ਭਾਗ 52 ਜਿੰਦਗੀ ਜੀਨੇ ਦਾ ਨਾਮ ਹੈ

ਸੱਸ ਨਾਂ ਨੱਨਾਣ, ਬੀਬੀ ਇਕੱਲੀ ਪ੍ਰਧਾਂਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ  satwinder_7@hotmail.com

ਪੈਸੇ ਬਗੈਰ ਦੁਨੀਆਂ ਨਹੀਂ ਚੱਲਦੀ। ਜਿਸ ਕੋਲ ਚਾਰ ਪੈਸੇ ਹਨ। ਦੁਨੀਆਂ ਵਾਲੇ ਵੀ ਉਸ ਨੂੰ ਬਾਪ ਮੰਨਦੇ ਹਨ। ਪੈਸੇ ਵਾਲੇ ਦੀ ਲੋਕ ਇੱਜ਼ਤ ਕਰਦੇ ਹਨ। ਗਰੀਬ ਨੂੰ ਪੈਰਾਂ ਥੱਲੇ ਰੌਲ ਕੇ ਮਾਰ ਦਿੰਦੇ ਹਨ। ਪੈਸੇ ਬਗੈਰ ਲੋਕ ਭੁੱਖੇ ਮਰਦੇ ਹਨ। ਪੈਸੇ ਖ਼ਾਤਰ ਪੁੱਤਰ ਮਾਂ-ਬਾਪ, ਪਿਉ ਬੱਚੇ, ਪਤੀ-ਪਤਨੀ ਨੂੰ ਛੱਡ ਕੇ, ਸੱਤ ਸਮੁੰਦਰੋਂ ਪਾਰ ਦੇਸ਼ਾਂ, ਪ੍ਰਦੇਸ਼ਾਂ ਵਿੱਚ ਤੁਰੇ ਫਿਰਦੇ ਹਨ। ਜਿਹੜੇ ਲੋਕ ਪੈਸਾ ਕਮਾਂ ਕੇ, ਆਪ ਆਪਦੀਆਂ ਜੁੰਮੇਬਾਰੀਆਂ ਚੱਕਦੇ ਹਨ। ਉਨਾਂ ਦੇ ਪੈਰ ਕਦੇ ਥਿੜਕਦੇ ਨਹੀਂ ਹਨ। ਉਹ ਆਪਦੇ ਪੈਰਾਂ ਉਤੇ ਖੜ੍ਹੇ ਹੁੰਦੇ ਹਨ। ਉਨਾਂ ਦੇ ਹੱਥਾਂ-ਪੈਰਾਂ ਵਿੱਚ ਬਰਕੱਤ ਆ ਜਾਂਦੀ ਹੈ। ਜਿੰਨਾਂ ਨੂੰ ਪੈਸਾ ਕਮਾਂਉਣ ਤੇ ਵਰਤਣ ਦੀ ਅਕਲ ਆ ਗਈ। ਕੋਈ ਮੁਸ਼ਕਲ ਉਨਾਂ ਨੂੰ ਹਰਾ ਨਹੀਂ ਸਕਦੀ। ਉਹ ਹਿੰਮਤ ਨਾਲ ਹਰ ਕੰਮ ਨੂੰ ਨੱਜਿਠ ਲੈਂਦੇ ਹਨ। ਹਰ ਚੀਜ਼ ਖ੍ਰੀਦ ਲੈਂਦੇ ਹਨ। ਲਗਾਤਾਰ ਮਨ ਮਾਰ ਕੇ, ਮੇਹਨਤ ਕਰਦਿਆਂ, ਉਨਾਂ ਵਿੱਚ ਸਬਰ, ਧੀਰਜ਼ ਸ਼ਹਿਨ-ਸ਼ੀਲਤਾ ਆ ਜਾਂਦੀ ਹੈ। ਮਸੀਬਤ ਪੈਣ ਤੇ ਉਹ ਲੋਕਾਂ ਅੱਗੇ ਰੋ ਕੇ, ਬੋਹੜੀਆਂ ਨਹੀਂ ਪਾਉਂਦੇ। ਸਗੋ ਕੈਲੋ ਵਾਂਗ ਦੰਦਾਂ ਥੱਲੇ ਜੀਭ ਦੱਬ ਲੈਂਦੇ ਹਨ। ਸੀ ਵੀ ਨਹੀਂ ਕਰਦੇ। ਦੁੱਖ ਵੀ ਕੈਲੋ ਹੱਸ ਕੇ ਸਹਿ ਲੈਂਦੀ ਸੀ। ਕੈਲੋ ਦੀ ਸੱਸ ਦੇ ਮਰਨ ਨਾਲ, ਸਾਰੇ ਘਰ ਦੀ ਜੁੰਮੇਬਾਰੀ ਉਸ ਸਿਰ ਪੈ ਗਈ ਸੀ। ਘਰ ਵਿੱਚ ਆਪਣਾਂ-ਪਣ, ਉਸ ਨੂੰ ਹੋਰ ਵੀ ਮਹਿਸੂਸ ਹੋਣ ਲੱਗ ਗਿਆ ਸੀ। ਸੱਸ ਨਾਂ ਨੱਨਾਣ, ਬੀਬੀ ਇਕੱਲੀ ਪ੍ਰਧਾਂਨ। ਉਸ ਦੇ ਮਨ ਵਿੱਚ ਹੋਰ ਵੀ ਸ਼ਕਤੀ ਆ ਗਈ। ਸੱਸ ਦੇ ਕੰਮ ਵੀ ਉਸ ਨੂੰ ਕਰਨੇ ਪੈ ਗਏ ਸਨ। ਜਿਸ ਘਰ ਨੂੰ ਉਹ ਬੋਝ ਸਮਝਦੀ ਸੀ। ਉਸ ਘਰ ਨਾਲ ਉਸ ਨੂੰ ਪਿਆਰ ਹੋ ਗਿਆ ਸੀ। ਜਿਸ ਨਾਲ ਪਿਆਰ ਹੁੰਦਾ ਹੈ। ਉਸ ਦਾ ਨਸ਼ਾਂ ਹੋਣ ਲੱਗ ਜਾਂਦਾ ਹੈ। ਜਿਸ ਦਾ ਨਸ਼ਾ ਹੋ ਜਾਵੇ। ਉਹ ਬਹੁਤ ਕੀਮਤੀ ਲੱਗਦਾ ਹੈ। ਉਸ ਘਰ ਨੂੰ ਕੈਲੋ ਸੰਭਾਲ-ਸੰਭਾਲ ਕੇ ਰੱਖਦੀ ਸੀ।

ਘਰ ਦੇ ਮਰਦ ਸਾਰੇ ਹੀ ਦਾਦਾ, ਪੋਤਾ, ਪੁੱਤਰ ਸ਼ਰਾਬੀ ਸਨ। ਉਹ ਤਿੰਨੇ ਬੋਤਲ ਖੋਲ ਕੇ ਬੈਠ ਜਾਂਦੇ ਸਨ। ਸ਼ਰਾਬੀ ਹੋ ਕੇ ਪੂਰੀ ਦੁਨੀਆਂ ਨੂੰ ਖ੍ਰੀਦਣ, ਵੇਚਣ ਦੀਆਂ ਗੱਲਾਂ ਕਰਦੇ ਸਨ। ਰਿੱਕੀ ਦਾ ਦਾਦਾ ਮੇਹਰੂ ਕਹਿੰਦਾ ਸੀ, “ ਕਮਾਂਈ ਬਹੁਤ ਕੀਤੀ ਹੈ। ਦਾਰੂ ਵੀ ਰੱਜ ਕੇ ਪੀਤੀ ਹੈ। ਜਿੰਦਗੀ ਜਿਉਣ ਦਾ ਅੰਨਦ ਆ ਗਿਆ। “ ਪ੍ਰੇਮ ਬੋਤਲ ਮੂੰਹ ਨੂੰ ਲਗਾਉਂਦਾ ਬੋਲਿਆ, “ ਦਾਰੂ ਤਾਂ ਹੁਣ ਹੱਡਾ ਨਾਲ ਜਾਵੇਗੀ। ਇਸ ਨੂੰ ਪੀਤੇ ਬਗੈਰ, ਸਰੀਰ ਵਿੱਚ ਜਾਨ ਨਹੀਂ ਪੈਂਦੀ। “ ਰਿੱਕੀ ਨੇ ਕਿਹਾ, “ ਆਪਣੇ ਕੋਲ ਇੰਨਾਂ ਪੈਸਾ ਹੈ। ਭਾਵੇਂ ਸਾਰੀ ਉਮਰ ਕੰਮ ਨਾਂ ਕਰੀਏ। ਦਾਰੂ ਨਹੀਂ ਮੁੱਕਣ ਦਿੰਦੇ। ਇਹ ਘਰ ਇੰਡੀਆਂ ਵਾਲਾ ਸਬ ਕੁੱਝ ਮੇਰਾ ਹੀ ਹੈ। “ ਕੈਲੋ ਨੇ ਕਿਹਾ, “ ਰਾਤ ਬਹੁਤ ਵੱਡੀ ਹੋ ਗਈ ਹੈ। ਤੁਸੀਂ ਰੋਟੀ ਖਾਵੋ। ਅੱਧੀ ਰਾਤ ਨੂੰ ਤੁਹਾਨੂੰ ਗੱਲਾਂ ਆਉਣ ਲੱਗ ਜਾਂਦੀਆਂ ਹਨ। “ “ ਸਾਨੂੰ ਪਿਉ-ਪੁੱਤ ਨੂੰ ਗੱਲਾਂ ਕਰਨ ਦੇ। ਤੂੰ ਵਿੱਚ ਟੈਂ-ਟੈ ਕਰਨ ਲੱਗ ਜਾਂਦੀ ਹੈ। ਰਿੱਕੀ, ਡੈਡੀ ਤੁਸੀਂ ਪਿਗ ਬੱਣਾਂਵੋ। ਇਸ ਦਾ ਤਾਂ ਇਹੀ ਕੰਮ ਹੈ। ਆਪਾਂ ਨੂੰ ਇਕੱਠੇ ਬੈਠੇ ਦੇਖ਼ ਕੇ ਖੁਸ਼ ਨਹੀਂ ਹੁੰਦੀ। “ “ ਡੈਡੀ ਮੰਮੀ ਦੀ ਗੱਲ ਨਾਂ ਸੁਣੋਂ। ਆਪੇ ਬੋਲ ਕੇ ਚੁੱਪ ਕਰ ਜਾਵੇਗੀ। ਮੈਂ ਤੰਦੂਰੀ ਮੁਰਗਾ ਲਿਆਦਾਂ ਹੈ। ਤੁਸੀਂ ਇਸ ਨੂੰ ਖਾਵੋ। “ “ ਮੈਂ ਸਾਰੀ ਉਮਰ ਮੁਰਗੇ, ਬੱਕਰੇ ਹੀ ਖਾਦੇ ਹਨ। ਜੁਵਾਨੋਂ ਤੁਸੀਂ ਮੁਰਗਾ ਖਾਵੋ। ਮੈਂ ਤਾਂ ਦੋ ਰੋਟੀਆਂ ਖਾਂਣੀਆਂ ਹਨ। ਕੁੜੇ ਕੈਲੋ ਦਾਲ, ਸਬਜ਼ੀ ਨੂੰ ਤੱੜਕਾ ਡੱਬਲ ਲਾ ਲਈਂ। ਬੁੜੀਆਂ ਵਾਂਗ ਨੀਅਤ ਮਾੜੀ ਨਾਂ ਰੱਖੀ। ਘਿਉ ਦੀ ਕੱੜਛੀ ਪਾ ਲਵੀ। “ ਘਰ ਦੇ ਮਰਦਾਂ ਨੂੰ ਖਾਂਣ-ਪੀਣ ਤੋਂ ਬਿੰਨਾਂ ਕੋਈ ਕੰਮ ਨਹੀਂ ਸੀ।

