ਭਾਗ 17-18-19-20-21-22-23-24-25-26-27-28-29 ਜਾਤ-ਪਾਤ ਛੱਡ ਕੇ, ਪਿਆਰ ਦਾ ਜਵਾਰ-ਭਾਟਾ ਠਾਠਾਂ ਮਾਰਦਾ ਹੈ ਜ਼ਿੰਦਗੀ ਜੀਨੇ
ਦਾ ਨਾਮ
ਸਤਵਿੰਦਰ ਕੌਰ
ਸੱਤੀ-(ਕੈਲਗਰੀ)- ਕੈਨੇਡਾ satwinder_7@hotmail.comਜਿਸ ਚੀਜ਼ ਉੱਤੇ ਪਾਬੰਦੀ ਲੱਗੀ ਹੋਵੇ। ਉਹ ਕੰਮ ਬਲੈਕ ਵਿੱਚ ਚੋਰੀ ਦੇ ਮਾਲ ਵਾਂਗ ਡਾਂਗਾਂ ਦੇ ਗਜ਼ ਖੁੱਲ੍ਹਾ ਹੁੰਦਾ ਹੈ। ਤਾਂਹੀਂ ਤਾਂ ਦੁਨੀਆ ਉੱਤੇ ਪਬਲਿਕ ਦੀ ਪਦੈਸ਼ ਇੰਨੀ ਹੋ ਰਹੀ ਹੈ। ਭਾਰਤੀ ਮਰਦ-ਔਰਤਾਂ ਸੈਕਸ ਦੇ ਮਾਮਲੇ ਵਿੱਚ ਦੂਜਿਆਂ ਪ੍ਰਤੀ ਪਾਬੰਦੀਆਂ ਲਾ ਕੇ ਰੱਖਦੇ ਹਨ। ਪੁਲਿਸ ਵਾਲਿਆਂ ਵਾਂਗ ਦੂਜਿਆਂ ਦੀਆਂ ਸੂਹਾਂ ਕੱਢਦੇ ਫਿਰਦੇ ਹਨ। ਆਪ ਬੰਦਾ ਬਲੈਕ ਦੇ ਮਾਲ ਵਾਂਗ ਚੋਰੀ ਕਰਦਾ ਹੈ। ਸਬ ਹੱਦਾਂ ਬੰਨੇ ਟੱਪ ਜਾਂਦਾ ਹੈ। ਸੈਕਸ ਦੇ ਮਾਮਲੇ ਵਿੱਚ ਗਰੀਬਾਂ ਦੇ ਸਰੀਰ ਨਾਲ ਭਾਵੇਂ ਊਚੀ ਜਾਤ ਦੇ ਖਹੀ ਜਾਣ। ਪਰ ਖਾਣਾ ਖਾਣ ਵਾਲਾ ਭਾਂਡਾ ਨਾਲ ਨਹੀਂ ਲੱਗਣਾ ਚਾਹੀਦਾ। ਲੋਕਾਂ ਸਾਹਮਣੇ, ਨੀਵੀਂ ਜਾਤ ਵਾਲੇ ਨੂੰ ਊਚੀ ਜਾਤ ਵਾਲਾ, ਬਰਾਬਰ ਮੰਜੇ ਉੱਤੇ ਨਹੀਂ ਬੈਠਣ ਦਿੰਦਾ। ਇਹ ਤਾਂ ਝੂਠੀ-ਮੂਠੀ ਦਾ ਲੋਕ ਦਿਖਾਵਾ ਹੁੰਦਾ ਹੈ। ਜਦੋਂ ਕਾਮ ਦਾ ਭੂਤ ਸਵਾਰ ਹੁੰਦਾ ਹੈ। ਜਾਤ-ਪਾਤ ਛੱਡ ਕੇ, ਪਿਆਰ ਦਾ ਜਵਾਰ-ਭਾਟਾ ਠਾਠਾਂ ਮਾਰਦਾ ਹੈ। ਉਦੋਂ ਤਾਂ ਊਚੀਆਂ ਜਾਤਾਂ ਵਾਲੇ ਮਰਦ-ਔਰਤ ਝੁੱਗੀਆਂ ਫੁੱਟਪਾਥ ਵਾਲਿਆਂ ਨੂੰ ਵੀ ਘੁੱਟ-ਘੁੱਟ ਕੇ ਹਿੱਕ ਨਾਲ ਲਗਾਉਂਦੇ ਹਨ। ਬਾਰ-ਬਾਰ ਚੁੰਮਦੇ ਚੱਟਦੇ ਹਨ। ਲੋਕ ਗੱਲਾਂ ਐਸੀਆਂ ਕਰਦੇ ਹਨ। ਪਿੰਡ ਜਾਂ ਗੁਆਂਢੀ ਦੀ ਧੀ-ਭੈਣ ਆਪਦੀ ਹੁੰਦੀ ਹੈ। ਹੁਣ ਆਪਦੀ ਦਾ ਕੀ ਮਤਲਬ ਹੈ? ਲੋਕਾਂ ਦੇ ਮਨ ਜਾਣਦੇ ਹਨ।
ਡੱਡੂ ਦੀ ਛਾਲ ਵਾਂਗ ਬੰਦਾ ਆਪਣੇ ਨਾਲ ਵਾਲਿਆਂ ਨਾਲ ਨੇੜਤਾ ਵਧਾਉਂਦਾ ਹੈ। ਕੈਲੋ ਦੇ ਘਰ ਨਾਲ ਪੰਡਤਾਂ ਦਾ ਘਰ ਸੀ। ਕੈਲੋ ਨੂੰ ਵੀ ਆਮ ਕੁੜੀਆਂ ਵਾਂਗ ਘਰੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਸੀ। ਕੈਲੋ ਕੇ ਪੱਕੇ ਅਕਾਲੀ ਸਨ। ਪੰਡਤ ਪੱਕੇ ਪਵਿੱਤਰ ਕਹਾਉਂਦੇ ਸਨ। ਦੋਨਾਂ ਘਰਾਂ ਵਿੱਚ ਨੋਕ-ਝੋਕ ਚੱਲਦੀ ਰਹਿੰਦੀ ਸੀ। ਪੰਡਤਾਂ ਦਾ ਮੁੰਡਾ ਲਾਲੀ ਤੇ ਕੈਲੋ ਲੁਧਿਆਣੇ ਖ਼ਾਲਸਾ ਕਾਲਜ ਪੜ੍ਹਦੇ ਸਨ। ਕਾਲਜ਼ ਭਾਵੇਂ ਵੱਖਰੇ ਸਨ। ਆਉਣ-ਜਾਣ ਦਾ ਰਸਤਾ ਇੱਕੋ ਸੀ। ਬੱਸ ਇੱਕੋ ਸੀ। ਘਰ ਦੀ ਗਲ਼ੀ ਇੱਕੋ ਸੀ। ਘਰ ਦੀ ਛੱਤ ਉੱਤੋਂ ਇੱਕ ਸੀ। ਕੰਧ ਸਾਂਝੀ ਸੀ। ਕੈਲੋ ਤੇ ਲਾਲੀ ਨੂੰ ਪਤਾ ਨਹੀਂ ਲੱਗਾ। ਕਦੋਂ ਦੋਨਾਂ ਦਾ ਝੁਕਾ ਇੱਕ ਦੂਜੇ ਵੱਲ ਵੱਧ ਗਿਆ। ਕੈਲੋ ਦੇ ਮੰਮੀ-ਡੈਡੀ ਤੇ ਪੰਡਤ-ਪੰਡਤਾਣੀ ਵਿੱਚ ਛੋਟੀਆਂ-ਛੋਟੀਆਂ ਗੱਲ ਪਿੱਛੇ ਇੱਕ ਦੂਜੇ ਨਾਲ ਨਖ਼ਰੇ, ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਕੈਲੋ ਤੇ ਲਾਲੀ ਨੂੰ ਚੰਗਾ ਨਾਂ ਲੱਗਦਾ। ਉਹ ਸ਼ਰਮਿੰਦਾ ਹੋਏ, ਇੱਕ ਦੂਜੇ ਤੋਂ ਮੁਆਫ਼ੀ ਮੰਗਦੇ। ਕੈਲੋ ਨੂੰ ਲਾਲੀ ਆਪਦੇ ਮੰਮੀ-ਡੈਡੀ ਤੋਂ ਵੀ ਚੰਗਾ ਲੱਗਦਾ ਸੀ। ਦੋਨਾਂ ਨੂੰ ਇੱਕ ਦੂਜੇ ਕੋਲ ਰਹਿਣਾ ਚੰਗਾ ਲੱਗਦਾ ਸੀ। ਗੱਲਾਂ ਕਰਨ ਨੂੰ ਮੌਕਾ ਭਾਲਦੇ ਰਹਿੰਦੇ ਸਨ।
ਉਹ ਦੋਨੇਂ ਘਰ ਵਾਲਿਆਂ ਤੇ ਲੋਕਾਂ ਤੋਂ ਚੋਰੀ ਮਿਲਣ ਲੱਗ ਗਏ ਸਨ। ਕਦੇ ਉਹ ਕੋਠੇ ਟੱਪ ਕੇ, ਇੱਕ ਦੂਜੇ ਦੇ ਕੋਠੇ ਉੱਤੇ ਪਹੁੰਚ ਜਾਂਦੇ ਸਨ। ਕਦੇ ਕਾਲਜ ਦੇ ਪੜ੍ਹਾਈ ਦੇ ਸਮੇਂ ਕਾਲਜ਼ ਨਾਂ ਜਾ ਕੇ, ਪਿਆਰ ਦੀਆਂ ਗੱਲਾਂ ਕਰਦੇ ਸਨ। ਪਿਆਰ-ਕਾਮ ਜਾਤ ਨਹੀਂ ਦੇਖਦਾ। ਮਰਦ-ਔਰਤ ਦਾ ਪਿਆਰ ਸੈਕਸ ਤੱਕ ਹੀ ਸੀਮਤ ਹੈ। ਕਈਆਂ ਦੀ ਗੱਲਾਂ-ਬਾਤਾਂ ਕਰਕੇ ਦਰਸ਼ਨ ਕਰਕੇ ਪਾਣ ਉੱਤਰ ਜਾਂਦੀ ਹੈ। ਕਈ ਬਾਰ ਸਰੀਰਾਂ ਦੀ ਭੁੱਖ ਵੀ ਤ੍ਰਿਪਤੀ ਨਹੀਂ ਕਰ ਸਕਦੀ। ਕੈਲੋ ਤੇ ਲਾਲੀ ਦਾ ਪਿਆਰ ਵੀ ਕੁੱਝ ਐਸਾ ਸੀ। ਚੜ੍ਹਦੀ ਜਵਾਨੀ ਕਿਸੇ ਤੋਂ ਕਾਬੂ ਨਹੀਂ ਹੁੰਦੀ। ਤਾਂਹੀਂ ਤਾਂ ਮੁੰਡੇ-ਕੁੜੀਆਂ ਇੱਕ ਦੂਜੇ ਲਈ ਜਾਨ ਦੀ ਬਾਜ਼ੀ ਲਾ ਦਿੰਦੇ ਹਨ। ਕੈਲੋ ਵੀ ਲਾਲੀ ਦੇ ਪਿਆਰ ਵਿੱਚ ਅੰਨ੍ਹੀ ਹੋ ਗਈ ਸੀ। ਸਾਰੀ ਦੁਨੀਆ ਵਿਚੋਂ ਉਸ ਨੂੰ ਲਾਲੀ ਦਿਸਦਾ ਸੀ। ਲਾਲੀ ਪਤੰਗ ਚੜ੍ਹਾਉਣ ਦੇ ਬਹਾਨੇ, ਕੋਠੇ ਉੱਤੇ ਹੀ ਰਹਿੰਦਾ ਸੀ। ਕਈ ਬਾਰ ਪਤੰਗ ਕੈਲੋ ਕੇ ਘਰੇ ਆ ਕੇ ਡਿਗ ਪੈਂਦੀ ਸੀ। ਪਤੰਗ ਚੁੱਕਣ ਲਾਲੀ ਛਾਲ ਮਾਰ ਕੇ. ਵਿਹੜੇ ਵਿੱਚ ਆ ਜਾਂਦਾ ਸੀ। ਕੈਲੋ ਦੀ ਮੰਮੀ ਉਸ ਨੂੰ ਗਾਲ਼ਾਂ ਕੱਢਦੀ ਰਹਿ ਜਾਂਦੀ ਸੀ। ਉਹ ਹੱਸਦਾ ਹੋਇਆ, ਛਾਲਾਂ ਮਾਰਦਾ ਕੋਠੇ ਉੱਤੇ ਚੜ੍ਹ ਜਾਂਦਾ ਸੀ। ਕੈਲੋ ਦਾ ਡੈਡੀ ਕਿਤੇ ਘਰੋਂ ਬਾਹਰ ਗਿਆ ਹੋਇਆ ਸੀ। ਇੱਕ ਰਾਤ ਚੰਦ ਦੀ ਚਾਂਦਨੀ ਸੀ। ਕੈਲੋ ਤੇ ਉਸ ਦੀ ਮੰਮੀ ਕੋਠੇ ਉੱਤੇ ਚੁਬਾਰੇ ਦੇ ਵਰਾਂਡੇ ਵਿੱਚ ਸੁੱਤੀਆਂ ਪਈਆਂ ਸੀ। ਰਾਤ ਅੱਧੀ ਕੁ ਟੱਪੀ ਸੀ। ਉਸ ਦੀ ਮੰਮੀ ਨੂੰ ਪੈੜ-ਚਾਲ ਸੁਣੀ। ਉਸ ਦੀ ਅੱਖ ਖੁੱਲ ਗਈ। ਉਹ ਲੰਬੀ ਪਈ ਅੱਖਾਂ ਖ਼ੋਲ ਕੇ ਦੇਖਣ ਲੱਗ ਗਈ। ਉਸ ਨੂੰ ਪਰਛਾਵਾਂ ਦਿਸਿਆ। ਉਹ ਹੋਰ ਚੁਕੰਨੀ ਹੋ ਗਈ। ਪਰਛਾਵਾਂ ਕੈਲੋ ਦੇ ਮੰਜੇ ਕੋਲ ਜਾ ਕੇ ਅਲੋਪ ਹੋ ਗਿਆ। ਜਦੋਂ ਮੰਜੇ ਦੇ ਜੜਾਕੇ ਪਏ। ਕੈਲੋ ਦੀ ਮਾਂ ਨੂੰ ਬਿਜਲੀ ਦਾ ਝਟਕਾ ਲੱਗਾ। ਉਸ ਨੇ ਚੋਰ-ਚੋਰ ਦਾ ਰੌਲਾ ਪਾ ਦਿੱਤਾ। ਛੇ ਫੁੱਟ ਦਾ ਬੰਦਾ ਛਾਲਾਂ ਮਾਰਦਾ ਕੋਠੇ ਟੱਪ ਗਿਆ। ਕੈਲੋ ਦੀ ਮਾਂ ਨੂੰ ਧੀ ਉੱਤੇ ਪੂਰਾ ਛੱਕ ਸੀ। ਉਸ ਨੇ ਕੈਲੋ ਨੂੰ ਕਿਹਾ, “ ਮੈਨੂੰ ਤਾਂ ਲਾਲੀ ਹੀ ਲੱਗਦਾ ਸੀ। “ “ ਲਾਲੀ ਕੋਈ ਚੋਰ ਥੋੜ੍ਹੀ ਹੈ। ਇਹ ਪੰਡਤ ਜਾਤ ਕਿਸੇ ਨੂੰ ਰਾਤ ਨੂੰ ਕੁੰਢਾ ਨਾਂ ਖੋਲੇ। ਕੋਠਾ ਕਿਥੋਂ ਟੱਪ ਲੂ? “ ਕੋਲੋ ਦਾ ਜੁਆਬ ਸੁਣ ਕੇ ਉਸ ਦੀ ਮਾਂ ਨੂੰ ਧੀ ਤੋਂ ਹੀ ਡਰ ਲੱਗਣ ਲੱਗ ਗਿਆ ਸੀ। ਕੁੱਝ ਹੀ ਦਿਨਾਂ ਪਿੱਛੋਂ ਕੈਲੋ ਨੂੰ ਪ੍ਰੇਮ ਦਾ ਰਿਸ਼ਤਾ ਆ ਗਿਆ। ਜੋ ਉਸ ਦੀ ਮਾਂ ਨੇ, ਸਬ ਤੋਂ ਪਹਿਲਾਂ ਕਬੂਲ ਕਰ ਲਿਆ।
ਭਾਗ 19 ਚਾਰ ਦੀਵਾਰੀ ਦੀ ਘੁੱਟਣ ਵਿਚੋਂ
ਨਿਕਲਦਿਆਂ ਹੀ ਕਈਆਂ ਮੁੰਡੇ-ਕੁੜੀਆਂ ਨੂੰ ਆਜ਼ਾਦੀ ਮਿਲ ਜਾਂਦੀ ਹੈ ਜ਼ਿੰਦਗੀ ਜੀਨੇ ਦਾ ਨਾਮ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਨਸ਼ੇ ਕਰਨ ਨੂੰ ਕੁੜੀਆਂ ਵੀ ਪਿੱਛੇ ਨਹੀਂ ਹਨ।
ਸ਼ਹਿਰਾਂ, ਪ੍ਰਦੇਸਾਂ ਵਿੱਚ ਕਈ ਕੁੜੀਆਂ ਵੀ ਨਸ਼ੇ ਕਰਨ
ਲੱਗੀਆਂ ਹੋਈਆਂ ਹਨ। ਪਾਰਟੀਆਂ, ਬਾਰਾਂ, ਪੱਬਾਂ ਵਿੱਚ ਐਸੇ ਨਮੂਨੇ ਦੇਖੇ ਜਾ ਸਕਦੇ ਹਨ। ਬਹੁਤੀਆਂ ਕੁੜੀਆਂ ਦੇ ਪਰਿਵਾਰ,
ਉਨ੍ਹਾਂ ਦੇ ਕੋਲ ਹੀ ਰਹਿੰਦੇ ਹਨ। ਕਈ ਮਾਪਿਆਂ ਨੇ
ਕੁੜੀਆਂ ਇਕੱਲੀਆਂ ਪ੍ਰਦੇਸਾਂ ਵਿੱਚ ਭੇਜੀਆਂ ਹੋਈਆਂ ਹਨ। ਘਰ ਚਾਰ ਦੀਵਾਰੀ ਦੀ ਘੁੱਟਣ ਵਿਚੋਂ ਨਿਕਲਦਿਆਂ
ਹੀ ਕਈਆਂ ਮੁੰਡੇ-ਕੁੜੀਆਂ ਨੂੰ ਆਜ਼ਾਦੀ ਮਿਲ ਜਾਂਦੀ ਹੈ। ਉਨ੍ਹਾਂ ਦੇ ਚੋਜ ਵਿਗੜੇ ਹੋਏ ਬਾਦਸ਼ਾਹਾਂ ਵਰਗੇ ਹੋ ਜਾਂਦੇ ਹਨ। ਚਰਿੱਤਰ ਵਿੱਚ
ਗਿਰਨ ਲਈ ਵੀ ਕਸਰ ਨਹੀਂ ਛੱਡਦੇ। ਲੋਕਾਂ ਦਾ ਮੰਨਣਾ ਹੈ। ਸਿਰਫ਼ ਮੁੰਡੇ ਹੀ ਕੁੜੀਆਂ ਮਗਰ ਫਿਰਦੇ
ਹਨ। ਕੁੜੀਆਂ ਵੀ ਮੁੰਡਿਆ ਮਗਰ ਫਿਰਦੀਆਂ ਹਨ। ਮੁੰਡੇ ਡਰਦੇ ਮਾਰੇ ਘਰ ਹੁੰਦੇ ਹੋਏ ਵੀ ਕੁੜੀਆਂ ਤੋਂ ਬਚਣ ਲਈ ਲੁਕਦੇ ਫਿਰਦੇ ਹਨ।
ਮੁੰਡੇ-ਕੁੜੀਆਂ ਆਪ ਦੇ ਨਾਲ ਰਹਿਣ ਵਾਲਿਆਂ ਮੁੰਡੇ-ਕੁੜੀਆਂ ਨੂੰ ਦੇਖ ਪਰਖ ਲੈਂਦੇ ਹਨ। ਇਸੇ ਲਈ ਬਹੁਤਿਆਂ ਦਾ ਖ਼ਿਆਲ ਹੁੰਦਾ
ਹੈ। ਮੁੰਡੇ-ਕੁੜੀਆਂ ਇੰਡੀਆ ਵਿੱਚੋਂ ਖ਼ਾਸ ਕਰਕੇ ਪੰਜਾਬ ਵਿਚੋਂ ਹੀ ਵਿਆਹ ਕੇ ਲਾਉਣ। ਕੀ ਇੰਡੀਆ ਵਿੱਚ ਕੋਈ ਖ਼ਾਸ ਹਵਾ,
ਪਾਣੀ ਹੈ? ਜੋ ਪੰਜਾਬ
ਵਿੱਚ ਹੀ ਵਧੀਆਂ ਨਸਲ ਦੇ ਮੁੰਡੇ-ਕੁੜੀਆਂ ਹਨ। ਦੂਜੀ ਥਾਲ਼ੀ ਵਿੱਚ ਲੱਡੂ
ਵੱਡਾ ਲੱਗਦਾ ਹੈ। ਲੋਕ ਵੰਸ਼ ਚਲਾਉਣ ਨੂੰ ਚੱਜ ਦੇ ਖ਼ਾਨਦਾਨ ਦੇ ਸਿੱਧੇ-ਸਾਦੇ ਮੁੰਡੇ-ਕੁੜੀਆਂ ਲੱਭਦੇ
ਹਨ। ਜਿਸ ਦੇ ਮੂੰਹ ਵਿੱਚ ਜ਼ੁਬਾਨ ਨਾਂ ਹੋਵੇ। ਗ਼ੁਲਾਮ ਬਣ ਕੇ ਕੰਮ ਕਰਦੇ ਰਹਿਣ। ਉਦਾਂ ਮਨ ਪ੍ਰਚਾਵੇ
ਲਈ ਸਬ ਤਰਾਂ ਦੇ ਔਰਤਾਂ-ਮਰਦ ਚੱਲ ਜਾਂਦੇ ਹਨ।
ਸ਼ਰਾਬ ਦੇ ਦੋ ਕੁ ਪਿਗ ਪੀ ਕੇ, ਪ੍ਰੇਮ ਸਰੂਰ ਵਿੱਚ ਹੋ ਗਿਆ ਸੀ। ਪ੍ਰੇਮ ਵਰਗੇ ਐਸੇ ਮਰਦ ਹਨ। ਜੋ ਪੀਤੀ ਤੋਂ
ਬਿਨਾਂ ਆਪਦੇ ਪੈਰਾਂ ਉੱਤੇ ਖੜ੍ਹੇ ਨਹੀਂ ਹੋ ਸਕਦੇ।
ਪ੍ਰੇਮ ਨੇ ਸੋਚਿਆ ਸੀ। ਅੱਜ ਉਸ ਦੀ ਸੁਹਾਗ-ਰਾਤ ਹੈ। ਅੱਜ ਇੰਨੀ ਕੁ ਪੀ ਕੇ, ਸਾਰ ਲੈਣਾ ਹੈ। ਉਸ ਨੇ ਬੋਤਲ ਪਰੇ ਰੱਖ ਦਿੱਤੀ ਸੀ। ਉਸ ਦੇ ਡੈਡੀ ਮਿਹਰੂ ਨੇ ਭਾਫ਼
ਲਿਆ ਸੀ। ਜਦੋਂ ਗਲ਼ੀ ਦੇ ਬੰਦੇ ਪ੍ਰੇਮ ਨੂੰ ਟਿੱਚਰਾਂ ਕਰ ਰਹੇ ਸਨ। ਉਹ ਮੂਰਤ ਬਣਿਆ ਸਬ ਕੁੱਝ ਚੁੱਪ-ਚਾਪ ਸੁਣ ਰਿਹਾ ਸੀ। ਮਿਹਰੂ
ਨੂੰ ਪਤਾ ਲੱਗ ਗਿਆ ਸੀ। ਪ੍ਰੇਮ ਠੰਢਾ ਜਿਹਾ ਹੋਇਆ ਬੈਠਾ ਸੀ। ਮਿਹਰੂ ਨੇ ਸੋਚਿਆ, ਪ੍ਰੇਮ ਨੂੰ ਸ਼ੇਰ ਬਣਾਉਣ ਲਈ ਸ਼ਰਾਬ ਪਿਲਾ ਦੇਣੀ ਚਾਹੀਦੀ ਹੈ। ਉਸ ਨੇ ਪ੍ਰੇਮ ਨੂੰ
ਕਿਹਾ, “ ਅੱਜ ਮੈਨੂੰ ਬਹੁਤ ਖ਼ੁਸ਼ੀ ਹੈ। ਆਪਾਂ ਦੋਨੇਂ
ਇੱਕੋ ਗਲਾਸ ਵਿਚੋਂ ਪਿਗ ਪੀਂਦੇ ਹਾਂ। ਇਹੀ ਤਾਂ ਪਿਉ ਪੁੱਤਰ ਦਾ ਪਿਆਰ ਹੈ। “ “ ਡੈਡੀ ਮੈਨੂੰ ਵੀ ਨਸ਼ਾ ਨਹੀਂ ਹੁੰਦਾ। ਜਿੰਨੀ ਦੇਰ ਤੇਰਾ ਜੂਠਾ ਪਿਗ ਨਾਂ ਪੀ ਲਵਾਂ।
“ “ ਸ਼ਰਾਬ ਬੰਦੇ ਨੂੰ ਦਲੇਰ ਬਣਾਂ ਦਿੰਦੀ ਹੈ। ਦਿਲ ਦੀ ਗੱਲ ਬਾਹਰ ਕੱਢ ਦਿੰਦੀ ਹੈ। “
“ ਡੈਡੀ ਮੈਂ ਅੱਜ ਪੀਣੀ ਨਹੀਂ ਸੀ। ਪੀਤੀ ਵਿੱਚ ਕੁੱਝ
ਚੇਤੇ ਵੀ ਨਹੀਂ ਰਹਿੰਦਾ। ਕਿਤੇ ਕੋਈ ਊਚ-ਨੀਚ ਨਾਂ ਹੋ ਜਾਵੇ। “ “ ਬੱਲੇ ਉਏ ਪੁੱਤਰਾ, ਪਹਿਲੇ ਦਿਨ ਹੀ ਬੀਵੀ ਅੱਗੇ ਹਥਿਆਰ ਸਿੱਟਣੇ
ਚਾਹੁੰਦਾ ਹੈ। ਕੰਨ ਖ਼ੋਲ ਕੇ ਸੁਣ ਲੈ, ਉਹ ਤੇਰੇ ਸਿਰ ਤੇ ਨੱਚਣ ਲੱਗ ਜਾਵੇਗੀ।
ਫੱਟਾ-ਫੱਟ ਪਿਗ ਨੂੰ ਖਿੱਚ ਦੇ। ਔਰਤਾਂ ਤੋਂ ਇਸ ਮਾਮਲੇ ਵਿੱਚ ਨਹੀਂ ਡਰੀਦਾ। ਮਰਦ ਬਣ ਜੋਰੂ ਦਾ ਗ਼ੁਲਾਮ ਨਾਂ ਬੱਣਜੀ। “ ਥੋੜ੍ਹੀ-ਥੋੜ੍ਹੀ ਕਰਕੇ ਦੋਨੇਂ ਕਈ ਪਿਗ ਪੀ ਗਏ ਸਨ। ਦਾਰੂ ਅੰਦਰ
ਜਾਂਦੇ ਹੀ ਪ੍ਰੇਮ ਦਾ ਹੋਰ ਪੀਣ ਦਾ ਲਾਲਚ ਜਾਗੀ ਜਾਂਦਾ ਸੀ। ਸ਼ਰਾਬ ਦਾ ਨਸ਼ਾ ਉਸ ਉੱਤੇ ਭਾਰੂ ਹੋ
ਗਿਆ ਸੀ। ਮਿਹਰੂ ਤੇ ਪ੍ਰੇਮ ਸੋਫ਼ੇ ਉੱਤੇ ਬੈਠੇ ਇੱਕ ਦੂਜੇ ਉੱਤੇ ਲੁੱਟਕ ਗਏ ਸਨ।
ਔਰਤਾਂ ਨੇ ਕੈਲੋ ਨੂੰ ਘੇਰਿਆ ਹੋਇਆ ਸੀ।
ਜਿੰਨਾ ਨੇ ਅਜੇ ਤੱਕ ਕੈਲ ਨੂੰ ਨਹੀਂ ਦੇਖਿਆ ਸੀ । ਉਹ ਬਾਰੀ-ਬਾਰੀ ਦੇਖਣ ਆ ਰਹੀਆਂ ਸਨ। ਇੱਕ ਔਰਤ
ਨੇ ਕਿਹਾ, “ ਪ੍ਰੇਮ ਦੀ ਵੱਹੁਟੀ ਬਹੁਤ ਸੋਹਣੀ ਹੈ। ਪ੍ਰੇਮ
ਤੋਂ ਕਿਤੇ ਵੱਧ ਗੋਰੀ ਚਿੱਟੀ ਹੈ। “ ਇੱਕ ਹੋਰ ਨੇ ਕਿਹਾ, “ ਇੰਝ ਲੱਗਦੀ ਹੈ। ਜਿਵੇਂ ਵਲੈਤੋਂ ਆਈ ਹੁੰਦੀ ਹੈ। ਹੱਥ ਲਾਇਆ ਮੈਲੀ ਹੁੰਦੀ ਹੈ। “
ਪ੍ਰੇਮ ਦੀ ਮੰਮੀ ਨੇ ਕਿਹਾ, “ ਇੰਨੀ ਵੀ ਸਿਫ਼ਤ ਨਾਂ ਕਰੋ। ਬਹੂ ਨੂੰ ਨਜ਼ਰ ਲੱਗ ਜਾਵੇ। ਤੁਸੀਂ ਵੀ ਤਾਂ ਸਾਰੀਆਂ
ਪਰੀਆਂ ਵਾਂਗ ਇੱਕ ਤੋਂ ਇੱਕ ਚੜ੍ਹਦੀਆਂ ਹੋ। ਸਾਰੀਆਂ ਹੀ
ਸੋਹਣੀਆਂ ਲੱਗਦੀਆਂ ਹੋ। “ ਇੱਕ ਹੋਰ ਨੇ ਕਿਹਾ, “ ਅਸੀਂ ਤਾਂ ਪੁਰਾਣੀਆਂ ਹੋ ਗਈਆਂ ਹਾਂ। ਹੁਣ ਇਸ ਦੇ ਦਿਨ ਹਨ। “ ਇੱਕ ਬੁੱਢੀ ਔਰਤ ਨੇ ਕਿਹਾ, “ ਕੀ ਸੋਹਣੀ ਨੂੰ
ਚੱਟਣਾ ਹੈ? ਇਸ ਦੇ ਸੰਦੂਕ-ਪੇਟੀ ਕਿਤੇ ਦਿਸਦੇ ਨਹੀਂ ਹਨ। ਔਹ
ਸਾਬਣ ਦਾਨੀ ਜਿਹੀ ਦੇ ਕੇ ਸਾਰ ਦਿੱਤਾ। “ ਇੱਕ ਔਰਤ ਨੇ ਜੁਆਬ ਵਿੱਚ ਕਿਹਾ, “ ਬੇਬੇ ਇਸ ਨੇ ਪੇਟੀ ਕੀ ਕਰਨੀ ਹੈ? ਇਸ ਨੇ ਕੈਨੇਡਾ
ਚੱਲੀ ਜਾਣਾ ਹੈ। ਪੇਟੀ ਨੂੰ ਸਿਉਂਕ ਨੇ ਖਾਣਾ ਹੈ। “ “ ਅੱਜ ਕਲ ਦੀਆਂ ਬਹੁਤੀਆਂ ਸਿਆਣੀਆਂ ਹਨ। ਚਾਰ ਸੂਟ ਅਟੈਚੀ ਵਿੱਚ ਕੇ ਲੈ ਆਉਂਦੀਆਂ
ਹਨ। ਬਿਸਤਰੇ ਸੱਸਾਂ ਤੋਂ ਭਾਲਦੀਆਂ ਹਨ। ਮੇਰੇ ਵਰਗੀ ਵਿਆਹ ਸ਼ਾਦੀ ਵਿੱਚ ਮੰਗਣ ਆ ਜਾਏ ਕੀ ਦੇਵੇਗੀ? “ ਕੋਲੇ ਦਾ ਮਨ ਜੁਆਬ ਦੇਣ ਨੂੰ ਟਪੂਸੀਆਂ ਮਾਰ
ਰਿਹਾ ਸੀ। ਜੇ ਐਸੀ ਬੁੱਢੀ ਉਸ ਦੇ ਪੇਕੇ ਘਰ ਹੁੰਦੀ ਜਾਂ ਚਾਰ ਦਿਨ ਹੋਰ ਸਹੁਰੇ ਆਈ ਨੂੰ ਹੋਏ
ਹੁੰਦੇ। ਉਸ ਦਾ ਕਹਿਣ ਨੂੰ ਮਨ ਕਰਦਾ ਸੀ, “ ਅੱਜ ਕਲ ਕਿਰਾਏ ਤੇ
ਮਿਲ ਜਾਂਦੇ ਹਨ। ਪੈਸੇ ਚਾਹੀਦੇ ਹਨ। ਚਾਹੇ ਖੜ੍ਹੇ ਪੈਰ 20 ਬਿਸਤਰੇ ਖ਼ਰੀਦ ਲਵੋ। ਕਈ ਔਰਤਾਂ ਅਜੇ
ਵੀ ਇੱਕ ਦੂਜੀ ਦੇ ਕੰਨ ਵਿੱਚ ਕੁੱਝ ਕਹਿ ਰਹੀਆਂ ਸਨ। ਕੈਲੋ ਨੂੰ ਬੁੱਲ੍ਹ ਹਿੱਲਦੇ ਦੇਖ ਕੇ,
ਸਬ ਸਮਝ ਲੱਗ ਰਿਹਾ ਸੀ। ਉਹ ਪ੍ਰੇਮ ਨੂੰ ਭਾਲ ਰਹੀਆਂ
ਸਨ। ਉਹ ਕਿਤੇ ਦਿਸਦਾ ਨਹੀਂ ਸੀ। ਰੋਟੀ ਖਾਣ ਦਾ ਵੇਲਾ ਹੋ ਗਿਆ ਸੀ। ਔਰਤਾਂ ਵੀ ਖਾਣਾ ਖਾਣ ਲੱਗ
ਗਈਆਂ ਸਨ। ਕੋਲੇ ਨੂੰ ਪ੍ਰੇਮ ਦੀ ਚਾਚੀ ਰੋਟੀ ਖਾਣ ਨੂੰ ਦੇ ਗਈ ਸੀ। ਉਸ ਨੂੰ ਦੱਸ ਗਈ ਸੀ,
“ ਪ੍ਰੇਮ ਅਜੇ ਪਾਰਟੀ ਕਰਨ ਵਿੱਚ ਲੱਗਿਆ ਹੋਇਆ ਹੈ। ਤੂੰ
ਰੋਟੀ ਖਾ ਕੇ ਆਰਾਮ ਕਰ। ਬਹੁਤ ਥੱਕ ਗਈ ਹੋਵੇਗੀ। “
ਭਾਗ
20 ਏਕ ਨੂਰ ਤੇ ਸਬ ਜਗ ਉਪਜਿਆ,
ਕਉਣ ਭਲੇ ਕੋ ਮੰਦੇ ਜ਼ਿੰਦਗੀ ਜੀਨੇ ਦਾ ਨਾਮ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਰੱਬ ਦੀ ਇੰਨੀ ਕੁ ਮਿਹਰ ਹੈ। ਕੈਨੇਡਾ, ਅਮਰੀਕਾ ਦੇ ਆਮ ਮਜ਼ਦੂਰ ਪ੍ਰੇਮ ਵਰਗੇ, ਜਾਤ-ਪਾਤ ਉੱਤੇ ਝਗੜਾ ਨਹੀਂ ਕਰਦੇ। ਪ੍ਰੇਮ ਵੀ ਹਰ ਤਰਾਂ ਦੇ ਬੰਦੇ ਦੀ ਇੱਜ਼ਤ ਕਰਦਾ ਸੀ। ਇਹ ਕਿਸੇ ਦੇ ਸੱਦੇ ਤੋਂ ਗੁਰਬਾਣੀ ਪੜ੍ਹਨ ਤੇ ਭੋਗ ਵੇਲੇ ਜਾਂ ਵਿਆਹ ਵਿੱਚ ਭਾਵੇਂ ਗੁਰਦੁਆਰੇ ਚੱਲਲਿਆ ਜਾਵੇ। ਹਰ ਰੋਜ਼ ਪੂਜਾ ਦਾ ਮਾਲ ਖਾਣ ਵਾਲਿਆਂ ਵਿੱਚੋਂ ਨਹੀਂ ਸੀ। ਮਿਹਰੂ ਐਸੇ ਪ੍ਰਾਪੇਗੰਡੇ ਵਿੱਚ ਹੀ ਰਹਿੰਦਾ ਸੀ। ਪਹਿਰੇਦਾਰ ਚੋਰਾਂ ਤੋਂ ਮਾਲ ਬਚਾਉਂਦੇ ਹੋਏ। ਆਪ ਹੱਥ ਮਾਰ ਜਾਂਦੇ ਹਨ। ਜਦੋਂ ਵੀ ਦਾਅ ਲੱਗਦਾ ਹੈ। ਫਿਰ ਕੋਈ ਅੱਖਾ ਨਹੀਂ ਮੀਚਦਾ। ਹੱਥ ਉਸ ਨੂੰ ਹੱਥਿਉਣ ਨੂੰ ਵੱਧ ਜਾਂਦੇ ਹਨ। ਬੇਈਮਾਨ ਲੋਕਾਂ ਤੋਂ ਧੰਨ, ਰੰਨ, ਮਾਲ ਬਚਾ ਕੇ ਹੀ ਰੱਖਣੇ ਚਾਹੀਦੇ ਹਨ। ਵਾੜ ਖੇਤ ਨੂੰ ਖਾ ਵੀ ਜਾਂਦੀ ਹੈ।
ਦੁਨੀਆ ਦੇ ਧਰਮੀਆਂ ਤੇ ਗੁਰਦੁਆਰੇ ਵਾਲਿਆਂ ਨੇ, ਜਾਤਾਂ ਦੇ ਨਾਮ ਤੇ, ਧਰਮਾਂ ਦੇ ਨਾਮ ਤੇ ਬੜਾ ਧੂਤਕੜਾ ਪਾਇਆ ਹੈ। ਪ੍ਰਦੇਸ਼ਾਂ ਵਿੱਚ ਵੀ ਚੜ੍ਹਾਵਾਂ ਖਾਣੋਂ ਨਹੀਂ ਹਟਦੇ। ਜਿੰਨੇ ਵੀ ਪ੍ਰਚਾਰਕ, ਕਥਾ ਵਾਚਕ, ਢਾਡੀ ਬਣ ਕੇ ਆ ਰਹੇ ਹਨ। ਹਿੰਦੂਆਂ, ਪੰਡਤਾਂ, ਮੁਸਲਮਾਨਾਂ ਨੂੰ ਭੰਡਣ ਦੀ ਪੂਰੀ ਵਾਹ ਲਗਾਉਂਦੇ ਹਨ। ਇਹੀ ਚੰਗੇ ਹਨ। ਇੰਨਾ ਦਾ ਮਕਸਦ ਆਪਦੇ ਧਰਮ ਜਾਤ-ਪਾਤ ਨੂੰ ਉਬਾਰਨਾ ਹੈ। ਦੂਜੇ ਨੂੰ ਦੂਜੇ ਨਾਲ ਲੜਾਉਣਾ ਹੈ। ਸਿਰਫ਼ ਪੈਸੇ ਇਕੱਠੇ ਕਰਨਾ ਹੈ। ਆਪ ਕਹੀ ਜਾਂਦੇ ਹਨ, “ ਪਰਾਈ ਔਰਤ ਵੱਲ ਨਾਂ ਦੇਖੋ। ਮਾਇਆ ਨੂੰ ਪਿਆਰ ਨਾਂ ਕਰੋ। “ ਚੜ੍ਹਾਵਾਂ ਫੜ ਕੇ, ਜੇਬ ਵਿੱਚ ਪਾ ਲੈਂਦੇ ਹਨ। ਲੋਕਾਂ ਦੀਆ ਜ਼ਨਾਨੀ ਤੋਂ ਪਰੋਸੇ ਖਾਂਦੇ ਫਿਰਦੇ ਹਨ। ਕਈ ਤਾਂ ਸਾਰੀ ਦਿਹਾੜੀ ਮੁੱਛਾਂ ਦਾੜ੍ਹੀਆਂ ਉੱਤੇ ਹੱਥ ਫੇਰ ਕੇ, ਪਲੋਸ-ਪਲੋਸ ਕੇ, ਮੁੱਛਾਂ ਦਾੜ੍ਹੀਆਂ ਵਿੱਚੋਂ ਸਮਾਨ ਫਸਿਆ ਹੀ ਝਾੜਦੇ ਰਹਿੰਦੇ ਹਨ।
ਰੱਬ ਸਾਨੂੰ ਕਠੋਰਤਾ ਨਹੀਂ ਸਿਖਾਉਂਦਾ। ਧਰਮਾਂ ਦੀ ਉਗਵਾਹੀ ਕਰਨ ਵਾਲੇ ਗ੍ਰੰਥਾਂ ਵਿੱਚ ਕਿਤੇ ਵੀ ਸਖ਼ਤੀ ਨਹੀਂ ਵਰਤੀ ਗਈ। ਸਾਰੇ ਹੀ ਪਿਆਰ ਦੀ ਪ੍ਰੇਰਨਾ ਦਿੰਦੇ ਹਨ। ਕੋਈ ਵੀ ਧਾਰਮਿਕ ਨਫ਼ਰਤ ਕਰਨ ਦੀ ਗ੍ਰੰਥ ਹਾਮੀ ਨਹੀਂ ਭਰਦਾ। ਸਗੋਂ ਧੁਰ ਕੀ ਬਾਣੀ, ਹਰ ਗ੍ਰੰਥ ਇੱਕੋ ਰੱਬ ਦੇ ਪ੍ਰੇਮ ਦੀ ਗੱਲ ਕਰਦੇ ਹਨ। ਕਿਤੇ ਵੀ ਦੂਜੇ ਨੂੰ ਨਫ਼ਰਤ ਕਰਨ ਦੀ ਕੋਈ ਗੱਲ ਨਹੀਂ ਲਿਖੀ ਹੋਈ। ਹੋਰ ਗ੍ਰੰਥ ਦਾ ਪਤਾ ਨਹੀਂ ਕੀ ਸਿਖਾਉਂਦੇ ਹਨ? ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ।
ਅਵਲ ਅਲਹ ਨੂਰ ਉਪਾਇਆ, ਕੁਦਰਤ ਕੇ ਸਬ ਬੰਦੇ ਏਕ ਨੂਰ ਤੇ ਸਬ ਜਗ ਉਪਜਿਆ, ਕਉਣ ਭਲੇ ਕੋ ਮੰਦੇ॥ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥ ਅਕਾਲ ਉਸਤਤ ਵਿੱਚ ਲਿਖਿਆ ਹੈ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥ ਏਕ ਹੀ ਕੀ ਸੇਵ ਸਬ ਹੀ ਕੋ ਗੁਰਦੇਵ ਏਕ।।
ਕਬੀਰ ਜੀ ਕਹਿ ਰਹੇ ਹਨ। ਭਾਵੇਂ ਲੰਬੇ ਕੇਸ ਕਰ ਲਵੋ, ਵਾਲ ਕੱਟਾ ਦੇਵੋ। ਪਰ ਪਿਆਰ ਰੱਬ ਨੂੰ ਕਰਨ ਨਾਲ ਹੀ ਦੁਨੀਆ ਦੇ ਡਰ, ਫ਼ਿਕਰ ਹਰ ਤਰਾਂ ਦੀ ਚਿੰਤਾ ਮੁੱਕਦੀ ਹੈ। ਹੱਡ ਲੱਕੜੀ ਵਾਂਗ ਜਲਦੇ ਹਨ। ਕੇਸ, ਘਾਹ ਵਾਂਗ ਇੱਥੇ ਹੀ ਇਸੇ ਦੁਨੀਆ ਵਿੱਚ ਜਲ ਜਾਂਦੇ ਹਨ। ਕਬੀਰ ਇਹ ਦੇਖ ਕੇ ਉਦਾਸ ਹੋ ਗਿਆ ਹੈ। ਕਈ ਐਸੇ ਵੀ ਲੋਕ ਹਨ। ਝੜੇ ਵਾਲਾਂ ਨੂੰ ਜੇਬ ਵਿੱਚ ਪਾਈ ਫਿਰਦੇ ਹਨ। ਚੁੰਨੀ ਦੇ ਲੜ ਬੰਨੀ ਫਿਰਦੇ ਹਨ। ਥਾਂ-ਥਾਂ ਗੁੱਛੀਆਂ ਬਣਾਂ-ਬਣਾਂ ਕੇ, ਇੱਧਰ-ਉੱਧਰ ਰੋਲਦੇ ਫਿਰਦੇ ਹਨ। ਕਹਿੰਦੇ ਧਰਤੀ ਤੇ ਨਹੀਂ ਸਿੱਟਨੇ। ਪਾਣੀ ਵਿੱਚ ਤਾਰਨੇ ਹਨ। ਇੱਕ ਦਿਨ ਤਾਂ ਇਹ ਮਿੱਟੀ ਵਿੱਚ ਹੀ ਰਲਣੇ ਹਨ। ਚਾਹੇ ਪਾਣੀ, ਅੱਗ ਜਾਂ ਘਰ ਵਿੱਚ ਪਲੋਸ-ਪਲੋਸ ਕੇ ਰੱਖੀ ਚੱਲੋ। ਇੱਕ ਕਥਾ ਵਾਚਕ ਕਹਿ ਰਿਹਾ ਸੀ, “ ਲੰਬੇ ਵਾਲ ਦੇਖ ਕੇ, ਤੁਹਾਡੇ ਧਰਮ ਦਾ ਗੁਰੂ ਵਾਲਾਂ ਤੋਂ ਫੜ ਕੇ, ਆਪਦੇ ਵੱਲ ਕਰ ਲੈਂਦਾ ਹੈ। “ ਇਹੀ ਧਰਮ ਵਾਲੇ ਮੁਰਦੇ ਨੂੰ ਫੂਕਦੇ ਹਨ। ਹੱਸੋਂ ਹੀਣੀ ਗੱਲ ਹੈ, ਵਾਲ ਅੱਗ ਵਿੱਚ ਸੜ ਜਾਂਦੇ ਹਨ। ਫਿਰ ਤਾਂ ਗੁਰੂ ਧਰਮਰਾਜ ਵਾਲਾ ਕੰਮ ਕਰਦਾ ਹੈ। ਉਹ ਗੁਰੂ ਹੀ ਕਾਹਦਾ ਜੋ ਰੱਬੀ ਬਾਣੀ ਦੀ ਉਲੰਘਣਾ ਕਰਦਾ ਹੈ। ਅਵਲ ਅਲਹ ਨੂਰ ਉਪਾਇਆ, ਕੁਦਰਤ ਕੇ ਸਬ ਬੰਦੇ ਏਕ ਨੂਰ ਤੇ ਸਬ ਜਗ ਉਪਜਿਆ, ਕਉਣ ਭਲੇ ਕੋ ਮੰਦੇ॥ ਕਈਆਂ ਦਾੜੀ ਨਹੀਂ ਫੁੱਟਦੀ। ਕਈ ਗੰਜੇ ਹੋ ਜਾਂਦੇ ਹਨ। ਫਿਰ ਤਾਂ ਉਸ ਦੇ ਗੁਰੂ ਦਾ ਹੱਥ ਕਿਤੇ ਨਹੀਂ ਪੈਂਦਾ ਹੋਵੇਗਾ। ਨਾਲੇ ਵਾਲਾਂ ਤੋਂ ਧੂਹ ਕੇ ਕਿਥੇ ਕੁ ਤੱਕ ਲਿਜਾਇਆ ਜਾ ਸਕਦਾ ਹੇ? ਜਿੰਨਾਂ ਵਾਲਾਂ ਨੂੰ ਸਾਰੀ ਉਮਰ ਸੰਭਾਂਲ ਕੇ ਰੱਖਿਆ ਹੋਵੇ। ਗੁਰੂ ਧੂਹ-ਧੂਹ ਕੇ ਭਾਵੇਂ ਜੜਾਂ ਕੱਢ ਦੇਵੇ।
ਕੈਲੋ ਦੇ ਵਿਆਹ ਦਾ ਕੰਮ ਅਜੇ ਮੁੱਕਿਆ ਨਹੀਂ ਸੀ। ਉਸ ਦੇ ਭਰਾ ਦੇ ਵਿਆਹ ਦੀਆਂ ਤਿਆਰੀ ਸ਼ੁਰੂ ਹੋ ਗਈਆਂ ਸਨ। ਪਹਿਲੇ ਵਿਆਹ ਵਿੱਚ ਥੱਕੇ ਹੋਣ ਕਰਕੇ ਵੀ ਮੁੰਡੇ ਦੇ ਵਿਆਹ ਦਾ ਚਾਅ ਸਬ ਨੂੰ ਚੜ੍ਹਿਆ ਹੋਇਆ ਸੀ। ਧੀ ਦਾ ਵਿਆਹ ਕਰਕੇ, ਮਾਪੇਂ ਘਰੋਂ ਧੀ ਤੇ ਧੰਨ ਦੇ ਕੇ ਆਪਦਾ ਘਰ ਖ਼ਾਲੀ ਕਰਕੇ ਮੁੰਡੇ ਵਾਲਿਆਂ ਦਾ ਘਰ ਭਰ ਦਿੰਦੇ ਹਨ। ਬਹੁਤੇ ਮੁੰਡੇ ਵਾਲੇ ਮੂੰਹ ਅੱਡ ਕੇ ਮੰਗ ਲੈਂਦੇ ਹਨ। ਕਈ ਗੱਲ ਇਸ ਤਰਾਂ ਕਰ ਜਾਂਦੇ ਹਨ, “ ਸਾਨੂੰ ਕੁੱਝ ਨਹੀਂ ਚਾਹੀਦਾ। ਜੋ ਵੀ ਦੇਣਾ ਹੈ। ਆਪਦੀ ਧੀ ਦੇ ਵਰਤਣ ਲਈ ਦੇਣਾ ਹੈ। ਇੰਨਾ ਤਾਂ ਹਰ ਕੋਈ ਕਰਦਾ ਹੀ ਹੈ। ਧੀ ਨੂੰ ਕੋਈ ਖ਼ਾਲੀ ਹੱਥ ਨਹੀਂ ਤੋਰਦਾ। ਹੱਥਾਂ, ਕੰਨਾਂ, ਗਲ਼ੇ ਨੂੰ ਖੱਟੀਆਂ ਛਾਪਾਂ, ਤੇੜ ਢੱਕਣ, ਬਿਸਤਰਾ ਤੇ ਖ਼ਰਚਾ ਪਾਣੀ ਤਾਂ ਹਰ ਕੋਈ ਦਿੰਦਾ ਹੈ। ਧੀ ਤੇ ਮਾਪਿਆਂ ਵਿੱਚ ਅਸੀਂ ਬਿਲਕੁਲ ਦਖ਼ਲ ਨਹੀਂ ਦਿੰਦੇ। ਤੁਹਾਨੂੰ ਆਪ ਨੂੰ ਪਤਾ ਹੋਣਾਂ ਹੈ। ਤੁਹਾਡੀ ਧੀ ਨੂੰ ਕੀ ਚਾਹੀਦਾ ਹੈ? ਜੇ ਗੁਆਂਢ ਵਿਚੋਂ ਮੰਗਣ ਜਾਵੇਗੀ। ਤੁਸੀਂ ਹੀ ਬੁਰਾ ਮਨਾਉਣਾਂ ਹੈ। “
