ਭਾਗ 25 ਜਿੰਦਗੀ ਜੀਨੇ ਦਾ ਨਾਂਮ ਹੈ
ਸਾਧ ਲੋਕਾਂ ਦਾ ਖੂਨ-ਪਸ਼ੀਨਾਂ ਚੂਸ ਕੇ ਕੀ ਕਿਸੇ ਨੂੰ ਸਵਰਗਾਂ ਵਿੱਚ ਲੈ ਜਾਂਣਗੇ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
satwinder_7@hotmail.com
ਜਿਵੇਂ ਬੌਲੀਵੁਡ ਦੀਆਂ ਫਿਲਮ ਵਿੱਚ ਹੀਰੋ ਦੀ ਬੜੀ ਚੜ੍ਹਾਈ ਹੈ। ਕਿਸੇ ਵੀ ਹੀਰੋ ਦੀ ਇੱਕ ਫਿਲਮ ਪਸੰਦ ਆ ਜਾਵੇ। ਕਈ ਤਾਂ ਉਸ ਦੀ ਹਰ ਫਿਲਮ ਦੇਖ਼ਦੇ ਹਨ। ਜਿਥੇ ਕਿਤੇ ਵੀ ਜਾਵੇ, ਮਗਰ ਹੀ ਹੋਏ ਰਹਿੰਦੇ ਹਨ। ਉਵੇਂ ਧਰਮ ਦੇ ਖੇਤਰ ਵਿੱਚ ਪੰਡਤਾਂ, ਗਿਆਨੀਆਂ, ਪ੍ਰਧਾਂਨਾਂ, ਗ੍ਰੰਥੀਆਂ, ਸਾਧਾਂ ਦੇ ਲੋਕੀ ਪਿਛੇ ਲੱਗੇ ਰਹਿੰਦੇ ਹਨ। ਪਤਾ ਨਹੀਂ, ਇੰਨਾਂ ਵਿੱਚੋਂ ਰੱਬ ਦਿਸਦਾ। ਇੰਨਾਂ ਨੂੰ ਪਿਆਰ ਕਰਦੇ ਹਨ ਜਾਂ ਡਰਦੇ ਹਨ। ਸਾਧਣੀਆਂ ਦੀ ਵੀ ਬਹੁਤ ਚੜ੍ਹਾਈ ਹੈ। ਆਪਦੀਆਂ ਪਤਨੀਆਂ ਤਿਆਗ ਕੇ, ਬੀਬੀਆਂ ਦਾ ਜੱਥਾ ਨਾਲ ਲਈ ਫਿਰਦੇ ਹਨ। ਜਿੰਨੇ ਜਿਹਦੇ ਨਾਲ ਮੌਜ ਬੱਣਾਂਉਣੀ ਹੈ। ਐਸ਼ਾਂ ਹੀ ਐਸ਼ਾਂ ਹਨ। ਸਗੰਤ ਦੇ ਪੈਸੇ ਦੇ ਬਥੇਰੇ ਕੰਮਰੇ ਹੋਟਲਾਂ ਵਰਗੇ ਬਣੀ ਜਾਂਦੇ ਹਨ। ਇੰਨਾਂ ਮਚਲੇ ਮਰਦਾਂ ਨੂੰ ਰੱਬ ਸਮਝਦੇ ਹਨ। ਵਿਹਲੜਾ ਨੂੰ ਪੂਜਦੇ ਹਨ। ਇਹ ਚਲਦੇ ਫਿਰਦੇ ਸਿਵ ਲਿੰਗ ਹਨ। ਪਿਛਲੇ ਹੱਫ਼ਤੇ ਹੀ ਕਨੇਡਾ ਦੇ ਵੱਡੇ ਸ਼ਹਿਰ ਦੇ ਗੁਰਦੁਆਰੇ ਦਾ ਪ੍ਰਧਾਂਨ, ਪ੍ਰਚਾਰਿਕ, ਧਰਮ ਦਾ ਆਗੂ ਕਿਸੇ ਔਰਤ ਦੇ ਸੱਦਣ ਤੇ ਉਸ ਦੇ ਘਰ ਚੱਲਾ ਗਿਆ। ਉਥੇ ਉਸ ਦੀ ਖ਼ਾਹਸ਼ ਰੱਖਣ ਵਾਲੀਆਂ ਹੋਰ ਵੀ ਔਰਤਾਂ ਉਡੀਕ ਕਰਦੀਆਂ ਸਨ। ਪ੍ਰਧਾਂਨ ਸਾਰੀਆਂ ਦੀ ਪਿਆਸ ਨਾਂ ਬੁੱਝਾ ਸਕਿਆ। ਜਦੋਂ ਉਨਾਂ ਦੀ ਪਿਆਸ ਪੂਰੀ ਨਾਂ ਹੋਈ। ਸ਼ਾਇਦ ਉਹ ਛੇਤੀ ਠੰਡਾ ਹੋ ਗਿਆ ਹੋਣਾਂ ਹੈ। ਗੁੱਸੇ ਵਿੱਚ ਉਨਾਂ ਔਰਤਾਂ ਨੇ, ਪ੍ਰਧਾਂਨ ਉਤੇ ਫੈਟਾ ਚਾੜ੍ਹ ਦਿੱਤਾ। ਇੱਕ ਹੋਰ ਟੀਵੀ ਪ੍ਰੋਗ੍ਰਾਮ ਦੇਣ ਵਾਲਾ ਮਸਾਲੇ ਲਾ ਕੇ ਸਬ ਦੀਆਂ ਇੰਟਰਵਿਊ ਦਿਖਾ ਰਿਹਾ ਹੈ। ਐਸੇ ਲੋਕਾਂ ਦੇ ਹਿੱਜੜਿਆਂ ਵਾਂਗ, ਰਾਤ ਦਿਨ ਕੁੱਤ-ਕੱਤੀਆਂ ਨਿੱਕਲਦੀਆਂ ਰਹਿੰਦੀਆਂ ਹਨ। ਸਬਰ ਦਾ ਕੋਈ ਅੰਤ ਨਹੀਂ ਹੈ।
ਇਹ ਡੇਰੇ ਪੰਜਾਬ ਤੋਂ ਬਾਹਰ ਵੀ ਇਸ ਲਈ ਵਧ ਗਏ ਹਨ। ਗੁਰਦੁਆਰੇ ਡੇਰੇ ਹੀ ਤਾਂ ਬੱਣ ਗਏ ਹਨ। ਜੋ ਪਾਵਰ ਵਿੱਚ ਹੁੰਦੇ ਹਨ। ਉਹ ਗੁਰਦੁਆਰੇ ਨੂੰ ਆਪਦੇ ਕਬਜ਼ੇ ਵਿੱਚ ਕਰਕੇ, ਮਨ-ਮਰਜ਼ੀਆਂ ਕਰਦੇ ਹਨ। ਗੁਰਦੁਆਰੇ ਦੇ ਨਾਂਮ ਥੱਲੇ ਡੇਰਿਆਂ ਚੱਲ ਰਹੇ ਹਨ। ਬਿਜ਼ਨਸ ਚਲਾਉਣ ਨੂੰ ਵੱਧ ਤੋਂ ਵੱਧ ਸ੍ਰੀ ਗੁਰੂ ਗ੍ਰੰਥਿ ਸਾਹਿਬ ਰੱਖੇ ਜਾਂਦੇ ਹਨ। ਉਸ ਦੇ ਦੁਆਲੇ ਨੀਲੇ. ਪੀਲੇ, ਚਿੱਟੇ ਚੋਲਿਆ ਵਾਲੇ ਤੇ ਕੁੜਤੇ-ਪਜ਼ਾਂਮਿਆਂ ਵਾਲੇ ਰੱਖੇ ਜਾਂਦੇ ਹਨ। ਜੱਥੇਦਾਰ, ਪ੍ਰਧਾਂਨ, ਸਾਧ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਲੋਕਾਂ ਦੀਆ ਜੇਬਾਂ ਖ਼ਾਲੀ ਕਰਾਂਉਣ ਵਾਲਾ ਕਮਾਊ ਪੁੱਤ ਸਮਝਦੇ ਹਨ। ਇਸ ਬਿਜ਼ਨਸ ਦੇ ਚੱਲਣ ਨਾਲ ਇੰਨਾਂ ਦੇ ਐਸ਼ ਅਰਾਮ ਲਈ ਘਰ, ਕਾਰਾਂ, ਹਵਾਈ ਜ਼ਹਾਜ਼ ਦੇ ਕਿਰਾਏ ਜੇਬਾਂ ਦੇ ਖ਼ੱਰਚੇ ਚੱਲਦੇ ਹਨ। ਲੋਕਾਂ ਦੇ ਘਰਾਂ ਵਿੱਚ ਅਖੰਡ ਪਾਠ ਤੇ ਹੋਰ ਪ੍ਰੋਗ੍ਰਮ ਕਰਕੇ, ਖੂਬ ਕਮਾਂਈ ਕੀਤੀ ਜਾਂਦੀ ਹੈ। ਪੜ੍ਹੇ-ਲਿਖੇ ਲੋਕ ਕਿੰਨੇ ਭੋਲੇ ਬੱਣੇ ਹੋਏ ਹਨ? ਅੱਜ ਵਿਗਿਆਨ ਦੇ ਜੁਗ ਵਿੱਚ ਸ੍ਰੀ ਗੁਰੂ ਗ੍ਰੰਥਿ ਸਾਹਿਬ ਤੇ ਹੋਰ ਧਰਮਿਕ ਗ੍ਰੰਥਾਂ ਨੂੰ ਪੜ੍ਹਨ ਦੀ ਬਜਾਏ, ਮੱਥੇ ਹੀ ਟੇਕੀ ਜਾਂਦੇ ਹਨ। ਸਗੋਂ ਸ਼ਬਦਾਂ ਤੋਂ ਕੀਮਤੀ ਗੁਣ ਧਾਰਨ ਕਰਨ ਦੀ ਬਜਾਏ, ਆਪਦੇ ਜੀਵਨ ਦੇ ਕੰਮ ਕਰਾਉਣ ਨੂੰ ਪੈਸੇ, ਲੰਗਰ, ਦਾਨ ਦਿੰਦੇ ਹਨ। ਇਹ ਜਾਂਣਦੇ ਹੋਏ, ਕਿ ਇਹ ਪ੍ਰਬੰਧਿਕਾਂ, ਬਾਬਿਆਂ, ਸਾਧਾਂ ਦੀਆਂ ਗੋਗੜਾ ਵਿੱਚ ਜਾਂਣੇ ਹਨ।
ਐਸੇ ਪਬਲਿਕ ਦਾ ਮਾਲ ਖਾਂਣ ਵਾਲਿਆਂ ਦੇ ਦਰਸ਼ਨ ਕਰਨ ਨੂੰ ਲੋਕ ਧੰਨ ਭਾਗ ਸਮਝਦੇ ਹਨ। ਜੀਵਨ ਪਵਿੱਤਰ ਹੋ ਗਿਆ ਸਮਝਦੇ ਹਨ। ਇਹ ਸਾਧ ਬੱਣੇ ਹੋਏ, ਲੋਕਾਂ ਦਾ ਖੂਨ-ਪਸੀਨਾਂ ਚੂਸ ਕੇ, ਕੀ ਅੰਨੀ ਸ਼ਰਦਾ ਰੱਖਣ ਵਾਲਿਆਂ ਨੂੰ ਸਵਰਗਾਂ ਵਿੱਚ ਲੈ ਜਾਂਣਗੇ? ਕਈ ਲੋਕ ਦਿਖਾਵੇ ਲਈ ਜਾਂ ਪਾਪ ਧੋਣ ਨੂੰ, ਸ਼ਰਮੋ-ਸ਼ਰਮੀ ਹੀ ਗੋਲਕ ਵਿੱਚ ਰੂਪੀਆਂ ਪਾ ਹੀ ਦਿੰਦੇ ਹਨ। ਪਾਪ-ਪੁੰਨ ਕਰਦਾ ਹੀ ਬੰਦਾ ਆਪ ਨੂੰ ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਸਮਝਦਾ। ਜੋ ਡੇਰਿਆਂ ਗੁਰਦੁਆਰਿਆਂ ਵਿੱਚ ਇੱਕ ਬਾਰ ਥੋੜੀ ਜਿਹੀ ਜਗਾ ਬੱਣਾਂ ਲੈਂਦੇ ਹਨ। ਉਨਾਂ ਨੂੰ ਲੋਕ ਉਸੇ ਔਹੁਦੇ ਉਤੇ ਬਹੁਤਾ ਚਿਰ ਝੱਲ ਨਹੀਂ ਸਕਦੇ। ਐਸੇ ਲੋਕ ਕਬਜ਼ਾ ਕਰ ਲੈਂਦੇ ਹਨ। ਇਸ ਲਈ ਆਪੇ ਔਹੁਦੇ ਦਿੰਦੇ ਹਨ। ਉਨਾਂ ਨੂੰ ਸਿਰ ਉਤੇ ਬੈਠਾਂ ਲੈਂਦੇ ਹਨ। ਫਿਰ ਡਾਗਾਂ ਮਾਰ ਕੇ ਉਤਾਰ ਦਿੰਦੇ ਹਨ। ਐਸੇ ਧੱਕੇ ਮਾਰ ਕੇ, ਗੁਰਦੁਆਰਿਆਂ ਵਿੱਚੋ ਕੱਢੇ ਗਿਆਨੀ ਸਾਧ ਆਪਣੇ ਡੇਰਾ ਬੱਣਾਂ ਲੈਂਦੇ ਹਨ। ਜਿਥੇ ਸਿਰਫ਼ ਇੰਨਾਂ ਦੀ ਹੀ ਪੂਜਾ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਲੋਕਾਂ ਦੀਆਂ ਅੱਖਾਂ ਚੋਬਲਣ ਨੂੰ ਰੱਖਦੇ ਹਨ। ਅਸਲ ਵਿੱਚ ਡੇਰੇ ਅੰਦਰ ਇੰਨਾਂ ਦਾ ਆਪਦਾ ਕਨੂੰਨ ਚੱਲਦਾ ਹੈ।
ਕੈਲੋ ਦੇ ਪਿੰਡ ਵੀ ਤਾਜ ਮਹਿਲ ਤੋਂ ਬਹੁਤ ਵੱਡਾ ਡੇਰਾ ਸੀ। ਪਿੰਡ ਦੇ ਬਾਹਰੋਂ ਦੂਰੋਂ ਹੀ ਦਿਸਦਾ ਸੀ। ਉਸ ਵਿੱਚ ਤੁਰਿਆ ਫਿਰਦਾ ਨਵਾਂ ਬੰਦਾ ਗੁਆਚ ਜਾਂਦਾ ਸੀ। ਸਾਧ ਤੇ ਇਸ ਦੇ ਚਾਟੜੇ, ਚਿੱਟੇ ਕੱਪੜੇ ਪਾਉਂਦੇ ਸਨ। ਚਿੱਟੇ ਕੱਪੜੇ ਪਾਉਣ ਨਾਲ ਦਾਗ਼ ਆਪੇ ਲੁੱਕ ਜਾਂਦੇ ਹਨ। ਸਾਧ ਮਿੱਠੇ ਬਚਨ ਕਰਕੇ, ਮਨ ਨੂੰ ਟੁੰਬਦਾ ਸੀ। ਜੇ ਰੰਡੀ ਵਾਂਗ ਮਿੱਠੇ ਬੋਲਾਂ ਤੇ ਨਿਮਰਤਾਂ ਨਾਲ ਨੋਟ ਬਟੋਰ ਹੁੰਦੇ ਹਨ। ਮਰਦਾਂ ਵਾਂਗ ਹਿੱਕ ਠੋਕ ਕੇ ਲੋਕਾਂ ਨਾਲ ਪੰਗਾ ਜਰੂਰੀ ਲੈਣਾਂ ਹੈ। ਇੰਨਾਂ ਦੀ ਹਰ ਸੇਵਾ ਕਰਨ ਵਿੱਚ ਮਰਦ ਵੀ ਪਿਛੇ ਨਹੀਂ ਹੱਟਦੇ। ਸਾਧ ਦੇ ਦੁਆਲੇ ਬਹੁਤ ਇਕੱਠ ਸੀ। ਕੈਲੋ ਦੀ ਮੰਮੀ ਆਪਦੀ ਨੂੰਹੁ ਤੇ ਕੈਲੋ ਨੂੰ ਸਾਧ ਦੇ ਡੇਰੇ ਵਿੱਚ ਲੈ ਕੇ ਗਈ ਸੀ। ਸਾਧ ਨੇ ਦੋ ਲਾਲ ਗੁਲਾਬੀ ਸੂਟ ਵਾਲੀਆਂ ਆਉਂਦੀਆਂ ਦੇਖੀਆਂ। ਉਸ ਦੀਆਂ ਅੱਖਾਂ ਉਨਾਂ ਵੱਲ ਟਿੱਕ ਗਈ। ਉਸ ਨੇ ਕਹਿੱਣਾਂ ਸ਼ੁਰੂ ਕੀਤਾ, " ਸੋਹਣੀਆਂ ਚੀਜ਼ਾਂ ਪਿਆਰ ਕਰਨ ਨੂੰ ਹੁੰਦੀਆਂ ਹਨ। ਪਿਆਰ ਵਿੱਚ ਇੱਕ ਦੂਜੇ ਲਈ ਖਿੱਚ ਪੈਦਾ ਹੁੰਦੀ ਹੈ। ਆਪਣੇ ਆਪ ਤੋਂ ਪਿਆਰਾ ਚੰਗਾ ਲੱਗਦਾ ਹੈ। ਪਿਆਰੇ ਤੋਂ ਮਨ ਮੋਹਤ ਹੁੰਦਾ ਹੈ। ਪਿਆਰ ਵਿੱਚ ਬਹੁਤ ਤਾਕਤ ਹੁੰਦੀ ਹੈ। ਹਰ ਪਾਸੇ ਪਿਆਰਾ ਹੀ ਦਿਸਦਾ ਹੈ। ਪਿਆਰ ਇੱਕ ਦੂਜੇ ਦੇ ਨੇੜੇ ਲੈ ਆਉਂਦਾ ਹੈ। ਨੇੜੇ ਲੱਗਣ ਨਾਲ ਹੀ ਪਿਆਰ ਜਾਗਦਾ ਹੈ। ਜਿਵੇਂ ਅੱਗ ਕੋਲ ਘਿਉ ਪਿਘਲਦਾ ਹੈ। ਪਿਆਰ ਜਿੰਨਾਂ ਕਰਾਂਗੇ। ਉਨਾਂ ਵੱਧਦਾ ਹੈ। ਬੱਚਿਆਂ, ਜਾਨਵਰਾਂ ਨੂੰ ਪਿਆਰ ਕਰੀਏ। ਉਹ ਵੀ ਪਿਆਰ ਕਰਨ ਵਾਲੇ ਨੂੰ ਸਮਝਦੇ ਹਨ। ਉਸ ਨੂੰ ਪਹਿਚਾਣਦੇ ਹਨ। ਉਨਾਂ ਦੀਆਂ ਅੱਖਾਂ ਪਿਆਰ ਕਰਨ ਵਾਲਿਆਂ ਨੂੰ ਪਛਾਂਣ ਲੈਂਦੀਆਂ ਹਨ। ਪਿਆਰ ਕਰਨ ਨਾਲ ਮਨ ਦੀਆਂ ਤਰੰਗਾ ਖੁੱਲਦੀਆਂ ਹਨ। ਬੱਲਬਲੇ ਉਠਦੇ ਹਨ। ਦਿਲ ਦੀ ਧੱੜਕਣ ਇੱਕ ਦੂਜੇ ਨਾਲ ਰਲ-ਮਿਲ ਕੇ ਇੱਕ ਹੋ ਜਾਂਦੀ ਹੈ। ਉਸ ਉਤੇ ਅੱਖਾਂ ਟਿੱਕ ਜਾਂਦੀਆਂ ਹਨ। ਮਨ ਉਸ ਕੋਲ ਟਿੱਕ ਜਾਂਦਾ ਹੈ। ਉਸ ਨੂੰ ਦੇਖ਼ਣ ਨੂੰ ਜੀਅ ਕਰਦਾ ਹੈ। ਪਿਆਰੇ ਦੀ ਹਰ ਗੱਲ ਮੰਨਣ ਨੂੰ ਜੀਅ ਕਰਦਾ ਹੈ। " ਉਹ ਸਾਧ ਦੋਂਨਾਂ ਨੌਜੁਵਾਨ ਕੁੜੀਆਂ ਵੱਲ ਅੱਖਾਂ ਅੱਡ ਕੇ ਦੇਖੀ ਜਾਂਦਾ ਸੀ। ਉਸ ਦੀ ਸੁਰਤ ਹਿਲ ਗਈ ਸੀ। ਉਸ ਨੇ ਦਾੜ੍ਹੀ ਉਤੇ ਹੱਥ ਫੇਰਿਆ। ਹੱਥ ਮੂੱਛਾਂ ਵਿੱਚ ਲਿਜਾ ਕੇ, ਉਨਾਂ ਨੂੰ ਵੱਟ ਚਾੜ੍ਹ ਕੇ ਮਰਦਨਗੀ ਦਾ ਸਬੂਤ ਦੇ ਰਿਹਾ ਸੀ।
