ਲੋਕੋਂ ਇੱਕ ਵੀਰ ਮੇਰਾ ਲੱਖ ਵਰਗਾ।

ਇੱਕ ਵੀਰ ਮੇਰਾ ਲੱਖ ਵਰਗਾ

13 ਅਗਸਤ 2011 ਸ਼ਨੀਵਾਰ ਨੂੰ ਬਾਅਦ ਦੁਪਹਿਰ/ਸ਼ਾਮ 09:39 ਵਜੇ ਨੂੰ Satwinder Kaur Satti ਵਲੋਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)
ਇੱਕ ਵੀਰ ਦੇਈ ਵੇ ਰੱਬਾ ਸੌ ਖਾਣ ਨੂੰ ਬੜਾ ਜੀਅ ਕਰਦਾ।
ਹਰ ਭੈਣ ਨੂੰ ਵੀਰ ਇੱਕ ਜਰੂਰ ਚਾਹੀਦਾ।
ਵੀਰ ਨੂੰ ਵੀ ਭੈਣ ਦਾ ਰਿਸ਼ਤਾ ਚਾਹੀਦਾ।
ਲੋਕੋਂ ਇੱਕ ਵੀਰ ਮੇਰਾ ਲੱਖ ਵਰਗਾ।
ਦੂਜਾ ਬੰਦਾ ਨਹੀਂ ਬਣਦਾ ਸਕੇ ਵੀਰ ਵਰਗਾ।
ਅੰਮਾ ਜਇਆ ਮੇਰਾ ਉਹ ਵੀਰ ਲੱਗਦਾ।
ਸਾਰੀ ਦੁਨੀਆਂ ਦੇ ਚੰਨ ਤੋਂ ਸੋਹਣਾ ਵੀਰ ਲੱਗਦਾ।
ਪੇਕਿਆਂ ਦੇ ਵਿੱਚ ਕੱਲਾ ਵੀਰ ਹੀ ਦਿਸਦਾ।
ਜੋ ਭੈਣਾਂ ਦੀਆਂ ਸ਼ੱਕਾਂ ਦਿਨ ਤਿਉਹਾਰ ਪੂਰਦਾ।
ਭਾਬੀਆਂ ਬਗੈਰ ਨਹੀਂ ਪੇਕਾ ਘਰ ਬੱਝਦਾ।
ਭਾਬੀਆਂ ਨਣਦਾ ਨਾਲ ਵੇਹੜਾ ਸੱਜਦਾ।
ਸੱਤੀ ਨੂੰ ਭਾਬੀ ਵਿਚੋਂ ਮਾਂ ਦਾ ਪਿਆਰ ਮਿਲਦਾ।
ਪੂਰਨਮਾਸ਼ੀ ਵਾਲੇ ਦਿਨ ਪੂਰਾ ਚੰਦ ਚੜਦਾ।
ਰੱਖੜੀ ਨੂੰ ਵੀਰਾ ਭੈਣ ਕੋਲੋਂ ਰੱਖੜੀ ਹੈ ਬੰਨਦਾ,
ਭਾਬੀ ਤੋਂ ਸਤਵਿੰਦਰ ਨੂੰ ਸੋਹਣਾਂ ਸੂਟ ਮਿਲਦਾ।
ਮਾਪਿਆਂ ਦਾ ਦਿਲ ਦੇਖ-ਦੇਖ ਠਰਦਾ।
ਜਦੋਂ ਭੈਣਾਂ-ਭਰਾਵਾਂ ਵਿੱਚ ਪਿਆਰ ਦਿਸਦਾ।
ਵੀਰਾ ਜਦੋਂ ਆ ਕੇ ਭੈਣਾਂ ਵਿੱਚ ਬੈਠਦਾ।
ਭੈਣਾਂ ਦੀ ਰੱਖੜੀ ਵੀਰਾਂ ਗੁੱਟ ਉਤੇ ਬੰਨਦਾ।
ਇਸ ਦਿਨ ਆਪਣਿਆਂ ਦਾ ਸੰਗਮ ਬਣਦਾ।

Comments

Popular Posts