ਕੈਲੋ
ਦੇ ਮਾਪਿਆਂ ਨੂੰ ਵੀ ਝਾਕ ਸੀ। ਜਿੰਨਾ ਕੁ ਕੈਲੋ ਦੇ ਵਿਆਹ ਤੇ ਖ਼ਰਚਾ ਕੀਤਾ ਹੈ। ਉਸ ਤੋਂ ਵੱਧ
ਪੁੱਤਰ ਦੀ ਸ਼ਾਦੀ ਵਿੱਚ ਮਿਲ ਜਾਣਾ ਹੈ। ਧੀ ਦੀ ਸ਼ਾਦੀ ਪਿੱਛੋਂ ਮਾਪੇ ਉਦਾਸ ਹੋ ਜਾਂਦੇ ਹਨ। ਪੁੱਤ
ਦਾ ਵਿਆਹ ਹੁੰਦੇ ਵਹੁਟੀ ਵੀ ਘਰ ਆ ਜਾਂਦੀ ਹੈ। ਮੁੰਡੇ ਦੇ ਵਿਆਹ
ਦੀ ਜ਼ਿਆਦਾ ਖ਼ੁਸ਼ੀ ਹੁੰਦੀ ਹੈ। ਇਸੇ ਲਈ ਵਿਆਹ ਦੇ ਕੰਮਾਂ ਵਿੱਚ ਪੂਰਾ ਪਰਿਵਾਰ ਲੱਗਾ ਹੋਇਆ ਸੀ।
ਕੰਮਾਂ ਵਿੱਚ ਪਤਾ ਹੀ ਨਹੀਂ ਲੱਗਾ। ਕਦੋਂ ਰਾਤ ਹੋ ਗਈ ਹੈ। ਪ੍ਰੇਮ ਇਸ ਘਰ ਦਾ ਜਮਾਈ ਸੀ। ਉਹ ਪੂਰਾ
ਦਿਨ ਕੰਮ ਕਰਨ ਲੱਗਾ ਰਿਹਾ। ਸ਼ਹਿਰੋਂ ਚੀਜ਼ਾਂ ਦੀ ਖ਼ਰੀਦ ਦਾਰੀ ਕਰਨ ਲਈ ਕਈ ਬਾਰ, ਘਰੋਂ ਜਾਂਣਾਂ ਪੈ ਰਿਹਾ ਸੀ। ਪ੍ਰੇਮ ਆਪ ਕਈ
ਬਾਰ ਕੈਲੋ ਤੇ ਉਸ ਦੀ ਮੰਮੀ ਨੂੰ ਲਿਜਾ ਚੁੱਕਾ ਸੀ। ਲਾੜੇ ਨੂੰ ਸਜਾਉਣ ਤੇ ਸਿੰਗਾਰਨ ਦਾ ਸਮਾਨ ਵੀ
ਖ਼ਰੀਦਿਆ ਗਿਆ ਸੀ। ਇੰਨਾ ਨੇ ਇਸੇ ਦਿਨ ਵਹੁਟੀ ਲਈ ਬਰੀ ਖ਼ਰੀਦੀ ਸੀ। ਗੁਆਂਢਣ ਵਿਚੋਲਣ ਸੀ।
ਉਹ ਵਹੁਟੀ ਤੋਂ ਪਹਿਲਾਂ ਹੀ ਪੁੱਛ ਆਈ ਸੀ। ਕਿਹੋ ਜਿਹੇ ਸੂਟ ਗਹਿਣੇ
ਬਰੀ ਵਿੱਚ ਖ਼ਰੀਦਣੇ ਹਨ। ਅੱਜ ਕਲ ਕਿਸੇ ਦੀ ਪਸੰਦ ਦੇ ਬਾਰੇ ਜਾਣਨਾ ਬਹੁਤ ਸੌਖਾ ਹੈ। ਫ਼ਿਲਮਾਂ ਡਰਾਮਿਆਂ
ਵਿੱਚ ਹਰ ਤਰਾਂ ਦਾ ਫ਼ੈਸ਼ਨ ਗਹਿਣੇ ਤੇ ਕੱਪੜੇ ਦਿਸ
ਜਾਂਦੇ ਹਨ। ਰਸਾਲਿਆਂ ਵਿੱਚੋਂ ਪੋਸਟਲ ਮਿਲ ਜਾਂਦੇ ਹਨ। ਵਿਚੋਲਣ ਨਾਲ ਉਸ ਨੇ ਫ਼ਿਲਮਾਂ ਦੇਖ ਕੇ ਦੱਸ
ਦਿੱਤਾ ਸੀ, “ ਜੋ ਕੱਪੜੇ, ਗਹਿਣੇ ਫ਼ਿਲਮੀ ਸਟਾਰਾਂ ਨੇ ਪਾਏ ਹਨ। ਇਹੋ
ਜਿਹੇ ਮੇਰੇ ਲਈ ਲੈ ਲਵੋ। “ ਸਹੁਰੇ ਘਰ ਵਿੱਚ ਨਵੀਂ-ਨਵੇਲ ਵਹੁਟੀ ਦੇ ਸ਼ੁਰੂ
ਵਿੱਚ ਬੜੇ ਨਖ਼ਰੇ ਉਠਾਏ ਜਾਂਦੇ ਹਨ। ਕੁੱਝ ਹੀ ਸਮੇਂ ਪਿੱਛੋਂ ਉਸੇ ਦੀ ਤੋਹੀਨ ਕੀਤੀ ਜਾਂਦੀ ਹੈ।
ਉੱਨੀ ਪਹਿਚਾਣ ਕੈਲੋ ਤੇ ਪ੍ਰੇਮ ਵਿੱਚ ਨਹੀਂ ਹੋਈ ਸੀ। ਜਿੰਨਾ ਪ੍ਰੇਮ ਕੈਲੋ ਦੇ ਪਰਿਵਾਰ ਵਿੱਚ ਘੁਲ-ਮਿਲ ਗਿਆ ਸੀ। ਉਸ ਦਾ ਸੁਭਾ ਕੈਲੋ ਦੇ ਡੈਡੀ ਨੂੰ ਬਹੁਤ ਪਸੰਦ ਆਇਆ। ਉਸ ਦੇ ਕੰਮ ਵੀ ਪ੍ਰੇਮ ਕਰ ਰਿਹਾ ਸੀ। ਕੈਲੋ ਦੇ ਵਿਆਹ ਵਿੱਚ ਜੋ ਰਿਸ਼ਤੇਦਾਰ ਨਹੀਂ ਆਏ ਸੀ। ਉਨ੍ਹਾਂ ਨੇ ਪਹਿਲਾਂ ਹੀ ਆ ਕੇ, ਡੇਰੇ ਲਾ ਲਏ ਸਨ। ਰਾਤ ਨੂੰ ਸੌਣ ਲਈ ਰਿਸ਼ਤੇਦਾਰਾਂ ਵਿਚੋਂ ਔਰਤਾਂ ਤੇ ਬੱਚੇ ਅਲੱਗ ਪੈ ਗਏ ਸਨ। ਹੋਰ ਬੰਦੇ, ਪ੍ਰੇਮ ਕੈਲੋ ਦਾ ਡੈਡੀ ਭਰਾ ਇੱਕ ਕਮਰੇ ਵਿੱਚ ਸੌ ਗਏ ਸਨ। ਅੱਜ ਕੈਲੋ ਦੇ ਵਿਆਹ ਪਿੱਛੋਂ ਇੱਕ ਰਾਤ ਹੋਰ ਹੋ ਗਈ ਸੀ। ਸੁਹਾਗ-ਰਾਤ ਅਜੇ ਵੀ ਨਹੀਂ ਮਨਾ ਹੋਈ ਸੀ। ਕੋਈ ਨਾਂ ਕੋਈ ਅੜਿੱਕਾ ਆ ਜਾਂਦਾ ਸੀ। ਅੱਜ ਫਿਰ ਵਿਆਹ ਦਾ ਮੇਲ ਆਇਆ ਕਰਕੇ, ਕੈਲੋ ਤੇ ਪ੍ਰੇਮ ਨੂੰ ਅਲੱਗ ਪੈਣਾ ਪੈ ਗਿਆ ਸੀ। ਪ੍ਰੇਮ ਨੂੰ ਅਚਾਨਕ ਡੈਡੀ ਕੋਲ ਪੈਣ ਦਾ ਪਤਾ ਲੱਗਾ ਸੀ। ਉਹ ਕੁੱਝ ਕਹਿਣਾ ਚਹੁੰਦਾ ਸੀ। ਉਸ ਦੀ ਕੀਹਨੇ ਸੁਣਨੀ ਸੀ?
ਭਾਗ 27 ਇਹ ਫਲ ਜ਼ਿਆਦਾ ਹੀ ਮਿੱਠਾ ਹੈ ਜ਼ਿੰਦਗੀ ਜੀਨੇ ਦਾ ਨਾਮ ਹੈ
ਮੁੰਡਿਆਂ ਨੂੰ ਤਾਂ ਪਹਿਲਾਂ ਹੀ ਖੁੱਲ੍ਹੀ ਛੁੱਟੀ ਹੁੰਦੀ ਹੈ। ਜਿੱਥੇ ਮਰਜ਼ੀ ਘੁੰਮੀ ਜਾਣ। ਮੁੰਡਿਆਂ ਦੀ ਇੱਜ਼ਤ ਕਿਤੇ ਉੱਤਰ ਵੀ ਜਾਵੇ। ਕਿਸੇ ਲਈ ਐਡੀ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ। ਪ੍ਰੇਮ ਨੂੰ ਕਿੰਨੀਆਂ ਕੁੜੀਆਂ ਹੰਢਾ ਕੇ ਚਲੀਆਂ ਗਈਆਂ ਸਨ। ਉਸ ਦੀ ਇੱਜ਼ਤ ਨੂੰ ਭੋਰਾ ਫ਼ਰਕ ਨਹੀਂ ਪਿਆ ਸੀ। ਉਹ ਕੈਨੇਡਾ ਦੀਆਂ ਕੁੜੀਆਂ ਦੀਆਂ ਕਰਤੂਤਾਂ ਜਾਣਦਾ ਸੀ। ਕੈਨੇਡਾ ਵਿੱਚ ਕੁੜੀਆਂ ਉਸ ਦੇ ਲੱਛਣ ਜਾਣਦੀਆਂ ਸਨ। ਇਸ ਲਈ ਉਹ ਵਿਆਹ ਕਰਾਉਣ ਪੰਜਾਬ ਚਲਾ ਗਿਆ। ਪੰਜਾਬ ਵਿਚੋਂ ਚੰਗੀ ਕੁੜੀ ਦੀ ਭਾਲ ਵਿੱਚ ਗਿਆ ਸੀ। ਇਸ ਨੂੰ ਲੱਗਦਾ ਸੀ। ਪੰਜਾਬ ਵਿੱਚੋਂ ਕੱਚੀਆਂ ਕੁਰਬਲਾ ਹੀ ਹਨ। ਬਰਫ਼ ਦੀ ਤਕਸੀਰ ਵੀ ਮਨੁੱਖ ਵਾਂਗ ਗਰਮ ਹੁੰਦੀ ਹੈ। ਇਸੇ ਲਈ ਜੇ ਕੈਨੇਡਾ ਤੇ ਹੋਰ ਠੰਢੇ ਦੇਸ਼ਾਂ ਵਿੱਚ ਬਗੈਰ ਵਿਆਹ ਤੋਂ ਮੁੰਡੇ-ਕੁੜੀਆਂ ਸਰੀਰਕ ਸਬੰਧ ਕਰ ਸਕਦੇ ਹਨ। ਭਾਰਤ ਇੰਨੀ ਆਬਾਦੀ ਵਾਲੇ ਗਰਮ ਦੇਸ਼ ਵਿੱਚ ਰਹਿਣ ਵਾਲੇ ਮੁੰਡੇ-ਕੁੜੀਆਂ ਠੰਢੇ ਮੱਤੇ ਦੇ ਲਗਦੇ ਹਨ। ਪਰ ਉਹ ਵੀ ਪਿੱਛੇ ਨਹੀਂ ਹਨ। ਅੱਗੇ ਮਾਪੇ ਜਵਾਨ ਕੁੜੀਆਂ ਨੂੰ ਦੇਹਲੀ ਨਹੀਂ ਟੱਪਣ ਦਿੰਦੇ ਸੀ। ਅੱਜ ਕਲ ਬਾਹਰਲੇ ਦੇਸ਼ਾਂ ਵਿੱਚ ਪੜ੍ਹਾਈਆਂ, ਨੌਕਰੀਆਂ ਕਰਨ ਭੇਜਦੇ ਹਨ। ਕਈਆਂ ਦਾ ਕਹਿਣਾ ਹੈ, “ ਕੁੜੀਆਂ-ਮੁੰਡਿਆਂ ਵਿੱਚ ਕੋਈ ਫ਼ਰਕ ਨਹੀਂ ਹੈ। ਇਹ ਬਰਾਬਰ ਹਨ। “ ਕੁੱਝ ਕੁ ਨੂੰ ਛੱਡ ਕੇ, ਇਹ ਕੁੜੀਆਂ ਵੀ ਅੱਜ ਕਲ ਮੁੰਡਿਆਂ ਵਾਂਗ ਕਸਰਾਂ ਕੱਢਣ ਲੱਗੀਆਂ ਹੋਈਆਂ ਹਨ। ਜਿਵੇਂ ਪ੍ਰੇਮ ਨੂੰ ਲੱਗਦਾ ਹੈ। ਇਹ ਕੁੜੀਆਂ ਨੂੰ ਚਾਰਾ ਪਾਉਂਦਾ ਹੈ। ਇਸ ਨੂੰ ਇਹ ਨਹੀਂ ਪਤਾ, ਕੁੜੀਆਂ ਇਸ ਨੂੰ ਚਾਰ ਰਹੀਆਂ ਹਨ। ਅੱਜ ਦੀਆਂ ਕੁੜੀਆਂ ਵੀ ਚਾਲੂ ਹਨ।
ਰੱਬ ਦੀ ਇੰਨੀ ਕੁ ਮਿਹਰ ਹੈ। ਕੈਨੇਡਾ, ਅਮਰੀਕਾ ਦੇ ਆਮ ਮਜ਼ਦੂਰ ਪ੍ਰੇਮ ਵਰਗੇ, ਜਾਤ-ਪਾਤ ਉੱਤੇ ਝਗੜਾ ਨਹੀਂ ਕਰਦੇ। ਪ੍ਰੇਮ ਵੀ ਹਰ ਤਰਾਂ ਦੇ ਬੰਦੇ ਦੀ ਇੱਜ਼ਤ ਕਰਦਾ ਸੀ। ਇਹ ਕਿਸੇ ਦੇ ਸੱਦੇ ਤੋਂ ਗੁਰਬਾਣੀ ਪੜ੍ਹਨ ਤੇ ਭੋਗ ਵੇਲੇ ਜਾਂ ਵਿਆਹ ਵਿੱਚ ਭਾਵੇਂ ਗੁਰਦੁਆਰੇ ਚੱਲਲਿਆ ਜਾਵੇ। ਹਰ ਰੋਜ਼ ਪੂਜਾ ਦਾ ਮਾਲ ਖਾਣ ਵਾਲਿਆਂ ਵਿੱਚੋਂ ਨਹੀਂ ਸੀ। ਮਿਹਰੂ ਐਸੇ ਪ੍ਰਾਪੇਗੰਡੇ ਵਿੱਚ ਹੀ ਰਹਿੰਦਾ ਸੀ। ਪਹਿਰੇਦਾਰ ਚੋਰਾਂ ਤੋਂ ਮਾਲ ਬਚਾਉਂਦੇ ਹੋਏ। ਆਪ ਹੱਥ ਮਾਰ ਜਾਂਦੇ ਹਨ। ਜਦੋਂ ਵੀ ਦਾਅ ਲੱਗਦਾ ਹੈ। ਫਿਰ ਕੋਈ ਅੱਖਾ ਨਹੀਂ ਮੀਚਦਾ। ਹੱਥ ਉਸ ਨੂੰ ਹੱਥਿਉਣ ਨੂੰ ਵੱਧ ਜਾਂਦੇ ਹਨ। ਬੇਈਮਾਨ ਲੋਕਾਂ ਤੋਂ ਧੰਨ, ਰੰਨ, ਮਾਲ ਬਚਾ ਕੇ ਹੀ ਰੱਖਣੇ ਚਾਹੀਦੇ ਹਨ। ਵਾੜ ਖੇਤ ਨੂੰ ਖਾ ਵੀ ਜਾਂਦੀ ਹੈ।
ਦੁਨੀਆ ਦੇ ਧਰਮੀਆਂ ਤੇ ਗੁਰਦੁਆਰੇ ਵਾਲਿਆਂ ਨੇ, ਜਾਤਾਂ ਦੇ ਨਾਮ ਤੇ, ਧਰਮਾਂ ਦੇ ਨਾਮ ਤੇ ਬੜਾ ਧੂਤਕੜਾ ਪਾਇਆ ਹੈ। ਪ੍ਰਦੇਸ਼ਾਂ ਵਿੱਚ ਵੀ ਚੜ੍ਹਾਵਾਂ ਖਾਣੋਂ ਨਹੀਂ ਹਟਦੇ। ਜਿੰਨੇ ਵੀ ਪ੍ਰਚਾਰਕ, ਕਥਾ ਵਾਚਕ, ਢਾਡੀ ਬਣ ਕੇ ਆ ਰਹੇ ਹਨ। ਹਿੰਦੂਆਂ, ਪੰਡਤਾਂ, ਮੁਸਲਮਾਨਾਂ ਨੂੰ ਭੰਡਣ ਦੀ ਪੂਰੀ ਵਾਹ ਲਗਾਉਂਦੇ ਹਨ। ਇਹੀ ਚੰਗੇ ਹਨ। ਇੰਨਾ ਦਾ ਮਕਸਦ ਆਪਦੇ ਧਰਮ ਜਾਤ-ਪਾਤ ਨੂੰ ਉਬਾਰਨਾ ਹੈ। ਦੂਜੇ ਨੂੰ ਦੂਜੇ ਨਾਲ ਲੜਾਉਣਾ ਹੈ। ਸਿਰਫ਼ ਪੈਸੇ ਇਕੱਠੇ ਕਰਨਾ ਹੈ। ਆਪ ਕਹੀ ਜਾਂਦੇ ਹਨ, “ ਪਰਾਈ ਔਰਤ ਵੱਲ ਨਾਂ ਦੇਖੋ। ਮਾਇਆ ਨੂੰ ਪਿਆਰ ਨਾਂ ਕਰੋ। “ ਚੜ੍ਹਾਵਾਂ ਫੜ ਕੇ, ਜੇਬ ਵਿੱਚ ਪਾ ਲੈਂਦੇ ਹਨ। ਲੋਕਾਂ ਦੀਆ ਜ਼ਨਾਨੀ ਤੋਂ ਪਰੋਸੇ ਖਾਂਦੇ ਫਿਰਦੇ ਹਨ। ਕਈ ਤਾਂ ਸਾਰੀ ਦਿਹਾੜੀ ਮੁੱਛਾਂ ਦਾੜ੍ਹੀਆਂ ਉੱਤੇ ਹੱਥ ਫੇਰ ਕੇ, ਪਲੋਸ-ਪਲੋਸ ਕੇ, ਮੁੱਛਾਂ ਦਾੜ੍ਹੀਆਂ ਵਿੱਚੋਂ ਸਮਾਨ ਫਸਿਆ ਹੀ ਝਾੜਦੇ ਰਹਿੰਦੇ ਹਨ।
ਰੱਬ ਸਾਨੂੰ ਕਠੋਰਤਾ ਨਹੀਂ ਸਿਖਾਉਂਦਾ। ਧਰਮਾਂ ਦੀ ਉਗਵਾਹੀ ਕਰਨ ਵਾਲੇ ਗ੍ਰੰਥਾਂ ਵਿੱਚ ਕਿਤੇ ਵੀ ਸਖ਼ਤੀ ਨਹੀਂ ਵਰਤੀ ਗਈ। ਸਾਰੇ ਹੀ ਪਿਆਰ ਦੀ ਪ੍ਰੇਰਨਾ ਦਿੰਦੇ ਹਨ। ਕੋਈ ਵੀ ਧਾਰਮਿਕ ਨਫ਼ਰਤ ਕਰਨ ਦੀ ਗ੍ਰੰਥ ਹਾਮੀ ਨਹੀਂ ਭਰਦਾ। ਸਗੋਂ ਧੁਰ ਕੀ ਬਾਣੀ, ਹਰ ਗ੍ਰੰਥ ਇੱਕੋ ਰੱਬ ਦੇ ਪ੍ਰੇਮ ਦੀ ਗੱਲ ਕਰਦੇ ਹਨ। ਕਿਤੇ ਵੀ ਦੂਜੇ ਨੂੰ ਨਫ਼ਰਤ ਕਰਨ ਦੀ ਕੋਈ ਗੱਲ ਨਹੀਂ ਲਿਖੀ ਹੋਈ। ਹੋਰ ਗ੍ਰੰਥ ਦਾ ਪਤਾ ਨਹੀਂ ਕੀ ਸਿਖਾਉਂਦੇ ਹਨ? ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ।
ਅਵਲ ਅਲਹ ਨੂਰ ਉਪਾਇਆ, ਕੁਦਰਤ ਕੇ ਸਬ ਬੰਦੇ ਏਕ ਨੂਰ ਤੇ ਸਬ ਜਗ ਉਪਜਿਆ, ਕਉਣ ਭਲੇ ਕੋ ਮੰਦੇ॥ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥ ਅਕਾਲ ਉਸਤਤ ਵਿੱਚ ਲਿਖਿਆ ਹੈ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥ ਏਕ ਹੀ ਕੀ ਸੇਵ ਸਬ ਹੀ ਕੋ ਗੁਰਦੇਵ ਏਕ।।
ਇਹ
ਉੱਪਰ ਲਿਖੀਆਂ ਆਕਾਸ਼ ਬਾਣੀਆਂ ਸੱਚ ਹਨ। ਜੋ ਗ੍ਰੰਥਾਂ ਵਿੱਚ ਅਟੱਲ ਸਚਾਈ ਲਿਖੀ ਗਈ ਹੈ। ਪਰ ਬੰਦਿਆਂ
ਨੇ ਬਹੁਤ ਵੰਡੀਆਂ ਪਾਈਆ ਹਨ। ਨਵੇਂ ਧਰਮਾਂ ਦੀ ਨੀਂਹ ਰੱਖੀ ਜਾ ਰਹੀ ਹੈ। ਬੰਦਿਆਂ ਨੂੰ ਰੰਗਾਂ ਦੇ
ਉੱਤੇ ਵੰਡਿਆਂ ਜਾ ਰਿਹਾ ਹੈ। ਧਰਮੀ ਪਖੰਡੀ ਕਹਿੰਦੇ ਹਨ, “ ਹਰੇ ਰੰਗ ਨੂੰ ਮੁਸਲਮਾਨਾਂ ਦਾ ਰੰਗ ਹੈ। ਲਾਲ
ਰੰਗ ਨੂੰ ਹਿੰਦੂਆਂ ਦਾ ਰੰਗ ਹੈ। ਨੀਲਾ, ਚਿੱਟਾ, ਕਾਲਾ, ਪੀਲਾ ਸਿਖਾ ਦਾ ਰੰਗ ਹੈ। “ ਜਦ ਕਿ ਬਨਸਪਤੀ ਦਾ ਰੰਗ ਹਰਾ ਹੈ। ਜ਼ਿਆਦਾਤਰ
ਦੁਲਹਨਾਂ ਲਾਲ ਰੰਗ ਪਹਿਨਦੀਆਂ ਹਨ। ਖ਼ੂਨ ਦਾ ਰੰਗ ਲਾਲ ਹੈ। ਨੀਲੇ, ਚਿੱਟੇ, ਕਾਲੇ, ਪੀਲੇ ਰੰਗਾਂ ਨੂੰ ਹਰ ਤਰਾਂ ਦੇ ਲੋਕ ਪਸੰਦ
ਕਰਦੇ ਹਨ। ਦਿਨ, ਰਾਤ
ਤੇ ਹੋਰ ਦੁਨੀਆ ਦੇ ਰੰਗ ਇਹੀ ਰੰਗਾ ਵਿੱਚ ਹਨ। ਕੰਮਾਂ ਦੇ ਆਧਾਰ ਤੇ ਜਾਤਾਂ ਬਣਾਂ ਦਿੱਤੀਆਂ ਹਨ।
ਬੰਦੇ ਉੱਤੇ ਠੱਪੇ ਲਾ ਦਿੱਤੇ ਹਨ। ਇਹ ਜਾਤ ਵਾਲੇ ਦੂਜੀ ਜਾਤ ਵਾਲੇ ਨੂੰ ਨਹੀਂ ਛੂੰਹਦੇ। ਐਸੇ
ਫ਼ਿਰਕੂ ਪਸੰਦ ਲੋਕਾਂ ਨੂੰ ਫਿਰ ਹੱਥ ਮੈਲ਼ੇ ਨਹੀਂ ਹੁੰਦੇ ਦਿਸਦੇ। ਜਾਤਾਂ ਦੀ ਲੜਾਈ ਵਿੱਚ ਦੂਜੀ ਜਾਤ
