ਬਾਬਾ ਫ਼ਰੀਦ ਜੀ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਫਰੀਦਾ ਮੰਡਪ ਮਾਲੁ ਲਾਇ ਮਰਗ ਸਤਾਣੀ ਚਿਤਿ ਧਰਿ ਸਾਈ ਜਾਇ ਸਮ੍ਹ੍ਹਾਲਿ ਜਿਥੈ ਹੀ ਤਉ ਵੰਞਣਾ ੫੮ ਫਰੀਦਾ ਜਿਨ੍ਹ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ
ਬਾਬਾ ਫ਼ਰੀਦ ਜੀ ਦਾ ਪੂਰਾ ਨਾਂਮ ਸੇਖ਼ ਫ਼ਰੀਦ ਉਦ ਦੀਨ ਮਸਊਦ ਸਕਰਗੰਜ ਸੀ ਜਨਮ ਪਿੰਡ ਕੋਠੀਵਾਲ ਮੁਲਤਾਨਪੁਰ ਜ਼ਿਲਾ ਹੈ ਪਿਤਾ ਦਾ ਨਾਂਮ ਜਮਾਲ ਉਦੀਨ ਸੀ ਮਾਤਾ ਮਰਿਯਮ ਦੀ ਕੁੱਖੋਂ 1173 ਈਸਵੀਂ ਨੂੰ 12 ਸਦੀ ਵਿੱਚ ਜਨਮ ਹੋਇਆ ਹੈ ਇੱਕ ਤੋਂ ਵੱਧ ਪਤਨੀਆਂ ਦਾ ਜੀਕਰ ਆਉਂਦਾ ਹੈ। ਿੲਸ ਲਈ ਮੈਂ ਨਾਂਮ ਨਹੀ ਲਿਖ ਰਹੀ। ਪੰਜ ਪੁੱਤਰ ਸਨ ਤਿੰਨ ਪੁੱਤਰੀਆ ਸਨ ਪੜ੍ਹਾਈ ਮਸੀਤ ਵਿਚੋਂ ਕੁਤਬਉ ਦੀਨ ਮੋਲਵੀ ਤੋਂ ਪ੍ਰਪਤ ਕੀਤੀ ਇਸ ਗੱਦੀ ਉਤੇ ਵਿਰਾਜ਼ਮਾਨ ਰਹੇ ਹਨ ਆਪ ਨੂੰ ਪੰਜਾਬੀ, ਉਰਦੂ, ਫਾਰਸੀ, ਅਰਬੀ, ਹਿੰਦੀ ਬਾਰੇ ਗਿਆਨ ਪ੍ਰਾਪਤ ਸੀ ਪੰਜਾਬੀ ਭਾਸ਼ਾ ਦੇ ਪਹਿਲੇ ਕਵੀਆਂ ਵਿਚੋਂ ਗਿਣੇ ਜਾਂਦੇ ਹਨ 1235 ਵਿੱਚ ਫਰੀਦਕੋਟ ਵਿੱਚ ਕੇ ਵੱਸ ਗਏ 1266 ਵਿੱਚ ਪਾਕਪਟਨ ਵਿੱਚ ਜਾ ਕੇ ਰਹੇ ਹਨ ਰੱਬ ਦੀ ਬੰਦਗੀ ਦੇ ਨਾਲ ਪੰਜ ਵਕਤ ਨਵਾਜ਼ ਪੜ੍ਹਦੇ ਸਨ ਉਸ ਸਮੇਂ ਵੀ ਊਚ-ਨੀਚ, ਜਾਤ-ਪਾਤ ਦੀ ਲਹਿਰ ਜ਼ੋਰਾ ਉਤੇ ਸੀ ਨੀਚ ਜਾਤ ਨਾਲ ਪੂੰਜੀ ਵਾਲੇ ਲੋਕ ਧੱਕਾ ਕਰਦੇ ਸਨ ਭਗਤ ਪੈਦਾ ਹੀ ਉਦੋਂ ਹੋਏ ਹਨ ਜਦੋਂ ਇਸ ਲਹਿਰ ਦੀ ਵਿਰੋਧਤਾਂ ਕਰਨ ਦੀ ਲੋੜ ਸੀ ਕਰ ਦਿਖਾਇਆ, ਰੱਬ ਦੀ ਭਗਤੀ ਨੀਚ ਜਾਤ ਦੇ ਲੋਕ ਵੀ ਕਰ ਸਕਦੇ ਹਨ
ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ੧੨੬ ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ।।
ਆਪ ਦੀ ਆਯੂ 1266 ਤੱਕ ਹੈ ਬਾਬਾ ਫ਼ਰੀਦ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਸਲੋਕਾਂ ਵਿੱਚ ਦਰਜ ਹੈ ਬਾਬਾ ਫ਼ਰੀਦ ਜੀ ਦੇ 112 ਸਲੋਕ ਤੇ ਉਨਾਂ ਦੀਆ ਹੋਰ ਚਾਰ ਸ਼ਬਦ ਤੇ ਰਾਗ ਆਸਾ ਸੂਹੀ ਬਾਣੀਆਂ ਹਨ ਪਿਛਲੇ 18 ਸਲੋਕ ਚਾਰ ਗੁਰੂਆਂ ਦੇ ਹਨ ਜਿਵੇਂ ਹੀ ਅਸੀਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਸਤਿਕਾਰ ਕਰਦੇ ਹਾਂ ਸੀਸ ਝੁੱਕਾਉਂਦੇ ਹਾਂ ਸਾਰੇ ਭਗਤਾਂ ਗੁਰੂਆਂ ਨੂੰ ਵੀ ਉਹੀਂ ਰੂਪ ਸਮਝਦੇ ਹਾਂ ਜਦੋਂ ਇਸ ਵਿੱਚ ਹੋਰ ਗੁਰੂਆਂ ਦੀ ਰਚਨਾਂ ਦਰਜ਼ ਹੈ ਤੇ ਭਗਤਾਂ ਦੀ ਰਚੀ ਬਾਣੀ ਗੁਰੂਆਂ ਦੇ ਬਰਾਬਰ ਉਸੇ ਗ੍ਰੰਥਿ ਵਿੱਚ ਲਿਖੀ ਗਈ ਹੈ ਇਸ ਦਾ ਮਤਲੱਬ ਸਿਧਾ ਹੈ ਸਭ ਦਾ ਸਤਿਕਾਰ ਬਰਾਬਰ ਕਰੀਏ ਉਸ ਨੂੰ ਪੜ੍ਹ ਕੇ ਜੀਵਨ ਨੂੰ ਸੁਮਾਰਨ ਦਾ ਯਤਨ ਕਰੀਏ ਜੋ ਕੁੱਝ ਜੀਵਨ ਵਿੱਚ ਬਦਲਾ ਹੋਣਾ ਹੈ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਇੱਕ-ਇੱਕ ਸ਼ਬਦ ਪੰਗਤੀਆਂ ਨੂੰ ਪੜ੍ਹ ਕੇ ਹੋਣਾਂ ਹੈ ਗਿਆਨ ਪੜ੍ਹਨ ਸੁਣਨ ਨਾਲ ਹੀ ਹੋਇਆ ਕਰਦਾ ਹੈ ਨਾਂ ਕੇ ਉਸ ਉਤੇ ਚਮਕਣੇ ਰੁਮਲੇ ਦੇ ਕੇ, ਤੇ ਉਪਰ ਚੌਰ ਝੁਲਾ ਕੇ ਸਾਡੇ ਲੋਕਲ ਗੁਰਦੁਆਰੇ ਸਾਹਿਬ ਦਸ਼ਮੇਚ ਕਲਚਰ ਵਿੱਚ ਸ਼ਾਮ ਨੂੰ ਰਹਿਰਾਸ ਸਾਹਿਬ ਤੋਂ ਬਾਅਦ ਪੰਜ ਕੁ ਖ਼ਾਸ ਬੰਦੇ ਹਨ ਜਿੰਨਾਂ ਨੇ ਹਰ ਰੋਜ਼ ਪੱਕੀ ਰਟੀਨ ਵਿੱਚ ਚੌਰ ਸ੍ਰੀ ਗੁਰੂ ਗ੍ਰੰਥਿ ਸਾਹਿਬ ਉਤੇ ਝੁਲਾਉਣਾਂ ਹੈਹੋਰ ਕੋਈ ਵਿੱਚ ਨਹੀਂ ਦਖ਼ਲ ਦੇ ਸਕਦਾ ਅੱਜ ਹੀ ਮੈਂ ਦੇਖ ਰਹੀ ਸੀ ਮੈਂ ਕੀ ਪੂਰੀ ਦੁਨੀਆਂ ਇੰਟਰਨੈਂਟ ਉਤੇ ਦੇਖ ਰਹੀ ਸੀ ਜੋ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਬਾਣੀ ਰੋਜ਼ ਸੁਣਦੇ ਹਨ 12 ਕੁ ਸਾਲਾਂ ਦਾ ਮੁੰਡਾ 65 ਸਾਲਾਂ ਦੇ ਬੁਜ਼ਰੁਗ ਕੋਲ ਆਇਆ ਉਸ ਮੁੰਡੇ ਨੇ ਉਸ ਤੋਂ ਚੌਰ ਸਾਹਿਬ ਮੰਗਿਆ ਬਈ ਮੈਂ ਵੀ ਇਹ ਸੇਵਾ ਕਰਨੀ ਹੈ ਸਿਆਣੇ ਬੰਦੇ ਨੇ ਬੱਚਾ ਸਮਝ ਕੇ ਉਸ ਨੂੰ ਇਨਕਾਰ ਕਰ ਦਿੱਤਾ 5 ਮਿੰਟ ਪਿਛੋਂ ਹੋਰ ਉਸ ਵਰਗਾ ਬੁਜ਼ਰੁਗ ਕੋਲ ਆਇਆ ਉਸ ਨੂੰ ਉਸ ਨੇ ਚੌਰ ਦੇ ਦਿੱਤਾ ਇਹ ਆਪੋ-ਆਪਣੀ ਸੇਵਾ ਤੇ ਵੀ ਪੱਕੇ ਹਨ ਦੂਜਾ ਦੂਜੇ ਨੂੰ ਖ਼ਾਸ ਕਰ ਨਵੇਂ ਬੰਦੇ ਨੂੰ ਗੁਰਦੁਆਰੇ ਸਾਹਿਬ ਵਿੱਚ ਖੜ੍ਹਨ ਨਹੀਂ ਦਿੰਦਾ 7 ਕੁ ਸਾਲ ਤਾਂ ਮੈਨੂੰ ਇੰਨਾਂ ਪੰਜ ਕੁ ਖ਼ਾਸ ਬੰਦਿਆਂ ਨੂੰ ਹਰ ਰੋਜ਼ ਪੱਕੀ ਰਟੀਨ ਵਿੱਚ ਚੌਰ ਕਰਦੇ ਦੇਖਦੀ ਨੂੰ ਹੋ ਗਏ ਇਨਾਂ ਵਿੱਚ ਕੋਈ ਚਮਤਕਾਰ ਮੈਨੂੰ ਨਹੀਂ ਦਿੱਸਿਆ ਅੱਖਾਂ ਕੱਢਣ ਤੇ ਸੰਗਤ ਨੂੰ ਝਿੜਕਣ, ਨੁਕਸ ਕੱਢਣ ਤੋਂ ਸਵਾਏ, ਕੋਈ ਹਲੀਮੀ ਇਨਾਂ ਵਿੱਚ ਨਹੀਂ ਦੇਖੀ ਹੈ ਤਾਂਹੀਂ ਬਾਬਾ ਫ਼ਰੀਦ ਜੀ ਆਮ ਜਿੰਦਗੀ ਵਿਚੋਂ ਉਦਾਹਰਣਾਂ ਲਈਆ ਗਈਆਂ ਹਨ ਹਰ ਸਲੋਕ ਆਪਣੇ ਉਤੇ ਬੀਤਤ ਹੁੰਦਾ ਲੱਗਦਾ ਹੈ ਸ਼ਬਦ ਬਹੁਤ ਸਰਲ ਹਨ ਹਰ ਕੋਈ ਸਮਝ ਸਕਦਾ ਹੈ ਹਰ ਬੰਦੇ ਨੂੰ ਗੁੱਸਾ ਆਉਂਦਾ ਹੈ ਬਾਬਾ ਫ਼ਰੀਦ ਜੀ ਆਪਣੀ ਸਭ ਦੀ ਜਿੰਦਗੀ ਦੇ ਵਿਚੋਂ ਹੀ ਤੱਤ ਕੱਢੇ ਹਨ ਤੇ ਸਾਨੂੰ ਦੱਸਿਆ ਹੈ ਇਸ ਗੁੱਸੇ ਨਾਲ ਸਰੀਰ ਹੀ ਤੰਗ ਹੁੰਦਾ ਹੈ ਗੁੱਸੇ ਕਰਨ ਵਾਲੇ ਬੰਦੇ ਆਪਣੇ-ਆਪ ਵਿੱਚ ਕੁੜੇਂ ਸੜੇ ਰਹਿੰਦੇ ਹਨ ਮਨ ਤੇ ਅਸਰ ਹੁੰਦਾ ਹੈ ਤਾ ਸਰੀਰ ਬਿਮਾਰ ਹੋ ਹੀ ਸਕਦਾ ਹੈ
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਹਢਾਇ ਦੇਹੀ ਰੋਗੁ ਲਗਈ ਪਲੈ ਸਭੁ ਕਿਛੁ ਪਾਇ ੭੮ ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ੮੧
ਬਾਬਾ ਫ਼ਰੀਦ ਜੀ ਦੀ ਬਾਣੀ ਕਹਿ ਰਹੀ ਹੈ ਹਰ ਕੋਈ ਸੋਚਦਾ ਹੈ ਮੈਂ ਬਹੁਤ ਦੁੱਖੀ ਹਾਂ ਜਦੋਂ ਲੋਕਾਂ ਨੂੰ ਦੇਖਿਆ, ਸਾਰੀ ਦੁਨੀਆਂ ਹੀ ਦੁੱਖਾ ਨਾਲ ਕਲਪ ਰਹੀ ਹੈ
ਬਾਬਾ ਫ਼ਰੀਦ ਜੀ ਨੇ ਬਹੁਤ ਤੱਪਸਿਆ ਕੀਤੀ ਹੈ 12 ਸਾਲ ਖੂਹ ਵਿੱਚ ਲੱਟਕੇ, ਭੁੱਖੇ ਰਹੇ, ਤਾਂ ਇਹ ਬਾਣੀ ਦਾ ਪ੍ਰਕਾਸ਼ ਹੋਇਆ
ਕਾਗਾ ਚੂੰਡਿ ਪਿੰਜਰਾ ਬਸੈ ਉਡਰਿ ਜਾਹਿ ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਤਿਦੂ ਖਾਹਿ ੯੨ ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ੯੧ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ ਸਰਪਰ ਮੈਥੈ ਆਵਣਾ ਮਰਣਹੁ ਨਾ ਡਰਿਆਹੁ ੯੩ ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ ੯੪
ਮੌਤ ਜੋ ਸਚਾਈ ਹੈ ਹਰ ਕੋਈ ਦਾ ਅੰਤ ਮੌਤ ਨਾਲ ਹੋਣਾ ਹੈ

Comments

Popular Posts