ਕਿਸੇ ਨੂੰ ਹਾਂ ਜਾਂ ਨਾਂ ਕਹਿਣ ਦੇ ਸਿੱਟੇ ਕਿਵੇਂ ਭੁਗਤਦੇ ਹੋ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕੀ ਦੂਜੇ ਨੂੰ ਹਾਂ ਜਾਂ ਨਾਂ ਕਹਿਣਾ ਸੌਖਾ ਹੈ ਜਾਂ ਔਖਾ ਹੈ? ਕੀ ਹਾਂ ਕਹਿਣਾ ਸੌਖਾ ਜਾਂ ਔਖਾ ਹੈ? ਕਿਸੇ ਨੂੰ ਕੰਮ ਨੂੰ ਹਾਂ ਕਹਿ ਕੇ ਕਿਤੇ ਆਪਣੇ ਆਪ ਨੂੰ ਮੁਸੀਬਤ ਤਾਂ ਨਹੀਂ ਸਹੇੜ ਲਈ? ਕੀ ਨਾਂ ਕਹਿਣਾਂ ਔਖਾ ਜਾਂ ਸੌਖਾ ਹੈ? ਨਾ ਕਹਿਣਾ ਬਹੁਤ ਔਖਾ ਹੈ। ਪਰ ਨਾ ਕਹਿਣ ਨਾਲ ਅੱਗਲਿਆਂ ਤੋਂ ਛੇਤੀ ਜਾਨ ਛੁੱਟ ਜਾਂਦੀ ਹੈ। ਨਾ ਕਹਿਣ ਵਾਲੇ ਨੂੰ ਰਾਹਤ ਮਿਲ ਜਾਂਦੀ ਹੈ। ਕਿਸੇ ਨੂੰ ਹਾਂ ਜਾਂ ਨਾਂ ਕਹਿਣ ਦੇ ਸਿੱਟੇ ਕਿਵੇਂ ਭੁਗਤਦੇ ਹੋ? ਥੋੜ੍ਹਾ ਜਿਹਾ ਕਿਸੇ ਨੂੰ ਉਧਾਰ ਦੇ ਦਿਉ। ਘਰੋਂ ਕੋਈ ਚੀਜ਼ ਦੇ ਦਿਉ। ਲੋਕਾਂ ਦਾ ਮੂੰਹ ਪੈ ਜਾਂਦਾ ਹੈ। ਮੁਫ਼ਤ ਦਾ ਮਾਲ ਬਹੁਤ ਲੋਕ ਹਜ਼ਮ ਕਰਦੇ ਰਹਿੰਦੇ ਹਨ। ਮੰਗਣ ਤੁਰੇ ਰਹਿੰਦੇ ਹਨ। ਕਈ ਤਾਂ ਗੁਆਂਢ ਵਿਚੋਂ ਦਾਲ, ਆਟਾ, ਮਿੱਠਾ ਦੁੱਧ, ਪੱਤੀ, ਪੈਸੇ, ਔਜ਼ਾਰ ਬਹੁਤ ਕੁੱਝ ਮੰਗਣ ਤੁਰੇ ਰਹਿੰਦੇ ਹਨ। ਮੂੰਹ ਕੂਲ੍ਹ ਲੋਕ ਬੇਸ਼ਰਮ। ਇੱਕ ਬਾਰ ਕੁੱਝ ਦੇ ਦਿੱਤਾ, ਬੰਦੇ ਦੀ ਮੰਗ ਕੇ ਸਾਰਨ ਦੀ ਆਦਤ ਬਣ ਜਾਂਦੀ ਹੈ। ਅੱਗਲਾ ਨਾ ਸੁਣ ਕੇ ਦੁਖੀ ਹੋ ਜਾਂਦਾ ਹੈ। ਪਾਸਾ ਵੱਟ ਲੈਂਦਾ ਹੈ। ਬੋਲ-ਬਾਣੀ ਘੱਟ ਜਾਂ ਬਿਲਕੁਲ ਬੰਦ ਕਰ ਦਿੰਦਾ ਹੈ। ਨਾ ਕਹਿਣ ਨਾਲ ਆਪਦਾ ਸਮਾਂ, ਧੰਨ ਜਾਨ ਬਚ ਜਾਂਦੇ ਹਨ।
ਨਾ ਸੁਣਨ ਵਾਲਾ ਕਿਸੇ ਹੋਰ ਹਾਂ ਕਹਿਣ ਵਾਲੇ ਦੀ ਭਾਲ ਵਿੱਚ ਲੱਗ ਜਾਂਦਾ ਹੈ। ਹਾਂ ਕਹਿਣ ਨਾਲ ਅਗਲੇ ਨੂੰ ਆਪ ਦੇ ਸਮੇਂ ਵਿਚੋਂ ਸਮਾਂ ਦੇਣਾ ਪੈ ਸਕਦਾ ਹੈ। ਪੈਸਾ ਦੇਣਾ ਪੈ ਸਕਦਾ ਹੈ। ਹਾਂ ਕਹਾ ਕੇ ਦੂਜਾ ਕੁੱਝ ਵੀ ਮੰਗ ਸਕਦਾ ਹੈ। ਕਈ ਤਾਂ ਐਸੇ ਵੀ ਹੁੰਦੇ ਹਨ। ਹੱਥ ਹੀ ਮੰਗ ਲੈਂਦੇ ਹਨ। ਕਈ ਲੋਕ ਤਾਂ ਭੈਣ-ਭਰਾ, ਧੀ-ਭੈਣ ਤੁਹਾਡਾ ਕਿਸੇ ਦਾ ਵੀ ਰਿਸ਼ਤਾ ਕਰਨ ਨੂੰ ਸਾਕ ਮੰਗ ਸਕਦੇ ਹਨ। ਮਰਜ਼ੀ ਆਪਣੀ ਹੈ। ਕੀ ਹਾਂ ਜਾਂ ਨਾਂ ਕਹਿਣਾ ਹੈ? ਹਾਂ ਕਹਿਣਾ ਸੌਖਾ ਵੀ ਹੈ। ਅਗਲਾ ਖ਼ੁਸ਼ ਵੀ ਹੋ ਜਾਂਦਾ ਹੈ। ਉਸ ਨੂੰ ਦੇਣ ਦਾਰ ਬਣ ਜਾਂਦੇ ਹੋ। ਅਗਲਾ ਝੋਲੀ ਫਲਾ ਕੇ ਖੜ੍ਹ ਸਕਦਾ ਹੈ। ਐਸੇ ਲੋਕਾਂ ਨੂੰ ਕੀ- ਕੀ ਦੇਣਾ ਹੈ? ਕਿੰਨਾ ਕੁ ਦੇਣਾ ਹੈ? ਕਿੰਨੀ ਦੇਰ ਦਿੰਦੇ ਰਹਿਣਾ ਹੈ? ਲੈਣ ਵਾਲਾ ਥੱਕਦਾ ਨਹੀਂ ਹੈ। ਦੇਣ ਵਾਲਾ ਸਬ ਕੁੱਝ ਲੁਟਾ ਦਿੰਦਾ ਹੈ। ਲੈਣ ਵਾਲਾ ਤਾਂ ਵੀ ਨਹੀਂ ਥੱਕਦਾ। ਰੱਜਦਾ ਵੀ ਨਹੀਂ ਹੈ। ਨਾਂ ਹੀ ਖ਼ੁਸ਼ ਹੁੰਦਾ ਹੈ। ਕਦੇ ਨਹੀਂ ਕਹੇਗਾ, “ ਬੱਸ ਕਰੋ। “
ਸੋਚ ਕੇ ਹਾਂ ਕਹੀ ਜਾਵੇ। ਕਈ ਤਾਂ ਦੂਜੇ ਦੀ ਜਾਨ ਲੈਣ ਲਈ ਕਹਿ ਦਿੰਦੇ ਹਨ। ਕਾਤਲ, ਚੋਰ, ਦਿਵਾਨਾਂ ਕੁੱਝ ਵੀ ਬਣਾ ਸਕਦੇ ਹਨ। ਲੋਕ ਬੰਦੇ ਨੂੰ ਵੇਚ ਕੇ ਖਾ ਜਾਂਦੇ ਹਨ। ਸੌਚ ਸਮਝ ਕੇ ਹਾਂ ਜਾਂ ਨਾਂ ਕਹਿਣਾ ਹੈ। ਦੂਜੇ ਨੂੰ ਖ਼ੁਸ਼ ਜਾਂ ਦੁਖੀ ਕਰਨ ਦੇ ਚੱਕਰ ਵਿੱਚ ਕਿਤੇ ਆਪ ਦੀ ਜਾਨ ਜੋਖ਼ਮ ਵਿੱਚ ਨਾਂ ਪਾ ਲੈਣਾ। ਜ਼ਿਆਦਾਤਰ ਮੁਸੀਬਤਾਂ ਲੋਕਾਂ ਕਰ ਕੇ ਹੀ ਸਹੇੜਦੇ ਹਾਂ। ਖ਼ੁਸ਼ ਵੀ ਲੋਕਾਂ ਨੂੰ ਦਿਖਾਉਣ ਲਈ ਹੁੰਦੇ ਹਾਂ। ਆਪ ਦੇ ਲਈ ਕੁੱਝ ਨਹੀਂ ਕਰਦੇ। ਆਪ ਲਈ ਸਮਾਂ ਹੀ ਨਹੀਂ ਬਚਦਾ। ਕਈ ਆਪ ਚੱਜ ਦਾ ਨਾਂ ਖਾਂਦੇ, ਨਾਂ ਹੀ ਪਹਿਨਦੇ ਹਨ। ਦੂਜਿਆਂ ਦੀਆਂ ਲੋੜਾਂ ਪੂਰੀਆਂ ਕਦੇ ਸਾਰੀ ਉਮਰ ਕੱਢ ਦਿੰਦੇ ਹਨ। ਜਦੋਂ ਸੁਰਤ ਆਉਂਦੀ ਹੈ। ਸਬ ਕੁੱਝ ਲੁੱਟ ਚੁਕਾ ਹੁੰਦਾ ਹੈ। ਆਪ ਦੇ ਲਈ ਕੁੱਝ ਨਹੀਂ ਬਚਦਾ। ਉਮਰ ਵੀ ਬੀਤ ਚੁੱਕੀ ਹੁੰਦੀ ਹੈ। ਪੈਸੇ ਵੀ ਬੱਚੇ, ਰਿਸ਼ਤੇਦਾਰ ਵੰਡ ਲੈਂਦੇ ਹਨ। ਸਰੀਰ ਵੀ ਜੁਆਬ ਦੇ ਜਾਂਦਾ ਹੈ। ਕੋਈ ਬਾਂਹ ਫੜ ਕੇ ਆਸਰਾ ਦੇਣ ਵਾਲਾ ਵੀ ਨੇੜੇ ਨਹੀਂ ਲੱਗਦਾ। ਬੀਤੇ ਨੂੰ ਯਾਦ ਕਰ ਕੇ, ਬੰਦਾ ਬਹੁਤ ਪਛਤਾਉਂਦਾ ਹੈ। ਲੰਘਿਆਂ ਵਖਤ, ਉਮਰ, ਹੱਥੋਂ ਪੈਸਾ, ਜਾਇਦਾਦ ਨਿਕਲੇ ਹੱਥ ਨਹੀਂ ਆਉਂਦੇ। ਫਿਰ ਬੰਦਾ ਆਪ ਧਾਰਮਿਕ ਸਥਾਨਾਂ ‘ਤੇ ਤੀਰਥ ਯਾਤਰਾ ਲਈ ਤੁਰ ਪੈਂਦਾ ਹੈ। ਕਈ ਤਾਂ ਗੁਰਦੁਆਰੇ, ਹਰਿਦੁਆਰ ਜਾ ਬੈਠਦੇ ਹਨ। ਦੁਖੀ ਹੋ ਕੇ ਘਰ ਬਾਰ ਤੇ ਲੋਕਾਂ ਤੋਂ ਕਿਨਾਰਾ ਕਰ ਲੈਂਦੇ ਹਨ।
ਹਾਂ ਜਾਂ ਨਾਂ ਕਹਿਣਾਂ ਕਿਸੇ ਬੰਦੇ ਦਾ ਸੁਭਾਅ ਵੀ ਹੁੰਦਾ ਹੈ। ਕਈ ਬੰਦੇ ਹਾਂ ਹੀ ਕਹਿੰਦੇ ਰਹਿੰਦੇ ਹਨ। ਕਈ ਬੰਦੇ ਕਿਸੇ ਕੰਮ ਕਰਨ ਨੂੰ ਨਾਂ ਕਹਿ ਦਿੰਦੇ ਹਨ। ਉਹ ਨਾਂ ਕਹਿਣੋਂ ਨਹੀਂ ਝਿਜਕਦੇ। ਕਈ ਬੰਦੇ ਕਿਸੇ ਕੰਮ ਨੂੰ ਹਾਂ ਜਾਂ ਨਾਂ ਕਹਿਣ ਨੂੰ ਬੰਦੇ ਦੀ ਸ਼ਕਲ ਤੇ ਰਿਸ਼ਤਾ ਦੇਖਦੇ ਹਨ। ਗਰੀਬ ਬੰਦੇ ਦਾ ਕੋਈ ਕੰਮ ਨਹੀਂ ਕਰਦਾ। ਰਿਸ਼ਤਾ ਦੇਖ ਕੇ ਆਪ ਨੂੰ ਮੁਸ਼ਕਲ ਵਿੱਚ ਪਾ ਲੈਂਦੇ ਹਨ। ਫਿਰ ਕਹਿੰਦੇ ਹਨ, “ ਮੈਂ ਤਾਂ ਉਸ ਬੰਦੇ ਦੇ ਮੂੰਹ ਲਈ ਇਹ ਕੰਮ ਕੀਤਾ ਹੈ। ਪੰਜਾਬ ਦੇ ਲੋਕ ਆਮ ਹੀ ਸੋਚਦੇ ਹਨ। ਬੰਦਾ ਕੈਨੇਡਾ, ਅਮਰੀਕਾ ਬਾਹਰਲੇ ਦੇਸ਼ ਵਿੱਚ ਚਲਾ ਗਿਆ ਹੈ। ਇੰਨੇ ਸਾਲਾਂ ਤੋਂ ਮੁੜ ਕੇ ਨਹੀਂ ਆਇਆ। ਪੰਜਾਬ ਵਿੱਚ ਰਹਿਣ ਵਾਲੇ ਜਾਇਦਾਦ ਧੋਖੇ ਨਾਲ ਆਪ ਦੇ ਨਾਮ ਕਰ ਲੈਂਦੇ ਹਨ। ਐਸਾ ਕਰਨ ਲਈ ਝੂਠੇ ਗੁਵਾਹ ਵੀ ਬੱਣਾ ਲੈਂਦੇ ਹਨ। ਰਿਸ਼ਤੇਦਾਰ, ਨੰਬਰਦਾਰ, ਪੰਚ, ਸਰਪੰਚ, ਪਟਵਾਰੀ ਰਲ ਕੇ ਹੇਰਾ, ਫੇਰੀ ਕਰਦੇ ਹਨ। ਕਈ ਤਾਂ ਸ਼ਰਾਬ ਦੀ ਬੋਤਲ, ਮਿੱਠਿਆਈ ਦੇ ਡੱਬੇ ਲਈ ਝੂਠੇ ਗੁਵਾਹ ਵੀ ਬੱਣ ਜਾਂਦੇ ਹਨ। ਇੱਕ ਬੰਦਾ 30 ਸਾਲਾਂ ਦਾ ਕੈਨੇਡਾ ਵਿੱਚ ਰਹਿ ਰਿਹਾ ਸੀ। ਅਚਾਨਿਕ ਉਸ ਤੋਂ ਕਤਲ ਹੋ ਗਿਆ। ਉਸ ਨੂੰ ਭਾਰਤ ਵਾਪਸ ਮੋੜ ਦਿੱਤਾ। ਪੰਜਾਬ ਜਾ ਕੇ ਉਸ ਨੂੰ ਪਤਾ ਲੱਗਾ। ਸਾਰੀ ਜ਼ਮੀਨ ਛੋਟੇ ਭਰਾ ਨੇ ਆਪਦੇ ਨਾਮ ਕਰਾ ਲਈ ਸੀ। ਪਿੰਡ ਵਾਲਿਆਂ ਨੇ ਰਿਸ਼ਤੇਦਾਰ, ਨੰਬਰਦਾਰ, ਪੰਚ, ਸਰਪੰਚ, ਪਟਵਾਰੀ ਰਲ ਕੇ ਹੇਰਾ, ਫੇਰੀ ਕੀਤੀ ਸੀ। ਉਸ ਨੇ ਸਾਰਿਆਂ ਤੇ ਕੇਸ ਕਰ ਦਿੱਤਾ। ਸਾਰੇ ਜੇਲ ਵਿੱਚ ਸਜਾ ਭੁਗਤ ਰਹੇ ਹਨ। ਇਸ ਲਈ ਹਾਂ ਜਾਂ ਨਾਂ ਸੋਚ ਕੇ ਕਹਿਣੀ ਹੈ। ਜੇ ਕਿਸੇ ਪੰਗੇ ਵਿੱਚ ਪੈ ਗਏ। ਆਪ ਦੀ ਜਾਨ ‘ਤੇ ਬਣਨੀ ਹੈ। ਮਤਲਬ ਕੱਢਣ ਵਾਲੇ ਕੱਢ ਲੈਣਗੇ। ਕਿਤੇ ਹੱਥ ਮਲਦੇ ਨਾ ਰਹਿ ਜਾਣਾ।
Comments
Post a Comment