ਬੁਢਾਪੇ ਲਈ ਬੱਚਤ ਕਰੀਏ ਤੇ ਘਰ
ਬਣਾਈਏ
ਲੋਕਾਂ ਵਿੱਚ ਹਰ ਪੀੜੀ ਦੇ ਸਾਰੇ
ਬੰਦੇ ਘਰ ਬਣਾਉਂਦੇ ਹਨ। ਕੋਈ ਵੀ ਪੁੱਤਰ ਆਪਣੇ ਪਿਉ ਦਾ ਬਣਾਇਆ ਘਰ ਪਸੰਧ ਨਹੀਂ ਕਰਦਾ। 50 ਕੁ
ਸਾਲਾਂ ਵਿੱਚ ਬੰਦਾ ਕਮਾਈ ਇਕੱਠੀ ਕਰ ਲੈਂਦਾ ਹੈ। ਆਪਣੇ ਪਿਉ ਦੇ ਬਣੇ ਘਰ ਨੂੰ ਢਾਹ ਦਿੰਦਾ ਹੈ। ਉਸ
ਉੱਤੇ ਹੋਰ ਮਕਾਨ ਉੱਸਰਦਾ ਹੈ। ਇੱਥੋਂ ਦੇਖ ਲਵੋ। ਪਿਉ ਨਾਲ ਪੁੱਤਰ ਦਾ ਕੋਈ ਪਿਆਰ ਨਹੀਂ ਹੈ। ਪੈਸਾ
ਤੇ ਚੀਜ਼ਾਂ ਪਿਆਰੀਆਂ ਹਨ। ਹਰ ਬੰਦੇ ਔਰਤ ਨੂੰ ਬੁਢਾਪੇ ਲਈ ਬੱਚਤ ਤੇ ਘਰ ਬਣਾ ਲੈਣਾ ਚਾਹੀਦਾ ਹੈ।
ਬੱਚੇ ਨੌਜਵਾਨ ਹੋ ਕੇ, ਚਾਹੇ ਸੋਨੇ ਦੇ ਮਹਿਲ ਖੜ੍ਹੇ ਕਰ ਲੈਣ। ਪਰ ਆਪਣਾ ਘਰ ਕਦੇ ਨਾਂ ਛੱਡੋ। "
ਜੋ ਸੁਖ ਛੱਜੂ ਦੇ ਚੁਬਾਰੇ, ਨਾਂ ਉਹ ਬਲਖ ਨਾਂ ਬੁਖਾਰੇ " ਹੁਣੇ ਹੀ ਖ਼ਬਰ ਮਿਲੀ ਹੈ। ਕੈਲਗਰੀ ਦੀ ਇੱਕ
ਔਰਤ ਨੂੰ ਚੁੰਨੀ ਦਾ ਫਾਹਾ ਆਇਆ ਹੈ। ਉਸ ਨੇ ਦਮ ਤੋੜ ਦਿੱਤਾ। ਰੱਬ ਜਾਣੇ ਫਾਹਾ ਆਪੇ ਲੈ ਲਿਆ ਜਾਂ
ਕਿਸੇ ਹੋਰ ਕੋਲੋਂ ਚੁੰਨੀ ਐਨੀ ਜ਼ੋਰ ਦੀ ਖਿੱਚੀ ਗਈ। ਵਲ੍ਹੇਟਾ ਆ ਗਿਆ। ਘਰਾਂ ਵਿੱਚ ਐਨੇ ਝਗੜੇ ਹੋ
ਰਹੇ ਹਨ। ਕਿਸੇ ਦੂਜੇ ਨਾਲ ਲੜਨ ਦੀ ਜ਼ਰੂਰ ਨਹੀਂ ਹੈ। ਸਕੇ ਪਿਉ ਪੁੱਤਰ ਦਾਰੂ ਪੀ ਕੇ, ਇੱਕ ਦੂਜੇ ਨੂੰ ਕੁੱਟ ਕੇ, ਪੁਲੀਸ ਸੱਦ ਕੇ, ਚਾਰਜ ਕਰਾ ਦਿੰਦੇ ਹਨ। ਆਪੋ-ਆਪਣੇ ਬਚਾ