ਦਾ ਬੰਦਾ ਭਾਵੇਂ ਮਾਰ ਦੇਣ। ਹੋਰ ਜਾਤ ਦੀ ਔਰਤ ਨਾਲ ਸਬੰਧ ਕਰ ਲੈਂਦੇ ਹਨ। ਜਾਤ ਵਿੱਚ ਵਿਆਹ ਨਹੀਂ
ਕਰਾ ਸਕਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕਣ ਵਾਲੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦਾਂ
ਦੇ ਵਿਰਧੀ ਪ੍ਰਚਾਰ ਕਰਦੇ ਹਨ।
ਸ੍ਰੀ
ਗੁਰੂ ਗ੍ਰੰਥ ਸਾਹਿਬ ਵਿਚ, ਊਚ ਨੀਚ, ਜਾਤ-ਪਾਤ ਮੁਕਾਉਣ ਲਈ ਹੀ ਬਾਣੀ ਵਿਚ ਭਗਤ ਕਬੀਰ, ਭਗਤ ਰਵੀਦਾਸ, ਭਗਤ ਸੈਣੀ, ਭਗਤ ਧੰਨਾ, ਭਗਤ ਨਾਮਦੇਵ ਅਤੇ ਭਗਤ ਸਧਨਾ ਦੀ ਬਾਣੀ ਲਿਖੀ
ਗਈ ਹੈ। ਸਾਰੇ ਭਗਤਾਂ ਦੇ ਧੰਦੇ ਅਲਗ-ਅਲਗ ਸਨ। ਇਹ ਭਗਤ ਨਾਂਈ, ਝੋਰ, ਜੁਲਾਹ, ਜੱਟ ਵਾਲਾ ਕੰਮ
ਕਰਦੇ ਸਨ। ਲੋਕ ਵੀ ਜਾਣਦੇ ਬੁੱਝਦੇ ਹੋਏ, ਜਾਤ ਦੇ ਨਾਮ ਤੇ ਝੇੜੇ ਛੇੜਦੇ ਹਨ। ਬੰਦੇ ਦਾ ਰੰਗ ਕਾਲਾ
ਗੋਰਾ ਹੋ ਸਕਦਾ ਹੈ। ਇੱਕੋ ਘਰ ਵਿੱਚ ਸਾਰੇ ਜੀਅ, ਇੱਕੋ
ਰੰਗ ਦੇ ਨਹੀਂ ਹੁੰਦੇ। ਇੱਕੋ ਕਿੱਤਾ ਨਹੀਂ ਕਰਦੇ ਹੁੰਦੇ। ਇਕੋ ਜਿਹੀ ਪੜ੍ਹਾਈ ਨਹੀਂ ਕਰਦੇ। ਜ਼ਰੂਰੀ
ਨਹੀਂ ਹੈ, ਗੋਰੇ ਰੰਗ ਦੇ ਲੋਕ ਸੋਚ ਸਮਝ ਵਿੱਚ ਵੀ ਸਾਫ਼-ਸੁਥਰੇ ਹੋਣ। ਕਈ ਲੋਕ ਐਸੇ ਵੀ ਹਨ। ਦੇਖਣ
ਨੂੰ ਚੰਗੇ ਭਲੇ ਹਨ। ਬੇਈਮਾਨੀਆਂ, ਠੱਗੀਆਂ
ਧੋਖੇ ਕਰਦੇ ਹਨ। ਐਸੇ ਲੋਕਾਂ ਮਨ ਨਫ਼ਰਤ ਨਾਲ ਸੜ ਭੁੱਜ ਕੇ ਸੁਆਹ ਬਣਿਆਂ ਹੁੰਦਾ ਹੈ। ਉਨ੍ਹਾਂ ਨਾਲ
ਗੱਲ ਕਰਨ ਤੇ ਪਤਾ ਲੱਗ ਜਾਂਦਾ ਹੈ। ਬੰਦੇ ਨੂੰ ਗੱਲੀਂ-ਬਾਤੀਂ ਅੱਗ ਲਾ ਕੇ ਸਾੜ ਦਿੰਦੇ ਹਨ। ਕਿਸੇ
ਨੂੰ ਤਰੱਕੀ ਕਰਦਾ ਦੇਖ ਕੇ ਸੜਦੇ ਹਨ। ਤਰੱਕੀ ਕਰਦੇ ਨੂੰ ਕਿਸੇ ਤਰਾ ਕਿਸੇ ਤਰੀਕੇ ਨਾਲ ਨੀਚਾ
ਡੇਗਣਾਂ ਚਾਹੁੰਦੇ ਹਨ। ਹਰ ਧਰਮ ਵਾਲੇ ਧਰਮ ਬਣਾਂ ਕੇ, ਲੋਕਾਂ ਨੂੰ ਬੇਵਕੂਫ਼ ਬਣਾਂ ਰਹੇ ਹਨ। ਕਈ ਧਰਮ
ਵਾਲਾਂ ਨੂੰ ਝੰਡ ਕਰਾਉਣ ਦੇ ਹਨ। ਕਈ ਧਰਮ ਵਾਲ ਲੰਬੇ ਕਰਨ ਦੀ ਪ੍ਰੇਰਨਾ ਕਰਦਾ ਹੈ। ਕਬੀਰ ਪ੍ਰੀਤਿ
ਇਕ ਸਿਉ ਕੀਏ ਆਨ ਦੁਬਿਧਾ ਜਾਇ ॥ ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥ਕਬੀਰ ਹਾਡ ਜਰੇ
ਜਿਉ ਲਾਕਰੀ ਕੇਸ ਜਰੇ ਜਿਉ ਘਾਸੁ ॥ ਇਹੁ ਜਗੁ ਜਰਤਾ ਦੇਖਿ ਕੈ ਭਇਓ ਕਬੀਰੁ ਉਦਾਸੁ ॥੩੬॥ਕਬੀਰ ਜੀ ਕਹਿ ਰਹੇ ਹਨ। ਭਾਵੇਂ ਲੰਬੇ ਕੇਸ ਕਰ ਲਵੋ, ਵਾਲ ਕੱਟਾ ਦੇਵੋ। ਪਰ ਪਿਆਰ ਰੱਬ ਨੂੰ ਕਰਨ ਨਾਲ ਹੀ ਦੁਨੀਆ ਦੇ ਡਰ, ਫ਼ਿਕਰ ਹਰ ਤਰਾਂ ਦੀ ਚਿੰਤਾ ਮੁੱਕਦੀ ਹੈ। ਹੱਡ ਲੱਕੜੀ ਵਾਂਗ ਜਲਦੇ ਹਨ। ਕੇਸ, ਘਾਹ ਵਾਂਗ ਇੱਥੇ ਹੀ ਇਸੇ ਦੁਨੀਆ ਵਿੱਚ ਜਲ ਜਾਂਦੇ ਹਨ। ਕਬੀਰ ਇਹ ਦੇਖ ਕੇ ਉਦਾਸ ਹੋ ਗਿਆ ਹੈ। ਕਈ ਐਸੇ ਵੀ ਲੋਕ ਹਨ। ਝੜੇ ਵਾਲਾਂ ਨੂੰ ਜੇਬ ਵਿੱਚ ਪਾਈ ਫਿਰਦੇ ਹਨ। ਚੁੰਨੀ ਦੇ ਲੜ ਬੰਨੀ ਫਿਰਦੇ ਹਨ। ਥਾਂ-ਥਾਂ ਗੁੱਛੀਆਂ ਬਣਾਂ-ਬਣਾਂ ਕੇ, ਇੱਧਰ-ਉੱਧਰ ਰੋਲਦੇ ਫਿਰਦੇ ਹਨ। ਕਹਿੰਦੇ ਧਰਤੀ ਤੇ ਨਹੀਂ ਸਿੱਟਨੇ। ਪਾਣੀ ਵਿੱਚ ਤਾਰਨੇ ਹਨ। ਇੱਕ ਦਿਨ ਤਾਂ ਇਹ ਮਿੱਟੀ ਵਿੱਚ ਹੀ ਰਲਣੇ ਹਨ। ਚਾਹੇ ਪਾਣੀ, ਅੱਗ ਜਾਂ ਘਰ ਵਿੱਚ ਪਲੋਸ-ਪਲੋਸ ਕੇ ਰੱਖੀ ਚੱਲੋ। ਇੱਕ ਕਥਾ ਵਾਚਕ ਕਹਿ ਰਿਹਾ ਸੀ, “ ਲੰਬੇ ਵਾਲ ਦੇਖ ਕੇ, ਤੁਹਾਡੇ ਧਰਮ ਦਾ ਗੁਰੂ ਵਾਲਾਂ ਤੋਂ ਫੜ ਕੇ, ਆਪਦੇ ਵੱਲ ਕਰ ਲੈਂਦਾ ਹੈ। “ ਇਹੀ ਧਰਮ ਵਾਲੇ ਮੁਰਦੇ ਨੂੰ ਫੂਕਦੇ ਹਨ। ਹੱਸੋਂ ਹੀਣੀ ਗੱਲ ਹੈ, ਵਾਲ ਅੱਗ ਵਿੱਚ ਸੜ ਜਾਂਦੇ ਹਨ। ਫਿਰ ਤਾਂ ਗੁਰੂ ਧਰਮਰਾਜ ਵਾਲਾ ਕੰਮ ਕਰਦਾ ਹੈ। ਉਹ ਗੁਰੂ ਹੀ ਕਾਹਦਾ ਜੋ ਰੱਬੀ ਬਾਣੀ ਦੀ ਉਲੰਘਣਾ ਕਰਦਾ ਹੈ। ਅਵਲ ਅਲਹ ਨੂਰ ਉਪਾਇਆ, ਕੁਦਰਤ ਕੇ ਸਬ ਬੰਦੇ ਏਕ ਨੂਰ ਤੇ ਸਬ ਜਗ ਉਪਜਿਆ, ਕਉਣ ਭਲੇ ਕੋ ਮੰਦੇ॥ ਕਈਆਂ ਦਾੜੀ ਨਹੀਂ ਫੁੱਟਦੀ। ਕਈ ਗੰਜੇ ਹੋ ਜਾਂਦੇ ਹਨ। ਫਿਰ ਤਾਂ ਉਸ ਦੇ ਗੁਰੂ ਦਾ ਹੱਥ ਕਿਤੇ ਨਹੀਂ ਪੈਂਦਾ ਹੋਵੇਗਾ। ਨਾਲੇ ਵਾਲਾਂ ਤੋਂ ਧੂਹ ਕੇ ਕਿਥੇ ਕੁ ਤੱਕ ਲਿਜਾਇਆ ਜਾ ਸਕਦਾ ਹੇ? ਜਿੰਨਾਂ ਵਾਲਾਂ ਨੂੰ ਸਾਰੀ ਉਮਰ ਸੰਭਾਂਲ ਕੇ ਰੱਖਿਆ ਹੋਵੇ। ਗੁਰੂ ਧੂਹ-ਧੂਹ ਕੇ ਭਾਵੇਂ ਜੜਾਂ ਕੱਢ ਦੇਵੇ।
ਧਰਮਾਂ
ਵਾਲੇ ਸਾਰਾ ਕੁੱਝ ਝੂਠ ਬੋਲਦੇ ਹਨ। ਇਹ ਧਰਮੀ ਜੂਠਾ ਵੀ ਖਾਂਦੇ ਹਨ। ਮਾਸ ਵੀ ਖਾਂਦੇ ਹਨ। ਧਰਮੀ
ਜਿਉਂਦੇ ਪਸ਼ੂਆਂ ਦਾ ਦੁੱਧ ਚਿੱਟਾ ਲਹੂ ਵੱਛੜੇ, ਕੱਟੇ, ਕੱਟੀ ਦੇ ਹਿਸੇ ਦਾ ਪਸ਼ੂਆਂ ਵਿਚੋਂ ਨਿਚੋੜ- ਨਿਚੋੜ
ਕੇ ਡਿਜਾ ਲਾ ਕੇ ਪੀਂਦੇ ਹਨ। ਪਰ ਇੰਨਾ ਦੀਆਂ ਅੱਖਾਂ ਉੱਤੇ ਧਰਮ ਦੀ ਚਰਬੀ ਚੜ੍ਹੀ ਹੋਈ ਹੈ। ਧਰਮੀ
ਅੱਖਾਂ ਮੀਚ ਕੇ, ਸੁਣੀਆਂ ਹੋਈਆਂ ਗੱਲਾਂ ਕਰਦੇ ਹਨ। ਆਪਦੇ ਦਿਮਾਗ
ਨਾਲ ਕੁੱਝ ਨਹੀਂ ਸੋਚਦੇ। ਇਹ ਬਾਣੀ ਵੀ ਸਮਝ ਕੇ ਨਹੀਂ ਪੜ੍ਹਦੇ। ਸੱਚ ਨੂੰ ਸਵੀਕਾਰ ਨਹੀਂ ਕਰਦੇ।
ਹਵਾ ਵਿੱਚ ਗੱਲਾਂ ਕਰਦੇ ਹਨ। ਇੰਨਾ ਨੂੰ ਦਿਸਦਾ ਨਹੀਂ ਹੈ। ਦੁਨੀਆ ਦੀ ਖਿਚੜੀ ਇਸੇ ਤਰਾਂ ਪੱਕਦੀ
ਹੈ। ਜਿਵੇਂ ਆਮ ਸਿਧਾ-ਸਾਧਾ ਆਦਮੀ ਕਰਦਾ ਹੈ। ਜੂਠ, ਮੀਟ ਤੋਂ ਬਗੈਰ ਦੁਨੀਆ ਨਹੀਂ ਚੱਲਦੀ। ਹਰ ਚੀਜ਼
ਜੂਠੀ ਕੀਤੀ ਜਾਂਦੀ ਹੈ।
ਆਨੀਲੇ
ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇਕਰਉ ॥੧॥ ਜਤ੍ਰ ਜਾਉ ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥ ਆਨੀਲੇ ਫੂਲ
ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥ ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥
ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥ ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ
ਭੈਲਾ ਕਾਇ ਕਰਉ ॥੩॥ ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ ਥਾਨ ਥਨੰਤਰਿ ਨਾਮਾ
ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥ {ਪੰਨਾ
485}
ਬਿਆਲੀ
ਲੱਖ, ਪਾਣੀ ਵਿੱਚ ਜੂਨੀ ਹੈ। ਪਾਣੀ ਜੂਠਾ ਕਰ ਰਹੇ
ਹਨ। ਉਸੇ ਨਾਲ ਠਾਕਰ, ਮੰਦਰਾਂ ਵਿੱਚ ਲੱਗੇ ਸੰਗ ਮਰਮਰ ਦਾ ਇਸ਼ਨਾਲ ਕਰਾਇਆਂ ਜਾਂਦਾ ਹੈ। ਫੁੱਲ ਨੂੰ
ਭਵਰਾ, ਵੱਛਾ ਦੁੱਧ ਨੂੰ ਜੂਠਾ ਕਰਦਾ ਹੈ। ਇਹ ਰੱਬ
ਨੂੰ ਚੜ੍ਹਾਏ ਜਾਂਦੇ ਹਨ। ਪੰਡਤ,
ਗ੍ਰੰਥੀ, ਗਿਆਨੀ ਜੀ ਦੱਸੋਂ ਤੁਹਾਨੂੰ ਇਹ ਸਬ ਕੁੱਝ ਸੂਚਾਂ ਕਿਥੋਂ ਮਿਲਦਾ
ਹੈ? ਹਵਾ, ਪਾਣੀ, ਧਰਤੀ, ਬੰਦਾ, ਬਨਸਪਤੀ ਸਬ ਇਕ ਦੂਜੇ ਦਾ ਗੰਦ ਸਮੇਟ ਰਹੇ ਹਨ। ਕੁੱਝ
ਵੀ ਸਾਫ਼ ਸੁੱਚਾ ਨਹੀਂ ਹੈ।
ਧਰਮਾਂ
ਵਾਲੇ ਬਿਜ਼ਨਸ ਕਰ ਰਹੇ ਹਨ। ਜੋ ਹੱਕ, ਸੱਚ
ਦੀ ਕਮਾਈ ਕਰਦਾ ਹੈ। ਉਸ ਨੂੰ ਕਿਸੇ ਧਰਮ ਪਖੰਡ ਦੀ ਲੋੜ ਨਹੀਂ ਹੈ। ਮੰਦਰਾਂ, ਗੁਰਦੁਆਰਿਆਂ ਤਖ਼ਤਾਂ ਉੱਤੇ ਵੀ ਰਲ਼ੀ ਮਿਲੀ
ਭੁਗਤ ਚੱਲ ਰਹੀ ਹੈ। ਚੋਰੀ ਛਿਪੀ ਸਬ ਮੀਟ, ਸ਼ਰਾਬ, ਨਸ਼ਿਆਂ ਦੀ ਵਰਤੋਂ ਕਰਦੇ ਹਨ। ਇਹ ਪ੍ਰਚਾਰਕ
ਦੂਜਿਆਂ ਨੂੰ ਹੀ ਮੱਤਾ ਦਿੰਦੇ ਹਨ। ਇੰਨਾ ਨੂੰ ਕੋਈ ਪੁੱਛੇ ਕੀ ਸਾਗ, ਗੰਨੇ, ਸਬਜ਼ੀਆਂ ਵਿੱਚ ਮਾਸ ਦਾ ਕੀੜਾ ਨਹੀਂ ਹੁੰਦਾ? ਮਾਸ ਖਾਣ ਵਾਲਾ ਹੀ, ਮਾਸ
ਨਾ ਖਾਣ ਦਾ ਬਹੁਤ ਵੱਡਾ ਪਖੰਡ ਕਰ ਰਿਹਾ ਹੈ। ਇਹ ਮਾਸ ਨੂੰ ਵੇਖ ਕੇ ਨੱਕ ਬੰਦ ਕਰਨ ਦੇ ਪਖੰਡ ਕਰਦੇ
ਹਨ। ਮਾਸ ਤੋਂ ਬੈਰ ਬੰਦਾ ਬਚ ਨਹੀਂ ਸਕਦਾ। ਗੁਰਮਤ ਅਨੁਸਾਰ ਗੁੜ ਗੰਨਾਂ ਸਾਗ ਅਤੇ ਮਾਸ ਬਰਾਬਰ ਹੋ
ਜਾਂਦੇ ਹਨ। ਲੋਕ ਛੁਪ ਕੇ, ਸਣੇ ਦਾਲ ਦਾ ਕੀੜਾ-ਢੋਰੇ, ਕਣਕ ਦਾ ਕੀੜਾ-ਸੁਸਰੀ ਬਗੈਰ ਹੱਡੀ ਤੋਂ ਸਬ
ਛੱਕੀ ਜਾਂਦੇ ਹਨ। ਪਾਣੀ ਦੇ ਜਰਮ, ਸਬਜ਼ੀਆਂ
ਦੇ ਕੀੜੇ, ਸਾਗ ਦਾ ਤੇਲਾ, ਦਹੀਂ ਦੇ ਕੀੜੇ ਖਾਂ ਜਾਂਦੇ ਹਨ। ਜੋ ਆਪ ਨੂੰ
ਚੰਗਾ ਲੱਗਦਾ ਹੈ। ਉਹੀ ਮਲਾਈ ਹੈ। ਇਹ ਜੀਆ ਘਾਤ ਲੋਕ ਅੱਖਾ ਹੁੰਦੀਆਂ ਹੋਈਆਂ ਵੀ ਨਹੀਂ ਦੇਖ ਸਕਦੇ।
ਧਰਮੀਆਂ ਮਗਰ ਅੱਖਾਂ ਮੀਚ ਕੇ ਲੱਗੇ ਹੋਏ ਹਨ। ਆਪਦੇ ਧਰਮ ਗ੍ਰੰਥ ਆਪ ਨਹੀਂ ਪੜ੍ਹਦੇ। ਪੰਡਤ, ਗ੍ਰੰਥੀ, ਗਿਆਨੀ ਜੋ ਕਹਿੰਦੇ ਹਨ। ਅੱਖਾਂ ਮੀਚ ਕੇ ਉਹੀ ਕੁੱਝ ਸੁਣ ਕੇ ਮੰਨੀ ਜਾਂਦੇ ਹਨ। ਮਾਸ
ਮਾਸ ਕਰਿ ਮੂਰਖ ਝਗੜੇ ਗਿਆਨ ਧਿਆਨ ਨਹੀ ਜਾਣੈ ॥ਕਉਣ ਮਾਸ ਕਉਣ ਸਾਗ ਕਹਾਵੈ ਕਿਸ ਮਹਿ ਪਾਪ ਸਮਾਣੇ ॥ਗੈਂਡਾ
ਮਾਰਿ ਹੋਮ ਜਗ ਕੀਝ ਦੇਵਤਿਆ ਕੀ ਬਾਣੇ ॥ਮਾਸ ਛੋਡਿ ਬੈਸਿ ਨਕ ਪਕੜਹਿ ਰਾਤੀ ਮਾਣਸ ਖਾਣੇ ॥ਫੜ ਕਰਿ
ਲੋਕਾਂ ਨੋ ਦਿਖਲਾਵਹਿ ਗਿਆਨ ਧਿਆਨ ਨਹੀ ਸੂਝੈ ॥ ਨਾਨਕ
ਅੰਧੇ ਸਿਉ ਕਿਆ ਕਹੀਝ ਕਹੈ ਨ ਕਹਿਆ ਬੂਝੈ ॥
ਸਾਗ-ਸਬਜ਼ੀਆਂ ਕੀੜੇ ਮਾਰ ਦਵਾਈਆਂ ਵਾਲੀਆਂ
ਸਵਾਦ ਹੀਣ ਹੁੰਦੀਆਂ ਜਾ ਰਹੀਆਂ ਹਨ। ਖਾ ਕੇ ਘੁਮੇਰਾਂ ਆਉਂਦੀਆਂ ਹਨ। ਸਬਜ਼ੀਆਂ ਦੀ ਤਾਕਤ ਮੁੱਕ
ਜਾਂਦੀ ਹੈ। ਕੀੜੇ ਮਾਰ ਦਵਾਈਆਂ ਦਾ ਅਸਰ ਵੀ ਹੋ ਜਾਂਦਾ ਹੈ। ਬੰਦਿਆਂ ਨੂੰ ਬਿਮਾਰੀਆਂ ਹੀ ਲੱਗਣੀਆਂ
ਹਨ। ਜੇ ਕੀੜੇ ਮਾਰ ਦਵਾਈਆਂ ਫ਼ਸਲਾਂ ਤੇ ਪਾਉਂਦੇ ਹੋ। ਕੀ ਉਦੋਂ ਪਾਪ ਨਹੀਂ ਲੱਗਦਾ? ਜੇ ਧਰਮੀ ਬੰਦੇ ਮੂਹਰੇ ਸੱਪ ਜਾਂ ਭਰਿੰਡ ਆ ਜਾਵੇ। ਕੀ ਉਸ ਨੂੰ ਮਾਰ
ਕੇ ਪਾਪ ਕਰੇਗਾ? ਜਾਂ ਜਿਉਂਦਾ ਰੱਖ ਕੇ ਆਪ ਬਿਪਤਾ ਵਿੱਚ ਪਵੇਗਾ? ਮੀਟ ਵੀ ਛਕਦੇ ਹਨ। ਜਿਉਂਦੇ ਪਸੂਆਂ, ਮਾਂ ਦੀ ਚਰਬੀ, ਲਹੂ, ਹੱਡੀਆਂ ਵਿਚ ਬਣਿਆ ਚਿੱਟਾ ਦੁੱਧ ਲਹੂ ਪੀਂਦੇ ਹਨ। ਜਿਉਂਦੇ ਪਸੂਆਂ, ਮਾਂ ਨੂੰ ਚੂੰਡਦੇ ਹਨ। ਪ੍ਰੇਮਿਕਾ ਦਾ ਮਾਸ ਧਰਮੀ ਵੀ ਚੂੰਡਦੇ ਹਨ।
