ਅੱਖ ਜਰੂਰ ਰੋਦੀਂ ਹੈ...

first | < previous | next > | last showing 1-3 of 3
3/30/10

Anonymous

ਅੱਖ ਜਰੂਰ ਰੋਦੀਂ ਹੈ...

ਦੁਨੀਆ ਭਰ ਵਿੱਚ ਔਰਤਾਂ ਦਾ ਦਿਨ ਮਨਾ ਰਹੇ ਹਾਂ। ਕੀ ਸਿਰਫ਼ ਸੁਰਖੀਆ ਦੇ ਦਿੱਤੀਆ। ਔਰਤਾਂ ਦੀਆ ਦੋ-ਚਾਰ ਫੋਟੋਆ ਲਾਂ ਦਿੱਤੀਆ। ਥੱਲੇ ਲਿੱਖ ਦਿੱਤਾ ਔਰਤ ਜੱਗ ਦੀ ਜਨਮ ਦਾਤੀਂ ਦੇਵੀਂ ਹੈ। ਔਰਤ ਸ਼ਕਤੀ ਹੈ। ਕੀ ਸੱਚ ਮੁੱਚ ਘਰ ਘਰ ਵਿੱਚ ਔਰਤ ਨੂੰ ਹੱਕ ਦੇ ਰਹੇ ਹਾਂ? ਨੌਕਰੀ ਕਰਦੀਆਂ ਔਰਤਾਂ ਬੌਸ ਕੋਲ ਸੁਰਖਿੱਅਤ ਹਨ। ਧਰਮਿਕ ਪ੍ਰੰਧਾਨ, ਲੀਡਰ ਹੀ ਬਲਾਂਤਕਾਰ ਕਰਦੇ ਹਨ। ਅਸੀਂ ਔਰਤ ਲਈ ਠੀਕ ਸ਼ਬਦ ਸਤਿਕਾਰਯੋਗ ਨਹੀਂ ਬੋਲਦੇ। ਮਾਂ, ਭੈਣ, ਧੀ ਦੀਆ ਲੰਬੀਆ-ਚੌੜੀਆ ਗ਼ਾਲ਼ਾਂ ਜੀਭ ਨੂੰ ਮੱਲ-ਮੱਲ ਕੇ ਕੱਢਦੇ ਹਾਂ। ਕਿਉਂਕਿ ਔਰਤ ਆਪ ਹੀ ਮਰਦ ਕੋਲੋ ਲੁੱਟਣਾ ਚਹੁੰਦੀ ਹੈ। ਔਰਤ ਹੀ ਕਿਉਂ ਔਖੇ ਕੰਮਾਂ ਵਿੱਚ ਝੋਕ ਦਿੱਤੀ ਜਾਂਦੀ ਹੈ। ਮਰਦ ਮਰ ਜਾਂਵੇ ਜਿਉਂਦੀ ਨੂੰ ਛੱਡ ਜਾਂਵੇ ਔਰਤ ਬੱਚੇ ਤੇ ਮਰਦ ਦੇ ਮਾਂਪਿਆਂ ਨੂੰ ਪਾਂਲ਼ ਲੈਂਦੀ ਹੈ। ਮਰਦ ਮੱਚਲਿ਼ਆਂ ਹੋਇਆ ਦੂਜੀ ਦੀ ਬੁੱਕਲ ਦਾ ਨਿੱਘ ਮਾਨਣ ਲੱਗ ਜਾਂਦਾ ਹੈ। ਮਰਦ ਕਿਉਂ ਨਹੀਂ ਦੁਨੀਆ ਦੀਆ ਮਸੀਬਤਾਂ ਦੀ ਅੱਗ ਦੀ ਭੇਟ ਚੱੜ੍ਹਦਾ। ਧੀ ਦੀ ਭਰੂਣ ਹੱਤਿਆ ਕੀਤੀ ਜਾਂਦੀ ਹੈ। ਨੂੰਹੁ ਨੂੰ ਦਾਜ ਦੀ ਬਲੀ ਥੱਲੇ ਜਾਂਨੋ ਮਰਿਆ ਜਾਂਦਾ ਹੈ। ਸਾਰੀ ਉਮਰ ਤਾਂਹਨਿਆਂ ਨਾਲ ਛੇਕਿਆ ਜਾਂਦਾ ਹੈ। ਬਹੁਤ ਘੱਟ ਔਰਤਾਂ ਨੇ ਪਤੀ ਨੂੰ ਜਾਨੋਂ ਮਾਰਿਆ ਹੈ। ਦੁਨੀਆ ਵਿੱਚ ਹਰ ਥਾਂ ਤੋਂ ਖ਼ਬਰਾਂ ਆ ਰਹੀਆ ਹਨ। ਪਤੀ ਜਾਂ ਹੋਰ ਮਰਦ ਨੇ ਔਰਤ ਗੋਲ਼ੀਂ, ਚਾਕੂ, ਅੱਗ ਲਾਂ ਕੇ, ਵੱਗਦੇ ਪਾਣੀ ਵਿੱਚ ਸਿੱਟ ਕੇ ਮਾਰ ਦਿੱਤੀ। ਫਿਰ ਜੱਜ ਨੂੰ ਅੰਨੀਂ ਰਿਸ਼ਵਤ ਦੇ ਕੇ ਬਰੀ ਹੁੰਦੇ ਨੇ। ਸਾਡੀ ਲੋਕਲ ਖ਼ਬਰ ਹੈ। ਪੰਜਾਬੀ ਕੁੜੀ ਪੰਜਾਬੀ ਨਵੇਂ ਵਿਚਾਰਾਂ ਦੇ ਮਰਦ ਨਾਲ ਵਿਆਹ ਤੋਂ ਵਗੈਰ ਹੀਂ ਇੱਕ ਕੁੜੀ ਨੇ ਤਿੰਨ ਬੱਚਿਆ ਨੂੰ ਜਨਮ ਦਿੱਤਾ। 5 ਸਾਲ ਪਹਿਲਾਂ ਲੜਕੀ ਪਂੈਦਾ ਹੋਈ ਸੀ। ਹੁਣ ਫਿਰ ਚਾਰ ਮਹੀਨੇ ਪਹਿਲਾਂ ਔਰਤ ਮਰੀ ਹੋਈ ਮਿਲੀ। ਉਸ ਨੇ ਬੱਚੇ ਨੂੰ ਘਰ ਦੇ ਥੱਲੇ ਬਣੀ ਥਾਂ ਬੇਸਮਿੰਟ ਵਿੱਚ ਜਨਮ ਦਿੱਤਾ। ਨੱਵ ਜੰਮਿਆ ਬੱਚਾ ਵੀਂ ਮਰਿਆ ਹੋਇਆ ਮਿਲਿਆ। ਉਸ ਨਾਲ ਹੋਰ ਦਂੋ ਨੱਵ ਜੰਮੇ ਬੱਚਿਆ ਦੀਆ ਪੁਰਾਣੀਆ ਲਾਂਸ਼ ਮਿਲੀਆ। ਸਾਰੀਆ ਲਾਂਸ਼ਾਂ ਨੱਵ ਜੰਮੇ ਬੱਚਿਆ ਦੀਆ ਅੰਦਰ ਹੀ ਸਨ। ਕੁੜੇ ਵਾਲੇ ਬੈਂਗ ਵਿੱਚ ਪਾਈਂਆਂ ਹੋਈਆ। ਹੁਣ ਪੁਲੀਸ, ਮੀਡੀਏ ਤੇ ਬਿੰਨ ਵਿਆਹੇ ਮਰਦ ਤੋਂ ਸਹੀਂ ਗਿੱਣਤੀ ਨਹੀਂ ਹੋਈ, ਬੱਚੇ ਚਾਰ ਜਾਂ ਤਿੰਨ ਲੱਭੇ ਨੇ। ਕਦੇ ਤਿੰਨ ਕਹਿੰਦੇ ਨੇ ਕਦੇ ਚਾਰ ਬੱਣ ਜਾਂਦੇ ਨੇ। ਮੀਡੀਆ ਤੇ ਪੁਲੀਸ ਬਿੰਨ ਵਿਆਹੇ ਮਰਦ ਨੂੰ ਬੜਾਂ ਭੋਲਾਂ ਕਹਿੰਦੀ ਹੈ। ਉਸ ਦੇ ਮੁਤਾਬਕ ਔਰਤ ਔਬਰਸਂ਼ਨ ਕਰਾਉਣ ਗਈ ਸੀ। ਉਸ ਨੂੰ ਬਾਅਦ ਵਿੱਚ ਤਿੰਨੇ-ਚਾਰੇ ਸਮੇਂ ਪੱਤਾਂ ਨਹੀਂ, ਬੱਚੇ ਪੂਰੇ ਮਹੀਨੇ ਤੇ ਘਰ ਵਿੱਚ ਹੀ ਜੰਮੇ ਹਨ। ਇਹ ਮਰਦ ਦੁੱਧ ਚੁੰਗਦਾ ਬੱਚਾ ਸੀ। ਨਾਂ ਹੀਂ ਗਰਭ ਦੁਰਾਨ ਢਿੱਡ ਨਾਲ ਲੱਗਿਆ ਹੋਣਾ। ਮੀਡੀਆ ਲੋਕਲ ਵੀ ਮੱਚਲਾ ਹੋਇਆ ਆਪਣੇ ਸਿਰ ਗੱਲ਼ ਨਹੀਂ ਲੈਂਦਾ। ਇੱਕ ਦੂਜੇ ਅੱਖਬਾਰਾਂ ਤੋਂ ਚੁੱਕ ਕੇ ਬਾਂਲਤਕਾਰ ਦੀਆ ਬਥੇਰੀਆ ਖ਼ਬਰਾਂ ਲਾਂ ਦਿੰਦੇ ਹਨ। ਲਾਂਸ਼ਾਂ ਦਾ ਮੁਸ਼ਕ ਮਕਾਨ ਮਾਲਕ ਨੂੰ ਵੀ ਨਹੀ ਆਇਆ। ਸਾਡੇ ਜਦੋਂ ਪਿਆਜ ਵੀ ਭੁੱਜਣ ਤਾਂ ਗੋਰੇ ਪੰਜਾਬੀ ਸੱਭ ਨੱਕ ਲਪੇਟੀ ਫਿਰਦੇ ਹਨ।
3/30/10