ਲਈ ਵਕੀਲ ਕਰਦੇ ਹਨ। ਪਤੀ-ਪਤਨੀ ਦਾ ਵੀ ਇਹੀ ਹਾਲ ਹੈ। ਸੱਸ-ਸਹੁਰਾ, ਨੂੰਹ-ਪੁੱਤਰ ਇੱਕ ਦੂਜੇ ਨੂੰ ਮਾਰਨ
ਮਰਨ ਲਈ ਤਿਆਰ ਰਹਿੰਦੇ ਹਨ। ਕੋਈ ਕਿਸੇ ਤੋਂ ਹੂੰ ਨਹੀਂ ਕਹਾਉਂਦਾ। ਇਸ ਲਈ ਚੰਗਾ ਹੈ। ਆਪਣੀ
ਸੁਰੱਖਿਆ ਦਾ ਖ਼ਿਆਲ ਕਰੀਏ। ਇੱਥੇ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ ਹੈ। " ਨਾਂ ਬਾਪ ਬੜਾ ਨਾਂ
ਭਈਆ, ਸਬ ਸੇ
ਬੜਾ ਰੁਪਿਆ। " ਜਿਸ ਕੋਲ ਚਾਰ ਪੈਸੇ ਹਨ। ਉਸੇ ਦੀ ਦੁਨੀਆ ਰੰਗੀਨ ਹੈ।
ਨਮਕ ਹਰਾਮੀ ਉਹੀ ਕਰਦੇ ਹਨ। ਜੋ ਸਾਡੇ
ਨਾਲ ਬੈਠ ਕੇ ਖਾਂਦੇ ਹਨ। ਜੋ ਕਦੇ ਮਿਲਿਆ ਨਹੀਂ ਹੈ। ਕਦੇ ਦੇਖਿਆ ਨਹੀਂ, ਉਹ ਕੀ ਨਮਕ ਹਰਾਮੀ ਕਰੇਗਾ? ਸਿਆਣੇ ਕਹਿੰਦੇ ਹਨ,
" ਕਿਸੇ
ਉੱਤੇ ਭਰੋਸਾ ਨਹੀਂ ਕਰਨਾ। ਸਕੇ ਬਾਪ, ਪੁੱਤਰ, ਧੀ, ਪ੍ਰੇਮੀ ਧੋਖਾ ਦੇ ਜਾਂਦੇ ਹਨ। ਜਾਨ
ਲੈ ਲੈਂਦੇ ਹਨ। ਆਪਣੇ ਦਮ ਦਾ ਵੀ ਵਿਸਾਹ ਨਹੀਂ ਕਰਨਾ ਪਤਾ ਨਹੀ ਕਦੋਂ ਸਾਥ ਛੱਡ ਜਾਵੇ। "
ਪਤੀ-ਪਤਨੀ ਨਾਲ ਕੋਈ ਖ਼ੂਨ ਦਾ ਰਿਸ਼ਤਾ ਨਹੀਂ ਹੈ। ਉਨ੍ਹਾਂ ਦੀ ਜਵਾਨੀ ਦੀ ਮਜਬੂਰੀ ਹੈ। ਆਪੋ-ਆਪਣੀ
ਜ਼ਰੂਰਤ ਨੂੰ ਪੂਰਾ ਕਰਨ ਲਈ ਇਕੱਠੇ ਰਹਿੰਦੇ ਹਨ। ਬੱਚੇ ਹੋਣ ਨਾਲ, ਇਹ ਰਿਸ਼ਤਾ ਹੋਰ ਪੱਕੀਆਂ ਜ਼ੰਜੀਰਾਂ
ਨਾਲ ਬੱਝ ਜਾਂਦਾ ਹੈ। ਜੇ ਦੋਨੇਂ ਰਲ ਕੇ ਪੈਸਾ ਖੱਟਣ ਕਮਾਉਣਗੇ, ਤਾਂ ਘਰ ਦੀ ਦਾਲ ਰੋਟੀ ਚੱਲੇਗੀ। ਜੇ
ਇੱਕ ਵੀ ਘਰ ਦੀਆਂ ਜ਼ੁੰਮੇਵਾਰੀਆਂ ਵਿਚੋਂ ਖਿਸਕਣ ਦੀ ਕੋਸ਼ਿਸ਼ ਕਰੇਗਾ। ਘਰ ਟੁੱਟ ਜਾਂਦਾ ਹੈ। ਤਬਾਹ
ਹੋ ਜਾਂਦਾ ਹੈ। ਕੋਈ ਦੂਜਾ ਜੀਵਨ ਸਾਥੀ ਭਾਲਣਾ ਪੈਂਦਾ ਹੈ। ਇਸੇ ਤਰਾਂ ਕਰਦੇ ਕਈ ਹਮ ਸਫ਼ਰਾਂ ਦੀ
ਗਿਣਤੀ ਭੁੱਲ ਜਾਂਦੇ ਹਨ। ਸਾਥੀ ਹੋਰ ਲੱਭੀ ਜਾਂਦੇ ਹਨ। ਪਰ ਆਪਣੀਆਂ ਆਦਤਾਂ ਨਹੀਂ ਬਦਲਦੇ। ਬੰਦਾ
ਆਪਣੇ ਆਪ ਨੂੰ ਹੀ ਠੀਕ ਕਰ ਲਵੇ। ਦੂਜੇ ਨੂੰ ਬਦਲਣ ਦੀ ਲੋੜ ਨਹੀਂ ਪੈਂਦੀ। ਆਪਣੇ ਅਸੂਲ ਠੀਕ ਕਰਨ
ਦੀ ਲੋੜ ਹੈ। ਆਪਣੇ ਲਈ ਪੂੰਜੀ ਜ਼ਰੂਰ ਸੰਭਾਲ ਲਈਏ। ਬੁਢਾਪੇ ਲਈ ਬੱਚਤ ਕਰੀਏ ਤੇ ਆਪਦੇ ਰਹਿਣ ਲਈ ਘਰ
ਬਣਾਈਏ। ਆਪਦੇ ਵਰਤਣ ਲਈ ਆਪਦੇ ਹੱਥ ਵਿੱਚ ਕਬ਼ਜਾ ਕਰਕੇ ਰੱਖੀਏ। ਫਿਰ ਬੁਢਾਪੇ ਵਿੱਚ ਕਿਸੇ ਦੀ ਆਸ
ਦੀ ਲੋੜ ਨਹੀਂ ਰਹੇਗੀ। ਵਰਤਣ ਜੋਗੇ ਪੈਸੇ ਵੀ ਸਭਾਂਲਣ ਦੀ ਬਹੁਤ ਲੋੜ ਹੈ। ਮਾੜਾ ਬਖਤ ਆਉਣ ਤੇ ਕੋਈ
ਇਕ ਰਾਤ ਨਹੀਂ ਰੱਖਦਾ। ਆਸ਼ਰਮ ਭਰੇ ਪਏ ਹਨ। ਕਈ ਬਾਰ ਐਸਾ ਵੀ ਹੁੰਦਾ ਹੈ। ਮਾਂ-ਬਾਪ ਇੱਕ ਦੂਜੇ
ਖ਼ਿਲਾਫ਼ ਹੋ ਕੇ ਮਾਲ ਪੁੱਤਰ ਨੂੰ ਦੇਣ ਦੀ ਜਿਦ ਕਰਦੇ ਹਨ। ਇੱਕ ਦੂਜੇ ਦਾ ਮੂੰਹ ਰੱਖਣ ਲਈ ਆਪਣੇ ਹੱਥ
ਵੱਢ ਕੇ ਦੇ ਦਿੰਦੇ ਹਨ। ਦੋ ਭਰਾ ਸਨ। ਇੱਕ ਦੇ ਪੁੱਤਰ ਸੀ। ਦੂਜੇ ਦੇ ਧੀ ਸੀ। ਧੀ ਦੇ ਮਾਪੇ ਅੱਧੀ
