ਭਾਗ 1 ਪੁਲਿਸ ਵਾਲਿਆਂ ਲਈ ਆਤਮ ਹੱਤਿਆਂ ਕਰਨ ਵਾਲੇ ਲੁੱਟ ਦਾ ਖਤਾਨਾਂ ਬਣਦੇ ਹਨ।
ਖੇਤ ਦੀ ਵਾੜ ਵਾਂਗ ਪੁਲਿਸ ਹੀ ਜਨਤਾ ਦੀ ਇੱਜ਼ਤ ਲੁੱਟਣ, ਜਾਨੋਂ ਮਾਰਨ ਲੱਗ ਜਾਵੇ। ਲੋਕ ਕੀ ਕਰਨਗੇ? ਜਨਤਾ ਦੀ ਅਦਾਲਤ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
 satwinder_7@hotmail.com
ਜਨਤਾ ਦੀ ਅਦਾਲਤ ਨੂੰ ਆਪ ਫੈਸਲਾ ਲੈਣਾ ਪਵੇਗਾ। ਕਾਨੂੰਨ ਨਾਲੋ ਲੋਕ ਬਹੁਤ ਕੁੱਝ ਸੱਚ ਜਾਣਦੇ ਹਨ। ਕਾਨੂੰਨ ਦੇ ਅੱਖਾਂ ਤੇ ਪੱਟੀ ਬੰਨੀ ਹੈ। ਮਰੇ ਬੰਦੇ ਤੋਂ ਪੁਲਿਸ ਵਾਲਿਆਂ ਨੂੰ ਬਹੁਤ ਕਮਾਈ ਹੈ। ਪੁਲਿਸ ਵਾਲੇ ਕਿਸੇ ਨੂੰ ਗੈਂਗਸਟਰ ਕਹਿ ਕੇ ਇੰਨਕਾਊਟਰ ਕਰਦੇ ਹਨ ਤਾਂ ਸਰਕਾਰ ਇਨਾਮ ਤੇ ਸਟਾਰ ਦਿੰਦੀ ਹੈ। ਜੇ ਕੋਈ ਬੰਦਾ ਕਤਲ ਜਾਂ ਆਤਮ ਹੱਤਿਆਂ ਨਾਲ ਮਰਦਾ ਹੈ। ਪੁਲਿਸ ਵਾਲਿਆਂ ਦੀ ਕਮਾਈ ਬੜੀ ਹੁੰਦੀ ਹੈ। ਕਿਸੇ ਨੂੰ ਵੀ ਡਰਾ ਧਮਕਾ ਕੇ ਜੇਲ੍ਹ ਅੰਦਰ ਕਰਦੇ ਹਨ। ਪੈਸੇ ਬਟੋਰਦੇ ਹਨ। ਇਸ ਦੀ ਵੀ ਇਨਕੁਆਰੀ ਹੋਣੀ ਚਾਹੀਦੀ ਹੈ, ਕਿ ਪੁਲਿਸ ਵਾਲੇ ਕਿਹੜੇ ਲੋਕਾਂ ਨਾਲ ਧੱਕਾ ਕਰਦੇ ਹਨ? ਕਿਹੜਾ ਪੁਲਿਸ ਵਾਲਾ ਬੰਦੇ ਦੇ ਮਰਨ ਤੇ ਵੀ ਜੇਬਾਂ ਭਰਦਾ ਹੈ? ਧੀਆਂ ਭੈਣਾਂ ਤੇ ਮਰਦਾ ਨੂੰ ਠਾਣੇ ਵਿੱਚ ਨੰਗਾ ਕਰਕੇ ਡੰਡਾ ਲਗਾਉਣਾ ਹੈ। ਪੁਲਿਸ ਵਾਲੇ ਔਰਤਾਂ, ਮਰਦਾਂ ਨਾਲ ਸੈਕਸ ਕਰਦੇ ਹਨ। ਹੋਰ ਕਸਰ ਪੂਰੀ ਕਰਨ ਲਈ ਡੰਡਾ ਧੱਕ ਕੇ ਮਾਰ ਦਿੰਦੇ ਹਨ। ਜਦੋਂ ਕੋਈ ਆਤਮ ਹੱਤਿਆਂ ਕਰਦਾ ਹੈ, ਉਸ ਦੇ ਰਿਸ਼ਤੇਦਾਰਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੰਦੇ ਹਨ। ਆਤਮ ਹੱਤਿਆਂ ਕਰਨ ਵਾਲੇ ਹਾਰੇ ਹੋਏ ਲੋਕ ਹਨ, ਜੋ ਜਦੋਂ ਆਤਮ ਹੱਤਿਆਂ ਕਰਦੇ ਹਨ। ਉਹ ਕਾਮਯਾਬ ਬੰਦਿਆਂ ਨੂੰ ਵੀ ਬਿਪਤਾ ਵਿੱਚ ਪਾ ਜਾਂਦੇ ਹਨ। ਐਸੇ ਬੁਜ਼ਦਿਲ ਬੰਦੇ ਆਪ ਤਾਂ ਮਰਦੇ ਹਨ। ਬਾਕੀ ਪਰਿਵਾਰ ਨੂੰ ਸੂਲੀ ਤੇ ਚਾੜ ਜਾਂਦੇ ਹਨ। ਪੁਲਿਸ ਵਾਲਿਆਂ ਨੂੰ ਬੋਟੀ ਪਾ ਜਾਂਦੇ ਹਨ। ਲੁਧਿਆਣੇ ਜ਼ਿਲ੍ਹੇ ਦੇ ਪਿੰਡ ਭਨੋਹੜ ਵਿੱਚ ਇੱਕ ਪਰਿਵਾਰ ਮੀਂਹਮਲ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਹ ਪਰਿਵਾਰ ਬਹੁਤ ਗ਼ਰੀਬ ਤੇ ਸਾਊ ਹੈ। ਜਦੋਂ ਪਿੰਡ ਵਿੱਚ ਲੋਕਾਂ ਦੇ ਘਰ ਟੀਊਬਲਾਈਟਾ ਜਾਗਦੀਆਂ ਸਨ। ਇੰਨਾ ਦੇ ਘਰ ਮਿੱਟੀ ਦਾ ਤੇਲ ਦਾ ਦੀਵਾ ਜਗਦਾ ਸੀ। ਬਹੁਤ ਗ਼ਰੀਬੀ ਵਿੱਚ ਇਸ ਪਰਿਵਾਰ ਦੀ ਕੁੜੀ ਪੜ੍ਹੀ ਤੇ ਪੜ੍ਹ ਕੇ ਨਿਊਜ਼ੀਲੈਂਡ ਚਲੀ ਗਈ। ਜਾਂਦੀ ਹੋਈ ਕੁੜੀ ਵਿਆਹ ਕਰਾ ਕੇ ਗਈ ਸੀ। ਅਣਬਣ ਹੋਣ ਕਾਰਨ ਉਸ ਕੁੜੀ ਨੇ ਮੁੰਡੇ ਨੂੰ ਬਾਹਰ ਨਹੀਂ ਸੱਦਿਆ। ਵੀਜ਼ਾ ਮਿਲਣ ਸਮੇਂ ਬਾਹਰਲੇ ਦੇਸ਼ ਦੀ ਐਬਰਸੀ ਕੋਲ ਉਸ ਮੁੰਡੇ ਨੂੰ ਸੱਦਣ ਲਈ ਇਨਕਾਰ ਕਰ ਦਿੱਤਾ। ਉਸ ਦੇਸ਼ ਨੇ ਕੇਸ ਜਾਇਜ਼ ਸਮਝ ਕੇ ਵੀਜ਼ਾ ਮੁੰਡੇ ਨੂੰ ਨਹੀਂ ਦਿੱਤਾ। ਜੋ ਬਿਲਕੁਲ ਸਹੀ ਫ਼ੈਸਲਾ ਹੈ। ਜੇ ਮੁੰਡਾ ਕੁੜੀ ਨਾਲ ਇੰਨਾ ਦੂਰ ਬੈਠਾ ਵੀ ਲੜ ਰਿਹਾ ਹੈ। ਐਸਾ ਆਤਮ ਹੱਤਿਆ ਕਰਨ ਵਾਲ ਕੁੜੀ ਜਾਂ ਕਿਸੇ ਹੋਰ ਨੂੰ ਵੀ ਮਾਰ ਸਕਦਾ ਸੀ। ਐਸੇ ਬੰਦੇ ਦੀ ਕਿਸੇ ਦੇਸ਼ ਨੂੰ ਲੋੜ ਨਹੀਂ ਹੈ। ਐਸੇ ਬੰਦੇ ਕਰਕੇ ਲੁਧਿਆਣੇ ਮੁੱਲਾਂਪੁਰ ਪੁਲਿਸ ਵਾਲਿਆਂ ਵੱਲੋਂ ਗ੍ਰਿਫ਼ਤਾਰ ਕੀਤੇ ਬੰਦਿਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਪੁਲਿਸ ਵਾਲਿਆਂ ਵੱਲੋਂ ਕੁੜੀ ਦੇ ਪਰਿਵਾਰ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਇਹ ਪੰਜਾਬ ਪੁਲਿਸ ਵਾਲੇ ਕਦੋਂ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਲੱਗਣਗੇ। ਪ੍ਰਧਾਨ ਮੰਤਰੀ ਨੂੰ ਗ਼ਰੀਬ, ਆਮ ਲੋਕਾਂ ਦੀ ਜੇਬ ਵਿੱਚ ਕਾਲ ਧੰਨ ਜੀਐਸਟੀ ਦਿਸਦੀ ਹੈ। ਕਾਨੂੰਨ ਦੇ ਰਾਖੇ ਪੁਲਿਸ ਵਾਲੇ ਜਨਤਾ ਨੂੰ ਕੁੱਟਦੇ-ਲੁੱਟਦੇ, ਮਾਰਦੇ, ਨੰਗੇ ਕਰਦੇ ਨਹੀਂ ਦਿਸਦੇ।
ਇਹ ਹਰ ਇੱਕ ਦਾ ਹੱਕ ਹੈ। ਜੇ ਪਤੀ-ਪਤਨੀ ਦੀ ਨਹੀਂ ਬਣਦੀ ਉਹ ਇੱਕ ਦੂਜੇ ਤੋਂ ਕਿਨਾਰਾ ਕਰ ਸਕਦੇ ਹਨ। ਸਾਰੀ ਉਮਰ ਇੱਕ ਦੂਜੇ ਨਾਲ ਖਹਿਣ ਨਾਲੋਂ ਇਹੀ ਰਸਤਾ ਚੰਗਾ ਹੈ। ਨਰਿੰਦਰ ਮੋਦੀ ਵੀ ਆਪਣੀ ਪਤਨੀ ਤੋਂ ਅਲੱਗ ਰਹਿੰਦਾ ਹੈ। ਉਸ ਕੁੜੀ ਦੇ ਪਤੀ ਨੇ ਕੁੱਝ ਖਾ ਕੇ ਆਤਮ ਹੱਤਿਆ ਕਰ ਲਈ। ਜਦੋਂ ਉਸ ਮੁੰਡੇ ਦੇ ਆਪਣੇ ਮਾਂ-ਬਾਪ, ਭੈਣ ਭਰਾ ਉਸ ਨੂੰ ਖੁਦਖ਼ਸ਼ੀ ਕਰਨੋਂ ਨਹੀਂ ਰੋਕ ਸਕੇ। ਹੋਰ ਕੋਈ ਕੀ ਕਰ ਸਕਦਾ ਹੈ। ਪੁਲੀਸ ਵਾਲਿਆਂ ਨੂੰ ਖਾਣ ਲਈ  ਸਾਮੀ ਮਿਲ ਗਈ। ਪੁਲਿਸ ਵਾਲਿਆਂ ਨੇ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਭਨੋਹੜ ਦੇ ਕੁੜੀ ਦੇ ਮਾਪਿਆਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹ ਡਰਦੇ ਪਿੰਡ ਛੱਡ ਕੇ ਭੱਜ ਗਏ। ਪੁਲਿਸ ਵਾਲਿਆਂ ਦੀ ਕੁੱਟ ਝੱਲਣੀ ਬਹੁਤ ਔਖੀ ਹੈ। ਪੁਲਿਸ ਵਾਲੇ ਬੰਦੇ ਦਾ ਪੈਸਾ ਲੁੱਟ ਕੇ ਖਾ ਜਾਂਦੇ ਹਨ। ਪੁਲਿਸ ਵਾਲਿਆਂ ਕੋਲ ਕਿਸੇ ਨੇ ਚੁਗ਼ਲੀ ਕਰਕੇ ਉਹ ਫੜਾ ਦਿੱਤੇ ਹਨ। ਇੱਕੋ ਘਰ ਦੇ ਕੁੜੀ ਦੇ 48 ਸਾਲਾਂ ਦੇ ਮਾਂ-ਬਾਪ, ਜਵਾਨ ਭਰਾ , 80 ਸਾਲਾਂ ਦੇ ਦਾਦਾ-ਦਾਦੀ, ਛੋਟੇ ਬੱਚਿਆਂ ਲੁਧਿਆਣੇ ਮੁੱਲਾਂਪੁਰ ਪੁਲਿਸ ਵਾਲਿਆਂ ਨੇ ਹਿਰਾਸਤ ਵਿੱਚ ਲੈ ਲਏ ਹਨ। ਇੰਨਾ ਤੋਂ ਲੁਧਿਆਣੇ ਮੁੱਲਾਂਪੁਰ ਪੁਲਿਸ ਵਾਲੇ ਕੀ ਪੁੱਛ ਦੱਸ ਕਰਨਗੇ? ਕੀ ਮੁੰਡਾ ਸਹੁਰੇ ਘਰ ਵਿੱਚ ਮਰਿਆ ਹੈ? ਕੀ ਇੰਨਾ ਨੇ ਮੁੰਡੇ ਨੂੰ ਜ਼ਹਿਰ ਖ਼ਰੀਦ ਕੇ ਸੰਗ ਵਿੱਚ ਪਾਈ ਹੈ? ਸੱਸ ਸਹੁਰਾ ਕੀ ਕਰਨਗੇ? ਜਦੋਂ ਕਿ ਤੁਹਾਡਾ ਆਪਣੇ ਬੱਚੇ, ਬਹੂ, ਧੀ, ਪੁੱਤ ਤੁਹਾਡੀ ਗੱਲ ਨਹੀਂ ਸੁਣਦੇ।
ਜੇ ਕਤਲ ਹੋਇਆ ਹੋਵੇ, ਫਿਰ ਹੋਰ ਲੋਕਾਂ ਨੂੰ ਪੁਲਿਸ ਵਾਲੇ ਗ੍ਰਿਫ਼ਤਾਰ ਕਰਨ ਗੱਲ ਸਮਝ ਵਿੱਚ ਆਉਂਦੀ ਹੈ। ਆਤਮ ਹੱਤਿਆਂ ਕਰਨਾ ਤਾਂ ਆਪ ਜੁਰਮ ਹੈ। ਦੂਜੇ ਬੰਦੇ ਨੂੰ ਦੋਸ਼ੀ ਕਿਵੇਂ ਕਿਹਾ ਜਾਵੇਗਾ? ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਖੁਦਖ਼ਸ਼ੀ ਕਰਨ ਦੀ ਕੋਸ਼ਿਸ਼ ਵਾਲੇ ਬੰਦੇ ਨੂੰ ਜੇਲ੍ਹ ਹੁੰਦੀ ਹੈ। ਉਸ ਦਾ ਦਿਮਾਗ਼ੀ ਇਲਾਜ ਕੀਤਾ ਜਾਂਦਾ ਹੈ। ਆਤਮ ਹੱਤਿਆਂ ਕਰਨ ਵਾਲੇ ਪਾਗਲ ਬੰਦੇ ਲਈ ਆਲ਼ੇ ਦੁਆਲੇ ਜਾਂ ਦੂਜੇ ਪਿੰਡੇ ਹੋਰ ਥਾਂ ਤੋਂ ਕਿਸੇ ਨੂੰ ਜ਼ੁੰਮੇਵਾਰ ਠਹਿਰਾਉਣਾ ਹੋਰ ਆਤਮ ਹੱਤਿਆਂ ਕਰਨ ਲਈ ਮਜਬੂਰ ਕਰਨਾ ਹੈ। ਪੁਲਿਸ ਵਾਲਿਆਂ ਲਈ ਆਤਮ ਹੱਤਿਆਂ ਕਰਨ ਵਾਲੇ ਲੁੱਟ ਦਾ ਖਜਾਨਾਂ ਬਣਦੇ ਹਨ। ਖੁਦਖ਼ਸ਼ੀ ਕਰਕੇ ਮਰਨ ਵਾਲਾ ਆਪ ਆਪਣਾਂ ਗਲ਼ਾ ਘੁੱਟ ਕੇ ਮਰਦਾ ਹੈ। ਇਸ ਵਿੱਚ ਦੂਜੇ ਲੋਕਾਂ ਦਾ ਕੀ ਦੋਸ਼ ਹੈ?

