ਔਰਤਮਰਦ ਦੇ ਬੀਜ ਨੂੰ ਕੁੱਖ ਵਿੱਚ ਪਾਲਦੀ ਹੈਤਾਂਹੀਂ ਮਰਦ ਦੀ ਨਸਲ ਅੱਗੇ ਵੱਧਦੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ   satwinder_7@hotmail.com

ਸੁੱਖੀ ਜਦੋਂ ਵੀ ਗੁਰਦੁਆਰੇ ਮੱਥਾ ਟੇਕਣ ਜਾਂਦੀ ਸੀ। ਕੰਨਾ ਨੂੰ ਪਾਠ ਤਾਂ ਕਦੇ ਹੀ ਸੁਣਉਦਾ ਸੀ। ਆਂਮ ਹੀ ਪ੍ਰਚਾਰਕ ਇਧਰ-ਉਧਰ ਦੀਆਂ ਗੱਲਾਂ ਸੁਣਾਉਂਦੇ ਸਨ। ਪ੍ਰਚਾਰਕਾਂ ਦੀਆਂ ਜੱਬਲੀਆਂ ਸੁਣਨ ਦੀ ਥਾਂ ਸੁੱਖੀ ਕੰਨ ਬੰਦ ਕਰਕੇ ਵਾਪਸ ਆ ਜਾਂਦੀ ਸੀ। ਧਰਮੀਆਂ ਪ੍ਰਚਾਰਕ ਵੱਲੋਂ ਵੀ ਕੁੜੀਆਂ ਨੂੰ ਵਾਧੂ ਬੇਲੋੜੀਆਂ ਹੀ ਸਮਝਿਆ ਜਾਂਦਾ ਹੈ। ਬਹੁਤੇ ਘਰਾਂ ਵਿੱਚ ਮਰਦਾਂ ਦੀ ਹੋਂਦ ਖ਼ਾਸ ਮੰਨੀ ਜਾਂਦੀ ਹੈ। ਕੁੜੀਆਂ ਕਿਸੇ ਗਿਣਤੀ ਵਿੱਚ ਨਹੀਂ ਆਉਂਦੀਆਂ। ਜ਼ਿਆਦਾ ਤਰ ਸਿੱਖ ਪ੍ਰਚਾਰਕ ਵੀ ਇਹੀ ਸਿੱਖਿਆ ਦੇ ਰਹੇ ਹਨ। ਪੁਰਾਣੇ ਸਮੇਂ ਤੋਂ ਗੁਰੂਆਂਪੀਰਾਂਫ਼ਕੀਰਾਂਬਾਬਾ ਬੁੱਢਾ ਜੀ ਤੋਂ ਮੁੰਡਿਆਂ ਦੀਆਂ ਮੰਗਾਂ ਮੰਗੀਆਂ ਜਾਂਦੀਆਂ ਸਨ। ਹੁਣ ਵੀ ਗੁਰਦੁਆਰੇ ਮੰਦਰਾਂ ਵਿੱਚ ਸੁੱਖਾ ਸੁੱਖੀਆਂ ਜਾਂਦੀਆਂ ਹਨ। ਮੁੰਡੇ ਜੰਮਣ ਦੀਆਂ ਅਰਦਾਸਾ ਕੀਤੀਆਂ ਜਾਂਦੀਆਂ ਹਨ। ਇੱਕ ਦਿਨ ਗੁਰਦੁਆਰੇ ਕਵੀਸ਼ਰਾਂ ਦਾ ਟੋਲਾ ਗਾ ਰਿਹਾ ਸੀ। ਅਰਦਾਸਾ ਦੁਆਰਾ ਕੁੜੀ ਤੋਂ ਮੁੰਡਾ ਬਣਾਉਣ ਦੀਆਂ ਕਰਾਮਾਤਾਂ ਸੁਣਾਂ ਰਹੇ ਸਨ, “ ਜਾਦੂ ਨਾਲ ਲੜਕੀ ਤੋਂ ਲੜਕਾ ਬਣਾਂਤਾ ਪਹਿਲੀ ਪਾਤਸ਼ਾਹੀ ਨੇ। “ ਫਿਰ ਤਾਂ ਗੁਰੂ ਨਾਨਕ ਜੀ ਨੂੰ ਅੱਜ ਵੀ ਦੁਨੀਆ ਉੱਤੇ ਆਉਣਾ ਚਾਹੀਦਾ ਹੈ। ਲੋਕ ਐਵੇਂ ਭਰੂਣ ਹੱਤਿਆ ਉੱਤੇ ਪੈਸੇ ਖ਼ਰਾਬ ਕਰਦੇ ਹਨ। ਕਈ ਤਾਂ ਅਪ੍ਰੇਸ਼ਨ ਥੇਟਰ ਵਿੱਚ ਔਰਤਾਂ ਦੀ ਜਾਨ ਲੈ ਲੈਂਦੇ ਹਨ। ਛੇਵੇਂ ਪਾਤਸ਼ਾਹ ਬਾਰੇਬੀਬੀ ਸੁਲੱਖਣੀ ਨੂੰ ਛੇ ਪੁੱਤਰ ਹੱਥ ਤੇ ਲਿਖ ਕੇਦੇਣ ਦੀਆਂ ਕਹਾਣੀਆਂ ਸੁਣਾਉਂਦੇ ਹਨ। ਰਾਜਾ ਪਾਤਸ਼ਾਹ ਕੋਲ ਲੜਕੀ ਦਾ ਰਿਸ਼ਤਾ ਲੈ ਕੇ ਆਇਆ। ਗੁਰੂ ਜੀ ਨੇ ਕਿਹਾ, “ ਚੁਬਾਰੇ ਦੀ ਚਿੱਟ ਨਹੀਂ ਲੱਗ ਸਕਦੀ। “ ਇਹ ਗੱਲਾਂ ਕੀ ਕਰਦੇ ਹਨਜੇ ਬਣੇ ਹੋਏਚੁਬਾਰੇ ਵਿਚੋਂ ਇੱਟ ਕੱਢੀ ਸੀ। ਫਿਰ ਤਾਂ ਚੁਬਾਰਾ ਢਹਿ ਗਿਆ ਹੋਣਾ ਹੈ। ਜਾਂ ਫਿਰ ਪ੍ਰਚਾਰਕ ਵੀ ਉਸ ਰਾਜੇ ਦੀ ਧੀ ਨੂੰ ਆਮ ਲੋਕਾਂ ਦੇ ਵਾਂਗ ਧੀ ਨੂੰ ਪੱਥਰਇੱਟ ਕਹਿੰਦੇ ਹਨ। ਇਹ ਪ੍ਰਚਾਰਕ ਪ੍ਰਚਾਰਕ ਅੱਡੀਆਂ ਚੱਕ-ਚੱਕ ਕੇ ਪੂਰਾ ਜ਼ੋਰ ਲਾ ਕੇ, ਗੁਰਦੁਆਰਿਆਂ ਵਿੱਚ ਔਰਤ ਦੀ ਭੰਡੀ ਕਰਨ ਨੂੰ ਐਸਾ ਕੁੱਝ ਗਾਉਂਦੇ ਹਨ। ਮਰਦਾਂ ਦੀਆ ਵਾਰਾ ਸੁਣਾਉਂਦੇ ਹਨ।  
 
