ਭਾਗ
12 ਜਿੰਦਗੀ ਜੀਨੇ ਦਾ ਨਾਂਮ ਹੈ
ਗੁਰਦੁਆਰੇ ਸਾਹਿਬ ਵਿੱਚ ਬਹੁਤ ਤਰਾਂ ਦੇ ਜੱਥੇ ਬੱਣੇ
ਹਨ
ਕੋਈ ਤਾਂ ਗੱਲ ਹੈ, ਜੋ ਇੰਨਾਂ ਔਰਤਾਂ-ਮਰਦਾਂ ਤੋਂ
ਪ੍ਰਹੇਜ਼ ਕੀਤਾ ਜਾਂਦਾ ਹੈ।
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਗੁਰਦੁਆਰੇ
ਸਾਹਿਬ ਵਿੱਚ ਗੁਰਬਾਣੀ ਪੜ੍ਹਨ, ਸੁਣਨ ਦੀ ਹੀ ਇੱਛਾ ਹੋਣੀ ਚਾਹੀਦੀ ਸੀ। ਪਰ ਇਹ ਬਿਜ਼ਨਸ ਬੱਣ ਗਏ
ਹਨ। ਆਪਣੇ ਘਰ ਬੱਣਾਂ ਕੇ, ਡੇਰਿਆਂ ਨੂੰ ਉਸਾਰ ਕੇ ਕਮਾਂਊ ਪੁੱਤ ਬੱਣਾਂ ਲਿਆ ਗਿਆ ਹੈ। ਬਹੁਤੇ ਗੁਰਦੁਆਰੇ
ਕਈ ਮੰਜ਼ਲਾ 5 ਸਟਾਰ ਬੱਣੇ ਦਿਸਦੇ ਹਨ। ਚੰਗੀ ਗੱਲ ਹੈ। ਵੱਡੀਆਂ ਬਿੱਲਡਿੰਗਾਂ, ਖੁੱਲੇ
ਭੰਡਾਰੇ ਲਗਾਏ ਜਾਂਣ। ਮੇਹਰੂ ਵਰਗਿਆ ਦੀਆਂ ਨੌਕਰੀਆਂ ਜੁੜੀਆਂ ਹੋਈਆਂ ਹਨ। ਪਹਿਰੇਦਾਰੀ ਕਰਦੇ ਹਨ।
ਜਿਸ ਤੋਂ ਤਿੰਨ ਕੁਵਿੰਟਲ ਆਪਣੀ ਦੇਹ ਚੱਕ ਕੇ, ਤੁਰਿਆ ਨਹੀਂ ਜਾਂਦਾ। ਉਹ ਚੋਰ ਪਿਛੇ ਕਿਥੋਂ
ਭੱਜੇਗਾ? 60 ਸਾਲਾਂ ਦੇ ਦੀ ਨਿਗਾ ਘੱਟ ਜਾਂਦੀ ਹੈ। ਬੁੱਢੇ ਨੂੰ ਆਪਣਿਆਂ ਦੀ ਪਛਾਂਣ ਨਹੀਂ ਆਉਂਦੀ।
ਜੇ ਨਸ਼ੇ ਖਾਂਣ, ਸ਼ਰਾਬਾਂ ਪੀਣ ਵਾਲੇ ਹੀ ਗੁਰਦੁਆਰਿਆਂ ਦੀ ਵਾਂਗ-ਡੋਰ ਸੰਭਾਲ ਲੈਣ। ਆਮ ਘਰਾਂ ਦਾ ਕੀ
ਹਾਲ ਹੋਵੇਗਾ? ਇਥੇ ਹਰ ਤਰਾਂ ਦੇ ਬੰਦੇ, ਆਪੋ-ਆਪਣੇ ਮਕਸਦ ਪੂਰੇ ਕਰਨ ਆਉਂਦੇ ਹਨ। ਕਨੇਡਾ,
ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ, ਪ੍ਰੋਗ੍ਰਾਮ ਗੁਰਦੁਆਰੇ ਸਾਹਿਬ ਵਿੱਚ ਹੁੰਦੇ ਹਨ। ਲੋਕ ਵਿਆਹ
ਕਰਦੇ ਹਨ। ਮਰਗ ਦਾ ਭੋਗ ਪਾਉਂਦੇ ਹਨ। ਜਨਮ ਦਿਨ ਮਨਾਂਉਂਦੇ ਹਨ। ਹਰ ਪ੍ਰੋਗ੍ਰਾਮ ਕਰਨ ਦਾ
ਵੱਖਰਾ-ਵੱਖਰਾ ਰੇਟ ਹੈ। ਅੰਖਡ ਪਾਠ ਜੋ ਤਿੰਨ ਦਿਨਾਂ ਵਿੱਚ 48 ਘੰਟੀ ਭੋਗ ਪੈਂਦਾ ਹੈ। ਉਸ ਦੇ
1000 ਡਾਲਰ ਹਨ। ਸਹਿਜ ਪਾਠ ਦਾ ਭੋਗ ਹੱਫ਼ਤੇ ਪਿਛੋਂ ਪੈਂਦਾ ਹੈ। ਜਦੋਂ ਸਮਾਂ ਲੱਗੇ, ਪਾਠੀ ਪਾਠ
ਪੜ੍ਹਦਾ ਹੈ। 1430 ਪੱਤਰੇ, ਅੰਗ, ਪੇਜ਼ ਹੀ ਉਲਦ ਕੇ, ਕਈ ਦਾਅ ਲੱਗਦੇ ਹੀ ਚੁਟਕੀ, ਥੱਬਾ ਅੱਗੇ
ਕਰਕੇ, ਸਮਾਪਤੀ ਕਰ ਦਿੰਦੇ ਹਨ। ਪਾਠੀ ਦੀ ਸੌਖੀ ਜਾਨ ਛੁੱਟ ਜਾਂਦੀ ਹੈ। ਇਸ ਲਈ 700 ਕੀਮਤ ਹੈ। ਵਿਆਹ ਹੋਵੇ, ਤਾਂ ਫਿਰ ਮੋਟੀ ਛਿਲ ਲਾਹੀ ਜਾਂਦੀ ਹੈ। ਲੋਕਾਂ ਨੂੰ ਬਖ਼ਸ਼ਿਆ,
ਮਰੇ ਦੇ ਭੋਗ ਤੇ ਵੀ ਨਹੀਂ ਜਾਂਦਾ। ਲੰਗਰ ਦੀ ਜੁੰਮੇਬਾਰੀ ਪ੍ਰੋਗ੍ਰਾਮ ਕਰਨ ਵਾਲਿਆਂ ਦੀ ਆਪਦੀ ਹੈ।
ਆਪੋਂ ਆਪਣਾਂ ਲੰਗਰ ਚਲਾਵੋ। ਭਾਵੇਂ ਬੱਚਾ ਜਾਂ ਨੌਜਾਵਨ ਹੀ ਮਰ ਗਿਆ ਹੋਵੇ। ਮਾਹਾਰਾਜ ਨੂੰ ਭੋਗ
ਤਾਂ ਲੁਆਉਣਾਂ ਪੈਣਾ ਹੈ। ਹੋਰ ਪ੍ਰਬੰਧਿਕ ਘਰੋਂ ਪੱਕਾ ਕੇ ਖੁਵਾਉਣ। ਗੋਲਕ ਸੰਭਾਲ ਕੇ, ਹਜ਼ਮ ਕਰ
ਲੈਂਦੇ ਹਨ। ਗੋਲਕ ਦੀ ਐਡੀ ਜੁੰਮੇਬਾਰੀ ਇਕੱਲੇ ਚੱਕੀ ਜਾਂਦੇ ਹਨ। ਸਰਕਾਰ ਇਸ ਪਬਲਿਕ ਦੀ ਅਮਦਨੀ ਉਤੇ
ਕੋਈ ਟੈਕਸ ਨਹੀਂ ਲਗਾਉਂਦੀ। ਸਗੋਂ ਸਰਕਾਰ ਵਲੋ ਗਰਾਂਟਾਂ ਦਿੱਤੀਆਂ ਜਾਂਦੀਆਂ ਹਨ।
ਗੁਰਦੁਆਰੇ
