ਭੋਲਾ ਜਿਹਾ ਬਣਇਆ ਤੂੰ ਬੜਾ ਫਬਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
ਤੈਨੂੰ ਵੀ ਖੇਡਣ ਨੂੰ ਮੇਰਾ ਹੀ ਦਿਲ ਲੱਭਾ। ਮੇਰਾ ਝੱਲਾ ਦਿਲ ਤੇਰੇ ਮੁੱਖ ਦੇ ਡੁਬਾ
ਭੋਲਾ ਜਿਹਾ ਬਣਇਆ ਤੂੰ ਬੜਾ ਫਬਾ। ਤੂੰ ਤਾਂ ਮੈਨੂੰ ਸੱਚੀ ਆਪਣਾ ਜਿਹਾ ਲੱਗਾ।
ਤੂੰ ਦਿਲ ਮੇਰੇ ਵਿੱਚ ਤੀਰ ਬਣ ਖੁਬਾ। ਦਿਲ ਮੇਰੇ ਨੂੰ ਤੂੰ ਘਾਇਲ ਕਰ ਦਿੱਤਾ।
ਬਿਮਾਰ ਕਰ ਦਿਲ ਕਬਜ਼ੇ ਵਿੱਚ ਕੀਤਾ। ਜੋਗੀ ਬਣ ਤੂੰ ਤਾਂ ਮੈਨੂੰ ਕੀਲ ਲਿੱਤਾ।
ਬਣ ਕੇ ਬੀਨ ਵਾਂਗ ਮੈਨੂੰ ਵੱਸ ਕੀਤਾ। ਲੈ ਕੇ ਦੋਨੇਂ ਬਾਂਹਾਂ ਵਿੱਚ ਬੇਹੋਸ਼ ਕੀਤਾ।
ਦੇਖ ਸਹਾਰਾ ਤੇਰਾ ਮੋਢਾ ਥਮ ਲਿੱਤਾ ਸੱਤੀ ਦਾ ਦਿਲ ਖਿਡਾਉਣ ਬਣਾਂ ਦਿੱਤਾ।
ਸਤਵਿੰਦਰ ਨੂੰ ਭੁੰਜੇ ਸਿੱਟ ਤੋੜ ਦਿੱਤਾ। ਬਣ ਕੇ ਸਹਾਰਾ ਤੂੰ ਮੋਢਾ ਕੱਢ ਦਿੱਤਾ।
ਮੈਨੂੰ ਤੂੰ ਵੀ ਬੇਸਹਾਰਾ ਕਰ ਦਿੱਤਾ। ਅਸੀਂ ਹੁਣ ਖ਼ਸਮ ਵੱਡਾ ਸਾਹਿਬ ਰੱਬ ਕੀਤਾ।


ਦੁਨੀਆ ਦੇ ਉਤੇ ਚੱਜ ਦਾ ਕੰਮ ਕਰ ਜਾਈਏ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਜਿੰਦਗੀ ਨੂੰ ਜੰਗ ਦਾ ਮੈਦਾਨ ਬੱਣਾਈਏ। ਡੰਕੇ ਦੀ ਚੋਟ ਤੇ ਸੱਚ ਦੇ ਲੜ ਲੱਗ ਜਾਈਏ। 
ਸੂਰਮੇ ਬੱਣ ਕੇ ਝੂਜਣਾਂ ਸਿਖ ਜਾਈਏ। ਹਰ ਮੁਸ਼ਕਲ ਨੂੰ ਦੌਨੇ ਬਾਂਹਾਂ ਨਾਲ ਉਠਾਈਏ। 
ਦੁੱਖਾਂ ਨੂੰ ਸੁਖਾਂ ਵਾਂਗ ਸੀਨੇ ਤੇ ਗੁੰਢਾਈਏ। ਪੈ ਕੇ ਮਸੀਬਤ ਜਰਾਂ ਨਾਂ ਘਬਰਾਈਏ। 
ਹੱਸ ਕੇ ਮਾੜਾ ਵੱਕਤ ਨੂੰ ਵੀ ਲੰਘਾਈਏ। ਐਸਾ ਥੰਮ ਵਰਗਾ ਪਰਬਤ ਬਣ ਜਈਏ। 
ਸਹਮਣੇ ਵਾਲੇ ਦੇ ਪੈਰ ਥੜਕਾਈਏ। ਅਸੀਂ ਕਿਸੇ ਹੋਰ ਦਾ ਸਹਾਰਾ ਨਾਂ ਚਾਹੀਈਏ। 
ਆਪਣੇ ਪਿਆਰਿਆਂ ਦੇ ਉਤੋਂ ਜਾਨ ਲੁੱਟਾਈਏ। ਸੱਤੀ ਦੁਸ਼ਮੱਣ ਦੇ ਸੱਚੀਂ ਛੱਕੇ ਛੱਡਾਈਏ। 
ਸਰੀਫ਼ਾਂ ਲਈ ਦਿਆ ਦੀ ਮੂਰਤ ਬੱਣ ਜਈਏ। ਸਤਵਿੰਦਰ ਜਣੇ-ਖਣੇ ਦੇ ਪੈਰੀ ਨਾਂ ਪਈਏ। 
ਧੌਣ ਊਚੀ ਕਰਕੇ ਤੁਰਨਾਂ ਸਿਖ ਜਾਈਏ। ਦੁਨੀਆ ਦੇ ਉਤੇ ਚੱਜ ਦਾ ਕੰਮ ਕਰ ਜਾਈਏ। 
ਝਗੜੇ ਝਮੇਲਿਆ ਦੇ ਵਿੱਚ ਨਾਂ ਪਈਏ। ਮੇਰੀ ਜਾਨ ਸੁਖ ਸ਼ਾਤੀ ਦੀ ਮੰਜਲ ਲੱਭ ਲਈਏ।

Comments

Popular Posts