ਕਈ ਮਰਦਾਂ ਦੇ ਬੱਚਾ ਪੈਦਾ ਨਹੀਂ ਹੋ ਸਕਦਾ। ਉਨ੍ਹਾਂ ਦੀ ਅੰਦਰਲੀ ਕਮਜ਼ੋਰੀ ਨਾਲ ਬੀਜ ਨਹੀਂ ਬਣਦਾ। ਉਹ ਬਦਾਮਕਾਜੂਆਂਡੇਘਿਉ ਵਿੱਚ ਲਸਣ ਗੰਢੇ ਭੁੰਨ ਕੇ ਖਾਈ ਜਾਣ। ਭਾਵੇਂ ਸਰੀਰਕ ਪੱਖੋ ਜਿੰਨੇ ਵੀ ਤਕੜੇ ਹੋਣ। ਜੇ ਉਸ ਦੀ ਔਰਤ ਮਾਂ ਬਣਨ ਦੇ ਕਾਬਲ ਹੈ। ਐਸੇ ਬੰਦਿਆਂ ਦਾ ਕੋਈ ਨਾਂ ਕੋਈ ਬੰਦਾ ਪਰਦਾ ਢੱਕ ਹੀ ਲੈਂਦਾ ਹੈ। ਔਰਤ ਕਿਸੇ ਵੀ ਮਨ ਚਾਹੇ ਮਰਦ ਦੀ ਔਲਾਦ ਪੈਦਾ ਕਰ ਸਕਦੀ ਹੈ। ਅੱਗੇ ਤਾਂ ਘਰ ਵਿੱਚੋਂ ਕੰਮ ਸਰ ਜਾਂਦਾ ਸੀ। ਜੇਠਦੇਵਰਗੁਆਂਢੀਕੋਈ ਹੋਰ ਪੁੰਨ ਖੱਟ ਜਾਂਦਾ ਸੀ। ਨਿੰਦਰ ਨੂੰ ਵੀ ਉਸ ਦਾ ਤਾਇਆ ਹੀ ਖਿੰਡਾਉਂਦਾ ਰਿਹਾ ਹੈ। ਛੜਾ ਬੰਦਾ ਕਬੀਲਦਾਰੀ ਨਿਭਾਉਂਦਾ ਸੀ। ਵਿਆਹਿਆ ਹੋਇਆ ਇੱਧਰ-ਉੱਧਰ ਆਵਾਰਾ ਗਰਦੀ ਕਰਦਾ ਸੀ। ਇੰਨਾ ਦਾ ਡੈਡੀ ਆਪ ਤਾਂ ਘਰ ਨਹੀਂ ਵੜਦਾ ਸੀ। ਦੁਨੀਆ ਦਾ ਮੇਲਾ ਦੇਖਦਾ ਫਿਰਦਾ ਸੀ। ਘਰ ਵਿੱਚ ਛੜੇ ਭਰਾ ਦਾ ਮੌਜ ਮੇਲਾ ਬਣਿਆ ਹੋਇਆ ਸੀ। ਅੱਜ ਕਲ ਸਾਇੰਸ ਦਾ ਯੁੱਗ ਹੈ। ਕਿਸੇ ਵੀ ਮਨ ਚਾਹੇ ਸੁੰਦਰ ਮਰਦ ਦਾ ਬੱਚਾ ਗਰਭ ਧਾਰਨ ਕਰਾਇਆ ਜਾ ਸਕਦਾ ਹੈ। ਇੱਕ ਔਰਤ ਨੇ ਇਸ਼ਤਿਹਾਰ ਲਗਾਇਆ ਸੀ। “ ਮੈਂ ਸਬ ਤੋਂ ਸੁੰਦਰ ਮਰਦ ਦਾ ਬੱਚਾ ਪੈਦਾ ਕਰਨਾ ਹੈ। “ ਮਰਦਾਂ ਦੀਆਂ ਲਾਈਨਾਂ ਲੱਗ ਗਈਆਂ ਸਨ। ਇੱਕ ਧੀ ਦੀ ਖ਼ਾਹਿਸ਼ ਸੀ। ਮੈਂ ਆਪਣੇ ਬਾਪ ਵਰਗਾ ਬਿੱਲੀਆਂ ਅੱਖਾ ਵਾਲਾ ਪੁੱਤਰ ਪੈਦਾ ਕਰਨਾ ਹੈ। ਡਾਕਟਰਾਂ ਨੇ ਉਸ ਦੇ ਬਾਪ ਦਾ ਸ਼ੁਕਰਾਣੂ ਧੀ ਦੇ ਗਰਭ ਵਿੱਚ ਰੱਖ ਦਿੱਤਾ। ਬੱਚਾ ਬਿਲਕੁਲ ਬਾਪ ਉੱਤੇ ਚਲਾ ਗਿਆ। ਉਹ ਵੱਡਾ ਹੋ ਕੇ. ਸਾਢੇ 6 ਫੁੱਟ ਦਾ ਪਿਉ ਤੋਂ ਵੀ ਜਵਾਨ ਬਣਿਆ। ਸੁੱਖੀ ਦੀ ਬੌਸ ਗੋਰੀ ਸੀ। ਉਹ ਇੱਕ ਦਿਨ ਕਹਿਣ ਲੱਗੀ, “ ਮੇਰਾ ਭਰਾ ਜਮਾਂ ਤੇਰੇ ਵਰਗਾ ਹੈ। ਕਾਲੇ ਵਾਲਾਂ ਤੇ ਕਾਲੀਆਂ ਅੱਖਾਂ ਵਾਲਾ ਹੈ। “ ਸੁੱਖੀ ਨੇ ਕਿਹਾ, “ ਮੇਰਾ ਡੈਡੀ ਤਾਂ ਅਜੇ ਇੰਡੀਆ ਹੈ। ਇਸ ਦਾ ਤੇ ਆਪਣੀ ਮਾਂ ਦਾ ਫ਼ੋਟੋ ਲਾ ਕੇਅਖ਼ਬਾਰ ਵਿੱਚ ਇਸ਼ਤਿਹਾਰ ਲਾ ਦੇ। ਆਪੇ ਬਾਪ ਲੱਭ ਜਾਵੇਗਾ। 
ਭਾਰਤ ਵਿੱਚ ਐਸਾ ਕਿਤੇ ਨਹੀਂ ਦੇਖਿਆ। ਇੱਕੋ ਕਮਰੇ ਵਿੱਚ ਨਵ ਜੰਮੇ 1520 ਤੋਂ ਵੀ ਵੱਧ ਬੱਚੇ ਪਏ ਹੋਣ। ਕੈਲਗਰੀ ਤੇ ਕੈਨੇਡਾ ਦੇ ਹਸਪਤਾਲਾਂ ਵਿੱਚ ਇੰਡੀਆ ਤੋਂ ਵੀ ਬੁਰਾ ਹਾਲ ਹੈ। ਨਰਸਾਂ ਜਾਂ ਮਾਂ ਉਸੇ ਸਮੇਂ ਬੱਚੇ ਕੋਲ ਜਾਂਦੀਆਂ ਹਨ। ਜਦੋਂ ਬੱਚਾ ਭੁੱਖਾ ਦੁੱਧ ਪੀਣ ਨੂੰ ਰੋਂਦਾ ਹੈ। ਸਿਆਣੀਆਂ ਸਮਝਦਾਰ ਮਾਂਵਾਂ ਤਾਂ ਆਪਣਾ ਬੱਚਾ ਬੱਚੂ ਖ਼ਾਨੇ ਵਿੱਚ ਨਹੀਂ ਛੱਡਦੀਆਂ। ਆਪਦੇ ਕੋਲ ਰੱਖਦੀਆਂ ਹਨ। ਬਹੁਤੀਆਂ ਆਰਾਮ ਮਾਣਨ ਲਈ ਕੋਈ ਪ੍ਰਵਾਹ ਨਹੀਂ ਕਰਦੀਆਂ। ਜਿੱਥੇ ਕਿਥੇ ਬੱਚਾ ਪਿਆ ਹੈਨਰਸਾ ਦੇ ਸਹਾਰੇ ਛੱਡ ਦਿੰਦੀਆਂ ਹਨ। ਆਪ ਆਰਾਮ ਕਰਦੀਆਂ ਹਨ। ਜਦੋਂ ਗੁੱਡੀ ਦੇ ਬੇਟਾ ਹੋਇਆ ਸੀ। ਤਿੰਨ ਉਂਗਲਾਂ ਸਿਰ ਦੇ ਵਾਲ ਲੰਬੇ ਸਨ। ਸਾਰੇ ਸਰੀਰ ਉੱਤੇ ਕਾਲੇ ਵਾਲ ਸਨ। ਉਸ ਨੂੰ ਲੱਗਾਇਹ ਮੇਰਾ ਬੱਚਾ ਨਹੀਂ ਹੈ। ਉਸ ਨੇ ਸਾਰੇ ਬੱਚੇ ਦੇਖੇ। 30 ਬੱਚਿਆਂ ਵਿੱਚੋਂ ਇਹੀ ਦੇਸੀ ਲੱਗਦਾ ਸੀ। ਬੱਚਾ ਨਿੱਕਾ ਹੁੰਦਾਕਈ ਰੰਗ ਬਦਲਦਾ ਹੈ। ਉਸੇ ਦੇ ਹੱਥਪੈਰਕੰਨਅੱਖਾਂ ਗੁੱਡੀ ਤੇ ਜੀਤ ਨਾਲ ਮਿਲਦੇ ਸਨ। ਉਸ ਨੇ ਵੀ ਮਹੀਨੇ ਪਿੱਛੋਂ ਆਪਣਾ ਅਸਲੀ ਰੰਗ ਕੱਢ ਲਿਆ। ਫਿਰ ਤਾਂ ਦਾਦੀ ਵੀ ਕਹਿਣ ਲੱਗ ਗਈ ਸੀ, “ ਮੇਰਾ ਪੋਤਾਆਪਣੇ ਪਿਉ ਉੱਤੇ ਗਿਆ ਹੈ। ਪਰ ਇਸ ਦਾ ਗ਼ੁੱਸਾ ਮਾਂ ਵਰਗਾ ਹੈ। ਰੋਂਦਾ ਚੁੱਪ ਨਹੀਂ ਕਰਦਾ। “ ਦਾਦਾ ਜੁਆਬ ਵਿੱਚ ਕਹਿੰਦਾ ਸੀ, “ ਇਹ ਮੇਰੇ ਵਰਗਾ ਹੈ। ਜਦੋਂ ਮੈਨੂੰ ਗ਼ੁੱਸਾ ਆਉਂਦਾ ਹੈ। ਮੈਂ ਵੀ ਘਰ ਦੇ ਸਾਰੇ ਭਾਂਡੇ ਭੰਨ ਦਿੰਦਾ ਹਾਂ। ਇਹ ਅਜੇ ਉੱਠ ਕੇ ਤੁਰਨ ਨਹੀਂ ਲੱਗਾ। ਵੱਡਾ ਹੋ ਕੇਇਸੇ ਨੇ ਤੁਹਾਨੂੰ ਸਬ ਨੂੰ ਸਿੱਧੇ ਕਰਨਾ ਹੈ। “ “ ਤੂੰ ਆਪਦਾ ਜ਼ੋਰ ਲਾ ਲਿਆ। ਹੁਣ ਇਸ ਨੂੰ ਵੀ ਉਹੀ ਕੁੱਝ ਸਿਖਾਉਣ ਨੂੰ ਫਿਰਦਾ ਹੈ। ਤੈਨੂੰ ਪਤਾ ਹੀ ਹੈ। ਤੇਰੇ ਕੋਲੋਂ ਅਸੀਂ ਕਿੰਨਾ ਕੁ ਡਰਦੇ ਹਾਂ। ਹਰ ਰੋਜ਼ ਦਬਕੇਮਾਰਨ ਨਾਲ ਤਾਂ ਮੂਹਰਲਾ ਅਣਸੁਣੀ ਕਰਕੇ  ਪਾਸਾ ਵੱਟ ਲੈਂਦਾ ਹੈ। ਤੇਰੇ ਕੋਲੋਂ ਤਾਂ ਤੇਰੇ ਆਪਦੇ ਜੁਆਕ ਨਹੀਂ ਡਰਦੇ। ਤੈਨੂੰ ਪਾਗਲਾਂ ਵਾਂਗ ਬੋਲਦਾ ਦੇਖ ਕੇਅੰਦਰ ਵੜ ਜਾਂਦੇ ਹਨ। 
ਗੁੱਡੀ ਕੇ ਘਰ ਦੇ ਦੂਜੇ ਪਾਸੇ ਪੰਜਾਬੀ ਜੋੜਾ ਰਹਿੰਦਾ ਸੀ। ਮੁੰਡਾ ਤਾਂ ਦੇਸੀ ਜਿਹਾ ਸੀ। ਕਈ ਬਾਰ ਸਿਰ ਉੱਤੇ ਫਾਟਾਂ ਵਾਲਾ ਦੁਪੱਟਾ ਹੀ ਬੰਨੀ ਫਿਰਦਾ ਹੁੰਦਾ ਸੀ। ਕੁੜੀ ਬਹੁਤ ਚਲਾਕ ਸੀ। ਕੁੜੀ ਨੇ ਹੀ ਉਸ ਨੂੰ ਕੈਨੇਡਾ ਸੱਦਿਆ ਸੀ। ਕੁੜੀ ਕੋਈ ਬਹੁਤੀ ਗੋਰੀ ਚਿੱਟੀ ਨਹੀਂ ਸੀ। ਉਸ ਦੇ ਵੀ ਪਤੀ ਵਾਂਗ ਕਾਲੇ ਵਾਲਅੱਖਾਂ ਕਾਲੀਆਂਰੰਗ ਪੱਕਾ ਸੀ। ਉਨ੍ਹਾਂ ਦੇ ਘਰ ਬੇਟੀ ਹੋਈ। ਇਸ ਤਰਾ ਲੱਗਦਾ ਸੀ। ਜਿਵੇਂ ਰਾਤ ਨੂੰ ਸੂਰਜ ਚੜ੍ਹ ਗਿਆ ਹੋਵੇ। ਕੁੜੀ ਦੇ ਵਾਲ ਸੁਨਿਹੈਰੀ ਸਨ। ਅੱਖਾਂ ਨੀਲੀਆਂਰੰਗ ਦੁੱਧ ਵਰਗਾ ਚਿੱਟਾ ਸੀ। ਮੰਨਣਾ ਬਹੁਤ ਮੁਸ਼ਕਲ ਸੀ। ਬੱਚੀ ਦੇ ਮਾਂ-ਬਾਪ ਇਹੀ ਹਨ। ਜ਼ਰੂਰੀ ਨਹੀਂ ਕਿਸੇ ਗੋਰੇ ਦਾ ਬੱਚਾ ਗਰਭ ਵਿੱਚ ਠਹਿਰਿਆ ਹੋਵੇ। ਬੱਚਾ ਹਸਪਤਾਲ ਵਿੱਚ ਵੀ ਬਦਲ ਸਕਦਾ ਹੈ।
ਜੋ ਮਰਜ਼ੀ ਵਿਟਾਮਿਨਦੁੱਧਘਿਉਫਲਜੂਸ ਖਾ-ਪੀ ਲਵੋ। ਰੰਗਰੂਪਸ਼ਕਲਅਕਲ ਤੋਂ ਬੱਚਾ ਮਾਪਿਆ ਵਰਗਾ ਹੀ ਹੁੰਦਾ ਹੈ। ਇਸੇ ਕੁੜੀ ਦੀ ਭੂਆ ਨੇ ਚੰਦ ਚੜ੍ਹਾ ਦਿੱਤਾ। ਸਾਰੀ ਉਮਰ ਉਸ ਦਾ ਘਰ ਵਾਲਾ ਜ਼ੋਰ ਲਾਉਂਦਾ ਰਿਹਾ। ਵਾਲ ਚਿੱਟੇ ਹੋ ਗਏ। ਬੱਚਾ ਨਹੀਂ ਠਹਿਰਾ ਸਕਿਆ। ਉਸ ਨੇ 60 ਸਾਲਾਂ ਦੀ ਉਮਰ ਵਿੱਚ ਰਿਕਾਰਡ ਕਾਇਮ ਕਰ ਦਿੱਤਾ। ਡਾਕਟਰ ਨੇ ਪਤਾ ਨਹੀਂ ਕੀਹਦੇ ਸ਼ਕਰਣੂ ਉਸ ਦੇ ਗਰਭ ਵਿੱਚ ਰੱਖ ਦਿੱਤੇ। 