ਰੱਬ ਸੋਹਣੇ ਦਿਲਾਂ ਵਿੱਚ ਵੱਸਦੇ
ਸਤਵਿੰਦਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਰੱਬ ਸੋਹਣੇ ਦਿਲਾਂ ਵਿੱਚ ਵੱਸਦੇ। ਮੰਦਰਾਂ ਦੇ ਵਿੱਚ ਤਾਂ ਪੱਥਰ ਵੱਸਦੇ।
ਸਬ ਸੰਗਮਰਮਰ ਬੰਦੇ ਲੱਗਦੇ। ਇਹ ਧਰਮਾਂ ਦੇ ਨਾਹਰੇ ਲਗਾਉਂਦੇ।
ਰੱਬ ਸੋਹਣੇ ਦਿਲਾਂ ਵਿੱਚ ਵੱਸਦੇ। ਲੋਕਾਂ ਤੋਂ ਧੰਨ ਲਈ ਝੋਲੀਆਂ ਫੈਲਾਉਂਦੇ।
ਨੋਟ ਆਪਦੀਆਂ ਜੇਬਾਂ ਵਿੱਚ ਪਾਉਂਦੇ। ਰੱਬ ਸੋਹਣੇ ਦਿਲਾਂ ਵਿੱਚ ਵੱਸਦੇ।
ਪਬਲਿਕ ਨੂੰ ਰੱਬ ਨਾਂ ਜਿਉਂਦੇ। ਹਿੰਦੂ ਸਿੱਖ ਮੁਸਲਿਮ ਨੂੰ ਭਾਈ ਕਹਿੰਦੇ।
ਇਹੀ ਕਦੇ ਖ਼ੂਨ ਦੀ ਹੋਲੀ ਖੇਡਦੇ। ਲੋਕੀ ਧਰਮਾਂ ਦੇ ਪਿੱਛੇ ਜਾਨਾਂ ਗਾਉਂਦੇ।
ਸੱਤੀ ਕੋਲੇ ਰਹਿੰਦੇ ਰੱਬ ਨਾਂ ਦਿਸਦੇ। ਗ੍ਰੰਥਾਂ ਪੱਥਰਾਂ ਦੇ ਅੱਗੇ ਮੱਥੇ ਘਸਾਉਂਦੇ।
ਸਤਵਿੰਦਰ ਗੁਣ ਗਿਆਨ ਨਾਂ ਪੱਲੇ ਬੰਨ੍ਹਦੇ। ਰੱਬ ਸੋਹਣੇ ਦਿਲਾਂ ਵਿੱਚ ਵੱਸਦੇ।

Comments

Popular Posts