ਉਸ ਵਿਚੋਂ ਸੁਆਦ ਆਉਂਦਾ ਹੈ। ਉਸ ਦੀ ਜਾਤ ਨਹੀਂ ਦੇਖਦੇ। ਬੰਦਾ ਆਪ ਮਾਸ ਦਾ ਬਣਿਆ ਹੈ। ਮਾਸ ਨੂੰ
ਹੀ ਚੁੰਮਦਾ ਹੈ। ਕਾਮ ਨਾਂ ਪੁੱਛੇ ਜਾਤ॥ ਮਾਸ ਦਾ ਹੀ ਬੱਚਾ ਜੰਮਦਾ ਹੈ। ਮਾਸ ਬੰਦੇ ਦਾ ਪਿੱਛਾ
ਨਹੀਂ ਛੱਡਦਾ। ਮਾਸ ਦੇ ਬਣੇ ਔਰਤ ਮਰਦ ਇੱਕ ਦੂਜੇ ਨੂੰ ਤੇ ਬੱਚੇ ਨੂੰ ਚੁੰਮਦੇ ਹਨ।
ਮਾਤਾ
ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥ ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥ ਕਹੁ ਪੰਡਿਤ ਸੂਚਾ ਕਵਨੁ ਠਾਉ ॥ ਜਹਾਂ ਬੈਸਿ
ਹਉ ਭੋਜਨੁ ਖਾਉ ॥੧॥ ਰਹਾਉ ॥ ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ
ਕੇ ਲੂਠੇ ॥੨॥ ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥ ਜੂਠੀ ਕਰਛੀ ਪਰੋਸਨ ਲਾਗਾ ਜੂਠੇ
ਹੀ ਬੈਠਿ ਖਾਇਆ ॥੩॥ ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥ ਕਹਿ ਕਬੀਰ ਤੇਈ ਨਰ ਸੂਚੇ ਸਾਚੀ
ਪਰੀ ਬਿਚਾਰਾ ॥੪॥੧॥੭॥
ਭਾਗ 21 ਨੌਕਰਾਣੀਆਂ ਕੰਮ ਸੰਭਾਲਦੀਆਂ ਘਰ ਦੇ ਮਰਦ ਵੀ ਸੰਭਾਲ ਲੈਂਦੀਆਂ ਹਨ ਜ਼ਿੰਦਗੀ ਜੀਨੇ ਦਾ ਨਾਮ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕੈਲੋ ਦੇ ਪੇਕੇ ਘਰ ਵਿਚ ਉਸ ਦੇ ਜਾਣ ਨਾਲ, ਉਸ ਦੀ ਘਾਟ ਮਹਿਸੂਸ ਹੋ ਰਹੀ ਸੀ। ਉਸ ਦੀ ਮੰਮੀ ਤੋਂ ਘਰ ਦੇ ਕੰਮ ਨਹੀਂ ਹੁੰਦੇ ਸਨ। ਵਿਆਹ ਤੋਂ ਪਹਿਲਾਂ ਘਰ ਦੇ ਰਸੋਈ ਦੇ ਕੰਮ ਕੈਲੋ ਕਰਦੀ ਸੀ। ਇਸੇ ਲਈ ਘਰ ਵਾਲਿਆਂ ਲਈ ਉਸ ਦੇ ਭਰਾ ਦਾ ਵਿਆਹ ਕਰਨਾਂ ਜ਼ਰੂਰੀ ਹੋ ਗਿਆ ਸੀ। ਕੈਲੋ ਦੀ ਮੰਮੀ ਤਾਂ ਉਸ ਦੇ ਵਿਆਹ ਵਿੱਚ ਹੀ ਕਈਆਂ ਨੂੰ ਕਹਿ ਚੁੱਕੀ ਸੀ, “ ਮੇਰੀ ਧੀ ਦਾ ਵਿਆਹ ਹੋ ਜਾਣਾ ਹੈ। ਮੁੰਡੇ ਦਾ ਵਿਆਹ ਕਰਨਾ ਪੈਣਾ ਹੈ। ਕੋਈ ਕੁੜੀ ਦੱਸੋ। “ ਉਸ ਦੀ ਗੱਲ ਦਾ ਗੁਆਂਢਣ ਉੱਤੇ ਅਸਰ ਹੋ ਗਿਆ। ਉਸ ਨੇ ਕਿਹਾ, “ ਮੇਰੀ ਮਾਸੀ ਦੀ ਕੁੜੀ ਹੈ। ਕਹੇ ਤਾਂ ਹੁਣੇ ਘਰੋਂ ਲਿਆ ਕੇ ਕੁੜੀ ਦੀ ਫ਼ੋਟੋ ਦਿਖਾ ਦੇਵਾਂ। “ ਕੈਲੋ ਗੱਲਾਂ ਸੁਣ ਰਹੀ ਸੀ। ਉਸ ਨੇ ਕਿਹਾ, “ ਚਾਚੀ ਘੌਲ ਕਿਹੜੀ ਗੱਲ ਦੀ ਹੈ? ਹੁਣੇ ਫ਼ੋਟੋ ਦਿਖਾ। ਫਿਰ ਤਾਂ ਮੇਰਾ ਵਿਆਹ ਹੋ ਜਾਣਾ ਹੈ। ਕਿਤੇ ਮੈਂ ਕੈਨੇਡਾ ਵੀ ਨਾਂ ਚਲੀ ਜਾਵਾਂ? ਮੈਂ ਵਿਆਹ ਵੀ ਦੇਖਣਾ ਹੈ। “ ਗੁਆਂਢਣ ਨਾਲ ਕੈਲੋ ਦੀ ਮੰਮੀ ਦੀ ਬਹੁਤ ਬਣਦੀ ਸੀ। ਉਸ ਨੂੰ ਬਹੁਤ ਪਸੰਦ ਸੀ। ਦੋਨਾਂ ਘਰਾਂ ਵਿੱਚ ਕਾਫ਼ੀ ਆਉਣੀ ਜਾਣੀ ਸੀ। “
ਕੈਲੋ ਦੀ ਮੰਮੀ ਨੇ ਕਿਹਾ, ” ਜੇ ਤੇਰੀ ਭੈਣ ਹੈ। ਤੇਰੇ ਵਰਗੀ ਹੀ ਹੋਵੇਗੀ। ਸਾਨੂੰ ਤਾਂ ਕੰਮ ਕਰਨ ਵਾਲੀ ਕੁੜੀ ਚਾਹੀਦੀ ਹੈ। ਫਿਰ ਫ਼ੋਟੋ ਕੀ ਕਰਨੀ ਹੈ? ਤੂੰ ਸਾਕ ਕਰਾਦੇ। ਸਾਨੂੰ ਛੇਤੀ ਵਿਆਹ ਚਾਹੀਦਾ। “ “ ਤੇਰਾ ਤਾਂ ਇਹੀ ਇਰਾਦਾ ਹੋਣਾ ਹੈ। ਕੈਲੋ ਦੇ ਵਿਆਹ ਦੇ ਲੱਡੂਆਂ ਨਾਲ ਹੀ ਸਾਰਨਾ ਚਾਹੁੰਦੀ ਹੈ। ਅਸੀਂ ਤਾਂ ਮੁੰਡੇ ਦੇ ਵਿਆਹ ਦੇ ਤਾਜ਼ੇ ਲੱਡੂ ਖਾਣੇ ਹਨ। “ “ ਤੂੰ ਕੈਲੋ ਦੇ ਵਿਆਹ ਤੋਂ ਪਿੱਛੇ ਦਾ ਦਿਨ ਲੈ ਆ। ਆਪਾਂ ਅਗਲੇ ਹਫ਼ਤੇ ਦਾ ਦਿਨ ਪੱਕਾ ਕਰ ਲੈਂਦੇ ਹਾਂ। ਅਗਲਿਆਂ ਨਾਲ ਵੀ ਸਲਾਹ ਕਰਨੀ ਹੋਣੀ ਹੈ। “ “ ਤੈਨੂੰ ਵਿਆਹ ਕਰਨ ਦੀ ਐਡੀ ਛੇਤੀ ਕਿਉਂ ਹੈ? ਕੋਈ ਨੌਕਰਾਣੀ ਰੱਖ ਲੈ। “ ਕੈਲੋ ਦੀ ਮੰਮੀ ਘਬਰਾ ਗਈ। ਉਸ ਨੇ ਕਿਹਾ, “ ਮੈਂ ਨੌਕਰਾਣੀ ਨਹੀਂ ਰੱਖਦੀ। ਨੌਕਰਾਣੀਆਂ ਰਸੋਈ ਸੰਭਾਲ ਦੀਆਂ, ਕੰਮ ਸੰਭਾਲਦੀਆਂ ਘਰ ਦੇ ਮਰਦ ਵੀ ਸੰਭਾਲ ਲੈਂਦੀਆਂ ਹਨ। ਪਿੰਡ ਦੀ ਹੀ ਔਰਤ, ਸਾਡੇ ਨੌਕਰਾਣੀ ਹੁੰਦੀ ਸੀ। ਉਹ ਬਹੁਤ ਪੁਰਾਣੀ ਕੰਮ ਕਰਦੀ ਸੀ। ਵੱਡੇ ਮੁੰਡੇ ਦੇ ਹੋਣ ਵੇਲੇ ਰੱਖੀ ਸੀ। ਮੈਂ ਉਸ ਨੂੰ ਛੱਡ ਕੇ, ਪੇਕੀਂ ਚਲੀ ਜਾਂਦੀ ਸੀ। ਘਰ ਹੋਰ ਕੋਈ ਸਿਆਣੀ ਔਰਤ ਨਹੀਂ ਸੀ। ਇਸ ਲਈ ਜਣੇਪੇ ਲਈ ਮੈਨੂੰ ਪੇਕੀਂ ਜਾਣਾ ਪੈਂਦਾ ਸੀ। ਉਹ ਕੰਮ ਵਾਲੀ ਘਰ ਦਾ ਕੰਮ ਸੰਭਾਲਦੀ ਸੀ। ਤਿੰਨਾਂ ਬੱਚਿਆਂ ਦਾ ਸਾਲ-ਸਾਲ ਦਾ ਫ਼ਰਕ ਸੀ। ਹਰ ਬਾਰ ਕੈਲੋ ਦਾ ਡੈਡੀ ਮੈਨੂੰ ਪੇਕੀਂ ਛੱਡ ਆਉਂਦਾ ਸੀ। ਮੁੜ ਕੇ ਮੇਰੀ ਖ਼ਬਰ ਵੀ ਨਹੀਂ ਲੈਂਦਾ ਸੀ। ਮੇਰੇ ਮਨ ਵਿੱਚ ਸੀ। ਮੇਰੇ ਕੰਮ ਵੀ ਉਸ ਨੂੰ ਕਰਨੇ ਪੈਂਦੇ ਹਨ। ਇਸੇ ਲਈ ਉਹ ਗੇੜਾ ਨਹੀਂ ਮਾਰਦਾ। ਹਰ ਬਾਰ ਬੱਚਾ ਹੋਣ ਤੇ ਮਹੀਨੇ ਕੁ ਪਿੱਛੋਂ ਮੈਨੂੰ ਲੈ ਜਾਂਦਾ ਸੀ। ਜਦੋਂ ਛੋਟਾ ਪੈਦਾ ਹੋਇਆ। ਇਹ ਤਾਂ ਮੈਨੂੰ ਲੈਣ ਹੀ ਨਹੀਂ ਗਿਆ। ਮੇਰੇ ਕੋਲ ਵੱਡੇ ਦੋਨੇਂ ਬੱਚੇ ਵੀ ਸਨ। ਮੈਂ ਆਪੇ ਆਪ ਦੀ ਮਾਂ ਦੇ ਨਾਲ ਘਰ ਆ ਗਈ। ਸਾਨੂੰ ਆਉਂਦੀਆਂ ਨੂੰ ਹਨੇਰਾ ਹੋ ਗਿਆ। ਮੇਰੇ ਕੋਲ ਘਰ ਦੀ ਚਾਬੀ ਸੀ। ਮੈਂ ਆਪਦੀ ਮਾਂ ਨੂੰ ਕੁਰਸੀ ਉੱਤੇ ਬੈਠਣ ਦਾ ਇਸ਼ਾਰਾ ਕਰਕੇ, ਦੱਬੇ ਪੈਰੀਂ ਆਪਦੇ ਕਮਰੇ ਵਿੱਚ ਚਲੀ ਗਈ। ਕਮਰੇ ਦੀ ਬੱਤੀ ਜੱਗ ਰਹੀ ਸੀ। ਮੰਜੇ ਉੱਤੇ ਨੌਕਰਾਣੀ ਕੈਲੋ ਦੇ ਡੈਡੀ ਨਾਲ ਪਈ ਸੀ। ਦੋਨੇਂ ਹੀ ਨੰਗੇ ਸਨ। ਕੋਈ ਚਾਦਰ ਵੀ ਉੱਪਰ ਨਹੀਂ ਸੀ। ਮੇਰੀਆਂ ਚੀਕਾਂ ਨਿਕਲ ਗਈਆਂ। ਬੱਚੇ ਤੇ ਮਾਂ ਵੀ ਕਮਰੇ ਵਿੱਚ ਆ ਗਏ। ਉਹ ਚਾਦਰ ਲਪੇਟ ਕੇ ਖਿਸਕ ਗਈ। ਮੇਰੇ ਅੰਦਰ ਤੁਫ਼ਾਨ ਮਚਾ ਗਈ। ਬਹੁਤ ਚਿਰ ਮੇਰੇ ਤੇ ਕੈਲੋ ਦੇ ਡੈਡੀ ਵਿੱਚ ਲੜਾਈ ਚੱਲਦੀ ਰਹੀ। ਮੈਂ ਉਦੋਂ ਦੀ ਕਸਮ ਖਾਂਦੀ ਹੈ। ਮੈਂ ਦੇਹਲੀ ਦੇ ਅੰਦਰ ਕੰਮ ਵਾਲੀ ਨਹੀਂ ਵੜਨ ਦਿੱਤੀ। ਇਸ ਲਈ ਮੈਨੂੰ ਬਹੂ ਚਾਹੀਦੀ ਹੈ। ਨੌਕਰਾਣੀ ਨਹੀਂ ਚਾਹੀਦੀ। ਤੂੰ ਜਾ ਕੇ ਦਿਨ ਲੈ ਆ। “ “ ਐਵੇਂ ਬਾਈ ਉੱਤੇ ਜੁਮੇ ਚੱਕੀ ਜਾਂਦੀ ਹੈ। ਉਹ ਤਾਂ ਬੜਾ ਭਲਾ ਮਾਣਸ ਬੰਦਾ ਹੈ। ਕਦੇ ਅੱਖ ਚੱਕ ਕੇ ਨਹੀਂ ਦੇਖਦਾ। ਬਹੁਤ ਸ਼ਰਮੀਲਾ ਹੈ। ਇਸੇ ਲਈ ਤਾਂ ਉਸ ਦੇ ਮੁੰਡੇ ਨੂੰ ਭੈਣ ਦਾ ਸਾਕ ਕਰਾਉਣ ਲੱਗੀ ਹਾਂ। “
ਮਿਹਰੂ, ਪ੍ਰੇਮ, ਕੈਲੋ ਤੇ ਉਸ ਦਾ ਡੈਡੀ ਕੋਰਟ ਮੈਰਿਜ਼ ਕਰਨ ਲਈ ਜਗਰਾਉਂ ਗਏ ਹੋਏ ਸਨ। ਕੋਰਟ ਮੈਰਿਜ ਹੋਣ ਪਿੱਛੋਂ, ਮੁੜਦੇ ਹੋਏ ਕੈਲੋ ਦੇ ਪੇਕਿਆਂ ਦੇ ਘਰ ਆ ਗਏ ਸਨ। ਇਹ ਪਿੰਡ ਰਸਤੇ ਵਿੱਚ ਪੈਂਦਾ ਸੀ। ਉਸ ਦੀ ਮੰਮੀ ਨੇ ਕਿਹਾ, “ ਕੈਲੋ ਤੇਰੇ ਵੀਰੇ ਦਾ ਵਿਆਹ ਰੱਖ ਦਿੱਤਾ ਹੈ। ਤਿੰਨ ਦਿਨ ਰਹਿ ਗਏ ਹਨ। “ ਉਸ ਦੇ ਡੈਡੀ ਨੇ ਕਿਹਾ, “ ਇਹ ਤਾਂ ਬਹੁਤ ਖ਼ੁਸ਼ੀ ਦੀ ਗੱਲ ਹੈ। ਅੱਧਾ ਮੇਲ ਘਰ ਹੀ ਹੈ। ਹਲਵਾਈ ਫਿਰ ਸੱਦ ਲੈਂਦੇ ਹਾਂ। ਪ੍ਰੇਮ ਤੁਸੀਂ ਵੀ ਅੱਜ ਤੋਂ ਇੱਥੇ ਹੀ ਰਹਿ ਜਾਊ। ਘਰ ਦੇ ਕੰਮ ਕਰਨ ਵਾਲੇ ਹਨ। ਮੈਨੂੰ ਵੀ ਮਦਦ ਮਿਲ ਜਾਵੇਗੀ। “ ਕੈਲੋ ਸੁਣ ਕੇ ਬਹੁਤ ਖ਼ੁਸ਼ ਹੋਈ। ਉਸ ਨੇ ਕਿਹਾ, “ ਮੈਂ ਇਸੇ ਬਹਾਨੇ ਨਾਲ ਪੇਕੇ ਘਰ ਰਹਿ ਸਕਦੀ ਹਾਂ। “ ਅਸਲ ਵਿੱਚ ਉਸ ਦਾ ਸਹੁਰੇ ਘਰ ਵਿੱਚ ਦਿਲ ਨਹੀਂ ਖੁਣਿਆ ਸੀ। ਉਸ ਨੂੰ ਸਹੁਰੇ ਘਰ ਦਾ ਜਿੰਨਾ ਚਾਅ ਸੀ। ਸਬ ਫਿੱਕਾ ਪੈ ਗਿਆ ਸੀ।

22 ਸਹੁਰੇ ਘਰ ਵਿੱਚ ਨਵੀਂ-ਨਵੇਲ ਵਹੁਟੀ ਦੇ ਸ਼ੁਰੂ ਵਿੱਚ ਬੜੇ ਨਖ਼ਰੇ ਉਠਾਏ ਜਾਂਦੇ ਹਨ ਜ਼ਿੰਦਗੀ
ਜੀਨੇ ਦਾ ਨਾਮ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕੈਲੋ ਦੇ ਵਿਆਹ ਦਾ ਕੰਮ ਅਜੇ ਮੁੱਕਿਆ ਨਹੀਂ ਸੀ। ਉਸ ਦੇ ਭਰਾ ਦੇ ਵਿਆਹ ਦੀਆਂ ਤਿਆਰੀ ਸ਼ੁਰੂ ਹੋ ਗਈਆਂ ਸਨ। ਪਹਿਲੇ ਵਿਆਹ ਵਿੱਚ ਥੱਕੇ ਹੋਣ ਕਰਕੇ ਵੀ ਮੁੰਡੇ ਦੇ ਵਿਆਹ ਦਾ ਚਾਅ ਸਬ ਨੂੰ ਚੜ੍ਹਿਆ ਹੋਇਆ ਸੀ। ਧੀ ਦਾ ਵਿਆਹ ਕਰਕੇ, ਮਾਪੇਂ ਘਰੋਂ ਧੀ ਤੇ ਧੰਨ ਦੇ ਕੇ ਆਪਦਾ ਘਰ ਖ਼ਾਲੀ ਕਰਕੇ ਮੁੰਡੇ ਵਾਲਿਆਂ ਦਾ ਘਰ ਭਰ ਦਿੰਦੇ ਹਨ। ਬਹੁਤੇ ਮੁੰਡੇ ਵਾਲੇ ਮੂੰਹ ਅੱਡ ਕੇ ਮੰਗ ਲੈਂਦੇ ਹਨ। ਕਈ ਗੱਲ ਇਸ ਤਰਾਂ ਕਰ ਜਾਂਦੇ ਹਨ, “ ਸਾਨੂੰ ਕੁੱਝ ਨਹੀਂ ਚਾਹੀਦਾ। ਜੋ ਵੀ ਦੇਣਾ ਹੈ। ਆਪਦੀ ਧੀ ਦੇ ਵਰਤਣ ਲਈ ਦੇਣਾ ਹੈ। ਇੰਨਾ ਤਾਂ ਹਰ ਕੋਈ ਕਰਦਾ ਹੀ ਹੈ। ਧੀ ਨੂੰ ਕੋਈ ਖ਼ਾਲੀ ਹੱਥ ਨਹੀਂ ਤੋਰਦਾ। ਹੱਥਾਂ, ਕੰਨਾਂ, ਗਲ਼ੇ ਨੂੰ ਖੱਟੀਆਂ ਛਾਪਾਂ, ਤੇੜ ਢੱਕਣ, ਬਿਸਤਰਾ ਤੇ ਖ਼ਰਚਾ ਪਾਣੀ ਤਾਂ ਹਰ ਕੋਈ ਦਿੰਦਾ ਹੈ। ਧੀ ਤੇ ਮਾਪਿਆਂ ਵਿੱਚ ਅਸੀਂ ਬਿਲਕੁਲ ਦਖ਼ਲ ਨਹੀਂ ਦਿੰਦੇ। ਤੁਹਾਨੂੰ ਆਪ ਨੂੰ ਪਤਾ ਹੋਣਾਂ ਹੈ। ਤੁਹਾਡੀ ਧੀ ਨੂੰ ਕੀ ਚਾਹੀਦਾ ਹੈ? ਜੇ ਗੁਆਂਢ ਵਿਚੋਂ ਮੰਗਣ ਜਾਵੇਗੀ। ਤੁਸੀਂ ਹੀ ਬੁਰਾ ਮਨਾਉਣਾਂ ਹੈ। “
ਉੱਨੀ ਪਹਿਚਾਣ ਕੈਲੋ ਤੇ ਪ੍ਰੇਮ ਵਿੱਚ ਨਹੀਂ ਹੋਈ ਸੀ। ਜਿੰਨਾ ਪ੍ਰੇਮ ਕੈਲੋ ਦੇ ਪਰਿਵਾਰ ਵਿੱਚ ਘੁਲ-ਮਿਲ ਗਿਆ ਸੀ। ਉਸ ਦਾ ਸੁਭਾ ਕੈਲੋ ਦੇ ਡੈਡੀ ਨੂੰ ਬਹੁਤ ਪਸੰਦ ਆਇਆ। ਉਸ ਦੇ ਕੰਮ ਵੀ ਪ੍ਰੇਮ ਕਰ ਰਿਹਾ ਸੀ। ਕੈਲੋ ਦੇ ਵਿਆਹ ਵਿੱਚ ਜੋ ਰਿਸ਼ਤੇਦਾਰ ਨਹੀਂ ਆਏ ਸੀ। ਉਨ੍ਹਾਂ ਨੇ ਪਹਿਲਾਂ ਹੀ ਆ ਕੇ, ਡੇਰੇ ਲਾ ਲਏ ਸਨ। ਰਾਤ ਨੂੰ ਸੌਣ ਲਈ ਰਿਸ਼ਤੇਦਾਰਾਂ ਵਿਚੋਂ ਔਰਤਾਂ ਤੇ ਬੱਚੇ ਅਲੱਗ ਪੈ ਗਏ ਸਨ। ਹੋਰ ਬੰਦੇ, ਪ੍ਰੇਮ ਕੈਲੋ ਦਾ ਡੈਡੀ ਭਰਾ ਇੱਕ ਕਮਰੇ ਵਿੱਚ ਸੌ ਗਏ ਸਨ। ਅੱਜ ਕੈਲੋ ਦੇ ਵਿਆਹ ਪਿੱਛੋਂ ਇੱਕ ਰਾਤ ਹੋਰ ਹੋ ਗਈ ਸੀ। ਸੁਹਾਗ-ਰਾਤ ਅਜੇ ਵੀ ਨਹੀਂ ਮਨਾ ਹੋਈ ਸੀ। ਕੋਈ ਨਾਂ ਕੋਈ ਅੜਿੱਕਾ ਆ ਜਾਂਦਾ ਸੀ। ਅੱਜ ਫਿਰ ਵਿਆਹ ਦਾ ਮੇਲ ਆਇਆ ਕਰਕੇ, ਕੈਲੋ ਤੇ ਪ੍ਰੇਮ ਨੂੰ ਅਲੱਗ ਪੈਣਾ ਪੈ ਗਿਆ ਸੀ। ਪ੍ਰੇਮ ਨੂੰ ਅਚਾਨਕ ਡੈਡੀ ਕੋਲ ਪੈਣ ਦਾ ਪਤਾ ਲੱਗਾ ਸੀ। ਉਹ ਕੁੱਝ ਕਹਿਣਾ ਚਹੁੰਦਾ ਸੀ। ਉਸ ਦੀ ਕੀਹਨੇ ਸੁਣਨੀ ਸੀ?
ਭਾਗ 23 ਜਮਾਈ ਰਾਜਾ ਸੇਵਾ ਕਰਾਉਣੀ ਚਾਹੁੰਦੇ ਹਨ ਜ਼ਿੰਦਗੀ ਜੀਨੇ ਦਾ ਨਾਮ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕੁੜੀਆਂ ਨੂੰ ਜਿੰਨਾ ਵੀ ਮਾਪੇ ਬਗਾਨੀ ਕਹੀ
ਜਾਣ। ਉਨ੍ਹਾਂ ਦਾ ਬਚਪਨ ਉੱਥੇ ਬੀਤਿਆ ਹੁੰਦਾ ਹੈ। ਉੱਥੇ ਹੀ ਸਾਰੀਆਂ ਯਾਦਾਂ ਤੇ ਪਿਆਰ ਹੁੰਦਾ ਹੈ।
ਕੈਲੋ ਨੂੰ ਪੇਕੇ ਘਰ ਵਿੱਚ ਖ਼ੂਬ ਨੀਂਦ ਆਈ। ਪ੍ਰੇਮ ਸਾਰੀ ਰਾਤ ਦੰਦੀਆਂ ਪੀਹੀਦਾ ਰਿਹਾ। ਫਿਰ ਵੀ ਉਸ
ਦੇ ਕੰਨਾਂ ਨੂੰ ਸਾਰੀ ਰਾਤ ਕੈਲੋ ਦੇ ਪੈਰਾਂ ਦੀ ਪੈੜ-ਚਾਲ ਦੀ
ਵਿੱੜਕ ਆਉਂਦੀ ਰਹੀ। ਸਵੇਰੇ ਉੱਠ ਕੇ ਕੈਲੋ ਸਬ ਨੂੰ ਚਾਹ ਫੜਾ ਰਹੀ ਸੀ। ਜਦੋਂ ਉਹ ਪ੍ਰੇਮ ਨੂੰ ਚਾਹ ਫੜਾਉਣ ਲੱਗੀ। ਉਸ
ਨੇ ਚੋਰ ਅੱਖ ਨਾਲ ਪ੍ਰੇਮ ਵੱਲ ਦੇਖਿਆ। ਅੱਖਾਂ ਮਿਲਦਿਆਂ ਹੀ ਕੈਲੋ ਦੇ ਮਨ ਵਿੱਚ ਗੁਦਗੁਦੀ ਜਿਹੀ
ਹੋਈ। ਪ੍ਰੇਮ ਦੀ ਸ਼ਕਲ ਦੇਖ ਕੇ ਉਸ ਦਾ ਹਾਸਾ ਵੀ ਨਿਕਲ ਗਿਆ। ਕੈਲੋ ਨੂੰ ਲੱਗਾ ਹੁਣ ਤੱਕ ਦਾ ਸਾਰਾ ਬਦਲਾ ਲਿਆ ਗਿਆ। ਉਹ ਇਤਰਾਜ਼ ਵੀ ਨਹੀਂ ਕਰ ਸਕਦਾ ਸੀ। ਜਿਸ ਦਿਨ
ਦਾ ਵਿਆਹ ਹੋਇਆ ਸੀ। ਇੰਨਾ ਕੁ ਹੀ ਦੋਨਾਂ ਵਿੱਚ ਲਗਾਉ ਹੋਇਆ ਸੀ। ਪ੍ਰੇਮ ਨੇ ਆਲਾ-ਦੁਆਲਾ ਦੇਖਿਆ।
ਕਮਰੇ ਵਿੱਚ ਕੋਈ ਨਹੀਂ ਸੀ। ਪ੍ਰੇਮ ਨੇ ਉੱਠ ਕੇ ਦਰਵਾਜ਼ੇ ਨੂੰ ਕੁੰਡੀ ਲਾ ਲਈ। ਉਸ ਨੇ ਕੈਲੌ ਦੀ
ਬਾਂਹ ਘੁੱਟ ਕੇ ਫੜ ਲਈ। ਉਸ ਨੇ ਕਿਹਾ, “ ਤੂੰ ਤਾਂ ਪੇਕਿਆਂ ਵਿੱਚੋਂ ਭਾਲੀ ਨਹੀਂ
ਲੱਭਦੀ। ਮੈਂ ਅੱਜ ਆਪਦੇ ਪਿੰਡ ਨੂੰ ਚੱਲਿਆ ਜਾਣਾ ਹੈ। “ “ ਕਿਉਂ ਕੀ ਗੱਲ ਹੋ ਗਈ? ਕੀ ਮੰਮੀ-ਡੈਡੀ ਬਗੈਰ ਜੀਅ ਨਹੀਂ ਲੱਗਦਾ? “ ਪ੍ਰੇਮ
ਨੇ ਕਿਹਾ, “ ਮੈਨੂੰ ਰਾਤ ਡੈਡੀ ਕੋਲ ਪਾ ਦਿੱਤਾ। ਕੀ ਮੈਂ ਡੈਡੀ ਕੋਲ ਸੌਣ ਨੂੰ ਵਿਆਹ ਕਰਾਇਆ ਹੈ?
ਜੇ ਮੇਰੇ ਨਾਲ ਇੰਝ ਕਰਨੀ ਹੈ। ਮੈਂ ਇੱਥੇ ਨਹੀਂ ਰਹਿਣਾ।
“ “ ਸਾਹਿਬ ਜੀ ਜਿਸ ਘਰ ਵਿੱਚ ਜਾਈਦਾ ਹੈ। ਉਸ ਘਰ ਦੇ
ਕਾਨੂੰਨ ਨੂੰ ਮੰਨਣਾ ਪੈਂਦਾ ਹੈ। “ ਪ੍ਰੇਮ ਉਸ ਨੂੰ ਜੱਫੀ ਪਾਉਣ ਹੀ ਲੱਗਾ ਸੀ।
ਕੈਲੋ ਦੇ ਡੈਡੀ ਨੇ ਦਰ ਖੜ੍ਹ-ਕਾਇਆ। ਕੈਲੋ ਦੇ ਡੈਡੀ ਨੂੰ ਪਤਾ ਨਹੀਂ ਸੀ। ਪ੍ਰੇਮ ਕੋਲ ਕੈਲੋ ਹੈ।
ਉਸ ਨੇ ਸੋਚਿਆ ਸ਼ਾਇਦ ਪ੍ਰੇਮ ਕੱਪੜੇ ਬਦਲਦਾ ਹੈ। ਜਿਉਂ ਹੀ
ਪ੍ਰੇਮ ਨੇ ਕੈਲੋ ਦਾ ਗੁੱਟ ਛੱਡਿਆ, ਉਸ ਦੀਆਂ ਕਈ ਚੂੜੀਆਂ ਟੁੱਟ ਕੇ ਭੁੰਜੇ ਧਰਤੀ
ਉੱਤੇ ਖਿੱਲਰ ਗਈਆਂ। ਕੈਲੋ ਨੇ ਚੁੰਨੀ ਦੇ ਪੱਲੇ ਨਾਲ ਹੂੰਝਾ ਫੇਰ ਕੇ, ਚੂੜੀਆਂ ਮੰਜੇ ਥੱਲੇ ਕਰ ਦਿੱਤੀਆਂ। ਆਪ ਬਾਹਰ ਜੰਗਲੇ ਵੱਲ ਬਾਲਕੋਨੀ ਵਿੱਚੋਂ ਦੀ
ਦੂਜੇ ਕਮਰੇ ਵਿੱਚ ਚਲੀ ਗਈ। ਕੈਲੋ ਦੀ ਬਾਂਹ ਤੇ ਚੂੜੀ ਖੁਬ ਗਈ ਸੀ। ਬਾਂਹ ਉਸ ਨੇ ਚੂੰਨੀ ਵਿੱਚ
ਲਪੇਟ ਲਈ ਸੀ।
ਪ੍ਰੇਮ ਨੇ ਬਾਰ ਖ਼ੋਲ ਦਿੱਤਾ। ਡੈਡੀ ਨੇ ਕਿਹਾ,
“ ਕੀ ਤੂੰ ਕੱਪੜੇ ਬਦਲ ਰਿਹਾ ਸੀ? ਤੂੰ ਤਾਂ ਯਾਰ ਕੁੜੀਆਂ ਵਾਂਗ ਸੰਗਦਾ ਹੈ। “ ਪ੍ਰੇਮ ਮੁਸਕਰਾ ਰਿਹਾ ਸੀ। ਡੈਡੀ ਤੌਲੀਆਂ ਚੱਕ ਕੇ, ਨਹਾਉਣ ਚੱਲਿਆ ਗਿਆ। ਕੈਲੋ ਦੂਜੇ ਕਮਰੇ ਵਿੱਚੋਂ ਦੀ ਹੋ ਕੇ, ਕੋਠੇ ਦੀਆਂ ਪੌੜੀਆਂ ਉੱਤਰ ਕੇ, ਚਬਾਰੇ ਵਿਚੋਂ ਥੱਲੇ ਵਿਹੜੇ ਵਿੱਚ ਚਲੀ ਗਈ। ਉਹ ਸਾਹੋ-ਸਾਹ ਹੋਈ ਪਈ ਸੀ। ਕੌਲੋ ਇਸ ਤਰਾਂ ਪੌੜੀਆਂ
ਉੱਤਰੀ ਸੀ, ਜਿਵੇਂ ਕਿਸੇ ਭੂਤ ਤੋਂ ਡਰ ਗਈ ਹੋਵੇ। ਪੌੜੀਆਂ
ਕੋਲ ਉਸ ਨੂੰ ਕਾਲਜ ਦੀ ਸਹੇਲੀ ਤਾਰਾਂ ਮਿਲ ਗਈ। ਉਹ ਤਾਰਾਂ ਵਿੱਚ ਜ਼ੋਰ ਦੀ ਲੱਗੀ। ਤਾਰਾਂ ਭਮੀਰੀ
ਵਾਂਗ ਘੁੰਮ ਗਈ। ਤਾਰਾਂ ਦੇ ਮੂੰਹ ਵਿੱਚੋਂ ਨਿਕਲਿਆ, “ ਕੀ ਤੇਰੀ ਪੀਤੀ ਹੈ? ਦਿਨੇ ਹੀ ਵਿੱਚ ਵੱਜਦੀ ਫਿਰਦੀ ਹੈ। “
ਕੈਲੋ ਨੇ ਚੁਬਾਰੇ ਵੱਲ ਨੂੰ ਉਂਗਲੀ ਕਰਕੇ ਕਿਹਾ,
“ ਉਸ ਨੇ ਤਾਂ ਮੇਰੀ ਜਾਨ ਕੱਢ ਦਿੱਤੀ। ਜੇ ਮੈਂ ਬਾਲਕੋਨੀ
ਵਿੱਚ ਨਾਂ ਜਾਂਦੀ। ਡੈਡੀ ਨੇ ਸਾਨੂੰ ਉੱਤੋਂ ਫੜ ਲੈਣਾ ਸੀ। “ “ ਕਲ ਤੇਰਾ ਵਿਆਹ ਹੋਇਆ ਹੈ। ਹਾਏ ਜੇ ਪ੍ਰੇਮ
ਨੂੰ ਪਤਾ ਲੱਗ ਗਿਆ। ਕੈਲੋ ਤੂੰ ਕੀਹਨੂੰ ਚੁਬਾਰੇ ਵਿੱਚ ਸੱਦਿਆ ਹੋਇਆ ਸੀ? ਉਹ ਕੌਣ ਹੈ? “ “ ਕਿਹੋ ਜਿਹੀਆਂ ਗੱਲਾਂ ਕਰਦੀ ਹੈ। ਪ੍ਰੇਮ ਹੀ
ਤਾਂ ਚੁਬਾਰੇ ਵਿੱਚ ਹੈ। ਮੈਂ ਚਾਹ ਦੇਣ ਗਈ ਸੀ।
ਉਸ ਨੇ ਅੰਦਰੋਂ ਕੁੰਡੀ ਲਾ ਲਈ। ਡੈਡੀ ਉੱਤੋਂ ਦੀ ਆ ਗਏ। ਮੈਂ ਭੱਜ ਕੇ ਜਾਨ ਬਚਾ ਕੇ ਆਈ ਹਾਂ। “ “ ਕੈਲੋ ਤੂੰ ਵੀ ਬੱਸ ਬੱਚਿਆਂ ਵਾਲੀਆਂ ਗੱਲਾਂ
ਕਰਦੀ ਹੈ। ਕੀ ਡੈਡੀ ਨੂੰ ਪਤਾ ਨਹੀਂ ਲੱਗਿਆ ਹੋਣਾ, ਅੰਦਰੋਂ ਦਰਵਾਜ਼ਾ ਕਿਉਂ ਬੰਦ ਹੈ? ਤੂੰ ਤਾਂ ਇੰਜ
ਲਗਦੀ ਹੈ। ਜਿਵੇਂ ਤੈਨੂੰ ਉਸ ਨੇ ਪਹਿਲੀ ਬਾਰ ਛੂਹਿਆ ਹੋਵੇ। ਆਪ ਦੇ ਖ਼ਾਸ ਬੰਦੇ ਦੇ ਹੱਥ ਲਗਾਉਣ
ਨਾਲ ਇਸ ਤਰਾਂ ਛਾਲਾਂ ਮਾਰ ਕੇ ਨਹੀਂ ਭੱਜੀਦਾ। “
“ ਅੱਛਾ ਠੀਕ ਹੈ। ਮੈਨੂੰ ਬਹੁਤੀਆਂ ਮੱਤਾਂ ਨਾਂ ਦੇਹ, ਤੂੰ ਵੀ ਚਾਹ ਪੀ ਲੈ। “ ਕੈਲੋ ਦੀ ਮੰਮੀ ਨੇ ਸਾਰੀ ਗੱਲ ਸੁਣ ਲਈ ਸੀ।
ਉਸ ਨੇ ਕਿਹਾ, “ ਤੂੰ ਹੁਣ ਵਿਆਹੀ ਗਈ ਹੈ। ਛੜੱਪੇ ਮਾਰਨੇ
ਛੱਡਦੇ। “ “ ਮੰਮੀ ਪ੍ਰੇਮ ਨੇ ਕਿਹਾ, ”
ਮੈਂ ਪਿੰਡ ਨੂੰ ਜਾਣਾ ਹੈ। ਮੈਂ ਡੈਡੀ ਨਾਲ ਨਹੀਂ ਸੌ
ਸਕਦਾ। “ ਅਸੀਂ ਕਲ ਨੂੰ ਸਵੇਰੇ ਆ ਜਾਵਾਂਗੇ। “
“ ਮੈਂ ਸਮਝ ਗਈ ਹਾਂ। ਵਿਆਹ ਵਿੱਚ ਪ੍ਰੇਮ ਦਾ ਖਿਆਲ ਨਹੀਂ ਰੱਖ ਹੋਇਆ। ਜਮਾਈ ਰਾਜਾ
ਸੇਵਾ ਕਰਾਉਣੀ ਚਾਹੁੰਦੇ ਹਨ। ਤੂੰ ਫ਼ਿਕਰ ਨਾਂ ਕਰ ਬਾਕੀ ਤਾਂ ਕਿਤੇ ਵੀ ਸੌ ਜਾਣਗੇ। ਪ੍ਰੇਮ ਇਕੱਲੇ ਨੂੰ ਕਮਰਾ ਮਿਲ ਜਾਵੇਗਾ। ਵਿਆਹ
ਵਿੱਚ ਕੰਮ ਕਰਨ ਦੇ ਮਾਰੇ, ਘਰ ਛੱਡ ਕੇ ਨਾਂ ਭੱਜੋ। “ ਕੈਲੋ ਨੂੰ ਪਤਾ ਨਹੀਂ ਲੱਗ ਰਿਹਾ ਸੀ। ਕੀਹਦੀ ਗੱਲ ਸੁਣੇ? ਕੀਹਦੀ ਗੱਲ ਮੰਨੇ?
ਭਾਗ
26 ਲੱਗਦਾ ਮੁੰਡਾ ਬਾਜ਼ੀ ਮਾਰ ਗਿਆ ਜ਼ਿੰਦਗੀ ਜੀਨੇ ਦਾ ਨਾਮ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜਦੋਂ
ਕਿਸੇ ਖ਼ਾਨਦਾਨ ਵਿੱਚ ਵਿਆਹ ਹੁੰਦਾ ਹੈ। ਉਹ ਸਿਰਫ਼ ਵਿਆਹ ਕਰਾਉਣ ਵਾਲੇ ਮੁੰਡਾ ਕੁੜੀ ਦਾ ਰਿਸ਼ਤਾ ਹੀ
ਨਹੀਂ ਹੁੰਦਾ। ਸਗੋਂ ਪੂਰੇ ਪਰਿਵਾਰ, ਰਿਸ਼ਤੇਦਾਰਾਂ ਤੇ ਆਲੇ-ਦੁਆਲੇ ਦੇ ਸਬ ਲੋਕਾਂ ਨਾਲ ਰਿਸ਼ਤਾ ਬਣ ਜਾਂਦਾ ਹੈ। ਉਹ ਸਬ
ਦੇ ਨੂੰਹ ਜਮਾਈ ਹੁੰਦੇ ਹਨ। ਜਦੋਂ ਦਾ ਕੈਲੋ ਦੇ ਭਰਾ ਰਾਜੂ-ਭਰਜਾਈ ਰਾਜੀ ਦਾ ਵਿਆਹ ਹੋਇਆ ਸੀ। ਸ਼ਗਨ
ਹੀ ਨਹੀਂ ਮੁੱਕੇ ਸਨ। ਜਦੋਂ ਕੱਚੇ ਦੁੱਧ ਵਾਲੀ ਪ੍ਰਾਂਤ ਵਿੱਚੋਂ ਰਾਜੂ ਤੇ ਰਾਜੀ ਛਾਪ ਲੱਭ ਰਹੇ
ਸਨ। ਉਨ੍ਹਾਂ ਦੇ ਹੱਥ ਇੱਕ ਦੂਜੇ ਨੂੰ ਛੂਹ ਰਹੇ ਸਨ। ਇਹ ਕੋਈ ਸ਼ਗਨ ਨਹੀਂ ਹੁੰਦਾ। ਸਗੋਂ ਇੱਕ ਦੂਜੇ
ਨੂੰ ਛੇੜਨ ਦਾ ਮੌਕਾ ਦਿੱਤਾ ਜਾਂਦਾ ਹੈ। ਬਹਾਨਾ ਛਾਪ ਦਾ ਹੁੰਦਾ ਹੈ। ਉਹ ਵੀ ਵਹੁਟੀ ਨੂੰ ਸਬ ਦੇ
ਮੂਹਰੇ ਛੇੜ ਰਿਹਾ ਸੀ। ਆਪਦੇ ਘਰ ਵਿੱਚ ਸਭ ਕੋਈ ਸ਼ੇਰ ਹੁੰਦਾ ਹੈ। ਰਾਜੀ ਸ਼ਰਮ ਦੀ ਮਾਰੀ ਕੁੱਝ ਕਹਿ
ਨਹੀਂ ਰਹੀ ਸੀ। ਸਾਰਾ ਟੱਬਰ ਤਾਂ ਰਾਜੂ ਵੱਲ ਸੀ। ਰਾਜੀ ਦੀ ਭੈਣ ਜੋ ਵਿਚੋਲਣ ਸੀ। ਉਹ ਦੋਨਾਂ ਵੱਲ
ਸੀ। ਜਿਹੜਾ ਜ਼ੋਰ ਉਸ ਦਾ ਵਿਆਹ ਵਿੱਚ ਸੀ। ਹੁਣ ਉਹ ਮਾਣ ਵੀ ਮੁੱਕ ਗਿਆ ਸੀ। ਵਿਚੋਲਣ ਦਾ ਮਾਣ ਘੱਟ
ਗਿਆ ਸੀ। ਵਿਚੋਲੇ ਦੀ ਦਾਰੂ ਇੰਨੀ ਪੀਤੀ ਸੀ। ਅਜੇ ਤੱਕ ਧਰਤੀ ਤੇ ਪੈਰ ਨਹੀਂ ਲੱਗੇ ਸਨ। ਰਾਜੂ ਨੇ
ਛਾਪ ਪਹਿਲਾਂ ਹੀ ਮੁੱਠੀ ਵਿੱਚ ਕਰ ਲਈ ਸੀ। ਫਿਰ ਤਾਂ ਉਹ ਰਾਜੀ ਦੇ ਹੱਥਾਂ ਨੂੰ ਛੇੜ ਲਈ ਸਮਾਂ
ਲੰਬਾ ਕਰ ਰਿਹਾ ਸੀ। ਰਾਜੀ ਨੂੰ ਪਤਾ ਸੀ, ਛਾਪ ਪ੍ਰਾਂਤ ਵਿੱਚ ਨਹੀਂ ਹੈ। ਉਸ ਨੇ ਵਿਚੋਲਣ
ਵੱਲ ਦੇਖਿਆ। ਉਸ ਨੇ ਕਿਹਾ, “ ਪ੍ਰਾਂਤ ਵਿੱਚੋਂ ਕੀ ਲੱਭਣਾ ਹੈ? ਇਸ ਵਿੱਚ ਮੈਨੂੰ ਤਾਂ ਕੁੱਝ ਲੱਭਦਾ ਨਹੀਂ ਹੈ।
“
ਕਿਸੇ ਔਰਤ ਨੇ ਕਿਹਾ, “ ਤਾਂ ਫਿਰ ਲੱਗਦਾ ਮੁੰਡਾ ਬਾਜ਼ੀ ਮਾਰ ਗਿਆ। ਹੁਣ ਇਹਦੇ ਥੱਲੇ ਲੱਗ
ਕੇ,
ਘਰ ਵਿੱਚ ਰਹਿਣਾ ਪੈਣਾ ਹੈ। “ ਕਿਸੇ ਹੋਰ ਨੇ ਕਿਹਾ, “ ਇਹ ਤਾਂ ਅੱਗੇ ਹੀ ਤੇਜ਼ ਹੈ। ਇਸ ਨੂੰ ਪੁੱਠੇ
ਕਾਰੇ ਨਾਂ ਸਿੱਖਾਵੋ। “ ਰਾਜੂ ਨੇ ਪ੍ਰਾਂਤ ਵਿਚਲੇ ਚਿੱਟੇ ਕੱਚੇ ਦੁੱਧ ਵਾਲੇ ਪਾਣੀ ਦਾ ਫ਼ਾਇਦੇ ਉਠਾਇਆ। ਝੱਟ
ਉਸ ਦਾ ਹੱਥ ਫੜ ਕੇ, ਛਾਪ ਰਾਜੀ ਦੀ ਮੁੱਠੀ ਵਿੱਚ ਦੇ ਦਿੱਤੀ। ਰਾਜ਼ੀ ਨੂੰ ਬਿਜਲੀ ਦਾ ਝਟਕਾ ਲੱਗਾ।
ਉਸ
ਦੀ ਸੁਰਤ ਡੇਰੇ ਵਾਲੇ ਸਾਧ ਵੱਲ ਗਈ। ਉਸ ਦੇ ਦਿਮਾਗ਼ ਨੇ, ਦੋਨਾਂ ਵਿੱਚ ਤੁਲਨਾ ਕੀਤੀ। ਰਾਜੂ ਨੇ ਹੱਥ
ਨਾਲ ਹੱਥ ਛੇੜ ਕੇ ਛੇੜਖ਼ਾਨੀ ਕੀਤੀ ਸੀ। ਸਾਧ ਨੇ ਉਸ ਦੀ ਛਾਤੀ ਆਪਦੀ ਸਖ਼ਤ ਹਿੱਕ ਨਾਲ ਐਡੀ ਜ਼ੋਰ ਦੀ
ਮਸਲੀ ਸੀ। ਉਸ ਦੇ ਕੂਲ਼ੇ ਅੰਗਾਂ ਸਾਧ ਦੀ ਹਿੱਕ ਵਿੱਚ ਖੁਬ ਗਏ ਸੀ। ਉਸ ਦੇ ਸਰੀਰ ਵਿੱਚੋਂ ਸੇਕ
ਨਿਕਲ ਗਿਆ ਸੀ। ਪਹਿਲੀ ਬਾਰ ਕਿਸੇ ਮਰਦ ਦੇ ਅੰਗ ਉਸ ਨਾਲ ਲੱਗੇ ਸਨ। ਦੋਨਾਂ ਦੀ ਛੂਹ ਵਿੱਚ ਅਲੱਗ
ਹੀ ਸੁਆਦ ਸੀ। ਰਾਜੂ ਦੇ ਹੱਥ ਟਕਰਾਉਂਦੇ ਹੀ ਉਸ ਨੂੰ ਸਾਧ ਦੀ ਛੂਹ ਦੀ ਤੱੜਫ਼ਨਾਂ ਜਿਹੀ ਲੱਗ
ਗਈ। ਕੈਲੋ ਨੇ ਕਿਹਾ, “ ਕੀ ਹੋਇਆ? ਤੁਸੀਂ ਤਾਂ ਦੋਨੇਂ ਹੀ ਕਿਤੇ ਗੁਆਚ ਗਏ। ਛਾਪ ਦੇਵੋ ਲੱਭ ਕੇ। “ ਰਾਜੂ ਨੇ ਦੋਨੇਂ ਹੱਥ ਖ਼ਾਲੀ ਦਿਖਾ ਦਿੱਤੇ। ਰਾਜੀ
ਦੀ ਸੁਰਤ ਕਿਤੇ ਹੋਰ ਲੱਗੀ ਹੋਈ ਸੀ। ਵਿਚੋਲਣ ਨੇ ਉਸ ਨੂੰ ਝੰਜੋੜ ਕੇ ਕਿਹਾ, “ ਕਿਤੇ ਜਾਦੂ ਤਾਂ ਨਹੀਂ ਚੱਲ ਗਿਆ। ਇਸ ਪਿੰਡ
ਦੇ ਮੁੰਡੇ ਐਸੇ ਹੀ ਚੁਲਬੁਲੇ ਹਨ। ਮੈਨੂੰ ਅਜੇ ਤੱਕ ਸੁਰਤ ਨਹੀਂ ਆਈ। ਲਿਆ ਦੇਖਾ ਛਾਪ ਤੇਰੇ ਕੋਲ ਹੀ ਹੈ। “ ਰਾਜੀ
ਨੇ ਹੱਥ ਦੁਧੀਆਂ ਪਾਣੀ ਵਿੱਚੋਂ ਬਾਹਰ ਕੱਢ ਕੇ ਛਾਪ ਸਬ ਨੂੰ ਦਿਖਾ ਦਿੱਤੀ ਸੀ। ਕੈਲੋ ਨੇ ਕਿਹਾ, “ਪਾ ਲੈ ਜਿਹੜੀ ਉਂਗਲੀਂ ਵਿੱਚ ਮੇਚ ਆਉਂਦੀ ਹੈ।
ਅੱਜ ਤੋਂ ਵੀਰੇ ਦੀਆਂ ਸਾਰੀਆਂ ਚੀਜ਼ਾਂ ਉੱਤੇ ਤੇਰਾ ਕਬਜ਼ਾ ਹੈ। ਇਸ ਨੇ ਤੇਰੇ ਮੂਹਰੇ ਵੀ ਬੁੱਧੂ
ਬਣਿਆਂ ਰਹਿਣਾ ਹੈ। “ ਰਾਜੂ ਨੇ ਕਿਹਾ, “ ਅਸਲ ਗੱਲ ਤਾਂ ਇਹ ਹੈ। ਛਾਪ
ਮੈਨੂੰ ਹੀ ਲੱਭੀ ਸੀ। ਮੈਂ ਮਹਿਮਾਨ ਬਾਜ਼ੀ ਕੀਤੀ ਹੈ। “ ਕੈਲੋ ਦੀ ਮੰਮੀ ਨੇ ਕਿਹਾ, “ ਇਹ ਤੇਰੀ ਘਰ ਵਾਲੀ ਹੈ। ਮਹਿਮਾਨ ਸਮਝ ਕੇ, ਕਿਤੇ ਸਾਰੀ ਉਮਰ ਖ਼ਾਤਰ ਦਾਰੀ ਵਿੱਚ ਹੀ ਨਾਂ
ਲੱਗਿਆ ਰਹੀਂ। “
ਭਾਗ 27 ਇਹ ਫਲ ਜ਼ਿਆਦਾ ਹੀ ਮਿੱਠਾ ਹੈ ਜ਼ਿੰਦਗੀ ਜੀਨੇ ਦਾ ਨਾਮ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਇੱਕ
ਸਮਾਂ ਸੀ। ਜਿਉਂ ਹੀ ਧੀ-ਪੁੱਤ ਜਵਾਨ ਹੁੰਦੇ ਸੀ। ਮੁੰਡੇ ਦੀ ਮੁੱਛ ਫੁੱਟਣ ਲੱਗਦੀ ਹੈ। ਕੁੜੀਆਂ
ਮੁੰਡੇ ਕੱਦ ਕੱਢਦੇ ਦਿਸਦੇ ਸੀ। ਕੁੜੀ ਦੇ ਸਰੀਰ ਦੀ ਬਣਤਰ ਪੂਰੀ ਹੁੰਦੀ ਦਿਸਦੀ ਹੈ। ਉਦੋਂ ਹੀ
ਕੁੜੀ ਨੂੰ ਘਰ ਦੇ ਅੰਦਰ ਡਿੱਕ ਦਿੱਤਾ ਜਾਂਦਾ ਸੀ। ਜੁਵਾਨ ਕੁੜੀਆਂ ਮੁੰਡਿਆਂ ਤੋਂ ਮਾਪਿਆਂ ਤੇ
ਲੋਕਾਂ ਨੂੰ ਖ਼ਤਰਾ ਖੜ੍ਹਾ ਹੋ ਗਿਆ ਦਿਸਦਾ ਹੁੰਦਾ ਹੈ। ਇਹ ਆਪ ਜਿਉਂ ਉਦਾਹਰਨ ਹੁੰਦੇ
ਹਨ। ਇਹ ਸੱਚ ਇੰਨਾ ਨੇ ਆਪਦੇ ਪਿੰਡੇ ਉੱਤੇ ਸੱਚ ਹੰਢਾਇਆਂ ਹੁੰਦਾ ਹੈ। ਇਹ ਆਪ ਸੈਕਸ ਬਗੈਰ ਚਾਰ
ਦਿਨ ਨਹੀਂ ਕੱਢਦੇ। ਆਪ ਨੌਂ ਸੌ ਚੂਹਾ ਹਜ਼ਮ ਕਰ ਜਾਂਦੇ ਹਨ। ਜਵਾਨੀ ਦਾ ਮਤਲਬ ਹੈ, ਸੈਕਸੀ ਬੰਬ ਤਿਆਰ ਹੋ ਗਏ ਹਨ। ਮਰਦ-ਔਰਤ ਕਾਮ
ਤੋਂ ਬਗੈਰ ਰਹਿ ਨਹੀਂ ਸਕਦੇ। ਜਵਾਨ ਕੁੜੀਆਂ ਤੋਂ ਡਰ ਲੱਗਦਾ ਹੈ। ਕਿਤੇ ਕੁਆਰੀਆਂ ਮਾਂ ਨਾਂ ਬਣ
ਜਾਣ। ਦੂਜੇ ਪਾਸੇ ਕੁਆਰੀਆਂ ਕੁੜੀਆਂ ਨੇ ਹੀ, ਧਰਮਾਂ
ਦੀ ਨੀਂਹ ਰੱਖੀ ਹੋਈ ਹੈ। ਉਨ੍ਹਾਂ ਨੂੰ ਅੱਜ ਤੱਕ ਕੁਆਰੀਆਂ ਹੀ ਕਿਹਾ ਜਾਂਦਾ ਹੈ। ਲੋਕ ਆਪ ਜਵਾਨ
ਕੁੜੀ ਨੂੰ ਚਾਰ ਦਿਨ ਨਹੀਂ ਰੱਖ ਸਕਦੇ। ਵਿਆਹੁਣ ਦੀ ਕਰਦੇ ਹਨ। ਮੁੰਡਿਆਂ ਨੂੰ ਵੀ ਛੇਤੀ ਤੋਂ ਛੇਤੀ
ਲਗਾਮ ਪਾ ਦੇਣੀ ਚਾਹੁੰਦੇ ਹਨ। ਬਈ ਕਿਤੇ ਅੱਥਰੇ ਘੋੜੇ ਵਾਂਗ ਖੁੱਲ੍ਹੇ ਬੇਲਗ਼ਾਮ ਹੀ ਨਾਂ ਫਿਰਦੇ
ਰਹਿਣ। ਸਬ ਰਿਸ਼ਤੇਦਾਰਾਂ ਤੇ ਹੋਰ ਜਾਣਨ ਵਾਲੇ ਲੋਕਾਂ ਨੂੰ ਸਾਥੀ ਲੱਭਣ ਲਈ ਕਿਹਾ ਜਾਂਦਾ ਸੀ।
ਆਲੇ-ਦੁਆਲੇ ਤੋਂ ਕੋਈ ਮੁੰਡੇ-ਕੁੜੀਆਂ ਦਾ ਰਿਸ਼ਤਾ ਆਉਂਦਾ ਹੈ। ਜੈਸਾ ਵੀ ਕੋਈ ਨੇੜੇ ਤੇੜੇ ਸਾਥ
ਲੱਭਦਾ ਹੈ। ਫੱਟਾ-ਫੱਟ ਵਿਆਹ ਕਰਕੇ, ਆਪਦੀ
ਜੁੰਮੁਬਾਰੀ ਖ਼ਤਮ ਕਰਦੇ ਹਨ। ਹਰ ਕੋਈ ਦੂਜੇ ਤੇ ਜੁੰਮੁਬਾਰੀ ਸਿੱਟ ਕੇ ਨਵੇਕਲਾ ਹੋਣਾ ਚਾਹੁੰਦੇ ਹੈ।
ਇਸੇ ਲਈ ਹੁਣ ਵਿਆਹੇ ਹੋਏ ਵੀ ਪਤੀ-ਪਤਨੀ ਛੱਡ ਕੇ ਨਿਕਲ ਜਾਂਦੇ ਹਨ। ਸ਼ਾਦੀ ਹੋਏ ਵਾਲਿਆਂ ਦਾ ਬੰਨ੍ਹ-ਸੁਬ ਟੁੱਟਾ ਹੋਇਆ ਹੈ।
ਅੱਜ
ਕਲ ਪ੍ਰੇਮ ਵਰਗੇ ਵੀ ਹਨ। ਜਿੰਨਾ ਦੀ ਹਰ ਦਿਨ ਨਵੇਂ ਸਾਥੀ ਨਾਲ ਸੁਹਾਗ ਰਾਤ ਹੁੰਦੀ ਹੈ। ਰੰਡੀਆਂ
ਪੈਸੇ ਲੈ ਕੇ ਲੋਕਾਂ ਦੀ ਸੈਕਸ ਦੀ ਕੰਜ ਉਤਾਰਦੀਆਂ ਹਨ।
ਉਨ੍ਹਾਂ ਦਾ ਵੀ ਕੋਈ ਦੀਨ ਅਮਾਨ ਹੁੰਦਾ ਹੈ। ਉਹ ਇੱਕ ਥਾਂ ਉੱਤੇ ਬੈਠ ਕੇ, ਬਿਜ਼ਨਸ ਕਰਦੀਆਂ ਹਨ। ਪਰ ਅੱਜ ਕਲ
ਮੁੰਡੇ-ਕੁੜੀਆਂ ਪੈਸਾ ਕਮਾਉਣ ਵਿੱਚ ਨਿੱਤਰ ਪਏ ਹਨ। ਵੈਸੇ ਵਿਆਹ ਕਰਾ ਕੇ, ਔਰਤਾਂ ਘਰ ਵਿੱਚ ਕਮਾਈ ਕਰਦੀਆਂ ਹਨ। ਕਈ
ਔਰਤਾਂ ਬਾਹਰੋਂ ਵੀ ਪਤੀ ਦੇ ਬਰਾਬਰ ਕਮਾਕੇ ਲਿਉਂਦੀਆਂ ਹਨ। ਜੇ ਬਗੈਰ ਵਿਆਹ ਤੋਂ ਵੀ ਕਈ ਐਸੇ ਕਮਾਈ
ਪੈਸਿਆਂ ਦੇ ਲੈਣ ਦੀ ਕਰਦੇ ਹਨ। ਕਈਆਂ ਲਈ ਸ਼ਰਮ ਵਾਲੀ ਗੱਲ ਉੱਕਾ ਨਹੀਂ ਹੈ। ਦੁਨੀਆ ਇਸੇ ਤਰਾਂ
ਚੱਲਦੀ ਹੈ। ਖ਼ਰੀਦਦਾਰ ਜਿਸਮ ਖ਼ਰੀਦਦੇ ਹਨ। ਵਿਕਾਊ ਆਪਦੀਆਂ ਬੋਟੀਆਂ ਵੇਚਦੇ ਹਨ। ਵਿਆਹ ਤਾਂ ਪ੍ਰੇਮ
ਵਰਗੇ ਲੋਕ ਸ਼ੋ-ਪੀਸ ਘਰ ਵਿੱਚ ਰੱਖਣ ਲਈ ਕਰਾਉਂਦੇ ਹਨ। ਹੁਸਨ ਤਾਂ ਐਸੇ ਲੋਕਾਂ ਨੇ ਪਹਿਲਾਂ ਹੀ
ਖਾਧਾ-ਪੀਤਾ ਹੁੰਦਾ ਹੈ।
ਪ੍ਰੇਮ
ਲਈ ਕੈਲੋ ਕੰਮ ਕਰਨ ਵਾਲੀ ਸੇਵਾਦਾਰ ਸੀ। ਉਸ ਦੀ ਮੰਮੀ ਤੋਂ ਰੋਟੀ-ਦਾਲ ਵੀ ਨਹੀਂ ਬਣਦੀ ਸੀ। ਘਰ ਸੰਭਾਲਣ ਨੂੰ ਪ੍ਰੇਮ ਨੂੰ
ਚੰਗੀ ਸੁਆਣੀ ਚਾਹੀਦੀ ਸੀ। ਪ੍ਰੇਮ ਦੇ ਨਾਲ ਫਿਰਨ ਵਾਲੀਆਂ ਕੁੜੀਆਂ ਉਸ ਨਾਲ ਵਿਆਹ ਕਰਾਉਣ ਲਈ ਤਿਆਰ ਨਹੀਂ ਸਨ। ਪ੍ਰੇਮ ਆਪ ਵੀ ਜਾਣਦਾ ਸੀ। ਜੇ ਐਸੀ
ਕੁੜੀ ਨੂੰ ਵਿਆਹ ਲਿਆ। ਘਰ ਨੂੰ ਹੀ ਕੋਠਾ ਬਣਾਂ ਦੇਵੇਗੀ। ਕੈਲੋ ਇਸ ਨੂੰ ਚੰਗੀ ਕੁੜੀ ਲੱਭ ਗਈ ਸੀ।
ਇਸੇ ਲਈ ਪ੍ਰੇਮ ਦੀ ਹਰ ਗੱਲ ਉਹ ਮਨ ਵਿੱਚ ਹੀ ਦੱਬ ਲੈਂਦੀ ਸੀ। ਪ੍ਰੇਮ ਵੀ ਜਾਣਦਾ ਸੀ। ਮੁਰਗ਼ੀ ਘਰ
ਹੀ ਹੈ। ਇਸ ਨੇ ਕਿਥੇ ਜਾਣਾ ਹੈ?