ਸਾਹਿਬ ਵਿੱਚ ਬਹੁਤ ਤਰਾਂ ਦੇ ਜੱਥੇ ਬੱਣੇ ਹਨ। ਮੈਂਬਰਾਂ ਦਾ ਜੱਥਾ ਸਬ ਤੋਂ ਉਪਰ ਵਾਲੀ ਲਾਈਨ ਵਿੱਚ
ਹੈ। ਇਹ ਜਿਧਰ ਨੂੰ ਉਂਗ਼ਲ਼ੀਂ ਕਰ ਦੇਣ, ਉਹੀ ਕੰਮ ਹੁੰਦਾ
ਹੈ। ਗ੍ਰੰਥੀ ਤੱਕ ਇੰਨਾਂ ਦੇ ਗੋਲੇ ਕਬੂਤਰ ਹਨ। ਇੰਨਾਂ ਦੇ ਇਸ਼ਾਰਿਆਂ ਤੇ ਨੱਚਦੇ ਹਨ। ਤੱਨਖ਼ਾਹ ਵੀ
ਤਾਂ ਪ੍ਰਬੰਧਕਾਂ ਨੇ ਦੇਣੀ ਹੈ। ਇੱਕ ਤਾਂ ਗਿਆਨੀ ਦਾ ਜੱਥਾਂ ਹੋ ਗਿਆ। ਜੋ ਡੋਲਕੀਆਂ ਵਾਜੇ ਵੱਜਾ
ਕੇ, ਉਚੇ ਲੰਬੇ ਸੁਰ ਗਾ ਲੈਂਦੇ ਹਨ। ਆਂਮ ਬੰਦੇ ਨੂੰ ਸਾ, ਦਾ, ਨੀ, ਪਾ ਦੀ ਕੀ ਸੋਜੀ ਹੈ। ਬਾਣੀ
ਪੜ੍ਹਦੇ ਸਾ, ਦਾ, ਨੀ, ਪਾ ਦੀਆਂ ਸੁਰਾ ਕੱਢਣ ਲੱਗ ਜਾਂਦੇ ਹਨ। ਇਸ ਤਰਾਂ ਕਰਦੇ ਹਨ। ਬਾਂਹਾਂ ਹੱਥ
ਇਸ ਤਰਾਂ ਮਾਰਦੇ ਹਨ। ਜਿਵੇ ਡੂਮਣਾਂ ਲੜਿਆਂ ਹੋਵੇ। ਲੋਕ ਗੁਰਦੁਆਰੇ ਸਾਹਿਬ ਵਿੱਚ ਗੁਰਬਾਣੀ ਸੁਣਨ
ਜਾਂਦੇ ਹਨ। ਜਾਂ ਕੀ ਲੋਕ ਮਿਊਜ਼ਿਕ ਦੀ ਕਾਲਸ ਲਗਾਉਣ ਜਾਂਦੇ ਹਨ? ਜੋ ਸਿਮਰਨ ਕਰਨ ਵਾਲਾ ਜੱਥਾ ਹੈ।
ਉਸ ਨੇ ਕੀਰਤਨ ਨਹੀਂ ਸੁਣਨਾਂ ਹੁੰਦਾ। ਸਬ ਨੇ ਆਪੋ ਆਪਣੀ ਹੀ ਸੁਣਾਂਉਣੀ ਹੁੰਦੀ ਹੈ। ਇੱਕ
ਦੂਜੇ ਦੀ ਕਥਾ ਨਹੀਂ ਸੁਣਨੀ। ਸੇਵਾਦਾਰ ਆਪਦੀ ਪਾਰਟੀ ਬੱਣਾਂਈ ਫਿਰਦੇ ਹਨ। ਜੋ ਦੇਗ਼ ਵੰਡਦਾ ਹੈ। ਉਸ
ਨੇ ਭਾਂਡੇ ਨਹੀਂ ਮੰਜ਼ਣੇ। ਦੂਜੇ ਕਿਸੇ ਨੂੰ ਆਪਣੇ ਸਮੇਂ ਵਿੱਚ ਦੇਗ਼ ਨਹੀਂ ਵੰਡਣ ਦੇਣੀ। ਜੋ ਭਾਂਡੇ
ਮੰਜ਼ਣ ਦੀ ਸੇਵਾ ਕਰਦਾ ਹੈ। ਉਸ ਨੇ ਕਿਸੇ ਹੋਰ ਨੂੰ ਆਪਦੀ ਥਾਂ ਉਤੇ ਨਹੀਂ ਖੜ੍ਹਨ ਦੇਣਾ। ਲੰਗਰ
