀ ਲੈ ਆਈਏ। ਜਾਂ ਕਿਸੇ ਹੋਟਲ, ਨੁੱਕਰ, ਮੋੜ ਉੱਤੇ ਕੁੜੀ ਦੇਖਣੀ ਹੈ। ਜਿਵੇਂ ਮੰਡੀ ਵਿੱਚ ਗਾਵਾਂ, ਮੱਝਾਂ ਦੇ ਸੰਗਲ਼
ਫੜੀ ਲਈ ਆਉਂਦੇ ਹਨ। ਓਵੇਂ ਕੈਨੇਡਾ ਵਾਲੇ ਰਾਜੂ ਦੇ ਘਰ, ਕੁੜੀਆਂ ਵਾਲੇ, ਤੁਰੇ ਫਿਰਦੇ ਸਨ। ਮੈਰਿਜ ਕਰਾਉਣ ਵਾਲਿਆਂ ਨੇ, ਦੁਕਾਨਦਾਰੀ ਚਲਾਉਣ
ਲਈ, ਵਿਹੜਾ ਨੀਵਾਂ ਕਰ
ਦਿੱਤਾ ਸੀ। ਲੋਕਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ ਸੀ। ਜੋ ਮੁੰਡਾ ਕੈਨੇਡਾ ਤੋ ਆਇਆ। ਵਿਆਹਿਆ ਹੈ।
ਬਾਲ ਬੱਚੇ ਵਾਲਾ ਹੈ। ਅੱਗੇ ਪਿੱਛੇ ਤੋਂ ਕੋਈ ਲੈਣਾ, ਦੇਣਾ ਨਹੀਂ ਹੈ। ਬੱਸ ਉਨ੍ਹਾਂ ਦੀ ਕੁੜੀ ਕੈਨੇਡਾ ਜਾਣੀ ਚਾਹੀਦੀ ਹੈ।
ਦੋ ਕੁੜੀਆਂ ਵਾਲਿਆਂ ਨੂੰ ਮੋੜਦੇ ਸੀ। ਚਾਰ ਹੋਰ ਆ ਜਾਂਦੇ ਸੀ। 20 ਪਾਟੀਆਂ ਦਿਹਾੜੀ
ਵਿੱਚ ਆ ਜਾਂਦੀ ਸੀ। 6, 7 ਜਾਣੇ ਮੇੜ੍ਹਾ
ਬੰਨੀ ਫਿਰਦੇ ਸੀ। ਵਿਆਹ ਵਪਾਰ ਬਣ ਗਿਆ ਹੈ। ਅਗਲਾ ਸੋਚਦਾ ਹੈ। ਜੈਸਾ-ਕੈਸਾ ਵੀ ਕੈਨੇਡਾ ਅਮਰੀਕਾ
ਤੋਂ ਆਇਆ ਬੰਦਾ ਹੈ। ਫੇਰੇ ਦੇਣ ਦੀ ਕਰੋ। ਜੇ ਨਾਂ ਨਿਭੀ ਕੈਨੇਡਾ ਅਮਰੀਕਾ
ਪਹੁੰਚ ਕੇ ਛੱਡ-ਛਡਾਈ ਤਾਂ ਕਰ ਹੀ ਲੈਣੀ ਹੈ।
ਘਰ ਆਏ ਨੂੰ ਧੱਕੇ ਮਾਰ ਕੇ, ਬਾਹਰ ਤਾਂ ਨਹੀਂ ਕਰ ਸਕਦੇ। ਰਾਜੂ ਦੀ ਮੰਮੀ ਚਾਹ-ਪਾਣੀ ਸਾਰਿਆਂ ਨੂੰ
ਪੀ ਲਾਉਂਦੀ ਸੀ। ਇੱਕ ਕੁੜੀ ਵਾਲੇ ਰਾਜੂ ਦੇ ਘਰ ਅੰਦਰ ਆ ਗਏ ਸਨ। ਰਾਜੂ ਆਪ ਚਾਹ ਲੈ ਕੇ ਗਿਆ।
ਉਹ ਆਪ ਦੇ ਬਾਰੇ ਸਾਰਾ ਕੁੱਝ ਸੱਚ ਦੱਸਣਾ ਚਹੁੰਦਾ ਸੀ। ਰਾਜੂ ਨੂੰ ਕੁੜੀ ਦੇ ਡੈਡੀ ਨੇ ਪੁੱਛਿਆ, " ਕਾਕਾ ਤੇਰੀ ਉਮਰ
ਕਿੰਨੀ ਹੈ? " ਰਾਜੂ ਨੇ ਦੱਸਿਆ, " ਮੈਂ 32 ਸਾਲਾਂ ਦਾ ਹਾਂ।
" ਨਾਲ ਹੀ ਕੁੜੀ ਦੀ ਮਾਂ ਸੀ। ਉਸ ਨੇ ਕਿਹਾ, " ਕਾਕਾ ਮਜ਼ਾਕ ਕਿਉਂ ਕਰਦਾਂ ਹੈ? ਤੂੰ ਮਸਾਂ 22 ਸਾਲਾਂ ਦਾ ਵੀ