ਕਿਹੜਾ ਕੋਈ ਕਾਹਲੀ ਹੈ। ਬਈ ਕਿਤੇ ਚਲੀ
ਜਾਵੇਗੀ। ਜਾਂ ਦੂਜੇ ਕਿਸੇ ਨੂੰ ਬੋਚ ਲਵੇਗੀ। ਕੈਲੋ ਸੋਚਦੀ ਸੀ, ਸਬਰ ਫਲ਼ ਮਿੱਠਾ ਹੁੰਦਾ ਹੈ। ਉਹ ਇਹ ਨਹੀਂ
ਜਾਣਦੀ ਸੀ। ਇਹ ਫਲ ਜ਼ਿਆਦਾ ਹੀ ਮਿੱਠਾ ਹੈ, ਅਣਗਿਣਤ
ਔਤਾਂ ਦੇ ਮੂੰਹ ਲੱਗ ਚੁੱਕਾ ਹੈ। ਕੁੱਝ ਹੀ ਸੁਆਦ ਲੈ ਚੁੱਕੇ ਹਨ।
ਭਾਗ
28 ਬਰਫ਼ ਦੀ ਤਕਸੀਰ ਵੀ ਮਨੁੱਖ ਵਾਂਗ ਗਰਮ ਹੁੰਦੀ ਹੈ ਜ਼ਿੰਦਗੀ ਜੀਨੇ ਦਾ ਨਾਮ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਮੁੰਡਿਆਂ ਨੂੰ ਤਾਂ ਪਹਿਲਾਂ ਹੀ ਖੁੱਲ੍ਹੀ ਛੁੱਟੀ ਹੁੰਦੀ ਹੈ। ਜਿੱਥੇ ਮਰਜ਼ੀ ਘੁੰਮੀ ਜਾਣ। ਮੁੰਡਿਆਂ ਦੀ ਇੱਜ਼ਤ ਕਿਤੇ ਉੱਤਰ ਵੀ ਜਾਵੇ। ਕਿਸੇ ਲਈ ਐਡੀ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ। ਪ੍ਰੇਮ ਨੂੰ ਕਿੰਨੀਆਂ ਕੁੜੀਆਂ ਹੰਢਾ ਕੇ ਚਲੀਆਂ ਗਈਆਂ ਸਨ। ਉਸ ਦੀ ਇੱਜ਼ਤ ਨੂੰ ਭੋਰਾ ਫ਼ਰਕ ਨਹੀਂ ਪਿਆ ਸੀ। ਉਹ ਕੈਨੇਡਾ ਦੀਆਂ ਕੁੜੀਆਂ ਦੀਆਂ ਕਰਤੂਤਾਂ ਜਾਣਦਾ ਸੀ। ਕੈਨੇਡਾ ਵਿੱਚ ਕੁੜੀਆਂ ਉਸ ਦੇ ਲੱਛਣ ਜਾਣਦੀਆਂ ਸਨ। ਇਸ ਲਈ ਉਹ ਵਿਆਹ ਕਰਾਉਣ ਪੰਜਾਬ ਚਲਾ ਗਿਆ। ਪੰਜਾਬ ਵਿਚੋਂ ਚੰਗੀ ਕੁੜੀ ਦੀ ਭਾਲ ਵਿੱਚ ਗਿਆ ਸੀ। ਇਸ ਨੂੰ ਲੱਗਦਾ ਸੀ। ਪੰਜਾਬ ਵਿੱਚੋਂ ਕੱਚੀਆਂ ਕੁਰਬਲਾ ਹੀ ਹਨ। ਬਰਫ਼ ਦੀ ਤਕਸੀਰ ਵੀ ਮਨੁੱਖ ਵਾਂਗ ਗਰਮ ਹੁੰਦੀ ਹੈ। ਇਸੇ ਲਈ ਜੇ ਕੈਨੇਡਾ ਤੇ ਹੋਰ ਠੰਢੇ ਦੇਸ਼ਾਂ ਵਿੱਚ ਬਗੈਰ ਵਿਆਹ ਤੋਂ ਮੁੰਡੇ-ਕੁੜੀਆਂ ਸਰੀਰਕ ਸਬੰਧ ਕਰ ਸਕਦੇ ਹਨ। ਭਾਰਤ ਇੰਨੀ ਆਬਾਦੀ ਵਾਲੇ ਗਰਮ ਦੇਸ਼ ਵਿੱਚ ਰਹਿਣ ਵਾਲੇ ਮੁੰਡੇ-ਕੁੜੀਆਂ ਠੰਢੇ ਮੱਤੇ ਦੇ ਲਗਦੇ ਹਨ। ਪਰ ਉਹ ਵੀ ਪਿੱਛੇ ਨਹੀਂ ਹਨ। ਅੱਗੇ ਮਾਪੇ ਜਵਾਨ ਕੁੜੀਆਂ ਨੂੰ ਦੇਹਲੀ ਨਹੀਂ ਟੱਪਣ ਦਿੰਦੇ ਸੀ। ਅੱਜ ਕਲ ਬਾਹਰਲੇ ਦੇਸ਼ਾਂ ਵਿੱਚ ਪੜ੍ਹਾਈਆਂ, ਨੌਕਰੀਆਂ ਕਰਨ ਭੇਜਦੇ ਹਨ। ਕਈਆਂ ਦਾ ਕਹਿਣਾ ਹੈ, “ ਕੁੜੀਆਂ-ਮੁੰਡਿਆਂ ਵਿੱਚ ਕੋਈ ਫ਼ਰਕ ਨਹੀਂ ਹੈ। ਇਹ ਬਰਾਬਰ ਹਨ। “ ਕੁੱਝ ਕੁ ਨੂੰ ਛੱਡ ਕੇ, ਇਹ ਕੁੜੀਆਂ ਵੀ ਅੱਜ ਕਲ ਮੁੰਡਿਆਂ ਵਾਂਗ ਕਸਰਾਂ ਕੱਢਣ ਲੱਗੀਆਂ ਹੋਈਆਂ ਹਨ। ਜਿਵੇਂ ਪ੍ਰੇਮ ਨੂੰ ਲੱਗਦਾ ਹੈ। ਇਹ ਕੁੜੀਆਂ ਨੂੰ ਚਾਰਾ ਪਾਉਂਦਾ ਹੈ। ਇਸ ਨੂੰ ਇਹ ਨਹੀਂ ਪਤਾ, ਕੁੜੀਆਂ ਇਸ ਨੂੰ ਚਾਰ ਰਹੀਆਂ ਹਨ। ਅੱਜ ਦੀਆਂ ਕੁੜੀਆਂ ਵੀ ਚਾਲੂ ਹਨ।
ਇਹ
ਗੱਲ ਲੋਕ ਤੇ ਮਾਪੇ ਵੀ ਜਾਣਦੇ ਹਨ। ਨੌਜਵਾਨ ਵਿਆਹੇ, ਕੁਆਰੇ
ਮੁੰਡੇ ਕੁੜੀਆਂ ਨੂੰ ਬਾਹਰਲੇ ਦੇਸ਼ਾਂ ਕੈਨੇਡਾ, ਅਮਰੀਕਾ
ਜਿੱਥੇ ਵੀ ਪੜ੍ਹਾਈਆਂ, ਨੌਕਰੀਆਂ ਕਰਨ ਭੇਜਿਆ ਹੈ। ਪੜ੍ਹਾਈਆਂ ਕਰਨ ਦੇ
ਨਾਲ ਦਿਮਾਗ਼ੀ ਨੌਕਰੀਆਂ ਕਰਨ ਨਾਲ ਪੇਟ ਦੀ ਭੁੱਖ ਤਾਂ ਮਿਟ
ਜਾਵੇਗੀ। ਨੌਜਵਾਨ ਵਿਆਹੇ ਕੁਆਰੇ ਮੁੰਡੇ ਕੁੜੀਆਂ ਦੀ ਜੋ ਸਰੀਰਕ ਸੈਕਸ ਦੀ ਅੱਗ ਹੈ। ਉਨ੍ਹਾਂ ਨੇ ਕਿਵੇਂ ਨਾਂ
ਕਿਵੇਂ ਤਾਂ ਠੰਢੀ ਕਰਨੀ ਹੀ ਹੈ। ਐਸੇ ਨੌਜਵਾਨ ਵਿਆਹੇ ਕੁਆਰੇ ਮੁੰਡੇ ਕੁੜੀਆਂ ਦੇ ਜੋ ਵੀ ਹੱਥ ਲੱਗਦਾ ਹੈ। ਪ੍ਰੇਮ ਵਰਗੇ ਦੇ ਵਿਆਹੇ ਕੁਆਰੇ ਮੁੰਡੇ, ਕੁੜੀਆਂ ਸਬ ਹਜ਼ਮ ਹੋ ਜਾਂਦੇ ਹਨ। ਇਸੇ ਲਈ ਤਾਂ
ਪ੍ਰੇਮ ਨੂੰ ਸਹਾਗਰਾਤ ਨਾ ਮਨਾਉਣ ਦਾ ਕੋਈ ਫ਼ਰਕ ਨਹੀਂ ਪਾਇਆ। ਇਹ ਸਬ ਕੁੱਝ ਉਸ ਦਾ ਖਾਂਦਾ ਪੀਤਾ
ਹੋਇਆ ਸੀ। ਕੈਨੇਡਾ ਵਿੱਚ 30-35 ਸਾਲਾਂ ਦੇ ਹੋ ਜਾਂਦੇ ਹਨ। ਪੱਕੇ ਹੋਣ ਦੇ ਚੱਕਰਾਂ ਵਿੱਚ ਤੁਰੇ
ਫਿਰਦੇ ਹਨ। ਵੈਸੇ ਵੀ ਲੱਗਦਾ ਹੈ। ਕੈਨੇਡਾ ਵਿੱਚ ਕੁੜੀਆਂ ਵੱਧ ਹਨ। ਇਸੇ ਲਈ ਇੱਕ ਹੀ ਮੁੰਡੇ ਨੂੰ
ਦੋ-ਤਿੰਨ ਕੁੜੀਆਂ ਚੱਕਰਾਂ ਵਿੱਚ ਪਾਈ ਫਿਰਦੀਆਂ ਹਨ। ਇੰਨਾ ਦੇ ਸਰੀਰ ਐਸੇ ਹਨ। ਜਿਵੇਂ ਅੰਬ ਚੂਪਿਆ
ਹੁੰਦਾ ਹੈ। ਬੇਗਾਨੀ ਚੀਜ਼ ਨੂੰ ਬੰਦਾ ਨੇਬੂ ਵਾਂਗ ਨਿਚੋੜ ਦਿੰਦਾ ਹੈ। ਸਿਆਣਿਆਂ ਨੇ ਤੱਤ ਕੱਢੇ ਹੁੰਦੇ
ਹਨ। ਆਪਦੇ ਉੱਤੇ ਹੰਢਾਇਆ ਹੁੰਦਾ ਹੈ। ਆਪ ਤਾਂ ਮੌਜ਼ਾ ਲੈ ਗਏ। ਜਦੋਂ ਪਤਾ ਲੱਗਾ ਸਰੀਰ ਬੋਡਾ ਹੋ
ਗਿਆ ਹੈ। ਸਾਰਾ ਹਿੱਲਣ ਲੱਗ ਗਿਆ ਹੈ। ਸਿਆਣੇ ਕਹਿ ਗਏ ਹਨ, “ ਕਾਮ ਹੈਵਾਨ ਦੀ ਤਰਾਂ ਹੈ। ਸਰੀਰ ਨੂੰ ਖਾ ਜਾਂਦਾ ਹੈ। “ ਮਰਦ ਔਰਤ ਤੋਂ ਡਰਦੇ ਜੰਗਲਾ ਵਿੱਚ ਪਹੁੰਚ ਗਏ।
ਅਫ਼ਸਰਾ ਉੱਥੇ ਵੀ ਪਹੁੰਚ ਜਾਂਦੀਆਂ ਹਨ।
ਮੁੰਡੇ
ਕੁੜੀਆਂ ਕੋਲ ਪੈਸੇ ਤਾਂ ਇੰਨੇ ਨਹੀਂ ਹੁੰਦੇ। ਜੋ ਸਰੀਰ ਕੋਲ ਹੈ, ਉਸੇ ਹਥਿਆਰ ਨੂੰ ਵਰਤਣਾ ਹੈ। ਕੈਨੇਡਾ ਵਿੱਚ
ਵੱਸਣ, ਪੱਕੇ ਹੋਣ ਲਈ ਮੁੰਡੇ ਕੁੜੀਆਂ ਸੈਕਸ ਦਾ
ਸਹਾਰਾ ਲੈਂਦੇ ਹਨ। ਵੈਸੇ ਤਾਂ ਕਿਸੇ ਨਾਲ ਵੱਸਣਾ ਹੋਵੇ। ਸੈਕਸ ਦੇ ਜ਼ੋਰ ਉੱਤੇ ਹੀ ਵਸਿਆ ਜਾਂਦਾ
ਹੈ। ਅਗਰ ਕਿਸੇ ਮਰਦ-ਔਰਤ ਵਿੱਚ ਕਮੀ ਹੋਵੇ। ਉਸ ਤੋਂ ਕਿਨਾਰਾ ਕੀਤਾ ਜਾਂਦਾ ਹੈ।
ਭਾਗ
29 ਕੋਈ ਨਹੀਂ ਸਹਾਰਦਾ ਜੇ ਮਰਦ ਦੀ ਮਰਦਾਨਗੀ ਨੂੰ ਠੇਸ ਲੱਗੇ ਜ਼ਿੰਦਗੀ ਜੀਨੇ ਦਾ ਨਾਮ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਧੋਖਾ
ਉੱਥੇ ਹੁੰਦਾ ਹੈ। ਜਿੱਥੇ ਵਿਸ਼ਵਾਸ ਹੈ। ਵਿਸ਼ਵਾਸ ਖ਼ਾਸ ਬੰਦੇ ਤੇ ਕੀਤਾ ਜਾਂਦਾ ਹੈ। ਜਦੋਂ ਲੋੜ
ਹੁੰਦੀ ਹੈ। ਬੰਦਾ ਕਿਸੇ ਪਰਾਏ ‘ਤੇ ਵੀ ਜ਼ਕੀਨ ਕਰ ਲੈਂਦਾ ਹੈ। ਹਰ ਛੋਟਾ-ਵੱਡਾ ਕੰਮ ਵਿਸ਼ਵਾਸ ਨਾਲ
ਜੁੜਿਆ ਹੈ। ਹਰ ਰਿਸ਼ਤਾ ਵਿਸ਼ਵਾਸ ‘ਤੇ ਖੜ੍ਹਾ ਹੈ। ਹਰ ਗੱਲ ਦਾ ਸਬੂਤ ਮੰਗਦੇ ਹਾਂ। ਬਗੈਰ ਦੇਖੇ ਕਿਸੇ ਗੱਲ ਉੱਤੇ ਜ਼ਕੀਨ ਨਹੀਂ ਕਰਦੇ। ਹਰ ਚੀਜ਼
ਅੱਖਾਂ ਨਾਲ ਦੇਖਣੀ ਚਾਹੁੰਦੇ ਹਾਂ। ਚੀਜ਼ ਠੋਕ ਵਜਾ ਕੇ ਲੈਂਦੇ ਹਾਂ। ਇੱਕ ਗੱਲ ਮੰਨਣੀ ਪਵੇਗੀ।
ਜਿੰਨਾ ਰਿਸ਼ਤਿਆਂ ਨਾਲ ਅਸੀਂ ਸਾਰੀ ਉਮਰ ਕੱਢ ਦਿੰਦੇ ਹਨ। ਬਚਪਨ, ਜਵਾਨੀ, ਬੁਢਾਪੇ ਤੱਕ ਵਿਸ਼ਵਾਸ ਉੱਤੇ ਨਿਕਲ ਜਾਂਦੇ ਹਨ। ਦਾਦਾ-ਦਾਦੀ, ਨਾਨਾ-ਨਾਨੀ, ਮਾਂ-ਬਾਪ, ਭੈਣ-ਭਰਾ, ਪਤੀ-ਪਤਨੀ ਦਾ ਹਰ ਰਿਸ਼ਤਾ ਜ਼ਕੀਨ ਉੱਤੇ ਹੀ
ਹੁੰਦਾ ਹੈ। ਹੋਰਾਂ ਤੋਂ ਸੁਣਤੋ-ਸੁਣਤੀ ਮਨ ਨੂੰ ਪਤਾ ਹੁੰਦਾ ਹੈ। ਰਿਸ਼ਤਿਆਂ ‘ਤੇ ਛੱਕ ਵੀ ਨਹੀਂ
ਹੁੰਦਾ। ਜਦੋਂ ਕਿਸੇ ਰਿਸ਼ਤੇ ਵਿੱਚ ਛੱਕ ਪੈਦਾ ਹੋ ਜਾਵੇ। ਫਿਰ ਇਹ ਵਿਸ਼ਵਾਸ ਰੇਤ ਵਾਂਗ ਢਹਿ ਜਾਂਦਾ ਹੈ।
ਕੈਲੋ
ਦਾ ਪ੍ਰੇਮ ਨਾਲ ਪਤੀ-ਪਤਨੀ ਦਾ ਰਿਸ਼ਤਾ ਵਿਸ਼ਵਾਸ ਦਾ ਸੀ। ਕੈਲੋ ਨੂੰ ਇੰਨਾ ਮਾਣ ਹੀ ਬਹੁਤ ਸੀ।
ਪ੍ਰੇਮ ਉਸ ਦਾ ਪਤੀ ਸੀ। ਉਸ ਨਾਲ ਬੰਨਿਆਂ ਗਿਆ ਸੀ। ਭਾਵੇਂ ਅਜੇ ਤੱਕ ਸਿਰਫ਼ ਕਾਰ ਵਿੱਚ ਬੈਠਣ ਦੀ
ਹੀ ਸਾਂਝ ਪਈ ਸੀ। ਕਾਰ ਵਿੱਚ ਝੂਠੇ ਇਕੱਠੇ ਜ਼ਰੂਰ ਲੈਂਦੇ ਸਨ। ਜੀਵਨ ਇਕੱਠੇ ਚਲਾਉਣ ਦੀ ਅਜੇ ਤੱਕ
ਗੱਲ ਨਹੀਂ ਹੋਈ ਸੀ। ਅਜੇ ਹਫ਼ਤਾ ਵਿਆਹ ਨੂੰ ਹੋਇਆ ਸੀ। ਕੈਲੋ ਦੀ ਸੱਸ ਕੈਲੋ ਦਾ ਪੇਟ ਪਰਖਣ ਲੱਗ ਗਈ
ਸੀ। ਉਸ ਨੇ ਇੱਕ ਦਿਨ ਕਿਹਾ,
“ ਮੈਂ ਆਪਦੇ ਪ੍ਰੇਮ
ਦਾ ਵਿਆਹ ਪੋਤਾ ਲੈਣ ਲਈ ਕੀਤਾ ਹੈ। ਅਗਲੇ ਸਾਲ ਲੋਹੜੀ ਵੰਡਣੀ ਹੈ। ਕੈਲੋ ਨੇ ਸ਼ਰਮਾ ਕੇ ਨੀਵੀਂ ਪਾ
ਲਈ। ਉਸ ਦੀ ਨਣਦ ਨੇ ਕਿਹਾ, “
ਸ਼ਰਮਾਉਣ ਦੀ ਲੋੜ ਨਹੀਂ ਹੈ। ਪਰਹੇਜ਼ ਨਹੀਂ
ਕਰਨਾ। ਬੱਸ ਤੇਰਾ ਧਿਆਨ ਇਹੀ ਹੋਣਾ ਚਾਹੀਦਾ ਹੈ। ਛੇਤੀ ਤੋਂ ਛੇਤੀ ਬੱਚਾ ਹੋ ਜਾਵੇ। ਔਰਤ ਦਾ ਕਿਸੇ
ਵੀ ਮਰਦ ਦੇ ਘਰ ਵੱਸਣ ਦਾ ਇਹੀ ਤਰੀਕਾ ਹੈ। “ “ ਬਹੂ ਮੇਰੀ ਕੁੜੀ ਨੇ ਗੱਲ ਸਹੀਂ ਕਹੀ ਹੈ। ਇਹੋ
ਜਿਹੀਆਂ ਚੀਜ਼ਾਂ ਜਦੇ ਜਾਂ ਕਦੇ ਹੁੰਦੀਆਂ ਹਨ। ਕਈ ਜੋ ਚਲਾਕੀਆਂ ਕਰਦੀਆਂ ਹਨ। ਸਾਰੀ ਉਮਰ ਬੱਚੇ
ਜੰਮਣ ਨੂੰ ਤਰਸਦੀਆਂ ਹਨ। ਕੋਈ ਹੁਸ਼ਿਆਰੀ ਨਹੀਂ ਕਰਨੀ। ਇਹ ਰੱਬ ਦੀਆਂ ਮੁਰਾਦਾਂ ਹਨ। “
ਕੈਲੋ
ਢਿੱਡ ਵਿੱਚ ਹੱਸ ਰਹੀ ਸੀ। ਉਸ ਦਾ ਦਿਲ ਕਰਦਾ ਸੀ। ਇੰਨਾ ਨੂੰ ਦੱਸ ਦੇਵੇ। ਅਸਲ ਵਿੱਚ ਤੁਹਾਡੇ
ਮੁੰਡੇ ਦੀ ਕਰਤੂਤ ਕੀ ਹੈ? ਇਕੱਲੀ ਔਰਤ ਬੱਚਾ ਪੈਦਾ ਨਹੀਂ ਕਰ ਸਕਦੀ। ਨਾਂ
ਹੀ ਮਰਦ ਆਪ ਬੱਚੇ ਨੂੰ ਜਨਮ ਦੇ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਜੈਸੇ ਮਾਤ
ਪਿਤਾ ਬਿਨ ਬਾਲ ਨਾ ਹੋਈ॥ ਕੈਲੋ ਨੂੰ ਪਤਾ ਸੀ। ਉਸ ਦੀ ਗੱਲ ਦਾ ਜ਼ਕੀਨ ਕਿਸੇ ਨੇ ਨਹੀਂ ਕਰਨਾ। ਮਰਦ
ਦੀ ਮਰਦਾਨਗੀ ਨੂੰ ਠੇਸ ਲੱਗੇ,
ਕੋਈ ਨਹੀਂ ਸਹਾਰਦਾ। ਔਰਤ ਉੱਤੇ ਸ਼ੱਕ ਕੀਤਾ
ਜਾਂਦਾ ਹੈ। ਐਸੇ ਲੋਕਾਂ ਲਈ ਬੱਚਾ ਹੋਣਾ ਚਾਹੀਦਾ ਹੈ। ਬੱਚਾ ਹੋਣ ਬਗੈਰ ਇੱਜ਼ਤ ਨਹੀਂ ਬਚਦੀ। ਬੀਜ
ਚਾਹੇ ਕੋਈ ਵੀ ਪਾ ਜਾਵੇ। ਧਰਤੀ ਬੰਜਰ ਨਹੀਂ ਰਹਿਣੀ ਚਾਹੀਦੀ। ਜੈਸਾ ਵੀ ਬੀਜ ਹਰਾ ਹੋ ਜਾਵੇ। ਮਤਲਬ
ਫ਼ਲ ਲੈਣ ਦਾ ਹੁੰਦਾ ਹੈ। ਕੈਲੋ ਨੂੰ ਯਾਦ ਆਇਆ। ਉਨ੍ਹਾਂ ਦੇ ਗੁਆਂਢ ਇੱਕ ਬਹੂ ਦੇ ਵਿਆਹ ਹੋਏ ਨੂੰ
15 ਸਾਲ ਹੋ ਗਏ ਸਨ। ਔਰਤਾਂ ਉਸ ਨੂੰ ਆਪੋ-ਆਪਣੇ ਨੁਕਤੇ ਅਜ਼ਮਾਏ ਹੋਏ ਦੱਸਦੀਆਂ ਰਹੀਆਂ ਸਨ। ਇੱਕ
ਔਰਤ ਨੇ ਕਿਹਾ, “ ਆਪਦੇ ਸਰੀਰ ਦੀ ਚਰਬੀ ਘੱਟ ਕਰ। 10 ਕਿੱਲੋ ਦਾ
ਤੇਰਾ ਢਿੱਡ ਹੈ। ਬੱਚਾ ਕਿਥੇ ਠਹਿਰੇਗਾ? “ ਇੱਕ
ਸਿਆਣੀ ਔਰਤ ਨੇ ਕਿਹਾ, “ ਖ਼ਾਇਆ, ਪੀਆ ਘੱਟ ਕਰ। ਹਰੇਕ 10 ਮਿੰਟ ਪਿੱਛੋਂ ਬਾਥਰੂਮ ਚਲੀ ਜਾਂਦੀ ਹੈ। ਜਿਸ ਅੰਦਰ ਪਾਣੀ
ਦਾ ਨਲ ਲੱਗਾ ਹੈ। ਬਿੰਦੇ-ਬਿੰਦੇ ਬਾਥਰੂਮ ਤੁਰੀ ਰਹਿੰਦੀ ਹੈ। ਆਪਦੇ ਮਰਦ ਕੋਲ ਟਿਕ ਕੇ ਨਹੀਂ
ਸੌਂਦੀ ਹੋਣੀ। ਇਸ ਤਰਾਂ ਤਾਂ ਬੱਚਾ ਠਹਿਰਨਾ ਔਖਾ ਹੈ। “ ਕੈਲੋ
ਦੀ ਮੰਮੀ ਨੇ ਕਿਹਾ, “ ਤੂੰ ਆਪ ਇੰਨਾ ਰਾਸ਼ਨ ਖਾਂਦੀ ਰਹਿੰਦੀ ਹੈ। ਆਪ
ਪਹਿਲਵਾਨ ਵਰਗੀ ਪਈ ਹੈ। ਤੇਰਾ ਘਰਵਾਲਾ ਡਿੱਕ-ਡਿੱਕ ਹਿੱਲਦਾ ਹੈ। ਬਾਈ ਨੂੰ ਵੀ ਚੱਜ ਦੀ ਖ਼ੁਰਾਕ ਦੇ
ਦਿਆ ਕਰ। ਕਦੇ ਚਮਚਾ ਘਿਉ ਦਾ ਖੁਆ ਦਿਆਂ ਕਰ। ਮੁਰਗ਼ੀਆਂ ਦੇ ਕੱਚੇ ਅੰਡੇ ਖਾਣ ਨਾਲ ਮਰਦਾਨਗੀ ਆਉਂਦੀ
ਹੈ। “ ਗੁਆਂਢਣ ਮਾਸਟਨੀ ਨੇ ਦੱਸਿਆ, “ ਮੈਂ ਜਲੰਧਰ ਪੜ੍ਹਾਉਣ ਜਾਂਦੀ ਹਾਂ। ਸੁਣਿਆ ਹੈ,
ਉਥੇ ਇਕ ਡਾਕਟਰ ਗਰਭ ਵਿੱਚ ਮਰਦ ਦੇ ਸ਼ਕਰਾਣੂ ਰੱਖਦਾ ਹੈ। ਬਹੁਤ ਸਫ਼ਲ ਜ਼ਮਾਇਆਂ ਹੋਇਆ ਡਾਕਟਰ ਹੈ।
ਉਹ ਡਾਕਟਰ ਦਾ ਇੰਨਾਂ ਤਜਰਬਾ ਹੈ, ਕਿ 60 ਸਾਲਾਂ ਬਾਂਝ ਔਰਤਾਂ ਦੇ 2, 3, 4, 5, 6 ਬੱਚੇ ਇਕੋ ਬਾਰ
ਹੋਏ ਹਨ। “ ਉਹ
ਔਰਤ ਹਾਂ-ਹੂੰ ਕਰ ਛੱਡਦੀ ਸੀ। ਫਿਰ ਉਸ ਦੇ ਤਿੰਨ ਬੱਚੇ ਇੱਕੋ ਬਾਰ ਹੋਏ। ਉਹ ਬੱਚੇ ਮਾਂ-ਪਿਉ ਕਿਸੇ
ਵਰਗੇ ਵੀ ਨਹੀਂ ਸਨ। ਦੇਸੀ ਮੁਰਗ਼ੀਆਂ ਦੀ ਤਰਾਂ ਰੰਗ ਬਰੰਗੇ ਨਮੂਨੇ ਸਨ।
Comments
Post a Comment