ਵਿੱਚ ਸੇਵਾ ਕਰਨ ਵਾਲੇ ਨਵੇਂ ਕਿਸੇ ਬੰਦੇ ਦੇ ਪੈਰ ਨਹੀਂ ਲੱਗਣ ਦਿੰਦੇ। ਨਵੇਂ ਬੰਦੇ ਗੁਰਦੁਆਰੇ
ਸਾਹਿਬ ਵਿੱਚ ਆਉਣ ਵਾਲੇ, ਨਵੇਂ ਅੰਮ੍ਰਿਤ ਛੱਕੇ ਵਾਲੇ ਨੂੰ ਕੱਚੀ ਪਹਿਲੀ ਦਾ ਬੱਚਾ ਸਮਝਦੇ ਹਨ। ਜੇ
ਨਿੱਤ ਦੇ ਸੇਵਾਂਦਾਰਾਂ ਦੇ ਉਹ ਅਸ਼ੂਲ ਨਹੀਂ ਮੰਨਦੇ। ਉਸ ਦਾ ਗੋਲ ਬਿਸਤਰਾ ਕਰਕੇ, ਗੁਰਦੁਆਰੇ ਸਾਹਿਬ
ਵਿੱਚੋਂ ਚੱਕ ਕੇ ਪੁਲੀਸ ਦੁਆਰਾ ਬਾਹਰ ਮਾਰਦੇ ਹਨ। ਕਨੇਡਾ ਪੁਲੀਸ ਨੂੰ ਵੀ ਗੁਰਦੁਆਰੇ ਦੇ ਮੈਬਰ,
ਇੰਡੀਆਂ ਦੇ ਗੁੰਡਿਆਂ ਵਾਂਗ ਤਾਕਤ ਦੇ ਜ਼ੋਰ ਤੇ ਵਰਤਦੇ ਹਨ। ਕਿਉਂਕਿ ਪੁਲੀਸ ਵਿੱਚ ਵੀ ਹਰਪ੍ਰੀਤ
ਵਰਗੇ ਪੰਜਾਬੀ ਹਨ। ਜੋ ਮੁੱਖੀਆਂ ਦਾ ਪਾਸਾ, ਪੱਖ ਕਰ ਜਾਂਦੇ ਹਨ। ਆਂਮ ਸਧਾਲੂ ਨੂੰ ਕਰੀਮਨਲ ਕਰਾਰ
ਦੇ ਦਿੰਦੇ ਹਨ।
ਬਹੁਤੇ
ਲੋਕ ਗੁਰਦੁਆਰੇ ਸਾਹਿਬ ਵਿੱਚ ਵੱਡੇ ਦਾਨੀ ਬੱਣਕੇ, ਦਾਨ ਕਰਨ, ਭੰਡਾਰ ਚਲਾਉਣ, ਹੋਰ ਜ਼ਿਆਦਾ ਮੰਗਣ,
ਦੁੱਖ ਰੋਣ, ਪਾਪ ਲਾਹੁਉਣ ਜਾਂਦੇ ਹਨ। ਬਹੁਤੇ ਖਾਂਣ ਹੀ ਜਾਂਦੇ ਹਨ। ਔਰਤਾਂ-ਮਰਦਾਂ, ਨੋਜਵਾਨਾਂ
ਨੂੰ ਬਗੈਰ ਹੱਥ ਹਿਲਾਏ, ਵਿਹਲਿਆਂ ਨੂੰ ਪੱਕਿਆ-ਪਕਾਇਆ ਭੋਜਨ, ਲੰਗਰ ਮਿਲ ਜਾਂਦਾ ਹੈ। ਕਈ
ਪੈਨਸ਼ਨਾਂ ਵਾਲੇ ਬੁੱਢੇ-ਬੁੱਢੀਆਂ, ਹੱਟੇ-ਕੱਟੇ ਔਰਤਾ-ਮਰਦ ਗੁਰਦੁਆਰੇ ਸਾਹਿਬ ਵਿੱਚ ਹੀ ਤਿੰਨੇ ਸਮੇ ਚਾਹ, ਦੁੱਧ, ਜੂਸ, ਰੋਟੀਆਂ, ਕੜਾਹ,
ਜਲੇਬੀਆਂ, ਮਿੱਠਿਆਈਆਂ ਛੱਕਦੇ ਹਨ। ਕਈ ਧੀਆਂ-ਪੁੱਤਾਂ, ਪਤੀਆਂ-ਪਤਨੀਆਂ ਨੇ ਘਰੋਂ ਕੱਢੇ ਹੋਏ ਹਨ। ਬੁੱਢੇ