ਕੈਲੋ ਤੇ ਉਸ ਦੀ ਭਾਬੀ ਨੇ, ਜਦੋਂ ਸਾਧ ਦੀਆਂ ਅੱਖਾਂ ਵਿੱਚ ਦੇਖਿਆ। ਉਸ ਦੀਆਂ ਅੱਖਾਂ ਵਿਚੋਂ ਅੱਗ ਮੱਚ ਰਹੀ ਸੀ। ਉਸ ਦੀਆ ਅੱਖਾਂ ਨਸ਼ੇ ਖਾਦੇ ਵਾਂਗ ਹੋ ਗਈਆਂ ਸਨ। ਉਹ ਮਸਤ ਹੋਇਆ ਬੈਠਾ ਸੀ। ਸਾਧ ਨੇ ਕਿਹਾ, " ਅੱਜ ਸੱਤਸੰਗ ਇਸ ਤੋਂ ਅੱਗੇ ਨਹੀਂ ਕਰ ਸਕਦੇ। ਮੈਂ ਸਮਾਧੀ ਵਿੱਚ ਜਾਂਣਾਂ ਹੈ। ਮੈਂ ਅਰਾਮ ਕਰਨਾਂ ਹੈ। ਹੁਣ ਤੁਸੀ ਜਾ ਸਕਦੇ ਹੋ। " ਲੋਕ ਉਠ ਕੇ ਜਾਂਣ ਲੱਗ ਗਏ ਸਨ। ਮੱਚਲਾ ਹੋਇਆ ਸਾਧ, ਛਾਪਲੇ ਸੱਪ ਵਾਂਗ ਸ਼ਿਕਾਰ ਉਤੇ ਅੱਖ ਟਿੱਕਾਈ ਬੈਠਾ ਸੀ।
ਸਾਧ ਕੋਲ ਉਹ ਰੁਕ ਗਈਆਂ। ਨਵੀਆਂ ਵਿਆਹੀਆਂ ਕੁੜੀਆਂ ਨੂੰ ਅਸ਼ੀਰਵਾਦ ਦੁਵਾਉਣਾਂ ਸੀ। ਕੈਲੋ ਦੀ ਮੰਮੀ ਨੇ ਆਪ ਉਸ ਨੌਜੁਵਾਨ ਬਾਬੇ ਨੂੰ ਮੱਥਾ ਟੇਕਿਆ। ਦੋਂਨਾਂ ਕੁੜੀਆਂ ਨੂੰ ਕਿਹਾ, " ਤੁਸੀਂ ਵੀ ਮਾਹਾਂਪੁਰਸ਼ਾਂ ਤੋਂ ਅਸ਼ੀਰਵਾਦ ਲੈ ਲਵੋ। " ਕੈਲੋ ਦੀ ਭਰਜਾਈ ਸਾਧ ਨੂੰ ਮੱਥਾ ਟੇਕਨ ਲੱਗੀ ਸੀ। ਸਾਧ ਨੇ ਪਹਿਲਾਂ ਹੀ ਉਸ ਨੂੰ ਘੁੱਟ ਕੇ, ਆਪਦੇ ਕਾਲਜ਼ੇ ਨਾਲ ਲਾ ਲਿਆ। ਸਾਧ ਨੇ ਕਿਹਾ, " ਬੱਚੇ ਜਦੋਂ ਹਿੱਕ ਨਾਲ ਲੱਗਦੇ ਹਨ। ਦਿਲ ਠਰ ਜਾਂਦਾ ਹੈ। " ਉਸ ਨੇ ਦੂਜੇ ਪਾਸੇ ਕੈਲੋ ਨੂੰ ਵੀ ਆਪਦੇ ਨਾਲ ਲਾ ਲਿਆ। ਸਾਧ ਦੋਂਨਾਂ ਦੇ ਵਾਲਾਂ ਉਤੇ ਚੂੰਮੀਆਂ ਕਰ ਰਿਹਾ ਸੀ। ਕੈਲੋ ਦੀ ਮੰਮੀ ਹੱਟੇ-ਕੱਟੇ ਸਾਧ ਦੇ ਪੈਰ ਦੱਬਾ ਰਹੀ ਸੀ।

Comments
Post a Comment