ਆਸ਼ਕ ਤਾਂ ਆਸ਼ਕੀ ਕਰਦੇ |
ਕੀ ਆਸ਼ਕੀ ਕਰਨੀ ਪੂਜਾ ਹੈ? ਕੀ ਭਲੇ ਲੋਕਾਂ ਦਾ ਕੰਮ ਹੈ। ਅਸੀਂ ਸਾਰੇ ਹੀ ਐਸੇ ਲੋਕਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ। ਦੁਹਾਈਆਂ ਦਿੰਦੇ ਹਾਂ। ਐਸੇ ਲੋਕਾਂ ਬੜਾ ਹੱਲਾ ਮਚਾਇਆਂ ਹੈ। ਧੀਆਂ-ਭੈਣਾਂ ਦਾ ਘਰੋਂ ਬਾਹਰ ਜਾਣਾਂ ਮੁਸ਼ਾਕਲ ਹੋ ਗਿਆ ਹੈ। ਕਈ ਥਾਵਾਂ ਉਤੇ ਛਿੱਤਰਾਂ ਨਾਲ ਵੀ ਐਸੇ ਲੋਕਾਂ ਦਾ ਸੁਵਾਗਤ ਹੋਇਆ ਹੈ। ਪਰ ਇਸ ਨੂੰ ਠੱਲ ਨਹੀਂ ਪੈ ਰਹੀ। ਕਿਉਂਕਿ ਅਸੀਂ ਆਪ ਕਿਤੇ ਨਾਂ ਕਿਤੇ ਇਸ ਵਿੱਚ ਫਸੇ ਹੋਏ ਹਾਂ। ਕਈ ਤਾਂ ਜੁਵਾਨੀ ਵਿੱਚ ਤਾਂ ਜੋ ਕਰਦੇ ਰਹੇ ਹਨ। ਬੁੱਢਾਪੇ ਵਿੱਚ ਵੀ ਨਹੀਂ ਹੱਟਦੇ। ਫ਼ਰਕ ਇੰਨਾਂ ਹੈ। ਬੁੱਢੇ ਲੋਕਾਂ ਉਤੇ ਅਸੀਂ ਸ਼ੱਕ ਨਹੀਂ ਕਰਦੇ। ਤਾਂਹੀ ਕੋਈ ਉਪਰਾਲਾ ਵੀ ਨਹੀਂ ਹੋ ਸਕਿਆ। ਕੋਈ ਇਸ ਪਾਸੇ ਕਦਮ ਨਹੀਂ ਚੱਕਦਾ। ਧੀਆਂ ਵਾਲੇ ਡਰਦੇ ਰਹਿੰਦੇ ਹਨ। ਕਿਸੇ ਦਾ ਪੁੱਤਰ ਕਿਸੇ ਦੀ ਧੀ ਦੀ ਇੱਜ਼ਤ ਨੂੰ ਹੱਥ ਪਾਉਂਦਾ ਹੈ, ਮਾਪਿਆਂ ਲਈ ਮਾਣ ਦੀ ਗੱਲ ਹੁੰਦੀ ਹੈ। ਸ਼ਰਮ ਤਾਂ ਆਉਂਦੀ ਨਹੀਂ ਹੁੰਦੀ। ਸਗੋਂ ਕਹਿੰਦੇ ਸੁਣੇ ਹਨ," ਮੁੰਡਾ ਜੁਵਾਨ ਹੋ ਗਿਆ ਹੈ। ਜੁਵਾਨੀ ਵਿੱਚ ਇਸ਼ਕ ਤਾਂ ਲੜਦਾ ਹੀ ਹੈ। " ਆਸ਼ਕ ਤਾਂ ਆਸ਼ਕੀ ਕਰਦੇ ਹਨ। ਦੂਜੇ ਕਾਹਤੋਂ ਕੱਪੜਿਆਂ ਤੋ ਬਾਹਰ ਹੁੰਦੇ। ਇਸੇ ਨਾਲ ਦੁਨੀਆਂ ਚੱਲਦੀ ਹੈ। ਹਰ ਨਵੇਂ ਦਿਨ ਨਵੀਂ ਜੁਵਾਨੀ ਉਤੇ ਡੁਲ ਜਾਣਾਂ ਇਹ ਵੀ ਜਿੰੰਦਗੀ ਨਹੀਂ ਹੈ। ਇਹ ਵੀ ਕੀ ਕਰਨ? ਕੁੜੀਆਂ ਆਪ ਹੀ ਨਾਂ ਮਾਤਰ ਕੱਪੜੇ ਪਾਉਂਦੀਆਂ ਹਨ। ਇਸ ਨੂੰ ਕਮੀਜ਼ ਵੀ ਨਹੀਂ ਕਹਿ ਸਕਦੇ। ਨਾਂ ਕੋਈ ਬਾਂਹਵਾਂ ਹੁੰਦੀਆਂ ਹਨ। ਨਾਂ ਹੀ ਗਲ਼ਾ ਬਣਿਆ ਹੁੰਦਾ ਹੈ। ਦੋਂਨੇ ਬਾਂਹਾਂ ਤੋਂ ਥੱਲਿਉ ਸ਼ੁਰੂ ਹੁੰਦਾ ਹੈ। ਪੱਟਾਂ ਦੇ ਅੱਧ ਤੱਕ ਲੰਬਾ ਹੁੰਦਾ ਹੈ। ਪਿਛੇ ਕਮਰ ਸਾਰੀ ਤੇ ਪੇਟ ਨੰਗਾ ਹੁੰਦਾ ਹੈ। ਇਹ ਸਰੀਰ ਉਤੇ ਖੜ੍ਹਾ ਕਿਵੇ ਰਹਿੰਦਾ ਹੈ। ਜ਼ਿਆਦ ਤਰ ਕੁੜੀਆਂ ਅੱਜ ਕੱਲ ਰਾਤ ਨੂੰ ਕਾਲਾ ਰੰਗ ਬਹੁਤ ਪਾ ਰਹੀਆਂ ਹਨ। ਅੱਜ ਕੱਲ ਕੁੜੀਆਂ ਨੇ ਸ਼ਰਮ ਤਾਂ ਉਤਾਰ ਕੇ ਵੇਚ ਕੇ ਖਾ ਲਈ ਲਗਦੀ ਹੈ। ਕੁੜੀਆਂ 12 ਕੁ ਸਾਲਾਂ ਦੀਆਂ ਕੱਪੜੇ ਲਾਹ ਕੇ ਸਿੱਟਣ ਨੂੰ ਤਿਆਰ ਹਨ। ਨਗੇਜ਼ ਢੱਕਣ ਤੇ ਇੱਜ਼ਤ ਲਕਾਉਣ ਲਈ ਕੱਪੜੇ ਪਹਿਨੇ ਜਾਂਦੇ ਹਨ। ਤਾਂਹੀਂ ਲੋਕ ਕੱਪੜੇ ਪਹਿਨਦੇ ਹਨ। ਕੋਈ ਕਾਰਨ ਹੈ? ਤਾਂਹੀਂ ਲੋਕ ਕੱਪੜੇ ਪਾਉਂਦੇ ਹਨ। ਜਿਥੇ ਅੱਜ ਵੀ ਔਰਤ ਮਰਦ ਕੱਪੜੇ ਨਹੀਂ ਪਾਉਂਦੇ। ਉਹ ਪੱਛੂਆਂ ਵਰਗੇ ਲੱਗਦੇ ਹਨ। ਜੋ ਕੁੜੀਆਂ ਆਪ ਹੀ ਅੱਧ ਨੰਗੇ ਕੱਪੜੇ ਪਾਈ ਫਿਰਦੀਆਂ ਹਨ। ਉਹ ਜਾਣ ਬੁੱਝ ਕੇ ਆਪਣੇ ਆਪ ਦੀ ਨਮਾਇਸ਼ ਕਰਕੇ ਸੱਦਾ ਦਿੰਦੀਆਂ ਹਨ। ਸਾਦੀ ਜਿੰਦਗੀ ਜਿਉਣ ਵਾਲੇ ਤਾਂ ਐਸੇ ਲੱਛਣ ਨਹੀਂ ਕਰਦੇ। ਜੈਸੀ ਚੀਜ਼ ਸਾਡੇ ਮੂਹਰੇ ਹੋਵੇਗੀ ਚਾਹਤ ਵੀ ਉਹੀ ਬਣ ਜਾਂਦੀ ਹੈ। ਰੁੱਖੀ ਮਿਸੀ ਖਾ ਕੇ ਵੀ ਗੁਜ਼ਰਾ ਚੱਲ ਜਾਂਦਾ ਹੈ। ਵਧੀਆਂ ਪੱਕਵਾਨ ਦੇਖ ਕੇ ਚਾਹੇ ਕੋਈ ਗਰੀਬ ਹੋਵੇ ਚਾਹੇ ਅਮੀਰ ਬੰਦਾ ਹੋਵੇ, ਮਨ ਲਲਚਾ ਜਾਂਦਾ ਹੈ। ਦੂਜੀ ਲੋੜ ਸਭ ਦੀ ਕਾਂਮ ਹੈ। ਇਸ ਦਾ ਇੱਕ ਜੀਵਨ ਸਾਥੀ ਨਾਲ ਵੀ ਸਰ ਜਾਂਦਾ ਹੈ। ਪਰ ਜੇ ਮੂਰਤੀਆਂ ਆਪ ਬਜ਼ਾਰਾਂ, ਗਲੀਆਂ, ਵਿਆਹਾਂ, ਪਾਰਟੀਆਂ ਕਾਲਜ਼ਾ ਵਿੱਚ ਨੰਗੀਆਂ ਤੁਰੀਆਂ ਫਿਰਨ ਗੀਆਂ। ਆਪ ਸੱਦਾ ਦਿੰਦੀਆਂ ਹਨ। ਅਗਲੇ ਨੇ ਹੱਥ ਵਧਾਂਉਣਾਂ ਹੀ ਹੈ। ਫਿਰ ਬਚਾਉ ਲਈ ਅਵਾਜ਼ਾ ਮਾਰਦੀਆਂ ਹਨ। ਹੇਮਾ ਬਹੁਤ ਅਮੀਰ ਘਰ ਦੀ ਕੁੜੀ ਸੀ। ਜੋ ਵੀ ਫਿਲਮਾਂ ਵਿੱਚ ਦੇਖਦੀ। ਉਹੀ ਪਹਿਨਦੀ ਸੀ। ਉਵੇ ਹੀ ਵਾਲ ਬਣਾਉਂਦੀ ਸੀ। ਉਸ ਦੀ ਦੇਖਾ ਦੇਖੀ ਮੱਹਲੇ ਦੀਆਂ ਕੁੜੀਆਂ ਵੀ ਉਵੇ ਹੀ ਕਰਦੀਆਂ ਸਨ। ਬਹੁਤ ਸਾਰੀਆ ਕੁੜੀਆ ਮਾਪਿਆਂ ਤੋਂ ਬਾਗੀ ਹੋ ਗਈਆਂ ਸਨ। ਕਈ ਤਾਂ ਘਰ ਵਿਚੋਂ ਪੂਰੇਕੱਪੜੇ ਪਾ ਕੇ ਜਾਂਦੀਆਂ ਸਨ। ਘਰੋਂ ਬਾਹਰ ਜਾ ਕੇ ਉਪਰ ਵਾਲੇ ਵਾਧੂ ਕੱਪੜੇ ਉਤਾਰ ਦਿੰਦੀਆ ਸਨ। ਨੁਕੜ ਉਤੇ ਵਿਹਲੇ ਮੁੰਡਿਆਂ ਦੀ ਭੀੜ ਲੱਗੀ ਰਹਿੰਦੀ ਸੀ। ਅੱਲਗ ਹੀ ਕਿਸਮ ਦੀ ਚਹਿਲ ਪਹਿਲ ਸੀ। ਜਦੋਂ ਮਹੁਲੇ ਬਾਹਰ ਦੇ ਮੁੰਡੇ ਵੀ ਕੁੜੀਆਂ ਦੇ ਘਰ ਤੱਕ ਆਉਣ ਲੱਗ ਗਏ ਹਰ ਰੋਜ਼ ਝੱਟਪਾਂ ਲੱਗਣ ਲੱਗੀਆਂ। ਕਦੇ ਮਾਂਪੇ ਮੁੰਡਿਆਂ ਨੂੰ ਕੁੱਟਣ ਮਾਰਨ ਲੱਗ ਗਏ। ਅਗਰ ਕੱਲੀ ਕੁੜੀ ਇਸ ਮੁਡੀਰ ਦੇ ਉਡੀਕੇ ਆ ਜਾਂਦੀ, ਉਹ ਇੱਜ਼ਤ ਲੁੱਟ ਕੇ ਕੁੜੀ ਮਾਰ ਦਿੰਦੇ। ਐਸੇ ਕੇਸਾਂ ਦੀ ਮਾਂਪੇ ਕਿਥੇ ਪਹਿਰਵਾਈ ਕਰਦੇ ਹਨ? ਵੈਸੇ ਵੀ ਔਰਤ ਦਾ ਕਿਸੇ ਨਾਂ ਕਿਸੇ ਹੱਥੋਂ ਮਰਨਾਂ ਹੀ ਲਿਖਿਆ ਹੈ। ਮਾਪਿਆਂ ਪਤੀ ਜਾਂ ਕਿਸੇ ਹੋਰ ਨੇ ਮਾਰ ਦਿੱਤੀ, ਕੀ ਫ਼ਰਕ ਪੈਂਦਾ ਹੈ? ਫਿਰ ਤਾਂ ਪੁਲੀਸ ਵਾਲੇ ਰਿਪੋਟ ਲਿਖਾਉਣ ਆਈਆਂ, ਕੁੜੀਆਂ ਦੀਆਂ ਆਪ ਇੱਜ਼ਤਾਂ ਲੁੱਟਣ ਲੱਗ ਗਏ। ਸਰਕਾਰ ਤਾਂ ਪਹਿਲਾਂ ਹੀ ਅੰਨੀ ਤੇ ਬੋਲੀ ਹੈ। ਮਾਂਪੇ ਆਪ ਪ੍ਰੇਸ਼ਾਨ ਸਨ। ਇਹ ਵੀ ਜਾਣਦੇ ਸਨ ਨਗੇਜ਼ ਨੂੰ ਲੋਕਾਂ ਦੀਆਂ ਅੱਖਾਂ ਤੋਂ ਨਹੀਂ ਬਚਾ ਸਕਦੇ। ਹੇਮਾਂ ਅੱਜ ਕੱਲ ਬਾਰ ਵਿੱਚ ਨੱਚਦੀ ਹੈ। ਜਿਥੇ ਰਾਤ ਨੂੰ ਦਿਨ ਚੜ੍ਹਦਾ ਹੈ। ਦਿਨੇ ਰਾਤ ਪੈਂਦੀ ਹੈ। ਉਸ ਨੇ ਹੋਰ ਵੀ ਕੁੜੀਆਂ ਬਾਰ ਵਿੱਚ ਨੱਚਣ ਤੇ ਕੰਮ ਕਰਨ ਲਈ ਰੱਖਾ ਲਈਆਂ ਹਨ।ਜਿਥੇ ਅਨੇਕਾਂ ਲੋਕ ਨਗੇਜ਼ ਹੀ ਦੇਖਣ ਆਉਂਦੇ ਹਨ। ਨਗੇਜ਼ ਨਾਲ ਹੀ ਆਸ਼ਕੀ ਕਰਨ ਆਉਂਦੇ ਹਨ। -ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ |
- Get link
- X
- Other Apps
Comments
Post a Comment