Anonymous

ਜਦੋਂ ਮਕਾਨ ਗਰਮ ਰੱਖਣ ਲਈ ਗਰਮ ਹਵਾ ਥੱਲੇ ਤੋਂ ਉਪਰ ਨੂੰ ਆਉਂਦੀ ਹੈ। ਹੀਟਰ ਚੱਲਦਾ ਹੈ। ਸਾਹਾਂ ਦੀ ਵਾਂਸ਼ਨਾ ਸਾਰੀ ਥੱਲੇ ਵਾਲੀ ਬੇਸਮਿੰਟ ਵਿੱਚੋਂ ਉਪਰ ਆਉਂਦੀ ਹੈ। ਉਪਰ ਮਕਾਨ ਮਾਲਕ ਆਪ ਸੀ। ਪੁਲੀਸ ਮੀਡੀਆ ਸੱਭ ਮੱਚਲੇ ਹੋਏ ਬੈਠੇ ਹਨ। ਕਨੇਡਾ ਵਰਗੇ ਦੇਸ਼ ਵਿੱਚ ਜਿਥੇ ਮੁੱਨਖੀ ਅਧਕਾਰਾਂ ਦੀ ਰੋਜ਼ ਗੱਲ ਹੁੰਦੀ ਹੈ। ਇਹ ਹਾਲਤ ਔਰਤ ਤੇ ਨਿੱਕੇ ਬੱਚਿਆਂ ਦਾ ਸਮਾਜ ਦੇ ਡਰੋਂ ਹੋਇਆ ਹੈ। ਸਮਾਜ ਕੀ ਹਊਆ ਹੈ? ਔਰਤ ਕਿਉਂ ਸਮਾਜ ਤੋਂ ਡਰਦੀ, ਆਪਣਾ ਜੀਣਾ ਦੂਬਰ ਕਰਦੀ ਹੈ। ਧਰਮਿਕ ਸਥਾਂਨਾ ਤੇ ਛੱੜੇ ਬਾਬੇ ਧੀਆਂ ਭੈਣਾਂ ਦੇ ਹੁਸਨ ਦੇ ਨਜ਼ਰੇ ਲਂੈਦੇ ਹਨ। ਕੱਲ ਹੀ ਮੈਂਨੂੰ ਵੀਂ ਸਾਡੇ ਗੁਰਦੁਆਰੇ ਦੇ ਪੰ੍ਰਧਾਂਨ ਰਣਵੀਰ ਪ੍ਰਮਾਰ ਤੇ ਉਸ ਦੇ ਭਰਾਂ ਬੱਬੀ ਬੋਬੀ, ਛਿੰਦਾ ਸਹੋਤਾਂ, ਵਿਰਲਾ ਮੱਲੀ ਨੇ ਧੱਮਕੀ ਦਿੱਤੀ ਹੈ” ਤੈਨੂੰ ਵੀ ਦੇਖਣਾ ਪੈਣਾ ਹੈ। ਔਰਤ ਮਾਰਨੀ ਸਾਡੇ ਲਈ ਕੋਈ ਬਹੁਤਾਂ ਔਖਾਂ ਨਹੀ। ਦੇਖਦੇ ਹਾਂ ਤੇਰੀ ਕਲਮ ਕਿੰਨ੍ਹਾਂ ਚਿਰ ਚੱਲਦੀ ਹੈ। ਜਿਵੇਂ ਇੱਕ ਅੱਗੇ ਼ਿਲਖਾਰਨ ਨੂੰ ਦੇਸ਼ ਨਿਕਾਂਲਾਂ ਦਿੱਤਾ ਹੈ। ਉਵੇਂ ਤੇਰਾਂ ਵੀਂ ਪ੍ਰਬੰਧ ਕਰਦੇ ਹਾਂ।” ਇੰਨ੍ਹਾਂ ਨੂੰ ਕੋਈ ਪੁੱਛੇ,” ਜੇ ਅਖੀਰ ਮੌਤ ਆਉਣੀ ਹੀ ਹੈ। ਤਾਂ ਇਸ ਵਰਗੇ ਜੱਮ ਦਾ ਕੀ ਡਰ ਹੈ?”

ਟੱਕਿਆ ਨਾਲ ਖ੍ਰੀਦ ਕੇ ਅਸੀ ਸੁਣਦੇ ਹਾਂ। ਧੀਆਂ ਭੈਣਾਂ ਦੀ ਪ੍ਰਸੰਸਾਂ, ਆਪਣੀਆਂ ਕੁੜੀਆਂ ਹੁਸਨ ਦੀ ਗਿਣਤੀ ਮਿਣਤੀ ਨੱਚਾਰਾਂ ਦੇ ਕੋਲੋ ਪੈਸੇ ਦੇ ਕੇ ਕਰਾਉਂਦੇ ਹਾਂ। ਤਾੜੀਆਂ ਵੀ ਮਾਰਦੇ ਹਾਂ। ਜਾਂਮ ਵੀ ਟੱਕਰਾਉਦੇ ਹਾਂ, ਸਾਨੂੰ ਲੱਗਦਾ ਹੈ। ਇਹ ਟੱਕੇ ਟੱਕੇ ਨੂੰ ਵਿੱਕਣ ਵਾਲੇ ਗੁਆਢੀ ਦੀ ਧੀ ਦੀ ਗੱਲ ਕਰਦੇ ਹਨ। ਸ਼ੜਕਾ ਤੇ ਅੱਗ ਤੁਰੀ ਜਂਾਦੀ, ਚੂਨੀ ਥੱਲੇ ਘੁੰਡ ਥੱਲੇ ਅੱਗ ਬੱਲ਼ਦੀ। ਲੱਕ ਦੇ ਝੱਟਕੇ, ਤੇਰੇ ਨਾ ਤੇ ਬੱਜਣ ਲੱਕਕਾਰੇ, ਜੀਅ ਕਰੇ ਹਿੱਕ ਨਾਲ ਲਾੳਂੁਣ ਨੂੰ ਤੇਰੀ ਬਰਾਤ ਰੋਕਲੂ ਪੱਤਾਂ ਨਹੀਂ ਕੀ ਕੀ ਹੋਰ, ਅੱਖਾਂ ਵਿੱਚ ਕੁੱਝ ਕਹਿ ਗਈ ਚੋਰਨੀ ਗੱਲ ਵਿੱਚ ਚੂਨੀ ਪਾ ਕੇ ਗਾਂ ਰਿਹਾ ਹੈ। ਕਈ ਵਾਰ ਕਲਾਕਾਰ ਨੂੰ ਸੱਮਝਣ ਵਿੱਚ ਮੁਸ਼ਕਲ ਆਉਂਦੀ ਹੈ। ਗਾਂਉਣ ਵਾਲਾ ਔਰਤ ਜਾਂ ਮਰਦ ਹੈ। ਧੀਆਂ ਭੈਣਾਂ ਨੂੰ ਬੇਸ਼ਰਮੀ ਨਾਲ ਗਾਣਿਆ ਵਿੱਚ ਛੇੜਿਆ ਜਾਦਾ ਹੈ। ਨੰਗਾਂ ਕੀਤਾ ਜਾਂਦਾ ਹੈ। ਸਭ ਦੇ ਆਪਣੇ ਦਾਮ ਰੱਖੇ ਹਨ। ਜਿਮੇ ਸਬਜ਼ੀਆਂ ਅੱਲਗ-ਅੱਲਗ ਦੇ ਰੇਟ ਅੱਲਗ-ਅੱਲਗ ਮੌਸਮ ਵਿੱਚ ਰੇਟ ਵੱਧਦੇ ਘੱਟਦੇ ਹਨ। ਗੀਤਕਾਰਾਂ ਦੇ ਭਾਅ ਵੀ ਕੱਦ ਮੱਤਾਬਕ ਹਨ। ਵੇਲ ਤਾਂ ਰੱਬ ਜਾਣੇ ਕਿੰਨ੍ਹੀ ਕੁ ਹੁੰਦੀ ਹੈ। ਪਰ ਇੰਨ੍ਹਾਂ ਵਿਚੋਂ ਜੋਂ ਸੱਚ ਧਰਮ ਦੀ ਗੱਲ ਕਰਦੇ ਨੇ। ਕੋਈ ਵੀ ਗੌਰਮਿੰਟ ਨੂੰ ਟੈਕਸ ਨਹੀਂ ਦਿੰਦਾ। ਦੀਨ ਧਰਮ ਕੋਈ ਨਹੀਂ। ਕਦੇ ਰਾਜਨੀਤੀ ਵਿੱਚ ਉਤਰ ਆੳਂੁਦੇ ਹਨ। ਕਦੇ ਵੀਚਾਰੇ ਆਟਾ, ਤੇਲ, ਲੂਣ ਵੇਚਣ ਲੱਗ ਜਂਾਦੇ ਹਨ। ਇੱਕ ਬਠਿੰਡੇ ਇਲਾਕੇ ਦੇ ਨੇ ਕਿਸੇ ਨੂੰ ਚੰਦਾ ਦਿੱਤਾ ਤਾਂ ਪੇਪਰਾਂ ਵਿੱਚ ਫੋਟਿਆਂ ਦੇ ਨਾਲ ਹੋਰ ਬਥੇਰੀ ਮਸ਼ਹੂਰੀ ਕਰਵਾਈ। ਕਦੇ ਵੱਡੇ ਕਹਾਉਂਣ ਵਾਲੇ ਗਾਵੀਈਂਏ ਨੇ ਕਿਸੇ ਹਸਪਤਾਲ ਨੂੰ ਕੋਈ ਦਾਨ ਦਿੱਤਾ ਹੈ। ਜਿਸ ਔਰਤ ਬਾਰੇ ਗੀਤ ਗਾਂ ਕੇ ਰੋਟੀ ਤੋਰਦੇ ਨੇ। ਕਾਮਯਾਬ ਹੋਏ ਨੇ। ਉਸ ਲਈ ਖ੍ਰੀਦਦਾਰ ਤਾਂ ਬਥੇਰੇ ਤਿਆਰ ਕਰ ਦਿੰਦੇ ਨੇ।
3/30/10