ਫਿਰ ਵੀ ਉਨਾਂ ਲਈ ਹੀ ਪੈਨਸ਼ਨਾਂ ਨਾਲ ਹੋਰ ਜ਼ਮੀਨਾਂ, ਘਰ ਖ੍ਰੀਦੀ ਜਾਂਦੇ ਹਨ। ਐਸੇ ਔਰਤਾਂ-ਮਰਦਾਂ ਨੂੰ
ਨੌਕਰੀ ਕਰਕੇ ਖਾਂਣ ਦੀ ਕੀ ਲੋੜ ਹੈ? ਅੱਠ ਘੰਟੇ ਖੜ੍ਹ ਕੇ ਨੌਕਰੀ ਕਿਉਂ ਕਰਨੀ ਹੈ? ਜੇ ਡੇਰੇ ਗੁਰਦੁਆਰੇ
ਸਾਹਿਬ ਵਿੱਚ 5, 10 ਕਿਲੋ ਆਟੇ ਦੀਆਂ ਰੋਟੀਆਂ ਪੱਕਾ ਕੇ, 10 ਮਿੰਟ ਭਾਂਡੇ ਮਾਂਜ਼ ਕੇ, ਸਾਰਾ ਦਿਨ
ਸਬਜ਼ੀਆਂ, ਦਾਲ, ਖੀਰ, ਕੜਾਹ, ਪੂਰੀਆਂ ਖਾਂਣ ਨੂੰ ਮਿਲਦੇ ਹਨ। ਗੁਰਦੁਆਰੇ ਵਿਚੋਂ ਖਾਣ ਦੀ ਜਿਸ ਨੂੰ
ਆਦਤ ਪੈ ਜਾਂਦੀ ਹੈ। ਉਹ ਔਰਤ ਖ਼ਸਮ ਦੀਆਂ ਰੋਟੀਆਂ ਕਿਉਂ ਪਕਾਵੇਗੀ?
ਸੇਵਾਦਾਰਾਂ
ਉਤੇ ਕੋਈ ਸ਼ੱਕ ਵੀ ਨਹੀਂ ਕਰਦਾ। ਜੋ ਮਰਜ਼ੀ ਘਾਲਾ-ਮਾਲਾ ਕਰੀ ਜਾਂਣ। ਜੇ ਕੋਈ ਕੁਸਕਦਾ ਹੈ। ਇੰਨਾਂ ਦਾ
ਬਹੁਤ ਵੱਡਾ ਜੱਥਾ ਹੈ। ਛਿੱਤਰਾਂ ਨਾਲ ਕੁੱਟ ਦਿੰਦੇ ਹਨ। ਕੁੱਝ ਕੁ ਦਿਨ ਪਹਿਲਾਂ, ਢਾਢੀ ਔਰਤਾਂ ਦੇ
ਜੱਥੇ ਦੀ ਆਗੂ ਤੇ ਕਥਾਵਾਚਿਕ ਦੇ, ਜੱਫ਼ੀਆਂ, ਪੱਪੀਆਂ ਕਰਦਿਆਂ ਦੇ, ਕਾਰਟੂਨ ਅਖ਼ਬਾਰਾਂ ਵਿੱਚ ਲੱਗੇ
ਹਨ। ਇਹ ਗੁਰਦੁਆਰੇ ਸਾਹਿਬ ਦੀ ਬਿੱਲਡਿੰਗ ਦੇ ਅੰਦਰ ਲਾਡੀਆਂ ਕਰ ਰਹੇ ਸਨ। ਜੇ ਐਸੇ ਲੋਕ ਘਰ-ਬਾਰ,
ਬਾਲ ਬੱਚਾ ਤਿਆਗ ਕੇ, ਛੱੜੇ ਬੱਣ ਕੇ, ਥਾਂ-ਥਾਂ ਭੱਟਦੇ ਹੋਏ, ਧਰਮਿਕ ਪ੍ਰਚਾਰ ਕਰਕੇ, ਲੋਕਾਂ ਦੀ
ਸੇਵਾ ਵਿੱਚ ਲੱਗੇ ਹਨ। ਜੇ ਛੱੜੇ ਨੌਜੁਵਾਨ ਬਾਬੇ, ਛੱੜੀਆਂ ਫਿਰਦੀਆਂ ਐਸੀਆਂ ਬੀਬੀਆਂ ਦੀ ਸੇਵਾ
ਕਰਦੇ ਹਨ। ਇਹ ਅਖ਼ਬਾਰਾਂ ਵਾਲੇ ਰਿਪੋਟਰਾਂ ਦਾ ਵੀ ਮਨ ਮੱਚਲਦਾ ਹੋਣਾਂ ਹੈ। ਸਾਧਾ-ਸਾਧਣੀਆਂ ਦੀ
ਮਿੱਟੀ ਪੱਟਦੇ ਹਨ। ਉਹ ਵੀ ਅਕਸਰ ਇਨਸਾਨ ਹਨ। ਧਰਮਿਕ ਪ੍ਰਚਾਰਕਾਂ ਦੇ ਵੀ ਤੁਹਾਡੇ ਵਾਲੇ ਅੰਗ ਲੱਗੇ
ਹਨ। ਕੀ ਉਹ ਗੈਹਿਣੇ ਰੱਖ ਦੇਣ? ਆਪ ਭਾਵੇਂ ਰੱਜ ਕੇ ਮੋਜ਼ ਲੁੱਟੀ ਜਾਵੋ। ਸਬ ਪਤੀ-ਪਤਨੀ, ਬੋਆਏ,
ਗਰਲ ਫਿਰਡ ਬੱਣ ਕੇ, ਮਰਦ ਨਾਲ ਮਰਦ, ਔਰਤਾਂ ਨਾਲ ਔਰਤਾਂ, ਇੱਕ ਦੂਜੇ ਨਾਲ ਐਸ਼ ਕਰਦੇ ਹੋ। ਸਰੀਰ ਦਾ
ਸੁਖ ਮਾਂਣਦੇ ਹੋ। ਐਸੇ ਧਰਮਿਕ ਪ੍ਰਚਾਰਕਾਂ ਨੇ, ਧਰਮਿਕ ਪ੍ਰਚਾਰਕਣਾਂ ਦਾ ਹੀ ਸੰਗ ਕਰਨਾਂ ਹੈ। ਸਬ
ਨੂੰ ਹਾਣ ਨੂੰ ਹਾਣ ਪਿਆਰਾ ਹੁੰਦਾ ਹੈ। ਇਨਸਾਨ ਆਪਦੇ ਮੇਚਦਾ, ਆਪਦੀ ਜਾਤ ਦਾ ਮੱਤਲੱਬ ਨੂੰ ਸੰਗ
ਕਰਦਾ ਹੀ ਹੈ। ਧਰਮਿਕ ਪ੍ਰਚਾਰ ਤਿਆਗੀ ਬੱਣ ਕੇ ਜੂਨ ਕਿਉਂ ਕੱਢਣ? ਜਦੋ ਰੱਬ ਨੇ ਮੰਨੋਰੰਜ਼ਨ ਲਈ
ਬੀਬੀਆਂ ਦਿੱਤੀਆਂ ਹਨ। ਬੀਬੀਆਂ ਬਗੈਰ ਰੌਣਕ ਨਹੀਂ ਲੱਗਦੀ। ਇਹ ਵੀ ਨਿਖਰ ਕੇ,
ਬਾਬਿਆਂ ਦੁਆਲੇ ਅੱਪਸਰਾਂ ਵਾਂਗ ਡੱਗ-ਮੱਗਾਉਂਦੀਆਂ ਹਨ। ਸਾਧਾਂ ਦੇ ਮੂੰਹ ਵਿੱਚ ਬੁਰਕੀਆਂ
ਪਾਉਂਦੀਆਂ ਹਨ। ਦੁੱਧ, ਘਿਉ ਤੇ ਤਾਕਤ ਵਾਲੇ ਰਾਸ਼ਨ ਚਾਰਦੀਆਂ ਹਨ। ਅੱਗ ਕੋਲ ਘਿਉ ਨੇ ਪਿਘਲਣਾਂ ਹੀ
ਹੈ। ਤਾਂਹੀ ਤਾਂ ਮੁੰਡੇ-ਕੁੜੀਆਂ ਦੇ ਸਕੂਲ, ਕਾਲਜ਼ਾ, ਗੁਰਦੁਆਰੇ ਸਾਹਿਬ ਵਿੱਚ ਵੀ ਨਰ-ਮਾਦੇ ਦੀ
ਦੂਰੀ ਦਾ, ਇੰਨਾਂ ਫ਼ਰਕ ਰੱਖਦੇ ਹਨ। ਇਹ ਕਾਰਗੁਜ਼ਾਰੀ ਬਹੁਤੇ ਸਿਆਣੇ ਲੋਕਾਂ ਦੀ ਕਾਡ ਹੈ। ਅੱਗਲਿਆਂ
