ਸਤਿ ਸ੍ਰੀ ਅਕਾਲ ਜੀ
ਸੰਪਾਦਕ ਜੀ ਤੇ ਹੋਰ ਸਹਿਯੋਗੀ ਪਾਠਕ ਦੋਸਤਾਂ ਦਾ ਬਹੁਤ ਧੰਨਵਾਦ ਹੈ। ਜੋ ਆਪ ਦੇ ਪੇਪਰ ਵਿੱਚ ਲੱਗਾ ਕੇ, ਪਾਠਕਾਂ ਤੱਕ ਪਹਿਚਾਣ ਦਾ ਮਾਣ ਬਖ਼ਸ਼ਿਆ ਹੈ। ਬਹੁਤ ਸਾਰੀਆਂ ਹੋਰ-ਹੋਰ ਤਰੱਕੀਆਂ ਕਰਦੇ ਰਹੋ। ਬਹੁਤ ਆਪ ਜੀ ਦਾ ਧੰਨਵਾਦ ਹੈ। ਪੰਜਾਬੀ ਨੂੰ ਪ੍ਰਫੁਲਿਤ ਕਰਨ ਵਿਚ ਯੋਗ ਦਾਨ ਪਾ ਰਹੇ ਹੋ। ਪੰਜਾਬੀ ਮਾਂ ਬੋਲੀ ਨੂੰ ਛਾਪ ਕੇ ਦੁਨੀਆ ਵਿੱਚ ਸ਼ਬਦਾਂ ਦੇ ਗਿਆਨ ਨਾਲ ਲੋਕਾਂ ਨੂੰ ਜਾਗਰਿਤ ਕਰਦੇ ਹੋ। ਰੱਬ ਹੋਰ ਵੀ ਹਿੰਮਤ ਬਖ਼ਸ਼ੇ। ਦੁੱਗਣੀ ਸਫਲਤਾ ਪ੍ਰਾਪਤ ਕਰੋ।
ਸੰਪਾਦਕ ਜੀ ਤੇ ਹੋਰ ਸਹਿਯੋਗੀ ਪਾਠਕ ਦੋਸਤਾਂ ਦਾ ਬਹੁਤ ਧੰਨਵਾਦ ਹੈ। ਜੋ ਆਪ ਦੇ ਪੇਪਰ ਵਿੱਚ ਲੱਗਾ ਕੇ, ਪਾਠਕਾਂ ਤੱਕ ਪਹਿਚਾਣ ਦਾ ਮਾਣ ਬਖ਼ਸ਼ਿਆ ਹੈ। ਬਹੁਤ ਸਾਰੀਆਂ ਹੋਰ-ਹੋਰ ਤਰੱਕੀਆਂ ਕਰਦੇ ਰਹੋ। ਬਹੁਤ ਆਪ ਜੀ ਦਾ ਧੰਨਵਾਦ ਹੈ। ਪੰਜਾਬੀ ਨੂੰ ਪ੍ਰਫੁਲਿਤ ਕਰਨ ਵਿਚ ਯੋਗ ਦਾਨ ਪਾ ਰਹੇ ਹੋ। ਪੰਜਾਬੀ ਮਾਂ ਬੋਲੀ ਨੂੰ ਛਾਪ ਕੇ ਦੁਨੀਆ ਵਿੱਚ ਸ਼ਬਦਾਂ ਦੇ ਗਿਆਨ ਨਾਲ ਲੋਕਾਂ ਨੂੰ ਜਾਗਰਿਤ ਕਰਦੇ ਹੋ। ਰੱਬ ਹੋਰ ਵੀ ਹਿੰਮਤ ਬਖ਼ਸ਼ੇ। ਦੁੱਗਣੀ ਸਫਲਤਾ ਪ੍ਰਾਪਤ ਕਰੋ।
ਲੋਕਾਂ ਨੂੰ ਰੌਣਕ ਵਧਾਉਣ ਨੂੰ ਸੱਦਿਆ ਸੀ, ਉਹੀ ਲੋਕ ਤਮਾਸ਼ਾ ਦੇਖ ਰਹੇ ਸਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਮੇਲੋ ਨੇ ਕੰਮ ਵਾਲੀ ਕਦੇ ਰੱਖੀ ਨਹੀਂ ਸੀ। ਆਪ ਹੱਥੀਂ ਘਰ ਦਾ ਕੰਮ ਕਰਦੀ ਸੀ। ਹੁਣ ਉਸ ਨੂੰ ਆਰਾਮ ਕਰਨ ਦਾ ਬਹਾਨਾ ਮਿਲ ਗਿਆ ਸੀ। ਬਿਮਾਰ ਦਾ ਬਹਾਨਾ ਕਰਕੇ, ਮੇਲੋ ਕੱਪੜਾ ਲੈ ਕੇ ਪੈ ਗਈ। ਉਸ ਨੂੰ ਲੱਗਦਾ ਸੀ। ਨੇਕ ਦੀ ਲਿਆਂਦੀ ਹੋਈ ਕੁੜੀ ਕੰਮ ਕਰੇਗੀ। ਕੁੜੀ ਰਸੋਈ ਵਿੱਚ ਵੀ ਨਹੀਂ ਗਈ ਸੀ। ਨੇਕ ਨੇ ਆਪ ਹੀ ਚਾਹ ਬਣਾਂ ਕੇ, ਨਵੀਂ ਵਹੁਟੀ ਤੇ ਮੇਲੋ ਨੂੰ ਦੇ ਦਿੱਤੀ ਸੀ। ਉਹ ਦੋਨੇਂ ਚੁਸਕੀਆਂ ਲੈ ਕੇ ਚਾਹ ਪੀ ਗਈਆਂ ਸਨ। ਮੇਲੋ ਨੇ ਚਾਹ ਨਾਲ ਦੋ ਪਿੰਨੀਆਂ ਖੋਏ ਦੀਆਂ ਖਾ ਲਈਆਂ ਸਨ। ਦੋਨਾਂ ਨੇ ਚਾਹ ਪੀ ਕੇ, ਭਾਂਡੇ ਥਾਏਂ ਰੱਖ ਦਿੱਤੇ ਸਨ। ਸਾਰੀ ਦਿਹਾੜੀ ਭਾਂਡੇ ਵਿਹੜੇ ਵਿੱਚ ਮੰਜਿਆਂ ਥੱਲੇ ਰੁੜ੍ਹਦੇ ਫਿਰਦੇ ਰਹੇ। ਸ਼ਾਇਦ ਮੇਲੋ ਸੋਚਦੀ ਸੀ। ਸ਼ਾਇਦ ਨਵੀਂ ਬਹੂ ਮਿੱਠੇ ਪਰੌਂਠੇ ਬਣਾਂ ਕੇ ਖੁਆਵਾਂਗੀ। ਨਵੀਂ ਵਹੁਟੀ ਨੇਕ ਦੇ ਨਾਲ ਬਾਹਰ ਘੁੰਮਣ ਚਲੀ ਗਈ ਸੀ। ਬਾਹਰੋਂ ਹੀ ਖਾਣਾ ਖਾ ਕੇ ਘਰ ਆ ਗਏ। ਨੇਕ ਤੇ ਉਹ ਕਮਰੇ ਵਿੱਚ ਵੜ ਗਏ ਸਨ। ਮੇਲੋ ਦੀ ਗੁਆਂਢਣ, ਉਸ ਕੋਲ ਆ ਕੇ ਬੈਠ ਗਈ ਸੀ। ਉਸ ਨੇ ਮੇਲੋ ਨੂੰ ਪੁੱਛਿਆ, “ ਕੁੜੇ ਤੂੰ ਲੀੜਾ ਲਈ ਪਈਂ ਹੈਂ। ਇਹ ਕਿਹੜੀ ਰੁੱਤ ਦਾ ਤਾਪ ਚੜ੍ਹ ਗਿਆ ਹੈ? ਤੁਹਾਡੇ ਘਰ ਕੁੜੀ ਕੌਣ ਆਈ ਹੈ? ਮੈਂ ਨੇਕ ਨਾਲ ਕਾਰ ਵਿੱਚ ਆਉਂਦੀ ਦੇਖੀ ਹੈ। “ ਮੇਲੋ ਨੇ ਕਿਹਾ, “ ਮੈਨੂੰ ਗਰਮ-ਸਰਦ ਹੋ ਗਿਆ। ਉਹ ਕੁੜੀ, ਤਾਂ ਆਪਣੀ ਕੁੜੀ ਨਾਲ ਪੜ੍ਹਦੀ ਹੈ। ਕੁੜੀਆਂ ਦੇ ਪੇਪਰ ਹੋ ਗਏ ਹਨ। ਇਸ ਲਈ ਆਈ ਹੈ। “ “ ਤੁਹਾਡੀ ਕੁੜੀ ਤਾਂ ਕਿਤੇ ਦਿਸਦੀ ਨਹੀਂ। ਇੱਕ ਗੱਲ ਕਹਾਂ। ਉਸ ਪੁਰੌਹਣੀ ਆਈ ਕੁੜੀ ਦਾ ਰਿਸ਼ਤਾ ਮੇਰੇ ਮੁੰਡੇ ਨੂੰ ਕਰਾਦੇ। “ “ ਹੁਣ ਤਾਂ ਦੋਨੇਂ ਕੁੜੀਆਂ ਸੌ ਗਈਆਂ ਹਨ। ਬੀਬੀ ਨਾਲੇ ਕੁੜੀ ਤਾਂ ਅਜੇ ਪੜ੍ਹਦੀ ਹੈ। ਅੱਜ ਕਲ ਕੁੜੀਆਂ ਆਪਣੀ ਮਰਜ਼ੀ ਕਰਦੀਆਂ ਹਨ। ਤੇਰੀ, ਮੇਰੀ ਨਹੀਂ ਸੁਣਦੀਆਂ।“ “ ਮੇਲੋ ਮੈਂ ਤਾਂ ਤੈਨੂੰ ਪੈਰਾਂ ਵਿਚੋਂ ਕੱਢਦੀ ਸੀ। ਲੋਕ ਗੱਲਾਂ ਹੋਰ ਕਰਦੇ ਹਨ। ਕਹਿੰਦੇ ਹਨ, “ ਨੇਕ ਨੇ ਵਿਆਹ ਹੋਰ ਕਰਾ ਲਿਆ। ਮੇਲੋ ਨੂੰ ਨੌਕਰਾਣੀ ਬਣਾਂ ਲਿਆ ਹੈ। “ ਪਰ ਮੈਂ ਸੱਚ ਨਹੀਂ ਮੰਨਦੀ।“ “ ਬੀਬੀ ਆਪਦੇ ਦਮ ਦੀ ਸੌ ਵੀ ਨਹੀਂ ਦੇ ਸਕਦੇ। ਬੰਦਿਆਂ ਦੀ ਕਿਵੇਂ ਰਾਖੀ ਕਰ ਲਵਾਂਗੇ? ਨੇਕ ਤਾਂ ਵਿਆਹ ਕੇ ਲਿਆਇਆ ਹੈ। ਤੂੰ ਸਾਰੀ ਉਮਰ ਦਿਉਰ ਨੂੰ ਕੁਆਰਾ ਰੱਖਿਆ ਹੈ।“
“ ਹਾਏ ਨੀ ਤੇਰੇ ਜਾਣਦਿਆਂ ਨੂੰ ਪਿੱਟਾਂ। ਮੈਂ ਤੇਰਾ ਦੁੱਖ ਸੁਣਨ ਆਈ ਸੀ। ਤੂੰ ਮੇਰੇ ਹੀ ਪਰਦੇ ਫੋਲਣ ਲੱਗ ਗਈ। ਤੈਨੂੰ ਮੈਂ ਭੁੱਲੀ ਨਹੀਂ ਹਾਂ। ਮੇਰਾ ਮੂੰਹ ਨਾਂ ਖੁੱਲਵਾ। ਨੇਕ ਨੇ ਸਾਰੀ ਉਮਰ ਇਸੇ ਤਰਾਂ ਮੂੰਹ ਮਾਰਦੇ ਨੇ ਕੱਢ ਦਿੱਤੀ ਹੈ। ਤੂੰ ਕਿਹੜਾ ਘੱਟ ਹੈ? ਲੋਕ ਸਬ ਜਾਣਦੇ ਹਨ। ਤੂੰ ਕੀਹਦੇ-ਕੀਹਦੇ ਸਿਰ ‘ਤੇ ਜਵਾਨੀ ਕੱਢੀ ਹੈ? ਮਰਦ ਅੱਡੀਆਂ ਚੱਕ-ਚੱਕ ਕੇ ਤੇਰੀ ਕੰਧ ਉਤੇ ਦੀ ਝਾਤੀਆਂ ਮਾਰਦੇ ਹਨ। “ ਮੇਲੋ ਨੇ ਚਾਦਰ ਲਈ ਹੋਈ ਵਗਾ ਕੇ ਪਰੇ ਮਾਰੀ। ਉੱਠ ਕੇ ਬੁੜ੍ਹੀ ਫੜ ਲਈ। ਗੋਡਿਆਂ ਥੱਲੇ ਲੈ ਲਈ। ਗ਼ੁੱਸਾ ਨੇਕ ਦਾ ਗੁਆਂਢਣ ਉੱਤੇ ਕੱਢ ਦਿੱਤਾ। ਛਿੱਤਰਾਂ ਨਾਲ ਕੁੱਟ ਦਿੱਤੀ। ਉਸ ਨੇ ਦਹਾਈ ਪਾ ਦਿੱਤੀ, “ ਵੇ ਲੋਕੋ ਮੈਂ ਮਰ ਗਈ। ਬਚਾਉ ਮੈਨੂੰ ਮੇਲੋ ਮਾਰ ਦੇਵੇਗੀ। “ ਕੋਈ ਬਾਹਰ ਛੁਡਾਉਣ ਨਹੀਂ ਆਇਆ। ਨੇਕ ਨੂੰ ਮੇਲੋ ਦੇ ਤੱਤੇ ਸੁਭਾਅ ਦਾ ਪਤਾ ਸੀ। ਉਸ ਨੇ ਆ ਕੇ, ਗੁਆਂਢਣ ਮੇਲੋ ਦੇ ਗੋਡਿਆਂ ਥੱਲਿਉ ਕੱਢੀ। ਉਹ ਜਾਂਦੀ ਹੋਈ, ਚੁੰਨੀ ਵੀ ਛੱਡ ਗਈ। ਨਵੀਂ ਵਹੁਟੀ ਬੱਤੀ ਬੰਦ ਕਰਕੇ, ਕਮਰੇ ਵਿੱਚੋਂ ਹੀ ਸਬ ਕੁੱਝ ਦੇਖ ਰਹੀ ਸੀ। ਨੇਕ ਦਾ ਸਾਹ ਉੱਖੜ ਗਿਆ ਸੀ। ਉਸ ਨੂੰ ਕਿਸੇ ਨੇ ਪਾਣੀ ਦਾ ਗਿਲਾਸ ਵੀ ਨਹੀਂ ਦਿੱਤਾ। ਜਦੋਂ ਉਹ ਸੌਣ ਲਈ ਰੂਮ ਵਿੱਚ ਗਿਆ। ਨਵੀਂ ਪਤਨੀ ਨੇ ਕਿਹਾ, “ ਮੈਨੂੰ ਗਰਮ ਦੁੱਧ ਦਾ ਗਿਲਾਸ ਚਾਹੀਦਾ ਹੈ। “ ਨੇਕ ਨੇ ਕਿਹਾ, “ ਤੂੰ ਆਪ ਹੀ ਜਾ ਕੇ ਦੁੱਧ ਗਰਮ ਕਰ ਲੈ। ਮੈਨੂੰ ਭੁੱਖ ਵੀ ਲੱਗੀ ਹੈ। ਰੋਟੀਆਂ ਵੀ ਬਣਾਂ ਲਈ। “ “ ਨਾਂ ਮੈਂ ਰੋਟੀ ਬਣਾਉਣੀ ਹੈ। ਨਾਂ ਦੁੱਧ ਗਰਮ ਤੱਤਾ ਕਰਨਾ ਹੈ। ਮੈਨੂੰ ਚੂਲਾ ਜਗਾਉਣਾ ਨਹੀਂ ਆਉਂਦਾ। ਜੇ ਸਲੰਡਰ ਫੱਟ ਗਿਆ, ਮੈਂ ਵਿੱਚ ਥੋੜ੍ਹੀ ਮੱਚਣਾ ਹੈ। ਹਰ ਰੋਜ਼ ਅਨੇਕਾਂ ਬਹੂਆਂ, ਇਸ ਨਾਲ ਮਰਦੀਆਂ ਹਨ। ਮੈਂ ਬਹੁਤ ਡਰਦੀ ਹਾਂ। “ “ ਤੇਰੇ ਪੇਕੇ ਘਰ ਕੋਣ ਰੋਟੀ ਪਕਾਉਂਦਾ ਹੈ ? “ “ ਮੇਰੇ ਮਾਪਿਆਂ ਨੇ ਚਾਰ ਨੌਕਰ ਰੱਖੇ ਹਨ। ਮੈਂ ਤੇਰੇ ਨਾਲ ਵਿਆਹ ਤਾਂ ਕਰਾਇਆ ਹੈ। ਤੂੰ ਕਿਹਾ ਸੀ, “ ਮਨੀਲਾ ਤੇ ਇੱਥੇ ਮੇਰੇ ਕੋਲ ਨੌਕਰਾਣੀਆਂ ਹਨ। “ ਉਹ ਬੁੱਢੀ ਚਾਦਰ ਲਈ ਪਈ ਹੈ। ਉਸ ਤੋਂ ਹੋਰ ਕੀ ਕਰਾਉਣਾ ਹੈ? ਜੇ ਖਾਣ-ਪੀਣ ਨੂੰ ਤੱਤਾ ਠੰਢਾ ਨਹੀਂ ਦੇ ਸਕਦੀ। ਇਸ ਨੂੰ ਘਰੋਂ ਤੋਰਦੇ, ਕੋਈ ਹੋਰ ਨੌਕਰਾਣੀ ਰੱਖ ਲੈ। “ ਮੇਲੋ ਨੇ ਉਸ ਦੀ ਗੱਲ ਸੁਣ ਲਈ ਸੀ। ਉਸ ਨੇ ਕਿਹਾ, “ ਮੈਂ ਤੇਰੀ ਨੌਕਰਾਣੀ ਨਹੀਂ ਹਾਂ। ਮੈਂ ਇਸ ਘਰ ਦੀ ਮਾਲਕ ਹਾਂ। ਮੈਂ ਤੇਰੀ ਗੁੱਤ ਫੜ ਕੇ, ਹੁਣੇ ਤੈਨੂੰ ਘਰੋਂ ਕੱਢ ਦੇਵਾਂਗੀ। “ ਉਸ ਨੂੰ ਤਾਜ਼ੇ ਵਿਆਹ ਤੇ ਪਤੀ ਦੇ ਫੰਗ ਲੱਗੇ ਸਨ। ਉਸ ਨੇ ਕਿਹਾ, “ਬੁੱਢੀਏ ਤੇਰੀਆਂ ਹੁਣ ਸਿਵਿਆਂ ਵਿੱਚ ਲੱਤਾਂ ਹਨ। ਤੂੰ ਬੇਹੀ ਕੜੀ ਵਰਗੀ ਹੈ। ਖੱਟੀ ਚੀਜ਼ ਸਿੱਟ ਦਿੱਤੀ ਜਾਂਦੀ ਹੈ। ਕੋਈ ਖਾਂਦਾ ਨਹੀਂ ਹੈ। ਤੇਰੇ ਤੋਂ ਮੇਰੇ ਪਤੀ ਨੇ ਕੀ ਕਰਾਉਣਾ ਹੈ? ਇਹ ਮੇਰਾ ਪਤੀ ਹੈ। “ ਮੇਲੋ ਮੰਜੇ ਉੱਤੋਂ ਉੱਠ ਕੇ ਉਸ ਵੱਲ ਉੱਠੀ ਸੀ। ਨੇਕ ਵਿਚਾਲੇ ਆ ਗਿਆ ਸੀ। ਉਸ ਨੇ ਕਿਹਾ,” ਤੁਸੀਂ ਦੋਨੇਂ ਹੀ ਕੰਮ ਕਰਨ ਨੂੰ ਰਹਿਣ ਦਿਉ। ਮੈਂ ਆਪੇ ਰੋਟੀ ਪੱਕਾ ਲੈਂਦਾ ਹਾਂ। “
ਗਾਮੇ ਨੂੰ ਤੇ ਤਾਰੋ ਨੂੰ ਸਾਰੇ ਬਾਰੀ-ਬਾਰੀ ਛੱਡ ਗਏ ਸਨ। ਸਿਰਫ਼ ਦੋਸਤ ਹੀ ਬਾਕੀ ਬੱਚੇ ਸਨ। ਉਹ ਇੱਕ ਦੂਜੇ ਨੂੰ ਦਾਅਵਤ ਉੱਤੇ ਸੱਦ ਲੈਂਦੇ ਸਨ। ਹਰ ਛੁੱਟੀ ਵਾਲੇ ਦਿਨ ਇੱਕ ਦੂਜੇ ਦੇ ਘਰ ਬੈਠ ਜਾਂਦੇ ਸਨ। ਪਕੌੜੇ, ਮਿਠਿਆਈਆਂ ਤੋਂ ਸ਼ੁਰੂ ਹੋ ਕੇ, ਸਾਰੀ ਰਾਤ ਸ਼ਰਾਬ ਪੀਂਦੇ ਸਨ। ਬੈਠ ਕੇ ਜੱਬਲੀਆਂ ਮਾਰਦੇ ਸਨ। ਆਪੋ-ਆਪਣੇ ਗਾਹਕਾਂ ਦੀਆਂ ਗੱਲਾਂ ਕਰਦੇ ਸਨ। ਆਪੋ-ਆਪਣੀਆਂ ਰੌਮਾਟਿਕ ਸਟੋਰੀਆਂ ਸੁਣਾਉਂਦੇ ਸਨ। ਇਸੇ ਤਰਾਂ ਮਨ ਪਰਚਾਵਾ ਹੋ ਜਾਂਦਾ ਸੀ। ਹੁਣ ਸਾਰਿਆਂ ਦੇ ਬੱਚੇ ਵੱਡੇ ਹੋ ਗਏ ਸਨ। ਇਹ ਕੁੱਝ ਨੌਜਵਾਨਾਂ ਨੂੰ ਪਸੰਦ ਨਹੀਂ ਸੀ। ਕਈ ਨੌਜਵਾਨ ਵਿਆਹੇ ਗਏ ਸਨ। ਉਹ ਆਪਣੇ ਤਰੀਕੇ ਨਾਲ ਜਿਊਣਾ ਚਾਹੁੰਦੇ ਸਨ। ਉਨ੍ਹਾਂ ਦੀ ਦੋਸਤੀ ਆਪਣੇ ਪਸੰਦ ਦੇ ਹਾਂਣਦਿਆ ਨਾਲ ਸੀ। ਦੋਨਾਂ ਪੀੜੀਆਂ ਵਿੱਚ ਬਹੁਤ ਅੰਤਰ ਸੀ। ਪੰਜਾਬ ਤੋਂ ਜਵਾਨ ਹੋ ਕੇ ਆਏ, ਐਸੇ ਕਈ ਲੋਕ ਚਲਾਕੀਆਂ, ਹੇਰਾ-ਫੇਰੀਆਂ ਕਰਨ ਵਿੱਚ ਮਾਹਿਰ ਹਨ। ਕਈਆਂ ਦੇ ਦਿਲ ਵਿੱਚ ਕੁੱਝ ਹੋਰ, ਬੁੱਲ੍ਹਾਂ ਉੱਤੇ ਹੋਰ ਹੁੰਦਾ ਹੈ। ਜਿਸ ਦਾ ਖਾਂਦੇ ਹਨ। ਉਸੇ ਨੂੰ ਖੱਜਲ ਕਰਦੇ ਹਨ। ਜੋ ਘਰ, ਬਾਹਰ ਰਿਸ਼ਤੇ ਨਿਭਾਉਂਦੇ ਹਨ। ਕਈ ਉਨ੍ਹਾਂ ਨੂੰ ਲੁਕਾਉਂਦੇ ਹਨ। ਜੋ ਘਰ ਤੋਂ ਬਾਹਰ ਨਜਾਇਜ਼ ਗਰਲ, ਬੁਆਏ ਫਰਿੰਡ ਬਣਾਉਂਦੇ ਹਨ। ਉਹ ਇੰਨਾ ਨੂੰ ਘਰ ਦੀ ਸਹੀਂ ਕਹਾਣੀ ਨਹੀਂ ਦੱਸਦੇ। ਵਿਆਹੇ, ਬਾਲ-ਬੱਚੇ ਵਾਲੇ ਵੀ ਆਪ ਨੂੰ ਕੁਆਰੇ ਦੱਸਦੇ ਹਨ। ਕਈ ਦੂਹਰੀ ਜ਼ਿੰਦਗੀ ਜਿਉਂਦੇ ਹਨ। ਘਰ ਬਾਹਰ ਦੋਨੇਂ ਪਾਸੇ ਚਸਕਾ ਪੂਰਾ ਕਰਦੇ ਹਨ। ਐਸੇ ਲੋਕ ਘੁਣ ਵਾਂਗ ਪਿਸਦੇ ਰਹਿੰਦੇ ਹਨ। ਨਕਾਬ ਉੱਤੇ ਨਕਾਬ ਪਾਉਂਦੇ ਹਨ। ਕਈ ਫੁਕਰੀਆਂ ਮਾਰਦੇ ਹਨ। ਨੇਕ ਨੇ ਤਾਂ ਸ਼ਰੇਆਮ ਵਿਆਹ ਲਿਆਂਦੀ ਸੀ। ਕਈ ਇਧਰੋਂ-ਉਧਰੋਂ ਦਾਅ ਲਾ ਕੇ ਜ਼ਾਬਤਾ ਪੂਰਾ ਕਰੀ ਜਾਂਦੇ ਹਨ।
ਅਮਰੀਕਾ, ਕੈਨੇਡਾ, ਮਨੀਲਾ ਤੇ ਬਾਹਰਲੇ ਦੇਸ਼ਾਂ ਦੇ ਜੰਮੇ-ਪਲ਼ੇ ਬੱਚੇ, ਦਿਲ ਦੇ ਸ਼ੀਸ਼ੇ ਵਾਂਗ ਸਾਫ਼ ਹਨ। ਉਹ ਕੋਈ ਗੱਲ ਲੁਕੋ ਕੇ ਨਹੀਂ ਕਰਦੇ। ਇਸੇ ਲਈ ਨਵੀਂ ਪੀੜੀ ਦੇ ਨੌਜਵਾਨ ਸ਼ਰੇਆਮ ਦੂਜੀਆਂ ਜਾਤਾਂ ਦੇ ਮੁੰਡੇ ਕੁੜੀਆਂ ਨਾਲ ਵਿਆਹ ਕਰਾਈ ਜਾਂਦੇ ਹਨ। ਉਹ ਆਪਦੇ ਮਾਪਿਆਂ ਦੀ ਪ੍ਰਵਾਹ ਵੀ ਨਹੀਂ ਕਰਦੇ। ਲੋਕਾਂ ਤੋਂ ਤਾਂ ਲੈਣਾ ਕੀ ਹੈ? ਆਪਦੀ ਖ਼ੁਸ਼ੀ ਦੇਖਦੇ ਹਨ। ਸੋਨੂੰ ਕੈਨੇਡਾ ਦੀਆਂ ਕੁੜੀਆਂ ਛੱਡ ਕੇ, ਮਨੀਲਾ ਮੁੜ ਗਿਆ ਸੀ। ਉਸ ਦੇ ਦੋਸਤ ਗੱਲਾਂ ਕਰਦੇ ਸਨ, “ ਕੈਨੇਡਾ ਦੀਆਂ ਕੁੜੀਆਂ ਸੋਨੂੰ ਦੇ ਲੱਛਣ ਜਾਣਦੀਆਂ ਹਨ। ਕੋਈ ਉਸ ਨਾਲ ਵਿਆਹ ਕਰਾਉਣ ਨੂੰ ਤਿਆਰ ਨਹੀਂ ਹੋਈ। ਇਸੇ ਲਈ ਮਨੀਲਾ ਗਿਆ ਹੈ। ਜਿੱਥੇ ਬੰਦਾ ਜੰਮਿਆ, ਪਲਿਆ ਹੁੰਦਾ ਹੈ। ਉੱਥੇ ਮਨ ਪਸੰਦ ਦੀ ਹਰ ਚੀਜ਼ ਮਿਲ ਜਾਂਦੀ ਹੈ। ਸੋਨੂੰ ਨੇ ਤਾਰੋ ਨੂੰ ਦੱਸਿਆ, “ ਮੈਂ ਮਨੀਲਾ ਦੀ ਕੁੜੀ ਫਿਲਪੀਨੋ ਨਾਲ ਵਿਆਹ ਕਰਾਉਣਾ ਹੈ। ਇਸੇ ਲਈ ਮੁੜ ਕੇ ਇਥੇ ਵਾਪਸ ਆਇਆ ਹਾਂ। “ +ਤਾਰੋ ਨੇ ਕਿਹਾ, “ ਕੀ ਪੰਜਾਬੀ ਕੁੜੀਆਂ ਦਾ ਕਾਲ ਪੈ ਗਿਆ ਹੈ?” “ ਮੰਮੀ ਇਦਾ ਹੀ ਲੱਗਦਾ ਹੈ। ਕੀ ਤੁਸੀਂ ਆਪ ਕੁੜੀ ਜੰਮੀ ਹੈ? ਤੁਹਾਡੇ ਵਰਗੇ ਹੀ ਹੋਰ ਲੋਕ ਹਨ। ਮੈਂ ਵਿਆਹ ਉੱਥੇ ਕਰਾਉਣਾ ਹੈ। ਜਿੱਥੇ ਮੇਰਾ ਮਨ ਕਰੇਗਾ। “ ਤਾਰੋ ਬੰਨਸੂ ਦੇ ਵਿਆਹ ਵਿੱਚ ਖੌਰੂ ਪਾ ਕੇ ਹੰਭ ਗਈ ਸੀ। ਉਸ ਦੀ ਕਿਸੇ ਨੇ ਨਹੀਂ ਮੰਨੀ ਸੀ। ਉਸ ਨੂੰ ਪਤਾ ਸੀ, ਬੰਨਸੂ ਵਾਂਗ ਸੋਨੂੰ ਵੀ ਹੱਥਾਂ ਵਿੱਚੋਂ ਨਿਕਲ ਜਾਵੇਗਾ। ਹੋਰ ਵੀ ਇਸ ਦੇ ਹਾਣੀਆਂ ਨੇ ਹੋਰਾਂ ਜਾਤਾਂ ਵਿੱਚ ਵਿਆਹ ਕਰਾਏ ਸਨ। ਉਨ੍ਹਾਂ ਦੇ ਘਰਾਂ ਵਿੱਚ ਮਿੱਸੇ ਜਿਹੇ ਨਿਆਣੇ ਖੇਡਦੇ ਹਨ। ਤਾਰੋ ਨੇ ਥੋੜ੍ਹੀ-ਜਿਹੀ ਨਾਂਹ-ਨੁੱਕਰ ਕਰਕੇ ਹਾਮੀ ਭਰ ਦਿੱਤੀ ਸੀ।
ਇਸ ਬਾਰ ਪੁੱਤਰ ਦਾ ਵਿਆਹ ਸੀ। ਉਸ ਨੇ ਸਾਰੇ ਜਾਣ-ਪਛਾਣ ਵਾਲੇ ਸੱਦੇ ਸਨ। ਬੰਨਸੂ ਦੇ ਵਿਆਹ ਵਾਂਗ, ਜੇ ਦੋਸਤ ਨਾਂ ਸੱਦੋ, ਲੋਕ ਠਿੱਠ ਕਰਨੋਂ ਨਹੀਂ ਹਟਦੇ। ਨਾਂ ਚਾਹੁੰਦਿਆਂ ਹੋਇਆਂ ਵੀ ਲੋਕਾਂ ਨੂੰ ਸੱਦਣਾ ਪੈਂਦਾ ਹੈ। ਹਰ ਕਿਸੇ ਦੇ ਜਾਣਾ ਵੀ ਪੈਂਦਾ ਹੈ। ਨੱਕ ਊਚਾ ਰਹਿਣਾ ਚਾਹੀਦਾ ਹੈ। ਪੱਲੇ ਭਾਵੇਂ ਦਮੜੀ ਨਾਂ ਹੋਵੇ। ਗਾਮੇ ਨੇ ਪੰਜਾਬੀ ਸਟਾਈਲ ਦੇ ਵਿਆਹ ਦੇ ਕਾਰਡ ਛਪਵਾਏ ਸਨ। ਬਰਾਤ, ਅਨੰਦ ਕਾਰਜ, ਡੋਲੀ ਦਾ ਸਮਾਂ ਲਿਖਿਆ ਸੀ। ਕਾਡ ਦੇ ਨਾਲ ਹੀ ਲੱਡੂਆਂ ਦੇ ਡੱਬੇ ਭੇਜ ਦਿੱਤੇ ਸਨ। ਲੋਕ ਆਪਣਾ ਕੰਮ ਵਿੱਚੇ ਛੱਡ ਕੇ, ਮਦਾਰੀ ਦੇ ਖੇਡ ਵਾਂਗ, ਲੋਕ ਸੋਨੂੰ ਦਾ ਵਿਆਹ ਦੇਖਣ ਆਏ ਸਨ। ਕਈਆਂ ਨੇ ਕਦੇ ਸੋਨੂੰ ਦਾ ਮੂੰਹ ਵੀ ਨਹੀਂ ਦੇਖਿਆ ਸੀ। ਦੂਰ ਦੇ ਰਿਸ਼ਤੇਦਾਰ, ਦੋਸਤ ਤਾਂ ਹਫ਼ਤਾ ਪਹਿਲਾਂ ਹੀ ਆ ਗਏ ਸਨ।ਸਮੇਂ ਸਿਰ ਸਾਰੇ ਮੁਹੱਬਤ ਕਰਨ ਵਾਲੇ ਪਹੁੰਚ ਗਏ ਸਨ। ਲੋਕ ਬਰਾਤ ਚੜ੍ਹਨ ਨੂੰ ਨਵੇਂ ਕੱਪੜੇ ਪਾ ਕੇ ਆਏ ਸਨ। ਬਰਾਤ ਜਾਣ ਸਮੇਂ ਫਿਲਪੀਨੋ, ਸੋਨੂੰ ਦੇ ਘਰ ਆ ਗਈ ਸੀ। ਇੱਕ ਪਾਦਰੀ ਵੀ ਆ ਗਿਆ ਸੀ। ਉਸ ਨੇ ਦੋਨਾਂ ਦੇ ਸਾਈਨ ਲੈ ਲਏ ਸਨ। ਕੋਰਟ ਮੈਰਿਜ ਪਿੱਛੋਂ ਦੋਨਾਂ ਨੇ, ਇੱਕ ਦੂਜੇ ਨੂੰ ਮੁੰਦਰੀ ਪਾ ਦਿੱਤੀ ਸੀ। ਸਬ ਨੇ ਤਾੜੀਆਂ ਮਾਰੀਆਂ ਸਨ। ਆਏ ਮਹਿਮਾਨ ਬਰਾਤੀ ਬਣੇ ਖੜ੍ਹੇ ਸਨ। ਲਾੜਾ-ਲਾੜੀ ਨੇ ਸਾਰਿਆਂ ਨੂੰ ਕਿਹਾ, “ ਧੰਨਵਾਦ ਹੈ। ਸਬ ਦਾ ਸਵਾਗਤ ਹੈ। ਸ਼ਾਮ ਨੂੰ ਪਾਰਟੀ ਵਿੱਚ ਮਿਲਦੇ ਹਾਂ। “ ਸਬ ਸੁੱਕੇ ਬੁੱਲ੍ਹਾਂ ਉੱਤੇ ਜੀਭਾਂ ਫੇਰ ਰਹੇ ਸਨ। ਤਿੱਖੀ ਭੁੱਖ ਵੀ ਲੱਗ ਗਈ ਸੀ। ਚਾਹ-ਪਾਣੀ ਦਾ ਕਿਸੇ ਨੇ ਨਾਮ ਨਹੀਂ ਲਿਆ ਸੀ। ਗਾਮੇ ਨੇ ਸੋਨੂੰ ਦੇ ਕੰਨ ਵਿੱਚ ਕਿਹਾ, “ ਪੰਜਾਬੀਆਂ ਦਾ ਵਿਆਹ ਐਸੇ ਨਹੀਂ ਹੁੰਦਾ। ਸਾਰੇ ਗੁਰਦੁਆਰੇ ਜਾਣ ਨੂੰ ਤਿਆਰ ਹਨ। “ “ ਡੈਡੀ ਮੈਂ ਆਪਦਾ ਸਮਾਂ ਖ਼ਰਾਬ ਨਹੀਂ ਕਰਨਾ ਚਾਹੁੰਦਾ। ਪੂਰੀ ਦਿਹਾੜੀ ਮੈਨੂੰ ਸਿਹਰਿਆਂ ਵਿੱਚ ਨੂੜ ਕੇ ਖਿੱਚੀ ਫਿਰੋਗੇ। “ ਤਾਰੋ ਨੇ ਹੱਥ ਬੰਨ ਕੇ ਕਿਹਾ, “ ਪੁੱਤ ਉੱਥੇ ਤਾਂ ਘੰਟੇ ਕੁ ਦਾ ਕੰਮ ਹੈ। ਜਾਣ-ਆਉਣ ਕਰਨੀ ਹੈ। ਤੂੰ ਵਹੁਟੀ ਨੂੰ ਲੈ ਕੇ ਕਾਰ ਵਿੱਚ ਆ ਜਾ। ਅਸੀਂ ਗੁਰਦੁਆਰੇ ਚੱਲਦੇ ਹਾਂ। ਚਾਹ ਪੀ ਕੇ, ਫੱਟ ਦੇਣੇ ਕੰਮ ਨਬੇੜ ਦੇਣਾ ਹੈ। “ “ ਮੰਮਾ ਜੇ ਚਿਰ ਲਾਇਆ, ਮੈਂ ਵਿੱਚੇ ਛੱਡ ਕੇ, ਆ ਜਾਣਾ ਹੈ। ਵੈਸੇ ਮੇਰਾ ਗੁਰਦੁਆਰੇ ਜਾਣ ਦਾ ਕੋਈ ਮੂਡ ਨਹੀਂ ਹੈ। ਇਹ ਵਿਹਲੇ ਬੰਦਿਆਂ ਦਾ ਕੰਮ ਹੈ। ਮੇਰੀ ਵਹੁਟੀ ਨੇ ਸਿਗਰਟਾਂ ਪੀਤੀਆਂ ਹੋਈਆਂ ਹਨ। ਘੰਟੇ ਪਿੱਛੋਂ ਉਸ ਨੇ, ਹੋਰ ਬੱਤੀ ਪੀਣੀ ਹੈ। “ ਕਈਆਂ ਨੇ ਕੰਨ ਲਾ ਕੇ ਸਾਰੀ ਬਾਤਾਂ ਸੁਣੀ ਲਈਆਂ। ਉਹ ਮਸ਼ਕਰੀਆਂ ਹੱਸ ਰਹੇ ਸਨ। ਲਾੜੇ, ਲਾੜੀ ਨੂੰ ਵਡਿਆ ਕੇ ਅਨੰਦ ਕਾਰਜ ਕੀਤੇ ਸਨ। ਰਾਤ ਨੂੰ ਪਾਰਟੀ ਵਿੱਚ ਦੋਨੇਂ ਜਾਣੇ, ਪੀਤੀ ਵਿੱਚ ਸਬ ਤੋਂ ਵੱਧ ਨੱਚ ਰਹੇ ਸਨ। ਕਈ ਤਾਂ ਜਾਣ-ਜਾਣ ਕੇ, ਲਾੜੀ ਨਾਲ ਲੱਕ ਮਾਰ-ਮਾਰ ਕੇ ਗੇੜੇ ਦੇ ਰਹੇ ਸਨ। ਲਾੜੀ ਝੂਮ-ਝੂਮ ਕੇ ਨੱਚ ਰਹੀ ਸੀ।
ਸੋਨੂੰ ਦੀ ਬਹੂ ਘੁੰਮ-ਘੁੰਮ ਕੇ, ਨੱਚਦੀ ਚੱਕਰ ਆ ਕੇ ਡਿਗ ਗਈ ਸੀ। ਪਾਰਟੀ ਵਿੱਚ ਆਏ ਲੋਕ, ਉਸ ਦੁਆਲੇ ਇਕੱਠੇ ਹੋ ਗਏ। ਬਹੂ ਨੇ ਵੀ ਸ਼ਰਾਬ ਪੀਤੀ ਹੋਈ ਸੀ। ਉਸ ਨੂੰ ਬੇਹੋਸ਼ ਦੇਖ ਕੇ, ਐਂਬੂਲੈਂਸ ਨੂੰ ਫ਼ੋਨ ਕਰ ਦਿੱਤਾ ਗਿਆ ਸੀ। ਕੁੱਝ ਮਿੰਟਾਂ ਵਿੱਚ ਐਂਬੂਲੈਂਸ ਆ ਗਈ। ਐਂਬੂਲੈਂਸ ਦੇ ਕਰਮਚਾਰੀਆਂ ਨੇ ਚੈੱਕਅਪ ਕੀਤੀ। ਉਨ੍ਹਾਂ ਨੇ ਦੱਸਿਆਂ, “ ਮਰੀਜ਼ 8 ਮਹੀਨਿਆਂ ਦੀ ਪ੍ਰੈਗਨਿੱਟ ਲੱਗਦੀ ਹੈ। ਇਸ ਨੂੰ ਇਸ ਸਮੇਂ ਹਸਪਤਾਲ ਲਿਜਾਣਾ ਪੈਣਾ ਹੈ। ਹੋ ਸਕਦਾ ਹੈ, ਬੇਬੀ ਬੌਰਨ ਹੋ ਜਾਵੇ। “ ਲੋਕ ਤਰਾਂ-ਤਰਾਂ ਦੀਆਂ ਗੱਲਾਂ ਕਰ ਰਹੇ ਸਨ। ਪਾਰਟੀ ਤੇ ਸੱਦੇ ਮਹਿਮਾਨਾਂ ਦੀਆਂ ਦੱਬੀਆਂ ਹੋਈਆਂ ਆਵਾਜ਼ਾਂ ਆ ਰਹੀਆਂ ਸਨ। ਕਿਸੇ ਨੇ ਕਿਹਾ ਸੀ, “ ਦੋ ਕੰਮ ਇੱਕ ਬਾਰ ਹੋ ਗਏ। ਬਹੂ ਤੇ ਬੱਚਾ ਇਕੱਠੇ ਘਰ ਵਿੱਚ ਪੈਰ ਪਾਉਣਗੇ। “ ਲੋਕਾਂ ਵਿੱਚੋਂ ਹੀ ਆਵਾਜ਼ਾਂ ਆ ਰਹੀਆਂ ਸਨ , “ ਸਿਆਣਾਂ ਕਾਂ ਗੰਦ ਉੱਤੇ ਬੈਠਦਾ ਹੈ। ਤਾਰੋ ਹੁਣ ਕੀਹਨੂੰ-ਕੀਹਨੂੰ ਜੁਆਬ ਦੇਵੇਗੀ? ਬਹੂ ਦਾ ਪੈਰ ਵਿਆਹ ਤੋਂ ਪਹਿਲਾ ਹੀ ਭਾਰਾ ਹੈ। ਪਤਾ ਨਹੀਂ ਕੀਹਦੇ ਨਾਲ ਮੂੰਹ ਕਾਲਾ ਕੀਤਾ ਹੋਣਾ ਹੈ। “ ਗੁਆਂਢਣ ਔਰਤ ਨੇ ਕਿਹਾ, “ ਅੱਜ ਕਲ ਦੇ ਮੁੰਡੇ-ਕੁੜੀਆਂ ਸਾਰਾ ਕੁੱਝ ਕਰ ਕੱਤਰ ਕੇ,ਵਿਆਹ ਕਰਾਉਂਦੇ ਹਨ। ਮਾਪਿਆਂ ਨੂੰ ਕੋਣ ਪੁੱਛਦਾ ਹੈ? ਮਾਪੇਂ ਬੱਚਿਆਂ ਤੋਂ ਡਰਦੇ ਹਨ। ਤਾਰੋ ਤਾਂ ਗੁਆਂਢਣਾਂ ਨਾਲ ਲੜਨ ਜੋਗੀ ਹੈ। ਅੱਗੇ ਭਰਾ ਨੇ ਚੰਦ ਚਾੜ੍ਹਤਾ, ਹੁਣ ਮੁੰਡੇ ਨੇ ਕਸਰ ਪੂਰੀ ਕਰ ਦਿੱਤੀ। “ ਗਾਮੇ ਦੇ ਕੰਨਾਂ ਵਿੱਚ ਸਾਰੀਆਂ ਗੱਲਾਂ ਪੈ ਰਹੀਆਂ ਸਨ। ਉਹ ਕੰਨ ਬੰਦ ਕਰੀ ਫਿਰਦਾ ਸੀ। ਜਿਵੇਂ ਮੱਤ ਮਾਰੀ ਗਈ ਹੁੰਦੀ ਹੈ।
ਆਏ ਮਹਿਮਾਨਾਂ ਨੂੰ ਤਾਰੋ ਕਹੀ ਜਾ ਰਹੀ ਸੀ, “ ਸਾਰੇ ਖਾਣਾ ਖਾਂ ਕੇ ਜਾਇਉ। ਇਹੋ ਜਿਹੇ ਕੰਮ ਤਾਂ ਹੁੰਦੇ ਰਹਿੰਦੇ ਹਨ। “ ਇੱਕ ਔਰਤ ਨੇ ਕਿਹਾ, “ ਮੇਰੇ ਵਾਲ ਚਿੱਟੇ ਹੋ ਗਏ। ਮੈਂ ਕਿਸੇ ਦੁਲਹਨ ਦੇ ਸ਼ਾਦੀ ਵਾਲੇ ਦਿਨ ਬੱਚਾ ਜੰਮਦਾ ਨਹੀਂ ਦੇਖਿਆ। “ ਇੱਕ ਹੋਰ ਔਰਤ ਨੇ ਹੁੰਗਾਰਾ ਭਰਿਆ, “ ਭੈਣੇ ਕਲਯੁਗ ਹੈ। ਅੱਜ ਕਲ ਬੱਚੇ ਪਹਿਲਾਂ ਹੀ ਹੋ ਜਾਂਦੇ ਹਨ। ਤਾਂਹੀਂ ਤਾਂ ਕਈ ਮੁੰਡੇ-ਕੁੜੀਆਂ ਵਿਆਹ ਦੀ ਲੋੜ ਮਹਿਸੂਸ ਨਹੀਂ ਕਰਦੇ। ਕਈ ਬੱਚੇ ਵਿਆਹ ਕੇ ਵਿਹਲੇ ਹੋ ਕੇ ਵਿਆਹ ਕਰਾਉਂਦੇ ਹਨ। “ ਐਂਬੂਲੈਂਸ ਉਸ ਨੂੰ ਹੌਸਪੀਟਲ ਲੈ ਗਈ ਸੀ। ਲੋਕ ਖ਼ਬਰ ਸੁਣਨ ਲਈ ਉਤਾਵਲੇ ਸਨ। ਕਈ ਆਪਦੇ ਘਰ ਜਾਣ ਦੀ ਬਜਾਏ ਹੌਸਪੀਟਲ ਪਹੁੰਚ ਗਏ ਸਨ। ਲੋਕਾਂ ਨੂੰ ਵਿਆਹ ਵਿਚੋਂ ਇੰਨਾ ਸੁਆਦ ਭੋਜਨ ਖਾਂ ਕੇ ਵੀ ਨਹੀਂ ਆਇਆ ਸੀ। ਜਿੰਨਾ ਸੁਆਦ ਫਿਲਪੀਨੋ ਦੇ ਬੱਚਾ ਪੈਂਦਾ ਹੋਣ ਦਾ ਸੁਣ ਕੇ ਆਇਆ ਸੀ। ਮੁੰਡੇ ਸੋਨੂੰ ਨੂੰ ਮਜ਼ਾਕ ਕਰ ਰਹੇ ਸਨ, “ ਸੋਨੂੰ ਤੇਰੀਆਂ ਦੋ ਲਾਟਰੀਆਂ ਲੱਗ ਗਈਆਂ। ਇੱਕੋ ਬਾਰ ਵਿੱਚ ਦੋ-ਦੋ ਖ਼ੁਸ਼ੀਆਂ ਥਿਆ ਗਈਆਂ। “ ਇੱਕ ਮੁੰਡੇ ਨੇ ਕਿਹਾ, “ ਐਸੀ ਕਿਸਮਤ ਤੇਰੇ ਵਰਗੀ, ਸਾਡੀ ਕਿਥੇ ਹੈ? ਇਹ ਆਪਣੀਆਂ ਤੋਂ ਵੱਧ ਸੇਵਾ ਕਰਦੀਆਂ ਹਨ। ਰਿਜ਼ਲਟ ਸਾਹਮਣੇ ਹੈ। ਨਾਲੇ ਤੇਰਾ ਭੋਰਾ ਜੋਰ ਨਹੀਂ ਲਗਿਆ। “ ਇੱਕ ਹੋਰ ਮੁੰਡੇ ਨੇ ਕਿਹਾ, “ ਸੋਨੂੰ ਤੂੰ ਤਾਂ ਕੈਨੇਡਾ ਲੰਘ ਗਿਆ ਸੀ। ਕੈਨੇਡਾ ਗੋਰੀਆਂ ਬਥੇਰੀਆਂ ਹਨ। ਇਸ ਨੂੰ ਕਿਸੇ ਹੋਰ ਜੋਗਾ ਰਹਿਣ ਦਿੰਦਾ। ਇਸ ਨਾਲ ਟੰਕਾ ਲਾ ਕੇ, ਮੇਰੇ ਵਰਗੇ ਦਾ ਵਿਚੋਲਾ ਬਣ ਜਾਂਦਾ। ਅਸੀਂ ਵੀ ਇੱਥੇ ਪੱਕੇ ਹੋ ਜਾਂਦੇ। ਚੱਲ ਹੁਣ ਤੂੰ ਰਸਤਾ ਖ਼ੋਲ ਦਿੱਤਾ ਹੈ। ਭਾਬੀ ਆਪੇ ਸਾਡੇ ਵੀ ਰਿਸ਼ਤੇ ਪੱਕੇ ਕਰ ਦੇਵੇਗੀ। ਆਪਾਂ ਸਾਰਿਆਂ ਨੇ ਇੱਕੋ ਥਾਂ ਵਿਆਹ ਕਰਾਉਣ ਦੀਆਂ ਕਸਮਾਂ ਖਾਂਦੀਆਂ ਸਨ। “
ਇੱਕ ਹੋਰ ਦੋਸਤ ਨੇ ਕਿਹਾ, “ ਤੱਤਾ ਨਹੀਂ ਖਾਈਦਾ। ਤੂੰ ਵੀ ਵਿਆਹ ਕਰਾ ਲਈ। ਪਹਿਲਾਂ ਸੋਨੂੰ ਦਾ ਹਾਲ ਤਾਂ ਦੇਖ ਲੈ। ਕਿਸੇ ਮਗਰ ਖੂਹ ਵਿੱਚ ਛਾਲ ਨਹੀਂ ਮਾਰੀਦੀ। “ ਸੋਨੂੰ ਦੇ ਨੇੜੇ ਦੇ ਦੋਸਤ ਨੇ ਕਿਹਾ, “ ਸੋਨੂੰ ਨੂੰ ਤਾਂ ਪੁੱਛ ਲਈਏ। ਕਿਤੇ ਵਿਚਾਰਾ ਵਿਆਹ ਕਰਾ ਕੇ ਪਛਤਾਉਂਦਾ ਨਾਂ ਹੋਵੇ। ਸਮਝ ਨਹੀਂ ਲੱਗਦੀ। ਵਧਾਈਆਂ ਦੇਈਏ ਜਾਂ ਸ਼ਾਬਾਸ਼ੇ ਦੇਈਏ। ਇਸ ਨੇ ਇੱਕੋ ਬਾਰ ਛਾਲ ਮਾਰ ਦਿੱਤੀ। “ ਸੋਨੂੰ ਐਂਬੂਲੈਂਸ ਨਾਲ ਨਹੀਂ ਗਿਆ ਸੀ। ਉਹ ਕੁਰਸੀ ਉੱਤੇ ਮੂੰਹ ਲਟਕਾਈ ਬੈਠਾ ਸੀ। ਇਹ ਸ਼ਰਾਬੀ ਸੀ। ਸ਼ਰਾਬੀ ਹੋਣ ਦਾ ਡਰਾਮਾਂ ਵੱਧ ਕਰਦਾ ਸੀ। ਕੁੱਝ ਸਮਾਂ ਪਹਿਲਾਂ ਤਾਂ ਉਸ ਨੂੰ ਭਮੀਰੀ ਵਾਂਗ ਘੁੰਮਾ ਰਿਹਾ ਸੀ। ਹੁਣ ਉਸ ਦੀ ਆਪਦੀ ਜ਼ਿੰਦਗੀ ਭਮੀਰੀ ਬਣ ਗਈ ਸੀ। ਪੂਰਾ ਦਿਮਾਗ਼ ਘੁੰਮ ਗਿਆ ਸੀ। ਦੁਨੀਆ ਘੁੰਮਦੀ ਲੱਗਦੀ ਸੀ। ਜਿੰਨਾ ਲੋਕਾਂ ਨੂੰ ਰੌਣਕ ਵਧਾਉਣ ਨੂੰ ਸੱਦਿਆ ਸੀ, ਉਹੀ ਤਮਾਸ਼ਾ ਦੇਖ ਰਹੇ ਸਨ। ਉਹੀ ਤਾਹਨੇ ਕੱਸ ਰਹੇ ਸਨ। ਉਨ੍ਹਾਂ ਨੂੰ ਖੇਡ ਮਿਲ ਗਈ ਸੀ। ਕਈ ਇਹ ਵੀ ਗੱਲਾਂ ਕਰ ਰਹੇ ਸਨ, “ ਪਤਾ ਨਹੀਂ ਕਿਸ ਦਾ ਪਾਪ ਹੈ। ਸੋਨੂੰ ਸਿਰ ਥੱਪ ਦਿੱਤਾ ਹੈ। ਅੱਗੇ ਕੀ ਇਹ ਚੰਦ ਚਾੜ੍ਹੇਗੀ? “ ਜੇ ਐਡਾ ਮੇਲਾ ਨਾਂ ਲਾਇਆ ਹੁੰਦਾ। ਘਰ ਦੇ ਬੰਦੇ ਹੀ ਹੁੰਦੇ। ਗੱਲ ਅੰਦਰੇ ਰਹਿ ਜਾਣੀ ਸੀ। ਇਹ ਖ਼ਬਰ ਮੀਡੀਏ ਵਿੱਚ ਵੀ ਆ ਗਈ ਸੀ। ਸ਼ਾਦੀ ਵਾਲੇ ਦਿਨ ਦੁਲਹਨ ਬੱਚੇ ਦੀ ਮਾਂ ਬਣੀ। ਸੋਨੂੰ ਨੇ ਤਾਂ ਸੋਚਿਆ ਸੀ, ਬੱਚਾ ਵਿਆਹ ਪਿਛੋਂ ਹੋਵੇਗਾ। ਕਿਸੇ ਨੂੰ ਕੀ ਪਤਾ ਲਗਣਾ ਹੈ? ਬੱਚਾ ਕਦੋਂ ਜੰਮਿਆ ਹੈ? ਸ਼ਾਦੀ ਪਿਛੋਂ ਜਿਨੇ ਵੀ ਬੱਚੇ ਹੋਈ ਜਾਣ। ਕਿਸੇ ਦਾ ਕੋਈ ਬਿਜ਼ਨਸ ਨਹੀਂ ਹੈ। ਮੇਰੀ ਆਪਦੀ ਖੇਤੀ ਹੈ। ਅਗੇਤੀ ਹੋਵੇ ਚਾਹੇ ਪਛੇਤੀ ਹੋਵੇ। ਲੋਕਾਂ ਦਾ ਕੀ ਢਿੱਡ ਦੁਖਦਾ ਹੈ?
Comments
Post a Comment