Anonymous

ਕੋਈ ਪੁੰਨ ਦਾ ਕੰਮ ਵੀ ਕਰੋ। ਆਸ਼ਰਮ ਖੋਲ ਦੇਵੋ। ਇਕੋ ਕਲਾਕਾਰ ਔਰਤ ਨਾਲ ਦੁਨੀਆ ਦੇ ਸਾਰੇ ਗਾਇਕ ਹੁਸਨ ਦੇਖ ਕੇ ਨਸ਼ੇ ਵਿੱਚ ਗਾਉਦੇ ਨੇ। ਬਿਪਤਾਂ ਵਿੱਚ ਔਰਤ ਨੂੰ ਦੇਖ ਕੇ ਰੋਇਆ ਵੀ ਕਰੋਂ। ਵਿਧਵਾ ਹੋਈਆ ਨੂੰ ਮੋਡਾ ਵੀ ਦੇ ਦਿਆ ਕਰਂੋ।

ਮੀਡੀਆ ਦੁਨੀਆ ਦੀਆ ਕੋਨੇ ਦੀਆ ਖ਼ਬਰਾਂ ਦੱਸ ਕੇ ਸੱਭ ਦੀਆ ਅੱਖਾਂ ਖੋਲਦਾ ਹੈ। ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ। ਸਾਨੂੰ ਮੀਡੀਏ ਦੀ ਮਾਲੀ ਸਹਾਇਤਾਂ ਕਰਨ ਦੀ ਲੋੜ ਹੈ। ਵਪਾਰੀ ਵੀਰ ਵੱਧ ਚੜ੍ਹ ਕੇ ਹਿੱਸਾ ਲੈਣ।

Comments

Popular Posts