ਜਾਇਦਾਦ ਧੀ ਨੂੰ ਦੇਣੀ ਚਾਹੁੰਦੇ ਸਨ। ਪਿੰਡ ਦੇ ਲੋਕਾਂ ਤੇ ਰਿਸ਼ਤੇਦਾਰਾਂ ਨੇ ਹੀ ਪੇਸ਼ ਨਹੀਂ ਜਾਣ
ਦਿੱਤੀ। ਸਾਰੀ ਜਾਇਦਾਦ ਭਤੀਜੇ ਨੂੰ ਦੁਆ ਦਿੱਤੀ। ਥੋੜੇ ਸਾਲਾਂ ਬਾਅਦ ਧੀ ਦੀ ਮਾਂ ਮਰ ਗਈ। ਉਸ ਦੇ
ਬਾਪ ਨੂੰ ਭਤੀਜੇ ਨੇ ਸੰਭਾਲਣ ਤੋਂ ਜੁਆਬ ਦੇ ਦਿੱਤਾ। ਅਖੀਰ ਧੀ ਨੇ ਆਪਣੇ ਬਾਪ ਨੂੰ ਅੰਤ ਵੇਲੇ ਤੱਕ
ਸੰਭਾਲਿਆ।
ਪੈਸਾ ਦਾ ਲਾਲਚ ਇੰਨਾ ਵੀ ਨਾਂ ਕੀਤਾ
ਜਾਵੇ। ਬੰਦਾ ਇੰਨਾ ਵੀ ਅੰਨਾਂ ਨਾਂ ਹੋ ਜਾਵੇ। ਪੈਸੇ ਲਈ ਲੋਕਾਂ ਨੂੰ ਲੁੱਟ ਕੇ, ਖਾਣਾ ਸ਼ੁਰੂ ਕਰ ਦੇਵੇ। ਧਰਮ ਦਾ ਡਰ
ਹੀ ਨਾਂ ਰਹੇ। ਪ੍ਰਧਾਨ ਮੈਂਬਰ ਗੁਰਦੁਆਰੇ ਸਾਹਿਬ ਦੀਆਂ ਗੋਲਕਾਂ ਹੜੱਪਦੇ, ਵੰਡ ਕੇ ਖਾਂਦੇ ਹਨ। ਹਰ ਰੋਜ਼ ਨਵੇਂ
ਬਿਜ਼ਨਸ ਖੋਲ੍ਹਦੇ ਹਨ। ਕਿਹੜੇ ਕਿਹੜੇ ਗੁਰਦੁਆਰੇ ਸਾਹਿਬ ਵਿੱਚ ਆਸ਼ਰਮ, ਪਾਠਸ਼ਾਲਾ, ਹਸਪਤਾਲ ਹਨ? ਕੀ ਗੁਰਦੁਆਰੇ
ਸਾਹਿਬ ਵਿੱਚ ਆਸ਼ਰਮ, ਪਾਠਸ਼ਾਲਾ, ਹਸਪਤਾਲ ਬਣਾਉਣਾਂ ਪ੍ਰਧਾਂਨਾਂ ਦੀ ਜੁੰਮੇਬਾਰੀ ਨਹੀਂ ਹੈ? ਧਰਮ ਦੇ
ਨਾਮ ‘ਤੇ ਪੈਸਾ ਇਕੱਠਾ ਕਰਕੇ ਕੁੱਝ ਕੁ ਗਿੱਣਤੀ ਦੇ ਆਗੂ ਐਸ਼ ਕਰਦੇ ਹਨ। ਲੋਕ ਉਨ੍ਹਾਂ ਗੋਲਕਾਂ
ਵਿੱਚ ਆਪ ਪੈਸਾ ਪਾਉਂਦੇ ਹਨ। ਇੱਕ ਗੁਰਦੁਆਰੇ ਸਾਹਿਬ ਦੀ ਗੋਲਕ ਹਫ਼ਤੇ ਵਿੱਚ ਸੰਗਤ 70 ਹਜ਼ਾਰ ਡਾਲਰ
