ਭਾਗ 19 ਜਿੰਦਗੀ ਜੀਨੇ ਦਾ ਨਾਂਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ


ਨਸ਼ੇ ਕਰਨ ਨੂੰ ਕੁੜੀਆਂ ਵੀ ਪਿਛੇ ਨਹੀਂ ਹਨ। ਸ਼ਹਿਰਾਂ, ਬਦੇਸ਼ਾਂ ਵਿੱਚ ਕਈ ਕੁੜੀਆਂ ਵੀ ਨਸ਼ੇ ਕਰਨ ਲੱਗੀਆਂ ਹੋਈਆਂ ਹਨ। ਪਾਰਟੀਆਂ, ਬਾਰਾਂ, ਪੱਬਾਂ ਵਿੱਚ ਐਸੇ ਨਮੂਨੇ ਦੇਖ਼ੇ ਜਾ ਸਕਦੇ ਹਨ। ਬਹੁਤੀਆਂ ਕੁੜੀਆਂ ਦੇ ਪਰਿਵਾਰ, ਉਨਾਂ ਦੇ ਕੋਲ ਹੀ ਰਹਿੰਦੇ ਹਨ। ਕਈ ਮਾਪਿਆਂ ਨੇ ਕੁੜੀਆਂ ਇਕੱਲੀਆਂ ਬਦੇਸ਼ਾਂ ਵਿੱਚ ਭੇਜੀਆਂ ਹੋਈਆਂ ਹਨ। ਘਰ ਚਾਰ ਦਿਵਾਰੀ ਦੀ ਘੁੱਟਣ ਵਿਚੋਂ ਨਿੱਕਦਿਆਂ ਹੀ ਕਈਆਂ ਮੁੰਡੇ-ਕੁੜੀਆਂ ਨੂੰ ਅਜਾਦੀ ਮਿਲ ਜਾਂਦੀ ਹੈ। ਉਨਾਂ ਦੇ ਚੋਜ਼ ਵਿਗੜੇ ਹੋਏ, ਬਦਾਸ਼ਾਂਹਾਂ ਵਾਰਗੇ ਹੋ ਜਾਂਦੇ ਹਨ। ਚ੍ਰਿੱਤਰ ਵਿੱਚ ਗਿਰਨ ਲਈ ਵੀ ਕਸਰ ਨਹੀਂ ਛੱਡਦੀਆਂ। ਲੋਕਾਂ ਦਾ ਮੰਨਣਾਂ ਹੈ। ਸਿਰਫ਼ ਮੁੰਡੇ ਹੀ ਕੁੜੀਆਂ ਮਗਰ ਫਿਰਦੇ ਹਨ। ਕੁੜੀਆਂ ਵੀ ਮੁੰਡਿਆ ਮਗਰ ਫਿਰਦੀਆਂ ਹਨ। ਮੁੰਡੇ ਡਰਦੇ ਮਾਰੇ ਘਰ ਹੁੰਦੇ ਹੋਏ ਵੀ, ਕੁੜੀਆਂ ਤੋਂ ਬਚਣ ਲਈ ਲੁੱਕਦੇ ਫਿਰਦੇ ਹਨ। ਮੁੰਡੇ-ਕੁੜੀਆਂ ਆਪਦੇ ਨਾਲ ਰਹਿੱਣ ਵਾਲਿਆਂ, ਮੁੰਡੇ-ਕੁੜੀਆਂ ਨੂੰ ਦੇਖ਼ ਪੱਰਖ ਲੈਂਦੇ ਹਨ। ਇਸੇ ਲਈ ਬਹੁਤਿਆਂ ਦਾ ਖਿਆਲ ਹੁੰਦਾ ਹੈ। ਮੁੰਡੇ-ਕੁੜੀਆਂ ਇੰਡੀਆ ਵਿੱਚੋਂ, ਖ਼ਾਸ ਕਰਕੇ ਪੰਜਾਬ ਵਿਚੋਂ ਹੀ ਵਿਆਹ ਕੇ ਲਿਉਣ। ਕੀ ਇੰਡੀਆ ਵਿੱਚ ਕੋਈ ਖ਼ਾਸ ਹਵਾ, ਪਾਣੀ ਹੈ? ਦੂਜੀ ਥਾਲੀ ਵਿੱਚ ਲੱਡੂ ਵੱਡਾ ਲੱਗਦਾ ਹੈ। ਵਨਸ਼ ਚੱਲਾਉਣ ਨੂੰ ਚੱਜਦੇ ਖਾਂਨਦਾਨ ਦੇ ਸਿੱਧੇ-ਸਾਦੇ ਮੁੰਡੇ-ਕੁੜੀਆਂ ਲੱਭਦੇ ਹਨ। ਜਿਸ ਦੇ ਮੂੰਹ ਵਿੱਚ ਜੁਬਾਨ ਨਾਂ ਹੋਵੇ। ਗੁਲਾਮ ਬੱਣ ਕੇ ਕੰਮ ਕਰਦੇ ਰਹਿੱਣ। ਉਦਾਂ ਮਨ ਪ੍ਰਚਾਵੇਂ ਲਈ ਸਬ ਤਰਾਂ ਦੇ ਔਰਤਾਂ-ਮਰਦ ਚੱਲ ਜਾਂਦੇ ਹਨ।