 ਘਰ ਨੂੰ ਬਚਾਉਣਾਂ ਕੈਲੋ ਦੀ ਜੁੰਮੇਬਾਰੀ ਬੱਣ ਗਈ ਸੀ। ਘਰ ਬੈਂਕ ਤੋਂ ਕਰਜ਼ਾ ਲੈ ਕੇ ਬੱਣਾਇਆ ਸੀ। ਘਰ ਦੀ ਕਿਸ਼ਤ ਤੇ ਸਾਰਾ ਖ਼ੱਰਚਾ 2000 ਡਾਲਰ ਸੀ। ਉਸ ਨੇ ਘਰ ਦੇ ਥੱਲੇ ਦੋ ਕੰਮਰੇ ਬੱਣਾਂ ਕੇ, ਬੇਸਮਿੰਟ ਸਹੇਲੀ ਨੂੰ ਦੇ ਦਿੱਤੀ ਸੀ। ਉਸ ਵਿੱਚ ਉਸ ਦੀ ਸਹੇਲੀ ਤੇ ਉਸ ਦਾ ਪਤੀ ਰਹਿੱਣ ਲੱਗ ਗਏ ਸਨ। ਉਹ ਸਾਂਝੇ ਸੋਂਦੇ ਖਾਂਣ-ਪੀਣ ਲਈ ਗਰੌਸਰੀਆਂ ਲੈ ਆਉਂਦੇ ਸਨ। ਬਿੱਲ ਬੱਤੀਆਂ ਦੇ ਦਿੰਦੇ ਸਨ। ਜਿਸ ਨਾਲ ਘਰ ਦਾ ਅੱਧਾ ਖ਼ੱਰਚਾ ਚੱਕਿਆ ਜਾਂਦਾ ਸੀ। ਇਸ ਨਾਲ ਕੈਲੋ ਨੂੰ ਹੋਰ ਹਿੰਮਤ ਤੇ ਪੈਸੇ ਦੀ ਮਦੱਦ ਮਿਲ ਗਈ ਸੀ। ਹੁਣ ਉਹ ਇਕੱਲੀ ਪ੍ਰੇਮ ਤੋਂ ਬਗੈਰ ਘਰ ਚੱਲਾ ਰਹੀ ਸੀ। ਆਂਢ-ਗੁਆਂਢ ਵਿੱਚ ਉਹ ਧੱੜਲੇਦਾਰ ਔਰਤ ਮੰਨੀ ਜਾਂਦੀ ਸੀ। ਕੈਲੋ ਦਾ ਲੰਬਾ ਕੱਦ ਤੇ ਗੋਰਾ ਰੰਗ ਸੀ। ਉਸ ਦੇ ਕੰਮ ਦੇਖ਼ ਕੇ, ਹਰ ਕੋਈ ਪ੍ਰਸੰਸਾ ਵੀ ਕਰਦਾ ਸੀ। ਨਾਲ ਹੀ ਮਨ ਵਿੱਚ ਕਈ ਖੋਟ ਰੱਖਦੇ ਸਨ। ਜਿਵੇਂ ਮਾੜੇ ਗੁਆਂਢੀਆਂ ਨੂੰ ਸੜਤ ਹੋ ਹੀ ਜਾਂਦੀ ਹੈ। ਪਰ ਕਰ ਕੁੱਝ ਨਹੀਂ ਸਕਦੇ। ਤੋੜੀ ਦੇ ਉਬਲਣ ਕੰਢੈ ਸਾੜਨ ਵਾਂਗ, ਲੋਕ ਆਪਦਾ ਹੀ ਸੀਨਾਂ ਸਾੜਦੇ ਹਨ। ਲੋਕਾਂ ਦੇ ਚਾਰ ਕਮਾਈ ਕਰਨ ਵਾਲੇ ਮਸਾਂ ਘਰ ਚਲਾ ਰਹੇ ਸਨ। ਕੈਲੋ ਦੇ ਗੁਆਂਢੀ ਵੀ ਬਗੈਰ ਸੇਕ ਤੋਂ ਈਰਖਾ ਦੀ ਅੱਗ ਵਿੱਚ ਸੜ ਰਹੇ ਸਨ। ਗੋਪੀ ਵੀ ਨੌਕਰੀ ਕਰਨ ਲੱਗ ਗਈ। ਜਿਸ ਨਾਲ ਕੈਲੋ ਦੇ ਪੈਰ ਧਰਤੀ ਉਤੇ ਜੰਮ ਗਏ ਸਨ। ਉਸ ਨੂੰ ਗੋਪੀ ਦੇ ਵਿਆਹ ਦਾ ਫਿਕਰ ਮੁੱਕ ਗਿਆ ਸੀ। ਉਸ ਨੂੰ ਮਾਂਣ ਸੀ। ਉਸ ਦੀ ਕੁੜੀ ਉਸੇ ਉਤੇ ਗਈ ਹੈ।

Comments

Popular Posts