ਨਾਲ ਭਰ ਦਿੰਦੀ ਹੈ। ਕੀ ਇੰਨਾ ਗੁਰਦੁਆਰੇ ਸਾਹਿਬ ਦਾ ਕੋਈ ਖ਼ਰਚਾ ਹੈ? ਕੀ ਰੱਬ ਨੇ ਕੁੜੀਆਂ ਵਿਹਉਣੀਆਂ ਹਨ? ਕੀ ਰੱਬ ਨੇ ਗੋਲਕਾਂ ਦੇ ਪੈਸੇ ਨਾਲ
ਬੱਚੇ ਪਾਲਨੇ ਹਨ? ਇਹ ਪੈਸਾ ਗਲ਼ਤ ਥਾਂ ਲੱਗਦਾ ਹੈ। ਕਿਤੇ ਵੀ ਜਦੋਂ ਵੀ ਵੱਧ ਪੈਸਾ ਇਕੱਠਾ ਹੋਣ ਲੱਗ
ਜਾਵੇ। ਉਸ ਪੈਸੇ ਦੀ ਗਲ਼ਤ ਵਰਤੋਂ ਹੋਣੀ ਹੈ। ਗੁਰਦੁਆਰੇ ਸਾਹਿਬ ਵਿਚੋਂ ਲੋਕਾਂ ਦਾ ਚੜ੍ਹਾਵਾ, ਦੁਕਾਨਾਂ ਨੂੰ ਸਮਾਨ ਦਾਲਾਂ, ਆਟਾ, ਰੁਮਾਲੇ ਹੋਰ ਬਹੁਤ ਕੁੱਝ ਵੇਚਣਾ ਆਮ
ਗੱਲ ਹੈ। ਗੁਰਦੁਆਰੇ ਸਾਹਿਬ ਵਿਚ ਕੱਚੇ ਮਾਲ ਦੀ ਲੋੜ ਨਹੀਂ ਪੈਂਦੀ। ਲੋਕ ਹੀ ਇੱਕ ਦੂਜੇ ਤੋਂ
ਮੂਹਰੇ ਹੋ ਕੇ, ਲੰਗਰ ਕਰਾ ਦਿੰਦੇ ਹਨ। ਉਝ ਚਾਹੇ ਭਿਖਾਰੀ ਨੂੰ ਇੱਕ ਪੈਸਾ ਨਾਂ ਦੇਣ, ਲੰਗਰ ਜ਼ਰੂਰ 5 ਹਜ਼ਾਰ ਡਾਲਰ ਦਾ ਲੱਗਾ
ਦਿੰਦੇ ਹਨ। ਇਹ ਚੋਲ਼ਿਆਂ ਵਾਲੇ ਧਰਮ ਦੇ ਨਾਮ ਥੱਲੇ ਡਰੱਗ ਦੀ ਸਮਗਲਿੰਗ ਕਰਦੇ ਹਨ। ਔਰਤਾਂ ਕੋਲੋਂ
ਡਰੱਗ ਦਾ ਧੰਦਾ ਕਰਾਉਂਦੇ ਹਨ। ਧਰਮੀ ਲੋਕਾਂ, ਔਰਤਾਂ ਉਤੇ ਕੋਈ ਛੱਕ ਨਹੀਂ ਕਰਦਾ।
ਬੱਚਿਆਂ ਤੇ ਔਰਤਾਂ ਤੋਂ ਡਰੱਗ ਦਾ ਧੰਦਾ ਕਰਾਉਣਾਂ ਆਮ ਗੱਲ ਹੈ। ਗਰੀਬੀ ਦੇ ਮਾਰੇ ਲੋਕ ਪੇਟ ਲਈ ਇਹ
ਕਰਦੇ ਹਨ। ਦੁੱਖ ਦੀ ਗੱਲ ਹੈ। ਪੜ੍ਹੀਆਂ ਲਿਖੀਆਂ ਔਰਤਾਂ ਵਿਦੇਸ਼ਾਂ ਵਿੱਚ ਐਸੇ ਧਰਮੀ ਡਰੱਗੀ ਲੋਕਾਂ
ਦੇ ਚੁੰਗਲ ਵਿੱਚ ਆ ਗਈਆਂ ਹਨ। ਜੋ ਫਸ ਗਿਆ, ਉਹ ਚੋਰ ਹੈ, ਦੂਜੇ ਸਾਰੇ ਸਾਧ ਹਨ। ਕਈ ਲੋਕ ਇੰਨਾਂ