9 ਬੱਚੇ ਠਹਿਰਾ ਦਿੱਤੇ ਸਨ। ਸਾਰਾ ਟੱਬਰ ਕਹੇਬੱਚੇ ਸਾਡੇ ਜਮਾਈ ਦੇ ਹਨ। ਜਿਸ ਤੋਂ 60 ਸਾਲਾਂ ਵਿੱਚ ਇੱਕ ਬੱਚਾ ਨਹੀਂ ਜਮਾ ਹੋਇਆ। ਉਸ ਨੇ ਐਡੀ ਮੱਲ ਕਿਵੇਂ ਮਾਰ ਲਈ? ਜੋ ਉਹ 9 ਬੱਚਿਆਂ ਦੀ ਅੰਮਾ ਬਣਾਂ ਦਿੱਤੀ। 9 ਸਾਲਾਂ ਦੀ ਕਮਾਈਇੱਕੋ ਸਾਲ ਵਿੱਚ ਖੱਟ ਲਈ ਸੀ। ਇਹ ਤਾਂ ਰੱਬ ਵਰਗੇ ਡਾਕਟਰ ਦੀ ਮਿਹਰਬਾਨੀ ਹੋ ਗਈ। ਕਈ ਬਾਰ ਛੱਪਰ ਪਾੜ ਕੇ ਡਿਗਦਾ ਹੈ। ਦੁਨੀਆ ਉੱਤੇ ਸਬ ਕੁੱਝ ਹੋ ਸਕਦਾ ਹੈਫੁਰਨਾ ਫੁਰਨ ਦੀ ਲੋੜ ਹੈ। ਗੁੱਡੀ ਦੇ ਪਿੰਡ ਵੀ ਦੋਨਾਂ ਪਾਸਿਆਂ ਦੇ ਗੁਆਂਢੀਆਂ ਦੇ ਜੁਆਕਸ਼ਕਲਾਂ ਤੇ ਕੱਦ ਵਿੱਚ ਇੱਕੋ ਜਿਹੇ ਜੌੜੇ ਲੱਗਦੇ ਸਨ। ਮਾਪਿਆ ਨੂੰ ਭੁਲੇਖਾ ਪੈ ਜਾਂਦਾ ਸੀ। ਕਿਹੜਾ ਮੇਰਾ ਪੁੱਤਰ ਹੈਇੱਕ ਦੂਜੇ ਦੇ ਘਰ ਰੋਟੀ ਖਾ ਜਾਂਦੇ ਸਨ। ਇਸ ਲਈ ਦੋਨਾਂ ਦੀਆਂ ਬਾਂਹਾਂ ਉੱਤੇ ਨਾਮ ਲਿਖਾ ਲਏ ਸਨ। ਇੱਕ ਦਾ ਬਾਪ ਫ਼ੌਜੀ ਸੀ। ਦੂਜੇ ਦਾ ਡਰਾਈਵਰ ਸੀ। ਉਹ ਘਰੋਂ ਬਾਹਰ ਰਹਿੰਦੇ ਸਨ। ਬੱਕਰੀਆਂ ਵਾਲਾ ਛੜਾਇੰਨਾ ਦੀਆਂ ਮਾਂਵਾਂ ਨੂੰ ਬੱਕਰੀਆਂ ਦਾ ਸਰਫ਼ੇ ਦਾ ਦੁੱਧ ਪਿਲਾਉਂਦਾ ਹੁੰਦਾ ਸੀ। ਗ਼ਲਤੀ ਜਾਂ ਸ਼ਰਾਰਤ ਪਤਾ ਨਹੀਂ ਕਿਹੜੇ ਗੁਆਂਢੀ ਦੀ ਸੀਲੋਕਾਂ ਨੂੰ ਸਬ ਪਤਾ ਹੁੰਦਾ ਹੈ। ਜਦੋਂ ਉਹ ਜਵਾਨ ਹੋਏ। ਦੋਨੇਂ ਰੰਗਸ਼ਕਲ ਅਕਲ ਤੋਂ ਬੱਕਰੀਆਂ ਵਾਲੇ ਛੜੇ ਵਰਗੇ ਸਨ। ਦੋਨਾਂ ਦੀਆਂ ਦਾਦੀਆਂ ਹੁਣ ਤੱਕ ਕਹਿੰਦੀਆਂ ਹਨ, “ ਮਰ ਜਾਣਾ ਬੱਕਰੀਆਂ ਵਾਲਾ ਛੜਾ ਲੰਘਦਾ ਕਰਦਾ ਬਹੂਆਂ ਦੇ ਮੱਥੇ ਲੱਗਦਾ ਰਿਹਾ ਹੈ। ਤਾਂ ਉਹਦੇ ਉੱਤੇ ਚਲੇ ਗਏ। 
ਗੁੱਡੀ ਦੇ ਸਹੁਰਾ ਤੇ ਸਹੁਰੇ ਦਾ ਮਾਮਾ ਬਹੁਤ ਗੋਰਾ ਹੈ। ਉਸ ਦੇ ਮਾਮੇ ਦਾ ਪੁੱਤ ਬਹੁਤ ਕਾਲਾ ਹੈ। ਰੱਬ ਦੀ ਮਿਹਰਬਾਨੀ ਨਾਲਇੱਕ ਨਵੀਂ ਜਾਤਨਸਲ ਪੈਦਾ ਹੁੰਦੀ ਹੈ। ਸਹੁਰੇ ਨੇ ਗੱਲ ਸੁਣਾਈ, “ ਇਹ ਇਸ ਲਈ ਕਾਲਾ ਹੈ। ਘਰ ਖੇਤੀ ਦਾ ਕੰਮ ਸੀ। ਸਾਡੀ ਮਾਮੀ ਆਥਣੇਸਵੇਰੇਦੁਪਹਿਰੇ ਦਿਹਾੜੀਆਂ ਦੀਆਂ ਰੋਟੀਆਂ ਪਕਾਉਂਦੀ ਰਹਿੰਦੀ ਸੀ। ਫਿਰ ਉਸ ਕਾਲੀ ਤਵੀ ਤੇ ਕਾਲੀ ਤੌੜੀ ਨੂੰ ਮੂਧੀ ਮਾਰ ਦਿੰਦੀ ਸੀ। ਸਾਰੀ ਦਿਹਾੜੀ ਕਾਲੀ ਤਵੀ ਤੇ ਕਾਲੀ ਤੌੜੀ ਮਾਮੀ ਦੇ ਮੱਥੇ ਲੱਗਣ ਨਾਲ ਮੁੰਡਾ ਕਾਲਾ ਜੰਮ ਪਿਆ।   ਅਸਲ ਵਿੱਚ ਮਾਮਾ ਖੇਤੀ ਦੀ ਸੰਭਾਲਅਨਾਜ ਨੂੰ ਬੀਜਣਵੇਚਣ ਵਟਣ ਲਈ ਖੇਤ ਜਾਂ ਮੰਡੀਆਂ ਵਿੱਚ ਹੀ ਰਹਿੰਦਾ ਸੀ। ਸਿਰੀ ਮਜ਼੍ਹਬੀ ਸਿੱਖ ਜਾਂ ਭਈਏ ਖੇਤ ਤੋਂ ਘਰਦਿਨ ਰਾਤ ਗੇੜੇ ਮਾਰਦੇ ਰਹਿੰਦੇ ਹਨ। ਉਨ੍ਹਾਂ ਦਾ ਵੀ ਪਰਛਾਵਾਂ ਪੈ ਸਕਦਾ ਹੈ। ਰਾਤ ਦੇ ਹਨੇਰੇ ਵਿੱਚ ਬੰਦੇ ਦੀ ਪਛਾਣ ਵੀ ਨਹੀਂ ਆਉਂਦੀ।

Comments

Popular Posts