ਨੇ ਦੇਖ਼, ਪੱਰਖ, ਹੰਢਾ ਕੇ ਸਾਰਾ ਇੰਤਜ਼ਾਮ ਕੀਤਾ ਹੈ। ਕੋਈ ਤਾਂ ਗੱਲ ਹੈ, ਜੋ ਇੰਨਾਂ ਔਰਤਾਂ-ਮਰਦਾਂ
ਤੋਂ ਪ੍ਰਹੇਜ਼ ਕੀਤਾ ਜਾਂਦਾ ਹੈ। ਐਨੀ ਦੂਰੀ ਰੱਖੀ ਜਾਂਦੀ ਹੈ। ਕਈ ਗੁਰਦੁਆਰੇ ਸਾਹਿਬ ਵਿੱਚ ਵੀ
ਔਰਤਾਂ ਤੋਂ ਬੰਬ ਵਾਂਗ ਡਰਦੇ ਹਨ। ਬਿਪਤਾ ਵਿੱਚ ਵੀ ਔਰਤਾਂ ਨੂੰ ਰਾਤ ਕੱਟਣ ਲਈ ਰਹਿੱਣ ਨਹੀਂ
ਦਿੱਤਾ ਜਾਂਦਾ। ਇੱਕ ਦਿਨ ਮੇਹਰੂ ਨੇ, ਛੁੱਟੀ ਵਾਲੇ ਦਿਨ ਜਿਆਦਾ ਦਾਰੂ ਪੀ ਲਈ। ਪੀਤੀ ਵਿੱਚ ਘਰ
ਵਾਲੀ ਕੁੱਟ ਕੇ ਘਰੋਂ ਕੱਢ ਦਿੱਤੀ। ਉਸ ਨੇ ਸੋਚਿਆ, ਇਹ ਗੁਰਦੁਆਰੇ ਚੌਕੀਦਾਰੇ ਦੀ ਡਿਊਟੀ ਕਰਦਾ
ਹੈ। ਉਹ ਗੁਰਦੁਆਰੇ ਚਲੀ ਗਈ। ਉਸ ਨੇ ਪ੍ਰਬੰਕਾਂ ਨੂੰ ਕਿਹਾ, “ ਮੈਂ ਰਾਤ ਕੱਟਣੀ ਹੈ। ਕੱਲ ਨੂੰ
ਗੱਲ ਠੰਡੀ ਹੋ ਜਾਵੇਗੀ। ਕੱਲ ਮੈਂ ਘਰ ਚਲੀ ਜਾਂਵਾਂਗੀ। “ ਪ੍ਰਧਾਂਨ ਨੇ ਹੱਥ ਬੰਨ ਕੇ ਕਿਹਾ, “
ਬੀਬੀ ਅਸੀਂ ਤੈਨੂੰ ਗੁਰਦੁਆਰੇ ਵਿੱਚ ਸੌਣ ਨਹੀਂ ਦੇ ਸਕਦੇ। ਕੀ ਪਤਾ ਤੂੰ ਸਵੇਰੇ ਉਠ ਕੇ,
ਪ੍ਰਬੰਕਾਂ ਜਾਂ ਗ੍ਰੰਥੀਆਂ ਸਿਰ ਕੋਈ ਇਲਾਜ਼ ਲਾ ਦੇਵੇ? ਪੁਲੀਸ ਵਾਲਿਆਂ ਨੂੰ ਫੋਨ ਕਰ ਲੈ। ਉਹ
ਤੈਨੂੰ ਕਿਤੇ ਰੱਖ ਲੈਣਗੇ। “ ਪ੍ਰਧਾਂਨ ਨੇ ਰਾਤ ਦੇ 12 ਵਜੇ, ਸਿੱਖ ਔਰਤ ਗੁਰਦੁਆਰੇ ਵਿਚੋਂ ਬਾਹਰ
ਕੱਢ ਦਿੱਤੀ। ਪ੍ਰਚਾਰਕਿ ਤਰਜ਼ਾਂ ਕੱਢ ਕੇ ਗੀਤ ਗਾਉਂਦੇ ਹਨ। ਇਹ ਗਰੀਬਾਂ, ਮੁਜ਼ਲੂਮਾਂ ਦੀ ਰਾਖੀ
ਕਰਦੇ ਹਨ।
Comments
Post a Comment