ਨਹੀਂ ਲੱਗਦਾ। ਉਮਰ ਜੋ ਵੀ ਹੈ। ਸਬ ਠੀਕ ਹੈ। ਹੋਰ ਆਪ ਦੇ ਬਾਰੇ ਤੂੰ ਕੀ ਦੱਸਣਾ ਹੈ?" ਰਾਜੂ ਨੇ ਕਿਹਾ, " ਮੈ ਵਿਆਹ ਹੋਇਆ
ਹਾਂ। ਮੇਰੇ ਇੱਕ ਬੱਚਾ ਹੈ। " ਕੁੜੀ ਦੇ ਡੈਡੀ ਨੇ ਕਿਹਾ, " ਅਸੀਂ ਤੇਰੀ ਪਿਛਲੀ
ਜ਼ਿੰਦਗੀ ਤੋਂ ਕੀ ਲੈਣਾ ਹੈ? ਚਾਹੇ ਤੇਰੇ ਚਾਰ
ਵਿਆਹ ਹੋਏ ਹੋਣ। ਤੇਰਾ ਸਾਰਾ ਕੁੱਝ ਸਾਨੂੰ ਪਸੰਦ ਹੈ। ਇਹ ਮਜ਼ਾਕ ਵੀ ਬਹੁਤ ਚੰਗੇ ਲੱਗੇ। "
ਰਾਜੂ ਨੇ ਕਿਹਾ, " ਮੇਰੀ ਪਤਨੀ ਮੇਰੇ
ਨਾਲ ਹੀ ਹੈ। ਇੱਥੇ ਹੀ ਰਹਿੰਦੀ ਹੈ। " ਕੁੜੀ ਦੀ ਮੰਮੀ ਨੇ ਕਿਹਾ, " ਫਿਰ ਕੀ ਹੈ? ਜੇ ਪਹਿਲੀ ਪਤਨੀ ਤੂੰ ਪਿੰਡ ਰੱਖੀ
ਹੈ। ਮੇਰੇ ਵੀ ਸੌਤਨ ਹੈ। ਉਹ ਖੇਤ ਰਹਿੰਦੀ ਹੈ। ਖੇਤ ਵਿੱਚ ਉਹ ਇਸ ਨੂੰ ਸੰਭਾਲਦੀ ਹੈ। ਦਿਨੇ
ਉਸ ਕੋਲ ਹੁੰਦਾ ਹੈ। ਮੈਂ ਪਿੰਡ ਵਾਲੇ ਘਰ ਵਿੱਚ ਰਹਿੰਦੀ ਹਾਂ। ਰਾਤ ਨੂੰ ਇਹ ਮੇਰੇ ਕੋਲ ਹੁੰਦਾ
ਹੈ। ਪਹਿਲੀ ਨੂੰ ਪਿੰਡ ਰੱਖੀ,
ਸਾਡੀ ਕੁੜੀ ਨੂੰ
ਕੈਨੇਡਾ ਲੈ ਜਾਵੀਂ। ਉਸੇ ਦੇ ਪਾਸਪੋਰਟ ਉੱਤੇ ਜਾ ਸਕਦੀ ਹੈ। ਨਾਲੇ ਤੈਨੂੰ ਨਵੀਂ ਨਵੇਲਾ ਵਹੁਟੀ
ਮਿਲਦੀ ਹੈ। ਅੱਜ ਕਲ ਤਾਂ ਬਾਹਰਲੇ ਲੋਕ ਪੰਜਾਬ ਆ ਕੇ, ਆਪਦੀ ਪਹਿਲੀ ਘਰ ਵਾਲੀ ਇੱਥੇ ਹੀ ਖੱਪਾ ਜਾਂਦੇ ਹਨ। ਉਗ-ਸੁਗ ਵੀ ਨਹੀਂ
ਨਿਕਲਦੀ। " ਰਾਜੂ ਨੇ ਹੱਥ ਬੰਨ੍ਹ ਕੇ ਕਿਹਾ, " ਤੁਸੀਂ ਜਾ ਸਕਦੇ ਹੋ। ਬਹੁਤ ਗੱਲਾਂ ਹੋ ਗਈਆਂ। ਪੰਜਾਬ
ਦੇ ਲੋਕਾਂ ਤੋਂ ਮੈਨੂੰ ਐਸੀ ਉਮੀਦ
ਨਹੀਂ ਸੀ।
ਉਨ੍ਹਾਂ ਨੂੰ ਤੋਰਿਆ ਹੋਰ ਬੰਦੇ ਆ ਗਏ। ਸੁਰਜੀਤ ਰਾਜੂ ਦੀ ਮੰਮੀ ਕੋਲ
ਬੈਠ ਗਈ ਸੀ। ਇਹ ਤਿੰਨ ਮਰਦ ਆਏ ਸਨ। ਕੁੜੀ ਦੇ ਮਾਮੇ ਨੇ ਗੱਲ ਤੋਰੀ, ਉਸ ਨੇ ਕਿਹਾ, " ਲੜਕੀ ਇਕੱਲੀ ਹੀ
ਹੈ। ਸਾਨੂੰ ਦੇਖਣ ਨੂੰ ਇੱਕੋ ਹੈ। " ਸ਼ਾਇਦ ਕੁੜੀ ਦਾ ਚਾਚਾ ਸੀ, ਦੂਜੇ ਨੇ ਕਿਹਾ, " ਕੁੜੀ ਨੂੰ 40 ਕਿੱਲੇ ਜਾਇਦਾਦ
ਆਉਂਦੀ ਹੈ। ਮੁੱਲਾਂਪੁਰ, ਲੁਧਿਆਣੇ, ਜਲੰਧਰ, ਚੰਡੀਗੜ੍ਹ ਸਬ
ਥਾਵਾਂ ਉੱਤੇ, ਕੋਠੀਆਂ ਹਨ।
ਰਜਿਸਟਰੀਆਂ ਕੁੜੀ ਦੇ ਨਾਮ ਹੀ ਹਨ। " ਸੁਰਜੀਤ ਬੋਲਣ ਲੱਗੀ ਸੀ। ਕੁੜੀ ਦੇ ਡੈਡੀ ਨੇ ਕਿਹਾ, " ਕੁੜੀ ਕਾਰ ਵਿੱਚ
ਬੈਠੀ ਹੈ। ਹੁਣੇ ਨਿਗ੍ਹਾ ਥਾਣੀ ਕੱਢ ਲਵੋ। ਕੁੜੀ ਹੀਰੇ ਵਰਗੀ ਹੈ। ਕੋਈ ਖੋਟ ਨਹੀਂ ਹੈ। ਤੁਸੀਂ
ਨਿੰਦ ਨਹੀਂ ਸਕਦੇ। " ਸੁਰਜੀਤ ਪੁੱਛਿਆ, " ਤੁਹਾਨੂੰ ਸਾਡੇ ਮੁੰਡੇ ਦੀ ਦੱਸ ਕਿਨ੍ਹੇ ਪਾਈ ਹੈ? " ਕੁੜੀ ਦੇ ਡੈਡੀ ਨੇ ਕਿਹਾ, " ਜਿੱਥੋਂ ਅਸੀਂ ਸੌਦੇ ਚੱਕਦੇ ਹਾਂ। ਉੱਥੋਂ ਹੀ ਤੁਸੀਂ
ਸੌਦੇ ਖ਼ਰੀਦੇ ਹਨ। ਉਸ ਦੁਕਾਨਦਾਰ ਨੇ ਦੱਸ ਪਾਈ ਹੈ। ਅਸੀਂ ਉਸੇ ਸਮੇਂ ਇੱਧਰ ਨੂੰ ਆ ਗਏ। ਕਿਤੇ
ਮੁੰਡਾ ਰੁਕ ਨਾਂ ਜਾਵੇ। ਰਾਜੂ ਦਾ ਡੈਡੀ ਵੀ ਆ ਗਿਆ ਸੀ। ਉਸ ਨੇ ਕਿਹਾ, " ਪਤਾ ਨਹੀਂ ਕਿਸ ਨੇ
ਅਫ਼ਵਾਹ ਫੈਲਾ ਦਿੱਤੀ ਹੈ। ਬਈ ਅਸੀਂ ਮੁੰਡੇ ਦਾ ਵਿਆਹ ਕਰਨ ਆਏ ਹਾਂ। ਮੁੰਡੇ ਦੀ ਬਹੂ ਕੋਲ ਤੇ ਕੁੱਛੜ ਕੁੜੀ
ਹੈ। ਸੁੱਖੀ-ਸਾਂਦੀ ਉਹ ਠੀਕ-ਠਾਕ ਰਹੀ ਜਾਂਦੇ ਹਨ। " ਉਹ ਉੱਠ ਕੇ ਖੜ੍ਹੇ ਹੋ ਗਏ। ਇੱਕ ਨੇ
ਗ਼ੁੱਸੇ ਵਿੱਚ ਕਿਹਾ, " ਪਹਿਲਾਂ ਕਿਉਂ ਨਹੀਂ ਦੱਸਿਆ? ਸਾਡਾ ਸਮਾਂ ਖ਼ਰਾਬ
ਕਰ ਦਿੱਤਾ। " ਰਾਜੂ ਚਾਹ ਲਈ ਖੜ੍ਹਾ ਸੀ। ਉਹ ਰਾਜੂ ਵੱਲ ਔਖਾ ਜਿਹਾ ਝਾਕਦੇ ਹੋਏ, ਘਰੋਂ ਬਾਹਰ ਨਿਕਲ
ਗਏ। ਇਹੀ ਬੰਦੇ ਜੈਸੇ ਤੈਸੇ ਰਾਜੂ ਦੇ ਬਿੰਦ ਪਹਿਲਾਂ ਛੁਆਰਾਂ ਮੂੰਹ ਵਿੱਚ ਪਾਉਣ ਨੂੰ ਤਿਆਰ ਸਨ।
Comments
Post a Comment