ਤੋਂ ਪੈਸੇ ਲੈਣ ਲਈ ਆਪਣੇ ਹੀ ਘਰ ਨੂੰ ਹੱਥਾਂ ਨਾਲ ਅੱਗ ਲਗਾ ਦਿੰਦੇ ਹਨ। ਇੰਨਾਂ ਵਿੱਚ ਉਹੀ ਲੋਕ
ਵੀ ਹਨ, ਜੋ ਧਰਮੀ
ਹਨ। ਧਰਮੀ ਬੰਦਾ ਰੱਬ ਤੋਂ ਨਹੀਂ ਡਰਦਾ। ਉਹ ਜਾਂਣਦਾ ਰੱਬ ਮੇਰਾ ਨੁਕਸਾਨ ਨਹੀਂ ਕਰਦਾ। ਰੱਬ ਤਾ
ਚੰਗਾ ਹੀ ਕਰਦਾ ਹੈ। ਰੱਬ ਬਹੁਤ ਦਿਆਲੂ ਤੇ ਭੋਲਾ ਵੀ ਹੈ। ਜਿਹੜੇ ਇਸ ਨੂੰ ਟਿੱਚ ਨਹੀਂ ਸਮਝਦੇ। ਉਸੇ
ਹੱਥ ਧਰਮ ਦੀ ਵਾਂਗਡੋਰ ਸੰਭਾਲ ਦਿੰਦਾ ਹੈ। ਭਾਵੇਂ ਉਸ ਦੇ ਹੱਥ ਇਸ ਦੇ ਕਾਬਲ ਨਾਂ ਹੀ ਹੋਣ। ਐਸੇ
ਸਾਧ ਲੋਕਾਂ ਦਾ ਕੇਸਾਂ ਦਾ ਖ਼ੁਲਾਸਾ ਆਮ ਹੀ ਲੋਕਾਂ ਵਿੱਚ ਹੁੰਦਾ ਰਹਿੰਦਾ ਹੈ। ਗੁਰਦੁਆਰੇ ਸਾਹਿਬ
ਵਿਚ ਜੇ ਕਿਸੇ ਘਰੋਂ ਕੱਢੇ ਬੁੱਢੇ ਨੇ ਰਾਤ ਕੱਟਣੀ ਹੋਵੇ। ਇਹ ਰਾਤ ਨਹੀਂ ਰਹਿਣ ਦਿੰਦੇ। ਕਿਤੇ ਰਾਤ
ਨੂੰ ਗੋਲਕ ਨਾਂ ਲੁੱਟ ਕੇ ਲੈ ਜਾਵੇ। ਹਰ ਬਾਹਰ ਦੇ ਬੰਦੇ ਨੂੰ ਇਹ ਆਪਣੇ ਵਰਗੇ, ਲੋਕਾਂ ਦਾ ਮਾਲ ਹਜ਼ਮ ਕਰਨ ਵਾਲੇ ਚੋਰ
ਸਮਝਦੇ ਹਨ।
60 ਕੁ ਸਾਲਾਂ ਦਾ ਇੱਕ ਬੁਜ਼ਰੁੱਗ
ਜੋੜਾ ਹੈ। ਉਨ੍ਹਾਂ ਦੇ ਦੋ ਪੁੱਤਰ ਹੀ ਹਨ। ਪੋਤੇ ਹਨ। ਦੋਨੇਂ ਨੂੰਹਾਂ-ਪੁੱਤਰ, ਪੋਤੇ ਇਹ ਜੋੜਾ ਗੁਰਦੁਆਰੇ ਸਾਹਿਬ
ਵਿਚ ਹੀ ਹੁੰਦੇ ਹਨ। ਜੋੜੇ ਝਾੜਦੇ ਹਨ। ਲੰਗਰ ਦੀ ਸੇਵਾ ਕਰਦੇ ਹਨ। ਬੁਜ਼ਰੁੱਗ ਜੋੜਾ ਨੌਰਮਲ ਹੈ।