ਸ਼ਰਾਬ ਦੇ ਦੋ ਕੁ ਪਿਗ ਪੀ ਕੇ, ਪ੍ਰੇਮ ਸਰੂਰ ਵਿੱਚ ਹੋ ਗਿਆ ਸੀ। ਪ੍ਰੇਮ ਵਰਗੇ ਐਸੇ ਮਰਦ ਹਨ। ਜੋ ਪੀਤੀ ਤੋਂ ਬਿੰਨਾਂ, ਆਪਦੇ ਪੈਂਰਾਂ ਉਤੇ ਖੜ੍ਹੇ ਨਹੀਂ ਹੋ ਸਕਦੇ। ਪ੍ਰੇਮ ਨੇ ਸੋਚਿਆ ਸੀ। ਅੱਜ ਉਸ ਦੀ ਸੁਹਾਗਰਾਤ ਹੈ। ਅੱਜ ਇੰਨੀ ਕੁ ਪੀ ਕੇ, ਸਾਰ ਲੈਣਾਂ ਹੈ ਉਸ ਨੇ ਬੋਤਲ ਪਰੇ ਰੱਖ ਦਿੱਤੀ ਸੀ। ਉਸ ਦੇ ਡੈਡੀ ਮੇਹਰੂ ਨੇ ਭਾਫ਼ ਲਿਆ ਸੀ। ਜਦੋਂ ਗਲ਼ੀ ਦੇ ਬੰਦੇ ਪ੍ਰੇਮ ਨੂੰ ਟਿੱਚਰਾਂ ਕਰ ਰਹੇ ਸਨ। ਉਹ ਮੂਰਤ ਬੱਣਿਆ, ਸਬ ਕੁੱਝ ਚੁੱਪ-ਚਾਪ ਸੁਣ ਰਿਹਾ ਸੀ। ਮੇਹਰੂ ਨੂੰ ਪਤਾ ਲੱਗ ਗਿਆ ਸੀ। ਪ੍ਰੇਮ ਠੰਡਾ ਜਿਹਾ ਹੋਇਆ ਬੈਠਾ ਸੀ। ਮੇਹਰੂ ਨੇ ਸੋਚਿਆ, ਪ੍ਰੇਮ ਨੂੰ ਸ਼ੇਰ ਬੱਣਾਉਣ ਲਈ ਸ਼ਰਾਬ ਪਿਲਾ ਦੇਣੀ ਚਾਹੀਦੀ ਹੈ। ਉਸ ਨੇ ਪ੍ਰੇਮ ਨੂੰ ਕਿਹਾ, “ ਅੱਜ ਮੈਨੂੰ ਬਹੁਤ ਖੁਸ਼ੀ ਹੈ। ਆਪਾਂ ਦੋਂਨੇ ਇਕੋ ਗਲਾਸ ਵਿਚੋਂ ਪਿਗ ਪੀਂਦੇ ਹਾਂ। ਇਹੀ ਤਾਂ ਪਿਉ ਪੁੱਤਰ ਦਾ ਪਿਆਰ ਹੈ। “ “ ਡੈਡੀ ਮੈਨੂੰ ਵੀ ਨਸ਼ਾਂ ਨਹੀਂ ਹੁੰਦਾ। ਜਿੰਨੀ ਦੇਰ ਤੇਰਾ ਜੂਠਾ ਪਿਗ ਨਾਂ ਪੀ ਲਵਾਂ। “  ਸ਼ਰਾਬ ਬੰਦੇ ਨੂੰ ਦਲੇਰ ਬੱਣਾਂ ਦਿੰਦੀ ਹੈ। ਦਿਲ ਦੀ ਗੱਲ ਬਾਹਰ ਕੱਢ ਦਿੰਦੀ ਹੈ। “ “ ਡੈਡੀ ਮੈਂ ਅੱਜ ਪੀਣੀ ਨਹੀਂ ਸੀ। ਪੀਤੀ ਵਿੱਚ ਕੁੱਝ ਚੇਤੇ ਵੀ ਨਹੀਂ ਰਹਿੰਦਾ। ਕਿਤੇ ਕੋਈ ਊਚ-ਨੀਚ ਨਾਂ ਹੋ ਜਾਵੇ। “ “ ਬੱਲੇ ਉਏ ਪੁੱਤਰਾ, ਪਹਿਲੇ ਦਿਨ ਹੀ ਬੀਵੀ ਅੱਗੇ ਹੱਥਿਆਰ ਸਿੱਟਣੇ ਚੁਹੁੰਦਾ ਹੈ। ਕੰਨ ਖੋਲ ਕੇ ਸੁਣ ਲੈ, ਉਹ ਤੇਰੇ ਸਿਰ ਤੇ ਨੱਚਣ ਲੱਗ ਜਾਵੇਗੀ। ਫੱਟਾ-ਫੱਟ ਪਿਗ ਨੂੰ ਖਿੱਚ ਦੇ। ਔਰਤਾਂ ਤੋਂ ਇਸ ਮਾਮਲੇ ਵਿੱਚ ਨਹੀਂ ਡਰੀਦਾ। ਮਰਦ ਬੱਣ, ਜੋਰੂ ਦਾ ਗੁਲਾਮ ਨਾਂ ਬੱਣਜੀ। “  ਥੋੜੀ-ਥੋੜੀ ਕਰਕੇ, ਦੋਂਨੇ ਕਈ ਪਿਗ ਪੀ ਗਏ ਸਨਦਾਰੂ ਅੰਦਰ ਜਾਂਦੇ ਹੀ ਪ੍ਰੇਮ ਦਾ ਹੋਰ ਪੀਣ ਦਾ ਲਾਲਚ ਜਾਗੀ ਜਾਂਦਾ ਸੀ। ਸ਼ਰਾਬ ਦਾ ਨਸ਼ਾ ਉਸ ਉਤੇ ਭਾਰੂ ਹੋ ਗਿਆ ਸੀ। ਮੇਹਰੂ ਤੇ ਪ੍ਰੇਮ ਸੋਫ਼ੇ ਉਤੇ ਬੈਠੇ ਇੱਕ ਦੂਜੇ ਉਤੇ ਲੁੱਟਕ ਗਏ ਸਨ।

ਔਰਤਾਂ ਨੇ ਕੈਲੋ ਨੂੰ ਘੇਰਿਆ ਹੋਇਆ ਸੀ। ਜਿੰਨਾਂ ਨੇ ਅਜੇ ਤੱਕ ਕੈਲ ਨੂੰ ਨਹੀਂ ਦੇਖ਼ਿਆ ਸੀ ਉਹ ਬਾਰੀ-ਬਾਰੀ ਦੇਖ਼ਣ ਆ ਰਹੀਆਂ ਸਨ। ਇੱਕ ਔਰਤ ਨੇ ਕਿਹਾ, “ ਪ੍ਰੇਮ ਦੀ ਵੱਹੁਟੀ ਬਹੁਤ ਸੋਹਣੀ ਹੈ। ਪ੍ਰੇਮ ਤੋਂ ਕਿਤੇ ਵੱਧ ਗੋਰੀ ਚਿੱਟੀ ਹੈ। “ ਇੱਕ ਹੋਰ ਨੇ ਕਿਹਾ, “ ਇੰਝ ਲੱਗਦੀ ਹੈ। ਜਿਵੇਂ ਵਲੈਤੋਂ ਆਈ ਹੁੰਦੀ ਹੈ। ਹੱਥ ਲਾਇਆ ਮੈਲੀ ਹੁੰਦੀ ਹੈ। “ ਪ੍ਰੇਮ ਦੀ ਮੰਮੀ ਨੇ ਕਿਹਾ, “ ਇੰਨੀ ਵੀ ਸਿਫ਼ਤ ਨਾਂ ਕਰੋ। ਬਹੂ ਨੂੰ ਨਜ਼ਰ ਲੱਗ ਜਾਵੇ। ਤੁਸੀਂ ਵੀ ਤਾਂ ਸਾਰੀਆਂ ਪਰੀਆਂ ਵਾਂਗ, ਇੱਕ ਤੋਂ ਇੱਕ ਚੜੇਦੀਆਂ ਹੋ। ਸਾਰੀਆਂ ਹੀ ਸੋਹਣੀਆਂ ਲੱਗਦੀਆਂ ਹੋ। “ ਇੱਕ ਹੋਰ ਨੇ ਕਿਹਾ, “ ਅਸੀਂ ਤਾਂ ਪੁਰਾਣੀਆਂ ਹੋ ਗਈਆਂ ਹਾਂ। ਹੁਣ ਇਸ ਦੇ ਦਿਨ ਹਨ। “ ਇੱਕ ਬੁੱਢੀ ਔਰਤ ਨੇ ਕਿਹਾ, “ ਕੀ ਸੋਹਣੀ ਨੂੰ ਚੱਟਣਾਂ ਹੈ? ਇਸ ਦੇ ਸਦੂੰਕ-ਪੇਟੀ ਕਿਤੇ ਦਿਸਦੇ ਨਹੀਂ ਹਨ। ਔਹ ਸਾਬਣ ਦਾਨੀ ਜਿਹੀ ਦੇ ਕੇ ਸਾਰ ਦਿੱਤਾ। “ ਇੱਕ ਔਰਤ ਨੇ ਜੁਆਬ ਵਿੱਚ ਕਿਹਾ, “ ਬੇਬੇ ਇਸ ਨੇ ਪੇਟੀ ਕੀ ਕਰਨੀ ਹੈ? ਇਸ ਨੇ ਕਨੇਡਾ ਚੱਲੀ ਜਾਂਣਾ ਹੈ। ਪੇਟੀ ਨੂੰ ਸਿਊਂਕ ਨੇ ਖਾਂਣਾਂ ਹੈ। “ “ ਅੱਜ ਕੱਲ ਦੀਆਂ ਬਹੁਤੀਆਂ ਸਿਆਣੀਆਂ ਹਨ। ਚਾਰ ਸੂਟ ਅਟੈਚੀ ਵਿੱਚ ਕੇ ਲੈ ਆਉਂਦੀਆਂ ਹਨ। ਬਿਸਤਰੇ ਸੱਸਾਂ ਤੋਂ ਭਾਲਦੀਆਂ ਹਨ। ਮੇਰੇ ਵਰਗੀ, ਵਿਆਹ ਸ਼ਾਂਦੀ ਵਿੱਚ ਮੰਗਣ ਆ ਜਾਏ, ਕੀ ਦੇਵੇਗੀ? “ ਕੈਲੋ ਦਾ ਮਨ ਜੁਆਬ ਦੇਣ ਨੂੰ ਟਪੂਸੀਆਂ ਮਾਰ ਰਿਹਾ ਸੀ। ਜੇ ਐਸੀ ਬੁੱਢੀ ਉਸ ਦੇ ਪੇਕੇ ਘਰ ਹੁੰਦੀ ਜਾਂ ਚਾਰ ਦਿਨ ਹੋਰ ਸੌਹੁਰੇ ਆਈ ਨੂੰ ਹੋਏ ਹੁੰਦੇ। ਉਸ ਦਾ ਕਹਿੱਣ ਨੂੰ ਮਨ ਕਰਦਾ ਸੀ, “ ਅੱਜ ਕੱਲ ਕਿਰਾਏ ਤੇ ਮਿਲ ਜਾਂਦੇ ਹਨ। ਪੈਸੇ ਚਾਹੀਦੇ ਹਨ। ਚਾਹੇ ਖੜ੍ਹੇ ਪੈਰ 20 ਬਿਸਤਰੇ ਖ੍ਰੀਦ ਲਵੋ। ਕਈ ਔਰਤਾਂ ਅਜੇ ਵੀ ਇੱਕ ਦੂਜੀ ਦੇ ਕੰਨ ਵਿੱਚ ਕੁੱਝ ਕਹਿ ਰਹੀਆਂ ਸਨ। ਕੈਲੋ ਨੂੰ ਬੁੱਲ ਹਿਲਦੇ ਦੇਖ਼ ਕੇ, ਸਬ ਸਮਝ ਲੱਗ ਰਿਹਾ ਸੀ। ਉਹ ਪ੍ਰੇਮ ਨੂੰ ਭਾਲ ਰਹੀਆਂ ਸਨ। ਉਹ ਕਿਤੇ ਦਿਸਦਾ ਨਹੀਂ ਸੀ। ਰੋਟੀ ਖਾਂਣ ਦਾ ਵੇਲਾ ਹੋ ਗਿਆ ਸੀ। ਔਰਤਾਂ ਵੀ ਖਾਂਣਾਂ ਖਾਂਣ ਲੱਗ ਗਈਆਂ ਸਨ। ਕੈਲੋ ਨੂੰ ਪ੍ਰੇਮ ਦੀ ਚਾਚੀ ਰੋਟੀ ਖਾਂਣ ਨੂੰ ਦੇ ਗਈ ਸੀ। ਉਸ ਨੂੰ ਦੱਸ ਗਈ ਸੀ, “ ਪ੍ਰੇਮ ਅਜੇ ਪਾਰਟੀ ਕਰਨ ਵਿੱਚ ਲੱਗਿਆ ਹੋਇਆ ਹੈ। ਤੂੰ ਰੋਟੀ ਖਾ ਕੇ ਅਰਾਮ ਕਰ। ਬਹੁਤ ਥੱਕ ਗਈ ਹੋਵੇਗੀ। “

 

 

 

 

 

 

 

 

 

 

 

Comments

Popular Posts