 ਹਰ ਦੇਸ਼ ਦੀ ਪੁਲਿਸ ਜਨਤਾ ਦੀ ਰਾਖੀ ਲਈ ਬਣਾਈ ਹੈ। ਖੇਤ ਦੀ ਵਾੜ ਵਾਂਗ ਪੁਲਿਸ ਹੀ ਜਨਤਾ ਦੀ ਇੱਜ਼ਤ ਲੁੱਟਣ, ਜਾਨੋਂ ਮਾਰਨ ਲੱਗ ਜਾਵੇ। ਲੋਕ ਕੀ ਕਰਨਗੇ? ਹਰ ਦੇਸ਼ ਦੇ ਪੁਲਿਸ ਮਹਿਕਮੇ ਵਿੱਚ ਤਾਨਾਸ਼ਾਹੀ ਵਾਲੇ ਪੁਲਿਸ ਵਾਲੇ ਹੁੰਦੇ ਹਨ। ਭਾਰਤ ਵਿੱਚ ਤਾਂ ਪੁਲਿਸ ਵਾਲਿਆਂ ਨੇ ਅੱਤ ਹੀ ਚੁੱਕੀ ਹੈ। ਇਹ ਪ੍ਰਸ਼ਾਸਨ ਦੇ ਰਾਖਿਆਂ ਦੇ ਲੱਛਣ ਦੇਸ਼ ਦੇ ਪ੍ਰਧਾਨ ਮੰਤਰੀ ਮੁੱਖ ਮੰਤਰੀਆਂ ਨੂੰ ਦਿਸਦੇ ਹੀ ਨਹੀਂ ਹਨ। ਉਹ ਵੀ ਜਨਤਾ ਦੀ ਛਿੱਲ ਲਹਾਉਣ ਲੱਗੇ ਹਨ। ਪੁਲਿਸ ਵਾਲਿਆਂ ਨੂੰ ਕੋਈ ਮਿਲ ਜਾਵੇ ਸਹੀ ਉਸ ਦੇ ਕੱਪੜੇ ਉਤਾਰ ਲੈਂਦੇ ਹਨ। ਧੀਆਂ ਭੈਣਾਂ ਕਿਸੇ ਨੂੰ ਵੀ ਨੰਗਾ ਕਰ ਲੈਂਦੇ ਹਨ। ਕੁੱਟ-ਕੁੱਟ ਛਿੱਲ ਲਾ ਦਿੰਦੇ ਹਨ। ਪੁਲਿਸ ਵਾਲੇ ਘਰ ਜਾਇਦਾਦ ਦੀ ਕੁਰਕੀ ਕਰ ਦਿੰਦੇ ਹਨ। ਇੰਨਕਾਊਟਰ ਕਰਕੇ ਬੰਦਾ ਖੱਪਾ ਦਿੰਦੇ ਹਨ। ਆਪਣੇ ਗੁਨਾਹਾ ਦੀ ਆਪ ਹੀ ਪਿੰਕੀ ਕੈਂਟ ਵਰਗੇ ਪੁਲਿਸ ਵਾਲੇ ਗਵਾਹੀ ਭਰਦੇ ਹਨ। ਪੁਲਿਸ ਵਾਲੇ ਬੜੇ ਖਚਰੇ ਹਨ। ਲੋਕਾਂ ਦੀਆਂ ਜੇਬਾਂ ਕੱਟਦੇ ਹਨ। ਇੱਜ਼ਤ ਲੁੱਟਦੇ ਹਨ। ਪੁਲਿਸ ਵਾਲਿਆਂ ਨੂੰ ਸਹੀ ਇਮਾਨਦਾਰੀ ਨਾਲ ਡਿਊਟੀ ਕਰਨ ਦੀ ਲੋੜ ਹੈ। ਗ਼ਰੀਬ ਮਾਰ ਕਰਨੋਂ ਹਟ ਜਾਣ, ਹਰ ਚੀਜ਼ ਦਾ ਅੰਤ ਆ ਹੀ ਜਾਂਦਾ ਹੈ। ਬਸੰਤ ਸਦਾ ਨਹੀਂ ਰਹਿੰਦੀ।

Comments

Popular Posts