ਤੰਦਰੁਸਤ ਹੈ। ਦੋਨਾਂ ਪੁੱਤਰਾਂ ਵਿਚੋਂ ਕੋਈ ਨਾਲ ਨਹੀਂ ਰੱਖਦਾ। ਉਨ੍ਹਾਂ ਬੁਜ਼ਰੁੱਗ ਜੋੜਾ ਨੇ ਘਰ
ਆਪਣੇ ਕੋਲ ਰੱਖਿਆ ਹੈ। ਐਸੇ ਧਰਮੀ ਨੂੰਹਾਂ-ਪੁੱਤਰ, ਪੋਤੇ ਦਾ ਧਰਮੀ ਹੋਣਾ ਵੀ ਕੋਈ ਉੱਚੀ
ਪਦਵੀ ਨਹੀਂ ਹੈ। ਜੇ ਆਪਣੇ ਜਣਨ ਵਾਲਿਆਂ ਨੂੰ ਮੱਥੇ ਨਹੀਂ ਲਗਾਉਣਾ ਚਾਹੁੰਦੇ। ਐਸੀ ਔਲਾਦ ਨੂੰ
ਜਾਇਦਾਦ ਦੇਣ ਨਾਲੋਂ ਕਿਸੇ ਐਸੀ ਸੰਸਥਾ ਨੂੰ ਦੇਵੋ। ਜੋ ਬਿਮਾਰ, ਬੁੱਢੇ, ਬਗੈਰ ਅੰਗ ਪੈਰ ਵਾਲਿਆਂ ਦੀ ਸੰਭਾਲ
ਕਰਦੇ ਹਨ। ਭਾਰਤ ਵਿੱਚ ਐਸੀਆਂ ਸੰਸਥਾ ਬਹੁਤ ਘੱਟ ਹਨ। ਆਪਣੇ ਲਈ ਐਸੀ ਸੰਸਥਾ ਵਿੱਚ ਇੱਕ ਕਮਰਾ ਬਾਥਰੂਮ
ਜ਼ਰੂਰ ਬਣਵਾ ਕੇ, ਬੁੱਕ ਕਰਾ ਦੇਈਏ। ਜੇ ਸਾਡੇ ਵਿਚੋਂ ਆਪਣੇ ਮਾਂ-ਬਾਪ, ਸੱਸ ਸੌਹਰੇ ਦੀ ਸੇਵਾ ਨਹੀਂ ਕਰ ਰਹੇ।
ਫਿਰ ਅਸੀਂ ਕਿਧਰ ਦੇ ਚੰਦਨ ਦੀ ਖ਼ੁਸ਼ਬੂ ਹਾਂ। ਜੋ ਨੂੰਹਾਂ ਸਾਡੇ ਨਾਲ ਲੱਗਣ ਗੀਆ। ਧੀਆਂ ਬਹੁਤੇ ਨੇ
ਜੰਮੀਆਂ ਨਹੀਂ ਹਨ। ਉਨ੍ਹਾਂ ਨੇ ਤਾਂ ਪੁੱਤਰਾਂ ਦੀ ਸ਼ਕਲ ਨੂੰ ਦੇਖ-ਦੇਖ ਜਿਊਣ ਦਾ ਪ੍ਰਣ ਕੀਤਾ ਹੈ।
ਦੇਖੋ ਕੀ ਗੁਜ਼ਰੇਗੀ? ਕੈਨੇਡਾ ਵਿੱਚ ਗੌਰਮਿੰਟ ਵੱਲੋਂ ਪੂਰਾ ਪ੍ਰਬੰਧ ਹੈ। ਸਾਡੇ ਪੰਜਾਬੀ ਰਹਿੰਦੇ ਉੱਥੇ
ਆਸ਼ਰਮ ਵਿੱਚ ਹਨ। ਡਾਲਰ ਧੀਆਂ ਪੁੱਤਾਂ ਨੂੰ ਦੇਈਂ ਜਾਂਦੇ ਹਨ। ਐਸੀਆਂ ਸੰਸਥਾ ਨੂੰ ਵੀ ਦਸੌਦ ਦੇ ਕੇ, ਆਪਣਾ ਅੱਗਾ ਸਮਾਰੀਏ।
Comments
Post a Comment